image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਝੋਨਾ ਬੀਜ ਕੇ ਖਾਦਾਂ ਪਾ ਕੇ ਪਾਣੀ ਡੇਗਿਆ, ਜ਼ਹਿਰੀਲਾ ਕੀਤਾ, ਘਰੀਂ ਫਿਲਟਰ ਲਾਈ ਬੈਠੇ ਹਨ, ਕੀ ਉਹ ਜੀਰੇ ਦੀ ਦੇਣ ਹੈ ? ਕੋਈ ਕਿਸਾਨ ਆਗੂਆਂ ਨੂੰ ਨਹੀਂ ਕੋਸਦਾ

ਨਵੇਂ ਸਾਲ, ਨਵੀਆਂ ਮੰਗਾਂ, ਉਮੰਗਾਂ, ਸੁਗਾਤਾਂ ਅਤੇ ਸਿਹਤਾਂ ਮੰਗੀਆਂ ਹੋਣਗੀਆਂ, ਮਿਲਦੀਆਂ ਕਿੰਨੀਆਂ ਕੁ ਹਨ, ਆਪਣੀ ਥਾਂ ਹਨ, ਵਿਚਾਰ ਸੁਣਿਆ ਸੀ ਸਾਨੂੰ ਮੰਗਣਾ ਆਉਣਾ ਚਾਹੀਦਾ ਹੈ, ਹੋ ਸਕਦਾ ਹੈ ਮੇਰੇ ਵਰਗੇ ਸੋਝੀ-ਹੀਣ ਜਾਣਦੇ ਨਹੀਂ ਹਨ, ਚਲੋ ਰਚਨਹਾਰ, ਕਰਤੇ ਦੀ ਦੇਣ ਜੋ ਕਦੀਮ ਤੋਂ ਮਿਲੀ ਹੈ, ਸੰਸਾਰ ਸਾਜਿਆ, ਨਿਵਾਜਿਆ, ਪਾਲਣਾ ਪੋਸਣਾ ਕੀਤੀ, ਜੀਵ-ਜੰਤੂ, ਪਸ਼ੂ, ਪੰਛੀ ਪੰਖੇਰੂ ਸਭ ਧਰਤੀ ਤੇ ਦਿੱਤੇ, ਡਾਰਵਿਨ ਦੀ ਖੋਜ ਅਨੁਸਾਰ ਤਾਂ ਮਨੁੱਖ ਜਾਨਵਰ ਤੋਂ ਬਣਿਆ, ਕੁਝ ਨੇੜੇ ਲੱਗਦਾ ਭੀ ਹੈ, ਘੜਨੇ ਨੇ ਵੱਡੇ ਸਰੀਰ ਬਣਾਏ, ਦੋ ਪੁਰਜੇ ਜੋ ਸਭ ਤੋਂ ਉੱਤਮ ਹਨ ਡਮਾਕ, ਆਤਮਾ (ਸੋਚ ਤੇ ਸਮਝ) ਭਲਾ, ਬੁਰਾ, ਚੰਗਾ ਅਤੇ ਮਾੜਾ ਪਰਖਣ ਲਈ, ਹਰ ਹਿੱਸੇ ਵਿੱਚ ਸੰਸਾਰੀ ਭਿੰਨਤਾ, ਮਨੁੱਖ, ਪਸ਼ੂ ਤੇ ਪੰਛੀਆਂ ਨਾਲ ਪ੍ਰਕਿਰਤੀ ਭੀ ਭਿੰਨਤਾਂ ਦੀ, ਇਸੇ ਹੀ ਤਰ੍ਹਾਂ ਪੁਰਜੇ ਦੀ ਵਰਤੋਂ ਕਰਕੇ ਮਨੁੱਖ ਨੇ ਫੇਰ ਧਰਮ, ਸੱਭਿਅਤਾ, ਰੀਤ, ਰਸਮ ਬਣਾਏ, ਦੇਖੋ ਦੇਖੀ ਅੱਡਰੇ ਫੇਰ ਉਨ੍ਹਾਂ ਕਰਕੇ ਯੁੱਧ ਭਾਵੇਂ ਸੀ ਤਾਂ ਜੀਊਣ ਨੂੰ ਸੁਥਰਾ ਕਰਨ ਲਈ, ਪਰ ਨਾਲ ਹੀ ਜੋ ਦੁਸ਼ਟ, ਦਰਿੰਦੇ ਅਤੇ ਜਾਲਮ ਸਾਜ ਧਰੇ ਜਾਂ ਫੇਰ ਧਰਾਤਲ ਤੇ ਉੱਪਜੀਆਂ ਵਸਤਾਂ ਦੀ ਵਰਤੋਂ ਕਰਕੇ ਇਹ ਵਿੰਗੇ ਟੇਡੇ ਸੰਦ ਵਰਤੇ ਗਏ ਤੇ ਦੁਖਿਆਰੇ ਜਨਮੇ ਜੋ ਅੱਜ ਸਾਰੇ ਸੰਸਾਰ &lsquoਤੇ ਮੁਸੀਬਤਾਂ ਦਾ ਕਾਰਨ ਹਨ, ਮੇਰਾ ਮੰਨਣਾ ਹੈ ਕਿ ਜੇਕਰ ਰਚੇਤੇ ਦੇ ਸਾਜ ਦਾ ਸਹੀ ਉਪਯੋਗ ਕਰੀਏ ਤੇ ਭਲੇ ਜੀਵਾਂ ਦਾ ਹੀ ਮਾਣ ਕਰੀਏ ਤੇ ਜਲਾਦੀ ਕਰਮਾਂ ਨੂੰ ਜਿਵੇਂ ਅੱਜ ਅਸੀਂ ਮਾਰ, ਵੱਡ, ਕਤਲਾਂ ਨੂੰ ਸਲਾਹ ਕੇ ਮਾਨਤਾ ਦੇ ਰਹੇ ਹਾਂ ਤੇ ਉਤਸ਼ਾਹ ਕਰ ਰਹੇ ਹਾਂ, ਨਾਸ ਹੋ ਸਕਦਾ ਸੀ ਤੇ ਹੈ, ਪਰ ਮਨੱੁਖਤਾ ਵਿੱਚੋਂ ਇਹ ਚੀਕ ਨਿਕਲ ਨਹੀਂ ਰਹੀ ਤੇ ਜੀਵਨ ਧਨਾਡ ਕੀ, ਗਰੀਬ ਕੀ, ਉੱਚਾ ਕੀ, ਨੀਮਾਂ ਕੀ ਸਭ ਦਾ ਕਸ਼ਟੀ ਹੈ, ਦੇਣ ਮਨੁੱਖੀ ਹੈ ਜਾਂ ਦਾਰੇ ਦੀ ? ਬੱਸ ਆਪਣੇ ਅਤੀਤ ਦੀ, ਸੋਝੀ ਦੀ, ਸਾਂਝ ਪਉਂਦੀ ਲਿਖਤ ਇਥੇ ਹੀ ਸੀਮਤ ਕਰਕੇ ਵਿਸ਼ਿਆਂ ਵੱਲ ਵੱਧਦੀ ਹਾਂ, ਪਹਿਲੇ ਹਫ਼ਤੇ ਹੀ ਧਰਮ-ਤਿਉਹਾਰ ਭੀ ਮਨਾਏ ਜਾ ਰਹੇ ਹਨ, ਆਪਣੇ ਆਪਣੇ ਫਿਰਕਿਆਂ ਨਾਲ ਜੁੜ ਕੇ ਵੱਖਰੇਵੇਂ ਭੀ ਚੱਲੀ ਜਾ ਰਹੇ ਹਨ, ਦਾਤੇ ਦੀ ਕਰੋਪੀ ਭੀ ਨਾਲ ਹੀ ਚੱਲ ਰਹੀ ਹੈ, ਬੰਦਿਆਂ ਦੇ ਤਸੀਹੇ ਭੀ ਦੇਖੇ ਸੁਣੇ ਜਾਂਦੇ ਹਨ, ਮਨ ਤਪਸ਼ ਵਿੱਚ ਭੀ ਹੁੰਦਾ ਹੈ, ਕ੍ਰੋਧੀ ਭੀ ਸੁਭਾਵਕ ਹੈ, ਦੇਖੀ ਜਾਵੋ ਕਿ ਖੁਸ਼ੀ ਹੋਵੇ ਨਵੇਂ ਸਾਲ ਦੀ ਸਭ ਉੱਚੀ ਉੱਚੀ ਬੋਲਣ ਪਰ ਲੋਕੀ ਦੁਖੀ ਕਰਨ ਲਈ ਕਿਵੇਂ ਯੂਨੀਅਨਾਂ ਹੜਤਾਲਾਂ ਕਰਕੇ, ਕੰਮ-ਕਾਰ ਠੱਪ ਕਰਵਾ ਕੇ ਪਹਿਲਾਂ ਹੀ ਗੁਜ਼ਾਰੇ ਔਖੇ ਹੋਏ ਪਏ ਨੇ, ਬਿੱਲ, ਕਿਸ਼ਤਾਂ, ਮਹਿੰਗਾਈ ਨਾਲ, ਲੇਬਰ ਨੇਤਾ ਕੀਅਰ ਸਟਾਰਮਰ ਦਾ ਬਿਆਨ ਜੀ ਸਾਡੀ ਸਰਕਾਰ ਲਿਆਵੋ, ਅਸੀਂ ਲੋਕਾਂ ਨੂੰ ਤਾਕਤ ਦਿਮਾਗ, ਪੂਰੀ ਆਮ ਪਾਰਟੀ ਦੀ ਨਕਲ, ਪੁੱਛੋ ਕਿ ਭਾਈ ਪਹਿਲਾਂ ਆਹ ਹੜਤਾਲਾਂ ਦੀ ਤਾਕਤ ਤਾਂ ਲੇਖਾ ਕਰ ਦੇਹ, ਇਹੀ ਤਾਕਤ ਫੇਰ ਦੇਵੇਗਾ, ਲੇਬਰ ਪਾਰਟੀ ਦੇ ਇਕ ਐੱਮ।ਪੀ। ਤਾਂ ਬੜੇ ਧੜੱਲੇ ਨਾਲ ਐੱਨ।ਐੱਚ।ਐੱਸ। &lsquoਤੇ ਨਿਸ਼ਾਨਾ ਸਾਧਿਆ ਹੈ ਕਿ ਸਰਕਾਰੂ ਬਜਟ ਤਾਂ ਬਹੁਤ ਹੈ, ਪਰ ਖਰਚ ਬੀਮਾਰਾਂ &lsquoਤੇ ਨਹੀਂ, ਹੋਰ ਪਾਸੇ ਹੋ ਰਿਹਾ ਹੈ ਦੁਰਵਰਤੋਂ ਹੈ, ਲਿਖਦੀ ਜਾਵਾਂ ਕਿ ਸਰਕਾਰ ਨੇ ਉੁਪਰਾਲਾ ਤਾਂ ਕੀਤਾ ਹੈ ਕਿ ਡਾਕਟਰਾਂ ਦੇ ਸਿਰ ਟਿਕਾਣੇ ਲੱਗ ਜਾਣ, ਹੁਣ ਕੈਮਿਸਟ ਭੀ ਟਰੇਂਡ ਹੋਣਗੇ, ਇਕ ਹੋਰ ਮਹਿਕਮਾ ਭੀ ਖੋਲ੍ਹਿਆ ਹੈ ਜੋ ਜੀ।ਪੀ। ਦਾ ਕੁਝ ਵੱਖਰਾ ਢੰਗ ਹੋਵੇਗਾ, ਉਨ੍ਹਾਂ ਨੇ ਰੈਪਿਡ ਸਿਸਟਮ ਭੀ ਚਲਾਇਆ ਹੈ, ਮੈਂ ਪੂਰੀਆਂ ਤਰਕੀਬਾਂ ਨਹੀਂ ਦੱਸਦੀਆਂ ਹਾਲੇ, ਪਰ ਲੋਕੀ ਬੂ-ਦੁਹਾਈ ਕਰ ਰਹੇ ਸੀ (ਅਸੀਂ ਨਹੀਂ) ਅਸੀਂ ਤਾਂ ਪੱਕੀ ਪਕਾਈ ਛਕਦੇ ਹਾਂ, ਖਿਮਾਂ ਕਰਨਾ ਮੈਂ ਲਿਖਤਾਂ ਨੂੰ ਸੌ ਫੀਸਦੀ ਸ਼ਾਹਦੀ ਨਹੀਂ ਮੰਨਦੀ, ਮੈਂ ਭੀ ਵਿੱਚੋਂ ਹੀ ਹਾਂ ਪਰ ਘੋਖਣ, ਪਰਖਣ ਅਤੇ ਪੜਚੋਲਣ ਨਾਲ ਸੁਆਹ ਵਿੱਚੋਂ ਸੋਨਾ ਲੱਭ ਹੀ ਜਾਂਦਾ ਹੈ, ਬੱਸ ਲੇਖਕ ਲੋਕ ਤਮਾਂ ਛੱਡ ਸੰਤੋਖ ਨਾਲ ਮਨੁੱਖਤਾ ਦੀ ਸੇਵਾ ਕਰਨ ਤਾਂ ਘਾਟਾ ਕਿਸੇ ਗੱਲ ਦਾ ਨਹੀਂ, ਨਿੱਜੀ ਹਿੱਤ ਭਾਰੂ ਹਨ ਤਾਂ ਹੀ ਜੀਵਨ ਦੁਖਿਆਰਾ ਬਣ ਗਿਆ ਹੈ, ਧਰਮ ਨੂੰ ਧਾਰੀਏ ਬੜੇ ਸੌਖੇ, ਸੁਖਾਲੇ ਤੇ ਕਾਰਗਰ ਆਦੇਸ਼ ਸੀ, ਪਰ ਅੱਜ ਦੇ ਪ੍ਰਬੰਧਾਂ, ਪ੍ਰਚਾਰਕਾਂ, ਅਦਾਰਿਆਂ ਨੇ ਗੁੰਝਲਦਾਰ ਬਣਾ ਕੇ ਧਰਮ ਲਕੋ ਹੀ ਧਰਿਆ ਏ । ਠੀਕ ਹੈ ਧਰਮ ਦੇ ਧੁਰੇ ਸਰਕਾਰੀ ਢਾਂਚੇ ਵਿੱਚ ਚੱਲਣੇ ਸੰਭਵ ਨਹੀਂ ਹੁੰਦੇ ਭਾਵੇ ਲੱਖ ਡੀਂਗਾਂ ਵੱਜਣ ਕਿ ਜੀ ਫਲਾਣਾ ਰਾਜ ਧਰਮੀ ਸੀ, ਪਰ ਸੱਚਾਈ ਪੂਰਨ ਨਹੀਂ ਹੁੰਦੀ, ਹਾਂ ਰੱਬ ਤੋਂ ਡਰਨ ਵਾਲੇ ਕੁਝ ਕੁ ਸਿਆਸੀ ਹੋ ਸਕਦੇ ਹਨ, ਸਾਡਾ ਪ੍ਰਧਾਨ ਮੰਤਰੀ ਰਿਸ਼ੀ ਸੁਨੇਕ ਭੀ ਗਊ ਭਗਤ ਹੈ, ਪਰ ਦੇਖੋ ਕਿਵੇਂ ਸਿਆਸੀ ਖੇਡਾਂ, ਚਲੋ ਸਿੱਖਿਆ ਪ੍ਰਣਾਲੀ ਵਿੱਚ ਬਦਲ ਕਿ ਹਿਸਾਬ ਕਿਤਾਬ ਦਾ ਗਿਆਨ ਹਰ ਸ਼ਹਿਰੀ ਨੂੰ ਹੋਵੇ, ਚੰਗੀ ਤਰਕੀਬ ਹੈ ਦੇਸ਼ ਵਿੱਚ ਸੰਕਟ ਹੱਲ ਭੀ ਕਰੇ, ਸਾਡੇ ਧਰਮ ਬਾਰੇ ਮੈਂ ਇਕ ਮਨ ਵਿੱਚ ਦੁਬਿਧਾ ਹੈ, ਕੱਢਣੀ ਚਾਹੁੰਦੀ ਹਾਂ, ਕੁਝ ਵਰੇ੍ਹ ਪਹਿਲਾਂ ਜਦੋਂ ਭੀ ਬਾਹਰ ਜਾਣਾ ਤਾਂ ਗੁਰਦੁਆਰੇ ਤੋਂ ਆਉਂਦੇ ਜਾਣਕਾਰਾਂ ਪੈਂਦੇ ਸੱਟੇ ਗੁਰਦੁਆਰੇ ਚੱਲੀ ਹੈ ? ਮਨ ਪ੍ਰੇਸ਼ਾਨ ਹੋਣਾ ਕਿ ਕੰਮਕਾਰ ਭੀ ਹਨ ਪਰ ਇਹ ਲੋਕ ਇਕੋ ਹੀ ਪ੍ਰਸ਼ਨ ਜਾਣਦੇ ਹਨ ਕਦੇ ਘਟੀਆ ਭੀ ਮੰਨਣਾ ਆਪਣੇ ਆਪ ਨੂੰ, ਹੁਣ ਚੈਨਲਾਂ &lsquoਤੇ ਪ੍ਰਚਾਰ ਜੀ ਸਾਨੂੰ ਗੁਰੂ ਸਾਹਿਬ ਆਹ ਆਖ ਗਏ ਹਨ ਹਾਲਾਂਕਿ ਗੁਰੂ ਫਲਸਫੇ ਨਾਲ ਮੇਲ ਨਹੀਂ ਖਾਂਦਾ, ਆਪਣੀ ਗੱਲ ਮਨਵਾਉਣ ਲਈ, ਬੱਸ ਆਹ ਹਥੌੜਾ ਫੜਦੇ ਹਨ, ਇਹ ਮੇਰੀ ਹੀ ਸੋਚ ਨਹੀਂ, ਬਹੁਗਿਣਤੀ ਦੀ ਹੈ, ਸਾਡੀ ਫਿਤਰਤ ਜੀ ਹਿੰਦੂ ਰਾਮ ਨੂੰ ਮੰਨੀ ਜਾਂਦੇ ਹਨ, ਪਰ ਸੀਤਾ ਨੂੰ ਤਿਆਗਣ ਦਾ ਕਿੱਸਾ ਭੀ ਸੁਣਾਈ ਜਾਂਦੇ ਹਨ, ਜੀ ਗਾਇਤਰੀ ਆਪਣੀ ਟੰਗ ਤਾਂ ਬਚਾ ਨਹੀਂ ਸਕੀ, ਕਿਸੇ ਨੂੰ ਕੀ ਬਚਾਊ, ਭਾਈ ਸਾਡੇ ਇਤਿਹਾਸ ਵਿੱਚ ਭੀ ਐਸੀਆਂ ਉਦਾਹਰਣਾਂ ਹਨ ਕਿਉਂ ਵਿਵਾਦੀ ਬਣਦੇ ਹਾਂ, ਆਪਣਾ ਆਪਣਾ ਇਸ਼ਟ ਸਵੱਛ ਪੂਜੋ, ਮੰਨੋ, ਪ੍ਰਮੰਨੋ ਕਿਸੇ ਤੇ ਕਿੰਤੂ ਨਾ ਕਰੋ, ਨਾ ਆਪਣੇ ਤੇ ਕਰਵਾਵੋ, ਖ਼ਾਲਸਾ ਲਿਖਣ ਨਾਲ ਕੋਈ ਭੀ ਖ਼ਾਲਸ ਨਹੀਂ ਬਣ ਜਾਂਦਾ, ਸਿੰਘ ਸ਼ਬਦ ਸਿੱਖ ਪਛਾਣ ਲਈ ਸੰਪੂਰਨ ਹੈ, ਲੋੜ ਕੀ ਹੈ ਹੋਰ ? ਨਾਲੇ ਆਖੀ ਜਾਂਦੇ ਹਨ ਜੀ ਗੋਤ ਨੀ ਲਿਖਣੇ ਫੇਰ ਖ਼ਾਲਸਾ ਕਿਉਂ ? ਹੋਂਦ ਤਾਂ ਸਿੰਘ ਹੈ । ਅੱਜ ਕੱਲ੍ਹ ਪਰਿਵਰਤਨ ਦਾ ਬੜਾ ਰੌਲ੍ਹਾ ਹੈ, ਮੈਂ ਸੋਚਿਆ ਕਿ ਯੋਗੀ ਭਜਨ ਸਿੰਘ ਨੇ ਅਮਰੀਕਾ ਜਾ ਗੋਰੇ ਸਿੰਘ ਬਣਾਏ ਬੜੀ ਪ੍ਰਸ਼ੰਸਾ ਹੋਈ ਤੇ ਮਾਰ ਜੀ ਦੇਖੋ ਗੋਰੇ ਕੀਰਤਨ ਕਰਦੇ ਨੇ, ਪਾਠ ਕਰਦੇ ਨੇ, ਧਰਮ ਪਰਿਵਰਤਨ ਤਾਂ ਸੀ ਜਦੋਂ ਅਸੀਂ ਦੋਹਰੇ ਮਾਪਦੰਡ ਰੱਖਾਂਗੇ, ਡੇਰੇ ਖੁੱਲ੍ਹਣਗੇ ਹੀ, ਜੱਥੀਆਂ ਦੇ ਜੱਫੇ ਕੀ ਕੌਮੀ ਸ਼ਕਤੀ ਹਨ, ਲੋਕੀ ਨਿਰਾਸ਼ ਹੋ ਕੇ ਆਸਰੇ ਲੱਭਦੇ ਨੇ, ਦੋਸ਼ੀ ਅਸੀਂ ਫੇਰ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲ ਤਖ਼ਤ ਨੂੰ ਗਰਦਾਨਦੇ ਹਾਂ, ਘਰ ਫੱਟ ਤਾਂ ਦੇਖੋ ਮਾਨ ਸੀ।ਐੱਮ। ਕੀ ਟਿੱਚਰਾਂ ਕਰ ਗਿਆ, ਸੱਚ ਤਾਂ ਇਹ ਹੈ ਕਿ ਉਹ ਕਾਮਰੇਡ ਪਿਛੋਕੜ ਤੇ ਨਉਂ ਭੀ ਸਿੰਘ ਨਹੀਂ, ਲੋਕ, ਮੀਡੀਆ ਤੇ ਅਖ਼ਬਾਰ ਆਖੀ ਜਾਂਦੇ ਹਨ ਸਰਕਾਰੀ ਦਸਤਾਵੇਜ਼ ਫੋਲ੍ਹੋ ਉਹ ਕਦੀ ਨਹੀਂ ਲਿਖਦਾ, ਭਗਵੰਤ ਮਾਨ ਚੁਟਕਲੇ ਬਾਜ਼, ਕੇਜਰੀਵਾਲ ਦਗਾਬਾਜ਼ ਅਤੇ ਪੰਜਾਬ ਦੇ ਲੋਕ ਹਵਾਬਾਜ਼, ਬੱਸ ਝੁੱਗਾ ਚੌੜ, ਗਲਤੀ, ਲਾਲਚੀ ਵੋਟਰਾਂ ਦੀ, ਛਿੱਥੇ ਹੋਏ ਧਰਨੇ ਲਾਉਂਦੇ ਹਨ । ਚਿੰਤਾ ਚਿਖਾ ਬਰਾਬਰ ਹੁੰਦੀ ਹੈ, ਸੁਣਦੇ ਹੁੰਦੇ ਸੀ ਸਾਹਮਣੇ ਹੈ ਪਰ ਘੇਸਲਾਂ ਵੱਟੀ ਜਾ ਰਹੇ ਹਾਂ, ਪਾਣੀ ਨੇ ਪੁਲਾਂ ਹੇਠ ਦੀ ਹੀ ਲੰਘਣਾ ਹੈ, ਸਾਡੀ ਸਥਿਤੀ ਭੀ ਇਹ ਬਣੀ ਹੈ ਕਿ ਸਰਕਾਰ ਨੂੰ ਕੰਮ ਕਰਨ ਨਾ ਦਿਉ ਤੇ ਚੋਣਾਂ ਤੋਂ ਡਰ ਭੀ, ਹਰ ਦੇਸ਼ ਵਿੱਚ ਭੜਦੋਹਲ ਪਾਉਣਾ ਤਾਂ ਖੱਬੀ ਪ੍ਰਣਾਲੀ ਯੂਨੀਅਨਾਂ ਦਾ ਹੈ । ਲੋਕੀ ਆਪਣੇ ਲਾਲਚ ਵਿੱਚ ਦੂਜਿਆਂ ਦਾ ਜੀਵਨ ਨਰਕ ਬਨਾਉਣਾ ਭੁੱਲ ਜਾਂਦੇ ਹਨ ਵੱਡੀਆਂ ਰਕਮਾਂ ਤਨਖਾਹਾਂ ਦੀ ਮੰਗ ਕਰਨੀ, ਗਰੀਬਾਂ ਦੀ ਗੁਰਵਤ ਵੱਲ ਕਦੀ ਝਾਕਣਾ ਤੱਕ ਨਾ ਮਨੁੱਖੀ ਫਿਤਰਤ ਤਾਂ ਹੈ, ਪ੍ਰਮਾਤਮਾਂ ਦਾ ਡਰ ਨਹੀਂ, ਸਰਕਾਰ ਨੇ ਕਈ ਨਵੇਂ ਵਸੀਲੇ, ਅਦਾਰੇ ਬਣਾ ਤਾਂ ਦਿੱਤੇ ਹਨ, ਪੈਸਾ ਭੀ ਵੰਡਿਆ ਜਾ ਰਿਹਾ ਹੈ, ਮੇਰਾ ਕੁਝ ਕੁ ਜਾਤੀ ਤਜਰਬਾ ਹੈ ਕਿ ਸਿਹਤ ਮਹਿਕਮੇ ਵਿੱਚ ਹੁਣ ਡਾਕਟਰਾਂ ਨੂੰ ਹਲੂਣਾ ਦਿੱਤਾ ਜਾ ਰਿਹਾ ਹੈ, ਬਰਾਬਰ ਦੇ ਸਾਜਗਰ ਢੰਗਾਂ ਨਾਲ ਦੇਖੋ ਲੋਕਾਂ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ, ਚੁਕੰਨੇ ਹੋਵੋ, ਬੋਝ ਸਾਡੇ ਗੁਰੂ ਘਰਾਂ ਤੇ ਬਹੁਤ ਪੈ ਰਿਹਾ ਹੈ, ਇੰਨੀ ਸੰਗਤ ਆ ਗਈ ਕਿ ਪ੍ਰਬੰਧਕ ਧੰਨ ਹਨ ਲੰਗਰ ਲਈ ਘਾਟ ਨਹੀਂ ਆਉਣ ਦਿੰਦੇ, ਭਾਵੇਂ ਕਿ ਇਹ ਵੱਡੇ ਦੁਆਰਾਂ ਵਿੱਚ ਹਨ, ਸੇਵਾਦਾਰਾਂ ਨੂੰ ਪ੍ਰਣਾਮ ਹੈ, ਰਾਸ਼ਣ ਪਾਣੀ ਤਾਂ ਦਿੱਤਾ ਜਾਊ ਪਰ ਪਕਾਉਣਾ ਤੇ ਵਰਤਾਉਣਾ, ਬਰਤਨ ਸਾਫ, ਸਾਂਭ ਸੰਭਾਲ ਸਫਾਈ ਕੇਵਲ ਦੋ ਤਿੰਨ ਲਾਂਗਰੀ ਹੀ ਹਨ ਪਰ ਬਾਕੀ ਸਭ ਸੇਵਾ ਤਾਂ ਭਾਵਨਾ ਵਾਲਿਆਂ ਦੀ ਹੈ ਦੇਖ ਕੇ ਭੀ ਸ਼੍ਰੋਮਣੀ ਕਮੇਟੀ ਦੇ ਚੌਵੀ ਘੰਟੇ ਚੱਲਦੇ ਲੰਗਰ, ਸਕੂਲ, ਸਰਾਵਾਂ, ਹਸਪਤਾਲ, ਹੋਰ ਕਈ ਅਦਾਰੇ ਫੇਰ ਭੀ ਆਹ ਕਾਮਰੇਡ ਭਗਵੰਤ ਮਾਨ ਮੱੁਖ ਮੰਤਰੀ ਕੀ ਬੇਤੁਕੀ ਬੋਲੀ, ਟਿੱਚਰਾਂ ਕਰਕੇ ਬੋਲ ਗਿਆ ਕਸੂਰ ਲੋਕਾਂ ਦਾ ਹੈ ਜੋ ਉਹਨੂੰ ਸਿੰਘ ਆਖਦੇ ਹਨ, ਉਹਦੇ ਸਰਕਾਰੀ ਨਉਂ ਵਿੱਚ ਸਿੰਘ ਹੈ ਨਹੀਂ, ਉਹ ਧਰਮ ਧਾਰਨੀ ਹੈ ਹੀ ਨਹੀਂ ਪਿਛੋਕੜ ਤੋਂ ਹੀ ਹੈਰਾਨ ਹੋਈਦਾ ਹੈ ਜਦੋਂ ਸੁਣੀਦਾ ਹੈ ਜੀ ਗੁਰੂਆਂ ਪੀਰਾਂ ਦੀ ਧਰਤੀ ਪਰ ਜੋ ਕੁਝ ਉਥੇ ਲੋਕ ਕਰ ਰਹੇ ਹਨ, ਮੰਨਣ ਵਾਲੀ ਕਹਾਵਤ ਹੈ ਸਗੋਂ ਧਰਮ ਨਾ ਮੰਨਣ ਵਾਲੇ ਲੱਗਦੇ ਹਨ, ਇਕੱਠਾਂ ਤੇ ਲੱਖਾਂ ਦੀ ਗਿਣਤੀ ਦਰਬਾਰ ਸਾਹਿਬ ਨਗਰ ਕੀਰਤਨ, ਹਰ ਇਤਿਹਾਸਕ ਅਸਥਾਨ ਤੇ ਨਾਲੇ ਧਰਨਿਆਂ ਭੀ ਤੇ ਭੀ ਉਨੀਂ ਹੀ, ਜਿਸ ਧਰਤੀ ਤੇ ਧਰਮ-ਵਾਸ ਹੋਵੇ ਉਥੇ ਇਹ ਵਰਤਾਰਾ ਦੋ ਗੱਡੀ ਦੀਆਂ ਲੀਹਾਂ ਹਨ ਮੇਲ ਨਹੀਂ ਖਾਂਦੀਆਂ, ਹੁਣ ਜਗਤਾਰ ਸਿੰਘ ਹਵਾਰਾ (ਪਿਤਾ ਤਾਂ ਕਹਿੰਦੇ ਹਨ ਨਹੀਂ) ਪਿਤਾ ਬਣਿਆ ਚੰਡੀਗੜ੍ਹ ਅੱਡ ਧਰਨਾ ਬੰਦੇ ਉਹ ਹੀ ਹਨ, ਨਾ ਧਰਮੀ ਹਨ ਨਾ ਕੌਮੀ, ਬੱਸ ਸਭ ਤੋਂ ਵੱਧ ਦੱਸਵੇਂ ਪਿਤਾ, ਵਾਹਿਗੁਰੂ ਬਹੁਤ ਜਪਣਗੇ ਲਕੋਣ ਲਈ, ਪਰ ਅਤਿ ਚੁੱਕੀ ਹੈ ਸੂਬੇ ਦੀ ਬਰਬਾਦੀ ਲਈ, ਬਗਾਨੀ ਮਾਇਆ ਮੱਤ-ਮਾਰੂ, ਰਿਸ਼ਤੇਦਾਰ, ਭਰੱਪਣ ਕਹਿੰਦੇ ਆ ਜਾ ਹੁਣ ਪੰਜਾਬ ਚੱਲੀਏ, ਮੌਸਮ ਚੰਗਾ ਆਵੇਗਾ ਤੀਜੇ ਮਹੀਨੇ ਮੈਂ ਕਿਹਾ ਭਾਈ ਤੁਹਾਡਾ ਤੇ ਮੇਰਾ ਜਾਣਾ ਅੱਡ ਦਾ ਹੈ, ਜਦੋਂ ਕਿਧਰੇ ਜਾ ਆ ਨਹੀਂ ਹੋਣਾ, ਧਰਨੇ, ਗੱਡੀਆਂ ਰੋਕੋ ਤੇ ਬੱਸਾਂ ਨੀ ਚੱਲਣੀਆਂ, ਰਾਹ ਲੰਘਣ ਨੂੰ ਨਹੀਂ ਤਾਂ ਜਾ ਕੇ ਦੋ ਚਾਰ ਰਿਸ਼ਤੇਦਾਰੀਆਂ ਵਿੱਚ ਜਾ ਕੇ ਕੱਪੜੇ ਖਰੀਦੋ ਤੇ ਆ ਜਾਵੋ, ਇਹ ਮੇਰਾ ਏਜੰਡਾ ਨਹੀਂ, ਮੈਂ ਤਾਂ ਖੋਜ ਕਰਨੀ, ਅੱਖੀਂ ਦੇਖਣਾ, ਪੱੁਛ ਪੜਤਾਲ ਕਰਨੀ, ਜਾਣ ਦਾ ਦੱਸੋ ਕੀ ਮਕਸਦ, ਭਾਈ ਸਬਰ ਹੀ ਕਰੂੰਗੀ, ਧੰਨਵਾਦ ਆਮ ਦਾ ਜੋ ਵਿਦੇਸ਼ਾਂ ਵਿੱਚ ਡਫਰੀਆਂ ਬਜਾ ਕੇ ਲਿਆਏ ਲੋਕਾਂ ਦੀ ਸੋਚ ਦੇਖੋ ਕਿਵੇਂ ਜੀਰੇ ਫੈਕਟਰੀ ਨੂੰ ਮੋਹਰਾ ਬਣਾ ਕੇ ਮੇਲੇ ਲਾ ਰਹੇ ਹਨ, ਸੱਚ ਬੋਲਦੇ ਨਹੀਂ ਕਿ ਕਦੋਂ ਦੇ ਝੋਨਾ ਬੀਜ ਕੇ ਖਾਦਾਂ ਪਾ ਕੇ ਪਾਣੀ ਡੇਗਿਆ, ਜ਼ਹਿਰੀਲਾ ਕੀਤਾ, ਘਰੀਂ ਫਿਲਟਰ ਲਾਈ ਬੈਠੇ ਹਨ, ਕੀ ਉਹ ਜੀਰੇ ਦੀ ਦੇਣ ਹੈ ? ਕੋਈ ਕਿਸਾਨ ਆਗੂਆਂ ਨੂੰ ਨਹੀਂ ਕੋਸਦਾ, ਖੇਤੀ ਬਾੜੀ ਮਹਿਕਮੇ ਦੇ ਅਫਸਰਾਂ ਦੀ ਪੁੱਛ ਨਹੀਂ ਕਰਦਾ, ਮੈਨੂੰ 15 ਸਾਲ ਹੋ ਗਏ ਆਖਦੀ ਨੂੰ ਕਿ ਭਾਈ ਝੋਨੇ ਨਾ ਬੀਜੋ, ਪੁਰਾਣੀਆਂ ਫਸਲਾਂ &lsquoਤੇ ਜਾਵੋ, ਪਸ਼ੂ ਭੀ ਪਾਲੋ, ਕੁਦਰਤੀ ਰਿਹੁ ਬਣੂ, ਸਬਜ਼ੀਆਂ ਬੀਜੋ, ਪਹਿਲਾਂ ਦੇਖੋ ਕਿਵੇਂ ਹਰ ਖੇਤੀ ਵਾਲੇ ਦੇ ਸਬਜ਼ੀਆਂ ਦਾ ਵਾੜ੍ਹਾ ਹੁੰਦਾ ਸੀ, ਕਈਆਂ ਨੇ ਥੋੜ੍ਹੀ ਥਾਂ ਟੋਭਿਆਂ ਤੇ ਹੀ ਬਾੜੀ ਬਣਾ ਲੈਣੀ ਤੇ ਕਈਆਂ ਨੇ ਮਾਮਲੇ ਤੇ ਲੈ ਕੇ ਬਾੜੀ ਵਿੱਚ ਬੀਜਣੀਆਂ, ਹੁਣ ਤਾਂ ਜੱਟ ਕੰਮ ਕਰਕੇ ਰਾਜ਼ੀ ਨਹੀਂ, ਆਹ ਹੁਣ ਲੱਖਾ ਸਿਧਾਣਾ ਕਹਿੰਦਾ ਭਈਏ ਕਿਉਂ ਆਉਣ ਪੰਜਾਬ, ਆਪ ਤਾਂ ਧੰਨ ਹੂੰਝ ਲਿਆ ਹੁਣ ਪਹਿਲਾਂ ਮਨਪ੍ਰੀਤ ਬਾਦਲ ਦੀ ਪਾਰਟੀ ਵਿੱਚ ਰੱਲ੍ਹਕੇ ਚੋਣ ਲੜੀ, ਹੁਣ ਪੰਜਾਬੀ ਬੋਰਡਾਂ ਦਾ ਰੌਲ੍ਹਾ ਪਾ ਕੇ ਅਜ਼ਾਦ, ਹੁਣ ਮੋਰਚਿਆਂ ਵਿੱਚ ਜਾ ਕੇ ਸਪੀਚਾਂ, ਲੱਗਦਾ ਹੈ ਕਾਂਗਰਸ ਵਿੱਚ ਜਾਊ, ਪਹਿਲਾਂ ਦੀਪ ਸਿੱਧੂ ਨਾਲ ਰੱਲ ਕੇ ਉਹਦੇ ਵਿਰੁੱਧ ਹੋ ਗਿਆ, ਗੈਂਗਸਟਰ ਸਭ ਕੁਪੱਤੇ ਇਹ ਭਲਾਮਾਣਸ, ਲੋਕ ਦੇਖੋ ਸੂਬੇ ਦੀ ਕੀ ਬਰਬਾਦੀ ਕਰ ਰਹੇ ਹਨ, ਜੀ ਫੈਕਟਰੀਆਂ ਬੰਦ ਕਰੋ, ਬੇਰੁਜ਼ਗਾਰੀ ਡਿੱਗੇ ਖਾਤੇ ਅਡਾਨੀ ਅਦਾਨੀ ਨੀ ਵੜਨ ਦੇਣੇ, ਅਸੀਂ ਜੇਠ ਨੂੰ ਲੱਸੀ ਨੀ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ, ਬਿਰਲੇ ਟਾਟੇ ਬੁਲੰਦ ਕਾਂਗਰਸ ਨੂੰ ਅਤੇ ਯੂਨੀਅਨਾਂ ਨੂੰ ਜੋ ਨਿਵਾਜਦੇ ਹਨ, ਹਾਲੇ ਇਨ੍ਹਾਂ ਸਿੱਖਾਂ ਨੂੰ ਬੇਅਦਬੀ ਵਲੂੰਧਰਦੀ ਹੈ, ਪਰ 84 ਹੁਣ ਸਿਹਤਮੰਦ ਹੋ ਚੱਲੀ ਹੈ, ਮੋਰਚੇ ਕਾਂਗਰਸ ਦੇ ਸਿਰ ਤੇ ਜੋ ਚੱਲ ਰਹੇ ਹਨ, ਲੱਗਦਾ ਹੁਣ ਸੁਖਰਾਜ ਸਿੰਘ ਦਾ ਤਾਂ ਘੁੱਗੂ ਬੋਲਣ ਵਾਲਾ ਹੀ ਹੈ । ਬਹਾਰ ਸਦਾ ਨਹੀਂ ਰਹਿੰਦੀ ਨਾਲੇ ਲੋਕੀ ਸੋਚਣ ਲੱਗਣਗੇ ਕਿ ਹੁਣ ਭਰਾ ਨੌਕਰੀ ਛੱਡਦਾ ਹੈ, ਲਈ ਕਿਉਂ ਸੀ ? ਕਿਉਂ ਇਨ੍ਹਾਂ ਦੇ ਪਿਤਾ ਨੂੰ ਅਤੇ ਗੁਰਜੀਤ ਸਿੰਘ ਸਰਾਵਾਂ (ਰਿਸ਼ਤੇਦਾਰ) ਨੂੰ ਹੀ ਗੋਲੀ ਵੱਜੀ ? ਜਾਂਚ ਦਾ ਵਿਸ਼ਾ ਹੈ, ਹੁਣ ਅੰਬ ਸਾਹਬ ਜਾ ਬਿਰਾਜੇ ਗੱਲ ਕੀ ਫੁੱਟ ਦਿਖਾਉਣੀ ਹੈ, ਲਉ ਜੀ ਦੇਖੋ ਨਜ਼ਾਰੇ, ਭੜਕਾਊ ਚੈਨਲ ਕਿਵੇਂ ਤਹੂ ਹਨ ਤੇ ਲੋਕਾਂ ਤੋਂ ਅਖਵਾ ਰਹੇ ਹਨ ਜੀ ਬੰਦ ਕਰਕੇ ਲੋਕਤੰਤਰ ਦਾ ਘਾਣ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਹੁਣ ਜਗਤਾਰ ਸਿੰਘ ਹਵਾਰਾ ਦਾ ਬਾਪੂ ਬਣਾ ਕੇ ਤੱਤੇ ਭਾਸ਼ਣ, ਇਲਾਨ ਹਵਾਰਾ ਮੋਰਚਾ ਹੈ, ਫੇਰ ਕੀ ਰਿਹਾਈ ਕਰਨੀ ਹੈ ਉਹਦੀ ਸਗੋਂ ਜਿੰਦੇ ਲਾ ਰਹੇ ਹਨ, ਸਵਾਲ ਹਰਿਆਣੇ ਤੋਂ ਸੰਤ ਆ ਪਹੁੰਚੇ ਟਰਾਲਾ ਲੈ ਕੇ, ਕਿਉਂ ਉਨ੍ਹਾਂ ਹਰਿਆਣੇ ਸਰਕਾਰ ਦੇ ਵਿਰੁੱਧ ਮੋਰਚਾ ਨਹੀਂ ? ਪਰ ਪੰਜਾਬ ਵਿੱਚ ਜਲਸੇ ਲਵਾਉ ਤੇ ਖੱਟਰ ਸਰਕਾਰ ਧਰਮ ਵਿੱਚ ਦਖਲ ਦੇ ਚੁੱਕੀ ਹੈ ਇਨ੍ਹਾਂ ਸਾਧਾਂ ਨੂੰ ਉਹ ਨਹੀਂ ਚੁੱਭਦੀ, ਨਾਲੇ ਹਵਾਰਾ ਬਾਹਰ ਆ ਜਾਊ, ਇਹ ਸਭ ਚੱਕੇਵੇ ਨੇ, ਪੈਸਾ ਆਉਂਦਾ ਕਿਥੋਂ ? ਚੈਨਲ ਸੰਘ ਪਾੜ ਰਿਹਾ ਹੈ ਸੇਵਾ ਹੈ ? ਪੰਜਾਬ ਦਾ ਘਾਣ, ਜਿਥੇ ਇਹ ਝੱਜੂ ਪੈਣ ਉਥੇ ਤਰੱਕੀ ? ਜਿਥੇ ਯੁੱਧ ਲੱਗਣ ਉਥੇ ਕਦੀ ਲੋਕ ਭਲਾਈ ਹੋ ਹੀ ਨਹੀਂ ਸਕਦੀ, ਦੇਸ਼ ਗਹਿਣੇ ਪੈ ਜਾਂਦੇ ਹਨ, ਝਗੜਾਲੂ ਨੇਤਾ, ਯੂਕਰੇਨ ਲੜਾਈ ਹਟਾਉਣ ਲਈ ਤੱਤਪਰ ਨਹੀਂ, ਮੈਂ ਆਮ ਪਾਰਟੀ ਦੀ ਸਮਰਥੱਕ ਤਾਂ ਕੀ ਵਿਰੋਧੀ ਹਾਂ ਪਰ ਆਹ ਧਰਨੇ, ਮੋਰਚੇ ਅਤੇ ਬਘਿਆੜੀ ਭਾਸ਼ਨ ਤਾਂ ਅਕਾਲੀ, ਕਾਂਗਰਸ ਤੇ ਆਪ ਨੂੰ ਭੰਡਣ ਲਈ ਕੌਣ ਉਤਸ਼ਾਹਤ ਕਰ ਰਿਹਾ ਹੈ ? ਅਨੁਮਾਨ ਸੌਖਾ ? ਪਹਿਲਾਂ ਸੁਖਰਾਜ ਸਿੰਘ ਮੋਰਚਾ, ਪਹਿਲਾਂ ਬਾਪ ਭੀ ਮੂਹਰੇ ਸੀ, ਹੁਣ ਭਰਾ ਤੋਂ ਨੌਕਰੀ ਛਡਾਈ, ਹੁਣ ਦੇਸ਼ ਦੀ ਸਰਕਾਰ ਹਿਤੈਸ਼ੀ, ਭਾਗ ਮੰਦੇ ਪੰਜਾਬ ਦੇ, ਦੂਜੇ ਨੰਬਰ ਤੇ ਪੰਥ ਦੇ, ਤੀਜੇ ਨੰਬਰ &lsquoਤੇ ਸਿੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ, ਮੈਂ ਦੁਖੀ ਹੋ ਕੇ ਲਿਖ ਰਹੀ ਹਾਂ ਕਿ ਵਿਦੇਸ਼ੀ ਚਿੰਗੜ-ਮਾਰ ਸਿੱਖ ਟੱਪ ਟੱਪ ਪੰਥ ਵਿਰੋਧੀ ਬਣ ਰਹੇ ਹਨ, ਬੰਦੇ ਸਭ ਉਹ ਹੀ ਹਨ ਜੋ 84 ਦਾ ਘਾਣ ਕਰਵਾ ਚੁੱਕੇ ਹਨ, ਦੋ ਸਿੰਘ ਸ਼ਹੀਦ ਤਾਂ ਮੋੜ ਕੇ ਲਿਆਉਣ ਲਈ ਇਨਸਾਫ ਮੰਗ, ਬੇਅਦਬੀ ਕੇਵਲ 2015 ਦੀ ਹੈ, 84 ਵਿੱਚ ਘਾਣ, ਕਤਲੇਆਮ, ਉੱਚ ਤਖ਼ਤ ਦੀ ਹੁਰਮਤੀ ਤੇ ਦੁਨੀਆਂ &lsquoਤੇ ਨਮੋਸ਼ੀ ਕਿ ਸਾਡਾ ਸਰਬ ਉੱਚ ਮਨੌਤ &lsquoਤੇ ਚੜ੍ਹਾਈ ਇਹ ਕਾਂਗਰਸ ਤੋਂ ਹਿਸਾਬ ਨਹੀਂ, ਪਰ ਪੰਥਕ ਸਰਕਾਰ ਤੋਂ ਹੀ ਬੀੜਾਂ ਦਾ ਹੀ ਹਿਸਾਬ ਨੀ ਹਾਲੇ ਮਿਲਿਆ, ਇਹ ਫਰੇਬੀ 84 ਤੋਂ ਸੂਬੇ ਵਿੱਚ ਭਾਰੂ ਹਨ, ਧਰਮ ਨੂੰ ਮੰਨਣ ਵਾਲੇ ਨਹੀਂ ਵਰਤਣ ਵਾਲੇ ਨੇ, ਸਾਧਾਰਨ ਪੰਜਾਬੀ ਸਾਵਧਾਨ ਹੋਣ, ਪਰ ਠੀਕ ਹੀ ਤਾਂ ਹੈ ਕਿ ਲੱਖ ਤਦਵੀਰਾਂ ਕਰੇ ਨੀ ਅਕਲੇ, ਜੋ ਹੋਈ ਸੋ ਹੋ, ਸਿੱਖ ਹਿੱਤ ਅਰਦਾਸਾਂ ਕਰੀਏ ਇਨ੍ਹਾਂ ਨੂੰ ਸੁਮੱਤ ਦੇਵੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ