image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕਿਸਾਨ ਯੂਨੀਅਨਾਂ ਤਾਂ ਧਰਮ ਨੂੰ ਪ੍ਰਵਾਨਦੀਆਂ ਹੀ ਨਹੀਂ ਤਾਂ ਫੇਰ ਮਹਾਰਾਜ ਕਿਉਂ ਅਜਿਹੇ ਥਾਵਾਂ ‘ਤੇ ਲਿਜਾਉ ?

ਨਵੇਂ ਸਾਲ ਦੀ ਆਮਦ ਤੇ ਪਰਿਵਾਰਾਂ ਅਤੇ ਸਰਬੱਤ ਵਰਗ ਲਈ ਰਹਿਮਤਾਂ, ਨਿਆਮਤਾਂ ਅਤੇ ਹਰ ਖੁਸ਼ੀ ਖੇੜਾ ਪ੍ਰਦਾਨ ਦੀ ਅਰਜੋਈ, ਦਿੱਤੀਆਂ ਦਾਤਾਂ ਅਤੇ ਬੀਤੇ ਦਾ ਧੰਨਵਾਦ, ਉਮੰਗਾਂ ਨਾਲ ਅਸੀਂ ਜੀਵਨ ਵਿੱਚ ਪਰਿਵਰਤਣ, ਮਨੁੱਖੀ ਸੋਚ ਵੱਲ ਚਿੰਤਕ ਹੋਈਏ, ਸੰਸਾਰ ਉੱਤੇ ਇਸ ਯੁੁੱਗ ਵਿੱਚ ਪ੍ਰੇਤ ਬੁੱਧੀ ਪਸਰੀ ਪਈ ਹੈ, ਜੀਹਦੀਆਂ ਕਰਨੀਆਂ ਭਰਨੀਆਂ ਆਪ ਸਭ ਭਰ ਰਹੇ ਹਾਂ, ਠੀਕ ਹੈ, ਫਲ-ਫੁੱਲ ਰਹੇ ਹਨ ਧਨਾਢ, ਪਰ ਜੋ ਸ਼ਾਂਤੀ ਅਤੇ ਸੰਤੋਖ ਹਿਰਦਿਆਂ ਵਿੱਚ ਵੱਸਿਆ ਚਾਹੀਦਾ ਹੈ, ਨਹੀਂ ਹੈ, ਉੱਪਰੋਂ ਤਾਂ ਸਭ ਧਰਮ ਹੀ ਵਧੀਆ ਵਿਧੀਆਂ ਪ੍ਰਚਾਰਦੇ ਹਨ, ਪਰ ਅੰਤਰੀਵ ਵਿੱਚ ਵਸੇਬਾ ਨਹੀਂ, ਸੁਨਣਾ, ਨਿਮਣ ਹੋਣਾ ਤਾਂ ਤੀਬਰ ਹੈ ਪਰ ਮੰਨਣਾ ਅੱਖਰ ਅਲੋਪ, ਚਲੋ ਜੇਕਰ ਅਸੀਂ ਇਹ ਮੰਨਣ ਲੱਗ ਜਾਈਏੇ ਕਿ ਸਾਡੇ ਕੀ ਕੀ ਘਾਟਾਂ ਹਨ ਤਾਂ ਕਦੀ ਕੋਈ ਸੁਧਾਰ, ਬਦਲਾਅ ਦੀ ਆਸ ਬੱਝ ਸਕਦੀ ਹੈ, ਆਪਣੀ ਨਿਬੇੜ, ਪਰਾਈ ਛੱਡ, ਧਰਮ ਨੂੰ ਜੀਵਨ ਪੰਧ ਦਰਸਾਊ ਹੀ ਪਛਾਣ ਲਈਏ ਬੜੀ ਹੀ ਵੱਡਮੁੱਲੀ ਦਾਤ ਹੋਵੇਗੀ, ਮੇਰੀ ਤਾਂ ਦਿਲੀ ਵੇਦਨਾ ਹੈ ਕਿ ਸਿੱਖ ਸਮਾਜ, ਭਾਈਚਾਰਾ ਅਤੇ ਧਰਮ ਗੁਰੂ ਨਾਨਕ ਦੇਵ ਦੀ ਮੁੱਢਲੀ ਧਾਰਾ ਕਿਰਤ ਕਰੋ ਯਾਨੀ ਦਿਹਾੜੀ ਵਿੱਚ ਕੰਮਕਾਜ ਅਰੰਭੋ, ਨਾਮ ਨਾਲ ਦੀ ਨਾਲ ਜਪੋ, ਫੇਰ ਉਸ ਕਮਾਈ ਵਿੱਚੋਂ ਦਸਵੰਧ ਤੇ ਵੰਡ ਛਕਣ ਦਾ ਫੁਰਮਾਣ ਲਾਗੂ ਕਰੋ, ਦੁੱਖ ਦੀ ਗੱਲ ਹੈ ਕਿ ਅਸੀਂ ਤਾਂ ਸਾਰਾ ਸਾਲ ਨਗਰ ਕੀਰਤਨਾਂ ਵਿੱਚ ਦੇਖੋ ਗਿਣਤੀ, ਨੌਜਵਾਨ ਭੀ ਮਹੀਨਾ, ਮਹੀਨਾ, ਕਦੀ ਵਹੀਰਾਂ ਕਦੀ ਜੀ ਨਗਰ ਕੀਰਤਨ ਮੇਹਤੀਆਣੇ ਸਮਾਪਤ, ਇਹ ਤਾਂ ਮੇਹਤੀਆਣਾ ਦੇ ਕਿਸੇ ਹਿੱਤੂ ਨੇ ਉਥੇ ਮਰਿਯਾਦਾ ਦੇ ਭੀ ਵਿਰੁੱਧ ਜੋ ਢੰਗ ਅਪਣਾਇਆ, ਮੈਨੂੰ ਰਿਸ਼ਤੇਦਾਰਾਂ ਕਈ ਵਾਰ ਆਖਿਆ ਚੱਲ ਦਰਸ਼ਨ ਕਰ (ਦੂਰ ਨਹੀਂ) ਮੇਰੀ ਬੇਟੀ ਨੂੰ ਲੈ ਕੇ ਗਏ, ਉਹਨੇ ਦੱਸਿਆ, ਬੜੀ ਝੰੜੜਨ ਵਾਲੀ ਸਥਿਤੀ ਹੈ, ਮੈਂ ਨਹੀਂ ਗਈ, ਹੁਣ ਪਤਾ ਲੱਗਿਆ ਕਿ ਇਹ ਇਕ ਅੱਡ ਹੀ ਗੱਦੀ ਹੈ, ਭਾਈ ਗੁਰੂ ਦੇ ਸਿੱਖ ਬਣੋ, ਜਥੇਬੰਦੀਆਂ ਦੇ ਸਿੰਘ ਬਣ ਬਣ ਤੁਸੀਂ ਤਾਂ ਵੰਡੀਆਂ ਪਾ ਧਰੀਆਂ, ਅਦਬ ਸਤਿਕਾਰ ਕੀਹਨੂੰ ਆਖਦੇ ਹਨ, ਸਾਧਾਰਨ ਸਿੱਖ ਤਾਂ ਸੋਝੀ ਨਹੀਂ ਰੱਖਦਾ ਪਰ ਆਸਥਾ ਅੰਦਰੋਂ ਰੱਖਦਾ ਹੈ ।
ਲੋਗਨ ਰਾਮ ਖਲੋਨਾ ਜਾਨਿਆ-ਕੀ ਪ੍ਰਤੱਖ ਨਹੀਂ, ਬੇਅਦਬੀ ਸਤਾ ਰਹੀ ਹੈ ਪਰ ਧਰਨਿਆਂ &lsquoਤੇ ਗੁਰੂ ਗ੍ਰੰਥ ਲਿਜਾ ਕੇ ਵਰਤੋ ਕਿ ਜੋ ਕੋਈ ਪ੍ਰਸਾਸ਼ਨ, ਪੁਲਸ ਕਿਸੇ ਨੂੰ ਵਰਜੇ ਤਾਂ ਆਖਾਂਗੇ ਗੁਰੂ ਜੀ ਦਾ ਅਪਮਾਨ ਤੇ ਬੇਅਦਬੀ ਕਰਨ ਆਏ ਨੇ, ਕਿਸਾਨ ਯੂਨੀਅਨਾਂ ਤਾਂ ਧਰਮ ਨੂੰ ਪ੍ਰਵਾਨਦੀਆਂ ਹੀ ਨਹੀਂ ਤਾਂ ਫੇਰ ਮਹਾਰਾਜ ਕਿਉਂ ਅਜਿਹੇ ਥਾਵਾਂ ਤੇ ਲਿਜਾਉ ? ਘਰਾਂ ਵਿੱਚੋਂ ਵਿਵਰਜਤ ਕਰ ਦਿੱਤੇ, ਜੀ ਅਪਵਿੱਤਰ ਹਨ ਘਰ, ਵਿਆਹ ਵੇਲੇ ਹਾਲਾਂ ਵਿੱਚ, ਹੋਟਲ ਦੇ ਹਾਲ ਬੜੀ ਹੀ ਸਾਫ ਸਫਾਈ, ਧੋਬੀ ਧੋਤੀਆਂ ਚਾਦਰਾਂ ਹੁੰਦੀਆਂ ਸਨ ਪਰ ਉਥੇ ਸ਼ਰਾਬ-ਸਿਗਰਟ ਦਾ ਬਹਾਨਾ, ਕੀ ਸੜਕਾਂ ਤੇ ਮੋਟਰਵੇਅ ਤੇ ਇਹ ਸ਼ੁੱਧ ਕਰ ਦਿੰਦੇ ਹਨ, ਗੱਲ ਕੀ ਇਹ ਜਥੇਬੰਦੀਆਂ ਨੇ ਆਪਸੀ ਦਵੈਸ਼, ਈਰਖਾ ਤੇ ਨਿਵੇਕਲੀ ਬਨਣ ਲਈ ਹੱਥਕੰਡੇ ਵਰਤੇ, ਗੁਰੂ ਘਰ ਚਲੋ ਮੰਨ ਲਵੋ ਇਸੇ ਕਰਕੇ ਹਨ ਜਰੂਰ ਪ੍ਰਥਾ ਨਿਭਾਉ, ਪਰ ਹੁਣ ਹੋਰ ਦੇਖੋ ਜੀ ਗੁਰ-ਅਸਥਾਨ ਦੇ ਵਿਹੜਿਆਂ ਵਿੱਚ ਤੰਬੂ ਲਾਉ, ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਲਈ, ਚੈਨਲ ਦੀ ਮਸ਼ਹੂਰੀ ਲਈ ਬੋਰਡ ਲਾਉ ਟੀਮ ਲਿਜਾਉ, ਠੰਡ ਵਿੱਚ ਕਿਸੇ ਨੂੰ ਕੋਈ ਸਿਹਤ ਖਰਾਬੀ, ਬੱਚੇ ਨੂੰ ਦੁੱਖ ਤਕਲੀਫ ਫੇਰ ਸਿਹਤ ਵਿਭਾਗ ਤੇ ਭਾਰ, ਜਦੋਂ ਕਿ ਹੜਤਾਲਾਂ ਨੇ ਦੇਸ਼ ਕਸ਼ਟੀ ਬਣਾਇਆ ਪਿਆ ਹੈ, ਐਂਬੂਲੈਂਸ ਕੇਵਲ ਜਾਨੀ ਖਤਰੇ ਲਈ ਤੇ ਟੈਕਸੀ ਘੱਟੋ ਘੱਟ ਪੱਚੀ ਪੌਂਡ ਕੌਣ ਸਹਿ ਸਕਦਾ ? ਪਰ ਅਸੀਂ ਧਰਮ ਨੂੰ ਧਾਰਨ ਕਰਨ ਦੀ ਥਾਂ ਪੂਜਾ ਦਾ ਸਾਧਨ ਬਣਾ ਦਿੱਤਾ, ਪਰ ਕੋਈ ਭੀ ਬੁੱਧੀਮਾਨ ਜਾਂ ਜੀਵੀ ਕੁਸਕਦਾ ਨਹੀਂ ਕਿ ਸਾਨੂੰ ਨਕਾਰ ਦੇਣਗੇ, ਭਾਈ ਗੁਰੂ-ਹੁਕਮ ਵੱਲ ਪਧਾਰੋ, ਪਲੀਤੀਆਂ ਰੀਤਾਂ ਨਾ ਲੈ ਕੇ ਆਉ, ਸਾਡਾ ਧਰਮ ਅਧਿਆਤਮਕ ਧਰਮ ਸੀ, ਵਿਖਾਵੇ ਦਾ ਬਣਾ ਕੇ ਪੁੰਨ ਨਹੀਂ ਪਾਪ ਹੈ, ਆਪਾਂ ਪਾਪਾਂ ਵਿੱਚ ਨਾ ਗ੍ਰਹਿਸਤ ਹੋਈਏ, ਮਨਮੱਤੀ ਸਰੂਪ ਸਿੱਖ, ਦਿੱਖ ਸਿੱਖ ਪਰ ਸੋਚ ਕੋਝੀ ਅਖੇ ਜੀ ਅਸੀਂ ਆਪਣੀ ਰੀਤ ਨਾਲ ਸਜਾਵਾਂ ਦੇਵਾਂਗੇ, ਕੀ ਆਖਾਂ ਅਜਿਹੇ ਮਨੁੱਖਾਂ ਨੂੰ ਨਾ ਸਿੱਖ, ਨਾ ਸਿੰਘ ਤੇ ਨਾ ਗੁਰਮੁਖ ਬਸ ਮਖੌਟੇ ਸੋਟੀਆਂ ਡਾਗਾਂ ਤੇ ਕਈ ਤਰ੍ਹਾਂ ਦੇ ਸ਼ਸਤਰ, ਕਹਿੰਦੇ ਜੀ ਗੁਰੂ ਜੀ ਨੇ ਬਖ਼ਸ਼ੇ ਨੇ, ਮੈਂ ਸੋਚਦੀ ਹਾਂ ਕਿ ਫੇਰ ਅੰਮ੍ਰਿਤ ਛਕਣ ਵੇਲੇ ਕਕਾਰਾਂ ਵਿੱਚ ਕਿਉਂ ਨਾ ਸ਼ਾਮਿਲ ਕੀਤੇ ? ਵਹੀਰਾਂ ਦੇਖੇ ਡੂਢ ਇੰਚ ਦੀ ਦਾੜ੍ਹੀ ਬਾਣਾ ਦੁੱਗਣਾ ਤੇ ਛੇ ਫੁੱਟੀ ਕਿਰਪਾਨ ਚੁੱਕੀ ਗੁਰਸਿੱਖ ਬਣ ਗਏ, ਪ੍ਰਦਰਸ਼ਨੀ ਕੀਤੀ, ਕੀ ਇਹ ਧਾਰਮਿਕ ਪ੍ਰਕਿਰਿਆ ਹੈ ? ਨਹੀਂ ਜੀ ਇਹ ਵਿਅਕਤੀਗਤ ਪ੍ਰਸਿੱਧੀ ।
ਬੀਜੇ ਕਿੱਕਰ ਤੇ ਲੋੜੇ ਦਾਖਾਂ, ਭਾਈ ਸਬਕ ਲਈ ਧਰਮ ਥਾਂ ਥਾਂ ਪ੍ਰਬਚਨਾਂ ਰਾਹੀਂ ਰਾਹ ਦਿਖਾਉਣਾ ਹੈ ਪਰ ਅਸੀਂ ਪਹੇ, ਪਗਡੰਡੀਆਂ ਤੇ ਕੁਰਾਹੇ ਤੁਰਦੇ ਹਾਂ ਹਰ ਥਾਂ ਸਿਆਸਤ, ਮੈਂ ਤਾਂ ਹੈਰਾਨ ਹੋਈ ਕਿ ਪਹਿਲਾਂ ਤਾਂ ਵਹੀਰਾਂ ਵਿੱਚ ਦੋ ਚਾਰ ਮੀਲ ਵਿੱਚ ਸੜਕਾਂ ਵਿੱਚ ਹਿੰਦੂ ਨੌਜਵਾਨ ਨੇ ਭੂਕਣਿਆਂ ਰਾਹੀਂ ਫੁੱਲ ਖਿਲਾਰੇ ਫੇਰ ਫਗਵਾੜੇ ਇਕ ਹਿੰਦੂ ਹੱਟੀ ਵਾਲਾ ਬੁਲਾਇਆ ਤੇ ਇਕ ਮੁਸਲਮਾਨ (ਤਬਲੀਕੀ ਜਮਾਤ) ਬੜੀ ਹੀ ਸ਼ਾਤਰ (ਰ।ਸ।ਸ) ਦੀ ਤਰ੍ਹਾਂ ਹੈ ਭਾਜਪਾ ਨਾਲ ਸ਼ਹੀਨ ਬਾਗ ਵਿੱਚ ਝੜਪਾਂ ਆਦਿ ਬੜੇ ਪੜੇ੍ਹ ਲਿਖੇ, ਸਭ ਧਰਮਾਂ ਦੀ ਖੋਜ ਸਿੱਖ ਗੁਰੂਆਂ, ਗੁਰੂ ਗ੍ਰੰਥ ਦੇ ਹਵਾਲੇ ਦੇ ਕਿ ਜੀ ਅਸੀਂ ਤਾਂ ਅੰਮ੍ਰਿਤਪਾਲ ਦੇ ਪੈਰੋਕਾਰ ਹਾਂ, ਕੀ ਸਬੂਤ ਚਾਹੀਦੇ ਹਨ ਕਿ ਕੌਣ ਸਿਰ ਪਲੋਸ ਰਿਹਾ ਹੈ, ਜਿੰਨੀ ਦੇਰ ਅਸੀਂ ਆਸਥਾ ਪ੍ਰਮੇਸ਼ਰ ਤੇ ਭਾਣੇ ਦੇ ਮੰਨਾਵੇ ਅਤੇ ਸਤਿ ਸ੍ਰੀ ਅਕਾਲ ਯਾਨੀ ਸੱਚ ਅਕਾਲ ਹੀ ਹੈ ਨੂੰ ਨਹੀਂ ਸਵੀਕਾਰਦੇ ਇਕ ਦੀਨ-ਦਾਤੇ, ਅੱਲ੍ਹਾ, ਰਾਮ ਅਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਮੰਨਦੇ ਜੀਵਨ ਔਕੜਾਂ, ਦੁਬਿਧਾ ਅਤੇ ਅਣਹੋਣੀਆਂ ਨਾਲ ਹੰਡਾਉਣਾ ਪਵੇਗਾ, ਸਾਨੂੰ ਆਪਣੀ ਭਵਿੱਖਤ ਦੀ ਪਨੀਰੀ ਨੂੰ ਸਾਰਥਿਕ ਰੂਪ ਵਿੱਚ ਸਾਖਸ਼ਾਤ ਹੋ ਕੇ ਪ੍ਰੇਰਿਤ ਕਰਨਾ ਸੇਵਾ ਹੋਵੇਗੀ, ਬਚਾ ਕਰਾਂਗੇ ਨਹੀਂ ਤਾਂ ਝੱਖ ਹੀ ਮਾਰੀ ਜਾਵਾਂਗੇ, ਬੁੱਧੀਮਾਨ ਨਾਲੋਂ ਬੁੱਧੂਮਾਨ ਭਲਾ ਜਿਹੜਾ ਭੋਲਾ ਪਨ ਰੱਖ ਕੇ ਸਿੱਖ ਬਨਣ ਦੀ ਤਾਂਘ ਰੱਖਦਾ ਹੋਵੇ, ਕਰੋੜਾਂ ਨਾਲੋਂ ਸਵਾ ਲੱਖ ਸਹਾਈ ।
ਮਾਲਕਾਂ ਇਨ੍ਹਾਂ ਵਿਗਿਆਨੀਆਂ, ਗਿਆਨੀਆਂ ਅਤੇ ਬੁੱਧੀਮਾਨਾਂ ਤੋਂ ਬਚਾਈ, ਹੋਈਂ ਆਪ ਸਹਾਈ ।
-ਬਲਵਿੰਦਰ ਕੌਰ ਚਾਹਲ