image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸ਼ਿਸ਼, ਸਿੱਖ ਅਤੇ ਸਿੱਖਣਾ ਤੇ ਸਿੱਖਿਆ ਪ੍ਰਾਚੀਨ ਕਾਲ ਤੋਂ ਹੀ ਪ੍ਰਚੱਲਤ ਹੈ

ਵਿੱਦਿਆ ਭਾਵੇਂ ਮਗਰੋਂ ਹੋਂਦੀ, ਹਰ ਪਲ, ਘੜੀ ਸਾਰੇ ਵਿਅਕਤੀ ਵਿਸਰੇ ਰੀਤ, ਰਸਮ ਅਤੇ ਵਰਤਾਰੇ ਤੋਂ ਸਿੱਖ ਕੇ ਹੀ ਬੁਲੰਦ ਹੋਏ, ਸ਼ਾਇਦ ਸਿੱਖ ਇਸੇ ਸੰਦਰਭ ਦਾ ਪ੍ਰਤੀਕਰਮ ਹੈ । ਨਿੱਜੀ ਪਹਿਲੂ ਦੱਸਦੀ ਹਾਂ ਕਿ 50 ਸਾਲ ਪਹਿਲਾਂ ਤੱਕ ਧਰਮ ਦਾ ਊੜਾ ਤੇ ਆੜਾ ਸੁਣ ਸੁਣ ਕੇ ਗੁਜ਼ਾਰਾ ਸੀ, ਫੇਰ ਅਖ਼ਬਾਰਾਂ ਤੋਂ ਅਤੇ ਕੁਝ ਭਾਈਚਾਰੇ ਦੀਆਂ ਸਾਂਝਾਂ ਤੇ ਅੰਤ ਗੁਰਦੁਆਰੇ ਦੀ ਸੰਗਤ ਸਮੇਂ ਪ੍ਰਚਾਰਕਾਂ ਤੋਂ ਜਾਣਕਾਰੀ ਅਤੇ ਗਿਆਤ ਇਕੱਠੀ ਕਰਨੀ ਅਰੰਭੀ ਬੜਾ ਸਮਾਂ ਤੇ ਪੱਥਰ ਤੇ ਪਾਣੀ ਹੀ ਸੀ, ਅਖੀਰ ਰੁੱਚੀ ਖੋਜੀ ਕਰਕੇ ਡੂੰਘੀ ਧਾਰਨਾ ਵੱਲ ਵਧੀ, ਉਦੋਂ ਪਰ ਪ੍ਰਚਾਰਕ ਇੰਨੀਆਂ ਉੱਗੇ ਦੀਆਂ ਪਤਾਲ ਨਹੀਂ ਸਨ ਮਾਰਦੇ, ਸੰਗਤ ਤੋਂ ਡਰਦੇ ਸਨ ਕਿ ਕੋਈ ਸਵਾਲ ਕਰ ਧਰੂ, ਹੁਣ ਤਾਂ ਲੇਖਕ, ਬੁਲਾਰੇ, ਰਾਗੀ, ਢਾਡੀ, ਕਥਾ-ਵਾਚਕ, ਸਮੁੰਦਰ ਦਾ ਪਾਣੀ ਮਿੱਣ ਭੀ ਧਰਦੇ ਹਨ, ਤੋਲ ਭੀ ਕੋਈ ਭੈਅ ਨਹੀਂ, ਭਾਵੇਂ ਇਤਿਹਾਸ ਦੀ ਆੜ ਤਾਂ ਲੇਖਕ ਪਹਿਲਾਂ ਭੀ ਲੈਂਦੇ ਰਹੇ ਹਨ, ਮੈਂ 10 ਕੁ ਸਾਲ ਹੋਏ ਦਿੱਲੀ ਦੀ ਪ੍ਰਸਿੱਧ ਇਤਿਹਾਸਕਾਰ ਨਾਲ ਟੈਲੀਫੂਨ ਤੇ ਗੱਲਬਾਤ ਕੀਤੀ, ਇਸ਼ਾ ਦੱਸੀ ਕਿ ਜਦੋਂ ਯੂ।ਕੇ। ਆਉ, ਮੈਂ ਮਿਲਣ ਦੀ ਤਾਂਘ ਵਿੱਚ ਹਾਂ, ਉੱਤਰ ਮੈਂ ਹੁਣ ਨਹੀਂ ਆਉਂਦੀ, ਦੱਸ ਕੀ ਪੁੱਛਣਾ ਹੈ, ਜੀ ਇਤਿਹਾਸ ਕੀਹਨੂੰ ਸੱਚ ਮੰਨਣਾ ਹੈ, ਉੱਤਰ, ਸਬੂਤਾਂ ਨਾਲ, ਬੱਸ ਜੀ ਮੈਂ ਤਸੱਲੀ ਕਰ ਲਈ ਮੈਂ ਤਾਂ ਪਹਿਲਾਂ ਹੀ ਇਸ ਵਿਚਾਰਧਾਰਾ ਦੀ ਸੀ, ਲੰਮਾਂ ਨਾ ਕਰਾਂ ਧਾਰਮਿਕ ਲੇਖ ਬੜਾ ਕੁਝ ਸਿਖਾ ਰਹੇ ਹਨ, ਪਰ ਖਿਮਾਂ ਕਰਨਾ ਸਭ ਤੱਥਾਂ ਤੇ ਆਧਾਰਿਤ ਨਹੀਂ ਬਹੁਤੀਆਂ ਲਿਖਤਾਂ ਧਰਮ ਕੰਡੇ &lsquoਤੇ ਪੂਰਾ ਤੋਲ ਨਹੀਂ ਦੱਸਦੀਆਂ, ਦੱਸ ਬਾਰਾਂ ਲੇਖਕਾਂ ਦੀਆਂ ਰਚਨਾਮਾਂ ਦੇ ਹਵਾਲੇ ਪੂਰਨ ਪ੍ਰਕਿਰਿਆ ਦਾ ਮਾਣ ਪ੍ਰਾਪਤ ਨਹੀਂ ਕਰ ਸਕਦੀਆਂ, ਗੁਰੂ ਸਾਹਿਬਾਂ ਦੀਆਂ ਸਾਖੀਆਂ ਜਾਂ ਉਨ੍ਹਾਂ ਦੇ ਨਉਂ ਥੱਲੇ ਉਨ੍ਹਾਂ ਦੀਆਂ ਰਚਨਾਮਾਂ ਗਰਦਾਨਣਾ ਲੋਭ ਹੈ ਮੰਨਣਾ ਪਵੇਗਾ ਕਿ ਜੋ ਭੀ ਲਿਖਤਾਂ ਵਿੱਚ ਬੋਲੀ, ਭਾਸ਼ਾ ਹੁੰਦੀ ਹੈ ਉਹ ਉਸ ਸਮੇਂ ਦੇ ਵਿੱਚ ਪ੍ਰਚੱਲਤ ਸਾਧਨਾਂ ਤੇ ਹੀ ਨਿਰਭਰ ਹੁੰਦਾ ਹੈ, ਗੁਰੂ ਗ੍ਰੰਥ ਵਿੱਚ ਕਿੰਨੀਆਂ ਭਾਸ਼ਾਵਾਂ ਹਨ, ਅੱਜ ਦੀ ਪੰਜਾਬੀ ਨਹੀਂ ਵੀਹ ਸਾਲ ਪਹਿਲਾਂ ਦੀ ਸਾਂਝੀ ਪੰਜਾਬੀ ਬਦਲੀ ਹੈ, ਕੱਲ੍ਹ ਨੂੰ ਹੋਰ ਭੀ ਬਦਲ ਬੜੀਆਂ ਭਾਸ਼ਾਵਾਂ ਪੰਜਾਬੀ ਵਿੱਚ ਰੱਲਣਗੀਆਂ ਤੇ ਪੰਜਾਬੀ ਦੂਜੀਆਂ ਭਾਸ਼ਾਵਾਂ ਵਿੱਚ ਲੱਭੂਗੀ, ਰੋਕ ਨਹੀਂ ਸਕਦੇ, ਲੱਖ ਯਤਨ ਹੋਣ । ਧਰਮ, ਰੀਤਾਂ, ਰਸਮਾਂ ਅਤੇ ਰਿਵਾਜ਼ ਖੋਜ ਕਰੀਏ ਤਾਂ ਧਰਮ ਦਾ ਜਨਮ ਇਨ੍ਹਾਂ ਕਰਕੇ ਹੀ ਹੋਇਆ, ਪਹਿਲਾਂ ਤਾਂ ਵਿਧਾਤੇ ਨੇ ਪ੍ਰਕਿਰਤੀ ਹੀ ਉਪਜਾਈ ਸੀ, ਚਲੋ ਹੁਣ ਧਰਮ ਦਾ ਗਲ੍ਹਬਾ ਇਨ੍ਹਾਂ ਉੱਪਰ ਪੈ ਗਿਆ ਹੈ, ਭਾਵੇਂ ਤਿਉਹਾਰ ਭੀ ਧਰਮਾਂ ਨਾਲ ਹੀ ਜੋੜ ਕੇ ਮਨਾਏ ਜਾ ਰਹੇ ਹਨ, ਲੇਖਕ ਲਿਖਦੇ ਹਨ ਜੀ ਲੋਹੜੀ ਜਨਵਰੀ ਵਿੱਚ ਯਾਨੀ 12 ਤਰੀਕ ਨੂੰ ਮਨਾਈ ਜਾਂਦੀ ਸੀ ਅਤੇ ਮਾਘੀ ਤੇਰਾਂ (13) ਦੀ ਹੁੰਦੀ ਸੀ, ਮੈਥੇਮੈਟਿਕ ਮਾਹਿਰ ਪੁਰਾਣੇ ਅੰਕੜੇ ਕੱਢ ਕੇ ਸਿੱਧ ਕਰ ਸਕਦੇ ਹਨ, ਇਹ ਕੋਈ 15 ਕੁ ਸਾਲ ਪਹਿਲਾਂ ਕੈਲੰਡਰ ਰੇੜਕੇ ਕਰਕੇ 13 ਅਤੇ ਮਾਘੀ 14 ਦੀ ਕਰ ਲਈ ਗਈ, ਪਰ ਮੇਰਾ ਖਿਆਲ ਹੈ ਹਿੰਦੂ ਹਾਲੇ ਭੀ 12 ਨੂੰ ਹੀ ਮਨਾਉਂਦੇ ਹਨ, ਖੈਰ ਮੇਰੀ ਸਿਹਤ ਤੇ ਕੀ ਅਸਰ, ਮੈਂ ਤਾਂ ਹਰ ਦਿਨ ਸੁਦ ਨੂੰ ਤਣਾਉ ਦੂਰ ਖੁਸ਼ ਹੋਣ, ਭਾਈਚਾਰਕ ਸਾਂਝ ਦਾ ਹੀ ਪ੍ਰਤੀਕ ਮੰਨਦੀ ਹਾਂ, ਮੈਂ ਕਿਸੇ ਧਰਮ ਨੂੰ ਨਿਕਾਰਨ ਨੂੰ ਆਪਣਾ ਵਿਸ਼ਾ, ਧੁਰਾ ਜਾਂ ਇਸ਼ਟ ਨਹੀਂ ਮੰਨਦੀ, ਨਾ ਹੀ ਮੈਨੂੰ ਅਧਿਕਾਰ ਹੀ ਹੈ, ਲੋਹੜੀ ਨਾ ਮਨਾਉ ਜੀ ਧੀਆਂ ਦੀ ਪੁੱਤਾਂ ਦੀ, ਅੱਗ ਵਿੱਚ ਤਿੱਲ ਨਾ ਸੁੱਟੋ, ਹਿੰਦੂਆਂ ਦੀ ਰੀਤ ਹੈ, ਵਿਦਵਾਨ ਬਨਣ ਲਈ ਇਹ ਲਿਖਤਾਂ ਤਾਂ ਬੜੀਆਂ ਸੋਹਦੀਆਂ ਹਨ, ਜੀ ਦੇਵੀ ਦੇਵਤਿਆਂ ਦੀ ਪੂਜਾ ਹੈ, ਸਿੱਖ ਪਾਠੀਆਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਪੂਜਣ ਤਾਂ ਧਾਰਮਿਕ ਪ੍ਰਥਾ ਹੈ ? ਅੱਗ ਬਾਲ ਕੇ ਸੇਕਦੇ ਸੀ ਤੇ ਬਹਾਨੇ ਨਾਲ ਠੰਡ ਵਿੱਚ ਜੁੜ ਕੇ ਖੁਸ਼ ਹੋ ਜਾਂਦੇ ਸੀ, ਬੈਠੇ ਖਾਈ ਜਾਂਦੇ ਸੀ, ਤਿਲ ਅਗਨੀ ਵਿੱਚੋਂ ਹਵਾੜ ਨਾਲ ਕਈ ਤਰ੍ਹਾਂ ਦੇ ਕੀੜੇ ਪਤੰਗੇ ਮਾਰ ਦਿੰਦੇ ਸਨ, ਅਗਰਵੱਤੀ (ਇਕ ਬੂਟਾ) ਜੋ ਸੁਗੰਧ ਦਿੰਦਾ ਹੈ, ਹਵਾ ਸਾਫ ਕਰਦੀ ਹੈ ਤੇ ਅੱਜ ਸਪਰੇਆਂ ਬਣ ਗਈਆਂ, ਕੀ ਆਪਾਂ ਉਹ ਨਹੀਂ ਵਰਤਦੇ ? ਕਿਉਂ ਸਾਰਾ ਸਮਾਂ ਦੂਜਿਆਂ ਦੇ ਧਰਮਾਂ ਵੱਲ ਹੀ ਨੁਕਤਾਚੀਨੀ ਕਰੀ ਜਾਈਏ, ਸਾਡੇ ਗੁਰੂ ਘਰ ਕੀ ਸਭ ਧਰਮ ਅਨੁਕੂਲ ਪ੍ਰਬੰਧ ਕਰਦੇ ਹਨ ? ਕੀ ਸਾਡੇ ਗ੍ਰੰਥੀ ਅਰਦਾਸਾਂ ਨਹੀਂ ਕਰਦੇ ਕਿ ਹਰ ਦਿਨ &lsquoਤੇ ਦਾਨ ਪੁੰਨ ਕਰੋ, ਦਸਵੰਧ ਕੱਢੋ, ਜਨਮਾਂ ਦੇ ਦਿਨ ਤੇ ਵਿਆਹ ਮੰਗਣੇ, ਫੇਰ ਮਰਨ ਸਸਕਾਰ, ਫੇਰ ਸਾਲ ਮਗਰੋਂ ਭੋਗ ਪਾਉ, ਕੀ ਇਹ ਸਭ ਕਸਵੱਟੀ &lsquoਤੇ ਤੁਲ ਸਕਦਾ ਹੈ ? ਨੁਕਤਾਚੀਨੀ ਤਾਂ ਇਹ ਦੀ ਭੀ ਹੈ ਪਰ ਆਪਾਂ ਜੀਵਨ ਨੂੰ ਸੌਖਾ, ਸੁਹਾਵਣਾ ਬਨਾਉਣ ਵੱਲ ਜੁੜੀਏ । 
ਅੱਜ ਦੇ ਯੁੱਗ ਵਿੱਚ ਬੜੀਆਂ ਹੀ ਕਠਿਨਾਈਆਂ ਹਨ, ਸਾਡੇ ਦੇਸ਼ ਵਿੱਚ ਲੋਕ ਬੜੇ ਦੁਖੀ ਹਨ, ਕੋਈ ਕਿਸੇ ਪੱਖੋਂ ਕੋਈ ਕਿਸੇ ਵਸੇਬੇ ਕਰਕੇ ਭੀ ਵਿਪਤਾ ਪਈ ਹੀ ਰਹਿੰਦੀ ਹੈ, ਹੁਣ ਦੇਖੋ ਇਕ ਪਾਸੇ ਤਾਂ ਰੁਜ਼ਗਾਰਾਂ ਦੀ ਘਾਟ, ਦੂਜੇ ਪਾਸੇ ਜਿਨ੍ਹਾਂ ਕੋਲ ਰੱਬ ਨੇ ਦਿੱਤੇ ਹਨ, ਉਹ ਕਿਵੇਂ ਸੜਕਾਂ &lsquoਤੇ ਵਿਹਲੇ ਹੋਕਰੇ ਮਾਰਦੇ ਹਨ, ਸਾਡੇ ਐੱਮ। ਪੀ। ਕਹਿੰਦੇ ਹਨ ਜੀ ਤਨਖਾਹਾਂ ਘੱਟ ਹਨ, ਭਾਈ ਵੱਧ ਭੀ ਲੋਕਾਂ ਦੇ ਸਿਰੋਂ ਹੀ ਮਿਲਣੀਆਂ ਹਨ, ਸਰਕਾਰ ਨੂੰ ਕੋਸਣਾ ਲੋਕਾਂ ਕਰਕੇ ਨਹੀਂ ਆਪਣੀ ਸਿਆਸੀ ਪਾਰਟੀ ਕਰਕੇ ਹੈ, ਟੋਰੀ ਟੈਕਸ ਘੱਟ ਖਰਚ ਘੱਟ, ਲੇਬਰ ਟੈਕਸ ਵੱਧ, ਖਰਚ ਵੱਧ ਇਹ ਨੀਤੀਆਂ ਹਨ, ਹੱਲ ਕੇਵਲ ਚੀਜਾਂ ਦੀਆਂ ਕੀਮਤਾਂ &lsquoਤੇ ਲਗਾਮ, ਪਰ ਅੱਜ ਪੌਂਡ ਦੀ ਚੀਜ ਡੇਢ ਵਿੱਚ ਹੋ ਗਈ, ਸਾਰਾ ਢਾਂਚਾ ਉਘੜ ਦੁੱਘੜ ਇਹ ਸਧਾਰ ਲੋੜੀਂਦਾ ਹੈ, ਪਰ ਕਿਥੇ ਚਾਂਗਾਂ ਮਾਰੋ, ਹੜਤਾਲਾਂ ਕਰੋ, ਜੀ ਆਹ ਸਰਕਾਰ ਲਾਹੋ, ਸਾਨੂੰ ਮੌਕਾ ਦਿਉ, (ਇਕ ਮੌਕਾ ਕੇਜਰੀਵਾਲ ਕੋ) ਵਾਲੀ ਨੀਤੀ ਦੇਖੋ ਜਲਬੇ ਹੁਣ ਨਿੱਤ ਧਰਨੇ, ਮੋਰਚੇ ਇਹ ਕੋਈ ਰਾਹ ਨਹੀਂ ਹੁੰਦੇ ਦੇਸ਼ ਚਲੌਣ ਦੇ, ਹੋਰ ਸੁਣੋ ਹੁਣ ਬੌਰਿਸ ਤੇ ਹੋਰ ਇਲਜ਼ਾਮ ਗੱਲ ਕੀ ਕਿਧਰੇ ਮੁੜ ਨਾ ਆ ਜਾਵੇ, ਉਧਰ ਸ਼ਾਹੀ ਘਰਾਣੇ ਦੇ ਯੁਵਕ ਨੇ ਕੀ ਮਿੱਟੀ ਪੱਟੀ ਹੈ, ਸੱਚ ਤਾਂ ਇਹ ਹੈ ਕਿ ਦੋ ਕੁੜੀਆਂ ਇਹਨੂੰ ਦੁਰਕਾਰ ਗਈਆਂ ਸਨ ਤੇ ਆਹ ਹੁਣ ਲਾਗੀ ਬਣਾ ਕੇ ਤੋਰਨ ਵਾਲੀ ਮਿਲ ਗਈ, ਇਹਨੇ ਭੀ ਪਹਿਲਾਂ ਵਿਆਹ ਤੋੜਿਆ, ਪਿਤਾ ਨਾਲ ਨਾ ਬਣੀ, ਭੈਣ ਨਾਲ ਨਾ ਬਣੀ, ਅਖੀਰ ਵਿਆਹ ਤੋਂ ਪਹਿਲਾਂ ਹੀ ਸ਼ਾਹੀ ਘਰਾਣੇ ਨਾਲ ਜੂਤ ਪਤਾਣ, ਆਹ ਕੁਥੱਤਾ ਤਾਂ ਪਹਿਲਾਂ ਹੀ ਕਹਿੰਦਾ ਸੀ, ਮੇਘਨ ਗੈਟਸ, ਵੱਟ ਮੇਘਣ ਵਾਂਟਸ, ਯਾਨੀ ਮੇਘਨ ਨੂੰ ਚਾਹੀਦਾ ਹੈ ਲੈਂਦੀ ਹੀ ਹੈ । ਸੋ ਆਹ ਸਾਰਾ ਲੂਣ ਮਸਾਲਾ ਰਸੋਈ ਵਿੱਚ ਯਾਨੀ ਕਿਤਾਬ ਵਿੱਚ ਲਿਖਵਾ ਕੇ ਦੁਆਨੀ ਦਾ ਬਣਾ ਧਰਿਆ, ਹੁਣ ਕਹਿੰਦਾ ਮੈਂ ਸੁਲਾਹ ਕਰਨੀ ਚਾਹੁੰਦਾ ਹਾਂ, ਹਾਲੇ ਤਾਂ ਜਦੋਂ ਹੋਰ ਬੌਂਦਲ ਗਿਆ ਫੇਰ ਪਤਾ ਲੱਗੂ ਪਰ ਸ਼ਾਹੀ ਸਲਾਹਕਾਰ ਭੀ ਸਿਉਂਕ ਹਨ, ਪੁੱਠੀਆਂ ਸਿੱਧੀਆਂ ਪੱਟੀਆਂ ਪੜ੍ਹਾ ਕੇ ਪਤਾ ਨਹੀਂ ਕੀ ਕੀ ਖੇਖਨ ਕਰਾਉਣ ਨਹੀਂ ਤਾਂ ਹੁਣ ਇਹਨੂੰ ਪ੍ਰਿੰਸ ਦੀ ਪਦਵੀ ਤੋਂ ਲਾਂਭੇ ਸਭ ਭੱਤੇ ਬੰਦ ਕਿਉਂ ਸੱਦੋ ਪਿਤਾ ਦੇ ਕਿੰਗ ਤਾਜ ਸਮੇਂ ਪਿਤਾ ਨੇ ਮਾਂ ਦੇ ਸਸਕਾਰ ਤੇ ਦੋਨਾਂ ਨੂੰ ਕਿਹਾ ਸੀ, ਮੇਰੇ ਧੌਲ੍ਹੇ ਨਾ ਰੋਲਿਉ ।
ਪੰਜਾਬ ਰਾਮ ਰੌਲਾ, ਮੈਂ ਸਹਿਮਤ ਨਹੀਂ ਜੋ ਹੋਰ ਮੋਰਚਾ ਚੰਡੀਗੜ੍ਹ ਜਾ ਲਾਇਆ, ਰਾਜਨੀਤੀ ਹੈ ਇਹ ਸਿਮਰਨਜੀਤ ਸਿੰਘ ਮਾਨ ਦੇ ਧੜੇ ਦੀ, ਦੂਜੇ ਮੋਰਚੇ, ਧਰਨੇ ਕੀ ਕਾਮਯਾਬ ਹੋ ਗਏ, ਇਹ ਅੱਡ, ਬੰਦੀ ਸਿੰਘਾਂ ਦੀ ਅਸਲ ਕਹਾਣੀ ਕੋਈ ਦੱਸਦਾ ਹੀ ਨਹੀਂ ਕਾਨੂੰਨੀ ਹੱਕ ਕੀ, ਕਿਥੇ ਅਤੇ ਕਿਹੜੇ ਹਨ, ਕਈ ਬੰਦੀਆਂ ਦੇ ਕੇਸ ਤਾਂ ਗੁੰਝਲਦਾਰ ਹਨ ਇਕ ਤੋਂ ਦੂਜੇ ਕਈ ਕਈ ਹਨ, ਜੇਕਰ ਕਿਸੇ ਨੂੰ ਇਕ ਵਿੱਚ ਸਜ਼ਾ ਨਹੀਂ ਪੂਰੀ ਹੋ ਗਈ, ਦੂਜਾ ਹਾਲੇ ਚੱਲਦਾ ਹੈ, ਕਈਆਂ ਦੀਆਂ ਅਪੀਲਾਂ ਕਈਆਂ ਨੂੰ ਤਾਂ ਰਿਹਾਈ ਮਿਲ ਭੀ ਸ਼ਾਇਦ ਨਾ ਸਕਦੀ ਹੋਵੇ, ਪਰ ਇਹ ਸੱਚ ਦੱਸਣ ਨੂੰ ਤਿਆਰ ਨਹੀਂ, ਮੈਂ ਤਾਂ ਬੜੀ ਹੈਰਾਨ ਹਾਂ ਕਿ ਵਕੀਲ ਸਾਹਬ ਦੀ ਜਾਣਕਾਰੀ ਦੇਣ ਤੇ, ਸਾਰੀ ਸਿਆਸਤ ਇਹ ਪ੍ਰਮਾਤਮਾਂ ਤੇ ਭੀ ਕਦੀ ਭਉ ਜਾਂ ਵਿਸ਼ਵਾਸ਼ ਨਹੀਂ ਕਰਦੇ, ਹਾਲੇ ਅਕਾਲੀ ਦਲ ਦੇ ਨੁਮਾਇੰਦੇ, ਫੇਰ ਹਵਾਰਾ ਅਕਾਲ ਤਖ਼ਤ ਦਾ ਜਥੇਦਾਰ ਡਰੀਏ ਦਾਤਿਆ ਇਨ੍ਹਾਂ ਤੋਂ, ਮੈਂ ਮਾਨ ਸਾਹਬ ਦੇ ਇਸ ਬਿਆਨ ਨਾਲ ਸਹਿਮਤ ਹਾਂ ਕਿ ਸਰਕਾਰੀ ਮਹਿਕਮੇ &lsquoਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਉਣੀ ਵਾਜਬ ਨਹੀਂ, ਸਹੀ ਹੈ ਇਹ ਜੁਰਮ ਨੂੰ ਬੜ੍ਹਾਵਾ ਹੈ, ਮੈਂ ਇਸ ਸੰਦਰਭ ਵਿੱਚ ਸਿੱਖ ਸਫਾ ਨਾਲ ਭੀ ਸਹਿਮਤ ਨਹੀਂ ਕਿ ਸੋਧੇ ਲਾਉ ਧਰਮ ਪਰੰਪਰਾ ਹੈ, ਇਹ ਇਕ ਫਿਰਕੇ ਦੀ ਨੀਤੀ ਹੈ, ਧਰਮ ਕੋਈ ਭੀ ਮਾਨਵ ਹੱਤਿਆ ਦੀ ਆਗਿਆ ਦੇ ਹੀ ਨਹੀਂ ਸਕਦਾ ਕਿਸੇ ਨੇ ਜੁਰਮ ਕੀਤਾ ਕਾਨੂੰਨੀ ਪ੍ਰਣਾਲੀ ਵਿੱਚ ਜਾ ਕੇ ਸਿੱਧ ਕਰੋ, ਸ਼੍ਰੋਮਣੀ ਕਮੇਟੀ ਭੀ ਅਨੇਰੀ ਨਾਲ ਹੀ ਲਿਪਟ ਗਈ ਤੇ ਅਕਾਲ ਤਖ਼ਤ ਦੇ ਜਥੇਦਾਰ ਭੀ ਤੁਸੀਂ ਜੇਕਰ ਸੁਪਰੀਮ ਹੋ ਤੇ ਨਿਆਂ ਪਾਲਕ ਹੋ ਤਾਂ ਕੇਸ ਸੁਣੋ ਤੇ ਫੈਸਲੇ ਦਿਉ ਨਾ ਕਿ ਸੋਧੇ ਲਾਉ, ਪ੍ਰਚਾਰੋ, ਇਹ ਧਰਮ ਨਹੀਂ ਸਿਆਸਤ ਭੀ ਕਬੂਲਣ ਵਾਲੀ ਨਹੀਂ, ਕੋਈ ਭੀ ਦਿਆਨਤਦਾਰ ਵਿਅਕਤੀ ਇਹਦੀ ਸ਼ਾਹਦੀ ਨਹੀਂ ਭਰੂ ਤੇ ਇਨ੍ਹਾਂ ਸੰਸਥਾਵਾਂ ਦਾ ਸਮਰਥੱਕ ਬਣ, ਖੈਰ ਮੈਂ ਨਹੀਂ ਰਾਹੁਲ ਗਾਂਧੀ ਫੇਰੀ ਜੇਕਰ ਉਹ ਨਿਮਨ ਹੋਣ ਗਿਆ ਉਹਦੀ ਇਛਾ ਹੈ ਕੀ ਤੇ ਕੀ ਉਥੋਂ ਮੰਗਣਾ ਹੈ, ਦਾਦੀ ਜਾਂ ਪਿਉ ਦੀ ਸਜ਼ਾ ਉਹਨੂੰ ਨਹੀਂ, ਨਾਲੇ ਕੀ ਪੰਜਾਬ ਨੇ ਕਾਂਗਰਸ ਨੂੰ ਰਾਜ ਭਾਗ ਹੁਰਮਤੀਆਂ ਮਗਰੋਂ ਨਹੀਂ ਦਿੱਤਾ, ਜ਼ਖ਼ਮ ਹੁਣ ਹੋਏ ਹਨ ? ਮੈਂ ਕਾਂਗਰਸ ਸਮਰਥੱਕ ਨਹੀਂ, ਨਿਰਪੱਖ ਲੇਖਕ, ਪੜਚੋਲੀਆ ਹਾਂ ਕਲਮ ਚੁੱਕ ਕੇ ਪਾਸਕੂ ਸੁੱਚਾ ਪੱਖ ਨਹੀਂ ਹੁੰਦਾ, ਭਾਵੇਂ ਇਥੇ ਤਾਂ ਅੱਜ ਸੁਦਾ ਪਾਸਕੂ ਮਾਰਨਿਆਂ ਨੂੰ ਪੰਥਕ ਪੱਤਰਕਾਰ ਹੀ ਸਤਿਕਾਰੀ ਜਾਂਦੇ ਹਨ, ਵਿਸ਼ਲੇਸ਼ਣ ਪੰਥ ਅੱਖਰ ਜਿਸ ਭਾਸ਼ਾ ਵਿੱਚੋਂ ਆਇਆ ਸੀ, ਕੁਝ ਵਿਅਕਤੀ, ਕਿਸੇ ਵਿਸ਼ੇ ਤੇ ਕੋਈ ਗੁੱਟ ਬਨਾਉਣ ਨੂੰ ਯਾਨੀ ਜਥੇਬੰਦੀ ਨੂੰ ਪੰਥ ਕਿਹਾ ਜਿਵੇਂ ਗੁਰੂ ਸ਼ਬਦ ਭਾਵੇਂ ਸਿੱਖ ਪਰਿਭਾਸ਼ਾ ਤੋਂ ਪਹਿਲਾਂ ਅੰਗ੍ਰੇਜ਼ੀ ਵਿੱਚ ਪੰਡਿਤ ਆਦਿ ਸੀ, ਪਰ ਜਦੋਂ ਤੋਂ ਸਿੱਖ ਧਰਮ ਵਿੱਚ ਪ੍ਰਚੱਲਤ ਕੀਤਾ ਤਾਂ ਅਸੀਂ ਕੇਵਲ ਦਸਾਂ ਗੁਰੂ ਅਤੇ ਗ੍ਰੰਥ ਨੂੰ ਹੀ ਪ੍ਰਵਾਨ ਕਰਦੇ ਹਾਂ, ਇਸੇ ਤਰ੍ਹਾਂ ਪੰਥ ਦਾ ਗੁਣਾ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਹੀ ਬਖਸ਼ਿਆ ਸੀ, ਪਰ ਵਿਰੋਧੀਆਂ ਸ਼ਕਤੀ ਨਸ਼ਟ ਕਰਨ ਲਈ ਕਈਆਂ ਨੇ ਹੜੱਪ ਲਿਆ, ਭਾਵੇਂ ਕਿ ਕਾਮਯਾਬੀ ਗੁਰੂ ਦੀ ਅਸੀਸੀ ਮਿਲੀ ਨਹੀਂ ਬੱਸ ਧੜੇ ਤੱਕ ਹੀ ਸੀਮਤ ਰਹਿ ਗਏ, ਦੁੱਖ ਹੈ ਕਿ ਖਾ ਪੀ ਕੇ ਲਾਹੇ ਖੱਟ ਕੇ ਨਿੰਦਕ ਬਣਦੇ ਨੇ, ਅੱਗੋਂ ਜੀ ਅਸੀਂ ਹੁਣ ਅਸਲੀ ਹਾਂ ਸਪਰੇਟਾ ਕੱਢਣਾ ਹੈ, ਸੱਚਿਆਰਾ ਸਿੱਖ ਤਾਂ ਜਰੂਰੀ ਚੀਰ-ਪਾੜ ਕਰੂ ਕਿ ਭਾਈ 50 ਸਾਲ, 30 ਸਾਲ ਤੇ ਕਈ ਘੱਟ ਵੱਧ ਸਮਾਂ ਮੌਜਾਂ ਮਾਣਦੇ ਰਹੇ ਹੁਣ ਸਮਝ ਆਈ ਸਭ ਤੋਂ ਨਿਕਾਰਨ ਵਾਲੇ ਢੀਂਡਸਾ, ਅਜਨਾਲਾ, ਬੀਬੀ ਜਗੀਰ ਕੌਰ ਹਨ, ਪਰਮਜੀਤ ਕੌਰ ਗੁਲਸ਼ਨ ਨੂੰ ਹੋਰ ਕੀ ਰਿਆਸਤ ਦੇਈਏ ਸੰਗ ਨੇੜੇ ਨਾ ਹੋਵੇ ਤਾਂ ਬੰਦਾ ਥੋੜ੍ਹੀ ਹੁੰਦਾ ਹੈ, ਦੜਕਣ ਨੂੰ ਕੌਣ ਰੋਕੇ, ਸਾਰੇ ਨਉਂ ਜੋ ਇਕੱਠੇ ਕਰੇ ਬੈਠੇ ਹਨ ਸਭ ਛਿਛਕੇਰੇ ਹੋਏ ਜਾਂ ਕਈ ਨਵੇਂ ਰਲੇ੍ਹ ਜੀਹਨੂੰ ਕੋਈ ਥਾਂ ਨਹੀਂ ਖੋਹ ਦੇਣਗੇ ਫੰਨੂੰ ਆ ਗਏ ਮੁੜਕੇ ਬੀ।ਜੇ।ਪੀ। ਤੋਂ ਭੀ ਹਾਲੇ ਪਤਾ ਨਹੀਂ ਕੀ ਕਰਨਗੇ, ਨਿੱਕੇ ਹੁੰਦੇ ਲਾਲਚੀ ਲੂੰਬੜੀ ਦੀ ਕਹਾਣੀ ਪੜ੍ਹਦੇ ਸੀ, ਬੱਸ ਹੁਣ ਦੇਖੀ ਜਾਂਦੇ ਹਾਂ, ਪਿੱਛਾ ਦੇਖੋ, ਸੁਖਦੇਵ ਸਿੰਘ ਢੀਂਡਸਾ ਨੇ ਯੂ।ਕੇ। ਸ਼੍ਰੋਮਣੀ ਅਕਾਲੀ ਦਲ ਜੋ ਬਹੁਤ ਸ਼ਕਤੀਸ਼ਾਲੀ ਸੀ, ਆਪਣੇ ਬਿਜ਼ਨਸ ਪਾਰਟਨਰ ਤੇ ਕਬਡੀ ਖਿਡਾਰੀ ਨੂੰ ਪ੍ਰਧਾਨ ਬਣਾ ਕੇ ਤੂੰਬਾ ਤੂੰਬਾ ਕਰਤਾ ਸੀ, ਮੋਹ ਪੁੱਤਰ ਖਜ਼ਾਨਾ ਮੰਤਰੀ, ਨੂੰਹ ਇਸਤਰੀ ਅਕਾਲੀ ਦਲ ਦੀ ਸੈਕਟਰੀ, ਜਵਾਈ ਨੂੰ ਟਿਕਟ, ਅਜਨਾਲਾ ਆਪ ਮੰਤਰੀ, ਪੁੱਤਰ ਨੂੰ ਟਿਕਟ, ਬੀਬੀ ਜਗੀਰ ਕੌਰ ਨੇ ਜਵਾਈ ਨੂੰ ਭੀ ਟਿਕਟ, ਤਲਵੰਡੀ ਸਾਹਬ ਭੀ ਪੁੱਤਰ ਗੋਦੀ ਬਾਕੀ ਭੀ ਹੁਣ ਦੇਖੋ ਕੀ ਢੀਂਡਸਾ ਪ੍ਰਧਾਨਗੀ ਤਿਆਗੂ ? ਬੀਬੀ ਧਾਰਮਿਕ ਰਹੂਗੀ ? ਬਾਕੀ ਤਾਂ ਰਹਿੰਦ ਖੂੰਦ ਸਤਨਾਜਾ ਹੀ ਹੈ ।
ਸਿੱਖ ਜਗਤ, ਕੌਮ ਅਤੇ ਧਰਮ ਦਾ ਭਾਵੇਂ ਬੜਾ ਹੀ ਉਭਹਾਰ ਹੈ, ਪਰ ਅੰਦਰੋਂ ਦੋਖੀ ਖੱਟੀਆਂ ਲਈ, ਗੱਫਿਆਂ ਦੀ ਖਾਤਰ ਖੇਤਰੀ ਪਾਰਟੀ ਨੂੰ ਤਖ਼ਤਾ ਪਲਟਣ ਲਈ ਪੱਬਾਂ ਭਾਰ, ਅੰਤ ਭਰਨਗੇ ਪ੍ਰਜਾ ਹੀ ਨਹੀਂ ਸਗੋਂ ਸਮੁੱਚਾ ਪੰਜਾਬ ਹੀ ਉੱਤਮ ਤੋਂ ਮੱਧਮ ਤੇ ਪਛਤਾਪ ਹੀ ਰਹੂ ਪੱਲੇ, ਮੈਂ ਭਾਵੇਂ ਆਸ਼ਾਵਾਦੀ ਹਾਂ ਅਤੇ ਸਿੱਖ ਉੱਚ ਸੰਸਥਾਵਾਂ ਦੀ ਅਤੇ ਕੌਮ ਦੀ ਚੜ੍ਹਤ ਦੀ ਇਛੁੱਕ ਹਾਂ, ਪੰਜਾਬ ਵਿੱਚ ਖੇਤਰੀ ਪਾਰਟੀ ਦੀ ਕਮਾਣ ਲੋਚਦੀ ਹਾਂ, ਥੋੜ੍ਹਾ ਪਛਤਾਵਾ ਹੈ ਕਿ ਸਵ: ਡਾਕਟਰ ਪੀ।ਬੀ। ਸਿੰਘ ਜੌਹਲ ਆਖਰੀ ਸਾਹਾਂ ਤੱਕ ਕਹਿੰਦੇ ਰਹੇ, ਭੈਣ ਜੀ ਅਕਾਲੀ ਦਲ ਨੂੰ ਸੁਰਜੀਤ ਕਰੀਏ, ਟਰੱਸਟੀ ਸੁਰਜੀਤ ਸਿੰਘ ਬਿਲਗਾ ਭੀ ਪਹਿਲਾਂ ਬੜਾ ਜੋਰ ਲਾ ਰਹੇ ਸੀ, ਫੇਰ ਮੈਂ ਬਹੁਤੀ ਉਤਸੁਕਤ ਨਾ ਬਣੀ ਤਾਂ ਚੁੱਪ ਕਰ ਗਏ, ਚਲੋ ਹੁਣ ਕੌਮ ਦੀ ਬੁਲੰਦੀ ਜਰੂਰ ਮੰਗਦੀ ਹਾਂ, ਮਲੇਸ਼ ਮਨੁੱਖਤਾ ਨਾਲ ਹੀ ਜੰਮੀ ਸੀ, ਰਹੂ ਭੀ, ਹਰ ਧਰਮ, ਫਿਰਕੇ, ਵਰਗ, ਸੰਸਾਰ ਤੇ ਪਸਰਤ ਹੈ, ਸਿਆਸਤ ਵਿੱਚ ਭੀ ਉਹ ਹੀ ਮਨੁੱਖ ਵਿਚਰ ਰਹੇ ਹਨ, ਗਿਰਾਵਟ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਹੀ ਨਹੀਂ, ਸਭ ਪਾਰਟੀਆਂ ਵਿੱਚ ਹੈ, ਪਰ ਪੀੜ ਆਪਣੇ ਤਨ ਦੀ ਹੀ ਚੁੱਭਦੀ ਹੈ, ਮੈਂ ਖੇਤਰੀ ਪਾਰਟੀ ਦੀ ਸ਼ੁੱਭ ਲੋੜਨ ਵਾਲੀ ਹਾਂ, ਗਦੂਤਪੁਣੇ ਦੀ ਸਲਾਹੁਤਾ ਕਰ ਹੀ ਨਹੀਂ ਸਕਦੀ, ਮੇਰਾ ਨਿਰਣਾ ਹੈ ਕਿ ਚਟਕਾਰੇ ਲਉਣੇ ਨਾ ਤਾਂ ਧਰਮ ਹੈ, ਨਾ ਹੀ ਸਦਾਚਾਰ, ਕਦੇ ਨਾ ਕਦੇ ਰੱਬ ਸਜ਼ਾ ਦਿੰਦਾ ਹੈ, ਲੇਖ ਲਿਖਣੇ ਹੀ ਕਾਫੀ ਨਹੀਂ, ਅਮਲ ਜਰੂਰੀ ਹੈ, ਜੇਕਰ ਤੁਹਾਡੀ ਆਤਮਾਂ ਤੇ ਅਸਰ ਨਹੀਂ ਤਾਂ ਬੇਅਰਥ ਸਾਂਝ ਪਾਵਾਂ ਦੇਖੋ ਕਿਵੇਂ ਗੁਰਤੇਜ ਸਿੰਘ ਅਫਸਰ ਹੁੰਦਿਆਂ ਸਿਆਸਤ ਵਿੱਚ ਖੁੱਭਿਆ, ਆਪੇ ਹੀ ਚੈਨਲ ਤੇ ਹੁੰਭਧਾ ਹੈ ਕਿ ਮੈਂ ਤਲਵੰਡੀ, ਬਾਦਲ, ਮੱਤਭੇਦਾਂ ਵੇਲੇ ਬਾਦਲ ਸਾਹਬ ਨੂੰ ਕਾਰ ਵਿੱਚ ਲੈ ਕੇ ਆਇਆ ਭਲਾ ਕਿਉਂ, ਆਪਣੀ ਨੌਕਰੀ ਕਰਦਾ, ਹੁਣ ਵਿਰੋਧੀ, ਫੇਰ ਮਾਨ ਸਾਹਬ ਦੇ ਅਕਾਲੀ ਦਲ ਤੋਂ ਚੋੋਣ ਲੜੀ ਕੀ ਇਹ ਨੌਕਰੀ ਵਿੱਚ ਭਲੇ ਫੈਸਲੇ ਕਰਦੇ ਹੋਣਗੇ ? ਹੁਣ ਆਹ ਲਾਲਪੁਰਾ ਭੀ ਇਹੀ ਕੁਝ, ਕਿਵੇਂ ਜਲੰਧਰ ਘੱਟ ਗਿਣਤੀ ਕਮਿਸ਼ਨ ਯਾਨੀ ਐੱਸ।ਸੀ। ਵੱਲ ਉਲ੍ਹਾਰ, ਭਾਰਤੀ ਸਰਕਾਰ ਕਾਨੂੰਨ ਪਾਲਕਾ ਵਿਭਾਗ ਵਿੱਚ ਸੁਧਾਰ ਲਿਆਉਣਾ ਚਾਹੁੰਦੀ ਹੈ ਬੜੀ ਵਧੀਆ ਸਕੀਮ ਹੈ ਜੇਕਰ ਮਨਸ਼ੇ ਸ਼ੁੱਧ ਹੋਣ, ਜੱਜ ਭੀ ਭਟਕੇ ਪਏ ਨੇ ਸੁਧਾਰ ਦੀ ਬਹੁਤ ਲੋੜ ਹੈ, ਮੇਰਾ ਸੁਝਾਉ ਹੈ ਕਿ ਹਰ ਜੁਡੀਸ਼ਲ ਸਿਸਟਮ ਨੂੰ ਸੰਗੀਨ ਜੁਰਮ ਤੋਂ ਛੱਡ ਕਰੱਪਸ਼ਨ ਜਾਂ ਪੈਸੇ ਧੇਲੇ ਦੇ ਮਸਲਿਆਂ &lsquoਤੇ ਕੈਦ ਦੀ ਲੋੜ ਨਹੀਂ, ਪੈਸਾ ਵਸੂਲੀ ਕਰੋ, ਸਰਕਾਰੀ ਖਜ਼ਾਨਾ ਭਰੋ, ਲੋਕਾਂ &lsquoਤੇ ਖਰਚੋ, ਜੇਲ੍ਹ ਕਰਕੇ ਤਾਂ ਸਗੋਂ ਖਰਚਾ, ਬੋਝ ਆਦਿ ਹੀ ਨਹੀਂ, ਕਈ ਬੜੇ ਵੱਡੇ ਡਮਾਕ ਕੁਰਾਹੇ ਤੇ ਵਰਤਣੋਂ ਖੁੰਝੇ, ਘਾਟਾ ਪੂਰਾ ਨਹੀਂ ਹੁੰਦਾ, ਮਸਾਲ ਨਵਜੋਤ ਸਿੱਧੂ, ਬਿਕਰਮ ਮਜੀਠੀਆ, ਹੁਣ ਆਸ਼ੂਤੋਸ਼, ਸੁੰਦਰ ਅਰੋੜਾ ਕੇਵਲ ਬਦਲਾ ਹੀ ਹੈ ਲਾਭ ਕੀ ? ਭਗਵੰਤ ਮਾਨ ਸਰਕਾਰ ਤਾਂ ਪਿੰਡ ਦੀ ਪੰਚਾਇਤ ਤੋਂ ਭੀ ਥੱਲੇ ਹੈ, ਬੱਸ ਚਮਲਊ ਪੁਣਾ ਜੀ ਆਮ ਬਹੁਤੇ ਜਾਤ-ਪਾਤੀ ਦਬਕਣ ਨੂੰ, ਭਗਵੰਤ ਚੁਟਕਲੇ ਵਿੱਚ ਮਾਹਰ ਸੀ, ਹਾਂ ਐੱਮ।ਪੀ। ਬਣਕੇ ਭੀ ਕਲਾਕਾਰੀ ਹੀ ਦਿਖਾਈ ਸੀ ਕੋਈ ਕੰਮ ਉਸਾਰੂ ਜਾਂ ਸੁਧਾਰ ਤਾਂ ਨਹੀਂ ਸੀ, ਲੋਕੀ ਤਾੜੀਆਂ ਦੇ ਸ਼ੌਕੀਨ, ਠੱਠੇ ਦੇ ਲਈ ਹੱਸਣ ਨੂੰ । ਹੁਣ ਦੂਜੇ ਪਾਸੇ ਧਰਨਾ ਜਾਬ ਪੰਜਾਬ ਹੈ, ਭਾਰਤੀ ਰੱਖਿਅਕ (ਡਿਫੈਂਸ) ਵਿਭਾਗ ਨੇ ਇਕ ਆਧੁਨਿਕ ਢੰਗ ਦੀ ਲੋਹ ਟੋਪ ਫੌਜ ਲਈ ਤਜਵੀਜੀ ਹੈ, ਧਰਮ ਦੇ ਅਦਾਰੇ (ਸਿੱਖ) ਜੋ ਪੱਗ ਬੰਨਦੇ ਹਨ, ਪਾ ਨਹੀਂ ਸਕਦੇ, ਸ਼੍ਰੋਮਣੀ ਕਮੇਟੀ ਨਾਲ ਸਲਾਹ ਬਗੈਰ ਹੀ ਪ੍ਰਚਾਰਨ ਲੱਗ ਗਏ, ਮੇਰੇ ਪਤੀ ਨੇ ਇਸ ਦੇਸ਼ ਵਿੱਚ ਜੇਲ੍ਹ ਕੱਟ ਕੇ ਹੈਲਮੈਟ ਤੋਂ ਛੋਟ ਦਿਵਾਈ ਸੀ, ਠੀਕ ਹੈ ਸਾਰੇ ਸਿੱਖ ਸਹਿਮਤ ਨਹੀਂ ਹੁੰਦੇ, ਪਰ ਧੁਰੇ ਦੇ ਪਾਲਕਾਂ ਲਈ ਛੋਟ ਲਾਜ਼ਮੀ, ਸਰਕਾਰ ਆਪਣੇ ਚਹੇਤਿਆਂ ਨੂੰ ਹੁਣ ਇਹ ਚੈਨਲ ਤੇ ਬੋਲਣ ਲਈ ਉਕਸਾ ਰਹੀ ਹੈ ਕਿ ਜੀ ਇਹ ਤਾਂ ਮਹਿਕਮੇ ਦੀ ਸਕੀਮ ਹੈ ਸਰਕਾਰ ਦੀ ਥੋੜ੍ਹੀ, ਭਾਈ ਸਰਕਾਰ ਦੇ ਅਧੀਨ ਹੈ ਮਹਿਕਮਾ, ਖੈਰ ਸਿੱਖ ਕਦੀ ਇਕਮੁੱਠ ? ਤਾਂ ਹੀ ਤਾਂ ਟਪਰੀਵਾਸਾਂ ਵਾਂਗੂੰ ਤੁਰੇ ਫਿਰਦੇ ਨੇ ਹੁਣ ਮਨਜਿੰਦਰ ਸਿੰਘ ਸਿਰਸਾ, ਕਪਤਾਨ ਸਾਹਬ ਤੇ ਢੀਂਡਸਾ ਟਪੂਸੀਆਂ ਮਾਰ ਭਾਜਪਾਈ ਬਣੇ ਕਰਨ ਨੁਮਾਇੰਦਗੀ ਬੱਸ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਬਨਣ ਲਈ ਸ਼ੇਰ, ਇਹ ਬੰਦੇ ਕੌਮੀ ਨਹੀਂ, ਨਿੱਜੀ ਹਨ, ਲੋਭੀ ਹਨ, ਲਾਲਚੀ ਹਨ, ਆਹ ਚੈਨਲ ਪੈਸੇ ਮੰਗਣ ਨੂੰ ਸੇਵਾ ਦੱਸਦਾ ਹੈ, ਦੂਜਾ ਸਾਰਾ ਦਿਨ ਇਕ ਕਾਮਰੇਡ ਪੱਤਰਕਾਰ, ਦੂਜਾ ਸ਼ਹਿਰੀ ਕਾਂਗਰਸੀ ਬਿਲਕੁੱਲ ਹਰ ਵੇਲੇ ਬਾਦਲਾਂ ਦੇ ਦੁਆਲੇ ਹੀ ਪੱਤਰੀ ਖੋਲ੍ਹੀ ਰੱਖਦੇ ਹਨ, ਫੇਰ ਜੀ ਸਾਡੇ ਰਾਹ ਬੰਦ ਕਰਦੀ ਹੈ ਆਮ ਦੀ ਸਰਕਾਰ, ਜੇਕਰ ਤੁਸੀਂ ਆਹ ਧੁੱਣਖੀਆਂ ਚੁੱਕੀ ਫਿਰਦੇ ਸਾਰੇ ਹੀ ਜਾਤ ਬਰਾਦਰੀ ਵਾਲੇ ਪੱੁਠੀ ਸਿੱਧੀ ਭਾਸ਼ਾ ਪ੍ਰਸਾਰਨ ਕਰੋਗੇ, ਭਟਕਾਹਟ ਪਾਉਗੇ ਤਾਂ ਤੁਹਾਨੂੰ ਪਰੋਸਣ ਮੈਂ ਤਾਂ ਕਹਿੰਦੀ ਹਾਂ ਇਹ ਸਭ ਬੰਦ ਹੀ ਹੋਣ ਨਿੱਜੀ ਵਪਾਰਕ ਅਦਾਰੇ ਹਨ, ਕੀ ਕੋਈ ਵਪਾਰ ਫੇਲ੍ਹ ਹੋਣ ਤੇ ਮੰਗਤਾ ਬਣਦਾ ਦੇਖਿਆ ਹੈ ? ਮੁਫਤ ਦਾ ਪੈਸਾ ਡੁੱਬਦਾ ਹੀ ਹੁੰਦਾ ਹੈ, ਬਰਕਤ ਕੇਵਲ ਕਿਰਤ ਕਮਾਈ ਵਿੱਚ ਹੁੰਦੀ ਹੈ, ਅੱਜ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਹੋਣ ਤਾਂ ਜਰੂਰ ਹੀ ਸਾਨੂੰ ਪੌਲੇ੍ਹ ਚੁੱਕ ਆਖਣਗੇ ਭੂਤਨੀ ਦਿਉ ਮੈਂ ਤੁਹਾਨੂੰ ਕਿਰਤ ਕਰਨ ਦੇ ਆਦੇਸ਼ ਦਿੱਤੇ ਸਨ ਜਾਂ ਸੜਕਾਂ &lsquoਤੇ ਫਿਰਕੇ ਵਿਹਲੇ ਚੂਭੀ ਖਾਣ ਨੂੰ, ਕੌਮ ਭਰਨੀ ਭਰ ਰਹੀ ਹੈ, ਧਰਮ ਦਾ ਸਤਨਾਜਾ ਬਣਾ ਕੇ ਹਟਣਗੇ, ਜੋ ਬੋਲੀ ਅੱਜ ਧਰਮ ਨਾਲ ਜੋੜੀ ਜਾ ਰਹੀ ਹੈ, ਇਹ ਨਾ ਤਾਂ ਸ਼ੁੱਭ ਹੈ, ਸੱਭਿਅਕ ਹੈ, ਸਦਾਚਾਰੀ ਹੈ ਅਤੇ ਨਾ ਹੀ ਕਾਨੂੰਨੀ, ਬੰਦੇ ਮਾਰਨੇ ਪੰਥਕ ਧਾਰਾ ਨਹੀਂ ਫਿਰਕੇ ਦੀ ਨਿਸ਼ੰਗਤਾ ਹੈ, ਬਹੁਗਿਣਤੀ ਅਸਹਿਮਤ ਬਣਦਾ ਤਾਂ ਹੈ ਕਿ ਧਰਮ ਰੱਖਿਅਕ ਉੱਚ ਅਦਾਰਾ ਨਿਕਾਰੇ, ਧਰਮ ਪ੍ਰਚਾਰੇ ਪਰ ਵਿਰੋਧਤਾ ਪ੍ਰਬਲ ਕਰਕੇ ਧਰਮ ਲੁੱਕਿਆ ਫਿਰਦਾ ਹੈ, ਜਥੇਦਾਰ ਸੁਹਿਰਦ ਨਹੀਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ