image caption:

ਜਾਮਾ ਮਸਜਿਦ ‘ਚ ਕੁੜੀਆਂ ਦੀ ਐਂਟਰੀ ਬੈਨ, ਦਲੀਲ- ‘ਮੁੰਡਿਆਂ ਨੂੰ ਮਿਲਣ ਦਾ ਮੀਟਿੰਗ ਪੁਆਇੰਟ ਬਣਾਇਐ’

 ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਕੁੜੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਮਸਜਿਦ ਦੇ ਬਾਹਰ, ਤਿੰਨਾਂ ਐਂਟਰੀ ਗੇਟਾਂ &lsquoਤੇ ਇਕ ਨੋਟਿਸ ਬੋਰਡ ਲਗਾਇਆ ਗਿਆ ਹੈ, ਜਿਸ &lsquoਤੇ ਲਿਖਿਆ ਹੈ, &lsquoਜਾਮਾ ਮਸਜਿਦ ਵਿਚ ਇਕੱਲੇ ਮੁੰਡੇ ਜਾਂ ਕੁੜੀਆਂ ਦੇ ਦਾਖਲੇ ਦੀ ਮਨਾਹੀ ਹੈ।&rsquo ਇਸ ਮਾਮਲੇ &lsquoਚ ਜਾਮਾ ਮਸਜਿਦ ਦੇ ਪੀਆਰਓ ਸਬੀਉੱਲ੍ਹਾ ਖਾਨ ਨੇ ਵੀਰਵਾਰ ਨੂੰ ਕਿਹਾ, &lsquoਇੱਥੇ ਆਉਣ ਵਾਲੀਆਂ ਸਿੰਗਲ ਕੁੜੀਆਂ ਮੁੰਡਿਆਂ ਨੂੰ ਟਾਈਮ ਦਿੰਦੀਆਂ ਹਨ।&rsquo
ਉਨ੍ਹਾਂ ਕਿਹਾ ਕਿ &lsquoਕੁੜੀਆਂ ਇੱਥੇ ਆ ਕੇ ਗਲਤ ਕੰਮ ਕਰਦੀਆਂ ਹਨ। ਵੀਡੀਓ ਬਣਾਏ ਜਾਂਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਇਸ &lsquoਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ &lsquoਜੇ ਉਹ ਆਪਣੇ ਪਰਿਵਾਰ ਨਾਲ ਆਉਣ ਤਾਂ ਕੋਈ ਪਾਬੰਦੀ ਨਹੀਂ ਹੈ। ਵਿਆਹੇ ਜੋੜਿਆਂ &lsquoਤੇ ਵੀ ਕੋਈ ਪਾਬੰਦੀਆਂ ਨਹੀਂ ਹਨ। ਪਰ ਕਿਸੇ ਨੂੰ ਇੱਥੇ ਆਉਣ ਲਈ ਸਮਾਂ ਦੇਣਾ, ਇਸ ਨੂੰ ਮਿਲਣ ਵਾਲੀ ਥਾਂ, ਮੀਟਿੰਗ ਪੁਆਇੰਟ ਸਮਝ ਲੈਣਾ, ਪਾਰਕ ਸਮਝਣਾ, ਟਿਕਟੋਕ ਵੀਡੀਓ ਬਣਾਉਣਾ, ਡਾਂਸ ਕਰਨਾ, ਇਹ ਕਿਸੇ ਵੀ ਧਾਰਮਿਕ ਸਥਾਨ ਲਈ ਸੱਚ ਨਹੀਂ ਹੈ। ਚਾਹੇ ਮਸਜਿਦ ਹੋਵੇ, ਮੰਦਰ ਹੋਵੇ ਜਾਂ ਗੁਰਦੁਆਰਾ।&rsquo

ਮਤਲਬ ਜਾਮਾ ਮਸਜਿਦ &lsquoਚ ਕੁੜੀਆਂ ਦੇ ਨਾਲ ਕੋਈ ਮਾਪੇ ਨਹੀਂ ਨਹੀਂ ਹਨ ਤਾਂ ਉਨ੍ਹਾਂ ਨੂੰ ਮਸਜਿਦ &lsquoਚ ਐਂਟਰੀ ਨਹੀਂ ਮਿਲੇਗੀ। ਮਸਜਿਦ ਦੀ ਹਾਈ ਕਮਾਂਡ ਦਾ ਮੰਨਣਾ ਹੈ ਕਿ ਇੱਥੇ ਅਸ਼ਲੀਲਤਾ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਇਸ ਫੈਸਲੇ ਤੋਂ ਬਾਅਦ ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਦੀ ਆਲੋਚਨਾ ਕੀਤੀ ਹੈ। ਉਸ ਨੇ ਇਮਾਮ ਨੂੰ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਹੈ।