image caption:

ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨਿਯੁਕਤ, ਜਨਰਲ ਬਾਜਵਾ ਦੀ ਥਾਂ ਸੰਭਾਲਣਗੇ ਕਮਾਨ

ਪਾਕਿਸਤਾਨ ਨੂੰ ਆਪਣਾ ਨਵਾਂ ਫ਼ੌਜ ਮੁਖੀ ਮਿਲ ਗਿਆ ਹੈ। ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਹੋਣਗੇ । ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ । ਪਾਕਿਸਤਾਨ ਦੇ ਨਵੇਂ ਆਰਮੀ ਚੀਫ਼ ਦੀ ਦੌੜ ਵਿੱਚ ਕਈ ਵੱਡੇ ਨਾਮ ਸ਼ਾਮਲ ਸਨ। ਜਿਸ ਤੋਂ ਬਾਅਦ ਜਨਰਲ ਮੁਨੀਰ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਨਰਲ ਮੁਨੀਰ ਨੂੰ ਖੁਫੀਆ ਏਜੰਸੀ ਆਈਐਸਆਈ ਦਾ ਬਦਨਾਮ ਨਾਮ ਮੰਨਿਆ ਜਾਂਦਾ ਹੈ। ਮੁਨੀਰ ਜਨਰਲ ਬਾਜਵਾ ਦੀ ਥਾਂ ਲੈਣਗੇ। ਬਾਜਵਾ 29 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਜਨਰਲ ਮੁਨੀਰ ਓਹੀ ਹੈ, ਜਿਸਨੇ ਸਾਬਕਾ PM ਇਮਰਾਨ ਖਾਨ ਨੂੰ ਆਸਪਾਸ ਮੌਜੂਦ ਭ੍ਰਿਸ਼ਟਾਚਾਰ ਦੇ ਬਾਰੇ ਦੱਸਿਆ ਸੀ। ਇਸਦੇ ਬਾਅਦ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।