image caption:

ਅਮਰੀਕਾ ਦੇ ਵਾਲਮਾਰਟ ਸਟੋਰ ‘ਚ ਅੰਨ੍ਹੇਵਾਹ ਫਾਇਰਿੰਗ, 10 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਰਜੀਨੀਆ &lsquoਚ ਚੇਸਾਪੀਕ ਸਥਿਤ ਵਾਲਮਾਰਟ ਦੇ ਮੈਨੇਜਰ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ &lsquoਚ 10 ਲੋਕਾਂ ਦੀ ਮੌਤ ਹੋ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕੁਝ ਜ਼ਖਮੀ ਵੀ ਹੋਏ ਹਨ, ਜਿਸ ਮਗਰੋਂ ਪੁਲਿਸ ਮੌਕੇ &lsquoਤੇ ਪਹੁੰਚ ਗਈ। ਗੋਲੀਬਾਰੀ ਵੇਲੇ ਸਟੋਰ ਵਿੱਚ ਕਈ ਕਰਮਚਾਰੀ ਵੀ ਮੌਜੂਦ ਸਨ।