image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਿੰਘ ਗੱਜਦੇ ਬੱਜਦੇ ਸੱਜਦੇ ਨੇ

ਟਿੱਕ ਕੇ ਬੈਠਣਾ ਭੀ ਕੋਈ ਜੀਵਨ ਹੈ ਨਾਲ ਹੀ ਗੁਰੂ-ਗ੍ਰੰਥ ਸਾਹਿਬ ਨੂੰ ਘੁਮਾਈ ਫਿਰਦੇ ਨੇ, ਬੇਅਦਬੀ ਲਈ ਇਨਸਾਫ ਮੋਰਚਾ ਤੇ ਗੁਰੂ ਨੂੰ ਮੋਟਰਵੇਅ ਤੇ ਚੱਕੀ ਫਿਰੋ ਤੇ ਸੁਸ਼ੋਭਿਤ ਕਰੋ, ਬੜਾ ਸਤਿਕਾਰ ਹੈ, ਪਰ ਇਹ ਇਨ੍ਹਾਂ ਦੇ ਅਕਾਲ ਤਖ਼ਤ ਦੇ ਜਥੇਦਾਰ ਦਾ ਆਦੇਸ਼ ਹੋਵੇਗਾ, ਅਸਲੀ ਤਾਂ ਇਸ ਧਰਮ-ਰਹਿਤ, ਬੇਸੋਝੀ ਤੇ ਭੂਤਰੀ ਭੀੜ ਅੱਗੇ ਬੇਵੱਸ ਹੋਵੇਗਾ, ਪਰ ਸਿੱਖ ਭੀ ਕੁਸਕਦੇ ਨਹੀਂ, ਸਗੋਂ ਵਹੀਰਾਂ ਘਤੀ ਦੌੜਦੇ ਨੇ ਸ਼ਮੂਲੀਅਤ ਲਈ, ਕੁਝ ਤੱਥ ਫਰੋਲਣੇ ਕਲਮਾਂ ਦਾ ਅਧਿਕਾਰ ਹੁੰਦਾ ਹੈ, ਕ੍ਰਿਸ਼ਨ ਭਗਵਾਨ (ਕ੍ਰਿਸ਼ਨ ਤਾਂ ਸਿੱਖ ਨਉਂ ਹੀ ਨਹੀਂ) ਵਿਦੇਸ਼ਾਂ ਤੋਂ ਹੋ ਕੇ ਗਿਆ ਕਰਕੇ ਸ਼ਾਇਦ ਨਉਂ ਕਈ ਰੱਖਣੇ ਪੈਂਦੇ ਨੇ, ਮੋਰਚੇ ਤੇ ਗੋਲੀ ਦਾ ਸ਼ਿਕਾਰ ਹੋਇਆ, ਨਾਲ ਹੀ ਰਿਸ਼ਤੇਦਾਰ ਭੀ, ਡੂੰਘਾ ਸੋਚੋ ਕਿ ਪੁਲਸ ਨੇ ਕੇਵਲ ਇਹ ਦੋ ਹੀ ਕਿਉਂ ਮਾਰੇ ? ਗੋਲੀ ਤਾਂ ਫੇਰ ਕਈਆਂ &lsquoਤੇ ਚੱਲਦੀ, ਕੀ ਖੁੰਦਕ, ਜਿੱਦਬਾਜ਼ੀ ਦੀ ਖੇਡ ਨਹੀਂ ਹੋ ਸਕਦੀ ? ਪੁਲਸ ਦਾ ਅਸਲਾ ਤੇ ਬਰੂਦ ਤਾਂ ਅੱਜ ਝੱਬਦੇ ਹੀ ਲੱਭ ਲਿਆਉਂਦੇ ਨੇ, ਭ੍ਰਿਸ਼ਟਾਚਾਰ ਵਿੱਚ ਕੀ ਨਹੀਂ ? ਕਿਉਂ ਕੇਵਲ ਇਹ ਹੀ ਦੋ ਸ਼ਹੀਦ ਮਹਾਨ ਹਨ ? ਹਜ਼ਾਰਾਂ ਦੀ ਗਿਣਤੀ ਦੇ ਕੋਈ ਮੋਰਚਾ ਨਹੀਂ ਕੋਈ ਧਰਨਾ ਨਹੀਂ ਸੀ ਧਰਮ ਹੇਤ ਨਿਮਨ ਹੁੰਦੇ ਸਨ, ਹੁਣ ਤੱਕ ਕਪੂਰਥਲੇ ਵਾਲੇ ਨੌਜਵਾਨ ਨੂੰ ਭੀ ਸ਼ਹੀਦ ਮੰਨਣ ਵਾਲੇ ਇਹ ਨਹੀਂ ਕਬੂਲ ਸਕੇ ਕਿ ਨੌਜਵਾਨ ਕੋਈ ਕਾਨੂੰਨ ਨੀ ਮੰਨਦੇ, ਕੋਈ ਧਰਮ ਨੀ ਮੰਨਦੇ, ਬੱਸ ਆਪ ਮੁਹਾਰੇ ਹੁਦਰੇ ਕੋਈ ਨਾ ਕੋਈ ਅੜਹਾ ਲੈ ਕੇ ਡਰਾਉਣ ਨੂੰ ਆਪਣਾ ਕਿੱਤਾ ਸਮਝਦੇ ਹਨ, ਬੰਦ ਦਾ ਸੱਦਾ ਤਾਂ ਯੂਨੀਅਨਾਂ ਦਾ ਇਸ਼ਟ ਸੀ ਤੇ ਇਹ ਮੁੰਡੇ ਧਮਾਲਾਂ ਪਾ ਰਹੇ ਸਨ, ਹਿੰਦੂ ਦੁਕਾਨਦਾਰਾਂ ਨੂੰ ਧਮਕਾ ਕੇ ਬੰਦ ਕਰੋ, ਪਿਤਾ ਤੋਂ ਪੁੱਤਰ ਦਾ ਇਸ ਤਰ੍ਹਾਂ ਖੁੱਸਣਾ ਅਸਹਿ ਹੈ, ਪਰ ਭਾਣਾ ਤੇ ਜਵਾਨੀ ਦੇ ਵਤੀਰੇ ਭੀ ਦੇਖਣੇ ਬਣਦੇ ਹਨ, ਸਭ ਸਰਕਾਰਾਂ ਤੇ ਮੜੋ੍ਹ, ਮੈਂ ਅੱਖੀਂ ਡਿੱਠਾ ਹਾਲ ਦੱਸਦੀ ਹਾਂ ਪੰਜਾਬ ਫੇਰੀ &lsquoਤੇ ਇਕ ਇਕ ਦਿਨ ਆਪਣਾ ਬੰਨਿਆ ਹੁੰਦਾ ਹੈ, ਬੰਦ ਸੁਣਿਆ, ਪੋ੍ਰਗਰਾਮ ਉੱਥਲ ਪੁੱਥਲ ਘਰ ਦੇ ਸਾਹਮਣੇ ਵਰਕਸ਼ਾਪ ਹੈ ਪਿੰਡ ਹੁਣ ਸ਼ਹਿਰ ਦੇ ਨਾਲ ਨਾਲ ਹੀ ਲੱਗਣ ਕੰਡੇ ਹੈ, ਪ੍ਰੇਸ਼ਾਨੀ ਵਿੱਚ ਬਾਹਰ ਖੜ੍ਹ ਕੇ ਗਰਮੀ ਸੀ, ਦੇਖਣ ਲੱਗ ਗਏ, ਬੇਟੀ ਆਖੇ ਮੈਂ ਤਾਂ ਜਾ ਕੇ ਹੀ ਦੇਖਣਾ ਹੈ, ਚਾਚੇ ਦਾ ਲੜਕਾ ਵਰਜੇ, ਚਲੋ ਜੀ ਇੰਨੇ ਨੂੰ ਦੋ ਸ਼ਹਿਰੀ ਮੋਟਰਸਾਈਕਲ ਤੇ ਮੁੰਡੇ ਆਏ ਤੇ ਵਰਕਸ਼ਾਪ ਵਾਲੇ ਨੂੰ ਕਹਿੰਦੇ ਬੰਦ ਕਿਉਂ ਨੀ ਕੀਤੀ, ਉਹਦੇ ਹੱਥ ਵਿੱਚ ਕੰਮ ਵਾਲਾ ਕੋਈ ਸੰਦ ਤਾਂ ਸੀ ਹੀ, ਉਹ ਬਾਹਰ ਆ ਕੇ ਮੋਟਰਸੈਕਲ ਦੇ ਕੋਲ ਖੜ੍ਹ ਗਿਆ ਤੇ ਉੱਚੀ ਟੈਂਕ ਬੋਲਿਆ ਕਿ ਕੰਮ ਕਰਦਿਆਂ ਨੂੰ ਕਹਿੰਦਾ ਉਏ ਆਉ ਜਰਾ ਇਨ੍ਹਾਂ ਨੂੰ ਬੰਦ ਦਿਖਾਵਾਂ ਆਹ ਚੱਕੋ ਇਨ੍ਹਾਂ ਦਾ ਫਿਟਪਿਟੀਆ, ਮੁੰਡੇ ਤਾਂ ਫਟਾਫੱਟ ਭੱਜੇ, ਮਗਰੋਂ ਸੁਣਿਆਂ ਕਿ ਨਾਲ ਦੇ ਪਿੰਡ ਮੁੰਡਿਆਂ ਨੇ ਕਈ ਕੁੱਟੇ ਭੀ, ਦੁੱਧ ਸੜਕਾਂ &lsquoਤੇ ਡੋਲਿਆ, ਸਬਜ਼ੀਆਂ ਫੱਲ ਖਿਲਾਰੇ, ਕਿਰਤੀ ਦਿਹਾੜੀਆਂ ਤੋਂ ਰੋਕੇ, ਚਾਰ ਕੁ ਵਜੇ ਬੇਟੀ ਕਹਿੰਦੀ ਮੈਂ ਤਾਂ ਜਾਣਾ ਹੀ ਜਾਣਾ ਹੈ ਤਾਂ ਇਕ ਆਟੋ ਵਾਲਾ ਖਾਲੀ ਜਾਵੇ ਬੇਟੀ ਨੇ ਕਿਹਾ ਖੜ ਜਾ, ਉਹ ਵਿਚਾਰਾ ਘਬਰਾ ਤਾਂ ਗਿਆ, ਪਰ ਕਹਿੰਦਾ ਹਾਂ ਜੀ, ਕਹਿੰਦੀ ਤੂੰ ਕਿਥੇ ਨੂੰ ਚੱਲਿਆ ਹੈਂ, ਕਹਿੰਦਾ ਬੀਬੀ ਜੀ ਸੋਚਿਆ ਕਿ ਹੁਣ ਸ਼ਾਇਦ ਰੋਟੀ ਜੋਗੇ ਬਣ ਜਾਣ, ਬੇਟੀ ਕਹਿੰਦੀ ਚੱਲ ਮੈਨੂੰ ਬਠਾ, ਕਹਿੰਦਾ ਕਿਥੇ ਜਾਣਾ, ਕਹਿੰਦੀ ਮੈਂ ਤਾਂ ਇਨ੍ਹਾਂ ਦਾ ਨਜ਼ਾਰਾ ਦੇਖਣਾ, ਜਿਥੇ ਮਰਜ਼ੀ ਫਿਰੀ ਜਾਹ, ਉਹ ਕਹਿੰਦਾ ਜੀ ਅਸੀਂ ਤਾਂ ਅਤਿ ਦਰਜੇ ਦੇ ਦੁਖੀ ਹਾਂ, ਝੁੱਗੀਆਂ ਵਿੱਚ ਰਹਿੰਦੇ ਹਾਂ, ਕਮਾ ਕੇ ਖਾਂਦੇ ਹਾਂ, ਇਹ ਉਹ ਭੀ ਨਹੀਂ ਕਰਨ ਦਿੰਦੇ, ਅੰਤ ਬੇਟੀ ਨੇ ਸ਼ਹਿਰ ਵੱਲ ਗੇੜਾ ਲਾਇਆ ਤੇ ਅੱਧ ਤੱਕ ਵਾਪਸ ਆ ਕੇ ਕਹਿੰਦੀ ਦਿਹਾੜੀ ਦੱਸ ? ਤੂੰ ਹੁਣ ਹੋਰ ਕਮਾ ਲੈ, ਮੈਂ ਤਾਂ ਤੁਰਕੇ ਜਾਊਂਗੀ, ਉਹ ਖੁਸ਼ ਤੇ ਆਖੇ ਨਹੀਂ ਜੀ ਮੈਂ ਤੁਹਾਨੂੰ ਘਰ ਛੱਡਣਾ ਚਾਹੁੰਦਾ ਹਾਂ, ਬੇਟੀ ਕਹਿੰਦੀ ਮੇਰਾ ਮਨਸ਼ਾ ਪੂਰਾ ਹੋ ਗਿਆ, ਭਈਆ ਮੈਂ ਖੁਸ਼ ਹੋ ਕੇ ਤੈਨੂੰ ਪੈਸੇ ਦਿੱਤੇ ਹਨ ਜਾਹ, ਭਾਈ ਦੱਸੋ ਇਹ ਲੋਕ ਹਿੱਤ ਹਨ ? ਹੁਣ ਧਰਨੇ, ਮੋਰਚੇ ਕੀ ਲੋਕਾਂ ਲਈ ਹਨ, ਧਰਮ ਦੇ ਸਤਿਕਾਰ ਲਈ, ਜੋ ਕੋਈ ਇਹਦਾ ਸਮਰਥਨ ਕਰਦਾ ਹੈ, ਗੁੰਮਰਾਹ ਹੈ ਜਾਂ ਚਤਰ, ਤਰਾਸਦੀ ਪੰਜਾਬ ਦੀ ਕੀ ਹੈ, ਸੋਟੀ ਬਿਨਾਂ ਟੱਬਰ ਉੰਘਲਾਇਆ, ਸਿਆਸੀਆਂ ਨੇ ਹਫੜਾ-ਦਫੜੀ, ਧਮੱਚੀ ਹੀ ਇੰਨੀ ਪੁਆ ਧਰੀ ਕਿ ਹੁਣ ਹੁਕਮ ਤਾਂ ਕੀ ਕੋਈ ਬੇਨਤੀ ਨੀ ਮੰਨਦਾ, ਕੋਈ ਪੁਲਸ ਤੋਂ ਨੀ ਡਰਦਾ, ਸਰਕਾਰਾਂ ਬੇਵੱਸ, ਪ੍ਰਸ਼ਾਸਨ ਅੱਡ ਬੌਂਦਲਿਆ ਪਿਆ ਹੈ, ਪਰ ਇਕ ਗੱਲ ਸੁਣ ਕੇ ਪ੍ਰਸੰਨ ਹੋਣੀ, ਇਕ ਮੋਹਕਮ ਸਿੰਘ ਇਸੇ ਹੀ ਟੋਲੇ ਦਾ ਹੈ, ਪਰ ਦੋ ਕੁ ਸਾਲ ਹੋਏ ਸਾਬਤ ਹੋ ਗਿਆ ਸੀ ਇਹ ਕਾਂਗਰਸ ਦਾ ਹੈ ਤਾਂ ਅੰਦਰ ਬੜ ਗਿਆ ਸੀ ਹੁਣ ਫੇਰ ਉਜਾਗਰ, ਕਹਿੰਦਾ ਆਹ ਬਾਹਰਲੇ ਇਥੇ ਆ ਕੇ ਲੜਨ, ਮਰਨ, ਧੀਆਂ-ਭੈਣਾਂ, ਵਿਧਵਾ ਹੋਣ, ਬਾਹਰੋਂ ਦਮਗਜੇ ਮਾਰਦੇ ਨੇ, ਬਿਲਕੁੱਲ ਸੱਚ ਇਕ ਅਕਾਲੀ ਦਲ ਤੇ ਬਾਦਲਾਂ ਦਾ ਪੂਰਾ ਵਿਰੋਧੀ, ਮੀਡੀਆ ਭੀ ਵਰਤਦਾ ਹੈ, ਕਹਿੰਦਾ ਮੰਨਣਾ ਪਊਗਾ ਕਿ ਬਾਦਲ ਨੇ ਕੋਈ ਮਾੜਾ ਕੰਮ ਤਾਂ ਕੀਤਾ ਨੀ, ਚੰਗੇ ਬੜੇ ਕੀਤੇ ਪਰ ਤਮਾਸ਼ਬੀਨੀ ਦੀ ਗੁੰਮਰਾਹਕੁੰਨ ਧੁੰਨ ਦਾ ਸ਼ਿਕਾਰ ਹੋ ਗਿਆ, ਗੱਲ ਯਾਦ ਆ ਗਈ ਸਾਡੇ ਇਕ ਰਿਸ਼ਤੇਦਾਰ ਲੱਖਾਂਪਤੀ ਨੇ ਬੜੀ ਮਿਹਨਤ ਨਾਲ ਔਲਾਦ ਨੂੰ ਬੁਲੰਦ ਕਰਤਾ ਪਰ ਕਹਿੰਦੇ ਮੇਰੇ ਨੌਂ ਕੰਮ ਕੀਤਿਆਂ ਦੀ ਪ੍ਰਸ਼ੰਸਾ ਨੀ, ਦੱਸਵੇਂ ਨਾ ਕੀਤੇ ਦਾ ਗੌਗਾ, ਭਾਈ ਇਹ ਮਨੁੱਖੀ ਸੁਭਾਅ ਹੈ ਸਮੇਂ ਨਾਲ ਸੋਚਾਂ ਤੇ ਸੁਭਾਅ ਅਵੱਲੇ ਹੋ ਗਏ ਹਨ, ਪੰਜਾਬ ਦਾ ਅੱਜ ਦੁਖਾਂਤ ਕੀ : ਸੰਤ ਭਿੰਡਰਾਂਵਾਲਿਆਂ ਦੀ ਲਹਿਰ ਨੇ ਕਾਮਰੇਡ, ਨਕਸਲੀਏ ਨਿਹੰਗ ਕਰਕੇ ਸੰਗਲ ਖੋਲ੍ਹਤੇ, ਵਾੜੇ ਤੋੜਤੇ ਜਿਥੇ ਮਰਜ਼ੀ ਉਜਾੜੇ ਕਰਦੇ ਫਿਰੋ, ਪਹਿਲਾਂ ਅਕਾਲੀ ਦਲ ਨੇ ਇਹ ਗੁੱਠੇ ਲਾਏ ਸਨ, ਵਿਰੋਧੀ ਕੇਵਲ ਕਾਂਗਰਸ ਹੁੰਦੀ ਸੀ, ਹੁਣ ਇਹ ਭੂਤਰੇ, ਮਸ਼ਟੰਡ ਪੁਣੇ ਤੇ ਪੰਜਾਬ ਦਾ ਜੋ ਹਾਲ ਕਰਨਗੇ ਜ਼ਿੰਮੇਵਾਰ ਯੂਨੀਅਨਾਂ ਭੀ ਹਨ, ਇਹ ਹੈ ਹੀ ਖੱਬੀ ਸੋਚ, ਪੰਜਾਬ ਨੂੰ ਗੁਰੂਆਂ ਪੀਰਾਂ ਦੀ ਆਖ ਕੇ ਧਰਤੀ ਤੇ ਖੌਰੂ ਪਾਉ ਅਤਿਆਚਾਰ ਕਰਵਾਉ, ਹਰ ਵੇਲੇ ਦੰਗੇ ਫਸਾਦੇ ਕਰਵਾਉ, ਸਥਿਰਤਾ ਆਉਣ ਨਾ ਦਿਉ, ਬੱਸ ਆਪੇ ਗਰੀਬੀ ਆਊ ਤੇ ਚੌਧਰੀ ਰਾਜ ਕਰਨਗੇ, ਅਸਲ ਕਹਾਣੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੀ ਆਹ ਹੈ, ਪਰਿਵਾਰਵਾਦ ਤਾਂ ਇੰਨਾ ਸਭ ਹੈ, ਮਾਨ ਦਾ ਪੁੱਤਰ ਈਮਾਨ, ਕਾਂਗਰਸ, ਹੁਣ ਭਗਵੰਤ ਮਾਨ ਦੀ ਮਾਂ, ਭੈਣ ਤੇ ਪਤਨੀ, ਆਮ ਦਾ ਇੰਨਾ ਗਲ੍ਹਬਾ ਇਸੇ ਦੀ ਹੀ ਝਾਂਕੀ ਹੈ, ਹੁਣ ਹਰ ਵੇਲੇ ਹੀ ਸੰਵਿਧਾਨ ਦੀ ਗੱਲ ਕਰੀ ਜਾਂਦੇ ਹਨ, ਜੀ ਆਹ ਕਰਤਾ ਡਾਕਟਰ ਭੀਮ ਰਾਉ ਨੇ ਫੋਟੋ ਜੱੜ ਪੰਜਾਬ ਸਰਕਾਰ ਦੇ ਸਿਰ &lsquoਤੇ ਹੱਥ ਰੱਖੇ, ਜਵਾਬ ਹੈਗਾ ਕਿ ਆਹ ਜਾਤ-ਪਾਤ ਦਾ ਵਿਤਕਰਾ ਵਿਧਾਨ ਵਿੱਚ ਕੀਹਨੇ ਲਿਖਿਆ ਹੈ ? ਕਿਹੜੀ ਬਰਾਬਰਤਾ ਦੀ ਧਾਰਾ ਹੈ, 25 ਬੀ: ਬਾਦਲ ਸਾਹਬ ਨੇ ਲਿਖੀ ਹੈ, ਇਹ ਕਾਮਰੇਡ ਭਗਵੰਤ ਚਤੁਰ ਹੀ ਇੰਨਾ ਹੈ ਕਿ ਪਹਿਲਾਂ ਤਾੜੀਆਂ ਵਜਾ ਕੇ ਹੱਥ ਸੁੱਜ ਗਏ ਤੇ ਇਹਨੇ ਪੈਸਾ ਕਮਾ ਲਿਆ, ਹੁਣ ਕੰਧ &lsquoਤੇ ਭਗਤ ਸਿੰਘ ਤੇ ਅੰਬੇਡਕਰ ਸਜ਼ਾ ਕੇ ਰਾਜ ਕਰੋ, ਹੈਰਾਨੀ ਕਿ ਗੁਰੂ ਰਵਿਦਾਸ ਨਾਲ ਰਲਾਉਣ ਲੱਗ ਪਏ ਨੇ, ਉਧਰ ਇਕ ਵਿੰਗ ਰਵਿਦਾਸ ਜੀ ਨੂੰ ਹਿੰਦੂ ਬਨਾਉਣ ਤੇ ਤੁਲੇ ਨੇ, ਦੇਖੋ ਕਿਵੇਂ ਬਾਣੀ ਗੁਰੂ-ਗ੍ਰੰਥ ਵਿੱਚੋਂ ਪੜੋ੍ਹ ਤੇ ਨਾਲੇ ਨੱਚੋ ਟੱਪੋ, ਪੱਗ ਬੰਨੀ, ਦਾੜ੍ਹੀ ਵਾਲਾ ਬਾਣੀ ਗਾਵੇ ਮੂਹਰੇ ਭੰਗੜੇ ਪਵੇ ਹੈ ਕੋਈ ਬੰਨ ਸੁੱਭ, ਫੇਰ ਕਹਿੰਦੇ ਜੀ ਸਿੱਖ ਕਿਉਂ ਗੁਰੂ ਰਵਿਦਾਸ ਨੂੰ ਗੁਰੂ ਬਰਾਬਰ ਸਤਿਕਾਰ ਨਹੀਂ ਦਿੰਦੇ, ਭਾਵੇਂ ਸਭ ਗੁਰੂ ਘਰਾਂ ਨੇ ਗੁਰਪੁਰਬ &lsquoਤੇ ਸ਼ਰਧਾ ਅਰਪਣ ਕੀਤੀ ਹੈ, ਮੰਨਣਾ ਪਵੇਗਾ ਕਿ ਧਰਮ ਕੋਈ ਭੀ ਹੋਵੇ ਹਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਸਹਾਈ ਹੋਣ ਦੀ, ਇਹ ਮੂਰਖਤਾ ਹੈ ਕਿ ਫਲਾਣੀ ਸਰਕਾਰ ਆਹ ਕਿਉਂ ਕਰੇ, ਲੋਕ ਤਾਂ ਆਪਣੀ ਹੱਟੀ ਦਾ ਸੌਦਾ ਘੱਟ ਵਿਕਣ ਕਰਕੇ ਦੂਜਿਆਂ ਤੇ ਤੂੰਹਮਤਾਂ ਲਾਈ ਜਾਂਦੇ ਹਨ, ਕਦੀ ਜੀ ਰਾਧਾ ਸੁਆਮੀ ਸਿੱਖੀ ਦਾ ਵੈਰੀ, ਕਦੀ ਭਨਿਆਰਾ, ਕਦੀ ਨਿਰੰਕਾਰੀ, ਕਦੀ ਰਣਜੀਤ ਸਿੰਘ ਢੱਡਰੀਆਂ ਵਾਲਾ, ਹੁਣ ਉਹ ਸਿੱਖ ਧਰਮ ਦੀਆਂ ਸੱਚੀ ਤੇ ਅਸਲੀ ਧਾਰਾਵਾਂ ਵੱਲ ਖਿੱਚਿਆ ਗਿਆ ਤੇ ਇਨ੍ਹਾਂ ਠੱਗਾਂ ਦੀਆਂ ਧੱਜੀਆਂ ਉਡਾਉਂਦਾ ਸੀ, ਬੰਦ ਕਰਵਾ ਤਾਂ ਅਕਾਲੀ ਦਲ ਨੇ ਭੀ ਇਕ ਪਾਸੜ ਹੋ ਕੇ ਗਲਤੀ ਕੀਤੀ, ਉਹ ਕਪਤਾਨ ਸਾਹਬ ਦਾ ਚਹੇਤਾ ਕਰਕੇ ਵਿਰੁੱਧ ਸਨ, ਪਰ ਗੋਲੀ ਮਾਰ ਕੇ ਬੰਦਾ ਮਾਰਨ ਵੇਲੇ ਇਨਸਾਫ ਨਹੀਂ ਦਿੱਤਾ, ਪ੍ਰੋ: ਦਰਸ਼ਨ ਸਿੰਘ ਭੀ ਇਸੇ ਕੜੀ ਦਾ ਸ਼ਿਕਾਰ ਹੋਏ, ਅੱਜ ਪੰਜਾਬ ਹੀ ਨਹੀਂ ਸਿੱਖ ਧਰਮ ਇਸ ਨੀਤੀ ਕਰਕੇ ਧਾਰਮਿਕ ਲੀਹਾਂ ਤੋਂ ਉੱਤਰ ਚੁੱਕਿਆ ਹੈ, ਕੇਵਲ ਵਪਾਰਕ ਤਬਕੇ ਦੇ ਹੱਥੀਂ ਚੜ੍ਹ ਗਿਆ ਹੈ, ਕੋਈ ਗੁਰੂ ਗ੍ਰੰਥ ਦਾ ਵਿਚਾਰਧਾਰਾ ਦਾ ਸੰਦਰਭ ਤਾਂ ਹੈ ਨਹੀਂ, ਬੱਸ ਦਰਸ਼ਣ ਕਰੀਏ, ਜੀ ਮੈਂ ਭੀ ਦਰਸ਼ਨ ਕਰ ਲਏ ਹਨ, ਰੀਸਾਂ ਹਨ, ਕਿਥੇ ਹਨ ਜਥੇਦਾਰ, ਲੇਖਕ, ਚਿੰਤਕ ਤੇ ਮੀਡੀਆ ਸਭ ਕਤਾਰ ਵਿੱਚ ਲੱਗੋ ਦੇ ਹਾਮੀ, ਐਧਰੋਂ ਉਧਰੋਂ ਲਿਖਤਾਂ ਚੁੱਕ ਕੇ ਕਾਗਤ ਭਰੋ, ਮੈਂ ਆਹ ਲੱਭ ਲਿਆਂਦਾ, ਕੀ ਸੱਚ ਦੀ ਖੋਜ ਕੀਤੀ ਹੈ ? ਨਕਲਾਂ ਮਾਰੀ ਜਾਂਦੇ ਨੇ ਦੱਸੋ ਕਿਹੜੀ ਸਬੂਤਾਂ ਦੇ ਆਧਾਰਿਤ ਜਾਣਕਾਰੀ ਉਪਲਬਧ ਕੀਤੀ ਹੈ, ਦਿਨੋ ਦਿਨ ਹੱਟੀਆਂ &lsquoਤੇ ਗਹਿਣਿਆਂ ਦੀ ਤਰ੍ਹਾਂ ਸ਼ਿੰਗਾਰ ਵਾਲੇ ਕੱਕਾਰ ਵੇਚਦੇ ਨੇ, ਇਹ ਰਹਿ ਗਿਆ ਰਹਿਣੀ, ਬਹਿਣੀ ਤੇ ਬਾਣੇ ਦਾ ਰਵਾਜ, ਪਰ ਸਾਡੇ ਮਹਾਂਰਥੀ ਫੁੱਲੇ ਨੀ ਸਮਾਉਂਦੇ, ਪਰ ਜੇ ਕਦੀ ਸਿੱਖ ਹਿੱਤਾਂ ਦੀ ਕੋਈ ਸਕੀਮ ਜਾਂ ਰਾਜ ਭਾਗ ਦੀ ਗੱਲ ਕਰਨੀ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਹੁਣ ਮੂਹਰੇ ਲੈ ਬਹਿੰਦੇ ਨੇ, ਕੋਈ ਲੇਖਕ ਨੀ ਕਲਮ ਚੁੱਕਦਾ ਕਿ ਇਕ ਪਾਸੇ ਅਜ਼ਾਦੀ ਦੂਜੇ ਪਾਸੇ ਰਾਜੇ ਦਾ ਰਾਜ, ਪਰ ਪੰਜਾਬ ਵਿੱਚ ਸਿੱਧਰੇ ਲੋਕ ਵੱਸਦੇ ਲੱਗਦੇ ਨੇ, ਮੋਰਚਿਆਂ ਵਿੱਚ ਬਾਦਲਾਂ ਵਿਰੁੱਧ ਧੂੰਆਂ ਧਾਰ ਤਕਰੀਰਾਂ ਕਿਉਂ ? ਕੀ ਬੰਦੀ ਸਿੰਘ ਬਾਦਲਾਂ ਨੇ ਬਣਾਏ ਸੀ ? ਦੂਜੀ ਗੱਲ ਛੁਡਵਾਏ ਕਿਉਂ ਨਾ ਭਾਈ ਬਹੁਤਾ ਸਮਾਂ ਕਾਂਗਰਸ ਰਾਜ ਸੀ, ਉਨ੍ਹਾਂ ਨੂੰ ਕਿਉਂ ਬਰੀ ਕਰਦੇ ਹੋ, ਕਾਂਗਰਸ, ਟਰੇਡ ਯੂਨੀਅਨਾਂ, ਕਾਮਰੇਡ ਧਰਮ ਨੂੰ ਤਾਂ ਮੰਨਣ ਵਾਲੇ ਸੀ, ਹੁਣ ਪੰਜਾਬ ਵਿੱਚੋਂ ਖਾਤਮਾ ਕਰਨ ਲਈ ਤਹੂ ਤੇ (ਇਫ ਯੂ ਕਾਂਟ ਹਾਲਟ ਏ ਮੂਵਮੈਂਟ, ਜਾਇਨ, ਐਂਡ ਲੀਡ ਇੱਟ) ਇਹ ਹੈ ਖੱਬੂ ਸੋਚ, ਪੰਜਾਬ ਵਿੱਚ ਧਰਮ ਤਾਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਤੇ ਅਕਾਲੀ ਦਲ ਨੇ ਹੀ ਬਚਾਉਣਾ ਹੈ, ਫੁਕਰੇ ਭਾਰੂ ਹੋ ਗਏ, ਮੈਂ ਇਕ ਪੰਜਾਬੋਂ ਆਏ ਭਰਾ ਨੂੰ ਪੁੱਛਿਆ ਕਿ ਤੁਸੀਂ ਅਕਾਲੀ ਵਿਰੋਧੀ ਕਿਉਂ ਹੋ, ਉਹ ਹੱਸ ਕੇ ਕਹਿੰਦਾ ਸੱਚ ਤਾਂ ਇਹ ਹੈ ਭੇੜ ਚਾਲ ਹੈ, ਦੂਜਾ ਪੁਰਾਣੇ ਕੱਟੜ ਅਕਾਲੀ ਕੁਝ ਤਾਂ ਵਿਸਰ ਗਏ, ਕੁਝ ਹੁਣ ਪੁੱਤ ਪੋਤਿਆਂ ਦੇ ਦਬਾਅ ਥੱਲੇ ਨੇ ਤੇ ਉਹ ਹੀ ਧਰਨਿਆਂ &lsquoਤੇ ਤੋਰ ਦਿੰਦੇ ਨੇ, ਇਕ ਪੁਰਾਣੇ ਦੱਸ ਨੰਬਰੀਏ ਹੁੰਦੇ ਸਨ, ਹੁਣ ਉਹ 75ਵਿਆਂ ਹਨ, ਪਰ ਬਿਰਤੀ ਵਿੱਚ ਸੁਧਾਰ ਨਹੀਂ ਆਇਆ, ਬੱਸ ਫੁੱਸ ਪੂਰਾ ਕਰਨ ਲਈ ਅਵਾ ਤਵਾ ਬੋਲਦੇ ਨੇ, ਸਭ ਤੋਂ ਵੱਧ ਸੋਸ਼ਲ ਮੀਡੀਏ ਦਾ ਭੰਡੀ ਪ੍ਰਚਾਰ, ਇਹ ਸੋਚਦੇ ਹੀ ਨਹੀਂ ਪੰਜਾਬ ਦਾ ਭਵਿੱਖ ਕੀ ? ਅੰਨੀ ਪੀਹੇ ਕੁੱਤੀ ਚੱਟੇ, ਵਿਦਵਾਨ ਭੀ ਕਹਿੰਦੇ ਜਾਂਦੀ ਰੰਡੀ ਹੋ ਜੇ ਅਸੀਂ ਤਾਂ ਲਾਗ ਲੈਣਾ, ਸਾਡੀਆਂ ਲਿਖਤ ਵਿਕਣ, ਕੀ ਖੁੱਸ ਜੂ ਜੇ ਬਾਦਲਾਂ ਨੂੰ ਚਾਰ ਗਾਲ੍ਹਾਂ ਕੱਢ ਦਿੱਤੀਆਂ, ਅੱਖਰ ਭੈੜੇ ਹਨ ਪਰ ਦੁਖੀ ਹੋ ਕੇ ਬੋਲਦਾ ਹੈ ਬੰਦਾ ਕਿ ਲੰਡੀ ਬੁੱਚੀ ਮੋਰਚੇ ਧਰਨੇ ਕੰਗਲੇ ਕਰ ਰਹੀ ਹੈ । ਸਿਆਸੀ ਪੈਂਤੜੇ ਭੀ ਬੜੇ ਨਿਆਰੇ ਨੇ, ਕੀਹਨੇ ਨਾਲੋਂ ਤੋੜੋ, ਕੀਹਦੇ ਨਾਲ ਜੋੜੋ, ਕਾਂਗਰਸ ਦਾ ਰਾਜਾ ਵੜਿੰਗ ਤਾਂ ਸਭ ਨੂੰ ਕੱਢੂ ਹੀ ਕੱਢੂ, ਬੱਸ ਦੋ ਚਾਰ ਹੀ ਰਹਿਣਗੇ, ਪ੍ਰਧਾਨਗੀ ਦੀ ਯੋਗਤਾ ਨਹੀਂ ਸਿੱਧੂ ਵਿੱਚ ਸੀ, ਉਹ ਭੀ ਭਟਕ, ਹੁਣ ਸ਼ਾਇਦ ਭਾਜਪਾ ਦਬੋਚੂ, ਜਾਖੜ, ਕਪਤਾਨ, ਚੰਨੀ ਭੀ ਪੁਰਾਣੇ ਸਭ ਤੋਂ ਵੱਧ ਕਾਬਲ ਸਨ ਹੁਣ ਕਪੱਤਪੁਣਾ ਹੀ ਹੈ, ਉਧਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਰਾ ਭੈਣ ਮਾਇਆਵਤੀ ਦੇ ਸੈਕਲ ਮਗਰ ਨੂੰ ਬੈਠਣ ਨੂੰ ਫਿਰਦਾ ਹੈ, ਉਹਤੋਂ ਵਿਚਾਰੀ ਤੋਂ ਤਾਂ ਸੈਕਲ &lsquoਤੇ ਚੜ੍ਹ ਨੀ ਹੁੰਦਾ, ਤੋਰੀ ਹੀ ਫੇਰਦੀ ਹੈ, ਲਛਮਣ ਝੂਲਾ ਕਿਤੇ ਨਹੀਂ, ਇਕ ਮੇਰਾ ਅੰਤਰੀਵ ਟੁੱਭਦਾ ਹੈ ਕਿ ਜਦੋਂ ਭੀ ਕਿਸੇ ਸੱਚੇ ਸੁਹਿਰਦ ਇਤਿਹਾਸਕਾਰ ਨੇ ਲਿਖਿਆ ਸਭ ਦੀ ਗਿਣਤੀ ਕਲੰਕਤਾਂ ਵਿੱਚ ਆਵੇਗੀ ਕਿ ਪੰਜਾਬ ਨੂੰ ਬਰਬਾਦ ਕਰਨੇ ਸੀ ਸਾੜਸਤੀ ਦੇਖੋ ਕੋਈ ਫਗਵਾੜੇ ਦਾ ਖਾਲਿਸਤਾਨੀ ਪੱਖੀ ਸੁਖਦੇਵ ਸਿੰਘ ਚੌਥੇ ਕੁ ਦਿਨ ਰੂੜੀ ਤੋਂ ਗੁਟਕੇ ਮਿਲਣ ਦੀ ਖਬਰ ਹੀ ਦਿੰਦਾ ਰਹਿੰਦਾ ਹੈ, ਦੁਕਾਨਦਾਰ ਭੀ ਇਹਨੂੰ ਹੀ ਦੱਸਦੇ ਨੇ ਤੇ ਚੈਨਲ ਭੀ ਇਹਦੇ ਆਖੇ ਤੇ ਭੱਜਦੇ ਨੇ, ਆਪੇ ਮੱਥਾ ਟੇਕਦੀ ਹੈ ਆਪੇ ਬੁੱਢਸੁਹਾਗਣ ਯਾਨੀ ਇਹ ਇਹਨੂੰ ਭੀ ਪੰਥ ਦੀ ਸੇਵਾ ਸਮਝਦੇ ਨੇ ਤੇ ਬੇਅਦਬੀ ਦੇ ਸਤਾਏ ਹਨ । ਕੱਲ੍ਹ ਹੀ ਮੈਂ ਇਕ ਇੰਨਾਂ ਵਿਰੋਧੀ ਵਿਚਾਰਾਂ ਵਾਲੇ ਕਿਸੇ ਪ੍ਰਸਾਰਨ &lsquoਤੇ ਸੁਣ ਰਹੀ ਕਿ ਇਹ ਖਾਲਿਸਤਾਨੀ ਵਿਦੇਸ਼ੀ ਹਾਈ ਕਮਿਸ਼ਨ ਨਾਲ ਮੀਟਿੰਗਾਂ ਕਰਦੇ ਨੇ, ਫੇਰ ਦਲੀਲ ਦਿੰਦੇ ਨੇ ਜੀ ਟੇਬਲ &lsquoਤੇ ਬੈਠ ਕੇ ਹੀ ਹੱਲ ਹੋਣਾ ਹੈ, ਭਲਾ ਕੋਈ ਇਨ੍ਹਾਂ ਨੂੰ ਪੁੱਛੋ ਕਿ ਤੁਸੀਂ ਧੂੰਆਂ-ਧਾਰ ਤਕਰੀਰਾਂ ਕਰੋ ਤੇ ਕੋਈ ਕੇਸ ਨੀ ਜੇ ਸੀ ਤਾਂ ਕਾਲੀ ਸੂਚੀ ਆਖ ਰੱਦ ਤੇ ਕਿਸੇ ਕੋਲੋਂ ਕੋਈ ਕਿਤਾਬਚੇ ਮਿਲ ਜਾਣ ਤਾਂ ਜੇਲ੍ਹਾਂ, ਇਨ੍ਹਾਂ ਨੂੰ ਭਾਜਪਾ ਸਰਕਾਰ ਸੌਦੇ ਪੱਤੇ ਦੇ ਕੇ ਸੱਦਦੀ ਹੈ, ਨਿਵਾਜਦੀ ਹੈ ਕਿਉਂ ? ਸਰਕਾਰਾਂ ਭੀ ਵਿਦੇਸ਼ਾਂ ਵਿੱਚ ਬਣਾਈ ਬੈਠੇ ਹੋਣ, ਮੂਰਖ ਬਣਾ ਰਹੇ ਹਨ ਲੋਕਾਂ ਨੂੰ, ਦੋ ਮੁੱਦੇ ਚੈਨਲ &lsquoਤੇ ਪ੍ਰਸਾਰਨ ਹੋਏ ਸੋਮਵਾਰ ਪ੍ਰੋਗਰਾਮ ਤੇ ਇਕ ਬੜੂ ਹਿਮਾਚਲ ਵਿੱਚ ਅਕੈਡਮੀ ਅਕਾਲ ਸਹਾਇ, ਸਪੱਸ਼ਟ ਕਰਾਂ ਮੈਂ ਮੁੱਢ ਤੋਂ ਹੀ ਇਸ ਦੀ ਸਮਰਥੱਕ ਨਹੀਂ, ਸਾਊਥਾਲ ਗੁਰੂ ਘਰ ਵਿੱਚ ਪ੍ਰਸਿੱਧ ਵਿਅਕਤੀ ਵੱਡਾ ਭਾਰੀ ਜੱਥਾ ਕੁੜੀਆਂ ਨੂੰ ਲੈ ਕੇ ਆਇਆ, ਕਈ ਗੱਲਾਂ ਮੈਨੂੰ ਤਾਂ ਚੰਗੀਆਂ ਨਹੀਂ ਸਨ ਲੱਗੀਆਂ, ਚਲੋ ਹੁਣ ਉਥੇ ਦੇ ਇਕ ਡਰਾਈਵਰ (ਸਿੰਘ) ਤੇ ਕੁਝ ਕੁ ਸਿੱਖ ਬੱਚਿਆਂ ਦੀ ਬਗਾਵਤ ਸੁਣੀ, ਪੰਜਾਬੀ ਬੋਲਣ &lsquoਤੇ ਜੁਰਮਾਨਾ ਕੁੱਟ, ਮਨਾਹੀ ਸਕੂਲ ਵਿੱਚ ਬੋਰਡ (ਪਤਾ ਨਹੀਂ ਸਕੂਲ ਦਾ ਹੈ ਜਾਂ ਵਿਰੋਧੀ ਧਿਰ ਦਾ ਹੈ) ਪਰ ਜੋ ਬੱਚੇ ਉਥੇ ਜਾਂਦੇ ਹਨ ਸਾਰੇ ਮਾਂ-ਬਾਪ ਵਾਲੇ ਨਹੀਂ, ਮੁਫ਼ਤ ਸਹੂਲਤਾਂ ਵਾਲੇ ਭੀ ਹਨ, ਗੱਲ ਪੰਜਾਬੀ ਦੀ, ਪਹਿਲੀ ਗੱਲ ਉਹ ਹਿਮਾਚਲ ਸੂਬੇ ਦੇ ਵਿੱਚ ਹੈ ਬੋਲੀ ਹਿੰਦੀ, ਦੂਜੀ ਕਿ ਅੰਗ੍ਰੇਜ਼ੀ ਸਿਧਾਂਤਾਂ ਨਾਲ ਰਜਿਸਟਰ, ਜੇ ਉਨ੍ਹਾਂ ਦਾ ਟੀਚਾ ਹੈ ਤਾਂ ਬੱਚਿਆਂ ਵਾਲੇ ਹੁਣ ਕਿਉਂ ਬੋਲੇ ? ਪੰਜਾਬ ਸਰਕਾਰ ਦਾ ਕੋਈ ਲਾਕਾ ਦੇਕਾ ਨਹੀਂ, ਨਿੱਜੀ ਖੁੰਦਕਾਂ, ਕੰਮਕਾਰਾਂ ਵਾਲੇ ਹਰ ਥਾਂ ਹੀ ਖੱਟੀ ਕਰਨ ਮਗਰੋਂ ਬਦਖੋਹੀ ਬਣਦੇ ਨੇ, ਦੂਜਾ ਹੈ ਕਾਰ ਸੇਵਾ ਵਾਲੇ ਬਾਬੇ, ਮੈਂ ਨਾ ਤਾਂ ਕਿਸੇ ਬਾਬੇ ਬਾਰੇ ਖੋਜ ਕਰਦੀ ਹਾਂ, ਮੇਰਾ ਵਿਸ਼ਾ ਨਹੀਂ ਪਰ ਜੋ ਮੁੱਦਾ ਹੈ ਕਿ ਗੁਰੂਆਂ ਦੀ ਵੰਸ਼ ਵਿੱਚੋਂ ਬੀਬੀ ਜੀ ਦੇ ਨਉਂ ਤੇ ਚੱਲ ਰਹੇ ਖੂਹ, ਹੁਣ ਗੁਰੂ ਘਰ, ਬਾਬਾ ਜਗਤਾਰ ਸਿੰਘ ਨੇ ਨਉਂ &lsquoਤੇ ਰਜਿਸਟਰੀ ਕਰਵਾ ਲਈ, ਸੱਚਾਈ ਹਾਲੇ ਸਾਹਮਣੇ ਨਹੀਂ, ਪੰਜਾਬ ਨਾਲ ਸੰਬੰਧਿਤ ਮੁੱਦਾ ਤਾਂ ਬੜਾ ਢੁੱਕਮਾਂ ਹੈ ਕਿ ਹਰ ਥਾਂ ਫੋਟੋਆਂ ਤੇ ਮਸ਼ਹੂਰੀ &lsquoਤੇ ਬੇਲੋੜਾ ਖਰਚਾ ਨਿੰਦਣਯੋਗ ਹੀ ਨਹੀਂ ਸਗੋਂ ਉਛਾਲਣਾ ਬਣਦਾ ਹੈ, ਹਾਂ ਭਗਵੰਤ ਮਾਨ ਸਿੱਖ ਨਹੀਂ ਇਹ ਤਾਂ ਸਬੂਤੀ ਤੱਥ ਹਨ ਉਹ ਕਦੀ ਸਿੰਘ ਨਹੀਂ ਲਿਖਦਾ, ਨਾ ਹੀ ਉਹਦੇ ਨਉਂ ਨਾਲ ਹੈ ਹੀ, ਤੁਸੀਂ ਆਪ ਨੱਥੀ ਕਰਦੇ ਹੋ ਸਿੰਘ, ਬਾਕੀ ਭਰਾ ਉਹ ਨਚਾਰ ਨਹੀਂ ਸੀ, ਕਲਾਕਾਰ, ਚੁਟਕਲੀਆ ਤੇ ਨਕਲਚੀ ਸੀ ਤੁਸੀਂ ਜਾਂ ਪੰਜਾਬੀਆਂ ਰੱਬ ਕੋਲੋਂ ਮੰਗ ਕੇ ਲਿਆ, ਸਾਨੂੰ ਭਗਵੰਤ ਦਿਉ, ਮੋਰਚੇ ਤੇ ਇਨਸਾਫ ਦੀ ਤਰੀਕ, ਪਰ ਸੁਖਰਾਜ ਸਿੰਘ ਨੂੰ ਕੁਝ ਨਹੀਂ ਮਿਲਿਆ, ਮੇਰਾ ਤਾਂ ਸੁਝਾਅ ਹੈ ਕਿ ਭਾਈ ਕੁੰਵਰ ਵਿਜੇ ਪ੍ਰਤਾਪ ਨੂੰ ਵਾਗਡੋਰ ਸੰਭਾਲੋ, ਸਭ ਅਕਾਲੀ ਅੰਦਰ, ਅੱਧੀ ਪੁਲਸ ਅੰਦਰ, ਅੱਧਾ ਪ੍ਰਸ਼ਾਸਨ ਅੰਦਰ, ਕੁੰਵਰ ਸਾਹਬ ਦੀ ਤਾਂ ਕਿਸੇ ਨਾਲ ਬਣਦੀ ਹੀ ਨਹੀਂ ਸੀ, ਭਲਾ ਚੋਣ ਲੜਨ ਲਈ ਅਸਤੀਫਾ, ਡਰਾਮਾ ਤੇ ਹੁਣ ਉਹ ਭੀ ਮਾੜੇ, ਗੱਲ ਕੀ ਜੰਜ ਕੁਪੱਤੀ, ਸੁਖਪਾਲ ਖਹਿਰਾ ਕੋਈ ਸ਼ੱਕ ਨਹੀਂ ਕਿ ਦਮਾਗੀ ਹੈ ਪਰ ਅਸਥਿਰਤਾ ਨੇ ਵਿਸ਼ਵਾਸ ਗੁਆ ਦਿੱਤਾ ਹੈ, ਕੁੰਵਰ ਵਿਜੇ ਪ੍ਰਤਾਪ ਤਾਂ ਤਾਣਾ ਪੇਟਾ ਉਲਝਾ ਦੇਉ, ਸੁਲਝਾ ਸਕਦਾ ਹੀ ਨਹੀਂ, ਜੋ ਅਫਸਰ ਈਰਖਾ ਤੇ ਜਿਦਾਬਾਦਾਂ ਦਾ ਮਾਰਿਆ ਹੋਵੇ ਉਹ ਕੋਈ ਭੀ ਮਹਿਕਮਾਂ ਨਿਆਂ ਨਾਲ ਚਲਾ ਹੀ ਨਹੀਂ ਸਕਦਾ, ਇਹ ਸਿਆਸਤੀ ਉਹਦਾ ਨਉਂ ਰੱਟਦੇ ਨੇ, ਵੱਡੇ ਬਾਦਲ ਸਾਹਬ ਦੀ ਸਿਫਤ ਕਿ ਮੂੰਹ &lsquoਤੇ ਗਾਲ੍ਹਾਂ ਖਾ ਕੇ ਕਹਿੰਦੇ ਸਨ, ਮੈਂ ਤਾਂ ਆਪਣੇ ਵੱਲੋਂ ਮਾੜਾ ਨੀ ਸੀ ਕੀਤਾ ਤੁਹਾਨੂੰ ਚੰਗਾ ਨਹੀਂ ਲੱਗਦਾ ਚਲੋ ਹੋਰ ਗਾਲ੍ਹਾਂ ਕੱਢ ਲਵੋ, ਇਹ ਹੈ ਮੁਖੀ ਦਾ ਚਰਿੱਤਰ, ਹੁਣ ਤਾਂ, ਤੈਨੂੰ ਅੰਦਰ ਕਰੂੰ, ਤੈਨੂੰ ਈ।ਡੀ। ਤੋਂ ਦਬਕਾਊਂ, ਵਿਜੀਲੈਂਸ ਵਿੱਚ ਫਸਾਊਂ, ਸੂਬਾ ਕੀ ਸੁਆਹ ਚੱਲੂ, ਪਰ ਨਾਲ ਪ੍ਰਜਾ ਭੀ ਦੁਨਾਲੀ ਇਨਸਾਫ ਨਉਂ ਨਾਲ ਨਹੀਂ ਮਰ ਗਈ ਖੁਸ਼ਕੀ ਨਾਲ ਨਉਂ ਥੰਦੀ, ਮੋਦੀ ਸਾਹਬ ਨੇ ਬਿਲਕੁੱਲ ਠੀਕ ਆਖਿਆ ਹੈ ਕਿ ਸੂਬੇ ਕਰਜ਼ੇ ਲੈ ਲੈ ਵੰਡੀ ਜਾਂਦੇ ਨੇ, ਭਵਿੱਖ ਵਾਲੇ ਭਰਨਗੇ, ਆਮ ਸਰਕਾਰ ਨੇ ਤਾਂ ਹੱਦਾਂ ਬੰਨੇ ਟੱਪ ਤੇ, ਬਹੁਤੀ ਸ਼ਤਾਨੀ ਚੰਗੀ ਨੀ ਹੁੰਦੀ, ਮੀਡੀਆ ਭੀ ਚਟਕਾਰੇ ਲਾ ਰਿਹਾ ਹੈ, ਲੇਖਕ ਕੋਈ ਭੀ ਸੱਚ &lsquoਤੇ ਪਹਿਰਾ ਨਹੀਂ ਦੇ ਰਿਹਾ, ਆਕਾ ਖੁਸ਼ ਕਰੋ, ਧੰਨ ਕਮਾਉ, ਮੰਨਦੀ ਹਾਂ ਕਿ ਸਾਰੇ ਸੱਜਣ ਧਰਮ ਤੇ ਆਤਮਾ ਪ੍ਰਮਾਤਮਾਂ ਦੇ ਭੈਅ ਵਾਲੇ ਨਹੀਂ ਹੁੰਦੇ ਪਰ ਪਾਠਕ ਤਾਂ ਹੁੰਦੇ ਹਨ, ਜੇਕਰ ਫਿੱਟ ਲਾਹਣਤਾਂ ਪਾਉਣ ਕਿ ਭਾਈ ਤੁਸੀਂ ਤਾਂ ਸੇਧਾਂ ਦੇਣੀਆਂ ਹਨ ਨਾ ਕਿ ਮਰੂੰਡੇ ਵੇਚਣੇ ਹਨ, ਜੋ ਅੱਜ ਪੰਜਾਬ ਵਿੱਚ ਹੋ ਰਿਹਾ ਹੈ, ਕੀ ਭਵਿੱਖਤ ਉਜਲਾ ਦਿੱਸਦਾ ਹੈ ? ਮੈਂ ਤਾਂ ਬੜੀ ਹੈਰਾਨ ਹਾਂ ਕੋਈ ਭੀ ਪੱਖ ਇਹ ਨਹੀਂ ਸਾਹਮਣੇ ਆ ਰਿਹਾ ਕਿ ਆਖਣ ਕਿ ਭਾਈ ਇਹ ਉਹੀ ਟਾਹਣੀ ਕੱਟਣ ਲੱਗੇ ਹੋ ਜੀਹਦੇ &lsquoਤੇ ਬੈਠੇ ਹਾਂ, ਇਨ੍ਹਾਂ ਦਾ ਹਾਲ ਹੈ ਪੁਰਾਤਨ ਰਾਜੇ ਅੰਦਰੀ ਬੈਠੇ ਦਰੋਗਿਆਂ ਦੀ ਹੀ ਦੁਨੀਆਂ ਨੂੰ ਦੇਖਦੇ ਸੁਣਦੇ ਸਨ, ਕਹਿੰਦੇ ਰਾਜਾ ਅੰਬਰ ਨੀਚੇ ਗਿਰ ਆਇਆ, ਰਾਜਾ ਕਹਿੰਦਾ ਤੁਮ ਕਹਾਂ ਗਏ ਹਮ ਦਰਖਤੋਂ ਪੇ ਚੜ੍ਹ ਗਏ, ਭਾਈ ਦਰਖੱਤ ਤਾਂ ਤੁਸੀਂ ਵੱਢਣ ਲੱਗੇ ਪਏ ਹੋ, ਸਪੱਸ਼ਟ ਹੈ ਕਿ ਧਰਨੇ ਸਭ ਮੁਫਾਦੀ ਹਨ ਪਰ ਬਰਬਾਦੀ ਹਨ, ਸਿਆਸੀਆਂ ਦੇ ਹਨ, ਮੈਂ ਨਹੀਂ ਕਾਣੀਆਂ ਕਰਦੀ ਕਿ ਅਕਾਲੀ ਵਿੱਚ ਨਹੀਂ, ਮੈਂ ਕਿਉਂ ਆਪਣੀ ਆਤਮਾ ਨੂੰ ਮੂਰਛਾ ਦੇਵਾਂ, ਜੋ ਇਨਸਾਫ ਵਾਲਿਆਂ ਰਾਹ ਫੜਿਆ ਕਿ ਹਵਾਰੇ ਨੂੰ ਪੇਸ਼ੀ ਤੇ ਲਿਆਉ, ਨਹੀਂ ਤਾਂ ਜਥੇ ਭਗਵੰਤ ਮਾਨ ਦੀ ਕੋਠੀ ਵੱਲ ਜਾ ਕੇ ਦੋ ਘੰਟੇ ਜਾਪ ਕਰਕੇ ਅਰਦਾਸ ਕਰਕੇ ਮੁੜਨਗੇ, ਕੀ ਇਹ ਧਰਮ ਦਾ ਆਦਰ, ਅਦਬ ਹੈ ? ਕਿਉਂ ਪਾਠ ਨੂੰ ਹੂਣਾ ਬਣਾ ਰਹੇ ਹੋ, ਝੂਠ ਹੈ ਕਿ ਸ਼ਾਂਤ-ਮਈ ਸਨ, ਹਰ ਅਜਿਹੇ ਧਰਨੇ ਵਿੱਚ ਦੰਗਾ, ਫਸਾਦੀ, ਹੁਲੜਬਾਜ਼ ਪਹੁੰਚਦੇ ਹਨ, ਪ੍ਰਬੰਧਕਾਂ ਨੂੰ ਚਾਹੀਦੇ ਨੇ ਸਾਫ ਦਿੱਸਦਾ ਸੀ ਕਿ ਇਹ ਭੜਥੂ ਪਉਣਾ ਵਿੱਚ ਹੁੰਦੇ ਸੀ, ਟੱਪ ਟੱਪ ਕੇ ਉੱਪਰੋਂ ਚੜ੍ਹ ਕੇ ਚੜ੍ਹਾਈ ਕਰ ਰਹੇ ਸਨ, ਪੁਲਸ ਪ੍ਰਸ਼ਾਸਨ ਭੀ ਮੂਰੇ ਨੀ ਹੁੰਦੇ, ਉਨ੍ਹਾਂ ਭੀ ਦੰਗੇ ਫਸਾਦ ਰੋਕੂ ਗਾਰਦ ਤਿਆਰ ਕੀਤੀ ਸੀ, ਦੁਰਘਟਨਾ ਟੱਲ ਗਈ, ਮਨਸ਼ੇ ਦੇਖੋ ਬੰਦੀ ਰਿਹਾਅ ਕਰੋ, ਹੋਰ ਅੰਦਰ ਕਰੋ, ਜੀ ਅਸੀਂ ਤਾਂ ਗ੍ਰਿਫਤਾਰ ਹੋਣ ਆਏ ਹਾਂ, ਇਹ ਕੋਈ ਮੇਲ ਹੈ ? ਹੁਣ ਪ੍ਰੈੱਸ ਕਾਨਫਰੰਸ ਵਿੱਚ ਕੀ ਸੱਚ ਬੋਲ ਰਹੇ ਹਨ ? ਕੇਸ ਦਰਜ ਹੋਂਗੇ ਪਰ ਕਿਹੜਾ ਕੋਲੋਂ ਮੁਕੱਦਮੇ ਲੜਨੇ, ਵਕੀਲ ਬੈਠੇ ਹਨ, ਉਨ੍ਹਾਂ ਦੀ ਕੋਈ ਵੁੱਕਤ ਨਹੀਂ, ਮੈਂ ਖਿਮਾਂ ਨਾਲ ਲਿਖਦੀ ਹਾਂ ਕਿ ਮੈਂ ਸਮਰਥਨ ਨਹੀਂ ਕਰ ਸਕਦੀ, ਇਹ ਪੰਜਾਬ ਦੋਖੀ ਹਨ ਵਿਹਲੜ ਧਮੱਚੀ ਤੇ ਹਨ, ਇਧਰ ਪ੍ਰਮਾਤਮਾਂ ਦੀ ਕਰੋਪੀ ਅੰਬਰ ਦਾ ਧਰਤੀ ਤੇ ਹੋ ਰਹੇ ਜੁਲਮਾਂ ਨੂੰ ਸਾਹਮਣੇ ਰੱਖਣ ਦਾ ਰੰਗ, ਭੂਚਾਲ ਨੇ ਕੀ ਸਬਕ ਦਿੱਤਾ, ਜੇਕਰ ਮੰਨੀਏ ਅਰਦਾਸਾਂ ਭੀ ਕਰੀਏ ਤੇ ਜੋ ਸਰਦਾ ਹੈ ਦਸਵੰਧ ਪਾਈਏ, ਰੱਬ ਮਿਹਰਾਂ ਕਰੇ, ਰੱਬ ਅੱਗੇ ਤਾਂ ਬੇਨਤੀ ਕਰੀ ਜਾਈਏ ਪਰ ਆਹ ਮਨੁੱਖਤਾ ਤਾਂ ਬਾਂਵਰੀ ਹੈ, ਇਹ ਕਿਸੇ ਦੀ ਬੇਨਤੀ ਸੁਣਦੀ ਹੈ, ਬਹੁਤਾ ਭਾਂਬੜ ਪੀਪਨੀ ਚੱਕੀ ਫਿਰਦੇ ਜੋ ਲਾਂਬੂ ਲਉਦਿਆਂ ਕੋਲ ਜਾ ਕੇ ਅਰਦਾਸ ਕਰਕੇ ਆਏ ਨੇ ਸਿੰਘ ਪਿੱਛੇ ਨਹੀਂ ਹਟਣਗੇ, ਯਾਨੀ ਹੱਲ੍ਹਾ ਸ਼ੇਰੀ ਪਰ ਸਰਕਾਰ, ਪੁਲਸ ਪ੍ਰਸ਼ਾਸਨ ਜਾਣ ਕੇ ਘੇਸਲ ਵੱਟਦੇ ਨੇ ਕਿ ਫਸਣ, ਖਰਬੂਜਾ ਚਾਕੂ &lsquoਤੇ ਜਾਂ ਚਾਕੂ ਉਹਦੇ &lsquoਤੇ, ਢਿੱਡ ਕੀਹਦਾ ਪਾਟਣਾ ਏ, ਸ਼ਾਬਾਸ਼ੇ ਦੇਣੇ ਭੀ ਭਾਗੀ, ਸਜ਼ਾ ਸਭ ਨੂੰ, ਬੇਨਤੀ ਹੈ ਹਟਾਉ, ਸਮਝਾਉ, ਅਮਨ ਸ਼ਾਂਤੀ ਕਰਵਾਉ, ਰਹਿਮਤਾਂ ਮੰਗੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ