image caption:

ਇਮਰਾਨ ਖਾਨ ’ਤੇ ਲੱਗੇ ਮਹਿੰਗੇ ਤੋਹਫ਼ੇ ਵੇਚਣ ਦੇ ਇਲਜ਼ਾਮ, ਇਨ੍ਹਾਂ ’ਚ ‘ਭਾਰਤੀ ਗੋਲਡ ਮੈਡਲ’ ਵੀ ਸ਼ਾਮਲ

ਇਸਲਾਮਾਬਾਦ -ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੀ ਵੇਚ ਦਿੱਤਾ ਹੈ। ਆਸਿਫ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਇੱਕ ਪ੍ਰੋਗਰਾਮ ਵਿੱਚ ਦੱਸਿਆ ਗਿਆ ਸੀ ਕਿ ਪੀਟੀਆਈ ਚੇਅਰਮੈਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੇਚ ਦਿੱਤਾ ਸੀ। ਹਾਲ ਹੀ 'ਚ ਸੰਯੁਕਤ ਅਰਬ ਅਮੀਰਾਤ ਤੋਂ ਇਮਰਾਨ ਖਾਨ ਨੂੰ ਤੋਹਫੇ ਵਜੋਂ ਦਿੱਤੀ ਗਈ ਮਹਿੰਗੀ ਘੜੀ ਦੀ ਵਿਕਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਇਮਰਾਨ &rsquoਤੇ ਤੋਹਫ਼ੇ ਵੇਚਣ ਦੇ ਦੋਸ਼ ਲੱਗੇ ਸਨ। ਐਕਸਪ੍ਰੈਸ ਟਿ੍ਰਬਿਊਨ ਮੁਤਾਬਕ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਤੋਸ਼ਾਖਾਨਾ ਮਾਮਲੇ &rsquoਚ ਝੂਠਾ ਬਿਆਨ ਦੇਣ ਲਈ ਅਯੋਗ ਕਰਾਰ ਦਿੱਤਾ ਸੀ। 8 ਸਤੰਬਰ ਨੂੰ ਪੀਟੀਆਈ ਮੁਖੀ ਨੇ ਇੱਕ ਲਿਖਤੀ ਜਵਾਬ ਵਿੱਚ ਮੰਨਿਆ ਕਿ ਉਸ ਨੇ ਘੱਟੋ-ਘੱਟ ਚਾਰ ਤੋਹਫ਼ੇ ਵੇਚੇ ਹਨ। ਇਹ ਤੋਹਫੇ ਉਸ ਸਮੇਂ ਦੇ ਸਨ ਜਦੋਂ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਆਸਿਫ਼ ਨੇ ਦਾਅਵਾ ਕੀਤਾ ਕਿ ਪੀਟੀਆਈ ਦੇ ਮੈਂਬਰ ਉਨ੍ਹਾਂ ਦੇ ਹਲਕਿਆਂ ਦੀ ਮੰਗ ਕਰਦੇ ਸਨ ਪਰ ਮੰਗ ਪੂਰੀ ਕਰਨ ਦੀ ਬਜਾਏ ਸਾਬਕਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪਿਛਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲਈ ਕਿਹਾ।