image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੂਜਾ ਆਸਣ ਥਾਪਣ ਸੋਆ

ਪੂਜਾ ਬੜਾ ਪਵਿੱਤਰ, ਅਰਮਾਨੀ, ਸਨਮਾਨੀ ਅਤੇ ਧੰਨਵਾਦੀ ਪ੍ਰਕਿਰਿਆ ਸੀ, ਪੁਰਾਤਨ ਸਮੇਂ ਵਿੱਚ ਲੋਕ ਰੱਬੀ ਹੋਂਦ ਨਾਲ ਲਿਪਟੇ ਹੁੰਦੇ ਸਨ, ਧਰਾਤਲ ਤੇ ਅੰਬਰ, ਮਾਤਾ ਪਿਤਾ ਮੰਨੇ ਜਾਂਦੇ ਸਨ, ਸਾਂਈ ਨੂੰ ਹਰ ਜੀਵ-ਜੰਤੂ ਦੇ ਪ੍ਰਾਣਾਂ ਦੀ ਪੂਰਤੀ ਕਰਨ ਵਾਲੀ ਅਤੇ ਅੰਬਰ ਉਹਦੀ ਉਗਾਤ ਲਈ ਸਹਾਈ ਅਤੇ ਵਾਹੀਕਾਰ ਨੂੰ ਅੰਨਦਾਤਾ ਜਾਂ ਉਗਾਤਾ ਬਣ ਕੇ ਸ੍ਰਿਸ਼ਟੀ ਦੀ ਬਣਤਰ ਲਈ ਪੂਰਨ ਰਚੇਤਾ ਸਨ, ਪੂਜਾ ਕਰਨੀ ਉਸੇ ਮਿੱਟੀ ਦੀ ਭਾਵੇਂ ਧਰਮ ਪ੍ਰਮਾਣਤ ਵਿੱਚ ਮੂਰਤੀ ਬਣਾ ਕੇ ਜਾਂ ਧਰਤੀ ਦੀ ਮਹੱਤਤਾ ਨੂੰ ਮਾਣਦੇ ਨਮਸਕਾਰ ਕਰਦੇ ਸਨ, ਅੱਜ ਭੀ ਦੇਖੋ ਕਿ ਪੋਪ ਦੂਜੀ ਧਰਤੇ &lsquoਤੇ ਪੈਰ ਰੱਖਦੇ ਸਾਰ ਨਮਨ ਹੁੰਦਾ, ਖਿਡਾਰੀ ਹੱਥ ਲਾ ਮੱਥੇ ਲਾ ਕਿਵੇਂ ਉਹਦਾ ਮਾਣ ਕਰਦੇ ਹਨ, ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਭੀ ਇਸੇ ਮਿੱਟੀ ਤੋਂ ਉੱਗੀਆਂ ਜੜੀਆਂ ਬੂਟੀਆਂ ਤੋਂ ਕਾਗਜ਼, ਸਿਆਹੀ ਅਤੇ ਕਲਮ ਦੁਆਤਾਂ ਬਣਾ ਕੇ ਹੀ ਸ਼ਬਦ ਅੰਕਿਤ ਕਰ ਸਗ੍ਰਹਿ ਤਿਆਰ ਹੋਇਆ, ਠੀਕ ਹੈ ਵਿਗਿਆਨੀਆਂ ਨੇ ਇਸ ਨੂੰ ਆਪਣੀ ਕਾਰਾਗਰੀ ਪ੍ਰਚਾਰਿਆ ਤੇ ਇਸ ਕੁਦਰਤੀ ਸੋਮਿਆਂ ਦੀ ਅਰਾਧਨਾ ਮਨਾਂ ਵਿੱਚੋਂ ਹਟਾ ਕੇ ਇਕ ਹੀ ਧਰਮ ਨਾਲ ਜੋੜ ਕੇ ਜੀ ਸਿੱਖ ਮੂਰਤੀ ਪੂਜਾ ਕਰਨੋ ਵਿਵਰਜਤ ਹਨ, ਪਰ ਧਰਤੀ ਤਾਂ ਮਾਤਾ ਪ੍ਰਮੰਨੀ ਗਈ ਹੈ, ਪੂਜਾ ਕਰਨੀ ਕੋਈ ਗੁਨਾਹ ਨਹੀਂ, ਆਪਾਂ ਵਡੇਰਿਆਂ ਦੇ ਚਰਨੀਂ ਪੈਂਦੇ ਹਾਂ, ਮਾਈਆਂ ਚੁੰਨੀਆਂ ਹੱਥਾਂ ਵਿੱਚ ਲੜ ਫੜ ਕੇ ਵੱਡਿਆਂ ਦੇ ਪੈਰੀ ਹੱਥ ਲਾਉਂਦੀਆਂ ਸਨ, ਬੜਾ ਹੀ ਦਿਲ ਮੋਹਿਤ ਤੇ ਸਤਿਕਾਰਤ ਢੰਗ ਸੀ, ਕੁਝ ਜਾਗ੍ਰਿਤੀ ਤੇ ਕੁਝ ਰੱਬ ਨੂੰ ਨਾ ਮੰਨਣ ਵਾਲਿਆਂ ਇਹ ਰਵਿੱਧ ਪਾ ਧਰੀ ਜੀ ਪੈਰੀ ਹੱਥ, ਮੱਥਾ ਟੇਕਣਾ ਕੇਵਲ ਗੁਰੂ ਗ੍ਰੰਥ ਨੂੰ ਹੀ ਹੈ, ਹਰ ਸੰਦਰਭ ਅੱਡ ਹੁੰਦੇ ਹਨ, ਰਿਸ਼ਤੇ ਅੱਡ ਹੁੰਦੇ ਹਨ, ਪੂਜਾ ਸ਼ਬਦ ਸਿੱਖ ਰਵਾਇਤਾਂ ਵਿੱਚ ਭੀ ਹੈ, ਪਰ ਪੂਜਾਰੀ ਜੋ ਧੰਨ ਦੀ ਪੂਰਤੀ ਲਈ ਪੁੱਠੇ ਸਿੱਧੇ ਰਾਹ ਦੱਸਣ ਲੱਗ ਪਏ ਤੇ ਸੱਚ ਇਕ ਝੂਠ ਨੌਂ ਬੱਸ ਫੇਰ ਬਦਨਾਮ ਹੋਇਆ, ਅੱਜ ਪੂਜਾਰੀ ਕੇਵਲ ਹਿੰਦੂ ਮੱਤ ਵਿੱਚ ਹੀ ਨਹੀਂ ਸਾਡੇ ਭੀ ਪ੍ਰਚੱਲਤ ਤੌਰ ਤਰੀਕੇ ਉਨ੍ਹਾਂ ਲੀਹਾਂ ਤੇ ਹੀ ਹਨ, ਨਿੱਤ ਨਵੇਂ ਹੀ ਰਸਮੀ ਪ੍ਰਚਾਰ ਦੇਖ ਰਹੇ ਹਾਂ, ਫੇਰ ਰਹਿਤ ਮਰਿਯਾਦਾ ਦਾ ਭੀ ਬਿੱਲਾ ਲਾ ਕੇ ਕਿਸੇ ਨੂੰ ਨਿੰਦਣ ਭੰਡਣ ਲਈ ਮੂਹਰੇ ਰੱਖ ਦਿੰਦੇ ਹਾਂ, ਪੜਚੋਲ ਕਰੀਏ ਤਾਂ ਕਿਹੜਾ ਤਰੀਕਾ ਹਿੰਦੂਤਵੀ ਅਸੀਂ ਨਹੀਂ ਕਰਦੇ, ਦਿਨੋ ਦਿਨ ਦੂਜੇ ਧਰਮ ਦੀਆਂ ਰੀਸਾਂ ਕਰਨ ਲੱਗ ਪਏ ਹਨ ਨੌਜਵਾਨ ਗਿਆਨ ਹੈ ਨਹੀਂ ਬੱਸ ਜੋ ਮਨ ਆਇਆ ਅੱਡਰਾ ਕਰੋ, ਕਈ ਮਾਨਸਿਕ ਪੱਖੋਂ ਕਮਜ਼ੋਰ ਹਨ ਉਹ ਹੋਰ ਤੇ ਹੋਰ ਗੁਰੂ ਅੱਗੇ ਜੋੜੀ ਜਾ ਰਹੇ ਹਨ, ਪ੍ਰਬੰਧਕ ਤੇ ਗ੍ਰੰਥੀ ਡਰਦੇ ਚੁੱਪ, ਜੇਕਰ ਮੇਰਾ ਵਰਗਾ ਕੋਈ ਪੁੱਛੇ ਤਾਂ ਉੱਤਰ ਮਲ੍ਹਮੀ ਜੀਭ ਨਾਲ ਜੀ ਕੋਈ ਨੀ, ਰੱਬ ਦਾ ਨਉਂ ਹੀ ਲੈਂਦੇ ਹਨ, ਜੇਕਰ ਕੋਈ ਹੋਰ ਅਦਾਰਾ ਕਰਨ ਲੱਗ ਜਾਵੇ ਤਾਂ ਜੀ ਬੇਅਦਬੀ ਕਰਦੇ ਹਨ, ਇਹ ਮਰਿਯਾਦਾ ਭੰਗ ਕਰਦੇ ਹਨ, ਬਹੁਤ ਥਾਈਂ ਅੱਜ ਕੱਲ੍ਹ ਨਵੇਂ ਨਵੇਂ ਬਣੇ ਸਿੰਘ ਆਪਣੇ ਕੋਲੋਂ ਹੀ ਕਹਾਣੀਆਂ ਬਣਾਈ ਜਾ ਰਹੇ ਹਨ, ਲੇਖਕ ਭੀ, ਕਵੀ ਭੀ ਅਸੀਂ ਕੁਝ ਗੋਸ਼ਟੀ ਕੀਤੀ ਡੂੰਘੀ ਵਿਚਾਰ ਕਿ ਕੀ ਮਿੱਤਰ ਪਿਆਰੇ ਨੂੰ ਵਾਲਾ ਪ੍ਰਸੰਗ ਜਿਸ ਪੰਜਾਬੀ (ਸ਼ੁੱਧ) ਵਿੱਚ ਹੈ, ਗੁਰੂ ਕਾਲ ਵਿੱਚ ਇਹ ਬੋਲੀ ਸੀ ? ਦੂਜਾ ਜੋ ਬੜਾ ਦੁੱਖਦਾਈ ਹੈ ਜੋ ਪਹਿਲਾਂ ਤਾਂ ਕਦੀ ਨਹੀਂ ਸੀ ਸੁਣਿਆ (ਗੁਰੂ ਗੋਬਿੰਦ ਸਿੰਘ ਜੀ) ਆਖਦੇ ਸਨ ਕਿ ਪੰਥ ਵਸੇ ਮੈਂ ਉਜੜਾਂ, ਇਕ ਰਹਿਬਰ, ਬੀਰ, ਬਲੀ ਅਤੇ ਆਸ਼ਾ-ਵਾਦੀ ਇਹ ਉਚਾਰਨ ਕਰੂ ਅਸ਼ੁੱਭ ਬੋਲੀ, ਆਮ ਸਾਧਾਰਨ ਵਿਅਕਤੀ ਜੇਕਰ ਕੋਈ ਕਮ-ਅਕਲ ਐਸੀ ਬੋਲੀ ਬੋਲਦਾ ਸੀ ਤਾਂ ਝਿੜਕ ਕੇ ਆਖਦੇ ਸੀ, ਸੁੱਖ ਬੋਲ ਪਰ ਸਾਡੇ ਮੱਤ-ਵਾਲੇ ਇਹ ਨੂੰ ਵਧਾ ਕੇ ਹੁੱਭ ਕੇ ਦੱਸਦੇ ਨੇ, ਕੀ ਇਹ ਕਿਧਰੇ ਗੁਰੂ-ਬਾਣੀ ਵਿੱਚ ਅੰਕਿਤ ਹੈ ? ਅਸੀਂ ਬੜੀ ਹੀ ਚਿੰਤਾ ਤੋਂ ਪਿੱਛੋਂ ਸਿੱਟੇ ਤੇ ਪਹੁੰਚ ਕੇ ਹੱਲ ਕੀ ? ਗੁਰੂ ਘਰਾਂ ਵਿੱਚ ਹਰ ਰੋਜ਼ ਮਹਾਂ-ਵਾਕ ਦੀ ਤਰ੍ਹਾਂ ਗੁਰੂ ਗ੍ਰੰਥ ਪੰਗਤੀ ਦੀ ਪੂਰਨ ਵਿਆਖਿਆ ਸਾਰਾ ਸਮਾਂ ਚੱਲੇ ਤੇ ਨਿਰੋਲ ਕੀਰਤਨ ਹੋਵੇ, ਕੋਈ ਭੀ ਢਾਡੀ, ਕਵੀਸ਼ਰ, ਪ੍ਰਚਾਰਕ ਅਤੇ ਕਥਾਵਾਚਕ ਜੋ ਇਤਿਹਾਸ ਆਖ ਇੰਨੀ ਮਾਨਸਿਕ ਤਣਾਅ ਸਥਿਤੀ ਪੈਦਾ ਕਰਦੇ ਹਨ, ਬੱਚਿਆਂ ਤੇ ਨੌਜਵਾਨਾਂ &lsquoਤੇ ਪ੍ਰਭਾਵ ਕਸ਼ਟ ਭਰਦਾ ਹੈ, ਇਹ ਆਪਣੀ ਕਮਾਈ ਲਈ ਪੂਜਾ ਕਰਵਾਉਂਦੇ ਹਨ ਬੰਦ ਹੋਣ ਜਿਸ ਨੌਜਵਾਨ ਨੇ ਧਾਰਮਿਕ ਇਤਿਹਾਸ ਦੀ ਜਾਣਕਾਰੀ ਹਾਸਲ ਕਰਨੀ ਹੋਵੇ ਉਹ ਤਾਂ ਮਜਬੂਨ ਤੇ ਕਿਤਾਬਾਂ ਵਿੱਚੋਂ, ਲਾਇਬ੍ਰੇਰੀਆਂ ਤੋਂ ਪ੍ਰਾਲਭਧਤ ਹਨ, ਖਿਮਾਂ ਕਰਨਾ ਅੱਜ ਧਰਮ ਪ੍ਰਚਾਰ ਨਹੀਂ ਰਲ੍ਹਾ ਮਿਲਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਇਹ ਧਰਮ ਨਹੀਂ ਕਹਾਣੀਆਂ ਸੁਣਾ ਰਹੇ ਹਨ, ਝਗੜਿਆਂ ਦੇ ਕਾਰਨ ਭੀ ਬਣ ਰਹੇ ਹਨ, ਅਸ਼ਾਂਤੀ, ਕਈ ਤਰ੍ਹਾਂ ਦੀਆਂ ਕਰੋਪੀ ਤੇ ਜੀਵਨ ਦੁੱਭਰ ਕਰਨ ਵਾਲੀਆਂ ਦੁਭਿਧਾਵਾਂ ਖੜ੍ਹੀਆਂ ਕਰ ਰਹੇ ਹਨ, ਤੱਥਾਂ ਅਧਾਰਿਤ ਜਾਣਕਾਰੀ ਤਾਂ ਇਨ੍ਹਾਂ ਕੋਲ ਹੁੰਦੀ ਨਹੀਂ, ਜੇਕਰ ਉੱਚ-ਅਦਾਰਾ, ਸੰਸਥਾ ਤੇ ਧਰਮ-ਅਦਾਲਤ ਇਸ ਪਾਸੇ ਧਿਆਨ ਦੇਵੇ ਤਾਂ ਲੇਖਕ, ਇਤਿਹਾਸਕਾਰ ਤੇ ਸਭ ਵਿਸ਼ਲੇਸ਼ਣ ਲਉਣੇ ਚੌਕੰਨੇ ਹੋ ਜਾਣਗੇ, ਲੇਖਕ ਡਰ ਜਾਣਗੇ ਕਿ ਸਾਡੀਆਂ ਪੁਸਤਕਾਂ ਵਿਕਣੀਆਂ ਨਹੀਂ ਤੇ ਆਹ ਕਥਾਵਾਚਕ ਭੀ ਕਿ ਕਿਧਰੇ ਸੰਗਤ ਵਿੱਚ ਬੇਪਤੀ ਹੀ ਨਾ ਕਰ ਧਰਨ, ਸੱਚ ਦੇ ਪ੍ਰਵਚਨ ਨਸ਼ਰ ਕਰਨ ਲੱਗ ਜਾਣਗੇ, ਇਹ ਪ੍ਰਬੰਧਕ ਅਰੰਭ ਦੇਣ, ਸੁਘੜਤਾ ਤੇ ਸੋਚ ਪ੍ਰਬਲ ਹੋ ਜਾਊ । ਕਲਮ ਚੁੱਕੀ ਹੀ ਸੀ ਕਿ ਸੁਹਿਰਦ ਭਰਾ ਦਾ ਫੂਨ ਆ ਗਿਆ, ਰਾਜੀ ਬਾਜ਼ੀ ਪੁੱਛਣ ਪਿੱਛੋਂ ਅਸੀ ਚੌਧਰੀਆਂ ਦਾ ਵਰਕਾ ਫਰੋਲਿਆ ਤੇ ਅੱਗੋਂ ਕਹਿੰਦਾ, ਤੇਰੇ ਵਿਰੋਧੀਆਂ ਤੈਨੂੰ ਨਵੇਂ ਸਾਲ ਦੀ ਵਧਾਈ ਕਿਥੇ ਦੇਣੀ ਸੀ, ਮੈਂ ਝੱਟ ਬੋਲੀ ਭਰਾਵਾ ਵਿਰੋਧੀ ਕੌਣ ? ਨਾਲੇ ਵਿਰੋਧੀ ਕਿਉਂ ? ਵਿਰੋਧੀ ਤਾਂ ਮੁਕਾਬਲੇ ਵਾਲਿਆਂ ਦੇ ਹੁੰਦੇ ਹਨ, ਮੇਰੇ ਤਾਂ ਵਿਚਾਰ ਹਨ ਤਕਤਾਰੀ ਜੋ ਵਿਕਸਤ ਸਮਾਜ ਲਈ ਗੁਣਕਾਰੀ ਹੁੰਦੇ ਹਨ, ਸੁਤੰਤਰਤਾ ਵਿੱਚ ਅੰਗ ਹਨ ਅਤੇ ਮੈਂ ਤਾਂ ਕਿਸੇ ਨੂੰ ਭੀ ਵਿਰੋਧੀ ਮੰਨਦੀ ਹੀ ਨਹੀਂ, ਸਭ ਕੁਸ਼ਲ ਵੱਸਣ । 
ਪਹਿਲਾਂ ਪੰਜਾਬ ਦੇ ਟਾਈਮ ਦੀ ਵਾਰਤਾ ਅਰੰਭੀਏ :- ਭਾਰਤ ਜੋੜੋ (ਅੰਗ੍ਰੇਜ਼ੀ ਜੂਧੂ) ਲਿਖਣਾ ਨਹੀਂ ਆਇਆ, ਪੰਜਾਬੀ ਪਧ੍ਹਾਰੀ, ਫੇਰੀ ਦਾ ਬਾਕੀ ਹਿੱਸਾ ਮੇਰਾ ਵਿਸ਼ਾ ਨਹੀਂ, ਹਰਿਮੰਦਰ ਦਰਬਾਰ ਵਿੱਚ ਗੁਰੂ ਚਰਨਾਂ ਵਿੱਚ ਨਿਮਣ ਹੋ ਕੇ ਜੋ ਸਿੱਖ ਦਿੱਖ ਰਾਹੁਲ ਗਾਂਧੀ ਨੇ ਪ੍ਰਦਰਸ਼ਣ ਕੀਤੀ, ਕੌਣ ਕਹੇ ਇਹ ਸਿੱਖ ਨਹੀਂ ? ਚਿਹਰੇ ਤੇ ਹਾਵ-ਭਾਵ ਭੀ ਭਟਕਾ ਮਾਰਨ ਕਿ ਉਹ ਅੰਦਰੋ ਪ੍ਰਭਾਵਿਤ ਸੀ, ਸਾਰਾ ਹੀ ਕ੍ਰਿਰਿਆ ਕਰਮ ਨੁਕਤਾਚੀਨੀ ਰਹਿਤ, ਰਹੀ ਗੱਲ ਮੁਆਫੀ ਦੀ ਉਹਦੇ ਨਾਲ ਕੀ ਜ਼ਖ਼ਮ ਭਰ ਜਾਣਗੇ, ਮੇਰਾ ਪੜਚੋਲ ਦਾ ਪਹਿਲੂ ਇਹ ਭੀ ਦੱਸਦਾ ਹੈ (ਮੈਂ ਕਾਂਗਰਸ ਵਿਰੋਧੀ ਹਾਂ) ਕਿ ਦੂਜਾ ਧੜਾ ਭੀ ਭਾਗੀ ਹੈ, ਕੌਣ ਤੇ ਕਿਵੇਂ : ਸੰਤ  ਹੱਕੀ ਮੋਰਚਾ  ਲਾਉਂਦੇ ਗਿਆਨੀ ਜੈਲ ਸਿੰਘ ਦੀ ਸਰਪ੍ਰਸਤੀ, ਨੁਕਸਨਾੜੀ ਜਮਾਤ ਦਿਖਾਵਾ ਗੁਰਸਿੱਖੀ ਦਾ ਤੇ ਕਾਮਰੇਡ ਵਿਚਾਰਧਾਰਾ ਵਾਲੇ ਕਾਲਜ ਦੇ ਪ੍ਰੋਫੈਸਰ, ਪੁਲਸੀਏ, ਫੌਜੀ ਜਰਨੈਲ ਦਾ ਮਿਲਟਰੀ ਮਲ੍ਹਵਾ ਅਕਾਲ ਤਖ਼ਤ &lsquoਤੇ ਜਮ੍ਹਾਂ ਨਿੱਜੀ ਕਿੜ੍ਹ ਸੀ ਉਥੇ ਜਨਾਨ-ਖਾਨਾ ਰਹਿਣਾ ਦੈਂਗੜ ਦੈਂਗੜ ਚਰਿੱਤਰ ਦਾ ਸਾਰਾ ਚੁਗਿਰਦਾ ਘੇਰ, ਬੰਦੂਕਾਂ ਚੁੱਕੀ ਫਿਰਨਾ, ਸੱਦੇ ਦੇ ਜ਼ਿੰਮੇਵਾਰ ਹਨ, ਭਾਵੇਂ ਸਰਕਾਰ ਤਾਂ ਸਿੱਖਾਂ ਨੂੰ ਐਮਰਜੈਂਸੀ ਦਾ ਸਬਕ ਸਿਖਾਉਣਾ ਚਾਹੁੰਦੀ ਸੀ ਪਰ ਸਕੀਮ ਜੈਲ ਸਿੰਘ ਦੀ ਸੀ, ਮਗਰੋਂ ਵਿੱਤੋਂ ਵਾਹਰਾ ਹੋ ਗਿਆ ਕੰਮ ਇਨ੍ਹਾਂ ਕਾਰਨਾਂ ਕਰਕੇ ਪੰਜਾਬੀਆਂ ਨੇ ਤੇ ਬਹੁਤਿਆਂ ਸਿੱਖਾਂ ਨੇ ਭੀ ਕਾਂਗਰਸ ਨੂੰ ਖਿਮਾਂ ਕੀਤਾ ਤੇ ਸਰਕਾਰਾਂ ਲਿਆਂਦੀਆਂ, ਹੁਣ ਭੀ ਦੇਖ ਲਵੋ ਕਿਵੇਂ ਦਿੱਲੀ ਗੁਰਦੁਆਰਾ ਕਮੇਟੀ ਖਾਸ ਕਰਕੇ ਮਨਜਿੰਦਰ ਸਿੰਘ ਸਿਰਸਾ ਕਿਵੇਂ ਧਰਤੀ ਤੋਂ ਉੱਪਰ ਹੀ ਪੈਰ ਰੱਖਦਾ ਹੈ ਤੇ ਝੋਲੀ ਹੀ ਨਹੀਂ ਬੋਰੀਆਂ ਚੁੱਕ ਰਿਹਾ ਹੈ ਸਰਕਾਰ ਦੀਆਂ, ਸਾਰੀ ਕਮੇਟੀ ਹੀ ਬਾਂਵਰੀ ਹੋਈ ਫਿਰਦੀ ਹੈ, ਸਿੱਖ ਸੁਹਿਰਦ ਨਹੀਂ ਜਗ ਅੰਗਾਰੀਆਂ ਨੇ, ਪਰ ਜਦੋਂ ਮੌਰ ਤੱਤੇ ਹੋਏ ਤਾਂ ਇਹ ਪੰਜਾਬ ਹਿਤੈਸ਼ੀ । ਮੈਂ ਮੋਦੀ ਸਾਹਬ ਨੂੰ ਸੁਹਿਰਦ ਨੇਤਾ ਸਮਝਦੀ ਸੀ, ਪਰ ਸ਼ਾਹ ਨੇ ਤਾਂ ਹੁਣ ਪੰਜਾਬ ਹੀ ਨਹੀਂ ਸਿੱਖਾਂ ਨੂੰ ਟੁੱਕੜੇ ਟੁੱਕੜੇ ਗੈਂਗ ਬਨਾਉਣ ਦਾ ਤਹੱਈਆ ਹੀ ਕਰ ਲਿਆ ਹੈ, ਮੈਂ ਭਾਵੇਂ ਮੰਨਦੀ ਹਾਂ ਕਿ ਕਾਂਗਰਸ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਬੜਾ ਦਗਾ ਕੀਤਾ ਤੂਹਮਤ ਲਾ ਕੇ, ਵਿੱਚੇ ਆਪ ਪਰ ਦੇਸ਼ ਲਈ ਤੇ ਕੇਂਦਰ ਵਿੱਚ ਕਾਂਗਰਸ ਰਾਹੁਲ ਗਾਂਧੀ ਜੀਹਨੇ ਹੁਣ ਬੜਾ ਹੀ ਸਿਆਸੀ ਮੱਤ ਸਿੱਖ ਲਿਆ ਹੈ, ਸਪੀਚ ਜੋ ਹੁਣ ਪੰਜਾਬ ਵਿੱਚ ਦਿੱਤੀ, ਸ਼ਲਾਘਾ ਕਰਨੀ ਬਣਦੀ ਹੈ, ਭਾਵੇਂ ਪੰਜਾਬ ਵਿੱਚ ਸੁਖਪਾਲ, ਪ੍ਰਗਟ ਅਤੇ ਹੋਰ ਕਈ ਸਿਰਕੱਢ ਬੰਦੇ ਤਾਂ ਨਹੀਂ ਸਨ, ਪਰ ਰਾਹੁਲ ਨੇ ਕੋਈ ਭੀ ਤੰਦ ਉਸ ਸ਼ੋਪ ਦੀ ਛੇੜੀ ਹੀ ਨਹੀਂ, ਆਪਣੇ ਨਿਸ਼ਾਨੇ &lsquoਤੇ ਹੀ ਕੇਂਦਰਿਤ ਰਿਹਾ, ਭਾਵੇਂ ਰਾਜਾ ਵੜਿੰਗ ਤਾਂ ਦੇਖੋ ਭੈਣੋ ਉਂਗਲੀ ਮੁੰਦਰੀ ਦਿਖਾ ਰਿਹਾ ਸੀ, ਪਰ ਕਿਸੇ ਹੋਰ ਨੇਤਾ ਨੇ ਗੱਡੀ ਆ ਗੀ ਟੇਸ਼ਣ &lsquoਤੇ ਪਰ੍ਹਾਂ ਹੱਟ ਵੇ ਬਾਬੂ ਸਾਨੂੰ ਮਾਹਿਆ ਦੇਖਣ ਦੇਹ, ਦੀ ਸਥਿਤੀ ਨਹੀਂ ਬਣਾਈ, ਭਾਜਪਾ ਭੈ-ਪੀਤ ਤਾਂ ਹੈ, ਪਰ ਆਹ ਜਿਹੜਾ ਪ੍ਰਧਾਨ ਬਣਾ ਧਰਿਆ ਅਸ਼ਵਨੀ ਕੁਮਾਰ ਕੋਈ ਸਿਆਣਾ ਨਹੀਂ ਲੱਗਦਾ, ਬਿਆਨ ਅਸੀਂ ਅਕਾਲੀ ਦਲ ਨਾਲ ਨੀ ਰਲ੍ਹਣਾ, ਇਹ ਤਾਂ ਪਹਿਲਾਂ ਹੀ ਹੈ, ਕੋਈ ਨਵੀਂ ਸਕੀਮ ਦੱਸ ਨਾਲੇ ਜੋ ਦਿਖ ਇਸ ਬੰਦੇ ਦੀ ਸ਼ਿਵ ਸੈਨਾ ਵਰਗੀ, ਪੁਜਾਰੀ ਟੋਲਾ ਜਾਂ ਕੁਝ ਕੱਟੜ ਹਿੰਦੂ ਭਾਵੇਂ ਮਗਰ ਲੱਗ ਜਾਣ, ਸਿਆਣੇ ਤੇ ਭਾਈਚਾਰਕ ਸਾਂਝੀ ਹਿੰਦੂ ਸਭ ਸਮਝਦੇ ਹਨ ਕਿ ਵਪਾਰ ਕਿਵੇਂ ਚੱਲਣਗੇ ? ਅੱਗੇ ਸੁਰਜੀਤ ਜਿਆਣੀ, ਹਰਜੀਤ ਗਰੇਵਾਲ ਭੌਣ ਦੇਖ ਚੁੱਕੇ ਹਨ, ਆਹ ਰਾਜਸਥਾਨੀ ਗਜੇਂਦਰ ਹੈ ਬਹੁਤਾ ਤਹੂ, ਹਾਰ ਕੇ ਬੈਠੂ ।
ਆਈਏ ਸਿੱਖ ਸਫਾ ਵੱਲ ਅੰਮ੍ਰਿਤਪਾਲ ਸਿੰਘ ਦੀਆਂ ਵਹੀਰਾਂ ਹੁਣ ਬੰਦੀ ਛੋੜ ਵਹੀਰਾਂ ਬਣ ਗਈਆਂ, ਬੱਸ ਇਹਨੂੰ ਇਕੋ ਪਹਿਲੂ ਤੋਂ ਘੇਰੋ ਕਿ ਭਾਈ ਲੱਖਾਂ ਨੇ ਤੇਰੇ ਵਿਚਾਰ ਸੁਣ ਕੇ ਅੰਮ੍ਰਿਤ ਛਕਿਆ, ਸੈਂਕੜਾ ਲਿਆ ਕੇ ਖੜ੍ਹਾ ਕਰ ਦੇਹ ਕਿ ਆਹ ਟੈਸਟ ਕਰ ਲਵੋ ਨਸ਼ੇ ਛੱਡ ਕੇ ਗੁਰਸਿੱਖ ਬਣ ਗਏ, ਪਰ ਸਰਕਾਰ ਤੇ ਕੇਂਦਰ ਤਾਂ ਚਾਹੁੰਦੀ ਹੈ ਕਿ ਸਿੱਖ ਇਸੇ ਤਰ੍ਹਾਂ ਸੜਕਾਂ ਤੇ ਮੌਜਾਂ ਕਰਨ, ਸਾਡਾ ਕੀ ਵਿਗੜ ਰਿਹਾ ਹੈ, ਸਗੋਂ ਸਾਡਾ ਕੰਮ ਕਰ ਰਹੇ ਹਨ, ਕੌਮੀ ਸ਼ਕਤੀ ਨਿਰਬਲ ਕਰ ਰਹੇ ਹਨ, ਧਰਮ ਨੂੰ ਫਿਰਕਿਆਂ ਵਿੱਚ ਵੰਡ ਰਹੇ ਹਨ, ਲਉ ਹੋਰ ਖਿਲੌਣਾ ਲੱਭਿਆ, ਜੀਰਾ ਸ਼ਰਾਬ ਫੈਕਟਰੀ ਜੋ ਬੰਦ ਤਾਂ ਪਹਿਲਾਂ ਹੀ ਪਈ ਸੀ, ਭਗਵੰਤ ਮਾਨ ਨੇ ਐਲਾਨ ਕਰਤਾ ਬੰਦ ਕਰ ਦਿੱਤੀ, ਸਰਕਾਰ ਨੇ ਧਰਨੇਕਾਰੀ ਚਾਭੜਾਂ ਪਾਉਣ ਤੇ ਧੰਨਵਾਦ ਕਰਨ, ਪਿੰਡ ਦੇ ਸਰਪੰਚ ਨੂੰ ਭੀ ਯੂਨੀਅਨਾਂ ਦੇ ਨੇਤਾ ਦੀ ਤਰ੍ਹਾਂ ਭਗਵੰਤ ਨਾਲ ਗਲੇ ਮਿਲਣ ਦਾ ਸਾਧਨ, ਲੱਗਦਾ ਹੈ ਕਿ ਬਹੁਤੇ ਪਿੰਡ ਦੇ ਐੱਸ।ਸੀ। ਭਾਈਬੰਦ ਹੀ ਹਨ, ਖੈਰ ਹੁਣ ਇਸ ਗੁਲਗੁਲੇ ਦੀ ਕਹਾਣੀ :- ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ, ਨਾ ਤਾਂ ਭਗਵੰਤ ਮਾਨ ਕੋਲ ਕਾਨੂੰਨੀ ਹੱਕ ਹੈ, ਕੇਸ ਚੱਲਦੇ ਤੇ ਫੈਸਲਾ ਹੋ ਹੀ ਨਹੀਂ ਸਕਦਾ, ਸਗੋਂ ਇਕ ਹੋਰ ਕੋਰਟ ਕੰਨਟੈਪਟ ਦਾ ਜੁਰਮਾਨਾ ਹੋਊ, ਚਲੋ ਕਿਹੜਾ ਪਲਿਉਂ ਭਰਨਾ ਏ, ਕਿਉਂ ਇਹ ਕਲਾਬਾਜ਼ੀ, ਨੰਬਰ ਇਕ ਤਾਂ ਦਿੱਲੀ ਵਿੱਚ ਕੇਜਰੀਵਾਲ ਨੂੰ ਇਸ਼ਤਹਾਰੀ ਫਜੂਲ ਖਰਚੀ ਕਰਕੇ ਚੰਗਾ ਬਿੱਲ ਭਰਨ ਲਈ ਨੋਟਿਸ, ਦੂਜੇ ਅਧਿਆਪਕਾਂ ਨੂੰ ਕਹਿੰਦਾ ਮੈਂ ਫਿਨਲੈਂਡ ਭੇਜ ਕੇ ਉਥੋਂ ਦੇ ਪੜਾਉਣ ਦੇ ਤੌਰ ਤਰੀਕੇ ਸਿਖਾਉਣ ਲਈ ਭੇਜਣਾ ਹੈ, ਲੈਫਟੀਨੈਂਟ ਜਨਰਲ ਵਾਰ-ਵਾਰ ਸਵਾਲ ਉਠਾ ਕੇ ਸਕੀਮ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਿਹਾ ਹੈ, ਪੰਜਾਬ ਵਿੱਚ ਕਾਰਨ :- ਚੰਡੀਗੜ੍ਹ ਵਿੱਚ ਹਵਾਰਾ ਹੁਕਮਾਂ ਤੇ ਲੱਗਾ ਮੋਰਚਾ ਬੜਾ ਕਰਨ ਤੇ ਦੂਜੇ ਮੋਰਚੇ ਪੁਰਾਣੇ ਹੋ ਗਏ ਤੇ ਉਹ ਧੜਾ ਚਾਹੁੰਦਾ ਹੈ ਕਿ ਸਾਡੀ ਚੜ੍ਹਤ ਹੋ ਜਾਵੇ, ਅਕਾਲੀ ਦਲ ਮਾਨ ਹੁਣ ਉੱਸਲ ਵੱਟੇ ਲੈ ਰਿਹਾ ਹੈ ਕਿ ਸਭ ਉਹਦੇ ਮਗਰ ਲੱਗ ਜਾਣ, ਉਧਰ ਕਿਸਾਨ ਯੂਨੀਅਨਾਂ ਭੀ ਬਹਾਨਾ ਭਾਲ ਰਹੀਆਂ ਹਨ ਕਿ ਅਸੀਂ ਇਨ੍ਹਾਂ ਦੀ ਹਮਾਇਤ ਕਰਕੇ ਢਿੱਲੇ ਪਏ ਹਾਂ, ਰਹੀ ਗੱਲ ਕਾਮਯਾਬੀ ਕਿਸੇ ਨੂੰ ਭੀ ਕੋਈ ਨਹੀਂ ਮਿਲ ਰਹੀ, ਜੇਕਰ ਦਿੱਲੀ ਧਰਨਾ ਫਤਹਿ ਕੀਤਾ ਸੀ ਤੇ ਮੋਦੀ ਝੁਕਾਇਆ ਸੀ, ਫੇਰ ਮਸਲੇ ਹਾਲੇ ਲਮਕਦੇ ਕਿਉਂ ? ਤਿੰਨ ਕਾਲੇ ਕਾਨੂੰਨ ਤਾਂ ਹਾਲੇ ਕਾਨੂੰਨੀ ਲਾਗੂ ਹੋਏ ਹੀ ਨਹੀਂ ਸਨ, ਸਥਿਤੀ ਹਾਲੇ ਭੀ ਸਾਫ ਨਹੀਂ ਹੋਈ, ਉਧਰ ਵਪਾਰੀ ਵਰਗ ਤਾਂ ਪੰਜਾਬ ਛੱਡਣ ਲਈ ਕਾਹਲਾ, ਜਲੰਧਰ ਦੀ ਹਵੇਲੀ ਵਾਲਿਆਂ ਨਾਲ ਭੀ ਝੰਜਟ ਪਾ ਲਿਆ ਹੈ, ਸਰਕਾਰ ਦੇ ਸਿਰ ਨੂੰ ਜਿੱਤ ਦਾ ਭੂਤ ਸਵਾਰ ਹੈ, ਪ੍ਰਸਾਸ਼ਨ ਆਪਣੀ ਥਾਂ ਮੱਛਰਿਆ ਪਿਆ ਹੈ, ਪੁਲਸ ਚਾਹੁੰਦੀ ਹੈ ਹਫੜਾ ਦਫੜਾ ਪਵੇ ਸਾਡੀ ਪੁੱਛ ਹੋਵੇ, ਪਰ ਵੋਟਾਂ ਪਾਉਣੇ ਹਾਲੇ ਕੁਝ ਕਰ ਨਹੀਂ ਸਕਦੇ, ਵਾਟ ਦੂਰ ਹੈ ਲਤੀਫਪੁਰਾ ਧਰਨਾ ਭੀ ਗੰਧਲਾ ਹੈ ਕਈ ਐਮੇ ਹੀ ਅਰਜੀਆਂ ਭਰਨਗੇ ਮੱਕਰਪੁਣਾ ਹੋ ਰਿਹਾ ਹੈ, ਕਿਰਾਏਦਾਰ ਭੀ ਹੱਕੀ ਬਣ ਰਹੇ ਹਨ ਛਾਣ-ਬੀਣ ਲਈ ਸਮਾਂ ਲੱਗੂ ਤੇ ਅਸਲੀ ਮਾਲਕੀਅਤ ਭੰਬਲਭੂਸੇ ਵਿੱਚ । 
ਭਾਜਪਾ ਆਪ ਤਾਪ ਨਾਲ ਹੂੰਗ ਰਹੀ ਹੈ, ਰਾਹੁਲ ਦੀ ਯਾਤਰਾ ਨੇ ਭਾਜੜਾਂ ਪਾਈਆਂ ਹਨ ਤਾਂ ਹੀ ਤਾਂ ਮੋਦੀ ਸਾਹਬ ਨੇ ਨੱਢਾ ਜੀ ਨੂੰ ਹੋਰ ਕਮਾਂਡਰੀ ਦਿੱਤੀ ਹੈ, ਹਾਰ ਹਰਾ ਕੇ ਛੁੱਟੀ ਲਊ, ਪੰਜਾਬ ਪੈਰ ਲੱਗਣੇ ਔਖੇ ਹਨ, ਪਰ ਝਾਕ ਵਿੱਚ ਹਾਲੇ ਉੱਭਰ ਕੇ ਕੋਈ ਸਰਕਾਰ ਉਲਟ ਫੈਸਲੇ ਨਹੀਂ ਕਰ ਰਹੀ, ਕੇਵਲ ਸਿੱਖਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਵਿਰੁੱਧ ਡੱਟ ਰਹੀ ਹੈ, ਬਹੁਤਾ ਔਖਾ ਤਾਂ ਕੇਵਲ ਨਿੱਜੀ ਰੰਜਿਸ਼ ਕਰ ਰਹੀ ਹੈ, ਕਿਸਾਨ ਯੂਨੀਅਨਾਂ ਭੀ ਦੇਖੋ ਹਰਿਆਣੇ ਦੀ ਪੰਜਾਬ ਪ੍ਰਤੀ ਵੈਰ ਦੀ ਨੀਤੀ, ਪਰ ਇਨ੍ਹਾਂ ਨੂੰ ਆਪਣੀ ਸਾਂਝ ਪਿਆਰੀ, ਸੰਸਾਰ ਤੇ ਹੀ ਤਰਥੱਲੀ ਇਨ੍ਹਾਂ ਨੇ ਮਚਾਈ ਪਈ ਹੈ, ਸਾਡੇ ਦੇਸ਼ ਵਿੱਚ ਕੀ ਹਾਲ ਕੀਤਾ ਪਿਆ ਹੈ ਹੜਤਾਲਾਂ ਨਾਲ ਹੁਣ ਪਹਿਲੀ ਫਰਵਰੀ ਨੂੰ ਸਭ ਆਵਾਜਾਈ ਠੱਪ, ਕੰਮਕਾਰ ਢਿੱਲੇ, ਲੋਕੀ ਦੁਖੀ ਪਰ ਇਹ ਹੰਕਾਰੇ ਫਿਰਦੇ ਨੇ, ਮੇਰਾ ਤਾਂ ਸੁਝਾਅ ਹੈ ਕਿ ਯੂਨੀਅਨਾਂ ਕਾਨੂੰਨੀ ਤੌਰ ਤੇ ਹੜਤਾਲਾਂ ਤੋਂ ਰਹਿਤ ਕਰ ਦੇਣੀਆਂ ਚਾਹੀਦੀਆਂ ਹਨ, ਕਲੋਜ ਸ਼ੌਪ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਭੱੁਖ-ਮਰੀ, ਬੀਮਾਰੀਆਂ, ਬੇਰੁਜ਼ਗਾਰੀਆਂ, ਕਾਨੂੰਨ ਵਿਵਸਥਾ ਨਿਘਾਰੂ, ਸੁਖੀ ਜੀਵਨ ਖਤਮ, ਇਨ੍ਹਾਂ ਦੀ ਤਾਨਾਸ਼ਾਹੀ, ਹੁਣ ਸਾਡੇ ਦੇਸ਼ ਵਿੱਚ ਤਾਂ ਤਿੰਨਾਂ ਪਾਰਟੀਆਂ ਵਿੱਚੋਂ ਸੁਹਿਰਦ ਐੱਮ।ਪੀ। ਚੁਣ ਹੋਣ ਤੇ ਸਾਂਝੀ ਸਰਕਾਰ ਬਣੇ, ਨਹੀਂ ਤੇ ਝੁੱਗਾ ਚੌੜ ਹੀ ਦਿੱਸਦਾ ਹੈ, ਮੁੱਦਾ ਸ਼ਾਹੀ ਘਰਾਣੇ ਦੇ ਕਲੇਸ਼ ਦਾ ਜੋ ਦਿੱਕਤ ਸਾਹਮਣੇ ਆ ਰਹੀ ਹੈ ਕਿ ਕਿੰਗ ਚਾਰਲਸ ਦੀ ਤਾਜਪੋਸ਼ੀ ਤੇ ਮਈ ਵਿੱਚ ਹੈਰੀ ਮੇਘਨ ਦੇ ਸੱਦਣ ਦੀ, ਭਾਵੇਂ ਇਹ ਸਮਾਗਮ ਸ਼ਾਹੀ ਘਰਾਣੇ ਦਾ ਨਹੀਂ, ਸਟੇਟ ਦਾ ਹੈ, ਖਰਚਾ ਭੀ ਦੇਸ਼ ਦਾ ਹੈ ਤਾਂ ਬਾਪ ਦਾ ਪੁੱਤਰ ਪ੍ਰਤੀ ਫਰਜ਼ ਕਿਤੇ ਨਹੀਂ ਆਉਂਦਾ ਤਾਂ ਕਿਉਂ ਫੇਰ ਉਹ ਸੱਦੇ ਜਾਣ, ਅੰਤਾਂ ਦਾ ਖਰਚਾ ਸਕਿਊਰਟੀ ਤੇ ਆਵੇ, ਜਦੋਂ ਕਿ ਉਹ ਤਾਂ ਮੋਨਾਰਕੀ ਦੇ ਹੱਕ ਵਿੱਚ ਹੀ ਨਹੀਂ, ਲੋਕ ਤਾਂ ਅੱਗੇ ਹੀ ਮਹਿੰਗਾਈ ਤੇ ਟੈਕਸਾਂ ਦੇ ਮਾਰੇ ਪਏ ਹਨ, ਹੈਰੀ ਮੇਘਨ ਤੋਂ ਪੇਹਲੇ ਲੈਣੇ ਨੇ ਬਹੁ ਸੰਖਿਆ ਵਿਰੁੱਧ ਹੈ ਕੇਵਲ ਸ਼ਾਹੀ ਘਰਾਣੇ ਦੇ ਵਿਰੋਧੀ ਅਤੇ ਤਮਾਸ਼ਬੀਨ ਮੀਡੀਆ ਆਪਣੇ ਪੈਸੇ ਕਮਾਉਣ ਨੂੰ ਲੁੱਡੀ ਪੁਆਉਣ ਨੂੰ ਹੱਕ ਵਿੱਚ ਹੈ, ਪਰ ਉਨ੍ਹਾਂ ਦਾ ਤਾਂ ਨਾਤਾ ਹੀ ਤੋੜਨਾ ਬਣਦਾ ਹੈ, ਬਹੁ ਪੱਖੀ ਅੜਚਨਾਂ ਭੀ ਹਨ, ਸਾਰੇ ਹੀ ਪਸਾਰੇ ਵਿੱਚ ਦੇਸ਼, ਭਾਈਚਾਰਾ, ਸਮਾਜ ਤੇ ਧਰਮ ਕੋਈ ਭੀ ਹੈ ਸਭ ਸੋਸ਼ਲ ਮੀਡੀਏ, ਯੂ।ਟਿਊਬਾਂ, ਫੇਸ ਬੁੱਕਾਂ ਜੋ 100 ਵਿੱਚੋਂ 2% ਭਾਵੇਂ ਚੰਗੀ ਦੇਣ ਹੋਣ ਪਰ 98% ਉਨ੍ਹਾਂ ਘਾਣ ਹੀ ਕੀਤਾ ਹੈ, ਜੇਕਰ ਮਾਨਸਿਕਤਾ ਅਰੋਗ ਨਹੀਂ, ਤਣਾਅ ਵਿੱਚ ਹੋਵੇ, ਸਰੀਰ ਅਰੋਗ ਹੋ ਨਹੀਂ ਸਕਦਾ, ਸੋਚ ਸ਼ਕਤੀ ਪੂਰਨ ਤੌਰ ਤੇ ਕੰਮ ਨਹੀਂ ਕਰਦੀ ਤੇ ਫੈਸਲੇ ਕਾਰਗਰ, ਸਾਰਗਰ ਤੇ ਸਾਜ਼ਗਰ ਹੋ ਹੀ ਨਹੀਂ ਸਕਦੇ, ਇਹ ਹਾਲ ਹਰ ਵਰਗ ਵਿੱਚ ਹੀ ਹੈ, ਬੱਸ ਸਭ ਔਕੜਾਂ ਦੀ ਜੜ੍ਹ ਹੈ, ਪੈਸਾ ਸਭ ਕੁਝ ਹੈ ਦਾ ਬੋਲਬਾਲਾ ਹੈ, ਅਸੀਂ ਇਸ ਪੰਗਤੀ ਨੂੰ ਬਹੁਤਾ ਧਨ ਸੁੱਖ ਨਹੀਂ ਦੇ ਸਕਦਾ, ਠੀਕ ਹੈ ਅਸੀਂ ਇਕ ਦੂਸਰੇ ਨੂੰ ਦੋਸ਼ ਦੇਈ ਜਾਂਦੇ ਹਾਂ, ਪਰ ਦੋਸ਼ੀ ਸਾਰੇ ਹੀ ਹਾਂ, ਇਸ ਦਾ ਹੱਲ ਕੋਈ ਹਾਲੇ ਸੰਭਵ ਨਹੀਂ, ਪੁਰਾਤਨ ਸਮੇਂ ਵਿੱਚ ਸਾਦਾ ਭੋਜਨ ਪਰ ਸਿਹਤਮੰਦ ਤੇ ਬੰਦੇ ਸੁਹਿਰਦ, ਮਾੜਾ ਅਨਸਰ ਤਾਂ ਬੀਜ਼ ਨਾਸ ਨਹੀਂ ਸੀ, ਪਰ ਇੰਨੀ ਨੇਰ੍ਹੀ ਨਹੀਂ ਸੀ, ਮੈਂ ਤਾਂ ਬੜੀ ਪ੍ਰੇਸ਼ਾਨ ਹੁੰਦੀ ਹਾਂ ਸੁਣਕੇ, ਜੀ ਆਹ ਸ਼ੇਅਰ ਕਰੋ ਯਾਨੀ ਪਸਾਰੋ ਤੇ ਮੇਰੀ ਆਮਦਨ ਦਾ ਸਾਧਨ ਬਣੋ, ਅੱਗੋਂ ਪੰਥਕ ਬਣਦੇ ਨੇ ਅਲਾਪ ਜੀ ਸਤਿਗੁਰੂ ਸੱਚੇ ਪਾਤਿਸ਼ਾਹ, ਗੁਰੂ ਗ੍ਰੰਥ ਸਾਹਿਬ ਦੀ ਕ੍ਰਿਪਾ, ਸਭ ਪਖੰਡ ਗੁਰੂ ਉਪਦੇਸ਼ ਤਾਂ ਇਹ ਹਨ ਹੀ ਨਹੀਂ ਇਹ ਇਨ੍ਹਾਂ ਦੇ ਬਣਾਏ ਹਨ, ਸਾਹਮਣੇ ਹੈ ਕਿ ਕਿਵੇਂ ਦੁਹਾਈ ਪਾਈ ਜਾਂਦੀ ਹੈ ਜੀ ਦਿਉ ਪੈਸੇ ਬਗਾਨੀਆਂ ਧੀਆਂ ਦੇ ਵਿਆਹ ਕਰਨੇ ਹਨ ਤੇ ਘਰ ਦਾ ਸਮਾਨ ਦੇਣਾ ਹੈ, ਕਈਆਂ ਦੇ ਇਕੋ ਵਾਰ ਲਾਮਾਂ ਪੜ੍ਹਨੀਆਂ ਹਨ, ਦੂਜਾ ਕਹਿੰਦਾ ਘਰ ਘਰ ਤੁਹਾਨੂੰ ਗੁਰਬਾਣੀ ਪਹੁੰਚਾਈ, ਪ੍ਰਚਾਰਕਾਂ ਦੇ ਰੰਗ ਲਾਏ, ਹੁਣ ਜੇ ਸਾਡੀਆਂ ਸੇਵਾਵਾਂ ਗੁਜ਼ਗਾਰ ਬੰਦ ਹੋ ਗਿਆ ਤਾਂ ਕੀ ਬਣੂ ਉਠੋ ਭਰੋ ਡੈਬਿਟ, ਕੁਝ ਕੁ ਪ੍ਰਚਾਰਕ ਲਿਆਂਦੇ ਜਾਂਦੇ ਹਨ ਤੇ ਕੁਝ ਨੇਤਾ ਜੀ ਅਸੀਂ ਤੁਹਾਨੂੰ ਚੈਨਲਾਂ ਤੇ ਕੁਰਸੀਆਂ ਤੇ ਸੁਸ਼ੋਭਿਤ ਕੀਤਾ ਜੇ ਨਾ ਕਰੀਏ ਤੁਹਾਨੂੰ ਕੌਣ ਪਛਾਣੂ, ਚਲੋ ਕਰੋ ਪੈਸੇ ਇਕੱਠੇ, ਦੱਸਦੀ ਜਾਵਾਂ ਜਦੋਂ ਲੋਕੀ ਚੱਲ ਕੇ ਗੁਰਦੁਆਰੇ ਜਾ ਕੇ ਪਾਠ, ਗੁਰਬਾਣੀ ਤੇ ਉਪਦੇਸ਼ ਸੁਣਦੇ ਸੀ, ਮਨਾਂ ਵਿੱਚ ਵੱਸਦਾ ਸੀ, ਧਿਆਨ ਧਰਦੇ ਸੀ, ਸਰਵਣ ਕਰਦੇ ਸੀ, ਹੁਣ ਤਾਂ ਚੈਨਲ ਤੇ ਧਿਆਨ ਪਤਾ ਨਹੀਂ ਕਿਥੇ, ਲੰਮੇ ਪਏ ਹਾਂ ਜਾਂ ਖਾਂਦੇ ਹਾਂ, ਬੈਠੇ ਹਾਂ, ਬੱਸ ਜਦੋਂ ਟੀ।ਵੀ। ਮਰੋੜੋ ਆਹ ਕੁਝ ਸੁਣੋ, ਨਿੱਤ ਉਹ ਹੀ ਕਥਾ, ਬਹੁਤੀਆਂ ਤੀਮੀਆਂ ਨੂੰ ਧਰਮ ਦਾ ਗਿਆਨ ਚਾਹੀਦਾ, ਭਰਦੀਆਂ ਨੇ ਦਬਾ ਦਬ, ਫੇਰ ਬੋਲਣ ਜਾਂਦੀਆਂ ਨੇ ਨਾ ਥਹੁ ਨਾ ਪਤਾ ਬੱਸ ਔਹ ਮਰਗੇ, ਔਹ ਖਪਜੇ, ਔਹਨੂੰ ਸਿੱਟੋ ਖਾਤੇ, ਇਹ ਹੈ ਮਨਾਂ ਵਿੱਚ ਅਸਰ, ਨਾ ਹਲੇਮੀ ਨਾ ਰੱਬ ਦਾ ਡਰ, ਤਾਂ ਹੀ ਤਾਂ ਘਰ, ਪੁੱਤ ਨੌਹਾਂ, ਪੋਤੇ ਪੋਤੀਆਂ ਬੁਲਾ ਕੇ ਨੀ ਰਾਜ਼ੀ, ਕੋਈ ਸਿਆਣੀ ਮੱਤ ਨੀ ਦੇਣੀ, ਕਹਾਣੀ ਨੀ ਸੁਨਾਉਣੀ, ਪੁਰਾਣੀ ਸੱਭਿਅਤਾ ਨੀ ਦੱਸਣੀ, ਬੱਸ ਸਵੇਰੇ ਉੱਠਦੀਆਂ ਗੁਰਦੁਆਰੇ ਜਾ ਬਹਿੰਦੀਆਂ ਨੇ, ਦਿੱਲੀ ਦੀ ਚੱਲੀ ਗੱਲ ਬੋਲਦੀਆਂ ਹਨ ਸਾਨੂੰ ਤਾਂ ਇਨ੍ਹਾਂ ਮੂਹਰੇ ਗੱਲ ਨੀ ਆਉਂਦੀ । ਤਾਜ਼ਾ ਖਬਰਾਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਵਿੱਚ ਹਵਾਰੇ ਧੜੇ ਦੀ ਇਕ ਪਾਸੇ ਤਾਂ ਸਹਿਯੋਗ ਲਈ ਗੁਹਾਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ ਸਮੇਤ ਸ਼ਾਮਿਲ ਹੋਏ ਤਾਂ ਸਹਿਯੋਗ ਦਾ ਭਰੋਸਾ ਦੇ ਕੇ ਕਾਰ ਵਿੱਚ ਪਹੁੰਚੇ ਤਾਂ ਹਮਲਾ ਕਰਕੇ ਕਾਰ ਦੇ ਸ਼ੀਸ਼ੇ ਭੰਨੇ, ਕੀ ਧਰਨਾ, ਮੋਰਚਾ ਬੰਦੀ ਸਿੰਘਾਂ ਲਈ ਹੈ ਜਾਂ ਸੰਗੀ ਸਿੰਘਾਂ ਲਈ ਹੈ ? ਲੱਗਦਾ ਹੈ ਆਪਣੇ ਧੜੇ ਲਈ ਹੈ, ਦੂਜਾ ਮਨਪ੍ਰੀਤ ਬਾਦਲ ਦਾ ਭਾਜਪਾ ਵਿੱਚ ਸ਼ਾਮਿਲ, ਕੈਪਟਨ ਲੈ ਚੱਲ ਨਾਲ ਵੇ, ਭਾਜਪਾ ਵਿੱਚ ਸ਼ਾਮਿਲ ਹੋਣ ਦੀ ਆਪੱਤੀ ਨਹੀਂ ਪਰ ਟਾਹਣੀਆਂ ਬਦਲਣ ਦੀ ਵਾਰਤਾ ਪਹਿਲਾਂ ਅਕਾਲੀ, ਫੇਰ ਆਪਣੀ ਪਾਰਟੀ, ਫੇਰ ਕਾਂਗਰਸ, ਹੁਣ ਭਾਜਪਾ ਸੁਹਿਰਦਤਾ ਕਿਥੇ ? ਮਨਪ੍ਰੀਤ ਬਾਦਲ ਨੂੰ ਵਫ਼ਾਦਾਰੀ ਦੀ ਗੁੜ੍ਹਤੀ ਹੀ ਨਹੀਂ ਮਿਲੀ, ਪਿਤਾ ਗੁਰਦਾਸ ਸਿੰਘ ਵੱਡੇ ਬਾਦਲ ਸਾਹਬ ਦੇ ਭਰਾ ਸਨ, ਸਾਰੀ ਉਮਰ ਭਰਾ ਨੇ ਛੋਟਾ ਜਾਣ ਨਾਲ ਹੀ ਰੱਖਿਆ, ਏਨੀ ਬੁੱਧੀ ਦਾ ਮਾਲਕ ਤਾਂ ਸੀ ਨਹੀਂ, ਪਰ ਸ: ਪ੍ਰਕਾਸ਼ ਸਿੰਘ ਬਾਦਲ ਨੇ ਧੱਕਾ ਲਾਈ ਰੱਖਿਆ, ਅੰਤ ਪੁੱਤਰ ਨੂੰ ਖ਼ਜਾਨਾ ਮੰਤਰੀ ਭੀ ਬਣਾ ਦਿੱਤਾ, ਯਾਦ ਰੱਖੋ ਮਨਪ੍ਰੀਤ ਬਾਦਲ ਅੰਦਰੋਂ ਕਿਸੇ ਦਾ ਭੀ ਸਕਾ ਨਹੀਂ ਬਣਿਆ, ਭਾਵੇਂ ਮਾਮੇ-ਪੁੱਤ ਕੋਲ ਇੰਗਲੈਂਡ ਪੜ੍ਹਨ ਆਇਆ, ਉਹ ਕਾਮਰੇਡ ਸੀ ਜਾਇਦਾਦ ਬਥੇਰੀ, ਉਹਦਾ ਪਿਤਾ ਪੱਕਾ ਅਕਾਲੀ, ਤੰਬੇ ਵਾਲਾ ਅਕਾਲੀ ਕਹਿੰਦੇ ਸਨ (ਮਨਪ੍ਰੀਤ ਦਾ ਮਾਮਾ) ਗੁਰਦਾਸ ਸਿੰਘ ਬਾਦਲ ਭੀ ਭਰਾ ਨੂੰ ਵਿਦਾਵਾ ਦੇ ਕੇ ਕਾਂਗਰਸੀ ਤੇ ਹਿੰਦੀ ਬੋਲਦਾ ਸੀ, ਸੋ ਕੋਈ ਅਚੰਭਾ ਨਹੀਂ ਨਾਲੇ ਹੁਣ ਰਵਿਤ ਪੈ ਗਈ ਕਿ ਕਾਂਗਰਸੀ ਭਾਜਪਾ ਵਿੱਚ ਚਲੋ, ਲੁੱਟੋ ਮੌਜਾਂ, ਅਖੀਰ ਉਨ੍ਹਾਂ ਦਾ ਥੱਲਾ ਪਰ ਗੰਭੀਰ ਵਿਸ਼ਾ ਜੋ ਇਨਸਾਫ਼ ਮੋਰਚੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਗਰਦਾਨਿਆ ਸੀ, ਸਿੱਧ ਕੀ ਕਰਤਾ, ਪਹਿਲਾਂ ਤਾਂ ਅੰਮ੍ਰਿਤਪਾਲ ਸਿੰਘ ਨੇ ਤਰਥੱਲੀ ਮਚਾਈ, ਸੰਸਥਾ ਉਹ ਹੀ ਹੈ ਵਾਰਸ ਪੰਜਾਬ ਹੱੁਲੜਬਾਜ਼ ਦੇ ਪਰ ਪਿਤਾਮਾ ਸਿਮਰਨਜੀਤ ਸਿੰਘ ਮਾਨ, ਜਦੋਂ ਦਾ ਐੱਮ।ਪੀ। ਬਣ ਗਿਆ, ਦਲ ਨੇ ਦੁੰਬ ਚੱਕ ਲਈ, ਸ਼੍ਰੋਮਣੀ ਕਮੇਟੀ ਪ੍ਰਧਾਨ &lsquoਤੇ ਹਮਲਾ ਪਹਿਲਾਂ ਤਾਂ ਉਹ ਪਿਆਰਾ ਖੰਡੇ ਵਾਲਾ ਜਦੋਂ ਦਾ ਛਸ਼ਕੇਰਿਆ ਹੈ ਟਿਕਦਾ ਹੀ ਨਹੀਂ, ਪ੍ਰਧਾਨ ਕੋਲ ਪੰਜ ਗਏ ਸਹਿਯੋਗ ਦੇਈ, ਹੁਣ ਕਹਿੰਦਾ ਬੀੜਾਂ ਲਈ ਗਿਆ ਸੀ, ਪ੍ਰਬੰਧਕ ਕਹਿੰਦਾ ਅਸੀ ਤਾਂ ਰੋਕਤਾ ਸੀ ਧਾਮੀ ਨੂੰ ਆਈ ਨਾ ਵਿਚਾਰੋ ਕਿ ਜੇਕਰ ਮੋਰਚਾ ਪ੍ਰਬੰਧਕ ਫੈਸਲਾ ਲੈ ਸਕਦੇ ਹਨ ਤਾਂ ਕੀ ਸ਼੍ਰੋਮਣੀ ਕਮੇਟੀ ਐਡੀ ਸੰਸਥਾ ਫੈਸਲੇ ਨਹੀਂ ਲੈ ਸਕਦੀ ? ਇਹ ਅਜ਼ਾਦ ਹਨ, ਉਹ ਗੁਲਾਮ, ਅਸਲ ਵਿੱਚ ਇਹ ਦੰਗਾ ਫਸਾਦਾਂ ਦੇ ਹਾਮੀ ਹਨ, ਬਗਾਨੀ ਚੱਕ ਮਾੜੀ ਹੁੰਦੀ ਹੈ, ਵਿਦੇਸ਼ੀ ਵੱਸ ਗਏ, ਇਹ ਹੁਣ ਘਮਸਾਣ ਪਾਉਣ ਤੇ ਹਨ, ਇਨ੍ਹਾਂ ਦੀਆਂ ਸੂਰਤਾਂ ਤੇ ਕੰਮ ਦਿਸੀ ਜਾਂਦੇ ਹਨ, ਮਾਨ ਸਾਹਬ ਤਾਂ ਮਸ਼ਕਰੀ ਬਿਨਾ ਗੱਲ ਨੀ ਕਰ ਸਕਦੇ, ਭਗਵੰਤ ਮਾਨ ਹਾਲੇ ਗੁੰਮਰਾਹ ਕਰ ਦਿੰਦਾ ਹੈ ਪਰ ਸਿਮਰਨਜੀਤ ਮਾਨ ਤਾਂ ਪੂਰਾ ਉਹ ਹੈ, ਖੈਰ ਸ਼੍ਰੋਮਣੀ ਕਮੇਟੀ ਨੂੰ ਭੀ ਪ੍ਰਧਾਨ ਨੂੰ ਜਾਣਾ ਨੀ ਚਾਹੀਦਾ, ਹੁਣ ਸਾਰੇ ਗੁਰਦੁਆਰੇ ਜੋ ਇਨ੍ਹਾਂ ਦੇ ਪ੍ਰਬੰਧ ਹੇਠ ਹਨ, ਦੂਰ ਰਹਿਣ ਤੇ ਲੰਗਰ ਧਾਰਮਿਕ ਆਸਥਾ ਤੇ ਲੋੜਬੰਦਾਂ ਲਈ ਹੈ ਹੁੱਲੜਬਾਜ਼ਾਂ ਲਈ ਨਹੀਂ, ਭੇਜਣਾ ਨੀ ਚਾਹੀਦਾ, ਉਹ ਹੀ ਗਰੀਬਾਂ ਤੇ ਖਰਚਣ, ਇਨ੍ਹਾਂ ਨੂੰ ਬਾਹਰੋਂ ਬਥੇਰਾ ਮਿਲਦਾ ਹੈ, ਪੰਜਾਬ ਵਿੱਚ ਪਹਿਲਾਂ ਬਰਗਾੜੀ, ਫੇਰ ਸੁਖਰਾਜ, ਫੇਰ ਜੀਰਾ, ਫੇਰ ਕਿਸਾਨ, ਫੇਰ ਵਹੀਰ ਹੁਣ ਇਹ ਹਵਾਰਾ, ਜਥੇਦਾਰੀ ਢਕੌਂਜ, ਕੀ ਹਵਾਰਾ ਰਿਹਾਅ ਹੋ ਜਾਊ, ਭਾਈ ਇਕ ਕੇਸ ਵਾਲੇ ਛੱਡੇ ਜਾਂਦੇ ਹੁੰਦੇ ਹਨ ਕਈਆਂ ਵਾਲੇ ਨਹੀਂ, ਨਾਲੇ ਜੋ ਅੰਦਰ ਬੈਠਾ ਟਿਕਣ ਨੀ ਦਿੱਤਾ ਜਾਂਦਾ ਤਖ਼ਤ ਦਾ ਮਾਲਕ ਬਣਾਉ ਤੇ ਰਿਹਾਈ ਮੰਗੋ ਕਿਉਂ ਮੂਰਖ ਬਣ ਰਹੇ ਹੋ, ਨਾਲੇ ਪੰਜਾਬ ਨੀ ਕੇਵਲ ਧੜ੍ਹੇ ਹਨ, ਮੰਗ ਕਰਨ ਵਾਲੇ ਆਹ ਸਬੂਤ ਦੇ ਧਰੇ, ਬੰਦੀ ਰਿਹਾਅ ਕਰਵਾਉ ਹੋਰ ਫਸਾਉ ਇਹ ਪੰਥੀ ਹਨ ?
-ਬਲਵਿੰਦਰ ਕੌਰ ਚਾਹਲ ਸਾਊਥਾਲ