image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਲੋਗਨ ਰਾਮ ਖਿਲੌਣਾ ਜਾਨਿਆ

ਪੰਗਤੀ ਅੰਕਤ ਹੈ ਪਰ ਪ੍ਰਤੱਖ ਰੂਪ ਸਾਹਮਣੇ ਅੱਜ ਧਰਮ ਨੂੰ ਹੀ ਨਹੀਂ ਸਗੋਂ ਗ੍ਰੰਥ ਨੂੰ ਹੀ ਕਿਵੇਂ ਜਿਮੇ ਸਾਡੇ ਪੇਂਡੂ ਜੀਵਨ ਵਿੱਚ ਦੇਖਦੇ ਹੁੰਦੇ ਸੀ ਮੂਰਤੀਆਂ ਚੁੱਕੀ ਬਗਲੀਆਂ ਫੜੀ ਦਰਸ਼ਨ ਕਰਵਾ ਕੇ ਦਾਨ ਮੰਗਿਆ ਜਾਂਦਾ ਸੀ, ਕੀ ਅੱਜ ਇਹ ਅਸੀਂ ਨਹੀਂ ਕਰ ਰਹੇ ? ਦੂਜੇ ਧਰਮ ਨੂੰ ਭੰਡਣ ਲਈ ਆਖੀ ਜਾਂਦੇ ਹਾਂ ਜੀ ਦੇਖੋ ਪੂਜਾ ਕਰਦੇ ਨੇ, ਸਾਡਾ ਧਰਮ ਤਾਂ ਵਿਅਕਤੀਗਤ ਪੂਜਾ ਵਿਰੁੱਧ ਹੈ, ਕੀ ਹੈ ? ਕੀ ਅਸੀਂ ਨਹੀਂ ਕਰਦੇ ? ਕੀ ਕਿਸੇ ਨੂੰ ਸਦੀ ਦਾ ਮਹਾਨ ਸ਼ਹੀਦ ਆਖ ਲਹਿਰਾਂ ਨਹੀਂ ਚਲਾ ਰਹੇ ? ਕੀ ਸ਼ਹੀਦ ਅੱਖਰ ਦੇ ਸਹੀ ਮਾਅਨੇ ਹੀ ਬਦਲ ਨਹੀਂ ਧਰੇ, ਹਰ ਲੱਲਾ ਭੱਬਾ ਸਾਡਾ ਸ਼ਹੀਦ, ਸੱਚ ਤਾਂ ਇਹ ਹੈ ਕਿ ਸਾਧਾਰਨ ਸਿੱਖ ਤਾਂ ਬੜਾ ਉਚਾਟ ਹੋਇਆ ਪਿਆ ਹੈ, ਹੁਣੇ ਹੀ ਮੇਰੀ ਰਿਸ਼ਤੇਦਾਰ ਦਾ ਟੈਲੀਫੂਨ ਆਇਆ ਕਹਿੰਦੀ ਹੁਣ ਗੁਰਦੁਆਰੇ ਵਿੱਚ ਕੁਰਸੀਆਂ ਚੱਕ ਧਰੀਆਂ ਤੇ ਬੈਠਣਾ ਕਿਵੇਂ ਹੈ ? ਬੱਸ ਕਦੀ ਹੀ ਜਾਇਆ ਕਰਾਂਗੇ, ਚੰਗਾ ਡੁਬੱਈ ਤੋਂ ਆਇਆ ਮੋਨਾ ਹੀ ਸੀ, ਹੁਣ ਮੱਤਾਂ ਦਿੰਦਾ ਹੈ, ਮੈਂ ਕਿਹਾ ਰਾਜ ਇਨ੍ਹਾਂ ਦਾ ਆ ਗਿਆ ਹੈ, ਉਹ ਭੀ ਦੁਖੀ ਸੀ ਕਹਿੰਦੀ ਕਿਵੇਂ ਚੰਡੀਗੜ੍ਹ ਘੋੜੇ ਸੋਟੀਆਂ ਪੁਲਸ ਨਾਲ ਝੜੱਪਾਂ, ਕੀ ਕਰ ਰਹੇ ਹਨ, ਜਾਣਾ ਸੀ ਹੁਣ ਸੋਚੀਦਾ ਹੈ ਕਿ ਪਤਾ ਨਹੀਂ ਇਨ੍ਹਾਂ ਕੀ ਕਰ ਧਰਨਾ ਹੈ, ਚਿੰਤਾ ਹੈ, ਉਧਰ ਸਾਡੇ ਧਰਮ ਦੇ ਰੱਖਵਾਲੇ ਗੁਰੂ-ਮੁਖਾਰਬੰਦ ਤਾਂ ਪਤਾ ਨਹੀਂ ਨਾ ਹੀ ਕੋਈ ਖੋਜ ਹੈ, ਬੱਸ ਜੀ ਦੱਸ ਕੁ ਲੇਖਕਾਂ ਦੇ ਹਵਾਲੇ, ਜੀ ਸੂਰਜ ਸਿੰਘ, ਚੰਦ ਸਿੰਘ, ਤਾਰਾ ਸਿੰਘ ਆਹ ਲਿਖਦੇ ਹਨ, ਭਲਾ ਦੱਸੋ ਸਾਧਾਰਨ ਸਿੱਖ ਨੂੰ ਉਨ੍ਹਾਂ ਲਿਖਤਾਂ ਤੇ ਪਰਚਿਆਂ ਪੜ੍ਹਨ ਤੇ ਗੋਸ਼ਟੀਆਂ ਤੋਂ ਕੀ ਲਾਭ ਹੈ ? ਆਪਣੀ ਪ੍ਰਬਧਤਾ ਲਈ, ਸੱਚ ਲਿਖਾਂ ਤਾਂ ਗੁਰੂ ਜੀ ਦੇ ਬੋਲ ਤਾਂ ਕੋਈ ਦੱਸਦਾ ਨਹੀਂ, ਬੱਸ ਜਿਨ੍ਹਾਂ ਨੇ ਪੋਥੀਆਂ, ਬੀੜ ਤੇ ਕਈ ਪ੍ਰਕਾਸ਼ ਲਿਖੇ ਉਨ੍ਹਾਂ ਦੇ ਹੀ ਨਉਂ ਸਾਨੂੰ ਦੱਸਦੇ ਨੇ, ਸੁਘੜ ਮਨ ਫੇਰ ਇਹ ਵਿਚਾਰਨ ਤੇ ਮਜ਼ਬੂਰ ਹਨ, ਅੱਜ ਧਰਮ ਦੇ ਧੁਰੇ ਪੂਰਨ ਸੱਚ ਵੱਲ ਹੈ ਨਹੀਂ ਤੇ ਲੋਕੀ ਦੁਚਿੱਤੇ ਹਨ, ਭਾਵੇਂ ਸਭ ਧਰਮ ਹੀ ਇਸੇ ਕੜੀ ਵਿੱਚ ਹਨ, ਮਨੁੱਖੀ ਲਿਖਤਾਂ ਹੀ ਹਨ, ਪਰ ਸਾਡਾ ਨਵੀਨ ਕਰਕੇ ਪੜਚੋਲ ਦੇ ਘੇਰੇ ਆ ਸਕਦਾ ਹੈ, ਅੱਜ ਤਾਂ ਧਰਮ ਤੇ ਕਬਜ਼ੇ ਹਨ, ਜਥੇਬੰਦੀ ਬਣਾ ਕੇ ਮੁੱਦਾ ਘੜ ਲਉ ਤੇ ਪੱਧਰੇ ਬੱਸ ਕੁੱਟੋ ਸੰਸਥਾਵਾਂ ਨੂੰ ਤੇ ਬਣੋ ਨੇਤਾ, ਜੋ ਸੋਸ਼ਲ ਮੀਡੀਏ ਤੇ ਪ੍ਰਚਾਰੋ ਉਹ ਹੀ ਮੰਨੋ, ਸੱਚ ਜਾਣੋ ਤੇ ਲੁਕਾਈ ਦਾ ਪਾਸਾ ਮੂਧਾ ਮਾਰੋ, ਜੋੜ ਧਰੋ ਧਰਮ ਨਾਲ । ਪੰਜਾਬ ਨੂੰ ਧਰਨਿਆਂ ਦੀ ਮਾਰ, ਭਾਰਤ ਨੂੰ ਆਪਣੀ ਨੀਤੀ ਦਾ ਅਭਿਮਾਨ, ਅਸੀਂ ਕੁਝ ਵਿਚਾਰ ਕਰਨ ਲੱਗੇ ਕਿ ਖਾਲਿਸਤਾਨ ਦੀ ਮੰਗ ਕੀ ਹੈ, ਸਿੱਟਾ ਕਿ ਹਰ ਕੌਮ ਦਾ ਆਪਣਾ ਘਰ ਹੋਵੇ, ਝੰਡਾ ਹੋਵੇ ਤੇ ਧਰਮ ਹੋਵੇ ਤਾਂ ਕੌਮ ਬਣਦੀ ਹੈ, ਵਾਰੀ ਆਈ ਕਿ ਫੇਰ ਭਾਰਤ ਦੀ ਹਿੰਦੂ ਰਾਸ਼ਟਰ ਦੀ ਸੋਚ, ਉਪਰੋਕਤ ਲੀਹ ਅਨੁਸਾਰ ਭਾਰਤ ਭੀ ਮੰਗ ਦਾ ਹੱਕਦਾਰ ਹੈ, ਪੁੱਛੋ ਕਿਵੇਂ, ਦੁਨੀਆਂ ਤੇ ਤਕਰੀਬਨ ਸਵਾ ਕੁ ਸੌ ਦੇਸ਼ ਹਨ, ਘੱਟੋ ਘੱਟ 50 ਕੁ ਜਰੂਰ ਇਸਲਾਮੀ ਹਨ, ਈਸਾਈ ਹਨ ਤੇ ਯਹੂਦੀ ਕੇਵਲ ਇਕ ਨਿੱਕਾ ਜਿਹਾ, ਪਰ ਹਿੰਦੂ ਕੋਈ ਦੇਸ਼ ਨਹੀਂ ਹੈ, ਇਹਨੂੰ ਵਿਚਾਰੋ, ਦੂਜਾ ਮੁੱਦਾ ਭਾਰਤ ਦੀ ਤੇ ਕਾਂਗਰਸ ਦੀ ਆਪਸੀ ਵਿਰੋਧਤਾ ਹੈ, ਇੰਗਲੈਂਡ ਦੀ ਕਾਂਗਰਸ ਨਾਲ ਗੂੜ੍ਹੀ ਮਿੱਤਰਤਾ ਤੇ ਬੀ।ਬੀ।ਸੀ। ਦੀ ਮੂੰਹੀ ਭੀ, ਚੁਰਾਸੀ ਕਤਲੋ-ਗਾਰਤ ਵੇਲੇ ਭੀ ਦੇਖੋ ਪਹਿਲਾਂ ਬੀ।ਬੀ।ਸੀ। ਦਾ ਨੁਮਾਇੰਦਾ ਮਾਰਕ ਟੱਲੀ ਹੱਕ ਵਿੱਚ ਫੇਰ ਬਦਲ ਗਿਆ, ਹਾਲੇ ਭੀ ਦਿੱਲੀ ਹੀ ਹੈ, ਉਹਨੇ ਹਿੰਦੂ ਪਤਨੀ ਨਾਲ ਨਿਰਭਾਅ ਅਰੰਭਿਆ, ਕਤਾਰ ਵਾਰ, ਪੰਜਾਬ &lsquoਤੇ ਹਮਲਾ ਧਰਮਪੁਰਾ &lsquoਤੇ ਅਸਥਾਨ ਢੇਰੀ, ਤੋਪਾਂ ਟੈਂਕਾਂ, ਫੌਜਾਂ (ਭਾਵੇਂ ਕਿ ਜਨਰਲ ਸੁਬੇਗ ਸਿੰਘ ਨੇ ਛਾਉਣੀ ਤਾਂ ਬਣਾ ਹੀ ਲਈ ਸੀ) ਗੁੱਸੇ ਵਜੋਂ ਇੰਦਰਾ ਗਾਂਧੀ ਕਤਲ, ਸਿੱਖਾਂ ਸਿਰ ਮੜ੍ਹ ਕੇ ਫਾਂਸੀ ਕਈ ਸੰਸਕਾਰਾਂ ਪੱਖੋਂ ਕਤਲੋ-ਗਾਰਤ ਦੇ ਸੰਦਰਭੀ ਹੁੰਦੇ ਹੀ ਹਨ ਤੇ ਆੜ ਹੇਠ ਆਪਣੇ ਮਣਸ਼ੇ ਪੂਰੇ ਕੀਤੇ, ਪੁਲਸ ਨਾਲ ਰਲ੍ਹ ਕੇ ਨਿਹੱਥੇ ਤੇ ਖੁੰਦਕਾਂ ਕੱਢਕੇ ਵੱਢ ਟੁੱਕ ਕਰਕੇ ਹਫ਼ੜਾ ਦਫੜੀ ਭੀ ਮਚਾਈ ਤੇ ਮੌਕਾ ਪ੍ਰਸਤ ਵਿਦੇਸ਼ੀ ਵੱਸੇ, ਕਈ ਕਾਨੂੰਨ ਦੇ ਸ਼ਿਕੰਜੇ ਵਿੱਚ ਹੁਣ ਬੰਦੀ ਨਉਂ ਤੇ ਪੰਜਾਬ ਵਿੱਚ ਆਪਣੀ ਸ਼ਾਖ ਸਥਾਪਤ ਲਈ ਧਰਨੇ ਮੋਰਚੇ, ਹਾਲਾਂਕਿ ਇਹ ਸਮੁੱਚੇ ਪੰਜਾਬ ਦਾ ਮੁੱਦਾ ਨਹੀਂ, ਨਾ ਹੀ ਹਿੰਦੂ, ਈਸਾਈ, ਮੁਸਲਮਾਨ ਨਾਲ ਜੁੜਦਾ ਹੀ ਹੈ, ਪਰ ਇਹ ਸਿਆਸਤ ਹੈ, ਦੂਜੇ ਪਾਸੇ ਭਾਰਤ ਦੀ ਬੀ।ਬੀ।ਸੀ। ਨਾਲ ਜੋ ਬੇਲੋੜੀ ਡਾਕੂਮੈਂਟਰੀ ਗੁਜਰਾਤ ਦੰਗਿਆਂ ਦੀ ਹੁਣ ਫੇਰ ਨਸ਼ਰ ਕਰਕੇ ਸਹੇੜ ਸਰਕਾਰ ਬਦਲਾ ਲਊ ਛਾਪੇਮਾਰੀ ਆਦਿ, ਸਿੱਖਾਂ ਨੂੰ ਕੁਲਦੀਪ ਬਰਾੜ ਦੀ ਪੁਰਾਣੀ ਹੀ ਜੋ ਸਭ ਕੁਝ ਲੋਕ ਜਾਣਕਾਰੀ ਸੀ, ਕਿਤਾਬ, ਅੰਗ੍ਰੇਜ਼ੀ ਪੈੱ੍ਰਸ ਸਭ ਨੇ ਜਾਹਰ ਕਰਤਾ ਸੀ, ਇਸ ਵੇਲੇ ਲਿਆ ਕੇ ਪਾੜਾ ਦਾ ਰਾਹ ਖੋਲ੍ਹਤਾ, ਅੱਗੋਂ ਸਿੱਖ ਤਾਂ ਭੁੱਖੇ ਨੂੰ ਟੁੱਕ ਵਾਂਗੂੰ ਹਬੜ ਕੇ ਪੈ ਗਏ, ਸਾਡੇ ਦੇਸ਼ ਦਾ ਇਕ ਚੈਨਲ ਤਾਂ ਸ਼ੰਘਦਾ, ਗੱਲ ਕਰਾਂ ਪਿਛਲੇ ਸਮੇਂ ਵਿੱਚ ਮਰਗ ਵੇਲੇ ਰਵਾਜ ਹੁੰਦਾ ਸੀ ਕਿ ਮਸੋਸ ਕਰਨ ਰਿਸ਼ਤੇਦਾਰਾਂ ਦੇ ਆਉਣ ਤੇ (ਮਕਾਣ) ਮਰਾਸੀ (ਮੀਰ) ਜੋ ਗੱਲ ਨੂੰ ਸੁਚੱਜੇ ਢੰਗ ਨਾਲ ਆਖਣ ਵਿੱਚ ਮਾਹਿਰ ਗਿਣੇ ਸਨ ਯਾਨੀ ਕਾਣੇ ਨੂੰ ਅੱਖੋਂ ਲਾਮਾ ਜਾਂ ਤੇਰੀ ਇਕੋ ਅੱਖ ਸੁਲੱਖਣੀ ਆਖਦੇ ਸਨ ਤੇ ਮਕਾਣ &lsquoਤੇ ਬੜੇ ਪ੍ਰਭਾਵ ਨਾਲ ਬੋਲ ਕੇ ਸਿਆਪਾ ਕਰਵਾਉਂਦੀ ਸੀ ਮਰਾਸਣ, ਇਹ ਹਾਲ ਹੈ ਸਾਡੇ ਜੀ ਆਹ ਸੀਨੀਅਰ ਪੱਤਰਕਾਰ ਹਨ ਜੋ ਜਨਰਲ ਬਰਾੜ ਦੇ ਝੂਠ ਪੜਚੋਲਣਗੇ, ਫੌਜ ਦੀ ਗਿਣਤੀ ਸਹੀ ਨਹੀਂ ਦੱਸਦਾ ਪੱਤਰਕਾਰ ਨੂੰ ਇਹ ਗਿਆਨ ਨਹੀਂ ਕਿ ਕੁਝ ਤਾਂ ਹਰ ਮਹਿਕਮੇ ਦੀ ਗੁਪਤ ਰੱਖ ਨੀਤੀ ਹੁੰਦੀ ਹੀ ਹੈ, ਹੋਰ ਬੜੀਆਂ ਬੜਕਾਂ ਮਾਰਦੇ ਹਨ, ਨਾਲ ਜੋ ਬਿਲਕੁੱਲ ਆਖੂ ਉਹ ਭੀ ਸਪੱਸ਼ਟੀਕਰਨ ਨੂੰ ਕਾਹਲਾ, ਸਭ ਤੋਂ ਵੱਧ ਸੂਲ ਜੋ ਚੁੱਭਦੀ ਸੀ ਸੰਤ ਭਿੰਡਰਾਂਵਾਲੇ ਨੂੰ ਕਿਉਂ ਕੁਝ ਆਖੋ ਤੇ ਬਰਾੜ ਦਾ ਜੱਟ ਆਖਣਾ ਕਿ ਸੁਬੇਗ ਸਿੰਘ ਤੇ ਸੰਤ ਭੀ ਜੱਟ ਤੇ ਬਰਾੜ ਭੀ ਜੱਟ, ਬੱਸ ਜੀ ਜੱਟ ਕਿੳਂ ਆਖਿਆ, ਸਿੱਖਾਂ ਵਿੱਚ ਜਾਤ-ਪਾਤ ਨਹੀਂ, ਕੀ ਇਹ ਸੱਚ ਹੈ ? ਭਾਈ ਆਪਣੀ ਜਾਤ ਦੱਸ ਲਵੋ ਸਾਨੂੰ ਕੀ ਪੀੜ, ਇਥੇ ਮੈਂ ਸਪੱਸ਼ਟ ਕਰ ਦੇਵਾਂ ਕਿ ਨਾਲੇ ਤਾਂ ਇਹ ਨਿੰਦਕ ਹਨ ਕਿ ਵਿਧਾਨ ਦੀ 25ਬੀ ਧਾਰਾ ਵਿੱਚ ਸਿੱਖਾਂ ਨੂੰ ਹਿਦੂ ਕੇਸਾਧਾਰੀ ਲਿਖਿਆ, ਭਾਈ ਕੀ ਇਹ ਨਹਿਰੂ ਗਾਂਧੀ ਨੇ ਲਿਖਿਆ, ਜੇਕਰ ਵਿਧਾਨ ਦਾ ਨਿਰਮਾਤਾ ਡਾਕਟਰ ਅੰਬੇਡਕਰ ਹੈ ਤਾਂ ਉਹਦੇ ਗੱਲ ਪਵੋ, ਦੂਜਾ ਜਾਤੀਵਾਦ ਤਾਂ ਉਹਨੇ ਪੱਕਾ ਕੀਤਾ ਜਦੋਂ ਭੱਤੇ ਵਿੱਚ ਜੱਟ, ਬ੍ਰਾਹਮਣ, ਖੱਤਰੀ ਬਾਹਰ ਰੱਖ ਧਰੇ, ਤਾਂ ਹੀ ਅੱਜ ਪੰਜਾਬ ਵਿੱਚ ਹੀ ਦੇਖ ਲਵੋ, ਪੜ੍ਹਾਈ ਲਿਖਾਈ ਮੁਫ਼ਤ ਕਰਕੇ ਜਣਾ ਖਣਾ ਵਕੀਲ ਹੈ, ਖੋਜ ਕਰੋ, ਕਿੰਨੇ ਜੱਟ ਤੇ ਬ੍ਰਾਹਮਣ ਖੇਤਰੀ ਹਨ ? ਉਨ੍ਹਾਂ ਤਾਂ ਆਪਣੀ ਮਿਹਨਤ ਨਾਲ ਪੈਰ ਜਮਾਏ ਹਨ, ਆਮ ਸਰਕਾਰ ਡਾਕਟਰ ਦੀ ਫੋਟੋ ਨੂੰ ਦੇਖੋ ਪੂਜਦੀ ਹੈ, ਚੁਰਾਸੀ ਦੇ ਦੁਖਾਂਤ ਵਿੱਚ ਚਤਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਭੰਡਦੇ ਹਨ ਜੀ ਇਨ੍ਹਾਂ ਸੱਦੀ ਸੀ ਫੌਜ, ਝੂਠ ਹੈ ਹਰ ਘਰ, ਸੰਸਥਾ, ਆਪਣੀ ਸੁਰੱਖਿਆ ਲਈ ਪੁਲਸ ਨੂੰ ਸੱਦਦੀ ਹੈ, ਕੀ ਪ੍ਰਬੰਧਕ ਉਸ ਵੇਲੇ ਹਾਲਾਤ ਦੇਖ ਚੁੱਪ ਰਹਿੰਦਾ ? ਇਹ ਤੱਥ ਤੇ ਸੱਚਾਈ ਹੈ ਕਿ ਖਰੂਦ, ਬਰੂਦ, ਬੰਦੂਕ ਤੇ ਪੰਜਾਬ ਨੂੰ ਸੰਕਟ ਵਿੱਚ ਧੱਕਣ ਵਾਲਾ ਲਾਣਾ, ਖੱਬੂ ਤੇ ਨਕਸਲੀ ਉਦੋਂ ਤੋਂ ਹੀ ਜਥੇਬੰਦਕ ਹਨ, ਭਾਵੇਂ ਬਾਦਲ ਸਾਹਬ ਨੂੰ ਨਿੰਦੋ ਪਰ ਠੱਲ ਪਉਣੀ ਬਣਦੀ ਸੀ ਤੇ ਕੁਝ ਹੱਦ ਤੱਕ ਪਾਈ, ਅੱਜ ਇੰਗਲੈਂਡ ਵਿੱਚ ਬੱਸ ਭੜਥੂ ਆਹ ਨਵੇਂ ਮੀਡੀਏ ਨੇ ਤੇ ਸੰਸਾਰ &lsquoਤੇ ਦੁਭਰ ਜੀਵਨ ਇਨ੍ਹਾਂ ਦੀ ਦੇਣ ਹੈ, ਕੁਝ ਫੇਸਬੁੱਕਾਂ &lsquoਤੇ ਪੈਸਾ ਬਟੋਰਨ ਵਾਲੇ ਸ਼ੇਅਰ ਸ਼ੇਅਰ ਕਰੋ ਦੀ ਧੁੰਨ ਸਮਝਦੇ ਨੇ ਜਦੋਂ ਸਾਨੂੰ ਘੜ ਗਿਆ ਮਗਰੋਂ ਖੁੱਡ ਵਿੱਚ ਵੜ ਗਿਆ, ਇਹ ਸਿਆਸਤਾਂ ਭੀ ਧਰਮ ਭੀ ਤੇ ਸਾਧਾਰਨ ਜੀਵਨ ਸਭ ਨੂੰ ਖਲਪਾੜਾ ਕਰਨ &lsquoਤੇ ਤੁਲੇ ਨੇ, ਆਫਤਾਂ ਨੂੰ ਭੀ ਸੁੰਘਦੇ ਫਿਰਦੇ ਨੇ ਕਿ ਅਸੀਂ ਫੰਡ ਇਕੱਤਰ ਕਰੀਏ, ਆਪਣੇ ਚਹੇਤੇ ਬਿਠਾ ਕੇ ਅਪੀਲਾਂ ਦਿਉ ਫੰਡ, ਕਿਧਰੇ ਚੈਨਲ ਬੰਦ ਨਾ ਹੋਵੇ ਰੱਬ ਤੋਂ ਮੰਗਦੇ ਨਹੀਂ, ਕਿਰਤ ਕਰਦੇ ਨੀ ਬੱਸ ਦਸਵੰਧ ਦੇ ਹਾਮੀ, ਤਾਂ ਹੀ ਦਾਤੇ ਦੀ ਸੰਸਾਰ &lsquoਤੇ ਕ੍ਰੋਪੀ ਹੈ, ਆਫਤਾਂ ਵਿੱਚ ਭੀ ਬੰਦਿਆਂ ਦਾ ਹੱਥ ਹੈ, ਭੂਚਾਲ, ਪਹਾੜ ਡਿਗਣੇ, ਵਿਗਿਆਨੀ ਤਜਰਬੇ ਭੀ ਭਾਈਵਾਲ ਹਨ, ਜੀਵਨ ਪੱਧਰ ਹੇਠਾਂ ਡਿੱਗਣ ਕਰਕੇ ਬੜੀ ਹੀ ਗੰਭੀਰ ਸਥਿਤੀ ਹੈ, ਧਰਨੇ, ਹੜਤਾਲਾਂ ਤੇ ਪੁਲਸ ਪ੍ਰਸ਼ਾਸਨਾਂ ਤੇ ਕਮਾਂਡੋ ਦਸਤਿਆਂ ਦੇ ਖਰਚੇ ਲੋਕਾਂ ਦੇ ਸਿਰਾਂ &lsquoਤੇ ਹੀ ਪੈਣੇ ਹਨ, ਭਾਵੇਂ ਧਰਨਿਆਂ ਵਾਲਿਆਂ ਦੇ ਖਰਚੇ ਤਾਂ ਉਨ੍ਹਾਂ ਦੀਆਂ ਸਹਾਇਕ ਧਿਰਾਂ ਭਰ ਰਹੀਆਂ ਹਨ, ਹੈਰਾਨੀ ਹੁੰਦੀ ਹੈ ਜਦੋਂ ਇਹ ਲੋਕ ਦੂਜਿਆਂ ਤੋਂ ਹਿਸਾਬ ਕਿਤਾਬ ਮੰਗਣ ਪਰ ਆਪ ਕਦੀ ਨਹੀਂ ਦੱਸਦੇ ਕਿ ਸਾਨੂੰ ਕੌਣ ਤੇ ਕਿੰਨਾ ਮਿਲਦਾ ਹੈ, ਗੱਲ ਇਹ ਅਹਿਮ ਕਿ ਕਿਸਾਨ ਮੋਰਚੇ ਵੇਲੇ ਜਦੋਂ ਇਹ ਝੰਡਾ ਤੇ ਗੁਰੂ ਗ੍ਰੰਥ ਦੀ ਛਤਰ ਛਾਇਆ ਲਈ ਅੜੂਹਾ ਬਣਾ ਲੈਣ ਲਈ ਕਾਹਲੇ ਸਨ ਤਾਂ ਬਲਵੀਰ ਸਿੰਘ ਰਾਜੇਵਾਲ ਭਾਵੇਂ ਕਾਮਰੇਡ ਹਨ, ਪਰ ਘੱਟੋ ਘੱਟ ਸ਼ਲਾਘਾਯੋਗ ਵਿਚਾਰ ਸੀ ਕਿ ਧਰਮ ਨੂੰ ਵਿੱਚ ਨਾ ਲਿਆਵੋ, ਪਰ ਇਨ੍ਹਾਂ ਧਰਮ ਪਾਲਕਾਂ ਨੇ ਕੀ ਕੁਝ ਕੀਤਾ ਉਥੇ ਅਮਲੀ ਬੰਦੇ ਦੇ ਟੱੁਕੜੇ ਕੀਤੇ ਤੇ ਟੰਗਿਆ, ਉਹ ਭੀ ਅੰਮ੍ਰਿਤ ਵੇਲੇ ਉਹਨੂੰ ਪਹਿਲਾਂ ਉਥੇ ਲੈ ਕੇ ਗਏ ਚਲੋ ਪ੍ਰਮਾਤਮਾਂ ਆਪੇ ਨਿਆਂ ਕਰੂ, ਹਾਲੇ ਬੇਅਦਬੀ ਦੇ ਸਤਾਏ ਹਨ, ਸਰੂਪਾਂ ਦਾ ਨਿਪਟਾਰਾ ਜੀ ਅਸੀਂ ਨੀ ਮੰਨਦੇ ਸ਼੍ਰੋਮਣੀ ਕਮੇਟੀ ਦਾ ਸਪੱਸ਼ਟੀਕਰਨ, ਹਰ ਮਹਿਕਮੇ ਦਾ ਆਪਣਾ ਅਨੁਸ਼ਾਸਨ ਹੁੰਦਾ ਹੈ, ਜਰੂਰੀ ਨਹੀਂ ਮੁਕੱਦਮੇ ਹੀ ਹੱਲ, ਤੁਸੀਂ ਤਾਂ ਕੋਈ ਫੈਸਲਾ ਮੰਨਣਾ ਹੀ ਨਹੀਂ, ਲੋਕ ਅਧਿਕਾਰ ਪਾਰਟੀ ਬਣਾ ਲਈ, ਹੁਣ ਉਥੇ ਸਟੇਜ ਤੇ ਬਿਰਾਜਮਾਨ, ਕੋਈ ਹੈ ਬਾਹਰੋਂ ਬੰਦਾ ? ਸਭ ਪੁਰਾਣੇ ਹੰਡੇ ਹੋਏ ਚੁਫੇਰੇ ਗੇੜੀਆਂ ਦੇਣੇ ਪਹਿਲਾਂ ਉਥੋਂ ਖਾ ਪੀ ਆਏ ਹੁਣ ਨਵੇਂ ਪੰਗੂੜੇ ਇਥੇ ਕਿਹੜੀ ਅਪੀਲ ਦਾ ਵੇਰਵਾ ਦਿੰਦੇ ਨੇ ਇਹ ਫੰਡ ਮੰਗਣੇ, ਪਰ ਸ਼੍ਰੋਮਣੀ ਕਮੇਟੀ ਦੇ ਦੁਆਲੇ ਕੇਵਲ ਚੈਨਲ ਤੇ ਨੇਤਾਗਿਰੀ ਕਰਨ ਲਈ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉ ਤੇ ਝੂਠ ਨੂੰ ਸੱਚ ਬਣਾਉ, ਪਰ ਪੰਜਾਬੀ ਦਾ ਅਸਲੀ ਧੁਰਾ ਤਾਂ ਪਰਚੇ ਹਨ, ਜੋ ਪੜ੍ਹ ਕੇ ਬੋਲੀ ਤੇ ਭਾਸ਼ਾ ਦੀ ਜਾਣਕਾਰੀ ਹੁੰਦੀ ਹੈ, ਕਦੀ ਕਿਸੇ ਨੇ ਮੂੰਹ ਵਿੱਚ ਅੱਖਰ ਨੀ ਕੱਢਿਆ ਕਿ ਭਾਈ ਉਹ ਸਾਡੀ ਹੋਂਦ ਲਈ ਲੋੜੀਂਦਾ ਹੈ, ਗੁਰਦੁਆਰੇ ਤੇ ਅਦਾਰੇ ਉੱਧਰ ਧਿਆਨ ਦੇਵੋ ਪਰ ਫੇਰ ਇਨ੍ਹਾਂ ਦੇ ਆਹ ਦੁਆਰੇ ਕਿਵੇਂ ਚੱਲਣਗੇ, ਭਾਵੇਂ ਗੁਰੂ ਗ੍ਰੰਥ ਪ੍ਰਕਾਸ਼ ਭੀ ਕਰ ਲਏ ਪਰ ਕਦੀ ਕੋਈ ਨੀ ਕੁਸਕਦਾ ਕਿ ਤੁਸੀਂ ਕਿਉਂ ਇਹ ਕੀਤਾ ? ਗੁਰੂ ਘਰ ਘੱਟ ਹਨ, ਧਰਨਿਆਂ &lsquoਤੇ ਭੀ ਜਾਪ ਕਰਨ ਗਏ ਹਨ, ਜੀ ਡਰਾਮੇ ਆਮ ਬੰਦਾ ਭੀ ਸਮਝ ਸਕਦਾ ਹੈ, ਸਤਿਕਾਰ ਕੇਵਲ ਸਾਧਾਰਨ ਸਿੱਖਾਂ ਵਿੱਚ ਹੈ, ਇਨ੍ਹਾਂ ਦੇ ਨਾ ਤਾਂ ਆਪ ਵਿੱਚ ਹੈ ਨਾ ਹੀ ਸਹਿਯੋਗੀਆਂ ਵਿੱਚ ਬਸ ਆਪਣੇ ਪੱਖ ਲਈ ਸਭ ਯੋਗ, ਕੋਈ ਗਰੀਬ ਘਰ ਵਿੱਚ ਗੁਰੂ ਚਰਨ ਨਹੀਂ ਪੁਆ ਸਕਦਾ ਬੇਅਦਬੀ ਹੈ ਉਦੋਂ ਕਹਿੰਦੇ ਸੀ ਕੇਵਲ ਗੁਰਦੁਆਰੇ ਹੀ ਸੁਸ਼ੋਭਿਤ ਹੋਣ ਇਸ਼ਟ ਹੁਣ ਤੰਬੂਆਂ ਵਿੱਚ ਸੜਕਾਂ ਤੇ, ਮੋਟਰਵੇਅ ਤੇ ਸਭ ਸਵੱਸ਼ ਹਨ ਇਕ ਵੀਰ ਕਹਿੰਦਾ ਮਨ ਵਿੱਚ ਇੱਛਾ ਸੀ ਘਰ ਪਾਠ ਦੀ ਸਭ ਠੱਪ ਇਕ ਬੀਬੀ ਕਹਿੰਦੀ ਹੁਣ ਤਾਂ ਗੁਰਦੁਆਰੇ ਕੁਰਸੀਆਂ ਭੀ ਚੁੱਕ ਧਰੀਆਂ ਬੈਠਾ ਹੁੰਦਾ ਨੀ ਜਾਣਾ ਬੱਸ ਮੱਥਾ ਟੇਕੋ ਮੁੜੋ ਜਾਂ ਸਪੈਸ਼ਲ ਨੀਵੀਂ ਥਾਂ ਬਣਾਈ ਵਿੱਚ ਜਾ ਕੇ ਬੈਠੋ, ਘਟੀਆ ਜੋ ਹਾਂ ਜੋ ਬੈਠ ਨਹੀਂ ਸਕਦੇ, ਮੈਂ ਕਿਹਾ ਬੀਬੀ ਮੈਂ ਤਾਂ ਘੱਟ ਹੀ ਜਾਂਦੀ ਹਾਂ ਦੁੱਖ ਸੁੱਖ ਵੇਲੇ ਹੀ, ਖੁਸ਼ੀ ਨਾਲ ਤਾਂ ਹੁਣ ਮਨ ਹੀ ਬਦਲ ਗਿਆ ਹੈ, ਘਰ ਹੀ ਪਾਠ ਕਰੋ, ਕਦੀ ਰੱਬ ਇਨ੍ਹਾਂ ਨੂੰ ਸਬਕ ਦੇਊ, ਪ੍ਰਮਾਤਮਾਂ ਬੇਅੰਤ ਹੈ ਪਰ ਸਿੱਖ ਖੁਦਗਰਜ਼ੀ ਨੇ ਗਡੀਰਾ ਬਣਾ ਲਿਆ ਧਰਮ, ਪ੍ਰਭੂਸਤਾ, ਸ਼ੋੋਹਰਤ ਤੇ ਲਾਲਚ ਨੇ ਅਤਿ ਚੁੱਕੀ ਹੈ, ਆਹ ਅੰਮ੍ਰਿਤਪਾਲ ਦੀ ਬੇਥਭੀ ਸੁਣੋ ਜੀ ਸ਼ਹੀਦ ਕਰਕੇ ਦੀਪ ਸਿੱਧੂ ਦਾ ਹਾਦਸਾ ਬਣਾਇਆ, ਨਾ ਜਾਣੇ ਨਾ ਬੁੱਝੇ ਸੱਚਾਈ ਇਹ ਹੈ ਕਿ ਦੀਪ ਸਿੱਧੂ ਭਾਜਪਾ ਵੱਲ ਸੀ, ਸੰਨੀ ਦਿਉਲ ਵੇਲੇ ਪਹਿਲਾਂ ਭੀ ਉਨ੍ਹਾਂ ਦੇ ਪਿਤਾ ਧਰਮਿੰਦਰ ਦਾ ਸਹਿਯੋਗ ਲਿਆ ਸੀ, ਪਿੱਛੋਂ ਵਿਗੜ ਗਈ ਸੀ ਕਿਸਾਨ ਮੋਰਚੇ ਵੇਲੇ ਇਹ ਤਾਂ ਆਪਣੇ ਏਜੰਡੇ ਤੇ ਸੀ, ਮਗਰੋਂ ਉਸ ਰੱਥ ਵਿੱਚ ਸਵਾਰ ਤੇ ਫੇਰ ਆਗੂ ਬਣ ਗਿਆ, ਕਲਾਕਾਰ ਤੇ ਵਕੀਲ ਤਾਂ ਸੀ ਹੀ, ਹੁਣ ਆਪਣੀ ਮਿੱਤਰ ਨਾਲ ਕਾਰ ਤੇਜ ਚਲਾ ਰਿਹਾ ਸੀ, ਹਾਦਸਾ ਵਾਪਰਿਆ ਉਹਦੀ ਪਾਰਟਨਰ ਭੀ ਕਹਿੰਦੀ ਹੈ ਪਰ ਸਿਆਸੀ ਸ਼ੋਹਰਤੀਆਂ ਤੇ ਪਰਿਵਾਰ ਨੂੰ ਸ਼ਹੀਦ ਅੱਖਰ ਰਾਸ ਆਇਆ ਤੇ ਵਾਰਸ ਬਣਾ ਲਏ, ਕਬਜ਼ੇ ਕਰ ਲਏ, ਪਰਿਵਾਰ ਆਪਣੀ ਥਾਂ ਜਿਮੇ ਹੁੰਦਾ ਹੀ ਹੈ ਪਰ ਅੰਮ੍ਰਿਤਪਾਲ ਨੂੰ ਪੁੱਛੋ ਕਿ ਡੁਬੱਈ ਵਿੱਚ ਕਫਿੰਗ ਕਰਦਾ ਸੀ ਕਿ ਨਹੀਂ, ਹੁਣ ਘੂਰਦਾ ਹੈ, ਕਟਿੰਗ ਕਰਦੇ ਹੋ, ਪਰ ਆਪ ਆਪਣੇ ਵਿਆਹ ਵਿੱਚ ਪਤਨੀ ਦੀ ਤਾਂ ਕੀ ਪਰਿਵਾਰ ਦੀ ਫੋਟੋ ਭੀ ਦਿਖਾਉਣ ਨੂੰ ਪ੍ਰਾਈਵੇਸੀ ਦੱਸਦਾ ਹੈ, ਦੂਜਿਆਂ ਲਈ ਇਹ ਉਨ੍ਹਾਂ ਦਾ ਜਾਨਸ਼ੀਨ ਕੋਈ ਟੱਕਰਿਆ ਨਹੀਂ ਜੋ ਜਬ੍ਹਾੜੇ ਦੇ ਦੰਦ ਗਿਣ ਧਰਦਾ ਬਈ ਤੈਨੂੰ ਦੀਪ ਦੀ ਸਾਜਿਸ਼ ਦਾ ਭੇਦ ਸੀ ਜਾਂ ਹੈ ? ਦੱਸ ਫੇਰ ਮੈਂ ਆਪ ਦੀ ਸਮਰਥੱਕ ਨਹੀਂ ਪਰ ਕਲਮ ਦੀ ਭੀ ਧੁੰਨ ਹੈ ਕਿ ਜੋ ਭੀ ਖਰਚਾ ਸਕਿਊਰਿਟੀ ਵਧਾ ਕੇ ਕੀਤਾ ਹੈ ਸਭ ਇਨਸਾਫ ਮੋਰਚੇ ਦੀ ਵਿਉਂਤਬੰਦੀ ਹੈ, ਜਦੋਂ ਬਜਿੱਦ ਹਨ ਕਿ ਅਸੀਂ ਤਾਂ ਸੀ।ਐੱਮ। ਦੀ ਕੋਠੀ ਪਹੁੰਚ ਕੇ ਪਾਠ ਕਰਨਾ ਹੈ ਫੇਰ ਕਹਿੰਦੇ ਅਸੀਂ ਤਾਂ ਦੂਜੇ ਪਾਸੇ ਦੇ ਰਾਹਾਂ ਥਾਣੀ ਭੀ ਵੜਨ ਦੀ ਸਕੀਮ ਰੱਖੀ ਹੈ, ਤਾਂ ਖਦਸ਼ਾ ਕੁਝ ਹੋਰ ਹੁੰਗਾਰੇ ਭਰਦਾ ਹੈ, ਪੁਲਸ, ਕਮਾਂਡੋ ਆਦਿ ਭੀ ਇਸੇ ਕੜੀ ਹੈ, ਕੀ ਲੈਣ ਜਾਣਾ ਹੈ ਜਾਪ ਉਹਦੀ ਕੋਠੀ ਕਰਨ ਤੇ ਮੰਗ ਪੱਤਰ ਦੇ ਦਿਉ ਫੇਰ ਜਥੇ ਨਿੱਤ ਡਰਾਮੇ ਕਿਵੇਂ ਕਰਦੇ ਨੇ ਕੁਝ ਸਾਡੇ ਵਰਗੇ ਤੁਰ ਹੁੰਦਾ ਨੀ ਸੋਟੀਆਂ ਫੜੀ ਨਾਲ ਕੁਝ ਦੋ ਦੋ ਇੰਚ ਦੀਆਂ ਦਾਹੜੀਆਂ ਪੰਜ ਫੁੱਟੀ ਕਿਰਪਾਨ ਪੂਰਨ ਸਿੱਖ ਬਣ ਕੇ ਜਾਪ ਕਰਦੇ ਨੇ, ਫੇਰ ਇਹ ਖਰਚਾ ਇਨ੍ਹਾਂ ਸਿਰ ਹੈ । ਸਭ ਸਾਧ ਦੀ ਭੂਰੀ ਤੇ ਕੱਠ ਮਾਰੋ ਅਕਾਲੀ ਤੇ ਸ਼੍ਰੋਮਣੀ ਕਮੇਟੀ ਪਹਿਲਾਂ ਤੋਂ ਹੀ ਇਹ ਟੋਲਾ ਇਸੇ ਹੀ ਏਜੰਡੇ ਤੇ ਹੈ, ਮਿਆਨੀ ਵਾਲਾ ਕਾਂਗਰਸੀ, ਮੂਸੇਵਾਲੇ ਦਾ ਪਿਤਾ ਤਾਂ ਹੈ ਹੀ ਕਾਂਗਰਸੀ, ਪਰ ਲਪੇਟਾ ਇਨਸਾਫੀਆਂ ਦਾ ਭੀ ਨਹੀਂ ਬੱਸ ਇਕ ਰੱਟ ਲਾ ਕੇ ਜੀ ਅਸੀਂ ਅਕਾਲੀ ਦਲ ਦੇ ਵਿਰੁੱਧ ਨਹੀਂ ਕੇਵਲ ਬਾਦਲ ਪਰਿਵਾਰ ਲਾਂਭੇ ਹੋਵੇ, ਸ਼ਰਤ ਲਾਉ ਜੇ ਇਹ ਕਦੀ ਭੀ ਅਕਾਲੀ ਬਣ ਜਾਣ ਹੋਰ ਕੁਝ ਹੈ ਨਹੀਂ ਬਹਾਨੇ ਲਈ, ਤਾਂ ਬੱਸ ਸੁਖਬੀਰ ਨੀ ਭਉਂਦਾ ਤੁਹਾਨੂੰ ਤਾਂ ਕੇਂਦਰ ਨੀ ਫਿੱਟ, ਆਮ ਨੀ ਫਿੱਟ ਤੇ ਸ਼੍ਰੋਮਣੀ ਕਮੇਟੀ ਨੀ ਸਹੀ, ਬੱਸ ਤੁਹਾਨੂੰ ਕੁੰਜੀਆਂ ਫੜਾਉ ਤੇ ਸਿਮਰਨਜੀਤ ਸਿੰਘ ਮਾਨ ਨੂੰ ਮੰਨੋ ਪ੍ਰਾਪਤੀ ਦੱਸੋ ਕੀ ਹੈ ? ਬੱਸ 40 ਸਾਲ ਤੋਂ ਕੌਮ ਨੂੰ ਟਿਕਣ ਨੀ ਦਿੱਤਾ ਕੁਝ ਵਿਦੇਸ਼ੀ ਚਿੱਠੀਆਂ ਦੇ ਕੇ ਵਸਾ ਧਰੇ, ਹੁਣ ਉਹ ਉਧਾਰ ਲਹੰਦੇ ਨੇ ਤੇ ਸਾਡੇ ਵਰਗੇ ਨਾ ਜਮੀਨ ਵਿਕੇ ਨਾ ਪਲਾਟ ਮਾਮਲਾ ਭੀ ਜੀ ਜੀ ਕਰਦੇ ਲਵੋ, ਇਹ ਹਨ ਵਿਦੇਸ਼ੀਆਂ ਦੇ ਪ੍ਰੇਮੀ ਐਥੇ ਦੁੱਧ ਚੱਕਣੇ ਚੈਨਲਾਂ &lsquoਤੇ ਜਾ ਕੇ ਝੋਲੀਆਂ ਚੁੱਕਣਗੇ, ਉਨ੍ਹਾਂ ਨੂੰ ਤਾਂ ਕੋਈ ਕੁਝ ਦੁੱਖ ਨਹੀਂ ਇਹ ਉਥੇ ਗਿਆ ਨੂੰ ਭੀ ਆਂਚ ਨੀ ਲੱਗਣ ਦਿੰਦੇ, ਅਰਾਮ ਨਾਲ ਜਾ ਕੇ ਕੰਮ ਕਰਵਾ ਕੇ ਮੁੜ ਆਉਂਦੇ ਨੇ, ਸੱਚ ਤਾਂ ਹੈ ਕਿ ਸਿੱਖ ਕੌਮ ਬੜੀ ਸੁਹਿਰਦ ਪਰ ਆਹ ਚੱਤੁਰਾਈਏ ਉਤੋਂ ਦੀ ਮਾਰ ਇਹ ਪੈਂਦੀ ਹੈ, ਕਰੋਨਾ ਵੇਲੇ ਭੀ ਪੈਸਾ ਕੱਠਾ ਕਰਕੇ ਕਿਵੇਂ ਪੋਟਲੀਆਂ ਚੁੱਕੀ ਦਿਖਾ ਕੇ ਜੀ ਆਹ ਵੰਡਿਆ, ਹਸਪਤਾਲਾਂ ਵਿੱਚ ਜਾ ਕੇ ਡਾਕਟਰ ਨੂੰ ਪੁੱਛਣਗੇ ਜੀ ਇਸ ਮਰੀਜ਼ &lsquoਤੇ ਕਿੰਨਾ ਖਰਚਾ, ਕਿਹੜਾ ਫਿਟਕਾਰਿਆ ਕਿ ਅਸੀਂ ਤਾਰਿਆ, ਹੁਣ ਭੂਚਾਲਾਂ ਪਹਿਲਾਂ ਕਰੋਨਾ ਵੇਲੇ ਇਥੇ ਅਪੀਲਾਂ ਕਰ ਅਖੇ ਕਿਸੇ ਦਾ ਪੁੱਤ ਕਿਸੇ ਦੀ ਧੀ, ਨਾਈ ਖਾਂਦੇ ਸ਼ੱਕਰ ਘੀ, ਪੈਸੇ ਮੰਗਣੇ ਭੀ ਯੋਗਤਾ ਹੈ, ਟ੍ਰੇਨਿੰਗ ਹੈ, ਦਿੱਲੀ ਵਾਲੇ ਪੰਜਾਬ ਵਿੱਚ ਭੀ, ਇਥੇ ਭੀ, ਨਿਪਾਲ ਵਿੱਚ ਭੀ, ਬੱਸ ਘੋੜੇ ਭਜਾਉਂਦੇ ਨੇ । ਹਾਸੇ ਤੇ ਅਫਸੋਸ ਕਿ ਮੀਡੀਆ ਸਮਝਣ ਵਾਲੇ ਕੀ ਕਹਿੰਦੇ ਜੀ ਸੁਖਬੀਰ ਬਾਦਲ (ਪ੍ਰਧਾਨ) ਨੂੰ ਝਟਕਾ, ਅਰਜਨ ਸਿੰਘ ਅਜਨਾਲਾ ਦਾ ਪੁੱਤਰ ਅਮਰਪਾਲ ਅਕਾਲੀ ਦਲ ਛੱਡ ਭਾਜਪਾ ਵਿੱਚ ਸ਼ਾਮਿਲ, ਭਾਈ ਉਹ ਤਾਂ ਕੁਝ ਸਮਾਂ ਪਹਿਲਾਂ ਹੀ ਲਾਂਭੇ ਕਰਤਾ ਸੀ, ਝਟਕਾ ਤਾਂ ਪਿਉ ਨੂੰ ਲੱਗਾ ਹੋਊ ਜੀਹਨੇ ਵਜ਼ੀਰੀਆਂ ਦਾ ਨਿੱਘ ਮਾਣ ਕੇ ਬ੍ਰਹਮਪੁਰੇ ਨਾਲ ਰੱਲ ਕੇ ਦੱਲ ਛੱਡ ਗਿਆ ਪਰ ਫੇਰ ਇਹੀ ਪੁੱਤਰ ਝੱਟ ਪਾਸਾ ਪਲਟ ਕੇ ਮੁੜ ਆਇਆ, ਸੰਗ ਤੇ ਝਟਕਾ ਤਾਂ ਬੇਗੁਰੇ ਸਮਝਣ, ਭਾਜਪਾ ਵਿੱਚ ਜਾਣ ਵਾਲੇ ਸੁਣੋ ਸਾਧ ਨੂੰ ਇਕ ਸੇਵਾਦਾਰ ਕਹਿੰਦਾ ਬਾਬਾ ਜੀ ਚੇਲੇ ਵੱਧ ਗਏ, ਬਾਬਾ ਕਹਿੰਦੇ ਕੋਈ ਨੀ ਭੁੱਖੇ ਮਰਦੇ ਭੱਜ ਜਾਣਗੇ ਸੋ ਭਾਜਪਾ ਕੋਲ ਪੰਜਾਬ ਵਿੱਚ ਹੈ ਕੀ, ਲੈਣਗੇ ਕੀ । 
ਅਹਿਮ ਪ੍ਰਸ਼ਨ : ਗੁਰਮੁਖੀ ਕਿਹੜੀ ਭਾਸ਼ਾ ਹੈ, ਪੰਜਾਬੀ ਨਾਲੋਂ ਕਿਵੇਂ ਵੱਖਰੀ ? ਲੋਕ ਇਨਸਾਫ ਮੋਰਚੇ ਦੀ ਪੁਲਸ ਤੇ ਧਰਨਾਕਾਰੀਆਂ ਦੀ ਝੜੱਪ ਕਾਰਨ ਕੁਝ ਪ੍ਰਬੰਧਕਾਂ ਤੇ ਕੇਸ ਦਰਜ : ਡਿਫੈਂਸ ਜੀ ਅਸੀਂ ਉਥੇ ਨਹੀਂ ਸੀ, ਕਾਨੂੰਨ ਵਿੱਚ ਧਾਰਾ ਏਡਿੰਗ ਐਂਡ ਅਬੈਟਿੰਗ ਯਾਨੀ ਉਕਸਾਹਟ ਕੀ ਵਕੀਲ ਨੂੰ ਇਸ ਧਾਰਾ ਦਾ ਇਲਮ ਨਹੀਂ ਸੀ ? ਸਾਡੀ ਬੋਲੀ ਜੀ ਸਾਡੀਆਂ ਬੀਬੀਆਂ ਦੀ ਬੇਪਤੀ, ਭਾਈ ਬੀਬੀਆਂ ਤਾਂ ਆਪ ਅੱਗੇ ਹੋ ਕੇ ਆਖਦੀਆਂ ਹਨ ਸਾਨੂੰ ਭੀ ਗ੍ਰਿਫਤਾਰ ਕਰੋ, ਹਰ ਥਾਂ ਹੀ ਗ੍ਰਿਫਤਾਰੀਆਂ ਭੀ ਮੰਗ ਬਣਗੀ ਭਲਾ ਪੁਲਸ ਕਿਉਂ ਮੁੰਨੀਆਂ ਖਲਾਵੇ, ਗੱਲ ਇਥੇ ਨਿਬੜਦੀ ਹੈ ਕਿ ਬੰਦੇ ਨੂੰ ਤਿੰਨੇ ਗੱਲਾਂ ਮਾਰਦੀਆਂ, ਜੂਠ, ਝੂਠ ਤੇ ਨਾਰੀ, ਸਾਡੇ ਕੋਲ ਤਿੰਨੇ ਹੀ ਹਨ, ਸਿੱਖ ਭਾਵੇਂ ਬਣ ਗਏ ਪਰ ਪੁਰਾਣੇ ਜਰਾਸੀਮ ਵਿੱਚੇ ਹੀ ਹਨ, ਬੀਬੀ ਪੱਗ ਵਾਲੀ ਅੰਮ੍ਰਿਤਧਾਰੀ ਦੇਖਦੀ ਹੋਈ ਕਿ ਧਰਮੀ ਫੌਜੀ 31 ਤਾਂ ਕੀ ਉਥੇ ਤਾਂ ਦੱਸ ਭੀ ਨਹੀਂ ਸਨ, ਬਾਕੀ ਗੱਭਰੂ ਨਾਲ ਜੇ ਝਗੜਾ ਹੋ ਗਿਆ ਭਿੜਨਗੇ, ਹਾਲੇ ਉਹ ਉਦੋਂ ਜੰਮੇ ਭੀ ਨਹੀਂ ਸਨ, ਇਧਰ ਸਾਡਾ ਦੇਸ਼ ਭੀ ਸਿਆਸਤ ਆਪਸ ਵਿੱਚ ਘੁੱਲ੍ਹ ਰਹੀ ਹੈ ਸਰ ਕੀਅਰ ਤਾਂ ਅਭਿਮਾਨੀ ਹੈ, ਹੁਣ ਜੈਰੇਮੀ ਕੋਰਬਿਨ ਨੂੰ ਕਹਿੰਦਾ ਮੈਂ ਤੈਨੂੰ ਖੜਨ ਹੀ ਨਹੀਂ ਦੇਣਾ ਇਹ ਹੈ ਲੇਬਰ ਤੇ ਸੁਤੰਤਰਤਾ, ਭਾਰਤ ਵਿੱਚ ਪੰਜਾਬ ਦਾ ਕਬਾੜੀ ਮਾਲ ਭਾਜਪਾ ਚੱਕੀ ਜਾਂਦੀ ਹੈ ਤੇ ਕੱਲ੍ਹ੍ਹ ਕਾਂਗਰਸੀ ਤੇ ਅੱਜ ਭਾਜਪਾ ਨੇਤਾ ਸੰਗ ਹੀ ਨਹੀਂ, ਲਹਿ ਗੀ ਲੋਈ, ਸਕਾਟਲੈਂਡ ਦੀ ਸੀਟ ਨਿਕਲਾ ਸਟਰਜਨ ਖਾਲੀ ਕਰਤੀ ਕੋਈ ਭਾਰਤੀ ਮੂਲ ਦਾ ਹੋ ਜਾਵੇ ਮੂਹਰੇ, ਰਿਸ਼ੀ ਤੋਂ ਟ੍ਰੇਨਿੰਗ ਲੈ ਲਵੋ, ਦਲਿਤ ਨੂੰ ਕਰੋ ਅੱਗੇ ਖੋਜ ਦੱਸਦੀ ਹੈ ਕਿ ਪੰਜਾਬ ਵਿੱਚ ਹਰ ਮੋਰਚਾ ਹੀ ਦਲਿਤ ਆਗੂ ਹੈ ਹਰਪਾਲ ਚੀਮਾ ਵਜੀਫੇ ਘੁਟਾਲੇ &lsquoਤੇ ਤਰਲੋਮੱਛੀ, ਜਾਂਚ ਕਰਵਾਉ ਆਪ ਸਰਕਾਰ ਤਾਂ ਹੁਣ ਗਵਰਨਰ ਨਾਲ ਭੀ ਠਹਿਕਦੀ ਹੈ, ਆਹ ਬਾਬਾ ਰਾਮ ਸਿੰਘ ਆਪ ਇਹ ਸਾਧ ਸਰਕਾਰੀ ਜਾਇਦਾਦਾਂ ਹੜੱਪਦੇ ਨੇ, ਫੇਰ ਗੋਲੀਆਂ ਨਾਲ ਵੰਡ ਕਰਦੇ ਨੇ ਜੇਕਰ ਪੰਜਾਬ ਤੇ ਧਰਮ ਦਾ ਮਲੀਆਮੇਟ ਕੀਤਾ ਹੈ ਤਾਂ ਇਹ ਪਖੰਡੀ ਪ੍ਰਚਾਰਕਾਂ ਨੇ ਵੰਡੀਆਂ ਆਪ ਪਾਉਂਦੇ ਨੇ ਭਾਸ਼ਨ ਭੀ ਫੁੱਟ ਹੈ ਇਹ ਦੋਗਲੇ ਕਿਧਰੇ ਬਿਲੇ ਲੱਗਣ ਤਾਂ ਤਰੱਕੀ ਹੋਊ, ਅੰਮ੍ਰਿਤਪਾਲ ਦੀ ਨੌਜਵਾਨ ਨਾਲ ਕੁੱਟਮਾਰ ਦਾ ਮੱੁਦਾ ਭਖਿਆ, ਗੱਲ ਵਿੱਚ ਤਾਂ ਸੱਚਾਈ ਹੈ, ਆਪ ਹੀ ਕਹਿੰਦਾ ਮੇਰੇ ਪਰਿਵਾਰ ਦੇ ਵਿਰੁੱਧ ਭੰਡੀ ਕਰਦਾ ਸੀ, ਕੀ ਤੇਰਾ ਪਰਿਵਾਰ ਸ਼ਾਹੀ ਹੈ, ਨਾਲੇ ਅਗਵਾ ਕਿਉਂ ਕੀਤਾ, ਰੰਗੜਊ ਲਈ, ਮੈਂ ਤਾਂ ਦੂਰ ਤੋਂ ਪਛਾਣਦੀ ਆਂ ਤੋਰਾ ਇਹ ਨੌਜਵਾਨ ਉਜਾੜ ਕਰਵਾਊ । ਮੈਂ ਤਾਂ ਸਿੱਖ ਵਿਚਾਰਧਾਰਾ ਬਹੁਤ ਪ੍ਰੇਸ਼ਾਨ ਹਾਂ ਧਰਮ ਕੀ ਸੀ, ਕੀ ਬਣਾ ਤਾ, ਹਾਲੇ ਆਖਦੇ ਨੇ ਸਭ ਤੋਂ ਉੱਤਮ ਧਰਮ ਤਾਂ ਆਤਮਾ ਤੇ ਪ੍ਰਮਾਤਮਾਂ ਦਾ ਸੁਮੇਲ ਹੈ, ਨਾ ਕਿ ਚੱਕ ਦਿਉ, ਕਰ ਦਿਉ ਪਾਰ, ਭਾਈ ਇਸ ਧਰਮ ਨੂੰ ਕੁਝ ਜਥੇਬੰਦੀਆਂ ਹੀ ਮੰਨਣ ਆਪ ਜਗਤ ਤਾਂ ਰੱਬ ਵਿੱਚ ਵਿਸ਼ਵਾਸ਼ ਰੱਖੋ, ਪ੍ਰਮਾਤਮਾਂ ਦੀ ਬਣਾਈ ਪ੍ਰਕਿਰਤੀ ਨਾਲ ਜੁੜੋ, ਹੱਸਦੇ ਵੱਸਦੇ ਜੀਉ ਤੇ ਜਿਊਣ ਦਿਉ, ਰੱਖਵਾਲਾ ਆਪ ਸਹਾਈ ਹੋਊ ।
-ਬਲਵਿੰਦਰ ਕੌਰ ਚਾਹਲ ਸਾਊਥਾਲ