image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਯੂ ਕੇ ਵੱਲੋਂ 29 ਜਨਵਰੀ, 2023 ਦਿਨ ਐਤਵਾਰ ਨੂੰ ਸ਼੍ਰੀ ਐੱਚ ਐੱਲ ਬਰਾਡਸ਼ਾਹ ਦੀ ਸਿੱਖ ਧਰਮ ਬਾਰੇ ਕੀਤੀ ਵਿਆਖਿਆ ਦੇ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਵਿੱਚ ਜਥੇ: ਮਹਿੰਦਰ ਸਿੰਘ ਵੱਲੋਂ ਪੜ੍ਹਿਆ ਗਿਆ ਪਰਚਾ ਹੇਠ ਲਿਖੇ ਅਨੁਸਾਰ ਹੈ

 (ਲੜੀ ਜੋੜਨ ਲਈ ਵੇਖੋ ਪਿਛਲੇ ਹਫਤੇ ਦਾ ਪੰਜਾਬ ਟਾਈਮਜ਼ ਅੰਕ-2964)

ਜਿਥੇ ਸਿੱਖੀ ਅਤੇ ਨਿਰਮਲ ਪੰਥ, ਸਿੱਖ ਧਰਮ ਦੇ ਅਨਿੱਖੜਵੇਂ ਅੰਗ ਹਨ, ਉਥੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਗੁਰ-ਇਤਿਹਾਸ, ਸਿੱਖ ਧਰਮ ਦਾ ਅਮਲ ਹੈ । ਬਾਬਰ ਤੇ ਗੁਰੂ ਨਾਨਕ ਦੋਨੋਂ ਸਮਾਲੀ ਸਨ । ਜਦੋਂ ਬਾਬਰ ਨੇ ਤੇਗ਼ ਦੇ ਜੋਰ ਨਾਲ ਮੁਗਲ ਸਲਤਨਤ ਦੀ ਬੁਨਿਆਦ ਰੱਖੀ ਤਾਂ ਐਨ Eਸ ਵੇਲੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨੇ ਆਪਣੀ ਵੱਖਰੀ ਤਰ੍ਹਾਂ ਦੀ ਸਲਤਨਤ ਦੀ ਨੀਂਹ ਰੱਖੀ, ਜਿਸ ਦਾ ਸੰਕਲਪ ਸੀ ਹਲੇਮੀ ਰਾਜ ਅਤੇ ਸਰਬੱਤ ਦਾ ਭਲਾ ਅਤੇ ਇਹ ਸੰਕਲਪ ਪੂਰਾ ਕਰਨ ਲਈ ਗੁਰੂ ਨਾਨਕ ਨੇ ਰਬਾਬ ਤੋਂ ਨਗਾਰੇ ਤੱਕ ਦਾ ਧਰਮ-ਯੁੱਧ ਲੜਿਆ ਅਰਥਾਤ : ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿEਨ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤ ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਗਿ ਪਰਾਕੁਇ ਜੀਅ ਦੈ ॥ ਗੁਰ ਚੇਲੇ ਰਹਿਰਾਸਿ ਕੀਈ ਨਾਨਕਿ ਸਲਾਮਤਿ ਥੀਵਦੇਂ ॥ ਸਹਿਟਿਕਾ ਦਿਤੋਸੁ ਜੀਵਦੈ ॥ ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਗੁ: ਗ੍ਰੰ: ਸਾ: ਪੰਨਾ 966)
ਹਰਿੰਦਰ ਸਿੰਘ ਮਹਿਬੂਬ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਨੂੰ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਦੇ ਹਨ ਕਿ : ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਥਾਪ ਕੇ 70 ਸਾਲ ਦੀ ਉਮਰ ਵਿੱਚ ਪੰਜ ਭੌਤਿਕ ਸਰੀਰ ਤਿਆਗ ਕੇ ਕਰਤਾਰਪੁਰ ਵਿਖੇ ਜੋਤੀ-ਜੋਤਿ ਸਮਾ ਗਏ । ਸਿੱਖ ਧਰਮ ਦੀ ਪ੍ਰਕਿਰਿਆ ਵਿੱਚ, ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ਦਾ ਦੈਵੀ ਸਿਧਾਂਤ ਕੰਮ ਕਰਦਾ ਹੈ । ਸਿੱਖ ਧਰਮ ਨੂੰ ਬ੍ਰਹਿਮੰਡੀ ਵਿਸ਼ਾਲਤਾ ਅਤੇ ਦੀਰਘਤਾ ਪ੍ਰਦਾਨ ਕਰਨ ਲਈ ਦੱਸ ਜੋਤਾਂ ਦੀ ਲੋੜ ਸੀ, ਨਾਲ ਹੀ ਇਸ ਦੀ ਸੰਪੂਰਨਤਾ ਲਈ ਮਾਨਵੀ ਜੀਵਨ ਦੀਆਂ ਕੁਦਰਤੀ ਸ਼ਰਤਾਂ ਵੀ ਜਰੂਰੀ ਸਨ, ਸੋ ਦੱਸ ਜ਼ਿੰਦਗੀਆਂ ਦੇ ਭਿੰਨ-ਭਿੰਨ ਪਹਿਲੂ ਇਸ ਮਹਾਨ ਕਾਰਜ ਵਿੱਚ ਕੰਮ ਆਏ, ਗੁਰੂ ਨਾਨਕ ਦੇ ਦੱਸ ਰੂਪ ॥ (ਸਿੱਖ ਸੁਰਤਿ ਦੀ ਪਰਵਾਜ਼ ਹਰਿੰਦਰ ਸਿੰਘ ਮਹਿਬੂਬ) 
ਪੋ੍ਰ: ਪੂਰਨ ਸਿੰਘ ਨੇ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ ਕਿ ਗੁਰ ਨਾਨਕ ਦੀ ਯਾਤਰਾ ਦਾ ਨਵਾਂ ਸਰੂਪ ਗੁਰੂ ਅੰਗਦ ਦਰਸ਼ਨ ਹੈ । (ਹਵਾਲਾ ਦਸ ਗੁਰ ਦਰਸ਼ਨ) ਪ੍ਰੋ: ਪੂਰਨ ਸਿੰਘ ਗੁਰੂ ਜੋਤਿ ਦੀ ਨਿਰੰਤਰਤਾ ਬਾਰੇ ਗੁਰੂ ਨਾਨਕ ਨਾਂਅ ਹੇਠ ਇਕ ਲੰਘੀ ਕਵਿਤਾ ਵਿੱਚ ਲਿਖਦੇ ਹਨ ਕਿ ਇਕ ਅਖੰਡ ਰੂਪ Å, ਉਹ ਜੋ ਦੇਸ਼ ਕਾਲ ਤੇ ਵਿਚਾਰ ਤੋਂ ਪਰੇ ਵਿਚਰਦਾ, ਮੈਂ ਤਾਂ ਉਸ ਨੂੰ ਆਪਣੇ ਗੁਰ-ਪਿਤਾ ਦੇ ਰੂਪ ਵਿੱਚ ਜਾਣਦਾ ਹਾਂ, ਭਾਵ ਬਾਬਾ ਗੁਰੂ ਨਾਨਕ ਦੇ ਰੂਪ ਵਿੱਚ, ਜਿਸ ਦੇ ਦਰਸ਼ਨ ਮੈਂ ਲਗਾਤਾਰ ਦਸਾਂ ਜਾਮਿਆਂ ਵਿੱਚ ਕੀਤੇ । ਜਦੋਂ ਗੁਰੂ ਨਾਨਕ ਘੋੜੇ ਤੇ ਸਵਾਰੀ ਕਰਦਾ, ਤਾਂ ਗੁਰੂ ਗੋਬਿੰਦ ਸਿੰਘ ਹੋ  ਜਾਂਦਾ । ਗੁਰੂ ਨਾਨਕ ਹੁਣ ਵੀ ਸਾਡੇ ਅੰਗ ਸੰਗ, ਇਕ ਗੀਤ, ਇਕ ਪਾਵਨ ਗ੍ਰੰਥ, ਗੁਰੂ ਗ੍ਰੰਥ, ਗੁਰੂ ਗ੍ਰੰਥ ਦਾ ਪ੍ਰਕਾਸ਼, ਭਾਵ ਹਾਜ਼ਰਾ ਹਜੂਰ, ਜ੍ਹਾਹਰਾ ਜਹੂਰ, ਸਰਬ ਕਲਾ ਭਰਪੂਰ, ਜੁੱਗੋ ਜੁੱਗ ਅਟੱਲ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ । ਆਮ ਆਦਮੀ ਵਾਸਤੇ ਗੁਰੂਆਂ ਦੀ ਗਿਣਤੀ ਦੱਸ ਹੈ, ਪਰ ਗੁਰੂ ਨਾਨਕ ਦੀ ਸਿੱਖੀ ਦੇ ਦੈਵੀ ਸਿਧਾਂਤ ਅਨੁਸਾਰ ਗੁਰੂ ਕੇਵਲ ਇਕ ਹੈ, ਤੇ ਉਹ ਹੈ ਗੁਰੂ ਨਾਨਕ ਜੋਤਿ, ਜਿਸ ਇਲਾਹੀ ਜੋਤਿ ਦੀ ਇਕ ਇਕਸਾਰਤਾ ਦਾ ਉਪਰ ਜ਼ਿਕਰ ਹੋ ਚੁੱਕਾ ਹੈ, ਭਾਵੇਂ ਜੋਤਿ Eਹਾ ਜੁਗਤਿ ਸਾਇ ਸਹਿਕਾਇਆ ਫੇਰ ਪਲਟੀਐ, ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਅਧੋਗਤੀ ਨੂੰ ਦੂਰ ਕਰਨ ਲਈ ਨਿਰਮਲ ਪੰਥ ਚਲਾਇਆ ਅਤੇ ਜੇ ਜੀਵੈ ਪਤਿ ਲਖੀ ਜਾਇ, ਸਭੁ ਹਰਾਮੁ ਜੇਤਾਕਿਛੁ ਖਾਇ (ਅੰਗ 142) ਦਾ ਪਾਠ ਪੜ੍ਹਾਇਆ ਅਤੇ ਉਪਦੇਸ਼ ਦਿੱਤਾ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਣ ਪਰਵਾਣੋ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 580 ਵਡ ਹੰਸ ਮਹਲਾ ਪਹਿਲਾ)
ਗੁਰੂ ਨਾਨਕ ਦੇ ਗੁਰੂ ਕਾਲ ਸਮੇਂ ਰਾਜਨੀਤੀ ਦੇ ਖੇਤਰ ਵਿੱਚ ਲੋਕਾਈ ਦੇ ਮੂੰਹ ਉੱਤੇ ਮੁਰਦੇ ਹਾਣੀ ਛਾਈ ਹੋਈ ਸੀ । ਰਾਜੇ ਨੂੰ ਹੀ ਪ੍ਰਮਾਤਮਾ ਸਮਝਿਆ ਜਾਂਦਾ ਸੀ, ਰਾਜੇ ਦਾ ਹੁਕਮ ਹੀ ਕਾਨੂੰਨ ਸੀ ਅਤੇ ਪਰਜਾ ਦਾ ਕੋਈ ਹੱਕ ਨਹੀਂ ਸੀ, ਅਣਖ ਸਵੈਮਾਣ ਦੀ ਤਾਂ ਗੱਲ ਹੀ ਕਿਸੇ ਨੇ ਕੀ ਕਰਨੀ ਸੀ, ਪਰਜਾ ਦਾ ਕੰਮ ਜੋ ਰਾਜਾ ਆਖੇ ਸਿਰ ਝੁਕਾ ਕੇ, ਤਨ, ਮਨ, ਧਨ ਹਾਜਰ ਕਰਨ ਦਾ ਸੀ, ਅਜਿਹਾ ਕਰਨਾ ਧਰਮ ਦਾ ਅੰਗ ਅਤੇ ਸ਼ਾਸ਼ਤਰਾਂ ਦਾ ਅਦੇਸ਼ ਮੰਨਿਆ ਜਾਂਦਾ ਸੀ । ਮੁਸਲਮਾਨ ਰਾਜ ਦੇ ਕਹਿਰ ਦੇ ਦਗਦੇ ਸੂਰਜ ਦੀ ਦੁਪਹਿਰ ਵਿੱਚ ਤੁਲਸੀਦਾਸ ਵਰਗੇ ਮਣਾਂ ਮੂਹੀਂ ਕਵਿਤਾ ਰਚਦੇ ਰਹੇ, ਪ੍ਰੰਤੂ ਉਨ੍ਹਾਂ ਨੇ ਆਪਣੀ ਸੱਭਿਅਤਾ ਅਤੇ ਧਰਮ ਦੇ ਸਿਰ ਉੱਤੇ ਜੁਤੀ ਰੱਖਕੇ ਰਾਜ ਕਰਨ ਵਾਲਿਆਂ ਵਿਰੁੱਧ ਇਕ ਲਫਜ਼ ਵੀ ਨਾ ਲਿਖਿਆ । ਸਦੀਆਂ ਦੀ ਮਾਰੂ ਚੁੱਪ ਤੋਂ ਬਾਅਦ ਪਹਿਲੋਂ ਪਹਿਲ ਅਣਖ ਅਤੇ ਸੱਚ ਦੀ ਦੋਹੀ ਦੇਣ ਵਾਲੀ ਸਾਹਿਬ ਸਤਿਗੁਰੂ ਨਾਨਕ ਦੀ ਹੀ ਅਵਾਜ਼ ਸੀ । ਸਭ ਤੋਂ ਪਹਿਲਾਂ ਆਪ ਨੇ ਲੋਕਾਈ ਨੂੰ ਰਾਜਸੀ ਚਿੰਤਨ ਦਾ ਇਹ ਅਣਮੁੱਲਾ ਵਿਚਾਰ ਕੀਤਾ ਕਿ ਪਰਜਾ ਦੇ ਵੀ ਹੱਕ ਹੁੰਦੇ ਅਤੇ ਉਨ੍ਹਾਂ ਹੱਕਾਂ ਦੀ ਰਾਖੀ ਲਈ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਜੂਝ ਮਰਨਾ ਜਿਊਂਦੇ ਰਹਿਣ ਨਾਲੋਂ ਵੀ ਸੋਭਨੀਕ ਹੁੰਦਾ ਹੈ । ਅਰਥਾਤ - ਮਰਣੁ ਮੁਣਸਾ ਸੂਰਿਆ ਹਕ ਹੈ ਜੋ ਹੋਇ ਮਰਨਿ ਪਰਵਾਣੋ (ਸ੍ਰੀ ਗੁ: ਗ੍ਰੰ: ਸਾ: ਪੰਨਾ 580) 
ਨਿਰਮਲ ਪੰਥ ਨਿਰੋਲ ਇਕ ਅਧਿਆਤਮਕ ਲਹਿਰ ਨਹੀਂ ਸੀ, ਇਹ ਲਹਿਰ ਹਲੇਮੀ ਰਾਜ ਅਤੇ ਸਰਬੱਤ ਦੇ ਭਲੇ ਵਾਲਾ ਇਨਕਲਾਬ ਲਿਆਉਣ ਲਈ ਗੁਰੂ ਨਾਨਕ ਦਾ ਰਬਾਬ ਤੋਂ ਨਗਾਰੇ ਤੱਕ ਦਾ ਧਰਮ-ਯੁੱਧ ਸੀ । ਸਿੱਖ ਧਰਮ ਦੇ ਸਿੱਖ ਸਿਧਾਂਤ ਅਰੰਭ ਤੋਂ ਹੀ ਭਗਤੀ ਤੇ ਸ਼ਕਤੀ ਦਾ ਸੁਮੇਲ ਹਨ, ਅਰਥਾਤ ਮੀਰੀ ਪੀਰੀ ਦਾ ਸਿਧਾਂਤ । ਸਿਧਾਂਤ ਰੂਪ ਵਿੱਚ ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿਣਾ ਇਸ ਦਾ ਪਹਿਲਾ ਪ੍ਰਮਾਣ ਸੀ । ਇਸੇ ਸਿਧਾਂਤ ਅਨੁਸਾਰ ਹੀ ਗੁਰੂ ਅੰਗਦ ਸਾਹਿਬ ਨੇ ਬਾਦਸ਼ਾਹ ਹੰਮਾਯੂ ਨੂੰ ਤਲਵਾਰ ਦੀ ਸਮੇਂ ਤੇ ਸਥਾਨ ਅਨੁਸਾਰ ਵਰਤੋਂ ਕਰਨ ਦਾ ਉਪਦੇਸ਼ ਦਿੱਤਾ ਸੀ । ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੀ ਬਾਣੀ ਵਿੱਚੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਧਰਮ ਅਤੇ ਰਾਜ ਨੂੰ ਇਕ ਦੂਜੇ ਨਾਲ ਜੋੜਨ ਵਿੱਚ ਹੀ ਸੰਜੁਗਤ, ਸੰਤੁਲਿਤ ਅਤੇ ਸਿਹਤਮੰਦ ਜੀੁਵਨ ਸ਼ੈਲੀ ਦਾ ਭੇਤ ਲੁਕਿਆ ਹੋਇਆ ਹੈ । ਜਿਸ ਜੀਵਨ ਸ਼ੈਲੀ ਦੇ ਬੀਜ ਪ੍ਰਥਮ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਸਮਾਏ ਹੋਏ ਹਨ, ਉਨ੍ਹਾਂ ਨੂੰ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੇ ਸਿਧਾਂਤ ਅਤੇ ਵਿਹਾਰ ਵਿੱਚ ਉਜਾਗਤ ਕੀਤਾ । ਇਹ ਲੋਕ ਤੇ ਪਰਲੋਕ ਜੋ ਪ੍ਰਥਮ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਰਚੇ ਮਿਚੇ ਹਨ ਉਨ੍ਹਾਂ ਨੂੰ ਛੇਵੇਂ ਪਾਤਸ਼ਾਹ ਨੇ ਨਿਖੜਵੇਂ ਰੂਪ ਵਿੱਚ ਪੇਸ਼ ਕੀਤਾ । ਗੁਰੂ ਨਾਨਕ ਸਾਹਿਬ ਦੁਆਰਾ ਕਾਇਮ-ਮੁਕਾਮੀ ਸਮਾਜੀ ਤੇ ਰਾਜਸੀ ਪ੍ਰਬੰਧ ਦੀ ਪੜਚੋਲ, ਲਬੁ ਪਾਪ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰ ਅਤੇ ਰਾਜੇ ਸ਼ੀਹ ਮੁਕੱਦਮ ਕੁਤੇ ਅਤੇ ਕਲਿਕਾਤੀ ਰਾਜੇ ਕਸਾਈ ਧਰਮ ਪੰਥ ਕਰ ਉਡਰਿਆ ਖਾਲੀ ਪੜਚੋਲ ਹੀ ਨਹੀਂ ਸੀ, ਸਗੋਂ ਇਸ ਦਾ ਸਪੱਸ਼ਟ ਮਨੋਰਥ ਸੀ ਧਰਤੀ ਉੱਤੇ ਸੱਚ ਅਤੇ ਨਿਆਂ ਦਾ ਪ੍ਰਬੰਧ ਭਾਵ ਰੱਬੀ ਨਿਜ਼ਾਮ ਕਾਇਮ ਕਰਨਾ ਸੀ । ਸਿੱਖੀ ਅਨੁਸਾਰ ਸਭ ਮਨੁੱਖ ਮਾਤਰ ਨੂੰ ਪਰਮ ਕ੍ਰਿਪਾਲੂ ਅਕਾਲ ਪੁਰਖ ਨੇ ਕਿ ਉਹ ਨਿਰ-ਵਿਘਨ ਅਤੇ ਖੇੜੇ ਅਤੇ ਖੁਸ਼ੀਆਂ ਦਾ ਜੀਵਨ ਜੀ ਸਕਣ । ਭਾਵ - ਹਰਖ ਅਨੰਤ ਸੋਗ ਨਹੀਂ ਬੀਆ ਅਤੇ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜ ਜੀਉ (ਅੰਗ 73) ਪੰਚਮ ਪਾਤਸ਼ਾਹ ਦੀ ਸ਼ਹਾਦਤ ਕੋਈ ਸਬੱਬੀ ਵਾਪਰੀ ਘਟਨਾ ਨਹੀਂ ਸੀ । ਇਹ ਤੀਸਰੇ ਰਾਹ ਦਾ ਨਿਆਰਾਪਣ ਪ੍ਰਗਟ ਕਰਨ ਅਤੇ ਇਸ ਨੂੰ ਪੱਕੇ ਪੈਰੀਂ ਕਰਨ ਦੇ ਦੈਵੀ ਮਿਸ਼ਨ ਦਾ ਜਰੂਰੀ ਤੇ ਸਹਿਜ ਪੜਾਉ ਸੀ । ਇਸ ਸ਼ਹਾਦਤ ਦੇ ਜਰੀਏ ਗੁਰੂ ਸਾਹਿਬ ਇਸ ਸੱਚਾਈ ਨੂੰ ਪ੍ਰਮਾਣਿਤ ਕਰਨਾ ਚਾਹੁੰਦੇ ਸਨ ਕਿ ਗੁਰੂ ਨਾਨਕ ਸਾਹਿਬ ਦੁਆਰਾ ਚਲਾਇਆ ਤੀਸਰਾ ਪੰਥ ਨਿਰਮਲ ਤੇ ਨਿਆਰਾ ਹੈ ਅਤੇ ਆਪਣਾ ਇਹ ਨਿਆਰਾਪਣ ਸਲਾਮਤ ਰੱਖਣ ਲਈ ਇਸ ਨੂੰ ਇਤਿਹਾਸ ਅੰਦਰ ਸ਼ਹਾਦਤਾਂ ਦੀ ਲੰਮੀ ਵਾਟ ਤੈਅ ਕਰਨੀ ਪੈਣੀ ਹੈ ।
ਗੁਰੂ ਨਾਨਕ ਸਾਹਿਬ ਅਤੇ ਉਨ੍ਹ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ ਪਾ ਕੇ ਸਿੱਖ ਧਰਮ ਦਾ ਇਹ ਨਵਾਂ ਲਾਇਆ ਬੂਟਾ ਪਾਲਿਆ । ਲੋੜ ਪੈਣ ਉੱਤੇ ਸੱਚੇ ਪਾਤਸ਼ਾਹ ਨਾਨਕ ਤਤੀਆਂ ਤਵੀਆਂ ਉੱਤੇ ਬੈਠੇ, ਕ੍ਰਿਪਾਨ ਫੜ ਕੇ ਰਣ ਤਤੇ ਵਿੱਚ ਜੂਝੇ (ਛੇਵੇਂ ਜਾਮੇ ਵਿੱਚ) ਅਤੇ ਜਲਾਦਾਂ ਦਾ ਵਾਰ ਆਪਣੇ ਧਰਮ-ਪਾਕ ਸੀਸ ਉੱਤੇ ਸਹਾਰਿਆ (ਨੌਵੇਂ ਜਾਮੇ ਵਿੱਚ) ਅਤੇ ਚਰਮ ਸੀਮਾ ਉੱਤੇ ਪਹੁੰਚ ਕੇ ਆਪਣਾ ਸਰਬੰਸ ਆਪਣੇ ਨਾਦੀ ਪੁੱਤਰ, ਖ਼ਾਲਸਾ ਪੰਥ ਤੋਂ ਵਾਰ ਕੇ ਬਚਨ ਕੀਤਾ ਇਹ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ । ਸੱਚੇ ਸਾਹਿਬ ਦੇ ਨਿਰਾਲੇ ਚੋਜ, ਨਿਰਭੈ-ਨਿਰਵੈਰ ਪਹੁੰਚ ਅਤੇ ਆਪਾ ਵਾਰੂ ਪ੍ਰਵਿਤਰੀ ਨੇ ਸਦੀਆਂ ਦੇ ਦੱਬੇ ਕੁਚਲੇ ਲੋਕਾਂ ਦੇ ਕਪਾਟ ਖੋਲ੍ਹ ਦਿੱਤੇ । ਉਹ ਹਰ ਕਿਸਮ ਦੇ ਭੈਅ ਨੂੰ ਵਿਸਾਰ ਕੇ, ਲੋਹੜੇ ਦਾ ਆਤਮ ਵਿਸ਼ਵਾਸ਼ ਲੈ ਕੇ ਸਵਾ ਲੱਖ ਨਾਲ ਜੂਝਣ ਦੇ ਜਜਬੇ ਦੇ ਅਧੀਨ ਵੱਡੇ ਤੋਂ ਵੱਡੇ ਜਰਵਾਣੇ ਨਾਲ ਦੋ-ਦੋ ਹੱਥ ਕਰਨ ਲੱਗ ਪਏ । ਪਲਾਂ ਪਲਾਂ ਵਿੱਚ ਹਜ਼ਾਰਾਂ ਲੋਕ ਦਸਮੇਸ਼ ਪਿਤਾ ਦੇ ਖੰਡੇ ਦਾ ਅੰਮ੍ਰਿਤ ਛੱਕ ਕੇ ਚਿੜੀਆਂ ਵੀ ਬਾਜਾਂ ਉੱਤੇ ਭਾਰੂ ਪੈਣ ਲੱਗੀਆਂ । ਮਨੁੱਖੀ ਜ਼ਮੀਰ ਨੇ ਅਜਿਹੀ ਕਰਵਟ ਲਈ ਕਿ ਹੰਨੇ ਹੰਨੇ ਮੀਰ ਪੈਦਾ ਹੋ ਗਏ, ਸਭ ਜਾਲਮ ਮੈਦਾਨੋਂ ਖਦੇੜ ਦਿੱਤੇ ਗਏ ਅਤੇ ਸਹੀ ਮਾਅਨਿਆਂ ਵਿੱਚ ਏਥੇ ਪਹਿਲਾ ਲੋਕ ਰਾਜ ਸਥਾਪਤ ਹੋਇਆ (ਭਾਵ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਥਾਪਤ ਕੀਤਾ) ਇਹ ਇਕ ਵੱਡਾ ਕਰਿਸ਼ਮਾ ਸੀ, ਜੋ ਕਿਸੇ ਦੁਨੀਆਵੀ ਅੱਖ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ । ਮਨੁੱਖੀ ਜੀਵਨ ਦੀ ਹਰ ਧਰਾਤਲ ਦੀਆਂ ਕਦਰਾਂ ਕੀਮਤਾਂ ਵਿੱਚ ਜੁੱਗ-ਗਰਦੀ ਆ ਗਈ । ਉਲਟਾ ਜਗ ਕਾ ਹੋਇ ਵਰਤਾਰਾ ਅਨੁਸਾਰ ਗੰਗਾ ਸਮੁੰਦਰ ਵੱਲ ਵਹਿਣੋ ਹੱਟ ਕੇ ਪਹਾੜ ਦਾ ਰੁੱਖ ਕਰਨ ਲੱਗ ਪਈ । ਸਿੱਖ ਧਰਮ ਵਾਂਗ ਹੋਰ ਕਿਸੇ ਵੀ ਧਰਮ ਨੇ ਪੂਰੀ ਸ਼ਿਦਤ ਨਾਲ ਐਨੀ ਸੰਯੁਕਤਤਾ ਸਾਹਿਤ ਦੋ ਸੌ ਸਾਲ ਉੱਤੇ ਫੈਲੇ ਦੌਰ ਨੂੰ ਆਪਣੀ ਪੈਗੰਬਰੀ ਅਜ਼ਮਤ ਦਾ ਪਾਤਰ ਨਹੀਂ ਬਣਾਇਆ । ਸਿੱਖ ਧਰਮ ਵਾਂਗ ਕਿਸੇ ਵੀ ਹੋਰ ਧਰਮ ਦੇ ਦੈਵੀ ਅਨੁਭਵ ਨੇ ਮਨੁੱਖੀ ਫਿਤਰਤ ਅਤੇ ਅਮਲ ਨੂੰ ਐਨੀ ਦੇਰ, ਐਨੇ ਭਿੰਨ ਭਿੰਨ ਰੂਪਾਂ ਅਤੇ ਐਨੀਆਂ ਬਦਲਦੀਆਂ ਹਾਲਾਤਾਂ ਵਿੱਚ ਆਪਣਾ ਸੰਗੀ ਨਹੀਂ ਬਣਾਇਆ । ਕਿਉਂਕਿ ਸਿੱਖ ਧਰਮ ਦਾ ਮੂਲ ਗੁਰੂ ਨਾਨਕ ਦੀ ਸਿੱਖੀ ਅਤੇ ਧੁਰ ਕੀ ਬਾਣੀ ਹੈ । 
ਗੁਰਬਾਣੀ ਦੇ ਅਮਲ ਵਿੱਚੋਂ ਗੁਰਮੁਖਿ ਪੈਦਾ ਹੋਇਆ ਅਤੇ ਗੁਰਮੁਖਾਂ ਦੀ ਸੰਗਤ ਵਿੱਚੋਂ ਖ਼ਾਲਸਾ ਪ੍ਰਗਟ ਹੋਇਆ । ਇਹ ਸੰਸਾਰ ਦਾ ਸਿਰਫ ਤੇ ਸਿਰਫ ਇਕੋ ਇਕ ਇਨਕਲਾਬ ਹੈ ਜੋ ਖ਼ਾਲਸੇ ਦੇ ਰੂਪ ਵਿੱਚ ਇਕ ਨਵਾਂ ਮਨੁੱਖ ਸਿਰਜਣ ਵਿੱਚ ਸਫਲ ਹੋਇਆ, ਜੋ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੀ ਨਾਦੀ ਸੰਤਾਨ ਅਖਵਾਇਆ । ਇਹ ਇਕੋ ਇਕ ਅਜਿਹਾ ਇਨਕਲਾਬ ਹੈ, ਜਿਸ ਨੇ ਅਧਿਆਤਮਿਕਤਾ ਦੀ ਸਿਖਰ ਛੋਹੀ । ਇਸ ਦੀ ਇਹ ਵੀ ਵਿੱਲਖਣਤਾ ਹੈ ਕਿ ਇਸ ਨੇ ਪੀੜਤ, ਦਲਿਤ ਅਤੇ ਲਤਾੜੇ ਹੋਏ ਲੋਕਾਂ ਦੀ ਮਾਨਸਿਕਤਾ ਵਿੱਚ ਬੁਨਿਆਦੀ ਤਬਦੀਲੀ ਲਿਆ ਕੇ ਉਨ੍ਹਾਂ ਵਿੱਚ ਸਵੈਮਾਣ ਅਤੇ ਅਣਖ ਦੀ ਭਾਵਨਾ ਜਗਾਈ । ਅੰਤ ਵਿੱਚ ਗਿਆਨੀ ਦਿੱਤ ਸਿੰਘ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਹਾਂ ਕਿ ਭਾਈ ਖ਼ਾਲਸਾ ਤੀਸਰਾ ਪੰਥ ਹੈ, ਇਹ ਹਿੰਦੂ ਮੁਸਲਮਾਨਾਂ ਤੋਂ ਜੁਦਾ ਹੈ ਔਰ ਸਭ ਨੂੰ ਅਪਨੇ ਵਿੱਚ ਮਿਲਾਉਣ ਵਾਲਾ ਹੈ ਅਤੇ ਸਾਰੀ ਦੁਨੀਆਂ ਲਈ ਸਾਂਝਾ ਹੈ ਜੋ ਅੰਮ੍ਰਿਤ ਛਕੇ ਸਿੱਖ ਧਰਮ ਅਰਥਾਤ ਸਿੱਖ ਪੰਥ ਵਿੱਚ ਸ਼ਾਮਿਲ ਹੋਵੇ । ਇਕ ਹੋਰ ਬੇਨਤੀ ਹੈ ਕਿ ਕਾਸ਼ ! ਅੱਜ ਸਿੱਖ ਆਪਣੀ ਕੁੰਭਕਰਨੀ ਨੀਂਦ ਤਿਆਗ ਕੇ ਸਿੱਖ ਸਿਧਾਂਤਾਂ ਨੂੰ ਸਮਝ ਲੈਣ, ਤਾਂ ਕਿ ਸਿੱਖ ਧਰਮ ਅਤੇ ਸਿੱਖ ਕੌਮ ਦਾ ਨਿਆਰਾਪਣ ਕਾਇਮ ਰਹਿ ਸਕੇ, ਕਿਉਂਕਿ ਸਿਧਾਂਤ ਤੋਂ ਬਿਨਾਂ ਸਿੱਖੀ ਕਾਹਦੀ ਅਤੇ ਸਿੱਖੀ ਤੋਂ ਬਿਨਾਂ ਸਿੱਖ ਕਾਹਦਾ, ਸਿਧਾਂਤ ਗੁਰੂ ਨਾਨਕ ਦੀ ਸਿੱਖੀ ਦੀ ਆਤਮਾ ਹਨ । ਗੁਰਦੁਆਰਿਆਂ ਵਿੱਚ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੇ ਉਨ੍ਹਾਂ ਪ੍ਰਬੰਧਕਾਂ, ਪ੍ਰਚਾਰਕਾਂ ਨੂੰ ਵੀ ਟੋਕਣਾ ਪਵੇਗਾ, ਜਿਹੜੇ ਸਿੱਖੀ ਸਿਧਾਂਤਾਂ ਤੋਂ ਉਲਟ ਪ੍ਰਚਾਰ ਕਰਕੇ ਸੰਗਤਾਂ ਨੂੰ ਕਰਾਹੇ ਪਾ ਰਹੇ ਹਨ । ਜੇਕਰ ਗੁਰਦੁਆਰਿਆਂ ਵਿੱਚ ਸਿੱਖੀ ਸਿਧਾਂਤਾਂ ਅਨੁਸਾਰ ਪ੍ਰਚਾਰ ਹੋਵੇਗਾ ਤਾਂ ਹੀ ਆਉਣ ਵਾਲੀਆਂ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਦੀ ਸੋਝੀ ਕਰਵਾਈ ਜਾ ਸਕਦੀ ਹੈ । ਸਿੱਖੀ ਸਿਧਾਂਤਾਂ ਨੂੰ ਸਦੀਵੀ ਸੁਰੱਖਿਅਤ ਰੱਖਣ ਲਈ ਗੁਰੂ ਨਾਨਕ ਸਾਹਿਬ ਨੇ, ਗੁਰ ਸੰਗਤ ਬਾਣੀ ਬਿਨਾਂ ਦੂਜੀ Eਟ ਨਹੀਂ ਹਰਿ ਰਾਈ ਦੇ ਮੁਤਾਬਕ ਸ਼ਬਦਾਂ ਰਾਹੀਂ ਗੁਰੂ ਗ੍ਰੰਥ, ਗੁਰੂ ਪੰਥ ਦੇ ਬੀਜ ਵੀ ਪਹਿਲੇ ਜਾਮੇ ਵਿੱਚ ਹੀ ਬੀਜ ਦਿੱਤੇ ਸਨ । ਸਿੱਖ ਧਰਮ ਦਾ ਸਰੂਪ, ਸਿੱਖਾਂ ਦੀ ਵਿਰਾਸਤ, ਗੁਰੂ ਗ੍ਰੰਥ-ਗੁਰੂ ਪੰਥ ਹੀ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਦਾ ਪ੍ਰਤੀਕ ਹਨ । ਸਿੱਖ ਧਰਮ ਸਾਰੀ ਮਨੁੱਖਤਾ ਦਾ ਧਰਮ ਇਸ ਕਰਕੇ ਹੈ ਕਿਉਂਕਿ ਸਿੱਖ ਧਰਮ ਦਾ ਸੰਕਲਪ ਹਲੇਮੀ ਰਾਜ ਅਤੇ ਸਰਬੱਤ ਦਾ ਭਲਾ ਹੈ ।
ਜਦੋਂ ਕੌਮਾਂ ਜ਼ਿੰਮੇਵਾਰ ਹੋ ਜਾਣ ਤਾਂ ਉਨ੍ਹਾਂ ਨੂੰ ਲਿਖਤੀ ਸੰਵਿਧਾਨ ਮਿਲਦਾ ਹੈ । ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ (ਸਿੱਖ ਕੌਮ) ਨੂੰ ਗੁਰੂ ਗ੍ਰੰਥ, ਗੁਰੂ ਪੰਥ ਦਾ ਸੰਵਿਧਾਨ ਦਿੱਤਾ ਹੈ । ਸਿੱਖ ਧਰਮ ਵਿੱਚ ਸ਼ਬਦ-ਗੁਰੂ ਦੇ ਸਿਧਾਂਤ ਦੀ ਸਰਵਉੱਚਤਾ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤਿ ਸ਼ਬਦ ਰੂਪ ਵਿੱਚ ਸੁਭਾਇਮਾਨ ਹੈ । ਆਤਮਕ ਸਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀਵਤ ਗੁਰੂ ਹਨ । ਗੁਰੂ ਗ੍ਰੰਥ, ਗੁਰੂ ਪੰਥ ਦੇ ਸੰਵਿਧਾਨ ਨੂੰ ਅਮਲ ਵਿੱਚ ਲਿਆਉਣ ਨਾਲ ਹੀ ਸਿੱਖ ਕੌਮ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੀ ਹੈ - 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।
ਹਵਾਲੇ - (1) ਸ੍ਰੀ ਗੁਰੂ ਗ੍ਰੰਥ ਸਾਹਿਬ (2) ਭਾਈ ਗੁਰਦਾਸ ਜੀ ਦੀਆਂ ਵਾਰਾਂ (3) ਸਹਿਜੇ ਰਚਿE ਖ਼ਾਲਸਾ - ਲੇਖਕ ਹਰਿੰਦਰ ਸਿੰਘ ਮਹਿਬੂਬ (4) ਸਿੱਖ ਸੁਰਤਿ ਦੀ ਪਰਵਾਜ਼ - ਲੇਖਕ ਹਰਿੰਦਰ ਸਿੰਘ ਮਹਿਬੂਬ (5) ਦਸ ਗੁਰ ਦਰਸ਼ਨ - ਲੇਖਕ ਪ੍ਰੋ: ਪੂਰਨ ਸਿੰਘ (6) ਪੰਜਾਬ ਜੀਊਂਦਾ ਗੁਰੂ ਦੇ ਨਾਂ &lsquoਤੇ - ਲੇਖਕ ਪ੍ਰੋ: ਪੂਰਨ ਸਿੰਘ (7) ਸਿੱਖ ਹਿੰਦੂ ਨਹੀਂ - ਲੇਖਕ ਪ੍ਰਿੰ: ਲਾਭ ਸਿੰਘ (8) ਰਾਜ ਕਰੇਗਾ ਖ਼ਾਲਸਾ - ਲੇਖਕ ਸਿਰਦਾਰ ਕਪੂਰ ਸਿੰਘ (9) ਸਿੰਘ ਨਾਦ - ਲੇਖਕ ਸ: ਗੁਰਤੇਜ ਸਿੰਘ (10) ਸਿੱਖਾਂ ਦੀ ਸਿਧਾਂਤਕ ਘੇਰਾਬੰਦੀ - ਲੇਖਕ ਸ: ਅਜਮੇਰ ਸਿੰਘ (11) ਕਿਸ ਬਿਧ ਰੁਲੀ ਪਾਤਸ਼ਾਹੀ - ਲੇਖਕ ਅਜਮੇਰ ਸਿੰਘ (12) ਨਾਨਕ ਨਿਰਮਲ ਪੰਥ ਚਲਾਇਆ - ਲੇਖਕ ਸ: ਗੁਰਤੇਜ ਸਿੰਘ (13) ਜੀਵਨ ਚਰਿਤਰ ਗੁਰੂ ਨਾਨਕ ਦੇਵ ਜੀ - ਲੇਖਕ ਡਾ: ਤਿਰਲੋਚਨ ਸਿੰਘ (14) ਗੁਰੂ ਗ੍ਰੰਥ ਸਾਹਿਬ ਤੇ ਅਜੋਕਾ ਸੰਸਾਰ - ਲੇਖਕ ਡਾ: ਸਵਰਾਜ ਸਿੰਘ (15) ਹੰਨੇ ਹੰਨੇ ਪਾਤਸ਼ਾਹੀ - ਲੇਖਕ ਸ: ਜਗਦੀਪ ਸਿੰਘ (16) ਪੁਸਤਕ ਮੇਰੇ ਲੈਕਚਰ - ਲੇਖਕ ਪ੍ਰਿੰ: ਸਤਿਬੀਰ ਸਿੰਘ (17) ਜੀਵਨੀ ਭਾਈ ਦਿੱਤ ਸਿੰਘ ਜੀ ਗਿਆਨੀ - ਲੇਖਕ ਡਾ: ਕਰਨੈਲ ਸਿੰਘ ਸੋਮਲ (18) ਸ਼ਹੀਦ-ਬਿਲਾਸ ਸੰਤ ਜਰਨੈਲ ਸਿੰਘ - ਸੰਪਾਦਕ ਸ: ਗੁਰਤੇਜ ਸਿੰਘ ਸਵਰਨਜੀਤ ਸਿੰਘ (19) ਜਫ਼ਰਨਾਮਾ, ਵਿਆਖਿਆ - ਲੇਖਕ ਪਿਆਰਾ ਸਿੰਘ ਪਦਮ (20) Eੜਕਿ ਸਚਿ ਰਹੀ - ਲੇਖਕ ਸ: ਗੁਰਤੇਜ ਸਿੰਘ (21) ਖ਼ਾਲਸਾ ਫਤਹਿਨਾਮਾ - ਮਈ 2015