image caption:

ਭਾਰਤੀ ਮੂਲ ਦੀਆਂ ਦੋ ਔਰਤਾਂ ਤੋਂ ਟਰੰਪ-ਬਾਈਡੇਨ ਨੂੰ ਮਿਲੇਗੀ ਸਖ਼ਤ ਟੱਕਰ!

ਨਿਊਯਾਰਕ -ਅਮਰੀਕਾ &lsquoਚ ਮੱਧਕਾਲੀ ਚੋਣਾਂ ਤੋਂ ਬਾਅਦ ਦੇਸ਼ &lsquoਚ ਸਾਲ 2024 &lsquoਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਰਿਪਬਲਿਕਨ ਪਾਰਟੀ ਦੀ ਤਰਫੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੂਜੇ ਕਾਰਜਕਾਲ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਦੂਜੇ ਪਾਸੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਹ ਕਹਿ ਕੇ ਇਸ ਦਾਅਵੇਦਾਰੀ ਨੂੰ ਟਾਲ ਦਿੱਤਾ ਹੈ ਕਿ ਉਹ ਪਰਿਵਾਰ ਨਾਲ ਸਲਾਹ ਕਰਕੇ ਇਸ &rsquoਤੇ ਫ਼ੈਸਲਾ ਲੈਣਗੇ। ਅਜਿਹੇ &rsquoਚ ਚਰਚਾ ਹੈ ਕਿ ਭਾਰਤੀ ਮੂਲ ਦੀਆਂ ਦੋ ਔਰਤਾਂ ਵੀ ਅਮਰੀਕੀ ਰਾਸ਼ਟਰਪਤੀ ਚੋਣਾਂ &rsquoਚ ਦੋ ਵਿਰੋਧੀ ਪਾਰਟੀਆਂ ਤੋਂ ਚੋਣ ਲੜ ਸਕਦੀਆਂ ਹਨ। ਇਸ &rsquoਚ ਮੁੱਖ ਤੌਰ &rsquoਤੇ ਨਿੱਕੀ ਹੇਲੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਪ ਪ੍ਰਧਾਨ ਕਮਲਾ ਹੈਰਿਸ ਦੇ ਨਾਂ ਮੁੱਖ ਤੌਰ &rsquoਤੇ ਚਰਚਾ &rsquoਚ ਹਨ।