image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕੀ ਵਿਦੇਸ਼ੀ ਭੀ ਜਾ ਕੇ ਦੇਖਦੇ ਨੀ ਕਿ ਇਨ੍ਹਾਂ ਧਰਨਿਆਂ ਤੇ ਪੁਲਸ ਪ੍ਰਸ਼ਾਸਨ ਦਾ ਕਿੰਨਾ ਖਰਚਾ ਹੈ, ਸਭ ਸੂਬੇ ਦੀ ਜਨਤਾ ਦੇ ਸਿਰ ਹੀ ਪੈਣਾ ਹੈ

ਭਗਤ ਦਰਵੇਸ਼ ਪੀਰ, ਪੈਗੰਬਰ ਅਤੇ ਔਲ੍ਹੀਏ ਬਰਾਦਰੀਆਂ ਦੇ ਨਹੀਂ ਰੱਬ ਦੇ ਪੁੱਤਰ ਹੁੰਦੇ ਹਨ, ਭਗਤ ਪਿਆਰੇ ਰੱਬ ਨੂੰ ਜਿਮੇ ਮਾਵਾਂ ਨੂੰ ਪੁੱਤਰ ਪਿਆਰੇ, ਗੁਰੂ ਰਵਿਦਾਸ ਜੀ ਨੇ ਆਪਣੇ ਆਪ ਨੂੰ ਚਮਾਰ ਆਖ ਕੇ ਭਾਈਚਾਰੇ ਨੂੰ ਅਪਣਾ ਕੇ ਜੋੜਨ ਲਈ ਨਹੀਂ, ਸਗੋਂ ਨਿਮਰਤਾ ਲਈ ਉੱਚਰਿਆ ਸੀ, ਵੰਡ ਸ਼੍ਰੇਣੀ ਨੇ ਪਾ ਲਈ, ਗੁਰੂ ਤਾਂ ਫੇਰ ਸਾਰੇ ਦੇ ਸਾਰੇ ਹਿੰਦੂ ਖੱਤਰੀ ਸਨ, ਜੱਟਾਂ ਦਾ ਕੋਈ ਹੈ ਨਹੀਂ ਸੀ, ਨਾ ਹੀ ਉਦੋਂ ਅਜੋਕੇ ਜੱਟ ਸਨ ਹੀ, ਸੋ ਇਹ ਸਭ ਮਨੁੱਖੀ ਫਿਤਰਤਾਂ ਸਨ, ਹੁਣ ਤਾਂ ਹੱਦਾਂ ਬੰਨੇ ਟੱਪ ਗਈਆਂ ਧਰਮ ਤਾਂ ਭਾਵੇਂ ਬਣਾਏ ਹੀ ਇਨ੍ਹਾਂ ਲਾਹੇਬੰਦਾਂ ਨੇ ਸਨ, ਪ੍ਰਮਾਤਮਾਂ ਨੇ ਤਾਂ ਕੇਵਲ ਸ੍ਰਿਸ਼ਟੀ, ਬਨਸਪਤੀ, ਅੰਬਰ, ਧਰਤੀ ਨੂੰ ਧੰਨਤਾ ਯੋਗ ਗਰਦਾਨਿਆ ਸੀ, ਤਾਂ ਹੀ ਸਨਾਤਨ ਧਰਮ ਉਨ੍ਹਾਂ ਸਰੋਤਾਂ ਦੀ ਪੂਜਾ ਕਰਦਾ ਸੀ, ਸ਼ੈਤਾਨ ਨੇ ਆਪਣਾ ਗਲ੍ਹਬਾ ਪਾ ਲਿਆ ਜੋ ਅੱਜ ਤੱਕ ਚੰਬੜਿਆ ਮਗਰੋਂ ਨਹੀਂ ਲਹਿੰਦਾ, ਪੁਜਾਰੀ ਹਿੰਦੂ ਬ੍ਰਾਹਮਣਾਂ ਦੇ ਨਹੀਂ ਸਾਡੇ ਤਾਂ ਪਾਂਧੇ ਸਭ ਤੋਂ ਵੱਧ ਹਨ, ਰੀਤਾਂ ਦੀ ਭੀ ਅੱਜ ਗਿਣਤੀ ਨਹੀਂ, ਅਖੇ ਜੀ ਗੁਰੂ ਨਾਨਕ ਦੇਵ ਜੀ ਨੇ ਕੁਰੀਤੀਆਂ ਦੂਰ ਕੀਤੀਆਂ, ਪਰ ਅਸੀਂ ਪੰਡਾਂ ਬੰਨ ਕੇ ਚੁੱਕ ਲਿਆਂਦੀਆਂ ਖੋਜ ਕਰੋ, ਪੜਚੋਲ ਸੱਚ ਹੈ ਜਾਂ ਨਹੀਂ, ਪਾਠ ਭੀ ਟੂਣੇ ਹਨ 40 ਦਿਨ ਦਾ ਜਾਪ ਕਰੋ ਜੀ, 84 ਨੇ ਤਾਂ ਜੂਨ ਹੀ ਪਲਟਾ ਧਰੀ, ਆਹ ਸਭ ਮੈਨੂੰ ਲੱਗਦਾ ਹੈ ਸਿੱਖਾਂ ਨੂੰ ਜੋ ਅਕਾਲ ਤਖ਼ਤ ਅਤੇ ਦਰਬਾਰ ਅਹਾਤੇ ਵਿੱਚ ਕੀਤੀਆਂ ਬੇਹੁਰਮਤੀਆਂ ਦਾ ਸਰਾਪ ਹੈ, ਲਹਿਰ ਦੀ ਪ੍ਰਾਪਤੀ ਬੱਸ ਆਹ ਧਰਮ ਨੂੰ ਗੁੰਨਣ ਦਾ ਹੈ ਨੌਜਵਾਨ ਮੂਹਰੇ ਆਉਣ, ਕਿਹੜੇ ਧਰਮੀ ਜਾਂ ਖਰੂਦੀ ਇਹ ਨੌਜਵਾਨ ਹਨ ਸੋਚ ਖੁੰਭੀ, ਪਿਛਾਂਹ ਖਿੱਚੂ ਤੇ ਫੇਰ ਬਰੇਨ ਵਾਸ਼ੀ, ਇਹ ਹਨ ਅੱਜ ਧਰਮ ਦਾ ਗਡ੍ਹੀਰਾ ਭਜਾਉਣ ਵਾਲੇ ਡਰ, ਭੈਅ ਨਹੀਂ ਗੁਰੂ ਗ੍ਰੰਥ ਦੀ ਹਾਜ਼ਰੀ ਵਿੱਚ ਤੂਫਾਨ, ਝੂਠ, ਕੁਫਰ ਫੇਰ ਬੀਜੇ ਕਿੱਕਰ ਤੇ ਲੋੜੇ ਦਾਖਾ, ਪਰ ਵਿਚਾਰੇ ਭੋਲੇ ਸਿੱਖ ਇਨ੍ਹਾਂ ਨੂੰ ਧਰਮੀ ਮੰਨੀ ਜਾਂਦੇ ਨੇ, ਇਹ ਤਾਂ ਚੱਲੇ ਹੋਏ ਨੰਬਰੀਏ ਹਨ, ਗੁਰਦੁਆਰਿਆਂ ਦੀ ਬਹੁਲਤਾ ਤੇ ਇਨ੍ਹਾਂ ਭੱਜ ਕੇ ਆਏ ਮੌਕਾ ਪ੍ਰਸਤਾਂ ਦਾ ਜੋਗ ਜਨਰਲ ਕੁਲਦੀਪ ਬਰਾੜ ਮਾੜਾ ਹੋਊ ਪਰ ਆਹ ਤਾਂ ਸੱਚ ਹੈ ਕਿ ਮਾਰੇ ਗਏ ਮੁੰਡੇ 120 ਦੇਸ਼ਾਂ ਵਿੱਚ ਸੁਰਜੀਤ ਹੋ ਗਏ, ਕਰਮਾਂ ਮਾੜੇ ਵਾਲੇ ਅਪਣਿਆਂ ਨੇ ਹੀ ਮਾਰੇ ਪੁਲਸ ਨਾਲ ਰਲ੍ਹਕੇ ਪਰ ਗਿਣਤੀ ਅੰਕੜੇ ਸਭ ਡੀਫੈਕਟ ਨੇ, ਪਿਛਲੇ ਸਾਲ ਦੋ ਸਿੱਧੂ ਦੀਪ ਤੇ ਮੂਸੇਵਾਲਾ ਇਸੇ ਕੜ੍ਹੀ ਸਨ, ਚੱਲੋ ਦੀਪ ਵਕੀਲ (ਬੰਬਈ) ਫੇਰ ਕਲਾਕਾਰ ਬਣ ਗਿਆ, ਵਿਆਹਿਆ ਭੀ ਸੀ, ਬੇਟੀ ਭੀ ਸੀ, ਸੰਨੀ ਦਿਉਲ ਦੀ ਭਾਜਪਾ ਵਿੱਚ ਐੱਮ।ਪੀ। ਦੀ ਹਾਜ਼ਰੀ ਰੀਸ ਲੱਗਾ ਪਰ ਟਿਕ ਨਾ ਸਕਿਆ, ਈਰਖਾ ਫੇਰ ਕਿਸਾਨਾਂ ਦੇ ਬਰਾਬਰ, ਉਨ੍ਹਾਂ ਨਾਲ ਭੀ ਮੱਤਭੇਦ, ਆਪਣੀ ਹੀ ਅਜ਼ਾਦੀ, ਵੱਧ ਅਧਿਕਾਰ ਯਾਨੀ ਠਿੱਬੀ ਲਈ ਇਹਦੇ ਕੋਲ ਭੀ ਸਟੇਜ ਕਬਜੀ, ਗ੍ਰੰਥੀ, ਕਲਾਕਾਰ, ਸਧਾਣਾ ਕਈ ਮੁਕੱਦਮੇ ਵਾਲੇ ਲੱਗੇ ਹੇਕਾਂ ਕੱਢਣ, ਚੱਕ ਦਿਆਂਗੇ, ਦੱਬ ਦਿਆਂਗੇ, ਕਈਆਂ ਨਾਲ ਵਿਗੜ ਗਈ, ਅੰਤ ਸਿਮਰਨਜੀਤ ਸਿੰਘ ਮਾਨ ਨਾਲ ਗੰਢ ਲਈ, ਪੱਗ ਬੰਨ੍ਹ ਲਈ, ਅੰਮ੍ਰਿਤ ਦੀ ਅਭਿਲਾਸ਼ਾ ਸਾਥਣ ਨਾਲ ਖਾ ਪੀ ਕੇ ਤੇਜ਼ ਗੱਡੀ, ਸੁਭਾਅ ਰਹੱਸ ਵਿੱਚ ਤੇ ਟੇਕ ਵਿੱਚ ਨਹੀਂ ਸੀ, ਦੁਰਘਟਨਾ ਵਾਪਰੀ, ਲਾਹੇਬੰਦ ਸ਼ਹੀਦ ਦੱਸਦੇ ਨੇ । ਦੂਜਾ ਮੂਸੇਵਾਲਾ ਕਤਲ ਹੈ, ਬੜਾ ਦੁੱਖਦਾਈ, ਮਾਪਿਆਂ ਦੀ ਕੁੱਲ ਖਤਮ, ਪਰ ਕੜੀ ਤਾਂ ਜੁਰਮ ਦੀ ਦੁਨੀਆਂ ਦੀ ਹੀ ਹੈ, ਜੀਹਨੂੰ ਪ੍ਰਚਾਰਦੇ ਆ ਰਹੇ ਹੋ, ਉਹ ਦੀਆਂ ਭੀ ਨਿੱਜੀ ਦੁਸ਼ਮਣੀਆਂ ਸਨ, ਹਾਲੇ ਭੀ ਭਾਵੀ ਨੂੰ ਮੰਨਦੇ ਨਹੀਂ ਕਿ ਕਰਮਗਤ ਟਾਰੇ ਨਹੀਂ ਟਰੇ, ਸਗੋਂ ਫਾਂਸੀ ਦਿਉ, ਫੜੋ ਸਜ਼ਾਵਾਂ ਦਿਉ, ਭਾਈ ਸੁਝਾਉ ਦਿਉ ਕਿ ਇਸ ਜਲਾਦੀ, ਫਸਾਦੀ ਤੇ ਕਮਾਈ ਦੇ ਭੱਦੇ ਸਾਧਨਾਂ ਨੂੰ ਹਟਾਉ ਤੇ ਨੇਕ ਸੁਰਤ ਦੀ ਮੰਗ ਕਰੋ, ਨਾ ਕਿ ਕਾਤਲਾਂ ਨੂੰ ਮੌਤ ਦੇ ਘਾਟ, ਅਰਦਾਸ ਕਰੋ ਕਿ ਸੁਮੱਤ ਬਖ਼ਸ਼ੇ, ਸਿੱਖ ਮੱਤ ਪ੍ਰਵੇਸ਼ ਹੋਵੇ, ਆਹ ਦੁਰਵਿਹਾਰ ਦਾ ਨਾਸ਼ ਹੋ ਜਾਵੇ, ਲੋਕ ਸੁਖੀ ਵੱਸਣ, ਕਿਸੇ ਹੋਰ &lsquoਤੇ ਇਹ ਭਾਣੇ ਨਾ ਵਾਪਰਣ, ਇਸ ਦੇਸ਼ ਵਿੱਚ ਇਕ ਕਤਲ ਕੀਤੇ ਗਏ ਪੁੱਤ ਦੀ ਮਾਂ ਦੀ ਇੱਛਾ ਕਿ ਮੈਂ ਕਾਤਲ ਨੂੰ ਮਿਲਣਾ ਚਾਹੁੰਦੀ ਹਾਂ ਤੇ ਖਿਮਾਂ ਕਰਨਾ ਚਾਹੁੰਦੀ ਹਾਂ, ਇਹ ਹੈ ਮਨੁੱਖਤਾ ਚਰਿੱਤਰ, ਜਾਲਮ ਨੂੰ ਜੁਲਮ ਨਾਲ ਨਹੀਂ ਮਾਰ ਸਕਦੇ ਹੋਰ ਜੰਮ ਪਊ, ਪਰ ਸਿੱਖਾਂ ਵਿੱਚ ਤਾਂ ਅੱਜ ਆਤਮਾਂ ਨਉਂ ਦੀ ਕੋਈ ਸ਼ੈਅ ਨਹੀਂ, ਸਾਧਾਰਨ ਸਿੱਖਾਂ ਨੂੰ ਤਾਂ ਸਮਝ ਨਹੀਂ ਪੈਂਦੀ, ਪਰ ਅੱਜ ਗੁਰਦੁਆਰਿਆਂ ਵਿੱਚ ਤਾਂ ਪ੍ਰਬੰਧਕ ਸਭ ਚੁਰਾਸੀ ਲਹਿਰ ਵਾਲੇ ਹਨ, ਸੰਤਾਂ ਨੂੰ ਹੀ ਮਹਾਨਤਾ ਹੈ, ਧਰਮ ਨੂੰ ਨਹੀਂ, ਬੱਸ ਜੀ ਜੀਹਨੇ ਪੀਠਾ ਉਹਨੇ ਕੀ ਕੀਤਾ, ਜੀਹਨੇ ਛਾਣਿਆ ਉਨੇ ਹੀ ਜਾਣਿਆ, ਤਸੀਹੇ ਝੱਲ ਲੜ ਭਿੜ ਜੇਲ੍ਹਾਂ ਕੱਟਣ ਵਾਲੇ ਤਾਂ ਗੱਦਾਰ ਬਣਾ ਧਰੇ, ਮੋਰਚੇ ਧਰਨੇ ਲਉਣੇ ਸੱੁਚੇ ਸਿੱਖ, ਲਾਂਬੂ ਲਉਣੇ, ਸੂਬੇ ਦੀ ਮਿੱਝ ਕੱਢਣੇ ਅੰਮ੍ਰਿਤਧਾਰੀ ਪੱਕੇ ਸਿੱਖ, ਹਰ ਮੋਰਚੇ &lsquoਤੇ, ਧਰਨੇ &lsquoਤੇ ਅਕਾਲੀ ਮਾੜੇ ਬਾਦਲ ਗੱਦਾਰ, ਹਾਲੇ ਏਕਤਾ ਭਾਲਦੇ ਨੇ ਇਹ ਸਭ ਏਜੰਟ ਨੇ 40 ਸਾਲਾਂ ਦੇ ਬਾਹਰਲੀਆਂ ਦੇਸੀ ਤਾਕਤਾਂ ਦੇ ਪੈਨਸ਼ਨਰੀਏ ਨੇ, ਕੰਮ ਕਰਨਾ ਨੀ ਰਮਤੇ ਹੀ ਫਿਰੀ ਜਾਣਾ ਹੈ, ਲੱਭਦੇ ਕੋਈ ਮੁੱਦਾ ਲੱਭੇ, ਸੁੰਘਦੇ ਹੀ ਰਹਿੰਦੇ ਨੇ, ਵਿਦੇਸ਼ੀ ਹਰ ਗੁਰਦੁਆਰਾ ਬੋਰਡ ਲਾ ਕੇ ਫੰਡ ਭੇਜਣ &lsquoਤੇ, ਹਿਸਾਬ ਨਾ ਦੇਣ ਵਾਲੇ ਨਾ ਲੈਣ ਵਾਲੇ ਸ਼ਤਾਨੀਆਂ ਜੀ ਸ਼੍ਰੋਮਣੀ ਕਮੇਟੀ ਬਾਦਲਾਂ ਨੇ ਲੁੱਟ ਕੇ ਖਾ ਲਈ ਆਪਣਾ ਆਪ ਲਕੋਣ ਲਈ, ਤਾਂ ਹੀ ਰੱਬ ਹਰ ਵੇਲੇ ਹੀ ਸਿੱਖਾਂ &lsquoਤੇ ਔਕੜਾਂ ਪਾਈ ਰੱਖਦਾ ਹੈ, ਕਹਿਰ ਇਨ੍ਹਾਂ ਦਾ ਹੈ । ਇਨਸਾਫ ਮੋਰਚਾ ਕੌਣ ਕੌਣ ਆਗੂ ਐੱਮ।ਪੀ। ਮਾਨ, ਹਵਾਰੇ ਦਾ ਬਣਿਆ ਪਿਤਾ ਵਕੀਲ ਚਾਹਲ ਦਿਲਸ਼ੇਰ, ਫਰਾਂਸ ਦਾ ਦੂਤ ਕਈ ਹੋਰ ਮੁਕੱਦਮੇ ਦਰਜ, ਪਰ ਕੇਵਲ ਹਵਾਰਾ ਉਭਾਰਨ ਲਈ ਹੈ ਨਾ ਬੰਦੀ ਛੱਡੇ ਜਾਣੇ ਨੇ ਨਾ ਹੀ ਕਾਨੂੰਨੀ ਪ੍ਰਣਾਲੀ ਵਿੱਚ ਜਾਣਗੇ ਨਾ ਹੀ ਚਾਹੁੰਦੇ ਨੇ ਇਹ ਕਹਾਣੀ ਬੰਨੇ ਕੰਢੇ ਲੱਗੇ, ਬੱਸ ਡੌਰੂ ਹੈ, ਦੋ ਅਹਿਮ ਮੁੱਦੇ ਗੋਚਰੇ ਕਰਨ ਲੱਗੀ ਹਾਂ :- (1) ਸਿਰੋਪੇ (2) ਰੁਮਾਲੇ, ਮੈਂ ਦੋ ਸੁਹਿਰਦ ਸਿੱਖਾਂ ਦੀ ਗੋਸ਼ਟੀ ਸੁਣੀ, ਜੋ ਗੁਰਦੁਆਰੇ ਵਿੱਚ ਵਿਚਰ ਚੁੱਕੇ ਤਜਰਬੇਕਾਰ ਹਨ ਕਿਸੇ ਹੋਰ ਦੇਸ਼ ਵਿੱਚ, ਮੈਂ ਵੀਡੀਉ ਤਾਂ ਨਹੀਂ ਦੇਖੀ, ਪਰ ਸੁਣੀ ਕਿ ਮਨਪ੍ਰੀਤ ਸਿੰਘ ਕਾਨਪੁਰੀ ਕੀਰਤਨੀਆ ਕਹਿੰਦਾ ਹੈ ਕਿ ਮੇਰੇ ਕੋਲ 36 ਸਿਰੋਪੇ ਪਏ ਹਨ, ਰੱਖਣ ਲਈ ਦੋ ਸੌ ਗਜ਼ ਦਾ ਘਰ ਚਾਹੀਦਾ ਹੈ, ਭਾਵੇਂ ਲੋੜ ਨਹੀਂ ਇਹ ਕੋਈ ਗੁਰੂ ਬਖ਼ਸ਼ਿਸ਼ ਤਾਂ ਨਹੀਂ ਪ੍ਰਬੰਧਕਾਂ ਦੀ ਹੀ ਹੈ, ਧਾਮੀ ਸਾਹਬ ਵਰਜ ਚੁੱਕੇ ਹਨ, ਮੈਂ ਲਿਖਦੀ ਜਾਵਾਂ ਮੈਂ ਇਸ ਕੀਰਤਨੀਏ ਦੇ ਕੀਰਤਨ ਦੀ ਪ੍ਰਸ਼ੰਸਕ ਹੀ ਨਹੀਂ,  ਨਾਲ ਹਰਜਿੰਦਰ ਸਿੰਘ ਸੀ੍ਰਨਗਰ ਬਠਾ ਲਿਆ, ਉਹਦਾ ਕੀਰਤਨ ਤਾਂ ਰਸਭਿੰਨਾ ਸੀ, ਮਨ ਨੂੰ ਟਿਟਾਉਂਦਾ, ਹੁਣ ਉਮਰ ਕਰਕੇ ਭੀ ਆਕਰਸ਼ਕ ਹੈ, ਕਾਨਪੁਰੀ ਤਾਂ ਮੈਂ ਜੀ ਕੀਰਤਨ ਕਰਨੋਂ ਭੱਜ ਆਇਆ ਕਾਂਗਰਸ ਨੂੰ ਦੇਖ ਕੇ ਗਿਆ ਕਿਉਂ ? ਕਦੀ ਧਰਨਿਆਂ ਤੇ ਜਾ ਵੜੂ, ਨਾਲ ਵੀਡੀਉ ਲੈਜੂ, ਪਖੰਡੀ ਧੰਨ ਕਮਾਊ ਟੋਲਾ, ਹਾਂ ਸਰੋਪੇ ਬੇਲੋੜੇ ਹਨ, ਜਦੋਂ ਕੋਈ ਸਿਰ ਪੈਰ ਢੱਕ ਕੇ ਵਰਤ ਨੀ ਸਕਦਾ ਜੀ ਬੇਅਦਬੀ ਹੈ, ਮੂੰਹ ਨੀ ਸਾਫ ਕਰਨਾ ਆਦਿ, ਇਹ ਸਭ ਪ੍ਰਧਾਨ, ਮੱਕੜ ਵੇਲੇ ਵਪਾਰੀ ਲਾਣੇ ਨੇ ਪੀਲਾ ਕੱਪੜਾ ਵੇਚਕੇ ਟਰੱਕ ਲੱਦ ਸ਼੍ਰੋਮਣੀ ਕਮੇਟੀ ਤੋਂ ਪੈਸੇ ਬਟੋਰੇ ਤੇ 100 ਰੁਪਏ ਮੱਥਾ ਟੇਕੋ 10 ਰੁਪਏ ਦਾ ਕੱਪੜਾ ਦਿੱਤਾ 90 ਬੱਚਗੇ, ਕਸ਼ਟੀ ਵਿੱਥਿਆ ਲਿਖਾਂ, ਬੇਟੀ ਭਾਣਜੀ ਦੇ ਵਿਆਹ &lsquoਤੇ ਚਲੀ ਗਈ, ਰਸਮਾਂ ਪਿੱਛੋਂ ਕਹਿੰਦੀ ਚਾਚਾ ਜੀ ਅੰਮ੍ਰਿਤਸਰ ਲੈ ਕੇ ਚੱਲੋ, 100 ਰੁਪਏ ਮੱਥਾ ਟੇਕਿਆ ਸਰੋਪਾ ਬਾਹਰ ਆਏ, ਗਰੀਬ ਤੀਮੀ ਪੁੱਛਦੀ ਕਿ ਆਹ ਕਿਥੋਂ ਮਿਲਦਾ ਬੇਟੀ ਨੇ ਦਸਤਾ, ਬੇਟੀ ਕਹਿੰਦੀ ਜਿਉਂ ਹੀ ਮੈਂ ਪਰ੍ਹਾਂ ਹੋਈ, ਮੈਂ ਦੁਖੀ ਹੋ ਗਈ ਕਿ ਮੈਂ ਕਿਉਂ ਇਹ ਉਹਨੂੰ ਨਾ ਦੇ ਦਿੱਤਾ (ਮਾਂ ਤੋਂ ਡਰਦੀ) ਕਿ ਤੈਨੂੰ ਬਖ਼ਸ਼ਿਸ਼ ਹੋਈ ਸੀ, ਅੱਜ ਤੱਕ ਬੇਟੀ ਇਸ ਪਸ਼ਚਾਤਾਪ ਵਿੱਚ ਦੁਖੀ ਹੈ, ਫੇਰ ਅਸੀਂ ਗਏ ਤਾਂ ਘਰ ਦੀ ਰਸੋਈ ਕਾਮੀ ਬਿਹਾਰਨ ਜੋ ਬੜੀ ਹੀ ਨਿਪੁੰਨ ਸੀ, ਸਾਫ ਸੁਥਰੀ ਤੇ ਖਾਣਾ ਕੋਈ ਪੰਜਾਬੀ ਕੁੜੀ ਦਾ ਮੁਕਾਬਲਾ ਨਹੀਂ ਕਰ ਸਕਦੀ ਨਾਲ ਲੈ ਗਏ 100 ਰੁਪਏ ਉਹਨੂੰ ਦਿੱਤੇ ਤੇ ਅਸੀਂ ਦੋਨਾਂ ਨੇ ਬੇਟੇ ਦਾ ਭੀ 100 ਟੇਕ ਤਾ ਤਿੰਨ ਸਰੋਪੇ ਮਿਲੇ ਤਿੰਨੇ ਹੀ ਮੀਨਾ ਨੂੰ ਫੜਾ ਤੇ ਤੁਹਾਡੇ ਕੰਮ ਆਉਣਗੇ, ਪਰ ਇਹ ਰੀਤ ਹੀ ਬੇਲੋੜੀ ਹੈ ਹੋਰ ਤਾਂ ਹੋਰ ਦੇਖੋ ਕੀਰਤਨੀਏ ਦੇ ਕੋਲ ਚਿੱਟੇ ਪਰਨੇ ਹੁੰਦੇ ਹਨ ਮੂੰਹ ਖੰਘ ਆਦਿ ਲਈ ਸਾਡੇ ਪ੍ਰਬੰਧਕ ਕੀਰਤਨ ਵਿੱਚ ਨਹੀਂ ਪਿੱਛੋਂ ਦੀ ਸਿਰੋਪੇ ਗਲਾਂ ਵਿੱਚ ਪਉਣ ਵਿੱਚ ਰੁਚੀ, ਨਾ ਸੁਨਣ ਵਾਲੇ ਨਾ ਕਰਨ ਵਾਲੇ ਦਾ ਧਿਆਨ, ਇਨ੍ਹਾਂ ਨੂੰ ਕੋਈ ਪੁੱਛੇ ਕਿ ਤੁਹਾਨੂੰ ਸੱਦਾ ਆਇਆ ਹੈ ਜਲਦੀ ਦਾ ਕਿਉਂ ਇਹ ਢਕਵੰਝ ਫੋਟੋਆਂ ਲਈ, ਇਹ ਬਹੁਤੀ ਰਵਿੱਧ ਖਤਰ ਤੇ ਕਾਬਲੀ ਸਮਾਜ ਨੂੰ ਭਉਂਦੀ ਹੈ, ਹਟਾਉਣੀ ਬਣਦੀ ਹੈ । ਦੂਜਾ : ਰੂਮਾਲੇ ਸੁੰਦਰ ਇਹ ਹਿੰਦੂ ਰੀਤ ਸੀ, ਮੂਰਤੀਆਂ ਲਈ, ਪਰ ਸਿੱਖਾਂ ਨੇ ਤਾਂ ਬੰਨੇ ਤੋੜ ਤੇ ਰੂਮਾਲੇ ਚੜ੍ਹਾਏ ਬਗੈਰ ਪਾਠ ਨੀ ਸੰਪੂਰਨ ਪਰ ਇਹ ਦੱਸੋ ਕਿਸ ਕੰਮ ਨੇ ਕਿਸੇ ਗਰੀਬ ਨੂੰ ਦਾਨ ਨੀ ਕਰ ਸਕਦੇ ਪਤਾ ਨਹੀਂ ਇਹ ਕਿਥੇ ਭੰਡਾਰ ਵਿੱਚ ਰੱਖਣੇ ਨੇ ਕੋਈ ਸੰਸਥਾ ਇਨ੍ਹਾਂ ਕੁਰੀਤਾਂ ਦੇ ਵਿਰੁੱਧ ਬੋਲਣ ਨੂੰ ਤਿਆਰ, ਸ਼੍ਰੋਮਣੀ ਕਮੇਟੀ ਆਹ ਬਗਲੀ ਫੜੀ ਫਿਰਦੇ ਧਮਕਾਊ ਮਹਿਕਮੇ ਤੋਂ ਡਰਦੀ ਹੈ, ਲੋਕੀ ਭੀ ਤਮਾਸ਼ਬੀਨ ਹਨ, ਸੋਸ਼ਲ ਮੀਡੀਆ ਭਾਰੂ, ਅਕਾਲ ਤਖ਼ਤ ਦਾ ਜਥੇਦਾਰ ਭੀ ਬੇਬੱਸ ਕਲਾ ਦਾਤੇ ਦੀ ਹੀ ਵਰਤੇ ਤਾਂ ਭਾਵੇਂ ਕਿਤੇ ਠੰਡ ਪਵੇ, ਸਰਕਾਰਾਂ ਤਾਂ ਸਗੋਂ ਹੱਲਾਸ਼ੇਰੀਆਂ &lsquoਤੇ ਨੇ, ਹਾਂ ਜੋ ਕੱਲ੍ਹ ਰੇਡ ਪਏ ਨੇ ਗੁਦਾਮਾਂ &lsquoਤੇ ਜਿਥੇ ਮਾੜੀ ਕਣਕ ਗਰੀਬਾਂ ਨੂੰ ਦੇਣੀ ਸੀ, ਵਧੀਆ ਹੈ ਕਿਸਾਨ ਆਗੂ ਭੀ ਆਉਣ ਅੜਿਕੇ ਕੇਵਲ ਸਿਆਸੀ ਹੀ ਕਿਉਂ ਫੜੇ ਜਾਣ ਸਾਰੇ ਕਿਸਾਨ ਆਗੂ ਹੀ ਘੇਰੇ ਵਿੱਚ ਹੋਣ, ਘੱਟ ਨਹੀਂ ਹਨ ਡਰਾ ਧਮਕਾ ਕੇ ਆਪਣੇ ਉੱਲੂ ਸਿੱਧੇ ਕਰੀ ਜਾਂਦੇ ਨੇ, ਇਨ੍ਹਾਂ ਦੀ ਭੀ ਭੁਗਤ ਸਿਮਰਨੀ ਬਣਦੀ ਹੈ, ਲੋਕ ਦੁਖੀ ਕੀਤੇ ਪਏ ਨੇ, ਆਹ ਇਨਸਾਫ ਮੋਰਚੇ ਵਾਲੇ ਹੁਣ ਲੁਧਿਆਣੇ ਹਸਪਤਾਲ ਦੇ ਬਾਹਰ ਬਾਪੂ ਸੂਰਤ ਸਿੰਘ ਨੂੰ ਰਿਹਾਅ ਕਰਨ ਲਈ ਧਰਨੇ ਦੇਣਗੇ ਕੀ ਪਖੰਡ ਕਰਦੇ ਨੇ । ਕੀ ਵਿਦੇਸ਼ੀ ਭੀ ਜਾ ਕੇ ਦੇਖਦੇ ਨੀ ਕਿ ਇਨ੍ਹਾਂ ਧਰਨਿਆਂ ਤੇ ਪੁਲਸ ਪ੍ਰਸ਼ਾਸਨ ਦਾ ਕਿੰਨਾ ਖਰਚਾ ਹੈ, ਸਭ ਸੂਬੇ ਦੀ ਜਨਤਾ ਦੇ ਸਿਰ ਹੀ ਪੈਣਾ ਹੈ, ਸੁਹਿਰਦਤਾ ਦਾ ਰਾਹ ਨੀ ਕੋਈ ਦੱਸਦਾ ਸਗੋਂ ਉਕਸਾਈ ਜਾਂਦੇ ਨੇ ਸਿੱਟੇ ਮਾੜੇ ਨਿਕਲਣਗੇ । ਕਲਾਕਾਰਾਂ ਨੂੰ ਤਾਂ ਜੋ ਭੀ ਇਬਾਰਤ ਲਿਖ ਕੇ ਦਿਉ ਉਹ ਬੋਲਣ ਦੇ ਮਾਹਿਰ ਹੁੰਦੇ ਨੇ, ਭਗਵੰਤ ਮਾਨ ਭੀ ਇਸੇ ਲਾਈਨ ਵਿੱਚ ਹੈ, ਦੀਪ ਸਿੱਧੂ ਭੀ ਅਤੇ ਆਹ ਸਭ ਵਕੀਲ ਭੀ ਬੱਸ ਜੀ ਚੋਹਲਾ ਹਲ੍ਹੇ ਪੰਜਾਬ ਦਾ ਰਲ੍ਹ ਮਿਲ ਝੁੱਗਾ ਗਾਲ੍ਹੀਦਾ ਹਟਣਗੇ ਹੁਣ ਸੂਬੇ ਦੀਆਂ ਚੂਲਾਂ ਹਲਾ ਕੇ, ਖੇਤਰੀ ਪਾਰਟੀ ਦਾ ਤਾਂ ਗੱਲ ਘੁੱਟਣ ਲੱਗੇ ਨੇ, ਹਰ ਕਿਸੇ ਨੇ ਅੜਨਾ ਨੀ ਨਾਲੇ ਸਾਰੀਆਂ ਐੱਸ।ਸੀ। ਸ਼ੇ੍ਰਣੀਆਂ ਤਾਂ ਖੁਸ਼ ਹਨ ਕਿ ਸਾਡਾ ਰਾਜ ਹੈ ਕੀ ਹੋ ਗਿਆ ਜੇ ਜੱਟ ਮੁਖੀ ਹੈ, ਹਲ ਵਹਾ ਕੇ ਹਟਣਗੇ । ਕੁਝ ਆਪਣੇ ਦੇਸ਼ ਦੀ ਭੀ ਸਾਰ ਲਈਏ, ਹਾਲਤ ਕਿ ਜੇਕਰ ਅਸੀਂ ਮਿੱਠਤ ਨਾਲ ਕਹਿਣਾ ਨੀ ਮੰਨਦੇ ਤਾਂ ਫੇਰ ਹੁੁਕਮ ਸੁਣੋ, ਰਾਸ਼ਣ ਹੋਣ ਲੱਗਾ, ਹਰਾ ਚਾਰਾ, ਸਬਜ਼ੀਆਂ ਅਤੇ ਅੰਡੇ ਲੋੜ ਜਿੰਨੇ ਮਿਲਣਗੇ, ਪਰ ਸਾਨੂੰ ਬਹੁਤੀ ਚਿੰਤਾ ਨਹੀਂ, ਅਸੀਂ ਤਾਂ ਘਰ ਦੇ ਸਾਰੇ ਜੀਅ ਹੀ ਹੱਟੀਆਂ ਤੋਂ ਅੱਡ ਅੱਡ ਚੁੱਕ ਲਿਆਵਾਂਗੇ, ਨਹੀਂ ਭਰਾਵੋ ਤੇ ਭੈਣੋ ਦੂਜਿਆਂ ਦਾ ਖਿਆਲ ਜਰੂਰੀ ਹੋਰ ਵਸਤਾਂ ਦੀ ਵਰਤੋਂ ਕਰ ਲਵੋ, ਹੁਣ ਤਾਂ ਗਰਮੀ ਆ ਗਈ, ਬਗੀਚਿਆਂ ਵਿੱਚ ਉਗਾਵੋ ਸੌਖੀਆਂ ਉੱਗਣ ਵਾਲੀਆਂ ਤਾਂ ਬੀਜੋ, ਜੇਕਰ ਬਗੀਚਾ ਨਹੀਂ ਤਾਂ ਡੱਬਿਆਂ ਦੀ, ਟੱਬਾਂ ਦੀ ਵਰਤੋਂ ਕਰੋ, ਧਨੀਆਂ, ਮੇਥੇ, ਸਾਗ, ਤੋਰੀਆਂ, ਕੱਦੂ, ਗੰਡੇ, ਲਸਣ, ਪੁਦੀਨਾ, ਬੀਨ ਜਾਂ ਆਲੂ ਜੋ ਹੋ ਸਕੇ ਲਾਹਾ ਲਵੋ, ਸਬਰ ਸੰਤੋਖ ਨਾਲ ਜੀਉਣਾ ਸਿੱਖੋ, ਜੜ੍ਹੀਆਂ ਬੂਟੀਆਂ ਦੀ ਵਰਤੋਂ, ਸੁੰਢ, ਜਵੈਨ, ਸੌਂਫ, ਕਾਲੀਆਂ ਮਿਰਚਾਂ, ਵੱਡੀ ਲੈਚੀ, ਦਾਲਚੀਨੀ, ਮਲੱਠੀ ਆਦਿ ਤੇ ਕਾਲਾ ਲੂਣ ਭੀ ਘਰ ਵਿੱਚ ਜਰੂਰ ਰੱਖੋ, ਹਿੰਗ ਦੀ ਥੋੜ੍ਹੀ ਜਿਹੀ ਰੀਣ ਕੁ ਵਰਤੋਂ ਹਫ਼ਤੇ ਵਿੱਚ ਇਕ ਵਾਰ ਮਾਂਹ ਦੀ ਦਾਲ, ਕੜ੍ਹੀ ਆਦਿ ਵਿੱਚ ਲਾਜ਼ਮੀ, ਇਕ ਦੂਜੇ ਨਾਲ ਸਾਂਝੀਆਂ ਕਰੋ ਸਲਾਹਾਂ ਬੰਦਾ ਦਾਰੂ ਜਿੰਨਾ ਕੰਮ ਕਰ ਸਕਦਾ ਹੈ, ਦਿਲ ਫਰੋਲਣਾ ਭੀ ਜਰੂਰੀ, ਤਣਾਅ ਘਟਾਉ, ਸਿਹਤ ਵਿਭਾਗ ਨੂੰ ਬੋਝ ਰਹਿਤ ਕਰੀਏ, ਗੱਠੜੀ ਆਪਣੇ ਸਿਰ ਤੇ ਹੀ ਟਿਕਣੀ ਹੈ, ਬਾਕੀ ਸਮਾਂ ਪੰਜਾਬ ਨੂੰ ਹੀ ਮੂਹਰੇ ਰੱਖੋ, ਜੀਵਨ ਤੇ ਅਸਰ ਪਉਂਦਾ ਹੈ, ਆਪਣੇ ਹੀ ਨਹੀਂ ਪਰਿਵਾਰ ਤੇ ਸਾਰੇ ਭਾਈਚਾਰੇ ਤੇ ਗੁਰੂ ਘਰ ਤਾਂ ਸਵੇਰੇ ਅਖੰਡ ਪਾਠਾਂ ਦੇ ਭੋਗ ਤੇ ਧੂੰਆਂ ਛੱਡਣ ਲੱਗਦੇ ਨੇ ਮਾਨਸਿਕ ਰੋਗ ਸਿੱਖਾਂ ਵਿੱਚ ਬਹੁਤੇ ਇਸ ਕਰਕੇ ਭੀ ਹਨ ਕਿ ਢਹਿੰਦੀ ਕਲਾ, ਮਰ ਕੇ ਹੀ ਪਰਮਾਨੰਦ ਮਿਲਣਾ ਹੈ ਕੁਰਬਾਨੀ ਦਿਉ ਸ਼ਹੀਦਾਂ ਨੂੰ ਪ੍ਰਣਾਮ, ਯਾਦ, ਮੇਲੇ ਤੇ ਸਮਾਗਮ ਸਭ ਧੰਨ ਕਮਾਊ ਪਾਂਡੇ, ਪਾਂਧੇ ਧੁਣਖੀ ਬਜਾ ਬਜਾ ਕੇ ਤੁਹਾਨੂੰ ਤਾਂ ਅੱਧਾ ਮੋਇਆ ਕਰਦੇ ਨੇ, ਬਲਵਾਨ ਤਾਂ ਇਨ੍ਹਾਂ ਦੀ ਬੇਥਬੀਆਂ ਨਕਾਰ ਦਿੰਦੇ ਨੇ, ਖੁਸ਼ੀ ਕਿ ਇਸ ਹਫ਼ਤੇ ਅੰਤਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਪੰਜਾਬੀ ਲਈ ਨਹੀਂ, ਪਰ ਗੱਲ ਹੈ ਕਿ ਮੇਲੇ ਲਾ ਲਉ, ਹੱਟੀਆਂ ਛਾਬੜੀਆਂ, ਵਿਕਰੀ ਵਾਲੇ ਪ੍ਰਸੰਨ ਖਾਣ-ਪੀਣ ਵਾਲੇ ਅਨੰਦ, ਅਗਲੇ ਵਰੇ੍ਹ ਫੇਰ ਸਹੀ ਅਖੇ ਮੁੱਕਾ ਹੇਜ਼ ਮਤੇਈ ਦਾ ਮੂੰਹ ਚੁੰਮੇ ਟੁੱਕ ਨਾ ਦੇਈਦਾ, ਮਾਂ ਬੋਲੀ ਲਈ ਲੇਖ ਬੁਲਾਰੇ ਤੇ ਸਮਾਗਮ ਵਧੀਆ ਉਪਰਾਲੇ, ਪਰ ਪੁਰਾਣੀਆਂ ਲਿਖਤਾਂ, ਕਿਤਾਬਾਂ ਵੇਚ ਝੋਲੀ ਵਿੱਚ ਪਾਈਆਂ ਘੁੰਡ ਚਕਾਈਆਂ ਕਰੀਆਂ ਕਮਾਈਆਂ, ਕਦੀ ਸੋਚਿਆ ਕਿ ਇਹ ਬੋਲੀ ਨਹੀਂ ਭਾਸ਼ਾ ਹੈ, ਬੋਲੀ ਤਾਂ ਚੱਲਦੀ ਹੀ ਰਹਿਣੀ ਹੈ, ਭਾਵੇਂ ਪੁਰਾਤਨ ਨਾ ਰਹੀ ਨਾ ਰਹੂਗੀ, ਬੇਸਿਕ ਗੁਤਾਵੇ ਕਰਕੇ ਰਹਿਣੀ ਹੀ ਹੈ ਪਰ ਸੱਗੀ ਨਾਲ ਫੁੱਲ ਹੁੰਦੇ ਸੀ ਇਹ ਹਿਤੈਸ਼ੀ ਕਦੀ ਦੱਸਣਗੇ ਕਿ ਸੰਭਾਲਣ ਲਈ ਕੀ ਕੀ ਉਪਰਾਲੇ ਨੇ, ਜੇਕਰ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਵਿਭਾਗਾਂ ਵਿੱਚ ਹਾਣੀ ਨਹੀਂ ਬਣੂ ਤੇ ਪੜ੍ਹਨ ਵਿੱਚ ਨਹੀਂ ਰਹੂ ਤੇ ਕਿਥੋਂ ਸ਼ੁੱਧਤਾ ਲੱਭੂ, ਸਾਡੇ ਤੋਂ ਤਾਂ ਅਖ਼ਬਾਰ, ਰਸਾਲੇ ਨੀ ਰੱਖ ਹੁੰਦੇ ਕਿਵੇਂ ਅਗਲੀ ਪੀੜ੍ਹੀ ਸਿੱਖੂ ਕਿ ਵਿਸ਼ਾਲ ਬੋਲੀ ਕੀ ਸੀ, ਜਦੋਂ ਪੜ੍ਹਨੀ ਹੀ ਨਹੀਂ ਮਿਕਸ ਰਲੀ ਮਿਲੀ ਬੋਲੀ ਤਾਂ ਦੂਜੇ ਭੀ ਬੋਲਣਗੇ, ਪਰ ਹੋਂਦ ਨਹੀਂ ਰਹਿਣੀ, ਆਪਣੇ ਹਿੱਤਾਂ ਲਈ ਤਾਂ ਇਹ ਬੜੇ ਭੱਤੇ ਲੈ ਸਕਦੇ ਨੇ ਪਰ ਪੰਜਾਬੀ ਬੋਲੀ ਬੱਸ ਚੈਨਲਾਂ &lsquoਤੇ ਭਲਵਾਨ ਜਾਂ ਲਿਖਤਾਂ, ਸਾਡੀ ਜਿੰਦ, ਜਾਨ, ਈਮਾਨ ਦੁਕਾਨ ਮਾਂ ਬੋਲੀ, ਦੂਜਾ ਆਹ ਡੇਰੇ ਦੇ ਸਰਕਾਰੂ ਏਜੰਟ, ਬਾਬੇ ਬੇੜਾ ਗਰਕ ਕਰਨ ਨੂੰ, ਭਾਜਪਾ ਭੀ ਸਿੱਖਾਂ ਨਾਲ ਆਢੇ ਦੇ ਰਾਹ &lsquoਤੇ ਕੀਤੀ ਪਉਣਗੇ, ਦਿੱਲੀ ਮੇਅਰ ਤਾਂ ਖੁੱਸ ਗਈ, ਹੋਰ ਫੇਰ ਸਹੀ, ਰੱਬ ਗੁਮਾਨ ਭੰਨਦਾ ਹੈ, ਭਗਵੰਤ ਮਾਨ ਭੀ ਸੱਚ ਦਾ ਰਾਹ ਫੜ ਲਵੇ ਤਾਂ ਭਲਾ, ਸਭ ਨਾਲ ਹੀ ਘੁੱਲ੍ਹਦਾ ਫਿਰਦਾ ਹੈ, ਕਾਨੂੰਨ ਅਵਸਥਾ ਵੱਲ ਧਿਆਨ ਨਹੀਂ, ਰਾਜਪਾਲ ਨਾਲ ਟੱਕਰ, ਵਿਕਾਸ ਵਿੱਚ ਰੋੜੇ ਨੇ ਲੋਭਣਾ ? ਜੋ ਕੱਲ੍ਹ ਅਜਨਾਲੇ ਪੁਲਸ ਸਟੇਸ਼ਨ ਤੇ ਧਾਵਾ ਪੁਲਸ ਬੇਵੱਸ, ਅੰਮ੍ਰਿਤਪਾਲ ਦੀ ਵਹੀਰ ਭੀੜ ਨਾਲ ਗੁਰੂ ਮਹਾਰਾਜ ਦੀ ਪਾਲਕੀ ਕੀ ਭੈਰਮੀ ਸੀ, ਡਾਂਗਾਂ ਕਿਰਪਾਨਾਂ ਚੱਲਣ ਹਾਲੇ ਜੀ ਸ਼ਾਂਤੀ ਵਾਲੇ ਹਨ, ਭਾਗ ਮੰਦੇ ਨੇ ਪੰਜਾਬ ਦੇ ਖਾਲਿਸਤਾਨ ਬਣੇ ਨਾ ਬਣੇ ਰੇਗਸਤਾਨ ਤਾਂ ਬਣਾ ਦੇਣਗੇ, ਅੰਮ੍ਰਿਤਪਾਲ ਦਾ ਤਾਂ ਚਾਚਾ ਹੀ ਚਾਬੀ ਦਿੱਤਾ ਸੀ ਉਥੇ ਕਦੀ ਕੋਰਟ ਤੋਂ ਹੁਕਮ ਹੋਵੇ ਤੇ ਆਖਣ ਬੰਦਾ ਛੱਡੋ, ਕਾਹਦਾ ਇਨਸਾਫ, ਪੁੱਛ ਪੜਤਾਲ ਤੋਂ ਭੱਜਦੇ ਨੇ ਇਧਰ ਇਥੇ ਦਾ ਇਕ ਭੜਥੂ ਚੈਨਲ ਤੇ ਸੁਣਿਆ ਜੀ ਰੰਗ ਲਾ ਤਾਂ ਅੰਮ੍ਰਿਤਪਾਲ ਨੇ ਸ਼ਾਬਾਸ਼ੇ ਇਹ ਨੇ ਹਿਤੈਸ਼ੀ, ਬਗੈਰ ਕਿਸੇ ਤਾਕਤ ਦੇ ਇਹ ਦੰਗਾਗਰਦੀ ਹੋ ਹੀ ਨਹੀਂ ਸਕਦੀ, ਪੈਸੇ ਤੋਂ ਬਗੈਰ ਐਨੀ ਮਲੱਖ ਲਿਆਉਣੀ ਸੰਭਵ ਨਹੀਂ, ਸਰਕਾਰੂ ਸ਼ਹਿ ਨਾਲ ਸਭ ਕੁਝ ਕਿਹੜੀ ? ਇਹ ਅਨੁਮਾਣ ਲਾਉ ਕੌਣ ਪਿੱਛੇ ? ਕੋਈ ਦਿਆਨਤਦਾਰ ਸਿੱਖ ਪ੍ਰੋੜਤਾ ਕਰ ਹੀ ਨਹੀਂ ਸਕਦਾ ਹਿੰਦੂ ਵੈਰੀ ਨਹੀਂ, ਸਾਡੇ ਨੇ ਜਦੋਂ ਪਾਸੇ ਸੇਕੇ ਗਏ ਫੇਰ ਦੂਜੇ ਪਾਸੇ, ਹੋਰ ਮੱਖੀਆਂ ਜੋ ਸ਼ਹਿਦ ਦੇਣ, ਲੱਦ ਗਏ ਦਿਨ ਜਦੋਂ ਸਿੱਖ ਇਸ਼ਟ ਪਿੱਛੇ ਕੁਰਬਾਨ ਸਨ, ਇਹ ਤਾਂ ਉਹ ਹੀ ਸਨ ਜੋ ਪੇਂਡੂ ਹੁਣ ਬਰਾਦਰੀਆਂ ਦੇ ਭਾਈਵਾਲ ! ਜਾਤ ਨਾ ਰਹਿੰਦੀ ਗੁੱਝੀ, ਸਭ ਕੰਮੀ ਤੱਥੀ ਢੋਅ ਕੇ ਲੈ ਆਂਦੇ ਫੇਰ ਅੰਮ੍ਰਿਤ ਛਕਾਉਣ ਬਹਿ ਜਾਂਦਾ ਐ, ਕਿਰਪਾਨਾਂ ਵਾਲੇ ਹਾਲੇ ਡੂਢ ਇੰਚ ਤੋਂ ਦਾੜੀ ਨੀ ਵਧਾ ਸਕੇ, ਮੂਰਤਾਂ ਦੇਖੋ, ਇਹ ਬੰਦਾ ਚੱਕਿਆ ਵਿਆ ਹੈ ਨਿਸ਼ਾਨੀਆਂ ਖਤਰੇ ਦੀਆਂ, ਜਿਹੜੀ ਪੁਲਸ ਪ੍ਰਸ਼ਾਸਨ ਸਰਕਾਰ ਥਾਣਾ ਨੀ ਸੰਭਾਲ ਸਕੀ ਸੂਬਾ ਸੰਭਾਲ ਲਊ, ਪ੍ਰਜਾ ਪਾਲ ਸਕੂ ? ਅਜਨਾਲਾ ਡਰਾਮਾਂ ਸਭ ਪ੍ਰਬੰਧ ਸਨ ਕਿਵੇਂ ਬੰਦਾ ਛੱਡਣਾ ਹੈ ਤਾਂ ਹੀ ਅੰਮ੍ਰਿਤਪਾਲ ਕਹਿੰਦਾ ਸੀ ਕੱਲ੍ਹ ਨੂੰ ਲੈ ਕੇ ਅੰਮ੍ਰਿਤਸਰ ਜਾਵਾਂਗੇ ਤੇ ਜਥੇਦਾਰ ਅਕਾਲ ਤਖ਼ਤ ਇਸ ਸਰਕਾਰੂ ਵਿਉਂਤਬੰਦੀ ਤੋਂ ਬੇਵੱਸ ਹੁਕਮ ਕੌਣ ਮੰਨੂ, ਆਪ ਤਾਂ ਡਿਕਟੇਟਰ ਹੈ ਸਭ ਮੀਡੀਆ ਨਿੰਦਕ ਪਰ ਇਥੋਂ ਦਾ ਇਕਲੋਤਾ ਪੁੱਤਰ ਚੈਨਲ ਕੱਲਾ ਹੀ ਅੰਮ੍ਰਿਤਪਾਲੀ, ਆਫਤ ਆਊ ਤਾਂ ਧਰਮਰਾਜ ਟਿਕਾਊ, ਅਤਿ ਦਾ ਵੈਰ, ਸਿਆਸੀ ਗੁੱਟਬੰਦੀ ਕਰੋ, ਮੱਤ-ਭੇਤ ਭੁੱਲੋ ਟਾਕਰਾ ਕਰੋ, ਰੱਬ ਰਾਖਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ