image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧਰਮ ਦਾ ਪਸਾਰਾ ਤਾਂ ਅੰਤਾਂ ਦਾ ਹੈ ਪ੍ਰਵੇਸ਼ ਤੇ ਪ੍ਰਭਾਵ ਨਹੀਂ

ਧਰਮ ਬਿਨਾ ਰਾਜ ਤਾਂ ਚੱਲ ਸਕਦੇ ਹਨ, ਜੀਵਨ ਅਤੇ ਸਮਾਜ ਦਲੇ੍ਹ ਮਲੇ੍ਹ ਹੈ, ਸਭ ਸਾਹਮਣੇ ਹੈ, ਧਰਮ ਦਾ ਪਸਾਰਾ ਤਾਂ ਅੰਤਾਂ ਦਾ ਹੈ ਪ੍ਰਵੇਸ਼ ਤੇ ਪ੍ਰਭਾਵ ਨਹੀਂ, ਸਿੱਖ ਭਾਈਚਾਰਾ ਸਭ ਕੁਝ ਹੁੰਦਿਆਂ ਪਿਛਾਂਹ, ਮੈਂ ਕੁਝ ਸਿੱਖ ਬੁਲਾਰੇ ਜੋ ਪ੍ਰੋਗਰਾਮ ਦੇ ਰਹੇ ਸਨ ਦੀ ਇਕ ਨਿੱਕੀ ਜਿਹੀ ਗੱਲ ਹੀ ਸੁਣੀ ਪੂਰੀ ਨਹੀਂ ਕਿ ਪਾਪ ਹੈ ਹੱਤਿਆ ਕਰਨਾ, ਮੈਂ ਤਾਂ ਜਦੋਂ ਦੀ ਸੋਝੀ ਆਈ ਹੈ ਮੰਨੀ ਤੇ ਆਖੀ ਜਾਂਦੀ ਹਾਂ ਕਿ ਕੋਈ ਭੀ ਧਰਮ ਮਾਨਵ-ਹੱਤਿਆ ਦੀ ਆਗਿਆ ਨਹੀਂ ਦਿੰਦਾ, ਦੁੱਖਦਾਈ ਵਿਚਾਰਧਾਰਾ ਜੋ ਤਕਰੀਬਨ 1980 ਤੋਂ ਭਾਰੂ ਹੋ ਗਈ ਅੱਜ ਧਰਮ ਵਿੱਚ ਪ੍ਰਵਾਨਤ ਹੋ ਗਈ ਕਿ ਜੀਹਨੂੰ ਸਿੱਖ ਅਪਰਾਧੀ ਤੇ ਬੁੱਚੜ ਮੰਨਣ ਉਹਨੂੰ ਸੋਧ ਦਿਉ, ਧਾਰਮਿਕ ਸੰਸਥਾ ਤੇ ਗਲ੍ਹਬਾ ਇੰਨਾ ਪੈ ਗਿਆ ਕਿ ਉਹ ਭੀ ਅਤੇ ਸਰਬ ਉੱਚ ਸਿੱਖ ਅਦਾਲਤ ਭੀ ਡਰਦੀ ਇਹਨੂੰ ਸੂਰਬੀਰਤਾ ਗਰਦਾਨਣ ਲੱਗ ਪਈ, ਇਨਾਮ ਦੇਣ ਲੱਗ ਪਈ, ਮੁਕੱਦਮੇ ਲੜਨ ਲੱਗ ਗਈ, ਸਿੱਖ ਨਾਮ ਲੇਵਾ ਭਾਵੇਂ ਅਚੰਭੇ ਵਿੱਚ ਹੈ ਕਿ ਇਹ ਕੀ ਧਰਮ ਦਾ ਨਵਾਂ ਜਨਮ ਹੋ ਗਿਆ, ਹੁਣ ਤਾਂ ਦਿਨੋ ਦਿਨ ਕੰਮ ਵੱਧਦਾ ਹੀ ਜਾਂਦਾ ਹੈ, ਪਾਪ ਪਤਾ ਨਹੀਂ ਫੇਰ ਕੀਹਨੂੰ ਮੰਨਣਾ ਹੈ ? ਲਿਖਦੀ ਜਾਵਾਂ ਕਿ ਇਸ ਪਰੰਪਰਾ ਨੂੰ ਜੋ ਠੋਸ ਰਹੇ ਹਨ ਉਹ ਧਰਮੀ ਨਹੀਂ, ਜਹਾਦੀ ਜਲਾਦੀ ਤਾਂ ਹੋ ਸਕਦੇ ਹਨ, ਪ੍ਰਮਾਤਮਾ &lsquoਤੇ ਵਿਸ਼ਵਾਸੀ ਬੰਦਾ ਤਾਂ ਇਸ  ਕਰਮ ਨੂੰ ਯੋਗ ਮੰਨ ਹੀ ਨਹੀਂ ਸਕਦਾ । ਪੁਰਾਣੇ ਸਮਿਆਂ ਵਿੱਚ ਕਾਤਲ ਦੇ ਪਰਿਵਾਰ ਤੱਕ ਨੂੰ ਲੋਕੀ ਚੰਗਾ ਨਹੀਂ ਸਨ ਸਮਝਦੇ, ਅੱਜ ਦੁਹਾਈ ਪੈ ਰਹੀ ਹੈ ਜੀ ਸਾਡੇ ਯੋਧੇ, ਸਾਡੇ ਕੌਮੀ, ਸਾਡੇ ਰੱਖਵਾਲੇ, ਮਾਨਤਾ ਦਿਉ, ਜੇਲ੍ਹਾਂ ਵਿੱਚੋਂ ਛੁਡਾਉ, ਧਰਮ ਪਾਲਕ ਮੁੱਦਾ ਹੀ ਧਰਮ ਦਾ ਬਣਾ ਬੈਠੇ, ਹਾਲਾਂਕਿ ਇਹ ਵਕੀਲਾਂ ਦੇ ਤੇ ਮਨੁੱਖੀ ਹੱਕਾਂ ਦੀ ਸੰਸਥਾ ਹੈ, ਪਰ ਆਹ ਜੋ ਸਾਰਾ ਸਮਾਂ ਵਿਹਲੇ ਸਿੱਖ ਪਹਿਰਾਵੇ ਵਿੱਚ ਤੁਰੇ ਫਿਰਦੇ ਹਨ, ਕੀ ਧਰਮ ਕਰਕੇ ਮੰਗ ਕਰਦੇ ਹਨ, ਨਹੀਂ ਜੀ ਟੁੱਕ ਕਰਕੇ, ਜਾਨਵਰ ਭੀ ਉਥੇ ਜਾਂਦੇ ਹਨ ਜਿਥੇ ਚੋਗਾ ਮਿਲੇ, ਕੌਮ ਦੀ ਬਦਕਿਸਮਤੀ ਬੋਲੇ ਕੌਣ ? ਰੱਬ ਨਾਲੋਂ ਘਸੁੰਨ ਨੇੜੇ । ਨਿੱਕੇ ਹੁੰਦਿਆਂ ਧਰਮ ਰਾਜ ਦਾ ਗੋਗਾ ਸੁਣਦੇ ਹੁੰਦੇ ਸੀ, ਲੇਖਾ ਮੰਗੂ ਕੀ ਮੁੱਖ ਦਿਖਾਏਂਗਾ, ਭਾਵੇਂ ਨਾ ਤਾਂ ਸਾਨੂੰ ਧਰਮ ਰਾਜ ਦਾ ਪਤਾ ਸੀ, ਨਾ ਧਰਮ, ਤਕਰੀਬਨ ਤੀਹ ਕੁ ਸਾਲ ਤੱਕ ਤਾਂ ਬੱਸ ਅਸੀਂ ਸਿੱਖ ਹਾਂ, ਸਮਾਂ ਲੱਗੇ ਤੇ ਮੱਥਾ ਟੇਕੋ, ਕੜਾਹ ਪ੍ਰਸ਼ਾਦ ਲਵੋ ਤੇ ਖਾਵੋ, ਲੰਗਰ ਤਾਂ ਕਿਤੇ ਭਾਗਾਂ ਨਾਲ ਹੀ ਮਿਲਦਾ ਸੀ, ਵਿਦੇਸ਼ੀ ਆ ਕੇ ਪਹਿਲਾਂ ਤਾਂ ਹਫ਼ਤੇ ਮਗਰੋਂ, ਫੇਰ ਦੋ ਦਿਨ, ਫੇਰ ਚਾਰ ਦਿਨ, ਹੁਣ ਤਾਂ ਸੱਤੇ ਦਿਨ ਹੀ ਨਹੀਂ ਸੱਤੇ ਰਾਤਾਂ ਭੀ, ਪਰ ਧਰਮ ਰਾਜ ਨੂੰ ਤਾਂ ਅਸੀਂ ਅਸਮਾਨ ਤੋਂ ਲਾਹ ਕੇ ਧਰਤੀ &lsquoਤੇ ਲਿਆਂਦਾ ਤੇ ਹੁਣ ਪੈਨਸ਼ਨ ਲਾ ਕੇ ਸੁਰਖਰੂ, ਸਾਰਾ ਕਾਰੋਬਾਰ, ਕੰਮ ਧੰਦਾ ਆਪੇ ਸੰਭਾਲ ਲਿਆ, ਦਫਤਰ ਆਪਣੇ ਆਪਣੇ ਖੋਲ੍ਹ ਲਏ, ਲੇਖਾ ਜੋਖਾ ਸਭ ਆਪੇ ਹੀ ਮੰਗਣ ਲੱਗ ਪਏ ਹਾਂ, ਖੁਦਾ ਹੀ ਬਚਾਵੇ, ਇਹ ਭੀ ਸੱਚਾਈ ਹੈ ਕਿ ਕਰਮਾਂ ਦਾ ਫੱਲ ਸਭ ਨੂੰ ਸਾਡਾ ਘੜਤਾ ਇਥੇ ਹੀ ਦੇਈ ਜਾਂਦਾ ਹੈ, ਹਾਂ ਡਾਡਿਆਂ ਨੂੰ ਤਾਂ ਉਹ ਭੀ ਬਖ਼ਸ਼ੀ ਜਾਂਦਾ ਹੈ, ਕਹਿੰਦੇ ਹੁੰਦੇ ਸਨ ਕਿ ਕੱਲਯੁੱਗ ਤੇ ਪਰਲੋ ਆਵੇਗੀ, ਆਈ ਹੈ ਭਾਈ ਕਸਰ ਹੈ, ਧਰਮ ਦੇ ਪਲਟੇ ਵੱਜ ਰਹੇ ਹਨ, ਵਹੀਰਾਂ ਵਿੱਚ ਅੰਮ੍ਰਿਤ ਛਕਾਉਣ ਦੀ ਲੀਹ, ਕਿਤੇ ਇਹ ਅੰਮ੍ਰਿਤ ਗਾਗਰਾਂ ਤੇ ਘੜਿਆਂ ਵਿੱਚ ਤਿਆਰ ਕਰਕੇ ਗੱਡੀਆਂ, ਬੱਸਾਂ ਵਿੱਚ ਨਾ ਛਕਾਉਣ ਲੱਗ ਜਾਣ, ਸੜਕਾਂ ਤੇ ਤਾਂ ਜਥੇ ਵਹੀਰਾਂ ਵਿੱਚ ਚੱਲ ਪਏ ਨੇ, ਅੰਮ੍ਰਿਤਪਾਲ ਸਿੰਘ ਨਸ਼ਾ ਛੁਡਾਉਣ ਦੀ ਸਕੀਮ, ਹਾਲਾਂ ਕਿ ਨਸ਼ਈ ਕਦੀ ਸੁਧਾਰ ਕੇਂਦਰਾਂ ਤੋਂ ਤਾਂ ਹਟਾ ਨਹੀਂ ਹੋਏ, ਛੱਕ ਤਾਂ ਲੈਣਗੇ, ਬਾਣਾ ਭੀ ਪਾ ਲੈਣਗੇ ਕੱਕਾਰ ਭੀ, ਪਰ ਕੌਣ ਦੇਖੂ ਕਿ ਹੱਟ ਗਏ, ਸਭ ਨੂੰ ਪਤਾ ਹੈ ਕਿ ਇਹ ਸੰਭਵ ਨਹੀਂ, ਕਿੰਨੇ ਪਹਿਰਾਵੇ ਵਾਲੇ ਪ੍ਰਚਾਰ ਭੀ ਆਪਸ ਵਿੱਚ ਭਿੜ ਪੈਣ &lsquoਤੇ ਦੱਸਣਗੇ ਜੀ ਫਲਾਣਾ ਨਸ਼ੇ ਕਰਦਾ ਹੈ, ਹੁਣ ਬੱਸ ਵਿਦੇਸ਼ੀ ਭੀ ਪਹਿਲਾਂ ਜੀ ਆਮ ਪਾਰਟੀ ਨੂੰ ਨਾ ਵੰਗਾਰੋ, ਕੇਜਰੀਵਾਲ ਹੀ ਉੱਤਮ, ਫੇਰ ਦੀਪ ਸਿੱਧੂ ਵਿਰੁੱਧ ਬੋਲਣਾ ਗੱਦਾਰੀ, ਹੁਣ ਅੰਮ੍ਰਿਤਪਾਲ ਸਿੰਘ ਰੱਖਵਾਲਾ ਪੰਜਾਬ ਦਾ, ਉਧਰ ਸਿਮਰਨਜੀਤ ਸਿੰਘ ਮਾਨ ਕਹਿੰਦੇ ਜੇ ਕੰਮ ਮਾੜੇ ਨੀ ਕਰਦੇ ਤਾਂ ਬਾਡੀਗਾਰਡ ਕੀ ਕਰਨੇ ਹਨ, ਪਰ ਮਾਨ ਸਾਹਬ ਨੂੰ ਅੰਮ੍ਰਿਤਪਾਲ ਸਿੰਘ ਦੇ ਨਾਲ ਬੰਦੂਕਾਂ ਵਾਲੇ ਕਿੰਨੇ ਹਨ, ਦਿੱਸਦੇ ਨਹੀਂ,  ਧਰਮ ਜੀਵਨ ਦਾ ਧੁਰਾ ਹੁੰਦਾ ਹੈ ਅੰਗ੍ਰੇਜ਼ੀ ਵਿੱਚ ਮੂਧੲ ੂਫ਼ ਟਣਫ਼ੲ ਪਰ ਪਤਾ ਨਹੀਂ ਕਿਉਂ ਅਸੀਂ ਪੱੁਠੇ ਗੇੜੇ ਦੇਣ ਲੱਗੇ ਪਏ ਹਾਂ, ਮੁੜ ਰਹੇ ਹਾਂ ਕਿ ਸਾਡੇ ਗੁਰੂ ਉਪਦੇਸ਼ ਹਨ ਬਾਣੀ, ਗੁਰਬਾਣੀ ਦੇ ਅਰਥ ਆਪਣੇ ਹਿੱਤਾਂ ਦੇ ਕੱਢ ਰਹੇ ਹਾਂ ਝਾਕੀ ਜਿਹੀ ਇਕ ਚੈਨਲ ਤੇ ਭਾਵੇਂ ਹਰ ਹਫ਼ਤੇ ਹੀ ਆਪਣੇ ਆਪ ਨੂੰ ਬੁੱਧੀਮਾਨ ਦੱਸ ਕੇ ਬਿਰਾਜਮਾਨ ਹੁੰਦੇ ਹਨ, ਸਾਰ-ਅੰਸ਼ ਮੈਂ ਤਾਂ ਇੰਨਾ ਹੀ ਸੁਣ ਕੇ ਬੰਦ ਕਰ ਤਾ ਜੀ ਜੇਕਰ ਸਾਡੇ ਹੁਕਮਾਂ ਅਨੁਸਾਰ ਨਹੀਂ ਚੱਲਦੇ ਤਾਂ ਤੁਸੀਂ ਗੁਰੂ ਨਾਨਕ ਨਾਮ ਲੇਵਾ ਅਖਵਾਉਣ ਦੇ ਹੱਕਦਾਰ ਨਹੀਂ, ਮਨ ਨੂੰ ਕਸ਼ਟ ਹੋਇਆ ਕਿ ਪੁੱਛੋ ਕੋਈ ਕਿ ਕੀਹਨੇ ਤੁਹਾਨੂੰ ਇਹ ਸਰਟੀਫਿਕੇਟ ਦੇਣ ਦਾ ਲਾਈਸੈਂਸ ਦਿੱਤਾ ਹੈ ? ਕੀ ਤੁਸੀਂ ਸਿੱਖ ਹੋ, ਸੁਣੋ ਜੀ ਲੋਕਤੰਤਰ ਵਿੱਚ ਬਹੁਗਿਣਤੀ ਦੀ ਮੰਨਤਾ ਹੈ, ਤੁਸੀਂ ਤਾਂ ਫਿਰਕੇ ਹੋ, ਗਿਣਤੀ ਘੱਟ ਸਾਰਾ ਹੀ ਸਿੱਖ ਜਗਤ ਨਾ ਤਾਂ ਪਹੁਲ ਲੈਂਦਾ ਹੈ, ਹੋਰ ਦੱਸਾਂ ਕਿ ਚਰਨ ਪਹੁਲ ਤਾਂ ਵੈਸੇ ਹੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਵਿਰੁੱਧ ਹੈ, ਹਿੰਦੂ ਰੀਤੀ ਹੈ ਚਰਨ ਧੋਣੇ ਧੋਣੇ ਪੀਵਾਂ ਤਾਂ ਪਰੰਪਰਾ ਹੀ ਸਾਡੀ ਨਹੀਂ, ਖੈਰ ਇਹ ਬੁੱਧੀਜੀਵੀ ਅਸਲ ਵਿੱਚ ਮਹੰਤਾਂ ਦੀ ਲੜੀ ਵਿੱਚੋਂ ਹਨ, ਪ੍ਰਾਈਵੇਟ ਗੁਰਧਾਮਾਂ ਦੇ ਹਾਮੀ, ਕੋਈ ਸਾਧਾਰਨ ਸਿੱਖ ਇਨ੍ਹਾਂ ਦੀਆਂ ਅਜਿਹੀਆਂ ਬੇਥਭੀਆਂ ਨੂੰ ਗੌਲ੍ਹਦਾ ਨਹੀਂ, ਇਕ ਪਹਿਲੂ ਲਿਖਾਂ ਕਿ ਇਹ ਗੁਰਮੁਖ ਚੈਨਲ ਤੇ ਜਿਥੇ ਬਿਰਾਜਦੇ ਹਨ ਉਨ੍ਹਾਂ ਨੂੰ ਸਿੱਖੀ ਵਿਚਾਰਧਾਰਾ ਸਮਝਾ ਨਹੀਂ ਸਕੇ, ਭਾਈ ਕਿਰਤ ਕਰੋ ਨਾ ਕਿ ਸਾਰਾ ਦਿਨ ਲੋਕਾਂ ਤੋਂ ਪੈਸੇ ਮੰਗ ਮੰਗ ਆਪਣੇ ਕੰਮਕਾਰ ਵਧਾਉ, ਅੱਗੋਂ ਦਾਨ ਕਰਨ ਦਾ ਢਕਵੰਝ ਕਰੋ, ਦਸਵੰਧ ਤਾਂ ਹੁੰਦਾ ਸੀ ਸਿੱਖੀ ਦੇ ਪਸਾਰੇ ਲਈ ਧਾਰਮਿਕ ਸੰਸਥਾਵਾਂ ਲਈ ਨਾ ਕਿ ਵਪਾਰਕ ਅਦਾਰਿਆਂ ਲਈ, ਨਾਨਕ ਲੇਵਾ ਕੇਵਲ ਇਹ ਹੀ ਹਨ ਯਾਨੀ ਇਹ ਲੋਕ ਤਾਂ ਸਿੱਖੀ ਨੂੰ ਢਾਅ ਲਾ ਰਹੇ ਹਨ ਕਿ ਸੰਗਤ, ਭਾਈਚਾਰਾ ਤੇ ਧਰਮ, ਕੌਮ ਨੂੰ ਛੋਟਾ ਕਰੋ ਭੀ ਕਰਨੇ ਹਨ ਇਹ ਗੁਰਮੁੱਖ ? ਕੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਸਭ ਉਨ੍ਹਾਂ ਦੇ ਧਰਮ ਤੋਂ ਵੱਖਰੇ ਕਰਤੇ ਸੀ ? ਸਾਨੂੰ ਤਾਂ ਜੋ ਭੀ ਨਾਮ ਲੇਵਾ, ਕਿਰਤ ਕਰੋ, ਨਾਮ ਜਪੋ ਯਾਨੀ ਚਿੱਤ ਨਿਰੰਜਨ ਨਾਲ ਬਹਿੰਦੇ ਉੱਠਦੇ ਪ੍ਰਮੇਸ਼ਰ ਦਾ ਨਉਂ ਲਵੋ ਤੇ ਦਸਵੰਧ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੱਢੋ, ਆਹ ਅੰਮ੍ਰਿਤਪਾਲ ਦੁੱਬਈ ਤੋਂ ਹੁਣ ਨਵੀਂ ਟ੍ਰੇਨਿੰਗ ਅੰਮ੍ਰਿਤ ਸੰਚਾਰ ਦੀ ਲੈ ਕੇ ਵਹੀਰਾਂ ਨਾਲ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਕੇ ਵਿਹਲੇ ਫਿਰੋ, ਤੀਮੀਆਂ ਭੀ ਘਰ ਨਾ ਸਾਂਭਣ, ਨਿਆਣੇ ਸਿੱਟਣ ਪਰਾਂ, ਵਹੀਰਾਂ ਵਿੱਚ ਰਲ੍ਹਣ, ਫੇਰ ਰਾਤਾਂ ਨੂੰ ਰਿਹਾਇਸ਼ ਗੁਰਦੁਆਰਿਆਂ ਵਿੱਚ, ਵਿੱਚੋਂ ਅਣਉੱਚਿਤ ਵਾਰਦਾਤਾਂ ਦੇ ਭੀ ਵਾਕਿਆ ਪਤਾ ਨਹੀਂ ਸਿੱਖ ਮਾਨਸਿਕਤਾ ਨੂੰ ਰੋਗ ਕੀ ਚਿੰਮੜ ਗਿਆ ਹੈ ਸਭ 80ਵਿਆਂ ਨੇ ਢਾਂਚਾ ਹੀ ਵਿਗਾੜਤਾ ਧਾਰਮਿਕ ਸਨ ਨਹੀਂ ਬੱਸ ਦੈਂਗੜ ਦੈਂਗੜ ਕਰਕੇ ਹਾਵੀ ਹੋ ਗਏ ਦਰਬਾਰ ਸਾਹਿਬ ਦੀ ਮਰਿਯਾਦਾ ਭੀ ਕਿਧਰੇ ਚੱਕ ਧਰੀ, ਅਖੀਰ ਜੋ ਭਾਵੀ ਵਰਤੀ, ਭੁੱਲਦੀ ਨਹੀਂ, ਪਰ ਇਨ੍ਹਾਂ ਨੂੰ ਉਹ ਘਿਉ ਦੀਆਂ ਨਾਲ੍ਹਾਂ ਵਾਂਗੂੰ ਲੱਗੀ ਬਰਬਾਦ ਹੋਣ ਵਾਲੇ ਡਿੱਗਣ ਖਾਤੇ, ਇਹ ਹਨ ਨਾਨਕ ਨਾਮ ਲੇਵਾ ਸਾਧਾਰਨ ਸਿੱਖ ਜੋ ਭਾਣੇ ਵਿੱਚ ਵਿਸ਼ਵਾਸ਼ੀ ਹਨ ਉਨ੍ਹਾਂ ਨੂੰ ਇਹ ਸਿੱਖ ਨਹੀਂ ਮੰਨਦੇ ਕੀ ਹਮਾਕਤ ਹੈ, ਹਿੰਦੂ ਨੇਤਾ ਕਹਿੰਦਾ ਹਰ ਭਾਰਤ ਵਿੱਚ ਜਨਮ ਲੈਂਦਾ ਹਿੰਦੂ ਹੈ, ਅਸੀਂ ਕਹਿੰਦੇ ਹਾਂ ਆਹ ਸਾਡੇ ਭੀ ਲੈ ਲਵੋ, ਇਹ ਨਾਨਕ ਨਾਮ ਲੇਵਾ ਨਹੀਂ ਅਜਿਹੇ ਬੁੱਧੀਮਾਨਾਂ ਨੂੰ ਹਰਿਦੁਆਰ ਪੁੰਨ ਕਰ ਆਵੋ ਸਾਨੂੰ ਨੀ ਚਾਹੀਦੇ ਕੌਮ ਨੂੰ ਤਾਂ ਹਰ ਮੋਨੇ ਘੋਨੇ ਹੀ ਨਹੀਂ ਸਗੋਂ ਰਾਧਾਸੁਆਮੀ, ਸਾਰੇ ਡੇਰੇ ਸਭ ਜੋ ਭੀ ਪੰਜਾਬ ਦੇ ਵਾਸੀ ਹਨ, ਧਰਮ ਜੋ ਭੀ ਮਰਜ਼ੀ ਮੰਨਣ ਪੰਜਾਬ ਨੂੰ ਸਬੂਤਾ ਰੱਖਣ ਲਈ ਲੋੜੀਂਦੇ ਹਨ, ਰੱਲ ਮਿਲ ਕੇ ਸੂਬੇ ਨੂੰ ਪੂਰਨ ਅਧਿਕਾਰਾਂ ਦੀ ਮੰਗ ਦੇ ਹਾਮੀ ਹੋਣ । 
ਹੁਣ ਅਸੀਂ ਆਈਏ ਆਪਣੇ ਦੇਸ਼ ਵੱਲ, ਸਵੇਰੇ ਉੱਠਦੇ ਹੀ ਖਬਰਾਂ ਯੂਕਰੇਨ ਦੀ ਚਿੰਤਾ, ਹਾਲਾਂਕਿ ਉਹ ਬੇਕਸੂਰ ਨਹੀਂ, ਨੰਬਰ 2 ਇੰਮੀਗ੍ਰੇਸ਼ਨ ਦਾ ਭੱਬੂ, (3) ਰਿਸ਼ੀ ਸੁਨੇਕ ਯੂਰਪ ਨਾਲ ਤਜ਼ਾਰਤ ਰਿਸ਼ਤੇ ਲਈ ਤੱਤਪਰ ਪਰ ਟੋਰੀ ਸੱਜੀਆਂ ਨੇ ਮਾਰੀ ਘੁਰਕੀ ਤਾਂ ਸਹਿਮ ਗਿਆ ਬਣਾਇਆ ਜੋ ਉਨ੍ਹਾਂ ਨੇ ਹੀ ਸੀ । (4) ਬੜਾ ਚੁੰਭਕ : ਲੇਬਰ ਨੇਤਾ ਸਰ ਕੀਅਰ ਸਟਾਮਰ ਦੀ ਉੱਚੀ ਸੁੱਚੀ ਸੁਗਾਤ ਦਾ ਐਲਾਨ, ਜੀ ਮੈਂ ਪ੍ਰਧਾਨ ਮੰਤਰੀ ਬਣ ਕੇ ਹਾਊਸ ਆਫ ਲਾਰਡ ਖਤਮ ਕਰਕੇ ਸਭ ਲਾਰਡਾਂ ਨੂੰ ਘਰੀਂ ਤੋਰੂ, ਭਾਵੇਂ ਅੱਧੀ ਸਦੀ ਤੋਂ ਇਹ ਲੇਬਰ ਪਾਰਟੀ ਗਾਜਰਾਂ ਦਿਖਾ ਰਹੀ ਹੈ, ਪਰ ਲਾਰਡ ਭੇਜੀ ਭੀ ਜਾਂਦੀ ਹੈ, ਜੇਕਰ ਨੀਅਤ ਤੇ ਨੀਤੀ ਹੈ ਤਾਂ ਕਰ ਦੇਵੇ ਬਗਾਵਤ ਵਾਪਸ ਸੱਦ ਲਵੇ ਆਪਣੇ ਸਭ ਲਾਰਡ ਦੇਖੋ ਕਿਵੇਂ ਦੁਨੀਆਂ ਦੇ ਤਖ਼ਤੇ &lsquoਤੇ ਬੱਲੇ ਬੱਲੇ ਪਰ ਜਿਗਰਾ ਕੌਣ ਕਰੂ, ਗਮ ਤਾਂ ਇਸ ਵੇਲੇ ਦੇਸ਼ ਦੀ ਦਸ਼ਾ ਦਾ ਹੈ ਪਰ ਹਲਵਾ ਖਾਣ ਵਾਲੇ ਟੁੱਕ ਨੂੰ ਤਰਸ ਰਹੇ ਲੋਕਾਂ ਦੀ ਕੌਣ ਸਾਰ ਲਵੇ ? ਮੰਨਣਾ ਪਵੇਗਾ ਕਿ ਰਿਸ਼ੀ ਸੁਨੇਕ ਪ੍ਰਧਾਨ ਮੰਤਰੀ ਦੀ ਯੋਗਤਾ ਤਾਂ ਰੱਖਦਾ ਨਹੀਂ, ਚਾਂਸਲਰ ਵੇਲੇ ਕੋਰੋਨਾ ਕਾਲ ਵਿੱਚ ਭੀ ਕੋਈ ਬਹੁਤੀ ਸੁਘੜਤਾ ਦੇ ਫੈਸਲੇ ਨਹੀਂ ਸਨ ਲਏ, ਉਸੇ ਖਰਚਿਆਂ ਦੀ ਕੀਤੀ ਅਣਗਹਿਲੀ ਅੱਜ ਟੈਕਸ ਪ੍ਰਣਾਲੀ ਬਦਲਣੀ ਪਈ, ਹੁਣ ਪ੍ਰਜਾ ਸਹਿਮੀ ਪਈ ਹੈ ਕਿ ਪ੍ਰਾਪਟੀਆਂ ਦਾ ਭਵਿੱਖ ਕਾਲਾ ਦਿਸਦਾ ਹੈ, ਕਈ ਬੇਘਰ ਭੀ ਹੋ ਸਕਦੇ ਹਨ, ਪਰ ਇਹ ਤਾਂ ਧਨਾਢਾਂ ਦੀ ਸੂਚੀ ਵਿੱਚ ਉੱਚਾ, ਖਸਮਾਂ ਨੂੰ ਖਾਉ, ਜੇ ਰੋਟੀ ਨਹੀਂ ਸੰਕਟ ਸਮੇਂ ਜੁੜ ਕੇ ਕਸ਼ਟ ਨੂੰ ਘਟਾਉਣ ਦੀ ਥਾਂ ਯੂਨੀਅਨਾਂ ਹੜਤਾਲਾਂ ਤੇ, ਭੁੱਖੇ ਮਰਨ ਵਾਲਿਆਂ ਦੀ ਛੱਡੋ ਸਾਨੂੰ ਵੱਧ ਤਨਖਾਹਾਂ ਦਿਉ, ਸ਼ੁਕਰ ਨੀ ਕਰਦੇ ਕਿ ਨੌਕਰੀਆਂ ਹਨ ਤੇ ਘਰੀਂ ਪੈਕੇਟ ਲੈ ਕੇ ਜਾਂਦੇ ਹੋ, ਸਿੱਖ ਧਰਮ ਦੀ ਪ੍ਰਥਾ ਵੰਡ ਛਕੋ ਇਸੇ ਸੰਦਰਭ ਵਿੱਚ ਉੱਤਮ ਹੈ, ਪਰ ਅਸੀਂ ਭੀ ਤਾਂ ਕੇਵਲ ਲੰਗਰ ਤੱਕ ਹੀ ਸੀਮਤ ਹੋ ਗਏ ਹਾਂ, ਆਮ ਜੀਵਨ ਵਿੱਚ ਗਰੀਬੀ ਦੀ ਘੱਟ ਹੀ ਹਮਾਇਤ &lsquoਤੇ ਹਾਂ, ਭੁੱਲੋ ਨਾ ਯੂਨੀਅਨਾਂ ਲੇਬਰ ਪਾਰਟੀ ਦੀਆਂ ਹੀ ਭੈਣਾਂ ਹਨ, ਲੇਬਰ ਦਾ ਮਾਅਨਾ ਗਰੀਬ ਦੀ ਮੱਦਤ ਨਾ ਕਿ ਬਹੁਤਾ ਕਮਾਉ ਦੂਜਿਆਂ ਨੂੰ ਨੀਮੇ ਸੁੱਟੋ । 
ਇਕ ਭੱਖਦਾ ਮੁੱਦਾ ਪੰਜਾਬ ਵਿੱਚ ਖ਼ਾਲਸਾ ਵਹੀਰ, ਹਰ ਲਹਿਰ ਦੇ ਕੁਝ ਸਿੱਟੇ ਸਾਰਥਿਕ ਭੀ ਤੇ ਕੁਝ ਕੌੜੇ ਭੀ ਹੁੰਦੇ ਹਨ, ਪੰਜਾਬੀ ਖਾਸ ਕਰਕੇ ਸਿੱਖ ਮਾਨਸਿਕਤਾ ਦਾ ਇਤਿਹਾਸ ਹੀ ਹੈ ਕਿ ਇਨ੍ਹਾਂ ਨੇ ਜਜਵਿਆਂ ਤੋਂ ਬਹੁਤਾ ਤੇ ਮੱਤ ਤੋਂ ਕੰਮ ਘੱਟ ਲੈਣਾ ਹੁੰਦਾ ਹੈ, ਇਹ ਸੱਚਾਈ ਦਾ ਵਿਰੋਧੀ ਧਿਰਾਂ ਨੂੰ ਸਾਡੇ ਨਾਲੋਂ ਵੱਧ ਗਿਆਨ ਹੈ, ਛੋਟਾ ਕਰੀਏ ਅਚਾਨਕ ਅੰਮ੍ਰਿਤਪਾਲ ਸਿੰਘ ਉਜਾਗਰ ਹੋਣਾ ਤੇ ਲੋਕਾਂ ਦਾ ਉਲ੍ਹਾਰ, ਬਰਤਾਨਵੀ ਇਕ ਚੈਨਲ ਦਾ ਦੂਹੋ ਦੂਹ ਪ੍ਰਚਾਰ, ਭੁੱਲੋ ਨਾ ਪਹਿਲਾਂ ਆਮ ਪਾਰਟੀ ਦਾ, ਫੇਰ ਦੀਪ ਸਿੱਧੂ, ਮੂਸੇਵਾਲਾ ਕਾਂਡ, ਹੁਣ ਅੰਮ੍ਰਿਤਪਾਲ ਸਿੰਘ ਦਾ ਕੋਈ ਕਿਸੇ ਸੰਕਟ ਵਿੱਚੋਂ ਨਿਕਲੀ ਮੁਹਿੰਮ ਨਹੀਂ, ਮੁੱਦੇ ਤਾਂ ਚਰੋਕਣੇ ਉਹ ਹੀ ਸਨ, ਹਨ, ਵਹੀਰਾਂ ਭੀ ਕੋਈ ਨਵੀਂ ਰੀਤ ਨਹੀਂ, ਨਿਹੰਗ ਸਿੰਘ ਪਰੰਪਰਾ ਹੈ, ਵਿਚਾਰਨ ਗੋਚਰੀ ਨੀਤੀ ਕੀ ਹੈ, ਇਹ ਨੰਬਰ ਇਕ ਨਕਲ ਹੈ ਕਿਸਾਨੀ ਅੰਦੋਲਨ ਦੀ, ਨਕਲ ਲਈ ਕੁਝ ਵੱਖਰਾ ਕਰਨਾ ਹੀ ਹੁੰਦਾ ਹੈ, ਉਨ੍ਹਾਂ ਲੋਕਾਂ ਨੂੰ ਸੱਦ ਕੇ ਇਕ ਥਾਂ ਬਿਠਾ ਕੇ ਅਵਾ ਤਵਾ ਬੋਲਣ ਦੀ ਖੁੱਲ੍ਹ ਹਰ ਵਰਗ ਨੂੰ ਵਰਤਿਆ, ਸੇਵਾ ਅੰਤਾਂ ਦੀ ਕੀਤੀ, ਆਖਰ ਕੀ ਹੋਇਆ ਹੋ ਰਿਹਾ ਹੈ ਸਾਹਮਣੇ ਇਨ੍ਹਾਂ ਲੋਕਾਂ ਕੋਲ ਜਾ ਕੇ ਦਰਸ਼ਣ ਦੇਣੇ ਲੰਗਰ ਪ੍ਰਸ਼ਾਦੇ ਦਾ ਬੰਦੋਬਸਤ ਭੀ ਪਦਾਰਥੀ ਪਰ ਹਾਂ ਨਾਮ ਗੁਰੂ ਦਾ ਮਨਸ਼ਾ ਆਪਣਾ ਪਰ ਲਾਹੇਬੰਦ ਪਹਿਲੂ ਕਿ ਥਾਂ ਮੱਲ੍ਹਣ ਦੀ ਥਾਂ ਸੜਕਾਂ &lsquoਤੇ ਕਸਰਤ ਲੜੀ ਕੜੀ : ਸਿੱਧੂ ਦੀਪ, ਸਿੱਧੂ ਮੂਸੇਵਾਲਾ (ਪਿਛੋਕੜ ਕਾਂਗਰਸ) ਤੇ ਹੁਣ ਅੰਮ੍ਰਿਤਪਾਲ ਸਿੰਘ ਹਾਰ ਦੀ ਲੜੀ ਕੜੀ ਸਿਮਰਨਜੀਤ ਸਿੰਘ ਮਾਨ ਦਲ ਨਾਲ, ਤੀਰ ਦਾ ਨਿਸ਼ਾਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਵਹੀਰ ਵਿੱਚ ਬੁਲਾਰੇ ਸੁਣੋ, ਅੱਖਾਂ ਪੂੰਝਣ ਲਈ ਨਾਲੇ ਖਰਚੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋੜ ਲਿਆ, ਭਾਵੇਂ ਖਰਚਿਆਂ ਦੀ ਤਾਂ ਘਾਟ ਜਿਨ੍ਹਾਂ ਨੇ ਇਹ ਫਸਲ ਬੀਜੀ ਹੈ ਖਾਦ ਪਾਣੀ ਦਾ ਬੰਦੋਬਸਤ ਕਰਕੇ ਹੀ ਮੁੱਢ ਬੰਨ੍ਹਿਆ, ਯੂ।ਕੇ। ਦਾ ਚੈਨਲ ਤਾਂ ਇਕ ਕਾਰਕੁੰਨ ਸਾਹ ਭੀ ਘੱਟ ਲੈਂਦਾ ਹੈ ਪ੍ਰਸਾਰ ਸਿਖਰ ਤੇ ਇੰਕਸ਼ਾਫ ਕਰਾਂ ਜਦੋਂ ਕਿਧਰੇ ਜਾੜ੍ਹ ਥੱਲੇ ਕੋਈ ਆਉਂਦਾ ਹੈ ਤਾਂ ਪੰਥ ਸੇਵਕ ਦਾ ਮਖੌਟਾ, ਲੱਗਦਾ ਤਾਂ ਹੈ ਕਿ ਚੰਗਾ ਠੇਕਾ ਮਿਲਿਆ ਏ, ਕਿਸਾਨ ਅੰਦੋਲਨ ਦਾ ਹੀ ਕਿੱਸਾ ਹੈ ਕਿ ਝਗੜੇ, ਕੇਸ ਤੇ ਕੋਈ ਪੁਲਸ ਦੀ ਸ਼ਕੰਜਾ ਕੱਸੀ ਵਾਲੇ ਸਭ ਜਥੇ ਸਣੇ ਸ਼ਾਮਿਲ । ਚੈਨਲ ਨੇ ਇਕ 15 ਕੁ ਸਾਲ ਦੇ ਨੱਢੇ ਨੂੰ ਸਵਾਲ ਕੀਤੇ ਜੁਆਨਾ ਕਿਵੇਂ ਉੱਤਰ ਪੂਰੇ ਦੇ ਨਹੀਂ ਸੀ ਦੇ ਸਕਦਾ, ਬਰਾਦਰੀ ਕਿਸੇ ਹੋਰ ਦਾ ਹੋਣ ਕਰਕੇ ਭਾਵੇਂ ਪੱਗ ਤਾਂ ਬੰਨ੍ਹੀ ਸੀ, ਪਿੰਡ ਦਾ ਸਰਪੰਚ (ਮੋਗੇ) ਜ਼ਿਲ੍ਹੇ ਤੋਂ ਜਥਾ ਲੈ ਕੇ ਵਹੀਰ ਗਿਆ, ਕਾਮੇ ਮੁੰਡੇ ਨੂੰ ਲੈ ਕੇ ਗਿਆ, ਆਪ ਉੱਤੇ ਅਸਲਾ ਦਾ ਕੇਸ ਸੀ, ਮੁੰਡੇ ਨੇ ਹਰ ਸਵਾਲ &lsquoਤੇ ਹੈਂ ਜੀ ਹੈਂ ਜੀ ਕਰੀ ਜਾਣਾ, ਅਖੀਰ ਆਖ ਹੀ ਦਿੱਤਾ ਕਿ ਮੈਂ ਤਾਂ ਮਹੀਨਾ ਟਿਕੂੰ ਇਥੇ ਸਰਪੰਚ ਦੇ ਹੁਕਮ &lsquoਤੇ ਹਾਂ ਸੋ ਆਪ ਹੀ ਸਬੂਤ ਦੇਖ ਲਵੋ ਕੌਣ ਕੌਣ ਹਨ ਸ਼ਾਮਿਲ, ਗਿਣਤੀ ਵਿੱਚ ਕਿੰਨੇ ਕੁ ਅੰਮ੍ਰਿਤ ਛਕਣ ਵਾਲੇ ਤੇ ਛਕੇ ਹੋਏ ਨਿਹੰਗ, ਬਜ਼ੁਰਗ ਸਿਆਸੀ ਤੇ ਮਾਨ ਅਕਾਲੀ ਦਲ, ਬਾਕੀ ਨਾਈਆ ਵਾਲ ਕਿੱਡੇ ਕਿੱਡੇ, ਧੀਰਾ ਰਹਿ ਹੁਣੇ ਮੂਹਰੇ ਡਿੱਗ ਜਾਣੇ ਹਨ, ਬੱਸ ਦੋ ਮਹੀਨੇ ਦਿਉ ਨਤੀਜੇ ਚੰਗੇ ਮਾੜੇ ਸਭ ਸਾਹਮਣੇ, ਬਹਿ ਕੇ ਟੇਸ਼ਣ &lsquoਤੇ ਵੈਣ ਬੁੜੇ ਦੇ ਪਾਵਾਂ, ਵਾਲੀ ਕਥਾ ਦੁਹਾਈ ਜੀ ਹਾਏ ਹਾਏ ਅੰਮ੍ਰਿਤਪਾਲ ਸਿੰਘ ਦਾ ਵਿਰੋਧ, ਇਹ ਤਾਂ ਦਸਮੇ ਪਾਤਿਸ਼ਾਹ ਨੇ ਭੇਜਿਆ ਹੈ, ਹਾਲੇ ਵਿਅਕਤੀਗਤ ਨੂੰ ਅਸੀਂ ਨਹੀਂ ਪੂਜਦੇ ਵਿਰੋਧਤਾ ਕੀ ਅੰਮ੍ਰਿਤਪਾਲ ਸਿੰਘ ਨਹੀਂ ਕਰਦਾ ? ਉਹ ਸਭ ਨੂੰ ਠੁੱਸ ਹੋਏ ਲਾਟੂ ਹੀ ਦੱਸਦਾ ਹੈ, ਜਿਨ੍ਹਾਂ ਸੂਬੇ ਦੀ ਮਹੱਤਤਾ ਬਣਾਈ, ਪਿੰਡਾਂ ਨੂੰ ਜਾਲ ਵਿਛਾ ਸ਼ਹਿਰਾਂ ਨਾਲ ਜੋੜਿਆ, ਆਵਾਜਾਈ ਦੇ ਸਾਧਨ, ਸੜਕਾਂ ਪਿੰਡਾਂ ਨੂੰ ਬੱਸਾਂ &lsquoਤੇ ਟੈਂਪੂ ਚੱਲਦੇ ਹਨ, ਹਰ ਘਰ ਵਿੱਚ ਹਾਈਜੀਨ ਦੇ ਘੱਟੋ ਘੱਟ ਕੁਝ ਤਾਂ ਪ੍ਰਬੰਧ ਹਨ, ਘਰੀਂ ਪਾਣੀ ਦੀਆਂ ਟੈਂਕੀਆਂ, ਤਕਰੀਬਨ ਹਰ ਚੋਥੇ ਘਰ ਕਾਰ ਖੜ੍ਹੀ ਹੈ, ਖਾਂਦੇ ਪੀਂਦਿਆਂ ਦੇ ਨਾਲ ਮੋਟਰ ਸਾਈਕਲ ਨਿਆਣਿਆਂ ਕੋਲ ਸਕੂਟਰੀਆਂ, ਤੀਮੀਆਂ ਘਰੀਂ ਝਾੜੂ ਪੋਚੇ, ਰੋਟੀ, ਭਾਂਡੇ ਮਾਂਜਣ ਵਾਲੀਆਂ ਤੇ ਹੋਰ ਸੁਣੋ ਪਿੰਡਾਂ ਵਿੱਚ ਧੋਬੀਆਂ ਦੀਆਂ ਸਹੂਲਤਾਂ, ਨੇੜੇ ਤੇੜੇ ਢਾਬੇ, ਡੇਰੀਆਂ ਤੇ ਸੁਵਿਧਾ ਸਮਾਨ, ਨੂਡਲ, ਪੀਜ਼ੇ, ਚਿਕਣ, ਬਰਗਰ ਬਾਹਰ ਖਾਉ ਹੋਰ ਦੱਸੋ ਵਿਦੇਸ਼ਾਂ ਵਿੱਚ ਕੀ ਅਸੀਂ ਸਿੰਘਾਂਸਣਾਂ &lsquoਤੇ ਬੈਠੇ ਹਾਂ ਮੱਛਰਪੁਣਾ ਚੜਿਆ ਪਿਆ ਤੇ ਆਹ ਪੈਨਸ਼ਨਾਂ ਲੈਂਦੇ ਚੈਨਲਾਂ ਤੇ ਕਿਵੇਂ ਭੜਾਸਾਂ ਕੱਢਦੇ ਹਨ, ਜੀ ਬੇੜਾ ਗਰਕ ਕਰਤਾ, ਬੇੜਾ ਤਾਂ ਤੁਹਾਡਾ ਗਰਕ ਹੈ ਜੋ ਰੱਬ ਵੱਲੋਂ ਮਾਨਸਿਕਤਾ ਦੇ ਰੋਗੀ ਹੋ ਗਏ ਹੋ, ਘਰ ਵਿੱਚ ਕੋਈ ਪੁੱਛਦਾ ਨੀ, ਜੁਆਕ ਕਹਿੰਦੇ ਇਨ੍ਹਾਂ ਨੂੰ ਕੌਂਸਲ ਦੇ ਫਲੈਟ ਲੈ ਦਿਉ, ਐਮੇ ਇਥੇ ਸਾਡਾ ਜੀਵਨ ਪੱਧਰ ਭੀ ਦੁਸ਼ਵਾਰ ਕਰ ਰਹੇ ਹਨ, ਬੱਸ ਫੇਰ ਚੈਨਲਾਂ ਦਿਲ ਹੋਲਾ ਕਰਦੇ ਨੇ ਹਰ ਚੈਨਲ &lsquoਤੇ ਜਾ ਕੇ ਕਦੀ ਨਉਂ ਦੱਸਣੋਂ ਝਿਜਕਦੇ ਨੇ, ਸ਼ਹਿਰ ਨੀ ਦੱਸ ਕੇ ਰਾਜ਼ੀ, ਕਈਆਂ ਦੀਆਂ ਤਾਂ ਤੀਮੀਆਂ ਭੀ ਕਹਿੰਦੀਆਂ ਜਾਉ ਜਾ ਕੇ ਗੁਰਦੁਆਰੇ ਸਮਾਂ ਕੱਟੋ, ਕਈ ਆਪ ਭੀ ਉਸੇ ਕਿਸ਼ਤੀ ਦੀਆਂ ਸਵਾਰ ਹਨ ਤੇ ਸਵੇਰੇ ਹੀ ਗੁਰੂ ਘਰਾਂ ਵਿੱਚ ਜਾ ਬਰਾਜਦੀਆਂ ਹਨ, ਸ਼ੁੱਕਰ ਹੈ ਸਿਆਣੇ ਸੀ ਸਾਡੇ ਨੇਤਾ ਜੋ ਇਹ ਇੰਤਜ਼ਾਮ ਕਰ ਗਏ, ਪਰ ਇਹ ਭੀ ਨਾ ਭੁੱਲੋ ਕਿ ਨਿਆਣਿਆਂ ਦਾ ਦੋਸ਼ ਹੈ ਇਨ੍ਹਾਂ ਦੀ ਇਹ ਬਦਆਦਤਾਂ ਦਾ ਨਤੀਜਾ ਹੈ, ਸੁਧਰ ਜਾਣ ਤਾਂ ਸੁੱਖ ਪਾਉਣਗੇ, ਸਾਰਾ ਦਿਨ ਸ਼੍ਰੋਮਣੀ ਕਮੇਟੀ ਦੇ ਨਿੰਦਕ, ਪੰਥ ਦੇ ਵੈਰੀ ਸਰਾਪ ਮਾਰੂ ਕਾਂਗਰਸ ਦਾ ਉਭਾਰ ਸੈਂਟਰ ਵਿੱਚ ਭਾਜਪਾ ਦੇ ਅਭਿਮਾਨ ਨੂੰ ਢਹਿਲਾ ਕਰਨ ਲਈ ਜਰੂਰੀ, ਸਿੱਖਾਂ ਨੂੰ ਨੀਮਾਂ ਕਰਨ ਲੱਗੀ ਕੇਂਦਰੀ ਰਾਜ ਸੱਤਾਧਾਰੀ ਪਾਰਟੀ ਨੇ ਕੁਝ ਬਹੁਤੇ ਹੀ ਖੰਭ ਖਲਾਰ ਲਏ ਹਨ, ਪੰਜਾਬ ਵਿੱਚ ਖੇਤਰੀ ਪਾਰਟੀ ਦਾ ਮਜ਼ਬੂਤ ਸੂਬੇ ਲਈ ਹਾਲਾਤਾਂ ਵਿੱਚ ਜੀਵਨ ਬੂਟੀ ਦਾ ਕੰਮ ਹੈ । ਯੂ।ਕੇ। ਚੈਨਲ ਦਾ ਕਾਰਕੁੰਨ ਕੱਲ੍ਹ ਇਕਬਾਲ ਸਿੰਘ ਲਾਲਪੁਰਾ ਨੂੰ ਇੰਟਰਵਿਊ ਕਰਦਾ ਸਵਾਲ ਪੁੱਛਦਾ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਦਖਲ-ਅੰਦਾਜ਼ੀ ਸਹੀ ਸੀ, ਤਿੰਨ ਵਾਰ ਪੁੱਛਣ &lsquoਤੇ ਭੀ ਘੱਟ-ਗਿਣਤੀ ਸਾਹਬ ਸਵਾਲ ਨੂੰ ਟਾਲ ਗਏ, ਠੀਕ ਸੋਚ ਜੋ ਸੀ, ਦੇਸ਼ ਅਭਿਲਾਸ਼ੀ ਹਨ ਪਰ ਇਹ ਜਾਤ-ਪਾਤੀ ਆਪਣੇ ਸਕੇ ਹੁੰਦੇ ਹਨ ਇਹੀ ਹਾਲ ਅੱਜ ਇਥੋਂ ਦੇ ਚੈਨਲ ਦੇ ਚਾਰ ਪੰਜ ਪੀਪਨੀ ਚੱਕਿਆਂ ਦਾ ਹੈ, ਜੋ ਬੱਸ ਬਰਾਦਰੀ ਦੇ ਬੰਦੇ ਬਿਠਾ ਕੇ ਭੰਡੀ ਪ੍ਰਚਾਰ ਕਰਵਾ ਰਹੇ ਹਨ, ਮਾਹੌਲ ਖਰਾਬ ਇਹ ਕਰਦੇ ਹਨ, ਇਥੇ ਭੀ ਟੋਰੀਆਂ ਨੇ ਦੇਸੀ ਸਿੰਘਾਸਣ &lsquoਤੇ ਬਠਾ ਕੇ ਲੋਕਾਂ ਦੀ ਧੌੜੀ ਲਹਾਉਣ ਦਾ ਠੇਕਾ ਦੇ ਧਰਿਆ, ਮਾਹਿਰ ਹਨ ਲੋਕਾਂ ਨੂੰ ਦੁਖੀ ਕਰਨ ਵਿੱਚ ਲੇਬਰ ਭੀ ਘੱਟ ਨਹੀਂ, ਸਾਡੇ ਲੰਡਨ ਦਾ ਮੇਅਰ ਸਦੀਕ ਖਾਨ ਪਹਿਲਾਂ ਮੋਟਰ ਟੈਕਸ (ਕੰਨਜੈਸਨ ਦਾਰਜ) ਵਧਾਇਆ, ਹੁਣ 2।50 ਪੌਂਡ ਹੋਰ ਦਿਉ ਤੁਸੀਂ ਲੰਡਨ ਦੀਆਂ ਵਰਤਦੇ ਹੋ, ਇਸ ਕਾਕੜੇ ਨੇ ਹੁਣ ਹੱਟਣਾ ਹੈ ਤਾਂ ਸਾਡੀ ਨਾਨੀ ਚੇਤੇ ਕਰਵਾ ਕੇ ਜਾਊ, ਪ੍ਰਧਾਨ ਮੰਤਰੀ ਲਾਲਾ ਸਪੂਤ ਮਾਹਰ ਜੋ ਹੈ ਧਨ ਕਮਾਉਣ ਵਿੱਚ ਬੱਸ ਲੋਕੀ ਤਾਂ ਤਹੂ ਹੋਏ ਪਏ ਹਨ ਪਰ ਟੋਰੀ ਇਸ ਮਾਤਾ ਦੇ ਲਾਕੜੇ ਦੀ ਪੂਜਾ ਕਰ ਰਹੇ ਹਨ, ਲੋਕਾਂ ਨੂੰ ਜਦੋਂ ਪਰ੍ਹਾਂ ਸੁੱਟੇ ਤਾਂ ਅੱਖਾਂ ਵਿੱਚ ਘਸੁੰਨ ਦੇ ਕੇ ਰੋਣਗੇ । ਲੋਕੀ ਭੁੱਖੇ ਮਰਦੇ ਨੇ ਇਹਨੂੰ ਫਜ਼ੂਲ ਖਰਚੇ ਹੂੰਝਣ ਦੀ ਲੱਗੀ ਹੈ । ਮਿੰਨਤ ਹੈ ਕਿ ਬਾਬੇ ਲਬੇੜ ਕੇ ਅਕਾਲ ਤਖ਼ਤ &lsquoਤੇ ਭੇਜਣ ਦੀ ਥਾਂ ਆਪਣੇ ਅੰਦਰੀ ਭੀ ਈਰਖਾ, ਮੁਕਾਬਲਿਆਂ ਦੀ ਦੌੜ, ਧਰਮ ਅਸਥਾਨਾਂ ਦੀਆਂ ਬੇਹੁਰਮਤੀਆਂ ਪ੍ਰਚਾਰਨ ਦੀ ਵਿਧੀ ਸੁਧਾਰੋ ਤੇ ਬਰਮਿੰਘਮ ਵਿੱਚ ਵਾਪਰੀ ਘਟਨਾ ਵਿੱਚ ਕੁਝ ਦੁਰਗੰਧ ਦੀ ਭੀ ਹਵਾ ਲੱਗਦੀ ਹੈ, ਸਾਰਾ ਸੱਚ ਤੱਥ ਨਹੀਂ ਲੱਗ ਰਿਹਾ, ਖੁੰਦਕਬਾਜ਼ੀ ਭੀ ਦਿੱਸਦੀ ਹੈ, ਪ੍ਰਬੰਧਕ ਦੇ ਭੀ ਸ਼ਿਕੰਜੇ ਕੱਸਣ ਦੀ ਲੋੜ ਹੈ, ਧਰਮ ਕੌਮ ਦੀ ਬੇਪਤੀ, ਆਹ ਬਰਾਬਰ ਦੇ ਹੱਕ ਮੰਗਣੀਆਂ ਨੂੰ ਸਾਵਧਾਨ ਕਰੋ, ਵੇਲਾ ਕੁਬੇਲਾ ਵਿਚਾਰਨ ਦੀ ਨਸੀਹਤ ਕਰੋ, ਸੇਵਾ ਤਾਂ ਪਰਿਵਾਰਾਂ ਦੀ ਭੀ ਉੱਤਮ ਹੈ ਸਾਰਾ ਦਿਨ ਗੁਰਦੁਆਰੇ ਹੀ ਰਹੋ, ਧਰਮ ਨਹੀਂ ਕਹਿੰਦਾ ਕਸੂਰ ਇਕ ਪਾਸੇ ਨਾ ਦਿਉ, ਇਨ੍ਹਾਂ ਨੂੰ ਭੀ ਪੁੱਛੋ ਕਿ ਇਹ ਕਿਸੇ ਘਰ ਦੇ ਬੰਦੇ ਦੀ ਸੇਵਾ ਕਰਦੀਆਂ ਹਨ ? ਸੋਨਾ ਦਾਨ ਕਰਕੇ ਜੀਵਨ ਸੁਰਗਾਂ ਵਿੱਚ ਦੇਖਦੀਆਂ ਹਨ, ਮਸ਼ਹੂਰੀ ਕਰਨੀ ਕਿੰਨੀ ਕੁ ਸੋਭਦੀ ਹੈ, ਸਾਰਾ ਦਿਨ ਕੌਮੀ ਸੰਸਥਾਵਾਂ ਨੂੰ ਬਦਨਾਮ ਕਰਨਾ ਧਾਰਮਿਕ ਸੇਵਾ ਨਹੀਂ, ਲੋਕ ਹੰਕਾਰ ਤੇ ਸਿਆਸਤ ਦੀ ਭੀ ਭਟਕ ਹੈ, ਸਭ ਪਾਸੇ ਸੁਧਾਰ ਦੀ ਲੋੜ ਹੈ, ਗੁਰਦੁਆਰੇ ਖੋਲ੍ਹਣੇ ਧਰਮ ਨਹੀਂ, ਘਰ ਬੈਠੇ ਰਾਮ ਧਿਆਈਏ, ਚਿੱਤ ਨਿਰੰਜਨ ਨਾਲ, ਲੇਖਕ, ਬੁਲਾਰੇ, ਸਦਾਚਾਰੀ ਪ੍ਰਚਾਰਕ, ਭਲੇਮਾਣਸ ਪ੍ਰਵਾਨੋ, ਦੜੇ ਦਾ ਮਾਲ ਜੜ੍ਹ ਹੈ, ਸਮਝੋ ਧਰਮ ਪਿਤ੍ਰਮ ਸੁਲਤਾਨ ਪੂਤ ਤੱਕ ਸੀਮਤ ਨਾ ਕਰੋ, ਉਮਰ ਦਰਾਜਾਂ ਲਈ ਹੀ ਨਾ ਪ੍ਰਬੰਧ ਕਰੋ, ਭਵਿੱਖ ਤੇ ਪੀੜ੍ਹੀ ਦੀ ਸੋਚ ਅਪਨਾਵੋ, ਗੁਰੂ ਨੂੰ ਪ੍ਰਤੀਤ ਦਿਖਾਵੋ, ਖੋਅ ਬੈਠੇ ਹਾਂ, ਦੁਆ ਮੰਗੀਏ ।
-ਬਲਵਿੰਦਰ ਕੌਰ ਚਾਹਲ ਸਾਊਥਾਲ