image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਗੁਣ-ਔਗੁਣ

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਵੇਸ ॥
ਕਿਰਪਾ ਕਰਹੁ ਦੀਨ ਕੱ ਦਾਤੇ ਮੇਰਾ ਗੁਣੁ ਅਵਗੁਣ ਨ ਬੀਚਾਰਹੁ ਕੋਈ ॥
ਮੇਰੇ ਵਿੱਚ ਨੀ ਪਿਤਾ ਜੀ ਗੁਣ ਕੋਈ ਔਗਣਾਂ ਦਾ ਮੈਂ ਭਰਿਆ
ਉਪਰੋਕਤ ਕਥਨਾਂ ਤੋਂ ਸਿੱਧ ਹੈ ਕਿ ਮਨੁੱਖਤਾ ਵਿੱਚ ਗੁਣ ਤੇ ਔਗਣ ਜੰਮਦੇ ਹੀ ਹਨ । ਸੋਚ ਇਹ ਹੈ ਕਿ ਸਧਾਰਣ, ਭੋਲੇ, ਭਲੇ, ਦ੍ਰਵੇਸ਼ ਗੁਣਾਂ ਦੇ ਗੁਥਲੇ ਹਨ ਅਤੇ ਵਪਾਰੀ, ਲਿਖਾਰੀ, ਕਲਾਕਾਰੀ, ਸਿਆਸੀ, ਬੁੱਧੀਮਾਨ, ਪ੍ਰਚਾਰਕ ਸਭ ਔਗਣਾਂ ਵਿੱਚ ਵਧੇਰੇ ਹਿੱਸਾ ਰੱਖਦੇ ਹਨ, ਕਾਰਨ ਕਿ ਇਨ੍ਹਾਂ ਸਭਨਾਂ ਵਿੱਚ ਲਾਲਚ, ਲਾਲਸਾ, ਅੱਗੇ ਵੱਧਣ ਦੀ ਦੌੜ ਪ੍ਰਬਲ ਹੈ, ਇਹ ਮੇਰਾ ਨਿਰਣਾ ਹੈ ਗਲਤ ਭੀ ਹੋ ਸਕਦੀ ਹਾਂ, ਭਾਵੇਂ ਮੈਂ ਭੀ ਇਸੇ ਕਤਾਰ ਵਿੱਚੋਂ ਹਾਂ, ਅੱਡਰੀ ਵਿਚਾਰਧਾਰਾ ਨੂੰ ਮੁਬਾਰਕਬਾਦ, ਛੋਟ ਹੈ ਭੀ ਜਿਮੇ ਔਗੁਣ ਕੋ ਨਾ ਚਿਤਾਰਦਾ, ਕਈ ਔਗਣਾਂ ਵਾਲੇ ਫਲਦੇ ਫੁਲਦੇ ਭੀ ਬਹੁਤ ਹਨ, ਤਾਂ ਹੀ ਤਾਂ ਪੈਸੇ ਵਾਲਿਆਂ ਸ਼ੋਹਰਤ ਨਾਲ ਦੁਨੀਆਂ ਵੱਸ ਕੀਤੀ ਪਈ ਹੈ, ਪਰ ਪਤਾ ਨਹੀਂ ਮਾਲਕ ਦੀ ਕ੍ਰੋਧੀ ਦਾ ਕੁਹਾੜਾ ਵੱਜਦਾ ਹੈ, ਆਪਾਂ ਸਭ ਅੱਖੀਂ ਭੀ ਦੇਖੀ ਜਾਂਦੇ ਹਾਂ, ਸ਼ਾਹੀ ਘਰਾਣਿਆਂ &lsquoਤੇ ਹੁਣੇ ਹੀ ਇਕ ਸ਼ਾਹੀ ਘਰਾਣੇ ਦੇ ਨਿਕਟਵਰਤੀ ਧਨਾਢ ਦੀ ਬੇਟੀ, ਜੀਹਨੂੰ ਪੈਸੇ ਦੀ ਥੈਲੀ ਦਾ ਮੂੰਹ ਖੁੱਲ੍ਹਾ ਹੋਣ ਕਰਕੇ ਕਿਸੇ ਭੈੜੇ ਚਰਿੱਤਰ ਵਾਲੇ ਬੰਦੇ ਦੀ ਸੰਗਤ ਕਰਕੇ ਲੁਕਣ ਲਈ ਥਾਂ ਤੇ ਪੁਲਸ ਲੱਭਣ ਵਿੱਚ ਖਰਚਾ ਜੀ ਨਵ-ਜੰਮੇ ਬੱਚੇ ਦੀ ਦੇਖਭਾਲ ਦਾ ਫਿਕਰ ਹੈ, ਪਰ ਆਹ ਜੋ ਸਾਹਮਣੇ ਭੁੱਖੇ ਮਰਦੇ ਨੇ, ਰਹਿਣ ਨੂੰ ਕੁੱਲ੍ਹੀ ਨਹੀਂ ਇਹ ਬੱਚੇ ਨਹੀਂ ਸਨ ਤੇ ਹੁਣ ਬੰਦੇ ਨਹੀਂ, ਦੁੱਖ ਦੀ ਸੁਣੋ ਚੈਨਲ ਤੇ ਸਾਡੇ ਇਕ ਸਾਬਕਾ ਗੁਰਦੁਆਰੇ ਦੇ ਪ੍ਰਧਾਨ ਨੇ ਕੁਝ ਪੰਜਾਬੀ ਮੁੰਡੇ ਜੋ ਕਿਸਮਤ ਦੇ ਮਾਰੇ ਪੁਲ ਹੇਠਾਂ ਦਿਨ ਕਟੀ ਕਰਦੇ ਸਨ, ਲਿਆ ਕੇ ਚੈਨਲ ਤੇ ਦਫਾ ਪੱਟੀ, ਬੇਇੱਜ਼ਤ ਕੀਤੇ ਗੈਰ-ਕਾਨੂੰਨੀ ਜੋ ਹਨ, ਮੈਂ ਪੁੱਛਦੀ ਹਾਂ ਕਿ ਕੀ ਗੁਰਦੁਆਰੇ ਹੁਣ ਤੱਕ ਇਸ ਮੁਸੀਬਤ ਦਾ ਹੱਲ ਨਹੀਂ ਸਨ ਕੱਢ ਸਕਦੇ ? ਕੀ ਚੈਰਿਟੀ ਬਣਾ ਕੇ ਕਿ ਸਾਡੇ ਧਰਮ ਦਾ ਅਸੂਲ ਹੈ ਕੋਈ ਭੁੱਖਾ-ਨੰਗਾ ਨਹੀਂ ਹੋਣਾ ਚਾਹੀਦਾ, ਕਾਨੂੰਨੀ ਹੱਕ ਮਿਲ ਜਾਣਾ ਸੀ ਅਤੇ ਸਰਾਵਾਂ ਬਣਾ ਕੇ ਰੈਣ ਬਸੇਰਾ ਬਣਾਉਂਦੇ, ਨਾਲ ਹੀ ਸਰਕਾਰ ਤੋਂ ਮੰਗ ਕਰਦੇ ਕਿ ਅਸੀਂ ਇਨ੍ਹਾਂ ਨੂੰ ਗੁਰੂ ਘਰਾਂ ਵਿੱਚ ਸੇਵਾਦਾਰੀ ਸੇਵਾ ਦੇ ਕੇ ਬਣਦੀ ਤਨਖਾਹ ਦੇ ਕੇ ਆਪਣੇ ਸਿਰ ਚੜ੍ਹੇ ਕਰਜੇ ਤੋਂ ਰਹਿਤ ਹੋਣ ਲਈ ਤੇ ਕਿਸੇ ਕਿਸਮ ਦੇ ਨਸ਼ੇ, ਮੰਦੇ ਪਾਸੇ ਅਤੇ ਜਾਨ ਖਤਰੇ ਤੋਂ ਬਾਹਰ ਰੱਖਾਂਗੇ, ਜੇਕਰ ਇਹ ਲੜਾਈ ਲੜੀ ਹੁੰਦੀ ਤਾਂ ਸਹੀ ਤਰ੍ਹਾਂ ਆਪਣੇ ਭਾਈਚਾਰੇ ਦੀ ਮਦਦ ਕੀਤੀ ਹੁੰਦੀ, ਨਾ ਕਿ ਨਾਮਣੇ ਖੱਟਣ ਲਈ ਪੰਜਾਬ ਭੱਜ ਤੁਰਦੇ ਨੇ, ਹੋਰ ਤਾਂ ਹੋਰ ਇਹ ਕੰਮ ਸਿੱਖ ਏਡ ਦੇਨੇ ਭੀ ਨਾਂ ਕੀਤਾ, ਉਹ ਭੀ ਧਰਨਿਆਂ &lsquoਤੇ ਹੀ ਪਕਵਾਨ ਵਰਤਾਉੂ, ਬੁਰਾ ਨਾ ਮੰਨਿਉ ਗੁਰੂ ਘਰ ਦੇ ਪ੍ਰਬੰਧਕ ਤੁਸੀਂ ਤਾਂ ਵਪਾਰੀ ਬਣ ਗਏ ਹੋ, ਬਾਣੀ ਤੋਂ ਕਿਵੇਂ ਪੈਸਾ ਕਮਾਉਣਾ ਹੈ, ਲੰਗਰ ਤਾਂ ਸੰਗਤਾਂ ਦੇ ਸਿਰ ਤੇ ਚੱਲਦੇ ਨੇ, ਮੈਂ ਨੀ ਕਹਿੰਦੀ ਕਿ ਪ੍ਰਬੰਧਕ ਮੁਫ਼ਤ ਸੇਵਾ ਕਰਨ, ਸਗੋਂ ਯੋਗਤਾ ਵਾਲੇ ਕਰਮਚਾਰੀ ਰੱਖੋ, ਖਜਾਨਚੀ ਤਨਖਾਹ ਤੇ, ਜ: ਸ: ਤਨਖਾਹ ਤੇ, ਮੈਨੇਜਰ ਪੂਰੀ ਗਰੰਟੀ ਵਾਲਾ, ਪ੍ਰਬੰਧਕ ਤਾਂ ਕੇਵਲ ਦੇਖਭਾਲ ਕਰਨ ਠਾਣੇਦਾਰ ਨਹੀਂ, ਭਵਿੱਖ ਵਿੱਚ ਤਾਂ ਇਹ ਸੁੰਦਰ ਤੇ ਵੱਡੀਆਂ ਇਮਾਰਤਾਂ ਚੱਲ ਸਕਣਗੀਆਂ ਪਰ ਇਹ ਇਨ੍ਹਾਂ ਗੱਲਾਂ ਵੱਲ ਵਧਣ ਨੂੰ ਤਿਆਰ ਨਹੀਂ, ਕਿਉਂ ? ਇਨ੍ਹਾਂ ਦੀ ਗਵਰਨਰੀ ਤੇ ਅਸਰ ਪੈਂਦਾ ਹੈ, ਇਹ ਤਾਂ ਇਥੋਂ ਤੱਕ ਹੈ ਕਿ ਪੰਜਾਬੀ ਸਕੂਲ ਚਲਾਈ ਤਾਂ ਬੈਠੇ ਹਨ, ਪਰ ਦੇਖੋ ਕਿੰਨੀ ਕੁ ਉਥੇ ਤਰੱਕੀ ਹੈ, ਕੀ ਬੱਚਿਆਂ ਨੂੰ ਨਿਯਮ ਦੱਸਦੇ ਹਨ, ਬੱਚਿਆਂ ਨੂੰ ਤਾਂ ਗੁਰਦੁਆਰੇ ਵਿੱਚ ਭੱਜਣ ਨੱਠਣ ਤੋਂ ਸਿਵਾ ਕੋਈ ਸਿੱਖ ਸੱਭਿਅਤਾ ਦਾ ਗਿਆਨ ਹੀ ਨਹੀਂ, ਪਰ ਇਹ ਹੀ ਰੀਸੋਰਟਾਂ ਵਿੱਚ ਹੁੱਭਣ ਨੂੰ ਹਨ, ਜੀ ਅਸੀਂ 500 ਤੋਂ ਵੱਧ ਇਕੱਠਾਂ ਕਰਦੇ ਹਾਂ, ਨਾ ਕਿ ਵਿੱਦਿਆ ਦਿੰਦੇ ਹਾਂ, ਪੰਜਾਬੀ ਦਾ ਹੋਕਰਾ, ਭਾਈ ਤੁਸੀਂ ਪੁਸਤਕਾਂ ਤਾਂ ਕੀ ਪੰਜਾਬੀ ਦੇ ਪਰਚਿਆਂ ਨੂੰ ਖਰੀਦ ਕੇ ਗੁਰੂ ਘਰ ਪਹਿਲਾਂ ਦੀ ਤਰ੍ਹਾਂ ਰੱਖਦੇ ਨਹੀਂ, ਬਜ਼ੁਰਗ ਪੜ੍ਹਦੇ ਸਨ, ਜਾਣਕਾਰੀ ਲੈਂਦੇ ਸੀ, ਆਪਣੀ ਮਨ ਦੀ ਅਵਸਥਾ ਸਾਂਝੀ ਕਰਦੇ ਹੁੰਦੇ ਸਨ, ਹੁਣ ਬੱਸ ਚੈਨਲ ਤੇ ਜੋਰ, ਉਨ੍ਹਾਂ ਨੂੰ ਕਈ ਗੁਣਾਂ ਪੈਸਾ ਬੱਸ ਮੂਰਤਾਂ ਕਰਕੇ । ਆਹ ਪੜ੍ਹੇ ਲਿਖੇ ਨੌਜਵਾਨ ਚੋਣਾਂ ਵਿੱਚ ਆ ਕੇ ਮੇਰੇ ਵਰਗੀ ਨੂੰ ਬੋਲਣ ਦਾ ਸਮਾਂ ਨੀ ਦਿੰਦੇ ਕਿ ਕਿਧਰੇ ਸੇਹਰੇ ਫੂਕ ਨਾ ਦੇਵੇ, ਅੰਤਰ ਧਿਆਨ ਹੋ ਕੇ ਵਿਚਾਰੋ ਗੁਰਮੁਖੋ ਕਿਉਂ ਅੱਜ ਗੁਰਸਿੱਖ ਕੀ ਕਾਰੇ ਕਰ ਰਹੇ ਹਨ, ਇਹ ਰੱਬ ਦਾ ਕੁਹਾੜਾ ਹੈ, ਕੰਧਾਂ &lsquoਤੇ ਲਿਖਿਆ ਪੜੋ੍ਹ, ਧਰਮ, ਸਮਾਜ ਤੇ ਭਾਈਚਾਰੇ ਦੀ ਅਸਲੀ ਸੇਵਾ ਕਰੋ, ਡੰਗ ਨਾ ਟਪਾਉ, ਪਤਾ ਨਹੀਂ ਰੱਬ ਕਿਹੜੇ ਵੇਲੇ ਕੀਹਦੇ ਤੇ ਕ੍ਰੋਪ, ਸ਼ੇਅਰ
ਮੇਰੇ ਦਿਲਬਰ ਮੁਝ ਪੇਅ ਖਫ਼ਾ ਨਾ ਹੋ
ਕਹੀਂ ਤੇਰੀ ਭੀ ਯਹੀ ਖ਼ਤਾ ਨਾ ਹੋ ।
ਖੋਜ ਦੀ ਭੀ ਲੋੜ ਨਹੀਂ, ਸਾਫ ਦੇਖੋ ਇਥੇ ਇਕ ਬਰਾਦਰੀ ਨੇ ਚੈਨਲ ਖੋਲ੍ਹਿਆ, ਪਹਿਲਾਂ ਗੁਰਦੁਆਰੇ ਸਾਡੇ ਸ਼ਹਿਰ ਦੀ ਸੱਚੀ ਵਾਰਤਾ ਕੋਈ ਚਾਰ ਦਹਾਕੇ ਤੋਂ ਉੱਪਰ ਲੇਬਰ ਪਾਰਟੀ ਦਾ ਮੇਅਰ ਬਣ ਗਿਆ, ਲੰਡਨ ਵਿੱਚ ਉਹਨੇ ਉਸ ਵੇਲੇ ਮਿਲੀਅਨ ਪੌਂਡ ਦਿੱਤੇ, ਚਲੋ ਗੁਰੂ ਘਰ ਬਣਾ ਲਿਆ ਗੁਰੂ ਭੀ ਪ੍ਰਵਾਨ, ਬਹੁਤੀ ਭਾਈਚਾਰੇ ਵਿੱਚ ਕੁੜੱਤਣ ਨਹੀਂ ਹੁਣ ਫੇਰ ਗ੍ਰੰਥ ਅੱਡ ਤੇ ਚੈਨਲ ਜਿਥੇ ਇਕ ਪੱਕੀ ਹੀ ਕਲਿੱਪ ਹੈ, ਜੀ ਇਨ੍ਹਾਂ ਲੋਕਾਂ ਨੇ ਸਾਨੂੰ ਕਾਪੀ, ਪਿਲਸਨਾਂ ਨਾ ਚੁੱਕਣ ਦਿੱਤੀਆਂ, ਸਾਨੂੰ ਆਹ ਨਾ ਕਰਨ ਦਿੱਤਾ, ਔਹ ਨਾ ਕਰਨ ਦਿੱਤਾ ਯਾਨੀ ਵਧੀਆ ਪ੍ਰਚਾਰ ਨਉਂ ਲਏ ਬਗੈਰ, ਜੱਟਾਂ &lsquoਤੇ ਹੀ ਗੁੱਸਾ ਆਉਂਦਾ ਹੈ ਕਿ 75 ਸਾਲ ਜੱਟ, ਬ੍ਰਾਹਮਣ ਤੇ ਖੱਤਰੀ ਪਛਾੜ ਕੇ ਹਰ ਨੌਕਰੀ ਤੇ, ਹਰ ਅਫਸਰੀ ਤੇ, ਹਰ ਸਹੂਲਤ ਲੈ ਕੇ ਹਾਲੇ ਘਾਟਾ ਪੂਰਾ ਨੀ ਹੋਇਆ, ਹੋਰ ਦੇਖੋ ਜੋ ਭੀ ਅੱਜ ਪੰਜਾਬ ਵਿੱਚ ਧਮੱਚੀ ਹੈ ਬਹੁਤੀ ਜਾਤ-ਬਰਾਦਰੀ ਦੇ ਇਕੱਠ ਹਨ, ਖੁਰਚ ਕੇ ਦੇਖ ਲਵੋ, ਉਧਰ ਧਰਮ ਦੀਆਂ ਸੰਸਥਾਵਾਂ &lsquoਤੇ ਸਭ ਭਰਤੀ, ਜੱਟਾਂ ਦੇ ਮੁੰਡੇ ਤਾਂ ਨੱਚਣ, ਟੱਪਣ ਤੇ ਗਉਣ ਨੇ ਰੱਖ &lsquoਤੇ, ਪੀ।ਟੀ।ਸੀ। ਦਾ ਇਸ ਗੱਲੋਂ ਧੰਨਵਾਦ, ਨਹੀਂ ਹੋਰ ਨਸ਼ੇ ਨਾਲ ਮਰਦੇ ਕੁਝ ਕਪਟੀ ਜੱਟ ਲੀਡਰ ਪ੍ਰਸਿੱਧੀ ਦੀ ਖਾਤਰ ਇਨ੍ਹਾਂ ਨੂੰ ਮੂਹਰੇ ਕਰਕੇ ਸੰਗਦੇ ਨਹੀਂ ਕਿ ਸਾਡੀ ਬਰਾਦਰੀ ਦਾ ਸਾਨੂੰ ਮਾਣ ਨਹੀਂ, ਭਾਵੇ ਸਾਹਮਣੇ ਧੀ-ਭੈਣ ਨੌਲ੍ਹੀ ਜਾਣ, ਆਹ ਬੰਦੀ ਸਿੰਘ ਛੜਾਊ ਮੋਰਚਾ ਨਵੇਂ ਢੰਗ, ਰੰਗ ਫੁਕਾਨੇ ਉਡਾਉ, ਘੋੜੇ ਦਿਖਾਉ, ਅਣਉੱਚਿਤ ਬੋਲੀ ਸੁਣਾਉ, ਮਰਿਯਾਦਾ ਵੱਖਰੀ ਬਣਾਉ, ਖੱਬੀ ਸੋਚ ਲਾਗੂ ਕਰੋ, ਵਿਅਕਤੀਗਤ ਪੂਜਾ ਕਰੋ, ਜੀ ਬੱਸ ਇਸ ਸਦੀ ਵਿੱਚ ਤਾਂ ਇਕੋ ਹੀ ਮਹਿਰਮ ਜੰਮਿਆ, ਬਾਕੀ ਤਾਂ ਉੱਗੇ ਹੀ ਹਨ, ਚੌਥੇ ਦਿਨ ਇਹ ਬਾਪੂ ਲੱਭ ਲੈਂਦੇ ਨੇ ਕੋਈ ਹਿਯਾ ਨੀ, ਇਹ ਸਭ ਨੂੰ ਆਪਣੇ ਦੀ ਤਰ੍ਹਾਂ ਹੀ ਬਣਾਈ ਜਾਂਦੇ ਨੇ, ਧਰਨਿਆਂ ਤੇ ਕੋਈ ਸੁਹਿਰਦ, ਕੌਮੀ ਜਾਂ ਵਫ਼ਾਦਾਰ ਨਹੀਂ ਹਨ, ਨਾ ਹੀ ਬੰਦੀ ਸਿੰਘ ਰਿਹਾਈ ਮਨਸ਼ਾ ਕੇਵਲ ਨਾਅਰਾ ਆਪਣੀ ਹੋਂਦ ਭਲੀ ਭਾਂਤ ਪਤਾ ਹੈ ਕਿ ਇਨ੍ਹਾਂ ਦਾ ਬੰਦਾ ਤਾਂ ਛੁੱਟਣਾ ਨਹੀਂ, ਬਾਕੀ ਦੇ ਭੀ ਬੈਠਣ ਉਥੇ ਨਹੀਂ ਤਾਂ ਅਸੀਂ ਕਿਵੇਂ ਮੋਰਚੇ ਲਾਵਾਂਗੇ, ਮੇਰੀ ਤਾਂ ਸੋਚ ਹੈ ਕਿ ਅਸਲ ਵਿੱਚ ਇਹ ਪੰਜਾਬ ਵਿੱਚ ਜੱਟਾਂ ਨੂੰ ਧਕੇਲਣ ਦੇ ਇਸ਼ਕ ਹਨ, ਘੱਟ ਗਿਣਤੀ ਵਿੱਚ ਕੀ ਸਿੱਖ ਸਾਰੇ ਨਹੀਂ, ਤਾਂ ਫੇਰ ਕਮਿਸ਼ਨ ਦਾ ਚੇਅਰ ਜਾਤ-ਪਾਤ ਵਿੱਚ ਕਿਉਂ ਹੋਵੇ ? ਜੱਟ ਕਿਉਂ ਨਾ ਹੋਵੇ ? ਕੀ ਇਹ ਵਿਤਕਰਾ ਨਹੀਂ ? ਕਦੀ ਕੋਈ ਲੋਚਣ, ਕੋਈ ਥੋਚਣ, ਕੋਈ ਪੀਲਾ ਪੁਰਾ, ਹਾਲੇ ਇਹ ਦੱਬੇ ਕੁਚਲੇ ਐੱਨ।ਆਰ।ਆਈ। ਵਿਦੇਸ਼ੀ ਵੱਸਕੇ ਭੀ ਜਾ ਕੇ ਉਥੇ ਉਹ ਹੀ ਪਿਛਾਂਹ-ਖਿੱਚੂ, ਕੀ ਇਨ੍ਹਾਂ ਦੇਸ਼ਾਂ ਵਿੱਚ ਅਸੀਂ ਵਿਚਰਦੇ ਨਹੀਂ ਹਾਂ ਇਹ ਤਾਂ ਇਥੇ ਭੀ ਰਿਜ਼ਰਵ ਕੋਟਾ ਲਾਗੂ ਕਰਵਾਈ ਜਾਂਦੇ ਹਨ ਭਵਿੱਖ ਧੁੰਦਲਾ ਕਰਨ ਨੂੰ, ਜੇਕਰ ਯੂਰਪ ਤੋਂ ਕੁਝ ਦੇਸ਼ ਵਾਸੀ ਭਾਰੂ ਹੋ ਗਏ ਤਾਂ ਸਾਡੇ ਨੌਜਵਾਨਾਂ ਨਾਲ ਖਹਿਣਗੇ, ਆਹ ਹੁਣ ਹੋਰ ਜਣੇ ਸ਼ੁਰੂ ਹੋ ਗਏ ਵਿਦੇਸ਼ੀ ਮੋਰਚੇ &lsquoਤੇ, ਫਰਾਂਸ ਤੋਂ ਜੱਥਾ ਇਹ ਸਭ 84 ਦੇ ਪਾਤੀਆਂ ਲੈ ਕੇ ਆਏ ਤੇ ਪੱਕੇ ਹੋਏ ਆਪਣੀਆਂ ਭਾਜੀਆਂ ਮੋੜਦੇ ਨੇ, ਨਾਲੇ ਅੱਗੋਂ ਨੂੰ ਹੋਰ ਲਿਆਉਣੇ ਹਨ, ਨਾ ਬੰਦੀ ਸਿੰਘ ਰਿਹਾਅ ਹੋਣਗੇ ਨਾ ਕੋਈ ਹੋਰ ਮੰਗ ਬੱਸ ਖਾ ਪੀ ਕੇ ਮੁੜ ਜਾਣਗੇ, ਉਦੋਂ ਤੱਕ ਸੰਗਰੂਰ ਦੀ ਚੋਣ ਫੇਰ ਆਜੂ ਹੁਣ ਨਤੀਜਾ ਹੋਰ ਹੋਊ ਤੇ ਇਹ ਚੰਮ ਦੀਆਂ ਚਲਾਅ ਲੈਣ । ਮੈਂ ਕਿਸੇ ਮੁਫਾਦ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮਰਥੱਕ ਨਹੀਂ, ਨਾ ਕਦੀ ਲਾਹਾ ਲਿਆ ਨਾ ਲੈਣਾ ਹੈ, ਕੌਮੀ ਸੋਚ ਕਰਕੇ ਹਾਂ ਪੁੱਛਣਾ ਚਾਹੁੰਦੀ ਹਾਂ ਕਿ ਪ੍ਰਤਾਪ ਸਿੰਘ ਕੈਰੋਂ, ਲਛਮਣ ਸਿੰਘ ਗਿੱਲ ਅਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਵੱਧ ਪੰਜਾਬੀ, ਪੰਜਾਬ ਤੇ ਸੂਬੇ ਦਾ ਕੀ ਤੇ ਕਿਹੜਾ ਵੱਧ ਵਿਕਾਸ ਕੀਤਾ ਗਿਆ । ਆਹ ਸੋਸ਼ਲ ਮੀਡੀਏ &lsquoਤੇ ਚਾਰ ਕੁ ਛਿੱਲੜ ਦੇ ਕੇ ਵਿਰੋਧਤਾ ਕਰਵਾ ਕੇ ਤੂਹਮਤ ਜੀ ਮੁੰਡੇ ਮਾਰੇ, ਬੇਅਦਬੀ ਕਰਵਾਈ, ਭਰਨਗੇ, ਕਿੱਡੀ ਮੂਰਖਤਾ ਭਰੀ ਸੋਚ ਹੈ ਕਿ ਜੀ ਭਗਵੰਤ ਮਾਨ ਬੜਾ ਚੰਗਾ, ਸਰਕਾਰ ਤਾਂ ਦਿੱਲੀ ਤੋਂ ਯਾਨੀ ਕੇਜਰੀਵਾਲ ਚਲਾ ਰਿਹਾ, ਸੋਚੋ ਕਿ ਭਗਵੰਤ ਤਾਂ ਫੇਰ ਕੇਜਰੀਵਾਲ ਤੋਂ ਭੀ ਉਪਰਲਾ ਚਤੁਰ ਹੈ, ਕੱਲ੍ਹ ਨੂੰ ਆਪ ਬਰੀ, ਸਾਰੀ ਜ਼ਿੰਮੇਵਾਰੀ ਉਹਦੇ ਸਿਰ, ਪੰਜਾਬ ਦੇ ਲੋਕ ਝਾਕਣਗੇ ਇਹ ਕੀ ? ਜਿੰਮੇ ਬੇਅਦਬੀ ਕਰਨ ਕਰਵਾਉਣ ਹੋਰ ਤੇ ਸਾਰਾ ਮੜ੍ਹਤਾ ਬੇਸੁਧੇ ਬਾਦਲਾਂ ਸਿਰ, ਤਾਂ ਹੀ ਮੁੱਦਾ ਮੁੱਕਣ ਨੀ ਦਿੰਦੇ, ਕਿਧਰੇ ਸੱਚ ਸਾਹਮਣੇ ਨਾ ਆਵੇ, ਬੱਸ ਉਨ੍ਹਾਂ ਦਾ ਨਉਂ ਲਈ ਚੱਲੋ ਜੀ ਦੋ ਸਿੰਘ ਸ਼ਹੀਦ ਕਰਤੇ, ਕੀ ਕਿਸੇ ਮੋਰਚੇ ਦੇ ਵਿਰੋਧੀ ਦੀ ਕਾਰਸਤਾਨੀ ਨਹੀਂ ਹੋ ਸਕਦੀ ? ਆਹ ਹੁਣ ਇਕ ਮੋਰਚਾ ਨਹੀਂ ਕਈ ਇਹ ਸੂਬੇ ਦੀ ਜਾਂ ਪੀੜਤਾਂ ਲਈ ਹੈ, ਨਹੀਂ ਆਪਣੀ ਸ਼ਾਖ ਲਈ । ਤਾਜ਼ਾ ਮੂਰਤਾਂ ਕਿਸਾਨ-ਯੂਨੀਅਨਾਂ ਹਾਜ਼ਰੀਨ ਹਵਾਰਾ ਮੋਰਚੇ ਵਿੱਚ, ਮਨਜੀਤ ਸਿੰਘ ਰਾਏ ਦੀ ਸੁਣੋ ਕਹਿੰਦਾ ਐਡਵੋਕੇਟ ਧਾਮੀ ਤਾਂ ਭਲਾ ਮਾਣਸ ਹੈ ਮੇਰਾ ਪਿੰਡ ਦਾ ਵਸੀਮਾਂ ਲੱਗਦਾ ਹੈ, ਪਰ ਬਾਦਲਾਂ ਦੇ ਗੁੱਸੇ ਕਰਕੇ ਹਮਲਾ ਕੀਤਾ, ਨੌਜਵਾਨ ਭੀ ਸਾਡੇ ਨੇ ਫੇਰ ਕਿਸਾਨ ਮੋਰਚਾ ਹੂੰਝਿਆਂ ਬਗੈਰ ਲਿਖਤੀ ਵਾਅਦਿਆਂ ਤਾਂ ਫੇਰ ਤੁਹਾਨੂੰ ਭੀ ਕੁੱਟ ਪਵੇ ? ਪਰਨਾਲਾ ਤਾਂ ਉਥੇ ਹੀ ਹੈ ਕਿਹੜੀ ਫਤਹਿ ? ਨਾਲੇ ਬਾਦਲਾਂ ਨੇ ਇਨ੍ਹਾਂ ਦੀ ਕੱਟੀ ਕੱਢ ਲਈ ? ਇਨ੍ਹਾਂ ਕੋਲ ਹੈ ਕੀ ? ਟੋਲੇ ਤੇ ਵਹੀਰਾਂ, ਧਰਮ ਦਾ ਇਨ੍ਹਾਂ ਮੂੰਹ ਹੀ ਫੇਰ ਧਰਿਆ, ਟੋਪੀ ਦੀ ਮਰਿਯਾਦਾ ਦੇਖੋ, ਕੀ ਕੱਪੜੇ ਉਸੇ ਕਪਾਹ ਦੇ ਜਾਂ ਧਾਗੇ ਦੇ ਨਹੀਂ ਬਣਦੇ ? ਚਮੜੀ ਵਾਲੀ ਦੀ ਗੱਲ ਸੀ, ਉਹ ਭੀ ਜੈਕਟਾਂ ਪਾ ਕੇ ਚਲੇ ਆਉ, ਹਾਂ ਟੋਪੀ ਸਗੋਂ ਸਿਰ ਤੋਂ ਡਿਗਦੀ ਨੀ, ਰੂਮਾਲ ਲਹਿ ਸਕਦਾ ਹੈ, ਇਹ ਆਹ ਸਿਰ ਫਿਰੇ ਜੋ ਧਰਮ ਦੀ ਪੈਂਤੀ ਨੀ ਜਾਣਦੇ ਬੱਸ ਕੁੱਟਣ ਮਾਰਨ ਵਿੱਚ ਯਕੀਨ ਵਾਲਿਆਂ ਗੁਰੂ ਘਰਾਂ ਦੇ ਵਿੱਚੋਂ ਮਨਾ ਕਰਕੇ ਫਿਰਕਾ ਪ੍ਰਸਤੀ ਦਿਖਾਈ, ਜਦੋਂ ਇਹ ਲਾਗੂ ਕੀਤੀ ਤਾਂ ਇਕ ਹਿੰਦੂ ਵੀਰ ਮੈਨੂੰ ਕਹਿੰਦਾ ਕੁੜੇ ਖੜ ਮੇਰੀ ਗੱਲ ਸੁਣ, ਮੇਰਾ ਪੁੱਤ-ਨੋਹਾਂ ਤੇ ਸਾਰਾ ਟੱਬਰ ਅਸੀਂ ਗੁਰਦੁਆਰੇ ਸੀ, ਅੱਜ ਮੈਨੂੰ ਮੇਰਾ ਮਿੱਤਰ ਕਹਿੰਦਾ ਜਾਈ ਨਾ ਟੋਪੀ ਵਰਜਿਤ ਕਰਤੀ, ਕਿਤੇ ਕੁੱਟ ਨਾ ਧਰਨ, ਮੈਂ ਕਿਹਾ ਜੀ ਮੈਂ ਤਾਂ ਆਪ ਇਨ੍ਹਾਂ ਦੇ ਵਤੀਰੇ ਤੋਂ ਦੁਖੀ ਹਾਂ, ਹੁਣ ਦਿਨੋ ਦਿਨ ਪੰਜਾਬ ਤਾਂ ਕੀ ਇਥੇ ਇਨ੍ਹਾਂ ਦਾ ਬੋਲਬਾਲਾ ਹੋ ਰਿਹਾ ਹੈ, ਨਾ ਮਰਿਯਾਦਾ ਨਾ ਜਾਣਕਾਰੀ ਬੱਸ ਅੱਡਰਾ ਬਣ ਵੰਡੀਆਂ ਪਾਉਣ ਤੇ ਨੇ, ਜੇ ਮੇਰੀ ਅਵਸਥਾ ਇਨ੍ਹਾਂ ਤੋਂ ਆਵਾਜ਼ਾਰ ਹੈ ਤਾਂ ਨੌਜਵਾਨ ਕਿਵੇਂ ? ਹਾਲੇ ਤਾਂ ਮਾਂ-ਬਾਪ ਕਰਕੇ ਮੰਨੀ ਜਾਂਦੇ ਹਨ, ਭਵਿੱਖ ਵਿੱਚ ਇਹ ਹੀ ਪਸਰਨਗੇ ਜਾਂ ਫੇਰ ਕੀ ਇਹ ਘਰ ਹੀ ਰਹਿ ਜਾਣਗੇ ਇੰਨਾ ਗੁਰੂ ਤਾਂ ਦੇਊ ਸਾਨੂੰ ਵਿਦਾਵਾ ਅਸੀਂ ਕੀ ਕਰਨੇ ਹਨ ਇਹ ਕੱਟੜ ਰਹਿਤ ਵਾਲੇ, ਸਾਨੂੰ ਤਾਂ ਸਾਦੇ ਸਿੱਖ ਪਿਆਰੇ, ਐੱਨ।ਆਰ।ਆਈ। ਦਾ ਹਿਤੈਸ਼ੀ ਸੁਖਪਾਲ ਖਹਿਰਾ ਕਹਿੰਦਾ ਪੰਜਾਬ ਵਿੱਚ ਕੋਈ ਹੋਰ ਆ ਕੇ ਜ਼ਮੀਨ ਨਾ ਖਰੀਦੇ, ਫੇਰ ਸਾਡੀਆਂ ਜਮੀਨਾਂ ਤੂੰ ਖਰੀਦ ਸਾਨੂੰ ਕੀਮਤ ਦੇਹ, ਪੁੱਛਣ ਇਹਦੇ ਮਾਲਕ । ਹੁਣੇ ਹੀ ਇਕ ਬੀਬੀ ਦਾ ਫੂਨ ਆਇਆ ਪੁੱਛਦੀ ਹੈ ਕਿ ਬੱਚਿਆਂ ਦੇ ਸਿਰਾਂ &lsquoਤੇ ਟੋਪੀਆਂ ਦਾ ਕੀ ਹਿਸਾਬ ਹੈ ? ਕਹਿੰਦੀ ਕੀ ਗੁਰੂਆਂ ਦੇ ਵੇਲੇ ਟੋਪੀਆਂ ਨਹੀਂ ਸੀ ਪਾਉਂਦੇ ? ਫੋਟੋਆਂ ਸਹੀ ਹਨ ? ਮੈਂ ਕਿਹਾ ਬੀਬੀ ਪੀਰੀਆਂ ਰਹੋ ਕਿਤੇ ਤੁਹਾਨੂੰ ਭੀ ਸੁਥਣਾਂ ਕੁੜਤੀਆਂ &lsquoਤੇ ਪਾਬੰਦੀ ਲਾ ਕੇ ਬਾਣੇ ਨਾ ਪਾਉਣ ਲਈ ਹੁਕਮ ਹੋ ਜਾਣ, ਇਹ ਸਭ ਆਪੇ ਹੀ ਬਣਾਈ ਜਾਂਦੇ ਹਨ । ਸਹੀ ਇਤਿਹਾਸ ਤਾਂ ਇਹ ਹੈ ਕਿ ਗੁਰੂਆਂ ਵੇਲੇ ਤਾਂ ਗੁਰੂ ਘਰ ਸੀ ਹੀ ਨਹੀਂ, ਗੁਰ-ਮਰਿਯਾਦਾ ਕਿਵੇਂ ? ਨਾਲੇ ਗੁਰੂ ਗ੍ਰੰਥ ਗੁਰੂ ਲਿਖਤ ਨਹੀਂ ਹੈ, ਤਾਂ ਹੀ ਹਰ ਵੇਲੇ ਹੀ ਭਾਈ ਗੁਰਦਾਸ ਜੀ ਦੀ ਰੱਟ ਲਾਈ ਜਾਂਦੇ ਹਨ, ਉਦੋਂ ਨਹੀਂ ਮਨੁੱਖਤਾ ਦੀ ਪੂਜਾ ਯਾਦ, ਗੱਲ ਕੀ ਧਰਮ ਹੁਣ ਪਤਾ ਨਹੀਂ ਕੀ ? ਦੂਜਿਆਂ ਨੂੰ ਨਿੰਦਣ ਲਈ ਆਖਣਗੇ ਜੀ ਬੰਦੇ ਨੂੰ ਪੂਜਦੇ ਹਨ, ਆਪ ਮਹਾਂਪੁਰਸ਼ ਆਖ ਉਹੀ ਕਰੀ ਜਾਂਦੇ ਹਨ । ਸਪੱਸ਼ਟ ਕਰਾਂ ਮੈਂ ਕਿਸੇ ਦੇ ਭੀ ਇਸ਼ਟ ਦੇ ਜਾਂ ਮੰਨਣ &lsquoਤੇ ਕਿੰਤੂ ਪ੍ਰੰਤੂ ਕਰਨਾ ਯੋਗ ਨਹੀਂ ਮੰਨਦੀ, ਨਾ ਹੀ ਮੇਰੀ ਇੰਨੀ ਖੋਜ ਹੈ ਕਿ, ਕਿਉਂ, ਕਿਵੇਂ ਤੇ ਕਦੋਂ ਤੋਂ ਰਹਿਤ, ਮਰਿਯਾਦਾ ਜਾਂ ਗੁਰਮਰਿਯਾਦਾ ਬਣਾਈ ਗਈ ਹੈ, ਵੱਖਰੇਵੇਂ ਕਿਉਂ ? ਬੜਾ ਅਹਿਮ ਨੁਕਤਾ ਗਿਆਨੀ ਜੈਲ ਸਿੰਘ (ਰਾਸ਼ਟਰਪਤੀ ਸੀ) 84 ਵੇਲੇ ਬਾਲ ਵਿੰਗਾ ਨਹੀਂ, ਹੁਣ ਪੋਤਾ ਸਪੀਕਰ ਪਰ ਕੋਈ ਸਵਾਲ ਨਹੀਂ, ਰਾਜੀਵ ਗਾਂਧੀ ਤੋਂ ਮੁਆਫੀ ਦੀ ਮੰਗ, ਅਕਾਲੀ ਦਲ ਦੇ ਸੰਤ ਲੌਂਗੋਵਾਲ ਕਤਲ, ਕਸੂਰ ਕੀ ਸੀ ? ਬੀਬੀ ਰਜਿੰਦਰ ਕੌਰ ਕਤਲ ਕਿਉਂ ? ਅਵਿਨਾਸ਼ੀ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਕਤਲ ਕੀ ਇਹ ਸਿੱਖੀ ਸੀ ? ਧਰਮ ਸੀ, ਵਿਦੇਸ਼ਾਂ ਵਿੱਚ ਤਾਂ 84 ਦੇ ਚੂਚੇ ਨੇ ਜੋ ਅੱਜ ਵੱਡੇ ਹੋ ਗਏ ਜਥੇਬੰਦੀਆਂ ਵਿੱਚ, ਗੁਰੂ ਘਰਾਂ ਵਿੱਚ ਪ੍ਰਬੰਧਕ ਹਰੀ ਸਿੰਘ ਨਲੂਆ ਦੇ ਮੁਕਾਬਲੇ ਦੀ ਤਰ੍ਹਾਂ ਡਰੋ ਭਾਈ, ਬੱਸ ਲੋਕ ਚੁੱਪ, ਇਹ ਹੈ ਧਰਮ, ਵਿਅਕਤੀਗਤ ਮਨਾਉਤ ਵਿਵਰਜਤ ਹੈ ਸਿੱਖ ਧਰਮ ਵਿੱਚ ? ਪਿਛੋਕੜ ਬਰਤਾਨੀਆਂ ਵਿੱਚ ਯਾਦ ਕਰਾਵਾਂ, ਅੰਗ੍ਰੇਜ ਚਰਿੱਤਰ ਇੰਨਾ ਸ਼ਲਾਘਾਯੋਗ ਸੀ, ਇਨ੍ਹਾਂ ਨੇ ਕਿਵੇਂ ਸਹਾਇਤਾ ਕੀਤੀ, ਬੋਲੀ ਸਿਖਾਈ, ਇਸ਼ਾਰੇ ਨਾਲ ਕੰਮ ਕਰਵਾਏ ਤਾਂ ਅਸੀਂ ਕਾਮ ਯੋਗ ਹੋਏ, ਹੁਣ ਅੰਗ੍ਰੇਜ ਨਹੀਂ ਹਨ, ਦ੍ਰਿੜ ਘੁੱਗ ਹੈ, ਸਭ ਮਸਤੇ ਪਏ ਨੇ ਅਸੀਂ ਭੀ ਦੇਖੋ ਦੇਖੀ ਸਾਰੇ ਦੇਸ਼ਾਂ ਵਿੱਚ, ਇਹ ਹੀ ਹਾਲ ਪੰਜਾਬ ਵਿੱਚ ਹੈ, ਮੈਂ ਸੋਚਦੀ ਹਾਂ ਕਿ ਮੇਰੀ ਉਮਰ ਦਿਆਂ ਨੂੰ ਤਾਂ ਧਰਮ ਦੀ ਪੈਂਤੀ ਪੂਰੀ ਸਮਝ ਨੀ ਆਈ ਇਹ 20 ਤੋਂ 30 ਸਾਲ ਦੇ ਹਥਿਆਰਾਂ ਨੂੰ ਕਕਾਰ ਦੱਸ ਕੇ ਚੁੱਕੀ ਫਿਰਦੇ ਨੇ ਤੇ ਲੋਕਾਂ ਨੂੰ ਧਰਮ ਸਿਖਾ ਕੇ ਸਤਿਕਾਰ ਦੱਸਦੇ ਨੇ, ਬੱਸ ਉਹ ਹੀ ਧਰਮ ਬਣ ਗਿਆ, ਲੋਕੀ ਡਰਦੇ ਮਾਰੇ ਜੀ ਹਜ਼ੂਰੀਏ, ਅੰਮ੍ਰਿਤਧਾਰੀ, ਗੁਰੂ ਦੇ ਸਿੱਖ ਝੂਠ ਬੋਲ ਰਹੇ ਹਨ, ਕੇਵਲ ਆਪਣੇ ਮੋਰਚਿਆਂ ਨੂੰ ਬੁਲੰਦ ਕਰਨ ਲਈ ਜੀ ਦੇਖੋ ਹਿੰਦੂ ਮੁਸਲਮਾਨ ਸਾਡੇ ਵਿੱਚ ਸ਼ਾਮਿਲ ਹੋ ਰਹੇ ਹਨ, ਹੱਕ ਕੇ ਲੈ ਆਉਂਦੇ ਨੇ, ਉਹ ਭੀ ਕੌਣ ਹਨ ? ਦਿਖਾਵੇ ਲਈ, ਵਹੀਰਾਂ ਵਾਲੇ ਦੀ ਧਾਰਮਿਕਤਾ, ਬੰਦੂਕਾਂ ਵਾਲੇ ਮਗਰ ਖੜਨ ਤੇ ਆਖੇ ਪ੍ਰਮਾਤਮਾਂ, ਗੁਰੂ ਤੇ ਭਰੋਸਾ ਹੁਣ ਆਪਸ ਵਿੱਚ ਹੀ ਖਹਿਣ ਲੱਗ ਪਏ, ਕਦੀ ਇਹ ਵਰੋਲੇ ਭੀ ਸਹਾਇਕ ਹੁੰਦੇ ਨੇ, ਇਹੀ ਹਾਲ ਇਸ ਇਨਸਾਫ ਵਾਲਿਆਂ ਦਾ ਹੋਣਾ ਹੈ । ਯੂ।ਕੇ। ਜੋ ਭਾਅ ਦੀ ਬਣਾਈ ਹੈ, ਉਹ ਤਾਂ ਬੱਸ ਚੈਨਲ ਦੀ ਹੈ, ਲੱਗਦਾ ਪੰਜ ਛੇ ਪੰਜਾਬ ਪੀਪਨੀਆਂ ਚੁੱਕੀ ਫਿਰਦੇ ਰਿਪੋਰਟਰ ਬਣੇ ਤਨਖਾਹਾਂ ਤੇ ਨਹੀਂ, ਆਪਣੇ ਕਮਾਉ, ਵਿੱਚੋਂ ਸਾਨੂੰ ਫੀਸ ਦਿਉ ਤੇ ਜੋ ਮਰਜ਼ੀ ਬੋਲੋ, ਸਾਰੇ ਬੱਸ ਮੋਰਚੇ, ਧਰਨਿਆਂ &lsquoਤੇ ਹੀ ਫਿਰਦੇ ਨੇ ਤੇ ਇਥੇ ਪ੍ਰਸਾਰਨ ਕਰਦੇ ਨੇ, ਮੈਂ ਜਿੰਨਾ ਭੀ ਦਾਨਸ਼ਮੰਦਾ ਪੜੇ੍ਹ ਲਿਖੇ ਵਿਅਕਤੀਆਂ ਨਾਲ ਗੱਲ ਕਰਦੀ ਹਾਂ, ਉੱਤਰ ਕਿਉਂ ਦੇਖਦੀ ਹਾਂ ? ਅਸੀਂ ਨੀ ਦੇਖਦੇ, ਮੈਂ ਫੇਰ ਪੜਚੋਲ ਕੀਤੀ ਕਿ ਕਿਹੜਾ ਵਰਗ ਜੋ ਡੈਬਿਟੀ ਹੈ, ਕੌਣ ਸਮਰਥੱਕ ਤੇ ਕੌਣ ਫਰੋਲਣ ਲਈ, ਨਿਚੋੜ ਪੈਨਸ਼ਨਾਂ ਵਾਲੇ ਪਰਿਵਾਰਾਂ ਨਾਲ ਬਹੁਤੀ ਸਹਿਮਤੀ ਨਹੀਂ, ਗੁਰੂ ਘਰਾਂ ਦੇ ਪ੍ਰਬੰਧਕ ਤੇ ਮੇਰੇ ਵਰਗੇ ਚਿੰਤਕ, ਗੁਰੂ ਘਰਾਂ ਦੇ ਪ੍ਰਬੰਧਕ ਤਾਂ ਪੈਸਾ ਸੰਗਤਾਂ ਦਾ, ਘਿਉ ਬਣਾਵੇ ਸੇਮੀਆਂ, ਵੱਡੀ ਬਹੂ ਕਾ ਨਉਂ, ਤੇ ਖਾ ਲੈ ਬਿੱਲੋ ਨਾਸ਼ਪਾਤੀਆਂ ਨਿੱਤ ਨੀ ਸ਼ਹਿਰ ਵਿੱਚ ਆਉਣਾ, ਭਾਵੇਂ ਨਾਲ ਮੇਰੇ ਵਰਗੇ ਨੇ ਇਹ ਭੀ ਆਖਤਾ ਸੀ, ਬਿੱਲੋ ਚੱਜ ਨੀ ਵਸਣ ਦੇ ਤੇਰੇ ਨਿੱਤ ਖਾਮੇ ਨਾਸ਼ਪਾਤੀਆਂ, ਸਾਡੇ ਦੇਸ਼ ਦੀ ਦਸ਼ਾ ਭੀ ਘੱਟ ਨੀ, ਸਵੇਰੇ ਹੀ ਮੀਡੀਆ, ਯੂਕਰੇਨ ਨੂੰ, ਫੇਰ ਔਹ ਮੰਦਭਾਗੀ, ਔਹ ਮਰਗੇ, ਪਰ ਕੋਈ ਲੋਕਾਂ ਦੀ ਜੀਵਨ ਗਾਥਾ ਦੀ ਗੱਲ ਨਹੀਂ, ਹੜਤਾਲਾਂ ਲਕੋਣ ਨੂੰ ਟੋਰੀ ਪਾਰਟੀ ਚੇਅਰਮੈਨ ਹਟਾਉ, ਟੈਕਸ ਲੇਟ ਭਰਿਆ, ਬੀ।ਬੀ।ਸੀ। ਦਾ ਚੇਅਰਮੈਨ ਹਟਾਉ, ਬੌਰਿਸ ਦੇ ਕਰਜਾ ਲੈਣ ਵਿੱਚ ਸਹਾਈ ਰਿਸ਼ੀ ਸੁਨੇਕ ਦੀ ਸੀਟ ਬੈਲਟ ਕਸੋ, ਹੈ ਕੋਈ ਆਰਥਿਕਤਾ ਦੀ ਕਹਾਣੀ ਜਾਂ ਦੇਸ਼ ਵਿੱਚ ਸੰਕਟ ਦਾ ਗਮ, ਲੇਬਰ ਪਾਰਟੀ ਨੂੰ ਹੀ ਨਹੀਂ ਕੁਝ ਟੋਰੀ ਬਾਗੀਆਂ ਨੂੰ ਭੀ ਬੋਰਿਸ-ਬੁਖਾਰ ਨਹੀਂ ਉਤਰਦਾ, ਭਾਵੇਂ ਪਤਾ ਹੈ ਕਿ ਵਿਰੋਧਤਾ ਨਾਲ ਉਨ੍ਹਾਂ ਦੀ ਵਿਦਾਇਗੀ ਵੱਟ &lsquoਤੇ ਹੈ, ਪੰਜਾਬੀ ਭੈਰਮੀ, ਪਾਣੀ ਵਰੋਲੋ, ਜਥੇਬੰਦੀਆਂ ਤੇੇ ਵਿਅਕਤੀ ਪ੍ਰਮੋਸ਼ਨਾਂ ਸੂਬੇ ਦਾ ਸਵਾ ਸੱਤਿਆਨਾਸ ਕੇਂਦਰ ਲਈ ਪੰਜਾਬ ਨੂੰ ਕਿਧਰੇ ਧੱਕਣ ਦਾ ਮੁੱਢ, ਅਗਲੇ ਸਪਤਾਹ ਇੰਕਸ਼ਾਫ ਇਨਸਾਫ ਮੋਰਚਾ ਸ਼ੰਕਾ ਵਿੱਚ ਕੌਣ ਹਨ ਆਗੂ ? ਕੌਣ ਹਨ ਭਾਗ ਲੈਣੇ, ਵਿਦੇਸ਼ਾਂ ਵਿੱਚ ਗਏ ਤੇ ਕੁਝ ਕੁ &lsquoਤੇ ਕੇਸ ਦਰਜ, ਮਾਰਦੇ ਨੇ ਦਮਗਜੇ ਕਿ ਡਰਦੇ ਸਾਨੂੰ ਬਰੀ ਕਰਨ, ਬੰਦੀ ਸਿੰਘ ਅੜੂਹਾ, ਰਾਮ ਰਹੀਮ ਦਾ ਪ੍ਰਚਾਰ ਮੁਫ਼ਤ ਵਿੱਚ, ਸਵਾਲ ਕੀ ਬੰਦੀ ਸਿੰਘ ਰਿਹਾਈ ਸੂਬੇ ਦੀ ਆਰਥਿਕਤਾ ਦਾ ਮੁੱਦਾ ਹੈ ? ਸਿੱਖਾਂ ਦੇ ਹਿਰਦੇ ਸ਼ੁੱਧ ਨਹੀਂ ਕੌਣ ਸੁਘੜ ਵਿਅਕਤੀ ਮੋਰਚੇ ਦੀਆਂ ਗਤੀਵਿਧੀਆਂ ਦੇਖ ਕੇ ਅਨੁਮਾਣ ਨਹੀਂ ਲਾ ਸਕਦਾ ਕਿ ਇਹ ਆਮ ਆਦਮੀ ਵੇਲੇ ਅਤੇ ਕਿਸਾਨ ਮੋਰਚੇ ਵੇਲੇ ਸਭ ਉਹ ਹੀ ਹਨ, ਸਿਮਰਨਜੀਤ ਸਿੰਘ ਮਾਨ ਦਾ ਭਗਤ ਸਿੰਘ ਬਾਰੇ ਬਿਆਨ ਕਿ ਜੁਰਮ ਨੂੰ ਬੜ੍ਹਾਵਾ ਤੇ ਹੁਣ ਆਪ ਕਾਤਲਾਂ ਨੂੰ ਸਿਆਸੀ, ਧਾਰਮਿਕ ਕੈਦੀ ਦੱਸਣਾ, ਈਮਾਨ ਜਾਹਿਰ ਕਰਦਾ ਹੈ, ਮੈਂ ਕਿਉਂ ਆਪਣੇ ਕਿਸੇ ਪੰਜਾਬ ਵੱਸਦੇ ਨਾਤੇ ਨੂੰ ਜਾਣ ਲਈ ਆਖਾਂ, ਜਦੋਂ ਢਕਵੰਝ ਕਿਸੇ ਕਾਨੂੰਨੀ ਧਾਰਾ ਵਿੱਚ ਜਾਣਾ ਚਾਹੀਦਾ ਹੈ ਨਾ ਕਿ ਧਰਨਿਆਂ ਵਿੱਚ, ਵਕੀਲ ਦੀ ਭੀ ਯੋਗਤਾ ? ਦੋ ਸ਼ਹੀਦ ਤਾਂ ਦੁਨੀਆਂ ਸੁੰਨੀ ਕਰ ਗਏ ਤੇ ਜੋ ਨਿਹੱਥਿਆਂ ਤੇ ਮੱਥੇ ਟੇਕਣ ਗਏ ਉਡਾ ਧਰੇ ਉਹ ਕੋਈ ਨਾ, ਚਲੋ ਸਾਨੂੰ ਕੀ, ਵਾਲ ਅੱਗੇ ਡਿੱਗਣਗੇ ਵਾਲੀ ਵਾਰਤਾ, ਮੈਂ ਤਾਂ ਕੇਵਲ ਮਾਲਕ ਤੋਂ ਅਮਨ-ਸ਼ਾਂਤੀ ਤੇ ਸੁਮੱਤ ਹੀ ਮੰਗਦੀ ਹਾਂ ।
-ਬਲਵਿੰਦਰ ਕੌਰ ਚਾਹਲ, ਸਾਊਥਾਲ