image caption:

ਪ੍ਰਿਯੰਕਾ ਤੇ ਰੌਬਰਟ ਵਾਡਰਾ ਭਾਰਤ ਜੋੜੋ ਯਾਤਰਾ ’ਚ ਹੋਏ ਸ਼ਾਮਲ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਆਪਣੇ ਪਤੀ ਰੌਬਰਟ ਵਾਡਰਾ ਨਾਲ ਅੱਜ ਮੱਧ ਪ੍ਰਦੇਸ਼ &rsquoਚ ਆਪਣੇ ਭਰਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ &rsquoਚ ਸ਼ਾਮਲ ਹੋਈ। 

ਮੱਧ ਪ੍ਰਦੇਸ਼ &rsquoਚ ਯਾਤਰਾ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਖੰਡਵਾ ਜ਼ਿਲ੍ਹੇ ਦੇ ਬੋਰਗਾਓਂ ਤੋਂ ਪੈਦਲ ਮਾਰਚ ਸ਼ੁਰੂ ਕੀਤਾ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਮਗਰੋਂ ਪਹਿਲੀ ਵਾਰ ਪ੍ਰਿਯੰਕਾ ਗਾਂਧੀ ਇਸ ਮਾਰਚ &rsquoਚ ਸ਼ਾਮਲ ਹੋਈ। ਉਨ੍ਹਾਂ ਨਾਲ ਉਸ ਦਾ ਪਤੀ ਰੌਬਰਟ ਵਾਡਰਾ ਤੇ ਪੁੱਤਰ ਰੇਹਾਨ ਵੀ ਸੀ। ਇਸ ਮੌਕੇ ਕਾਂਗਰਸ ਵਰਕਰਾਂ ਵੱਲੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਹੱਕ &rsquoਚ ਨਾਅਰੇ ਮਾਰੇ ਗਏ। ਪਾਰਟੀ ਦੀ ਇਹ ਯਾਤਰਾ ਅੱਜ 78ਵੇਂ ਦਿਨ &rsquoਚ ਦਾਖਲ ਹੋ ਗਈ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਕਬਾਇਲੀ ਭਾਈਚਾਰੇ ਦੇ ਇੱਕ ਸਮੂਹ ਨਾਲ ਮੁਲਾਕਾਤ ਦੌਰਾਨ ਤੀਰ-ਕਮਾਨ &rsquoਤੇ ਵੀ ਹੱਥ ਅਜ਼ਮਾਏ। ਉਨ੍ਹਾਂ ਨਾਲ ਪ੍ਰਿਯੰਕਾ ਗਾਂਧੀ, ਰੌਬਰਟ ਵਾਡਰਾ, ਕਾਂਗਰਸ ਆਗੂ ਦਿਗਵਿਜੈ ਸਿੰਘ ਤੇ ਹੋਰਨਾਂ ਨੇ ਵੀ ਤੀਰ-ਕਮਾਨ ਚਲਾਇਆ। ਰਾਜਸਥਾਨ ਦੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਰਾਹੁਲ ਤੇ ਪ੍ਰਿਯੰਕਾ ਨਾਲ ਪੈਦਲ ਮਾਰਚ ਕਰਦੇ ਦਿਖਾਈ ਦਿੱਤੇ ਸਨ। ਇਹ ਯਾਤਰਾ ਮੱਧ ਪ੍ਰਦੇਸ਼ &rsquoਚ 380 ਕਿਲੋਮੀਟਰ ਦਾ ਸਫਰ ਪੂਰਾ ਕਰਨ ਮਗਰੋਂ 4 ਦਸੰਬਰ ਨੂੰ ਰਾਜਸਥਾਨ &rsquoਚ ਦਾਖਲ ਹੋਵੇਗੀ। -ਪੀਟੀਆਈ

ਖੰਡਵਾ ਜ਼ਿਲ੍ਹੇ ਦੇ ਰੁਸਤਮਪੁਰ ਪਿੰਡ &rsquoਚ ਪੈਦਲ ਮਾਰਚ ਦੌਰਾਨ ਇੱਕ 63 ਸਾਲਾ ਮਹਿਲਾ ਨੇ ਰਾਹੁਲ ਗਾਂਧੀ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਮੱਧ ਪ੍ਰਦੇਸ਼ ਵਿੱਚ ਸੱਤਾ &rsquoਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। 63 ਸਾਲਾ ਅਨੀਤਾ ਮਹਾਜਨ ਨੇ ਕਿਹਾ, &lsquoਮੈਂ ਰਾਹੁਲ ਨੂੰ ਕਿਹਾ ਕਿ ਜੇਕਰ ਉਹ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕਰਦੇ ਹਨ ਤਾਂ ਯਕੀਨੀ ਤੌਰ &rsquoਤੇ ਉਨ੍ਹਾਂ ਦੀ ਮੱਧ ਪ੍ਰਦੇਸ਼ &rsquoਚ ਸਰਕਾਰ ਬਣੇਗੀ।&rsquo ਉਨ੍ਹਾਂ ਰਾਹੁਲ ਗਾਂਧੀ ਨੂੰ ਰਸੋਈ ਗੈਸ ਤੇ ਰਸਾਇਣਕ ਖਾਦ ਦੀਆਂ ਕੀਮਤਾਂ ਘਟਾਉਣ ਅਤੇ ਵਿਧਵਾ ਪੈਨਸ਼ਨ &rsquoਚ ਵਾਧੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਲ 2018 ਦੀਆਂ ਵਿਧਾਨ ਸਭਾ ਚੋਣਾਂ &rsquoਚ ਕਿਸਾਨੀ ਕਰਜ਼ੇ ਮੁਆਫ਼ ਕਰਨਾ ਕਾਂਗਰਸ ਦਾ ਮੁੱਖ ਮੁੱਦਾ ਸੀ ਪਰ ਬਾਅਦ ਵਿੱਚ 20 ਵਿਧਾਇਕਾਂ ਦੇ ਪਾਰਟੀ ਛੱਡਣ ਕਾਰਨ ਮੱਧ ਪ੍ਰਦੇਸ਼ &rsquoਚ ਕਾਂਗਰਸ ਦੀ ਸਰਕਾਰ ਟੁੱਟ ਗਈ ਸੀ।