image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੁਸੀਬਤ ਮੇਂ ਤੋਂ ਕਾਫਰ ਭੀ ਖੁਦਾ ਕੀ ਬਾਤ ਕਰਤੇ ਹੈਂ

ਧਰਮ ਭਾਵੇਂ ਹਰ ਵਿਅਕਤੀ, ਕੌਮ, ਸਮਾਜ ਅਤੇ ਭਾਈਚਾਰਾ ਹਰ ਆਯੂ ਵਿੱਚ ਨਹੀਂ ਮੰਨਦਾ, ਪਰ ਜਦੋਂ ਕਦੀ ਦੁੱਖ, ਤਕਲੀਫ, ਮੁਸੀਬਤ ਆਣ ਬਣੇ ਤਾਂ ਇਕੋ ਇਕ ਆਸਰਾ ਲੱਗਦਾ ਹੈ । ਮੈਂ ਤਾਂ ਕੇਵਲ ਇੰਨਾ ਹੀ ਸੋਚਦੀ ਹਾਂ ਕਿ ਪੁਰਾਤਨ ਯੁੱਗ ਵਿੱਚ ਵਿੱਦਿਆ, ਗਿਆਨ, ਵਿਦਵਤਾ ਅੱਜ ਵਾਂਗੂੰ ਨਹੀਂ ਸੀ, ਲੋਕੀ ਭੀ ਚੌਕੰਨੇ ਨਹੀਂ ਸਨ ਤੇ ਮੰਨਣ ਵਿੱਚ ਔਖ ਨਹੀਂ ਸੀ, ਕੋਈ ਸਵਾਲ ਜਵਾਬ ਘੱਟ ਹੀ ਕਰਦਾ ਹੋਊ, ਰਵਾਇਤ ਚੱਲੀ ਆ ਰਹੀ ਹੈ, ਮੰਨੀ ਜਾ ਰਹੀ ਹੈ, ਪ੍ਰਚਾਰਕ ਭੀ ਉਸੇ ਸੰਦਰਭ ਵਿੱਚ ਪ੍ਰਚਾਰੀ ਜਾ ਰਹੇ ਹਨ, ਲਿਖਤਾਂ ਤਾਂ ਸਾਰੀਆਂ ਹੀ ਮਨੁੱਖੀ ਹਨ। ਮੰਨਦੇ ਹਾਂ ਕਿ ਪ੍ਰਮਾਤਮਾਂ ਵੱਲੋਂ ਧਰਮਾਂ ਦੇ ਮਸੀਹੇ ਪਰਮ ਮਨੁੱਖ, ਦੇਵਤਾ ਸਰੂਪ, ਰੂਹਾਂ ਰੱਜੀਆਂ ਸਬਰ, ਸੰਤੋਖ ਤੇ ਪ੍ਰਭੂ ਦੇ ਭਾਣੇ ਵਿੱਚ ਜੀਵਨ ਢਾਲੀ ਹੁੰਦੇ ਸਨ ਤਾਂ ਹੀ ਤਾਂ ਰਹਿਬਰ, ਪੀਰ ਪੈਗੰਬਰ ਤੇ ਪੁੱਜੇ ਹੋਏ ਹੁੰਦੇ ਸਨ, ਸਤਿਯੁੱਗ ਹੁੰਦਾ ਸੀ, ਅੱਜ ਕਲਯੁੱਗ ਹੈ, ਜੇਕਰ ਕੋਈ ਹੋਣ ਭੀ ਤਾਂ ਪਛਾਣ ਕਰਨੀ ਔਖੀ ਤੇ ਫੇਰ ਮੰਨਣ ਵਿੱਚ ਕਠਿਨਾਈ ਕਿਉਂਕਿ ਚੁਫੇਰੇ ਲੋਭੀ, ਲਾਲਚੀ ਤੇ ਫਰੇਬੀਆਂ ਦਾ ਅਮਰਾ ਫੈਲਾ ਹੈ, ਅੰਤ ਮੈਂ ਕਿਹਾ ਕਿ ਆਪਣਾ ਵਿਸ਼ਵਾਸ ਸਥਿਰ ਤੇ ਦ੍ਰਿੜ ਰੱਖ ਕੇ ਧੁਰ ਤੋਂ ਜੋ ਭਗਵਾਨ ਦੇ ਸਨੇਹੇ ਹਨ ਉਹ ਅੰਦਰਲੀ ਧੰੁਨ ਆਤਮਾਂ ਤੇ ਹਿਰਦਾ ਟੁੰਭਦਾ ਹੈ ਬੱਸ ਉਹਨੂੰ ਮੰਨ ਤੇ ਜੋ ਲਿਖਿਆ ਹੈ ਕਰਤਾਰ ਨੇ ਭੋਗਣਾ ਪੈਂਦਾ ਹੈ, ਭਟਕਣ ਨਾਲ ਤਾਂ ਕੁਝ ਬਦਲਦਾ ਨਹੀਂ, ਪਰਵਦਗਾਰ &lsquoਤੇ ਭਰੋਸਾ ਹੀ ਮਨ ਨੂੰ ਧਰਵਾਸ ਦਿੰਦਾ ਹੈ ਅਤੇ ਦੁੱਖ ਸੁੱਖ ਸਮ ਕਰ ਜਾਣੋ, ਜੀਹਨੇ ਇੰਨੇ ਅਨੇਕ ਪਦਾਰਥ ਦਿੱਤੇ ਨਾਲ ਕੁਝ ਕੁ ਦੁੱਖ ਭੀ ਉਹਦੀ ਦੇਣ ਜਾਣ ਸਤ ਕਰ ਮੰਨੀਏ ।
ਦੂਜਾ ਮੁੱਦਾ ਕਲੰਡਰ ਦਾ ਅੱਜ ਫੇਰ ਦੁਬਿਧਾ ਦਾ ਕਾਰਨ ਬਣ ਗਿਆ, ਮੈਂ ਭਾਵੇਂ ਇਸ ਵਿਸ਼ੇ ਦੀ ਬਹੁਤੀ ਜਾਣਕਾਰੀ ਨਹੀਂ ਰੱਖਦੀ, ਬਸ ਇੰਨਾ ਹੀ ਸੋਚਦੀ ਹਾਂ ਕਿ ਆਮ ਜਨਤਾ ਤਾਂ ਪ੍ਰਚੱਲਤ ਕਲੰਡਰ ਨੂੰ ਹੀ ਮੰਨਦੀ ਹੈ, ਇਹ ਕੇਵਲ ਧਾਰਮਿਕ ਗੁਰੂਆਂ, ਸੰਬੰਧਿਤ ਭਗਤਾਂ ਜਾਂ ਪਰਿਵਾਰਕ ਕੁੱਲ ਵਿੱਚੋਂ ਪ੍ਰਸਿੱਧ ਤੇ ਰਿਸ਼ਤੇ-ਨਾਤੇ ਆਦਿ ਦੇ ਦਿਨ ਤਿਉਹਾਰਾਂ ਲਈ ਹੀ ਤਰੀਕਾਂ ਤੇ ਵਿਵਾਦ ਹੈ, ਤਰਕਸ਼ੀਲ ਵਿਅਕਤੀਗਤ ਦਲੀਲਾਂ ਤੇ ਭਿੰਨਤਾਂ ਤੇ ਕੁਝ ਵਿਚਾਰ ਕਿ ਪੁਰਾਤਨ ਜੰਤਰੀਆਂ ਆਦਿ ਹਿੰਦੂ ਸੰਸਕ੍ਰਿਤੀ ਨਾਲ ਜੁੜੇ ਕਰਕੇ, ਅੱਡਰੀ ਹੋਂਦ ਲਈ ਜਰੂਰੀ ਹੈ, ਭਾਵ ਕਿ ਹੁਣ ਵਾਲਾ ਭੀ ਚੰਦ-ਸੂਰਜ ਦੀ ਗਰਦਸ਼ ਦੇ ਦੁਆਲੇ ਹੀ ਘੁੰਮਦਾ ਹੈ, ਮਸਲਾ ਤਾਂ ਕੇਵਲ ਕੁਝ ਤਰੀਕਾਂ ਦਾ ਹਵਾਲਾ ਹੈ, ਖਿਮਾਂ ਕਰਨਾ ਬੜਾ ਕੁਝ ਹੋਰ ਧਰਮ ਵਿੱਚ ਬਦਲ ਗਿਆ ਹੈ ਤਾਂ ਸੰਬੰਧਿਤ ਸਿੱਖ ਸੰਸਥਾ, ਅਕਾਲ ਤਖ਼ਤ ਅਤੇ ਧਾਰਮਿਕ ਗਿਆਤ ਮਸ਼ਵਰੇ ਕਰਕੇ ਬਦਲ ਲਵੇ, ਆਪਸੀ ਖੁੰਦਕਾਂ ਕਰਕੇ ਸਿੱਖ ਸੰਗਤਾਂ ਨੂੰ ਭੰਬਲ-ਭੂਸੇ ਕਾਹਨੂੰ ਪਾਉ, ਇਹ ਤਾਂ ਸੰਭਵ ਨਹੀਂ ਕਿ ਸਿੱਖ ਜਗਤ ਆਪਣੇ ਜੀਵਨ ਦਾ ਧੁਰਾ ਉਸ ਕਲੰਡਰ ਅਨੁਸਾਰ ਕਰਨ ਲੱਗ ਜਾਊ, ਅੱਗੇ ਇਹ ਕਿਸੇ ਦੀ ਸਲਾਹ ਥੋੜ੍ਹੀ ਮੰਨਣ ਵਾਲੇ ਹਨ, ਆਪੋ ਧਾਪੀ ਨੇ ਜੀਵਨ ਕਸ਼ਟੀ ਬਣਾ ਦਿੱਤਾ ਹੈ । ਧਰਮਾਂ ਦਾ ਆਸਰਾ ਤਾਂ ਸਭ ਹੀ ਲੈਂਦੇ ਹਨ, ਪਰ ਦੂਜਿਆਂ ਨੂੰ ਇਹ ਅਧਿਕਾਰ ਨਹੀਂ ਦਿੰਦੇ, ਸਾਡੇ ਦੇਸ਼ ਦਾ ਮੂਲ ਧਰਮ ਤਾਂ ਈਸਾਈ ਮੱਤ ਹੈ, ਦੁਨੀਆਂ ਤੇ ਫੈਲਾਇਆ ਭੀ ਬੜਾ ਠੀਕ ਹੈ, ਪੁਰਾਤਨ ਸਮਿਆਂ ਵਿੱਚ ਕਦਰਾਂ ਕਰਕੇ ਬੜੇ ਸੁਚੱਜੇ ਤੇ ਲਾਹੇਵੰਦ ਧੰਦੇ ਭੀ ਕੀਤੇ, ਮਨਸ਼ਾ ਭਾਵੇਂ ਕੋਈ ਭੀ ਸੀ ਪਰ ਅੱਜ ਦੇਖੋ ਹੜਤਾਲਾਂ ਕ੍ਰਿਸਮਿਸ ਦੇ ਦਿਨਾਂ ਵਿੱਚ, ਹਰ ਪਾਸੇ ਮੈਰੀ ਕ੍ਰਿਸਮਿਸ ਕਾਰਡਾਂ ਤੇ, ਕੀ ਕੈਰੀਅਰ ਬੈਗਾਂ ਤੱਕ, ਵੱਡੇ ਵੱਡੇ ਬੋਰਡ ਥਾਂ ਥਾਂ ਖੁਸ਼ੀਆਂ ਦੀ ਗੁਹਾਰ ਪਰ ਕੀ ਯੂਨੀਅਨਾਂ ਇਹਦੀ ਮਹੱਤਤਾ ਨਹੀਂ ਜਾਣਦੀਆਂ ਜਾਂ ਸੰਬੰਧਿਤ ਅਦਾਰੇ ਕਿਸੇ ਹੋਰ ਧਰਮ ਦੇ ਪੈਰੋਕਾਰ ਹਨ ? ਕੀ ਖੁਸ਼ੀਆਂ ਸਾਂਝੀਆਂ ਕਰਨੀਆਂ ਤੇ ਦੇਵੇ ਦੁੱਖ ਸਮਝੋ ਬਾਹਰ ਹਨ ਕਿਉਂ ਹੜਤਾਲਾਂ ਇਨ੍ਹਾਂ ਦਿਨਾਂ ਵਿੱਚ ਹੀ ਕੀਤੀਆਂ ਜਾਂਦੀਆਂ ਹਨ ? ਇਹਦੇ ਕਾਰਨ ਜਰੂਰ ਪੁੱਛੋ, ਜੋ ਲੋਕ ਇਨ੍ਹਾਂ ਪਾਰਟੀਆਂ ਯੂਨੀਅਨਾਂ ਦੇ ਮੈਂਬਰ ਹਨ, ਜਰੂਰ ਵਿਚਾਰਨ, ਗੋਸ਼ਟੀਆਂ ਕਰਨ, ਇਹ ਬਹੁਗਿਣਤੀ ਤਾਂ ਲੇਬਰ ਪਾਰਟੀ ਨਾਲ ਜੁੜੇ ਹਨ, ਧਰਮ ਨੂੰ ਫੇਰ ਕੀ ਮੰਨਣਾ ? ਮੇਰੀ ਤਾਂ ਦਲੀਲ ਹੈ ਕਿ ਧਰਮ ਨੂੰ ਤਾਂ ਵਰਤਦੇ ਹਾਂ ਮੰਨਦੇ ਨਹੀਂ, ਸਿੱਧ ਹੋ ਗਿਆ ਹੈ, ਅਸੀਂ ਭੀ ਸ਼ਾਮਿਲ ਹਾਂ, ਹੇਠਲੀ ਉੱਤੇ ਆਈ, ਭਾਵੇਂ ਕਦੀਮਾਂ ਤੋਂ ਹੀ ਆਉਂਦੀ ਰਹੀ ਹੈ, ਪਰ ਆਪਣੇ ਸਮੇਂ ਵਿੱਚ ਵਾਪਰਦੀ ਦਾ ਹੀ ਕਸ਼ਟ ਹੁੰਦਾ ਹੈ, ਬਜ਼ੁਰਗਾਂ ਦਾ ਕਹਿਣਾ ਸੁਣਦੇ ਸੀ, ਮਾੜਾ ਜੰਮੇ ਨਾਂ ਤੇ ਆਵੇ ਨਾ, ਆਏ ਤੋਂ ਮਤਲਬ ਵਿਆਹ ਵਿੱਚੋਂ ਰਿਸ਼ਤੇ, ਵਿਸ਼ੇ ਵੱਲ ਮੁੜਾਂ, ਸ਼ਾਹੀ ਘਰਾਣੇ ਦੇ ਅੱਜ ਅਮਰੀਕੀ ਬਣੇ ਕਪੂਤ ਤੇ ਨੂੰਹ ਨੇ ਜੱਖਣਾ ਪੱਟਣ ਦਾ ਬੀੜਾ ਚੁੱਕ ਲਿਆ, ਨੲਥਫ਼ਣਢ ਨੈੱਟਫਿਕਸ ਨਾਂ ਦੀ ਕੰਪਨੀ ਨੇ ਚੱਕ ਤੇ ਲੋਭੀ ਹੈਰੀ ਤੇ ਮੀਗਨ (ਕਿਧਰੋਂ ਕਾਲੀ) ਲੱਗਦੀ ਹੈ, ਪਰ ਅਮਰੀਕਾ ਵਿੱਚ ਕਾਲਿਆਂ ਦੀ ਚੜ੍ਹਤ ਹੈ, ਉਬਾਮਾ ਕਾਂਡ ਨੇ ਤਾਂ ਦੇਸ਼ ਹੀ ਉਨ੍ਹਾਂ ਦਾ ਬਣਾ ਤਾ ਬੱਸ ਮੇਗਨ ਉਨ੍ਹਾਂ ਦੀ ਮੱਦਤ ਨਾਲ ਸ਼ਾਹੀ ਘਰਾਣੇ ਦਾ ਮਲੀਆ ਮੇਟ ਕਰਨ ਤੇ ਤੁਲ ਪਈ, ਹੈਰੀ ਤਾਂ ਕੁਪੱਤਪੁਣੇ ਵਿੱਚ ਪਹਿਲਾਂ ਦਾ ਨੰਬਰ ਇਕ ਸੀ, ਕਿੰਗ ਚਾਰਲਸ ਨੇ ਹਰ ਵੇਲੇ ਮੋਢਿਆਂ &lsquoਤੇ ਚੁੱਕਿਆ, ਹੁਣ ਕਹਿੰਦਾ ਹਾਂ ਹਾਂ ਮੈਨੂੰ ਤੇ ਮੇਰੀ ਐਕਟਰੈੱਸ ਤੀਮੀ ਨੂੰ ਪ੍ਰਿੰਸ ਵਿਲੀਅਮ ਅਤੇ ਕੈਟ ਤੋਂ ਘੱਟ ਕਿਉਂ ਮੰਨਿਆ ਜਾਵੇ, ਇਸ ਛੋਕਰੇ ਨੂੰ ਰਵਾਇਤ ਦਾ ਗਿਆਨ ਨਹੀ ਕਿ ਪਲੇਠੀ ਦਾ ਪੁੱਤ ਹੀ ਪੱਗ, ਤਾਜ ਤੇ ਜ਼ਿੰਮੇਵਾਰੀਆਂ ਦਾ ਭਾਗੀ ਹੁੰਦਾ ਹੈ, ਹਰ ਕੌਮ, ਭਾਈਚਾਰੇ ਤੇ ਪਰਿਵਾਰ ਵਿੱਚ ਰੀਤ ਹੈ, ਲਿਖਦੀ ਜਾਵਾਂ ਕਿ ਜੋ ਸੀਰੀਜ਼ ਚੱਲ ਰਹੀਆਂ ਹਨ, ਅਮਰੀਕੀ ਤਾਂ ਪ੍ਰਸੰਨ ਹਨ ਕਿ ਬਰਤਾਨੀਆਂ ਦੀ ਛੱਤ ਲਹੂ ਤਾਂ ਸਾਡੀ ਈਨ ਵਿੱਚ, ਪਰ ਬਰਤਾਨੀਆਂ ਦੀ ਬਹੁ-ਗਿਣਤੀ ਚੰਗਾ ਨਹੀਂ ਮੰਨਦੀ, ਮੈਂ ਸਮੁੱਚਾ ਅੱਖਰ ਨਹੀਂ ਲਿਖਦੀ ਇਕ ਕੂੜ ਹੈ ਜਿਮੇ ਸਾਡੇ ਸਿੱਖ ਅਦਾਰੇ ਤਾਂ ਦੱਸ ਬੰਦਿਆਂ ਦੀ ਆਪਣੀ ਜਥੇਬੰਦੀ ਨੂੰ ਸਮੁੱਚਾ ਸਿੱਖ ਜਗਤ ਹੀ ਨਹੀਂ ਸੰਸਾਰ ਆਖ ਧਰਦੇ ਨੇ, ਹਾਲੇ ਇਹ ਗੁਰਮੁੱਖ ਹਨ, ਖੈਰ ਹੈਰੀ ਤੇ ਮੇਗਨ ਨੂੰ ਮੇਰੀ ਤਾਂ ਰਾਏ ਹੈ ਕਿ ਸ਼ਾਹੀ ਘਰਾਣੇ ਤੋਂ ਸੈਕ ਦੇਣਾ ਹੀ ਭਲਾ ਹੋਵੇਗਾ, ਇਹ ਕੋਈ ਅਨੋਖੀ ਤੇ ਅਚੰਭਾ ਨਹੀਂ ਹੋਵੇਗਾ ਕਿ ਐਸਾ ਕਿਉਂ ਕੀਤਾ, ਹਰ ਪਰਿਵਾਰ ਵਿੱਚ ਕਪੂਤ ਬੇਦਖਲ ਕਰਨ ਦਾ ਰਿਵਾਜ ਤਾਂ ਹੈ, ਕਰਨਾ ਘਰਾਣਿਆਂ ਦੀ ਮਰਜ਼ੀ ਹੁੰਦੀ ਹੈ, ਇਥੇ ਭੀ ਕੋਰਟ ਕਚਹਿਰੀਆਂ ਵਿੱਚ ਮੁਕੱਦਮੇ ਤੁਰੇ ਹੀ ਰਹਿੰਦੇ ਹਨ, ਭੁੱਲੋ ਨਾ ਲੇਡੀ ਡਾਇਨਾ ਨੇ ਮੁੱਢ ਤਾਂ ਬੰਨ੍ਹ ਦਿੱਤਾ ਸੀ, ਪਰ ਮਲਕਾ ਇੱਜ਼ਤ ਬਚਾਉਂਦੀ ਰਹੀ, ਲੋਕ ਭੀ ਭੂਤਰੇ ਹੋਏ ਸਨ, ਟੋਨੀ ਬਲੇਅਰ ਨੇ ਆਪਣਾ ਅਮਰਾ ਫੈਲਾ ਤੇ ਗੱਦੀ ਠੋਸ ਰੱਖਣ ਲਈ ਪੀਪਲਜ਼ ਪ੍ਰਿੰਸੈਸ ਦਾ ਦੌਰ ਚਲਾਤਾ ਤਮਾਸ਼ਬੀਨ ਤੇ ਲਚਰੇ ਤਾਂ ਬਸ ਇਹਨੂੰ ਧਰਮ ਬਣਾ ਬੈਠੇ, ਕੋਈ ਸਭਿਅਤਾ ਤੇ ਸਦਾਚਾਰ ਦਾ ਤਾਂ ਕਿਣਕਾ ਨਹੀਂ ਸੀ ਦਿਸਦਾ, ਡਾਇਨਾ ਦੇ ਤਾਂ ਗੁਣ ਹੀ ਗੁਣ ਉਭਰੇ, ਔਗੁਣ ਤਾਂ ਸਨ ਹੀ ਨਹੀਂ, ਅੱਗੋਂ ਪੁੱਤਰ ਭੀ ਮਾਂ ਦੀ ਮੰਜੀ ਚੁੱਕੀ ਫਿਰਦੇ ਹਨ, ਸੋਚਦੇ ਨਹੀਂ ਕਿ ਕੀ ਕਰਦੀ ਸੀ ?
ਅੱਠ ਦਸੰਬਰ ਤੇ ਸੱਤ ਦੀ ਤੱਤੀ ਤੱਤੀ ਖਬਰ :- ਸੱਤ ਨੂੰ ਦਿੱਲੀ ਜਿੱਤੀ ਆਪ ਨੇ ਭਾਵੇਂ ਇਹ ਕੌਂਸਲ ਹੈ, ਅੱਠ ਨੂੰ ਹਿਮਾਚਲ ਜਿੱਤਿਆ ਕਾਂਗਰਸ ਨੇ, ਮੈਂ ਤਾਂ ਭਾਵੇਂ ਕਾਂਗਰਸ ਸਮਰਥੱਕ ਨਹੀਂ, ਪਰ ਦੇਸ਼ ਲਈ ਕੋਈ ਭੀ ਵਿਰੋਧੀ ਧਿਰ ਜਿੱਤੇ ਲੋਕ-ਹਿੱਤ ਹੁੰਦਾ ਹੈ, ਪਰ ਮੈਂ ਤਾਂ ਇਹ ਭਵਿੱਖਬਾਣੀ ਪਹਿਲਾਂ ਹੀ ਕੀਤੀ ਸੀ, ਕਿ ਹਿਮਾਚਲ ਕਾਂਗਰਸ ਹੀ ਜਿੱਤੂ, ਹਾਂ ਗੁਜਰਾਤ ਜਰੂਰ ਭਾਜਪਾ ਨੇ ਮੱਲਣਾ ਸੀ, ਸਾਰੀ ਤਾਕਤ ਲਾਈ ਹੋਈ ਸੀ, ਦਿੱਲੀ ਦੀ ਕੌਂਸਲ ਲਈ ਬੜੇ ਘੁਟਾਲੇ, ਘਾਲ੍ਹੇ ਮਾਲ੍ਹੇ ਜੇਲ੍ਹ ਦੇ ਵੀਡੀਉ ਨਸ਼ਰ ਕੀਤੇ, ਪਰ ਲੋਕਾਂ &lsquoਤੇ ਅਸਰ ਨਹੀਂ ਸੀ ਕੋਈ, ਸਗੋਂ ਉਲਟਾ ਹੀ ਹੋਇਆ। 
ਹੁਣ ਭੀ ਮੋਦੀ ਹੈ ਤੋਂ ਗੋਦੀ ਹੈ ਨਹੀਂ ਤੋ ਡੋਬੀ ਹੈ, ਪਰ ਸਿਤਾਰੇ ਗਰਦਸ਼ ਵਿੱਚ, ਬੁਲਬੁਲ ਨੇ ਸਦਾ ਨਹੀਂ ਬੋਲਣਾ, ਦਿੱਲੀ ਭਾਵੇਂ ਸੂਬੀ ਹੀ ਸਹੀ, ਪਰ ਹਾਰ ਤਾਂ ਹੋਈ ਹੀ ਹੈ, ਉਧਰ ਭਗਵੰਤ ਭੰਡ ਦੀ ਸੁਣੋ ਦਿੱਲੀ ਕੁਰਸੀ ਤੇ ਬੈਠਾ ਹੀ ਨਕਲਾਂ ਲਾਵੇ, ਕਹਿੰਦਾ ਕੱਲ੍ਹ ਸਵੇਰੇ ਭੀ ਆਪ ਸੁਵੱਖਤੇ ਉੱਠ ਕੇ ਖਬਰੇਂ ਸੁਣਨਾ ਕਿ ਹਮ ਹਿਮਾਚਲ ਔਰ ਗੁਜਰਾਤ ਮੇਂ ਸਰਕਾਰ ਬਨਾਣੇ ਜਾ ਰਹੇ ਹਾਂ, ਕਮੇਡੀ ਵੱਧੀਆ ਸੀ, ਹਿਮਾਚਲ ਵਿੱਚ ਤਾਂ ਖਾਤਾ ਨਹੀਂ ਖੁੱਲ੍ਹਿਆ, ਭਾਵੇਂ ਝਬਕੇ ਮੋੜੇ ਪਾ ਲਏ ਸੀ ਉਥੋਂ, ਸਾਰਾ ਜੋਰ ਗੁਜਰਾਤ ਤੇ ਲਾਇਆ, ਲਾਮ ਲਸ਼ਕਰ ਸਭ ਗੁਜਰਾਤ ਲੈ ਕੇ ਖਜ਼ਾਨਾ ਭੀ, ਕਹਿੰਦੇ ਕੋਈ ਨਾ ਹੋਰ ਕਰਜਾ ਚੜ੍ਹਾ ਦਿਆਂਗੇ ਕਿਹੜਾ ਅਸੀਂ ਲਾਹੁਣਾ ਏ, ਐਗਜ਼ਿਟ ਪੋਲ ਬਿਲਕੁੱਲ ਹੀ ਦਰੁਸਤ ਨਿਕਲੇ, ਦਿੱਲੀ ਵਿੱਚ ਵੋਟਾਂ ਵਿੱਚ ਕੁਝ ਢਿੱਲੀ ਮੱਸੀ ਹੀ ਰੁਚੀ ਸੀ, ਖਾਸ ਕਰਕੇ ਸਿੱਖ ਸੀਟਾਂ ਨਾ ਮਿਲਣ ਕਰਕੇ ਨਾਖੁਸ਼ ਸਨ ਨਾ ਕਿ ਪੰਥਕ ਵਿਚਾਰਧਾਰਾ ਕਰਕੇ, ਪਰ ਦੇਖੋ ਕਿਵੇਂ ਮਨਜਿੰਦਰ ਸਿੰਘ ਸਿਰਸਾ ਮੂਹਰੇ ਹੋ ਹੋ ਜੇ।ਪੀ। ਨੱਢੇ ਦੇ ਨਾਲ ਖਹਿ ਖਹਿ ਖੜ੍ਹੇ ਮੂਰਤਾਂ ਲਈ, ਸੰਗ ਤਾਂ ਇਨ੍ਹਾਂ ਸਿੱਖਾਂ ਨੂੰ ਲੱਗਦੀ ਹੀ ਨਹੀਂ, ਬੰਦੀ ਸਿੰਘਾਂ ਦੀ ਗੱਲ ਛੱਡੋ, ਸਾਨੂੰ ਦਿਉ ਦੱਸ਼ਣਾ, ਖੈਰ ਸਿੱਖ ਕੌਮ ਦੀ ਇਹ ਤ੍ਰਾਸਦੀ ਕਾਇਮ ਹੀ ਹੈ ਤੇ ਰਹੂ ਭੀ, ਕੋਈ ਕਰਤਾਰ ਦੀ ਵਿਧੀ ਹੀ ਬਦਲੇ ਕਿ ਵਫ਼ਾਦਾਰ, ਸੁਹਿਰਦ ਸਿੱਖ ਪੈਦਾ ਹੋਣ ਲੱਗ ਜਾਣ ਤਾਂ ਭਾਵੇਂ ਤਕਦੀਰ ਬਦਲੇ ਨਹੀਂ ਤਾਂ ਇਹ ਬਾਹਰਲੀਆਂ ਤਾਕਤਾਂ ਤੋਂ ਖੈਰ ਮੰਗਣੋਂ ਹਟਣ ਵਾਲੇ ਨਹੀਂ, ਨਿੱਤ ਨਵੇਂ ਖੜ੍ਹੇ ਹੁੰਦੇ ਨੇ ।
ਆਉ ਹੁਣ ਵਿਦਵਾਨਾਂ ਤੇ ਬੁੱਧੀਮਾਨਾਂ ਦੀ ਸੇਵਾ ਵੱਲ ਕੀਹਨੂੰ ਆਖਦੇ ਨੇ ਉਪਰੋਕਤ ਉਪਾਧੀ । ਜੋ ਸੇਧ, ਸੋਧ ਅਤੇ ਸੋਝੀ ਦੇਣ, ਲਿਖਤਾਂ ਰਾਹੀਂ ਕੌਮ, ਸਮਾਜ ਅਤੇ ਧਾਰਮਿਕ ਅਵੱਗਿਆਵਾਂ ਵੱਲ ਸੁਧਾਰ ਦੇ ਵਸੀਲੇ ਦੱਸਣ, ਕਰਨ ਵਾਲਿਆਂ ਨੂੰ ਨਕਾਰਨ ਤੇ ਨਿੰਦਣ ਨਾ ਕਿ ਬੱਸ ਲੇਖ ਲਿਖੋ, ਚੈਨਲਾਂ &lsquoਤੇ ਜਾ ਕੇ ਇਕ ਸਿਆਸੀ ਪਾਰਟੀ ਦੇ ਨਿੰਦਕ ਬਣੋ, ਕੌਮੀ ਵਿਦਵਤਾ ਸਹੇੜੋ, ਤਾਕਤੀ ਨਿਰਬਲ ਕਰੋ, ਚੈਨਲਾਂ ਤੇ ਜਾ ਕੇ ਲੋਕਾਂ ਨੂੰ ਧਾਰਮਿਕ ਪੁੰਨ ਦੀ ਥਾਂ ਕਾਰੋਬਾਰੀਆਂ ਦੇ ਹੱਥ ਮਜ਼ਬੂਤ ਕਰੋ, ਇਹਦੇ ਨਾਲ ਉਨ੍ਹਾਂ ਦੀ ਸਾਧਾਰਨ ਵਰਗ ਵਿੱਚ ਇੱਜ਼ਤ ਨਹੀਂ ਬਣਦੀ, ਕੀ ਵਿਦਵਾਨਾਂ ਨੂੰ ਇਹ ਇਲਮ ਨਹੀਂ ਕਿ ਗੁਰਧਾਮਾਂ ਦੇ ਮੁਕਾਬਲੇ ਸੰਤਾਂ, ਮਹੰਤਾਂ ਦੇ ਡੇਰੇ ਕੁਟੀਆ ਤੇ ਨਉਂ ਧਰ ਲਉ ਧਾਰਮਿਕ (ਗੁਰੂ ਗ੍ਰੰਥ ਪ੍ਰਕਾਸ਼) ਤਾਂ ਹੀ ਸਿੱਖ ਧਰਮ ਪ੍ਰਥਾ ਧਾਰਮਿਕ ਲਿਖਣਾ ਇਹ ਦੱਸਦਾ ਹੈ ਕਿ ਅੰਦਰਲਾ ਚੋਰ ਮਾਰਦਾ ਹੈ ਕਿ ਅਸੀਂ ਧਰਮ ਦੇ ਵਿਰੁੱਧ ਡੇਰੇ ਖੋਲ੍ਹ ਰਹੇ ਹਾਂ, ਇਹ ਤਾਂ ਮੇਰੇ ਮਨ ਨੂੰ ਭੀ ਪਤਾ ਹੈ ਕਿ ਪਿੱਛੋਂ ਫੇਰ ਝਗੜੇ ਕਰਕੇ ਵੰਡਣ ਲਈ ਮੁਕੱਦਮੇ ਕਰ ਦਿਉ, ਕੀ ਉਦੋਂ ਪੰਥ ਦਾ ਗਿਆਨ ਨਹੀਂ ਸੀ, ਇਨ੍ਹਾਂ ਮਹਾਨ ਸਖ਼ਸ਼ੀਅਤਾਂ ਨਾਲੋਂ ਤਾਂ ਭਾਈ ਸਾਧਾਰਨ ਸਿੱਖ, ਚੰਗੇ ਕੌਮ ਨੂੰ ਤਾਂ ਮੰਨਦੇ ਹਨ, ਧਰਮ ਨੂੰ ਸਿਰ ਮੱਥੇ ਕਬੂਲਦੇ ਹਨ, ਗੁਰਮੁਖਾਂ ਤੋਂ ਕੀ ਅਸੀਂ ਗੰਡੇ ਗੁਡਾਉਣੇ ਨੇ, ਅੰਮ੍ਰਿਤ ਤਾਂ ਨਿੱਜੀ ਜੀਵਨ ਲਈ ਧਰਵਾਸ ਲਈ ਤੇ ਕੁਝ ਦੂਜਿਆਂ ਨੂੰ ਦਿਖਾਵਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਸਰਟੀਫਿਕੇਟ ਲੈਣ ਦੀ ਥਾਂ ਸੰਸਥਾ ਤੋਂ ਲੈ ਕੇ ਮੁਖੀ ਬਣੋ ਲਈ । ਫਲਸਰੂਪ ਗੁਰੂ ਘਰਾਂ ਦੇ ਪ੍ਰਬੰਧਕੀ ਢਾਂਚੇ ਸ਼ਾਹਦੀਆਂ ਭਰੀ ਜਾਂਦੇ ਹਨ, ਲੜੀ ਜੋੜਨ ਲਈ ਖ਼ਾਲਸਾ ਵਹੀਰ ਭਾਵੇਂ ਹੈ ਤਾਂ ਕੇਵਲ ਅੰਮ੍ਰਿਤਪਾਲ ਸਿੰਘ ਵਹੀਰ ਹੀ ਹੈ, ਕਈ ਵੰਗਾਰਦੇ ਹਨ ਜੀ ਵਿਰੋਧਤਾ ਕਿਉਂ ? ਭਾਈ ਜੇਕਰ ਧਰਮ ਅਤੇ ਕੌਮ ਨਾਲ ਸੰਬੰਧਿਤ ਕੋਈ ਮੁਹਿੰਮ ਹੋਵੇਗੀ ਤਾਂ ਵਿਰੋਧੀਆਂ ਦਾ ਕੋਈ ਰੋਲ ਹੁੰਦਾ ਹੈ, ਨਹੀਂ ਤਾਂ ਡਿਕਟੇਟਰਪੁਣਾ ਵਿਸਰ ਜਾਊ ਜੋ ਹੁਣ ਫੇਰ ਭੀ ਦਿੱਸ ਹੀ ਰਿਹਾ ਹੈ, ਬਾਕੀ ਤਾਂ ਜੋ ਡਰਾਮੇ ਨਸ਼ੇੜੀਆਂ ਨੂੰ ਮੂਹਰੇ ਕਰਕੇ ਚੈਨਲੀ ਭਲਵਾਨ ਕਰ ਰਹੇ ਹਨ, ਮਨ ਨੂੰ ਉਤਾਵਲੇ ਕਰ ਹੀ ਰਹੇ ਹਨ ਨਾਲ ਹੀ ਹੂ-ਬ-ਹੂ ਵਸੀਲੇ ਆਮ ਪਾਰਟੀ ਦੇ ਜਨਮ ਤੇ ਵਿਦੇਸ਼ੀ ਕਿਵੇਂ ਮਣਾਂ ਮੂਹੀ ਸੁਗਾਤਾਂ ਦੇ ਢੇਰ ਦੇਣ ਗਏ, ਕਿਸੇ ਤੋਂ ਲਏ ਕਿਸੇ ਨੇ ਦਿੱਤੇ ਕਿਥੋਂ ਲਏ ਕਿੰਨੇ ਲਈ ਤੇ ਅੱਗੋਂ ਦਿੱਤੇ ਲੈਣ ਵਾਲੇ ਭੀ ਮੁਫਤ ਦੀ ਕੌਣ ਤਿਆਗੇ, ਕੋਈ ਹਿਸਾਬ ਤੱਕ ਨਹੀਂ, ਫੇਰ ਭਾਈ ਮਾਈ ਹੋ ਗਏ ਹੁਣ ਨਵੇਂ ਘੜੇ ਗਏ, ਦੇਖੋ ਜੀ ਬੜੀ ਹੀ ।
ਗੁਰੂ ਦੀ ਕਲਾ ਮੁਸਲਮਾਨ ਭੀ ਅੰਮ੍ਰਿਤਪਾਨ ਨੂੰ ਸਮਰਪਿਤ ਹੋ ਕੇ ਕੈਨੇਡਾ ਤੋਂ ਕੋਈ ਕਬੱਡੀ ਕੁਮੈਂਟੇਟਰ ਆ ਕੇ ਸਾਥੀਆਂ ਪੇਂਡੂਆਂ ਨੂੰ ਨਾਲ ਲੈ ਇੰਟਰਵੀਊ ਦੇ ਰਿਹਾ ਹੈ ਕਿ ਮੈਨੂੰ ਤਾਂ ਜੀ ਕੈਨੇਡਾ ਤੋਂ ਆਖ ਕੇ ਭੇਜਿਆ ਹੈ ਕਿ ਜਾ ਕੇ ਹਰਮੇਲ ਸਿੰਘ ਨੂੰ ਮਿਲੀ, ਅਨੁਮਾਣ ਲਾਉਣਾ ਕੀ ਔਖਾ ਹੈ, ਸਿੱਧ ਹੋਈ ਜਾਂਦਾ ਹੈ, ਗੱਲ ਕੀ ਧਰਮ ਨੂੰ ਕੌਮ ਨੂੰ ਟੁੱਕੜੇ ਕਰਨ ਲਈ ਬੜੇ ਵਸੀਲੇ, ਸਾਧਨ, ਮੁਹਿੰਮਾਂ ਘੜ ਘੜ ਜੁੜਨ ਨਾ ਦਿਉ, ਹਾਲੇ ਇਹ ਕੌਮੀ ਤੇ ਧਾਰਮਿਕ, ਮਨ ਡੂੰਘੀ ਚਿੰਤਾ ਵਿੱਚ ਵਿਚਰ ਰਿਹਾ ਹੈ ਕਿ ਕੀ ਇਸ ਮਹਾਨ ਧਰਮ ਅਤੇ ਕੌਮ ਨੂੰ ਆਹ ਨਜ਼ਰ ਵੱਟੂ ਚਿੰਬੜੇ ਨੇ, ਆਪ ਦੇ ਮੁਖੀ ਅੱਜ ਦਿੱਲੀ ਕੇਂਦਰ ਨੂੰ ਮਿਲਣ ਗਿਆ, ਪੱਤਰਕਾਰ ਪੁੱਛਦਾ ਹੈ ਜੀ ਗੋਲਡੀ ਬਰਾੜ ਦੀ ਫੜੋ ਫੜਾਈ ਕਿਥੇ ਤੱਕ ਹੈ, ਅੱਗੋਂ ਭਗਵੰਤ ਮਾਨ ਦੀ ਢੀਠਤਾ ਕਹਿੰਦਾ ਮੁੱਦਾ ਗੰਭੀਰ ਹੈ ਮੈਂ ਕੁਝ ਨਹੀਂ ਬੋਲੂੰਗਾ, ਭਾਈ ਪਹਿਲਾਂ ਇਹ ਮੁੱਦਾ ਮਾਮੂਲੀ ਸੀ, ਜਦੋਂ ਚੋਣਾਂ ਲਈ ਕਿੱਡਾ ਡਰਾਮਾ ਕੀਤਾ, ਪਰ ਪੰਜਾਬ ਦੇ ਲੋਕਾਂ ਦੇ ਚੰਗੀ ਕੁੱਟ ਪੈਣੀ ਬਣਦੀ ਹੀ ਹੈ, ਜਿੰਨਾ ਭੈਰਮੀ ਲਿਆਂਦੀ ਸੀ ਸਭ ਨੁਕਸਾਨ ਇਸ ਵਾਰਤਾ ਕਰਕੇ ਹੋ ਰਿਹਾ ਹੈ, ਜੋ ਜੀ ਪਿਛਲੇ 75 ਸਾਲਾਂ ਵਿੱਚ ਕਾਂਗਰਸ ਤੇ ਅਕਾਲੀਆਂ ਨੇ ਕੁਝ ਨੀ ਕੀਤਾ, ਬੇੜਾ ਗਰਕ ਕਰਤਾ ਇਸ ਕੁਫਰ ਦੀ ਸਜ਼ਾ ਮਿਲ ਰਹੀ ਹੈ, ਹਾਲੇ ਹੋਰ ਮਿਲੂ, ਇਹ ਮੁਲਾਮਤ ਮਗਰੋਂ ਪਤਾ ਨਹੀਂ ਕਿਵੇਂ ਲਹੂ, ਸਾਡੇ ਵਰਗੇ ਜਾਣੋਂ ਝਿਜਕਦੇ ਹਨ, ਮੇਰਾ ਤਾਂ ਸੁਝਾਅ ਹੈ ਕਿ ਜਿਹੜੇ ਵਿਦੇਸ਼ੀ ਆਪ ਵੇਲੇ ਜਾ ਕੇ ਰੌਣਕਾਂ ਲਾ ਕੇ ਸ਼ਗਨ ਦੇ ਕੇ ਆਏ ਸਨ, ਸਭ ਨੂੰ ਭਾਈਚਾਰਕ ਫਿੱਟਮਾਹ ਦਾ ਖਿਤਾਬ ਦੇਵੋ, ਭਾਵੇਂ ਸਜ਼ਾ ਤਾਂ ਰੱਬ ਭੀ ਦੇਊਗਾ ਅਵੱਸ਼, ਪੰਜਾਬੋਂ ਆਏ ਵੀਰ ਨੇ ਸੁੱਖ ਸਾਂਦ ਲਈ ਅਤੇ ਸਥਿਤੀ ਸਾਂਝੀ ਕਰਨ ਲਈ ਟੈਲੀਫੂਨ ਕਰਿਆ, ਦੱਸਦਾ ਹੈ ਕਿ ਉਥੇ ਖੁਸ਼ ਕੋਈ ਵਰਗ ਨਹੀਂ ਸਰਕਾਰ, ਪੁਲਸ ਤੋਂ ਤਾਂ ਹੋਣਾ ਹੀ ਹੈ, ਕਿਸਾਨ ਜਥੇਬੰਦੀਆਂ, ਸਿੱਖ ਖੁੰਦਕੀ ਤੇ ਹੁਣ ਆਹ ਨਵੀਂ ਧਾਰਮਿਕ ਰੀਤ ਜੀ ਵਹੀਰਾਂ ਖ਼ਾਲਸੇ ਦੀਆਂ ਹਨ, ਇਹ ਕਿਸਾਨ ਮੋਰਚੇ ਦੀ ਵਿਉਂਤ ਹੀ ਹੈ, ਪਿੰਡਾਂ ਵਿੱਚ ਕਿਸਾਨ ਮਜ਼ਦੂਰ ਤਾਂ ਕੰਮਾਂਕਾਰਾਂ ਵਿੱਚ ਹਨ, ਕੁਝ ਹਿੱਤੂ ਨਸ਼ੇੜੀਆਂ ਨੂੰ ਕੱਠੇ ਕਰਕੇ ਲਿਜਾ ਕੇ ਜੀ ਮੈਂ ਇੰਨੇ ਲੈ ਕੇ ਆਇਆ ਹਾਂ ਹਾਜ਼ਰੀ ਦਾਲ ਫੁਲਕਾ ਤੇ ਨਾਲ ਕੋਈ ਇਨਾਮ ਆਦਿ ਉਥੇ ਆਮ ਪਿੰਡਾਂ ਵਿੱਚ ਨਹੀਂ ਜਿਥੋਂ ਲੰਘਦੇ ਨੇ ਉਥੋਂ ਪਾਲਕੀ ਸੁਸ਼ੋਭਿਤ ਗੁਰੂ ਸਤਿਕਾਰ ਵਜੋਂ ਅਭਿਲਾਸ਼ੀ ਨਮਣ ਹੋ ਕੇ ਸ਼ਰਧਾ ਭਾਵਨਾ ਕਰਕੇ ਮੁੜ ਜਾਂਦੇ ਹਨ, ਨਾਲ ਤਾਂ ਦਿਸੀ ਜਾਂਦੇ ਨੇ ਕੌਣ ਹਨ, ਕੰਮ ਵਾਲੇ ਭਲਾ ਕਿਵੇਂ ਜਾਣ, ਨਾਲੇ ਪੰਜਾਬ ਤਾਂ ਬਾਹਰਲੀਆਂ ਤਾਕਤਾਂ ਦਾ ਮਕਾਨ ਹੈ, ਚੋਗਾ ਪਾਉ ਕੋਹਰਾਮ ।
ਦੂਜੇ ਮੁੱਦੇ &lsquoਤੇ ਕਿ ਮੂਸੇਵਾਲਾ ਕਾਂਡ ਕਿਵੇਂ ? ਇਹ ਭੀ ਕਈ ਹਿੱਸਿਆਂ ਵਿੱਚ ਵੰਡਿਆ ਹੈ, ਸਿਆਸੀ, ਆਪਸੀ, ਸਰਕਾਰੂ ਤੇ ਪੁਲਸ ਪ੍ਰਸ਼ਾਸਨ ਸੱਚਾਈ ਤਾਂ ਇਹ ਹੈ ਹੁਣ ਨਿੱਤ ਦੋ ਦੋ ਕਤਲ ਹੋਈ ਜਾਂਦੇ ਹਨ, ਖਟਾਈ ਵਿੱਚ ਪੈ ਗਿਆ ਹੈ, ਨਾਲੇ ਅਸਹਿ ਦੁੱਖ ਕਰਕੇ ਪਿਤਾ ਬਲਕੌਰ ਸਿੰਘ ਬੌਂਦਲੇ ਪਏ ਨੇ ਵਿੱਚ ਸੰਗੀਤੀ, ਗਵੱਈਏ ਤੇ ਦੁਸ਼ਮਣੀਆਂ ਵਾਲਿਆਂ ਦੇ ਨਉਂ ਲੈ ਲੈ ਸਰਕਾਰ ਨੂੰ ਅਵੇਸਲੀ ਕਰਤਾ ਬਹੁਤਾ ਤਾਂ ਕਾਂਗਰਸੀ ਖਾਸ ਕਰਕੇ ਖਹਿਰਾ ਚੁੱਕੀ ਜਾਂਦਾ ਹੈ ਅੱਜ ਹੋਰਾਂ ਤੋਂ ਪੁੱਛਗਿੱਛ, ਫੇਰ ਹੋਰਾਂ ਤੋਂ ਜਾਂਚ ਪੜਤਾਲ ਕਿਵੇਂ ? ਲੋਕਾਂ ਦੀ ਹਮਦਰਦੀ ਭੀ ਮੱਧਮ ਪੈ ਗਈ, ਕਤਲ ਸਾਰੇ ਹੀ ਮੰਦਭਾਗੇ ਹਨ, 92ਮਿਆਂ ਦੀ ਗਿਣਤੀ ਸਰਕਾਰ ਨੂੰ ਕੀ ਫਰਕ ਪੈਂਦਾ ਹੈ, ਮੈਂ ਕਿਹਾ ਕਿ ਮੇਰੀ ਸਮਝ ਅਨੁਸਾਰ ਸਰਕਾਰ ਤੇ ਭੀ ਹਰਫ ਹੈ ਕਿ ਸਿਕਿਊਰਿਟੀ ਘਟਾਈ &lsquoਤੇ ਕਾਰਨ ਬਣਿਆ, ਇਹ ਕਾਨੂੰਨੀ ਪ੍ਰਕਿਰਿਆ ਦਾ ਕਿਧਰੇ ਜ਼ਿਕਰ ਨਹੀਂ ਕਿਉਂ ? ਇਕ ਪਹਿਲੂ ਇਹ ਭੀ ਹੈ ਕਿ ਜੀਂਦੇ ਜੀ ਆਪਣੀ ਚੜ੍ਹਤ ਦੇ ਸਿਖਰ ਕਰਕੇ ਭੀ ਸਿੱਧੂ ਮੂਸੇਵਾਲੇ ਨੇ ਭੀ ਬਖ਼ਸ਼ਿਆ ਕਿਸੇ ਨੂੰ ਨਹੀਂ, ਹੁਣ ਪਿਤਾ ਭੀ ਉਸੇ ਰਾਹ ਤੇ, ਸਿੱਟੇ ਸਾਰਥਿਕ ਨਹੀਂ ਹੋਣਗੇ, ਖੁਦਾ ਭਲੀ ਕਰੇ ਬੇਨਤੀ ਹੈ । ਹੋਰ ਦੇਖੋ ਗੁਰੂ ਘਰਾਂ ਵਿੱਚੋਂ ਕੁਰਸੀਆਂ ਤੇ ਮੇਜ਼ ਕੋਈ ਬੈਠਣ ਦੀਆਂ ਸਹੂਲਤਾਂ ਬਾਹਰ ਸੁੱਟੋ, ਅਪਵਿੱਤਰ ਹੋ ਗਈਆਂ ਸਾੜੋ, ਸਭ ਭੁੰਜੇ ਬੈਠੋ ਇਹ ਅਕਾਲ ਤਖ਼ਤ ਬਣ ਗਏ ਹਨ, ਫੇਰ ਕਹਿੰਦੇ ਅੰਮ੍ਰਿਤਪਾਲ ਸਿੰਘ ਬਾਬਾ ਨਹੀਂ ਬਣ ਰਿਹਾ, ਕੀ ਬੰਦੇ ਜੋ ਬੈਠ ਨਹੀਂ ਸਕਦੇ ਫੇਰ ਬੰਦ ਕਰ ਦਿਉ, ਹੱਦਾਂ ਬੰਨੇ ਟੱਪ ਰਿਹਾ ਹੈ ਇਹ ਵਤੀਰਾ, ਸਿੱਖਾਂ ਵਿੱਚ ਫੁੱਟ ਪਾ ਰਿਹਾ ਹੈ ਇਹ ਬੰਦਾ, ਜੇਕਰ ਅਕਾਲ ਤਖ਼ਤ ਦੇ ਜਥੇਦਾਰ ਨੇ ਦਖਲ-ਅੰਦਾਜ਼ੀ ਨਾ ਕੀਤੀ ਤਾਂ ਕਿਧਰੇ ਵਿਦੇਸ਼ਾਂ ਵਿੱਚ ਭੀ ਅੱਗੇ ਇਕ ਬਣਾ ਧਰਿਆ ਸੀ ਅਕਾਲ ਤਖ਼ਤ ਦਾ ਜਥੇਦਾਰ ਅਕਾਲੀ ਦਲ ਜੇਲ੍ਹੋਂ ਕੱਢਵਾ ਕੇ ਮਗਰੋਂ ਭੁੰਜੇ ਬੈਠ ਕੇ ਲੰਗਰ ਛਕੋ ਦੇ ਹੁਕਮ ਦਾਰਾਂ ਦੇ ਵਿਦੇਸ਼ਾਂ ਵਿੱਚ ਕਤਲ ਹੋ ਗਏ ਸੀ, ਹੁਣ ਤੱਕ ਬੱਸ ਉਹ ਬੰਦਾ ਹੋਕੇ ਦਿੰਦਾ ਦੁਬਿਧਾ ਹੀ ਪਾਉਂਦਾ ਹੈ, ਸਿੱਖ ਕੌਮੀ ਚਰਿੱਤਰ ਨਿਘਾਰ ਦਾ ਕਾਰਨ ਆਹ ਬੇਇਤਵਾਰੇ ਚੁਫੇਰੇ ਘੁੰਮਣੇ ਬੀਬੀ ਜਗੀਰ ਕੌਰ ਜੀ ਹਾਲੇ ਸ਼੍ਰੋਮਣੀ ਕਮੇਟੀ ਚੋਣਾਂ ਕਹਿੰਦੀ ਸੀ ਮੈਂ ਹੁਣ ਧਾਰਮਿਕ ਸੇਵਾ ਕਰਨੀ ਹੈ, ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਨਫਰੰਸਾਂ ਨਾਲ ਜਗਮੀਤ ਬਰਾੜ ਜਰੂਰੀ ਨਹੀਂ ਚੰਗਾ ਬੁਲਾਰਾ ਤੇ ਸ਼ੈਤਾਨ ਕੌਮ ਪ੍ਰਸਤ ਭੀ ਹੋਵੇ, ਪੜੇ੍ਹ ਲਿਖਿਆ ਨੇ ਸਿੱਖ ਛਵੀ ਮਿੱਟੀ ਭੀ ਰੋਲੀ ਹੈ, ਤ੍ਰਾਸਦੀ ਹੈ ਕਿ ਸਿੱਖ ਮਾਨਸਿਕਤਾ ਮਗਰ ਲੱਗ ਹੈ, ਪਹਿਚਾਣ ਵਾਲੀ ਨੀਂ, ਭਲਾ ਬੁਰਾ ਸੋਚਣ ਵਾਲੀ ਨੀਂ, ਖੁਦਗਰਜ਼ ਹੈ, ਇਹ ਤਾਂ ਧਰਮ ਤੇ ਕੌਮ ਦੀ ਬੁਲੰਦੀ ਕੇਵਲ ਸਾਧਾਰਨ ਸਿੱਖਾਂ ਦੇ ਸਿਰ &lsquoਤੇ ਹੈ, ਆਹ ਅੰਮ੍ਰਿਤਪਾਲ ਸਿੰਘ ਲਹਿਰ ਹੀ ਦੇਖ ਲਵੋ, ਹਾਲਾਂਕਿ ਇਕ ਫਿਰਕੇ ਦੀ ਪਾ ਪਾ ਬੱਸ ਬੱਸ ਹੈ ਪਰ ਬਰਾਤਨਵੀ ਲੇਖਕ ਤੇ ਬੁਲਾਰੇ ਐਮੇ ਹੀ ਉਲਰੇ ਪਏ ਨੇ, ਖੱਗ ਭਾਵੇਂ ਲੱਗੇ ਪਰ ਇਹ ਸ਼ਾਬਾਸ਼ੇ ਵਾਲੇ ਤੱਤਪਰ ਹਰ ਕੌਮ ਵਿੱਚ ਹੁੰਦੇ ਹਨ, ਸਾਡੇ ਵਿੱਚ ਭੀ ਘਾਟ ਨਹੀਂ, ਵਿਦੇਸ਼ੀ ਤਾਕਤਾਂ ਇੱਲ੍ਹ ਦੀ ਅੱਖ ਰੱਖਦੀਆਂ ਹਨ ਤੇ ਲੱਭ ਲੈਂਦੀਆਂ ਹਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੰਗਣ ਵਾਲੇ ਅੱਜ ਆ ਜਾਵੇ ਤਾਂ ਕਿੰਨੇ ਦਿਨ ਚੱਲਣ ਦੇਣਗੇ ? ਕਿਹੜੇ ਢੰਗ ਵੋਟਾਂ ਪਾਉਂਦੇ ਸੀ ਉਦੋਂ ਲੋਕ ? ਲੋਕਤੰਤਰ ਸੀ, ਜਬਾੜ੍ਹੇ ਪਾਟੇ ਨੇ ਇਨ੍ਹਾਂ ਦੇ, ਸੂਬੇ ਦਾ ਘਾਣ ਕਰਨਗੇ, ਸੁਮੱਤ ਬਖ਼ਸ਼ੇ ਸਾਨੂੰ ਸਾਈਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ