image caption:

ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਅਨਵਰ ਇਬਰਾਹਿਮ

ਲੰਮੇ ਸਮੇਂ ਤੋਂ ਵਿਰੋਧੀ ਧਿਰ ਦੇ ਆਗੂ ਅਨਵਰ ਇਬਰਾਹਿਮ ਨੇ ਅੱਜ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਨਾਲ ਮਲੇਸ਼ੀਆ &rsquoਚ ਵੰਡੇ ਹੋਏ ਲੋਕ ਫਤਵੇ ਵਾਲੀਆਂ ਆਮ ਚੋਣਾਂ ਤੋਂ ਬਾਅਦ ਕਈ ਦਿਨਾਂ ਤੋਂ ਜਾਰੀ ਸਿਆਸੀ ਕਸ਼ਮਕਸ਼ ਦਾ ਅੰਤ ਹੋ ਗਿਆ ਹੈ। ਅਨਵਰ ਨੇ ਕੌਮੀ ਪੈਲੇਸ &rsquoਚ ਸਾਦੇ ਸਮਾਗਮ ਦੌਰਾਨ ਸਹੁੰ ਚੁੱਕੀ।

ਮਲੇਸ਼ੀਆ ਦੇ ਸੁਲਤਾਨ ਅਬਦੁੱਲ੍ਹਾ ਸੁਲਤਾਨ ਅਹਿਮਦ ਸ਼ਾਹ ਨੇ ਅਨਵਰ (75) ਨੂੰ ਦੇਸ਼ ਦੇ ਦਸਵੇਂ ਆਗੂ ਵਜੋਂ ਨਾਮਜ਼ਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਅਨਵਰ ਉਹ ਉਮੀਦਵਾਰ ਹੈ ਜਿਸ ਕੋਲ ਲੋੜੀਂਦਾ ਬਹੁਮਤ ਹੈ। ਆਮ ਚੋਣਾਂ &rsquoਚ ਅਨਵਰ ਦੀ ਅਗਵਾਈ ਵਾਲੇ ਗੱਠਜੋੜ (ਉਮੀਦਾਂ ਦਾ ਗੱਠਜੋੜ) ਨੂੰ ਸ਼ਨਿਚਰਵਾਰ ਨੂੰ ਹੋਈਆਂ ਚੋਣਾਂ &rsquoਚ 82 ਸੀਟਾਂ ਹਾਸਲ ਹੋਈਆਂ ਸਨ ਪਰ ਉਸ ਨੂੰ ਬਹੁਮਤ ਲਈ 112 ਸੀਟਾਂ ਦੀ ਲੋੜ ਸੀ। ਦੂਜੇ ਪਾਸੇ ਮਲਾਯ ਭਾਈਚਾਰੇ ਦੀ ਹਮਾਇਤ ਹਾਸਲ ਸਾਬਕਾ ਪ੍ਰਧਾਨ ਮੰਤਰੀ ਮੁਹਈਦੀਨ ਯਾਸਿਨ ਦੇ ਸੱਜੇ ਪੱਖੀ ਕੌਮੀ ਗੱਠਜੋੜ ਨੇ 72 ਸੀਟਾਂ ਜਿੱਤੀਆ। ਪੈਨ-ਮਲੇਸ਼ੀਅਨ ਇਸਲਾਮਿਕ ਪਾਰਟੀ ਨੇ 49 ਸੀਟਾਂ ਜਿੱਤੀਆਂ। ਪਰ ਸਰਕਾਰ ਬਣਾਉਣ ਦੀ ਰਾਹ ਵਿਚਲਾ ਅੜਿੱਕਾ ਉਸ ਸਮੇਂ ਦੂਰ ਹੋ ਗਿਆ ਜਦੋਂ ਚੋਣਾਂ &rsquoਚ 30 ਸੀਟਾਂ ਜਿੱਤਣ ਵਾਲੇ ਯੂਨਾਈਟਿਡ ਮਲਾਯ ਨੈਸ਼ਨਲ ਆਰਗੇਨਾਈਜ਼ੇਸ਼ਨ ਦੀ ਅਗਵਾਈ ਵਾਲੇ ਗੱਠਜੋੜ ਨੇ ਇੱਕ ਅਜਿਹੀ ਏਕਤਾ ਸਰਕਾਰ ਦੀ ਹਮਾਇਤ ਕਰਨ ਦੀ ਸਹਿਮਤੀ ਦਿੱਤੀ ਜਿਸ ਦੀ ਅਗਵਾਈ ਅਨਵਰ ਦੇ ਹੱਥਾਂ &rsquoਚ ਹੋਵੇਗੀ। ਸ਼ਾਹੀ ਮਹਿਲਾਂ ਵੱਲੋਂ ਜਾਰੀ ਬਿਆਨ &rsquoਚ ਸੁਲਤਾਨ ਨੇ ਅਨਵਰ ਤੇ ਉਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੂੰ ਨਿਮਰ ਰਹਿਣ ਦੀ ਅਪੀਲ ਕੀਤੀ ਹੈ।