image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕੋਈ ਅਗਲੇ ਵਰਕੇ ਫੋਲ

ਲੇਖਕ, ਪੱਤਰਕਾਰ, ਮੀਡੀਆ ਅਤੇ ਕਲਮ ਦਾ ਭੀ ਮੁੱਢਲਾ ਧਰਮ ਹੁੰਦਾ ਹੈ, ਪਾਲਣ ਜਰੂਰੀ, ਮਾਂ-ਪਿਉ ਬੱਚੇ ਨੂੰ ਜਨਮ ਦੇ ਕੇ ਫਰਜਾਂ ਵਿੱਚ ਬੱਝਦਾ ਹੈ, ਇਸੇ ਸੰਦਰਭ ਵਿੱਚ ਜੇਕਰ ਕਿਸੇ ਲੋਕ ਸੇਵਕ ਦੇ ਅੰਤਰੀਵ ਵਿੱਚ ਕੋਈ ਉਗਾਣ ਦਾ ਕਿਣਕਾ ਆਵੇ ਤੇ ਸੋਚ ਡੂੰਘਾਈ ਵਿੱਚ ਚਲੀ ਜਾਵੇ ਅਤੇ ਉਹ ਹਾਵ ਭਾਵ ਚੰਗੇ, ਮਾੜੇ ਸਿੱਟਿਆਂ ਦੀ ਧੁਣਖ ਦੇਵੇ ਤਾਂ ਉਹ ਆਪਣੇ ਸਹਿਯੋਗੀ ਇਰਦ ਗਿਰਦ ਅਤੇ ਸੰਬੰਧਿਤਾਂ ਨਾਲ ਸਾਂਝੀ ਕਰਨੀ ਪਾਲਣ-ਪੋਸਣ ਵਰਗਾ ਫਰਜ਼ ਹੁੰਦਾ ਹੈ, ਮੈਂ ਨਾ ਤਾਂ ਕੋਈ ਪੁੱਛਿਆ, ਜੰਤਰ ਜਾਂ ਟੂਣੇ ਆਦਿ ਵਿੱਚ ਵਿਸ਼ਵਾਸੀ ਹਾਂ, ਨਾ ਹੀ ਵਗਦੀ ਨਦੀ ਵਿੱਚ ਚੱੁਭੀ ਜਰੂਰ ਦੀ ਯਕੀਨੀ, ਹਾਂ ਅਗਾਹ ਕਰਨਾ ਆਪਣੇ ਤਜਰਬੇ ਤੋਂ ਸਬਕ ਦੂਜਿਆਂ ਦੇ ਭਲੇ ਲਈ ਮਾੜੇ ਨਹੀਂ ਸਮਝਦੀ, ਲਿਖਤ ਦਾ ਧੁਰਾ ਹੈ ਕਿ ਅੱਜ ਭਾਵੇਂ ਪੌਣੀ ਸਦੀ ਹੋ ਚੱਲੀ ਹੈ, ਪੰਜਾਬੀ ਵਿਦੇਸ਼ੀ ਵੱਸੋਂ ਨੂੰ ਪਰ ਉਥੋਂ ਦੇ ਜਮਾਂਦਰੂਆਂ ਦੀ ਰੂਹ ਉਥੇ ਹੀ ਹੈ, ਪਰ ਅਸੀਂ ਇਹ ਹਾਲੇ ਹੱਕ ਇਥੇ ਜੰਮੇ ਸਾਡੇ ਬੱਚਿਆਂ ਨੂੰ ਦੇਣ ਲਈ ਰਜ਼ਾਮੰਦ ਨਹੀਂ ਹੋ ਸਕੇ, ਖੈਰ ਵਿਸ਼ਾ ਹੈ ਕਿ ਅੱਜ ਪੰਜਾਬ ਵਿੱਚ ਕਈ ਤਰ੍ਹਾਂ ਦੇ ਵਰਗ ਆਪਣੀ ਭੂੰਮੀ ਲਈ ਮੰਗਾਂ ਵਿੱਚ ਮਗਨ ਹਨ ਚਰਚਾ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਰਾਜ ਦੀ ਅਤੇ ਅੰਗ੍ਰੇਜ਼ ਰਾਜ ਦਾ ਉਨ੍ਹਾਂ ਦੇ ਸਪੁੱਤਰ ਦਲੀਪ ਸਿੰਘ ਨੂੰ (ਭਾਵੇਂ ਮਹਾਰਾਜਾ ਕਰਕੇ ਹੀ ਸੰਬੋਧਤ ਹਨ) ਰਾਜ ਤਾਂ ਕੀਤਾ ਨਹੀਂ ਸੀ, ਮਹਾਰਾਜਾ ਜੀ ਦੇ ਰਾਜ ਸਬੰਧੀ ਜਾਣਕਾਰੀ ਅੱਜ ਦੇ ਪੰਜਾਬ ਵਿੱਚ ਕੇਵਲ ਦੁਆਬਾ ਹੀ ਭਾਗਸ਼ਾਲੀ ਸੀ, ਮਾਲਵੇ ਦਾ ਹਿੱਸਾ ਤਾਂ ਰਿਆਸਤੀ ਸੀ ਅਤੇ ਲੁਧਿਆਣੇ ਦਾ ਚੁਗਿਰਦਾ ਅੰਗ੍ਰੇਜ਼ੀ ਰਾਜ ਜਿਸ ਕਰਕੇ ਸਿੱਖ ਰਾਜ ਦਾ ਨਿੱਘ ਬਹੁਤਾ ਤਾਂ ਹੁਣ ਫੇਰ ਪਾਕਿਸਤਾਨੀ ਪੰਜਾਬ ਹੈ, ਅੰਗ੍ਰੇਜ਼ ਰਾਜ ਤਾਂ ਫੇਰ ਉਥੇ ਭੀ ਸੀ, ਅੰਤ ਵਿਦਰੋਹ ਦੀਆਂ ਕੰਨਸੋਆਂ, ਤੌਰ ਤਰੀਕੇ ਤੇ ਅੰਤ ਅਣਉੱਚਿਤ ਵਸੀਲੇ ਭੀ ਖੜ੍ਹੇ ਹੋਏ, ਗਦਰੀ ਭਾਵਨਾ ਤੇ ਨਤੀਜੇ ਮਾਰੂ ਭੀ ਨਿਕਲੇ, ਪਰ ਅੱਗ ਸੁਲਗਣੋ ਨਹੀਂ ਹਟੀ ਤੇ ਅਖੀਰ ਹਵਾ ਨੇ ਭਾਂਬੜ ਮਚਾ ਹੀ ਦਿੱਤਾ, ਭਾਵੇਂ ਫਾਂਸੀਆਂ ਭੀ ਹੋਈਆਂ ਤੇ ਵੰਡ ਤੱਕ ਸਿੱਟਾ ਪੁੱਜਾ, ਵੰਡ ਕਿੰਨੀ ਕੁ ਕਾਰਗਰ ਹੋਈ, ਇਹ ਤਾਂ ਹੁਣ ਸਾਹਮਣੇ ਹੈ, ਪੰਜਾਬ ਤੇ ਇਹਿਤਾਸਕ ਗੁਰੂ ਅਸਥਾਨ ਛੱਡਣੇ ਪਏ, ਜੋ ਮਨੁੱਖਤਾ ਦਾ ਤੂਖਮ ਤੇ ਘਾਣ ਉਹਨੂੰ ਤਾਂ ਬਹੁਤੀ ਮਹੱਤਤਾ ਨਹੀਂ ਦਿੰਦੀ ਜਾਂਦੀ, ਬੂ-ਦੁਹਾਈ ਤਾਂ ਅਰੰਭ ਹੋ ਗਈ ਸੀ, ਇਕ ਦੂਜੇ &lsquoਤੇ ਦੂਸ਼ਣਬਾਜ਼ੀ, ਜੀ ਅੰਗ੍ਰੇਜ਼ ਤਾਂ ਸਾਨੂੰ ਦੇਸ ਦੇਣ ਲਈ ਰਾਜ਼ੀ ਸਨ, ਪਰ ਸਾਡੇ ਸਿੱਖ ਨੇਤਾ ਲਿੱਦ ਕਰ ਗਏ, ਗੱਦਾਰੀ ਦਾ ਟਿੱਕਾ ਲੱਗਦਾ ਰਿਹਾ ਹੈ, ਭਾਵੇਂ ਸੱਚ ਤਾਂ ਇਹ ਹੈ ਕਿ ਅੰਗ੍ਰੇਜ਼ ਨਹਿਰੂ ਗਾਂਧੀ ਤੋਂ ਪਰ੍ਹਾਂ ਹੋ ਸਕਦੇ ਸੀ ? ਇਹ ਗਾਲਬ ਦੇ ਕਥਨ ਦਾ ਕਿ ਦਿਲ ਕੋ ਬਹਿਲਾਨੇ ਕੇ ਲੀਏ ਖਿਆਲ ਅੱਛਾ ਹੈ, ਅੰਗ੍ਰੇਜ਼ ਕੱਢੋ ਤੇ ਸ਼ਹੀਦ ਭੀ ਮੰਨੋ ਵਾਰਦਾਤਾਂ ਵਾਲਿਆਂ ਨੂੰ ਪਰ ਅੰਗ੍ਰੇਜ਼ਾਂ ਦੇ ਰਾਜ ਨੂੰ ਮੋਹਰ ਲਾਉਣ ਮਗਰੇ ਹੀ ਭੱਜੇ, ਇਹ ਭੀ ਸੱਚ ਹੈ ਕਿ ਸਾਰਾ ਪੰਜਾਬ ਅੰਗ੍ਰੇਜ਼ ਹਕੂਮਤ ਤੋਂ ਦੁਖੀ ਨਹੀਂ ਸੀ, ਮੇਰੀ ਦਾਦੀ ਪ੍ਰਸ਼ੰਸਕ ਸੀ, ਮੇਰੇ ਪਿਤਾ ਫੌਜ ਵਿੱਚ ਪਿੱਛੋਂ ਕੇਵਲ 7 ਸਾਲ ਹੀ ਰਹਿ ਸਕੇ, ਕਹਿੰਦੇ ਸਨ ਮੇਰਾ ਮਨ ਨਹੀਂ ਲੱਗਿਆ ਜੋ ਕਦਰ ਅੰਗ੍ਰੇਜ਼ ਸਾਹਬ ਮੇਰੀ ਕਰਦਾ ਸੀ, ਮੈਂ ਭੁੱਲ ਨਾ ਸਕਿਆ ਤੇ ਛੱਡ ਆਏ, ਹੁਣ ਟਿੱਕ ਕੇ ਰਾਜ ਦਾ ਸਮਾਂ ਤਾਂ ਆਪਸ ਵਿੱਚ ਭੀ ਨਾ ਬਣਾ ਸਕੇ, ਝਗੜੇ ਝਮੇਲੇ ਹੁਣ ਤੱਕ ਹੀ ਚੱਲ ਰਹੇ ਹਨ, ਕੋਈ ਸ਼ੱਕ ਨਹੀਂ ਵਿੱਦਿਆ ਅਤੇ ਰੇਲਾਂ ਦਾ ਜਾਲ ਅੰਗ੍ਰੇਜ਼ੀ ਸੋਚ ਨੇ ਅੱਜ ਦੇ ਪੰਜਾਬ ਵਿੱਚ ਵਧੀਆ ਭਾਗ ਪਾਇਆ, ਨਹੀਂ ਤਾਂ ਸਾਡੇ ਵਰਗੀਆਂ ਨੂੰ ਕੀਹਨੇ ਐੱਮੇ।ਏ। ਦੇਖਣ ਦੇਣੀ ਸੀ, ਭਾਵੇਂ ਮਾਪਿਆਂ ਦਾ ਤਾਂ ਲੱਕ ਟੁੱਟਿਆ ਫੀਸਾਂ ਭਰ ਭਰ, ਕਾਸ਼ ਅਸੀਂ ਭੀ ਰਿਜ਼ਰਵ ਹੁੰਦੇ, ਅੱਜ ਕਿਧਰੇ ਵੱਡੇ ਅਫ਼ਸਰ ਬਣੇ ਹੁੰਦੇ ਤੇ ਕਈਆਂ ਦੇ ਪਾਸੇ ਠੋਕਦੇ, ਹੁਣ ਆਉ ਪੱਤਰੀ ਫਰੋਲੀਏ, ਬਟਵਾਰੇ ਨੇ ਸਿੱਖਾਂ ਨੂੰ ਹਲੂਣੀ ਹੀ ਰੱਖਿਆ ਹੈ, ਭਾਵੇਂ ਵੱਢ ਵਢਾਕੇ ਵਿੱਚ ਚੰਗਾ ਹਿੱਸਾ ਪਾਇਆ, ਹੁਣ ਭੀ ਹੁੱਭੀ ਜਾਂਦੇ ਨੇ ਜੀ ਅਜ਼ਾਦੀ ਵਿੱਚ ਸਾਡੀਆਂ 95% ਕੁਰਬਾਨੀਆਂ ਨੇ, ਪਰ ਅਸੀਂ ਕੁਰਬਾਨੀ ਕਰਕੇ ਲਈ ਪਰ ਖੱਟਿਆ ਕੀ ? ਨਾਅਰਾ ਕਾਲ੍ਹਾ ਦਿਵਸ ਹੈ ਜੀ, ਕਾਲੀ ਝੰਡੀ ਕੁਰਬਾਨੀ ਦੀ, ਕੋਈ 40 ਕੁ ਸਾਲ ਤਾਂ ਅੱਡ ਦਾ ਦੇਸ਼ ਦੀ ਮੰਗ ਉੱਠ ਖੜ੍ਹੀ ਹੈ, ਪਹਿਲਾਂ ਵਿਦੇਸ਼ਾਂ ਵਿੱਚ ਹੀ ਸੀ, ਹੁਣ ਭੀ ਬਹੁਤੀ ਉੱਧਰ ਹੀ ਹੈ, ਪਰ ਪੰਜਾਬ ਵਿੱਚ ਨਿੱਕ ਨੇਮ ਨਾਲ ਬੁਲਾਈ ਜਾਂਦੀ ਹੈ, ਸ਼ਾਇਦ ਦੇਸ਼ ਦੀ ਹਕੂਮਤ ਭੀ ਅੰਦਰੋਂ ਚਾਹੁੰਦੀ ਹੈ, ਮੰਗਣ ਤੇ ਅਸੀਂ ਕੁਟੀਏ ਭੀ ਤੇ ਅੰਦਰੀਂ ਭੀ ਸੁੱਟੀਏ ਤੇ ਆਪਣਾ ਏਜੰਡਾ ਪੂਰਾ ਕਰ ਭੀ ਲਈਏ, ਅਸਲੀਅਤ ਤੇ ਝਾਤੀ ਮਾਰੀਏ :- ਵੰਡ ਵਿੱਚ ਘਾਟਾ ਖਾਧਾ, ਫੇਰ ਹਫ਼ੜਾ ਦਫੜੀਆਂ ਮਚਾਈਆਂ, ਧਰਨੇ-ਮੋਰਚੇ, ਨਤੀਜਾ ਪੰਜਾਬ ਦੇ ਤਿੰਨ ਟੁੱਕੜੇ, ਹਿਮਾਚਲ, ਹਰਿਆਣਾ, ਪਾਣੀਆਂ ਦਾ ਮੁੱਦਾ ਤਾਕਤ ਨਸ਼ਟੀ ਹੱਟਦੀ ਹੀ ਨਹੀਂ, ਏਕਤਾ ਹੋਣ ਦਿੱਤੀ ਨਹੀਂ ਜਾਂਦੀ, ਖੇਤਰੀ ਪਾਰਟੀ ਦਾ ਵਿਰੋਧ, ਧਾਰਮਿਕ ਸੰਸਥਾਵਾਂ ਦਾ ਵਿਰੋਧ, ਬਹੁਤਾ ਸਮਾਂ ਰਾਜ਼ ਤਾਂ ਕਾਂਗਰਸ ਦਾ ਹੀ ਰਿਹਾ ਤੇ ਪਿੱਠੂ ਬਣ ਕੇ ਰਹੇ ਪੰਜਾਬੀ, ਵਿੱਚੋਂ ਸਿੱਖ ਸਭ ਸਿੱਖਾਂ ਦੇ ਘਰੀ ਜਨਮੇ, ਸ਼੍ਰੋਮਣੀ ਕਮੇਟੀ ਤੋਂ ਵਿੱਦਿਆ ਲਈ ਤੇ ਲਾਭ ਕਾਂਗਰਸ ਨੂੰ ਦਿੱਤਾ, ਸਵ: ਸਵਰਨ ਸਿੰਘ, ਉਮਰਾਉ ਸਿੰਘ, ਗਿਆਨੀ ਜੈਲ ਸਿੰਘ ਤੇ ਹੋਰ, ਅਖੀਰ ਜੋ 84 ਦਾ ਗਦਰ ਮਚਵਾਇਆ, ਉੱਚ ਅਸਥਾਨ ਦੀ ਬੇਹੁਰਮਤੀ, ਆਸਥਾ ਦਾ ਕੇਂਦਰ, ਸ਼ਰਧਾਲੂਆਂ ਦੇ ਕਤੇਲਆਮ, ਮਾਸੂਮਾਂ ਦਾ ਘਾਣ ਤੇ ਕਰਵਾਇਆ ਭੀ ਸਾਡਿਆਂ ਹੱਥੋਂ, ਸਬਕ ਕੋਈ ਨਹੀਂ, ਹੁਣ ਦੇਖੋ ਕਿਵੇਂ ਸ਼ਕਤੀ ਖੇਹ ਵਿੱਚ ਰੋਲ ਰਹੇ ਹਨ, ਜੰਗ ਦਾ ਮਕਾਨ ਬਣਾਈ ਜਾਂਦੇ ਹਨ, ਪਹਿਲਾਂ ਬਾਰਡਰਾਂ ਤੇ ਸਰਮਾਏ ਦਾ ਹੀ ਨਹੀਂ ਮਨੁੱਖਤਾ ਦਾ ਭੀ, ਹਾਸਲ ਕੀ ਬੱਸ ਅੰਦਰਲੀ ਭੜਾਸ, ਗਾਲ੍ਹਾਂ, ਭੱਧੀ ਬੋਲੀ, ਧੌਣ ਤੇ ਗੋਡੇ, ਚੱਕ ਦਿਆਂਗੇ, ਦੱਬ ਦਿਆਂਗੇ, ਕਲਾਕਾਰਾਂ, ਲੇਖਕਾਂ, ਗਵਈਆਂ, ਕਵੀਆਂ ਤੇ ਤਮਾਸ਼ਬੀਨਾਂ ਝੰਡਾ ਲਾਹਿਆ, ਪਹਾੜ ਪੱਟਿਆ, ਚੂਹਾ ਕੱਢ ਲਿਆਂਦਾ ਕਿਸਾਨ ਯੂਨੀਅਨ ਨੇ ਭਾਵੇਂ ਚਲੋ ਪੈਸਾ ਬਗਾਨਾ ਹੀ ਸੀ ਪਰ ਨੁਕਸਾਨ ਤਾਂ ਸੂਬੇ ਦਾ ਸੀ, ਆ ਗਏ ਭੰਗੜੇ ਪਾਉਂਦੇ ਜਿੱਤ ਕੇ ਆਏ ਫਤਹਿ ਹੋ ਗਈ ਕੇਂਦਰ ਭਲਾ ਦੱਸੋ ਇੰਨਾ ਜਿੰਨਾ ਚਤਰ ਭੀ ਨਹੀਂ ਸੀ ਭੇਜਤੇ ਅਖੇ ਸੱਜਣਾਂ ਨੂੰ ਦੇ ਦਿਉ ਖੱਟ ਵੇ, ਇੰਨਾ ਜਾਜੀਆਂ ਨੂੰ ਦੇ ਦਿਉ ਸੀਰਨੀ । ਹੁਣ ਕਹਿੰਦੇ ਧੋਖਾ ਕਰਤਾ ਜੀ, ਪਰ ਭਾਈ ਧੋਖਾ ਮੰਨਿਆ ਤਾਂ ਤੁਸੀਂ ਆਪਣੇ ਨਿੱਜੀ ਹਿੱਤਾਂ ਲਈ, ਵੰਡ ਵੇਲੇ ਦੇ ਸਿੱਖ ਨੇਤਾ ਤਾਂ ਗੱਦਾਰ ਸੀ, ਤੁਸੀਂ ਫੇਰ ਕੀ ? ਅੰਤ ਨੂੰ ਜੋ ਭਾਣਾ ਭਾਵੀ ਮੈਂ ਭਾਸਦੀ ਹਾਂ ਕਿ ਪੰਜਾਬ ਨੂੰ ਖਾਲਿਸਤਾਨ ਤਾਂ ਕੀ ਕਿਧਰੇ ਹੋਰ ਚੰਦ ਹੀ ਨਾ ਚੜਾ ਬੈਠਣ, ਇਹ ਮੱਛਰੇ ਧਰਨੇਕਾਰੀ, ਮੋਰਚਿਆਂ ਵਾਲੇ ਵਿਦੇਸ਼ਾਂ ਤੋਂ ਜਾ ਜਾ ਕੇ ਹੱਲਾਸ਼ੇਰੀਆਂ ਦੇਣੇ, ਪੈਸਾ ਕਿਧਰੋਂ ਲੈਂਦੇ ਨੇ ਕਿਧਰੇ ਦਿੰਦੇ ਨੇ, ਦੇਸ਼ ਦੇ ਰਾਜ ਕਰਨੇ ਬੜੇ ਮੱਕਾਰ ਹੁੰਦੇ ਨੇ, ਆਹ ਰੂਸ ਤੇ ਯੂਕਰੇਨ ਦਾ ਦੇਖ ਲਵੋ, ਦੂਜੇ ਦੇਸ਼ ਮੱਦਤਾਂ ਦੇ ਦੇ ਕੇ ਉਕਸਾਈ ਜਾਂਦੇ ਨੇ, ਤਜ਼ਾਰਤ ਦਾ ਥੱਲਾ ਲੱਗ ਗਿਆ, ਕਬਜ਼ੇ ਹੋਈ ਜਾਂਦੇ ਨੇ, ਉਹਦੇ ਕਰਕੇ ਸਾਡੇ ਭੀ ਕੁਹਾੜਾ ਵੱਜੀ ਜਾਂਦਾ ਹੈ, ਚੀਜ਼ਾਂ ਮਿਲਣੀਆਂ ਔਖੀਆਂ ਦੁੱਗਣੀ ਕੀਮਤ ਤੇ, ਹੁਣ ਆਹ ਸਾਬਕਾ ਜਾਵਦ ਕਹਿੰਦਾ ਖਜ਼ਾਨਾ ਭਰਨ ਲਈ 20 ਪੌਂਡ ਡਾਕਟਰ ਦੀ ਫੀਸ ਲਾ ਦਿਉ, ਭਲਾ ਕੌਣ ਭਰ ਸਕੂ ? ਆਪ ਤਾਂ ਹੁਣ ਤੁਰਦਾ ਬਨਣਾ ਹੈ ਪੈਸਾ ਕਮਾ ਧਮਾ ਕੇ ਭਾਈ ਅਮੀਰਾਂ ਨੂੰ ਲਾਵੋ, ਫਰੀ ਇਲਾਜ ਬੰਦ ਕਰ ਦਿਉ, ਗਰੀਬਾਂ ਨੂੰ ਤਾਂ ਫੇਰ ਮਾਰਨ ਦੀ ਸਕੀਮ ਹੋਈ, ਟੋਰੀ ਪਾਰਟੀ ਨੂੰ ਭੁੰਜੇ ਹੀ ਸਿੱਟੂ । ਮਾੜੇ ਮਿੱਤਰ ਨਾਲੋਂ ਸਿਆਣਾ ਦੁਮਸ਼ਣ ਚੰਗਾ । ਪੰਜਾਬ ਵਿੱਚ ਸੀ ਤਾਂ ਜਦੋਂ ਪੁਰੇ ਦੀ ਹਵਾ, ਬੱਦਲਵਾਈ, ਘਟਾਂ ਤੇ ਨੇਰ੍ਹਾ ਜਿਹਾ ਹੋਣ ਲੱਗਣਾ ਤਾਂ ਸਭਨਾਂ ਨੇ ਆਪਣੇ ਸਮੇਟੇ ਸਾਂਭਣ ਆਦਿ ਲੱਗ ਜਾਣਾ ਬਈ ਮੀਂਹ ਆਊ, ਕਈ ਊਂਦਿਆਂ ਸਭ ਕੁਝ ਭਿਉਂ ਲੈਣਾ, ਨਿਰਣਾ ਇਹ ਹੈ ਕਿ ਪੁਰਾਣੇ ਕਿਸੇ ਦੇਖਿਆ ਤੇ ਪੜਚੋਲਿਆਂ ਅਨੁਭਵ ਹੈ ਕਿ ਪਹਿਲਾਂ ਹਫੜਾ ਦਫੜੀਆਂ, ਫੇਰ ਗਵਰਨਰੀ ਤੇ ਅੰਤ ਨੂੰ ਫੌਜ &lsquoਤੇ ਜਾ ਕੇ ਨਿਬੇੜਾ, ਪਤਾ ਨਹੀਂ ਕੌਣ, ਕਿਥੇ, ਕੀਹਦੇ ਨਾਲ ਜੋੜਿਆ ਜਾਵੇ, ਪੰਜਾਬ ਦਾ ਨਉਂ ਮੁਹਾਂਦਰਾ ਨਕਸ਼ਾ ਕੀ ਬਣੂ, ਜਿਮੇ ਵਿਦੇਸ਼ਾਂ ਵਿੱਚ ਆਏ ਆਪਣੀ ਮਿੱਟੀ ਨੂੰ ਹੀ ਮੰਨਦੇ ਹਨ, ਇਸ ਦੇਸ਼ ਨਾਲ ਸਿਦਕ ਨਹੀਂ (ਮੇਰਾ ਤਾਂ ਹੈ) ਇਸੇ ਤਰ੍ਹਾਂ ਪੰਜਾਬ ਜੋ ਰੁਜ਼ਗਾਰੀ ਹਨ ਕਮਾਉਣ ਆਏ ਉਨ੍ਹਾਂ ਦਾ ਮੋਹ ਨਹੀਂ, ਬੱਸ ਸਾਂਝੇ ਬਾਬੇ ਨੂੰ ਕੌਣ ਰੋਊ, ਬਹਿ ਕੇ ਰੁਦਕ ਸੁਣਾਵਾਂ ਬੁੱਢੜੇ ਲਾੜੇ ਦੇ । ਧਰਮ-ਪਾਲਕ=ਮਾਨਵ, ਪ੍ਰਚਾਰਕ ਭੀ ਦੇਖੋ ਰੱਬ ਦੀ ਕਰਨੀ, ਹੋਂਦ ਤੇ ਪ੍ਰਕਿਰਿਆ ਤੋਂ ਲਾਂਭੇ ਕਰਤੇ ਨੇ ਮਨੱੁਖ ਤੇ ਤੀਮੀ ਅੱਡਰੇ ਕਿਉਂ ਬਨਾਉਣੇ ਸਨ, ਜੇ ਲੋੜ ਨਹੀਂ ਸੀ ? ਹੁਣ ਮੁੰਡਾ, ਕੁੜੀ, ਕੁੜੀ ਮੁੰਡਾ ਤੇ ਕੰਮਾਂ-ਕਾਰਾਂ ਵਿੱਚ ਭੀ ਤਾਂ ਬਰਾਬਰਤਾ ਕੀਤੀ ਹੀ ਸੀ, ਖੇਡਾਂ ਵਿੱਚ ਮਨੱੁਖਾਂ ਖੇਡਾਂ ਅੱਡ ਸਨ, ਹੁਣ ਦੇਖੋ ਹੇਠਲੀ ਉੱਤੇ ਕੁੜੀਆਂ ਭਲਵਾਨ, ਕਬੱਡੀ ਕੀ ਕੀ, ਫੇਰ ਕਿਵੇਂ ਹਰਕਤਾਂ ਦੀਆਂ ਤੇ ਛੇੜ ਦੀਆਂ ਪ੍ਰਸਾਰਨਾ, ਰੱਬ ਤੋਂ ਮੁਨਕਰ ਹੈ, ਲੋਕਾਈ ਧਰਮ ਨੂੰ ਮੰਨਣ ਵਾਲੀ ਗਾਥਾ ਹੈ ਹੀ ਨਹੀਂ, ਧਰਮ ਰੱਖਿਆਕ ਭੀ ਇਸ ਪਾਸੇ ਧਿਆਨ ਦੇ ਕੇ ਸਮਝਾਉਣੋ ਕੰਨੀ ਕੁਤਰ ਵਿਸ਼ਾ ਇਨਸਾਫ ਮੋਰਚਾ, ਭਾਈ ਇਨਸਾਫ ਤਾਂ ਪਹਿਲਾਂ ਆਪ ਹੀ ਦੇਣ ਦੇ ਹਾਮੀ ਨਹੀਂ, ਮੰਗਣ ਲੱਗੇ ਸੋਚਣ ਜੀ ਬੜੀ ਹਾਜ਼ਰੀ ਹੈ, ਬੰਦੇ ਉਹ ਹੀ ਹਨ ਹੋਰ ਮੋਰਚੇ ਵਿੱਚ ਢੋਏ ਜਾਂਦੇ ਨੇ ਇਹ ਕੋਈ ਅਨੋਖਾ ਨਹੀਂ, ਇਹ ਭੀ ਧੜੇ ਦਾ ਹੈ, ਪ੍ਰਸਿੱਧੀ ਲਈ ਹੈ, ਬੇਬੇ ਤਾਂ ਕੋਈ ਭੀ ਪ੍ਰਧਾਨ ਨਹੀਂ, ਬਾਪੂ ਜਰੂਰ ਹੈ, ਬਾਕੀ ਤਾਂ ਬੁਲਾਰੇ ਜੀਹਨਾਂ &lsquoਤੇ ਕਈ ਕਈ ਕੇਸ ਹਨ, ਬੰਦੀ ਸਿੰਘ ਭੀ ਇਕੋ ਹੀ ਕੇਸ ਵਿੱਚ ਸਜ਼ਾਵਾਂ ਵਾਲੇ ਨਹੀਂ, ਅੱਡ-ਅੱਡ ਤੇ ਕਈ ਤਾਂ ਕਈ ਕੇਸਾਂ ਵਿੱਚ, ਭਲਾ (ਬਾਪੂ ਗੁਰਚਰਨ ਸਿੰਘ) (ਹਵਾਰੇ ਦਾ) ਕਹਿੰਦਾ ਸਾਰੇ ਨੌਂ ਹੀ ਮੋਰਚੇ ਵਿੱਚ ਬਰੀ ਹੋ ਕੇ ਆਉਣਗੇ ਤਾਂ ਉੱਠਾਂਗੇ, ਦੇਖਦੇ ਜਾਉ ਫੁਕਾਨੇ ਦੀ ਪੰਪ ਕਿੰਨੀ ਕੁ ਦੇਰ ਰਹੂਗੀ, ਸਰਚਾਂਦ ਸਿੰਘ ਤੇ ਹਰਿਸਿਮਰਨ ਸਿੰਘ ਆਪਣੀ ਜੱਦੀ ਲਿਖਤ ਲਈ, ਵਕੀਲ ਆਪਣੀ ਹੋਂਦ ਲਈ, ਸਾਧਾਰਨ ਲੋਕਾਂ ਨੂੰ ਤਾਂ ਕਿਸੇ ਦਾ ਭੀ ਪਤਾ ਨਹੀਂ ਕੌਣ ਭੀ ਹਨ, ਆਪਸ ਖੁੰਦਕਾਂ ਕੱਢਦੇ ਨੇ ਮੋਰਚੇ ਦਾ ਤਾਂ ਮੰਤਵ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਤੇ ਅੰਤ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਘੋਲ ਹੈ, ਕੱਖ ਪਾਵਾਂ ਟੁੱਕ ਮੁੜ ਮੁੜ ਉਹ ਹੀ ਰਟਨ, ਸਰੂਪ ਕਿਥੇ, ਬੇਅਦਬੀ, ਬਰਗਾੜੀ, ਕੋਟਕਪੂਰਾ ਕਾਂਡ, ਸੌਦਾ ਸਾਧ ਦੀ ਪਰੋਲ, ਕਿਸਾਨ ਆਗੂ ਭੀ ਉਪਰੋਂ ਹਾਜਰੀਨ, ਮੋਰਚੇ ਤਾਂ ਉਨ੍ਹਾਂ ਆਪਣੇ ਲਾਉਣੇ ਹੀ ਹਨ, ਇਨਸਾਫ ਮੋਰਚਾ ਭੀ ਬਰਾਦਰੀ ਘੇਰੇ ਵਿੱਚੋਂ ਬਾਹਰ ਨਹੀਂ, ਸੱਤਰਾਂ ਲਿਖਾਂ ਰੁੱਤਾਂ ਫਿਰੀਆਂ ਨੇ ਜੋ ਵੇ ਕੀ ਕਹਿੰਦੀਆਂ ਨੇ ਉਹ ਮੇਰੇ ਊਣੇ ਨੇ ਹਾੜ, ਸੱਖਣੇ ਨੇ ਪੋਹ, ਆਪਾਂ ਸੁਹਿਰਦ ਕੋਈ ਭੀ ਨਹੀਂ, ਸਲਾਮਤ ਰਹੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ