image caption:

ਲੋਕਾਂ ਨੂੰ ਸਾਢੇ ਚਾਰ ਸਾਲ ਲੰਘਾਉਣ ਦਾ ਫ਼ਿਕਰ ਸਤਾਉਣ ਲੱਗਾ: ਸੁਖਬੀਰ

 ਲੰਬੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ &lsquoਰੰਗਲੇ ਪੰਜਾਬ&rsquo ਦੇ ਦਾਅਵਿਆਂ ਨਾਲ ਬਣੀ &lsquoਆਪ&rsquo ਸਰਕਾਰ ਤੋਂ ਪੰਜਾਬ ਦੀ ਜਨਤਾ ਸਿਰਫ਼ ਛੇ ਮਹੀਨੇ &rsquoਚ ਦੁਖੀ ਹੋ ਚੁੱਕੀ ਹੈ। ਸੂਬੇ ਦੀ ਜਨਤਾ ਨੂੰ ਇਸ ਸਰਕਾਰ ਦੀ ਅਗਵਾਈ ਹੇਠ ਲੰਘਣ ਵਾਲੇ ਆਗਾਮੀ ਸਾਢੇ ਚਾਰ ਸਾਲਾਂ ਦਾ ਫ਼ਿਕਰ ਪੈ ਰਿਹਾ ਹੈ। ਸ੍ਰੀ ਬਾਦਲ ਨੇ ਅੱਜ ਪਿੰਡ ਬਾਦਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬਾ ਸਰਕਾਰ ਦੇ ਖ਼ਰਚੇ &rsquoਤੇ ਦੂਜੇ ਸੂਬਿਆਂ ਵਿੱਚ ਰਾਜਨੀਤੀ ਕਰ ਰਹੇ ਹਨ ਜਦਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਕਿ &lsquoਆਪ&rsquo ਸਰਕਾਰ ਕੋਲ ਸੂਬੇ ਦੇ ਬਹੁ-ਪੱਖੀ ਵਿਕਾਸ ਦਾ ਕੋਈ ਠੋਸ ਏਜੰਡਾ ਨਹੀਂ ਹੈ, ਸਮੁੱਚੀ ਸਰਕਾਰ ਸਿਆਸੀ ਪ੍ਰਾਪੇਗੰਡਾ ਨਾਲ ਚਲਾਈ ਜਾ ਰਹੀ ਹੈ। ਇਸ ਦਾ ਸੱਚ ਹੁਣ ਜਨਤਾ ਦੇ ਸਾਹਮਣੇ ਆ ਰਿਹਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਹਿਜ਼ ਚਾਰ ਬੈਂਚ ਲਗਾ ਕੇ ਬਹੁਤ ਵੱਡੇ ਮਾਅਰਕੇ ਵਜੋਂ ਦਰਸਾਇਆ ਜਾ ਰਿਹਾ ਹੈ ਜਦਕਿ ਅਕਾਲੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਣਹਾਰ ਵਿਦਿਆਰਥੀਆਂ ਲਈ ਆਧੁਨਿਕ ਸਹੂਲਤਾਂ ਵਾਲੇ ਮੈਰੀਟੋਰੀਅਸ ਸਕੂਲ ਜਿਹੇ ਠੋਸ ਉਪਰਾਲੇ ਕੀਤੇ ਗਏ ਸਨ। ਇਸ ਦੌਰਾਨ ਸ੍ਰੀ ਬਾਦਲ ਨੇ ਆਪਣੇ ਨਿੱਜੀ ਅਸਤਬਲ &rsquoਚ ਪੁੱਜ ਕੇ ਅਮਲੇ ਤੋਂ ਘੋੜਿਆਂ ਦੇ ਰੱਖ-ਰਖਾਅ ਅਤੇ ਸਿਹਤ ਆਦਿ ਦਾ ਜਾਇਜ਼ਾ ਲਿਆ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਡਿੰਪੀ ਢਿੱਲੋਂ, ਭਾਈ ਰਾਹੁਲ ਸਿੰਘ ਸਿੱਧੂ, ਅਵਤਾਰ ਸਿੰਘ ਬਨਵਾਲਾ, ਓਐਸਡੀ ਗੁਰਚਰਨ ਸਿੰਘ ਮੌਜੂਦ ਸਨ।