image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਚਤੁਰਾਈ ਕਿਨੇ ਨਾ ਪਾਇਆ

ਸਿੱਖ ਵਿਚਾਰਧਾਰਾ ਪ੍ਰਮੇਸ਼ਰ ਨੂੰ ਸਕਾਰਥਕ ਰੂਪ ਵਿੱਚ ਮੰਨਦੀ ਹੀ ਨਹੀਂ, ਪ੍ਰਚਾਰਦੀ ਭੀ ਨਹੀਂ, 550 ਸਾਲ ਪਹਿਲਾਂ ਮਨੱੁਖ ਇੰਨਾ ਸੁੱਘੜ ਨਹੀਂ ਸੀ, ਆਮ ਬੰਦਾ ਤਾਂ ਲਾਈਲੱਗ ਸੀ, ਜੋ ਉਸ ਵੇਲੇ ਦੇ ਪੰਡਤ ਤੇ ਸਾਧੂ-ਸੰਤ ਆਖਦੇ ਸਨ, ਉਹਨੂੰ ਹੀ ਭਰਾਵਾਨ ਮੰਨਦੇ ਸਨ, ਵਿਅਕਤੀਗਤ ਪੂਜਾ ਹੀ ਧਰਮ ਸੀ, ਰਹੁ-ਰੀਤ ਹਟੀ ਨਹੀਂ, ਨਿਰਭਰਤਾ ਸ਼ਕਤੀ-ਸ਼ਾਲੀ ਹੈ, ਪ੍ਰਥਮ ਧਰਮ ਸਨਾਤਨ ਭਾਵੇਂ ਪ੍ਰਕਿਰਤੀ ਨਾਲ ਪ੍ਰਭੂ ਦੀ ਸ਼ਕਤੀ ਨਾਲ ਜੋੜ ਸੀ, ਪਰ ਮਨੁੱਖਤਾ ਨੇ ਢਾਲ੍ਹ ਧਰਿਆ, ਪਰ ਮੁਸਲਮਾਨ ਕੇਵਲ ਅੱਲ੍ਹਾ ਨੂੰ ਹੀ ਧਿਆਉਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਮੁਹੰਮਦ ਹਜਰਤ ਤਾਂ ਕੇਵਲ ਪੀਰ-ਪੈਗੰਬਰ ਉਹਦਾ ਹੋਕਾ ਦੇਣ ਲਈ ਸੀ, ਅਸੀਂ ਹਿੰਦੂ ਪ੍ਰਪੱਕ ਸੋਚ ਜੋ ਭੀ ਹੰਡਾਇਆ, ਤਲਾਕ ਦੇ ਹੀ ਨਹੀਂ ਸਕੇ, ਲੱਖ ਯਤਨ ਹਨ ਕਿ ਜੀ ਅਸੀਂ ਹਿੰਦੂਆਂ ਵਿੱਚੋਂ ਆਏ ਹੀ ਨਹੀਂ, ਪਰ ਰਸਮਾਂ ਤਾਂ ਤੋਰੀ ਜਾਂਦੇ ਹਾਂ, ਮੰਦਰਾਂ ਵਿੱਚ ਭੀ ਚੌਰ ਮੂਰਤੀਆਂ ਦੇ ਸੁੰਦਰ ਪੁਸ਼ਾਕੇ, ਚਰਨਾਮਤ, ਪ੍ਰਸਾਦ, ਆਰਤੀ ਤੇ ਅਰਦਾਸ ਆਦਿ, ਗੁਰੂ ਨਾਨਕ ਦੇਵ ਕਾਲ ਤੋਂ ਦੋ ਸੌ ਸਾਲ ਮਗਰੋਂ ਅੰਮ੍ਰਿਤ ਦੀ ਰੀਤ, ਈਸਾਈ ਬੈਪਟਿਜ਼ਮ, ਪਹਿਲਾਂ ਤਾਂ ਸੁਣਦੇ ਸੀ ਕਿ ਜਿੰਨੀ ਦੇਰ ਤੱਕ ਮਨੁੱਖ ਪ੍ਰਣ ਕਰਨ ਯੋਗ ਨਹੀਂ, ਅੰਮ੍ਰਿਤ ਸ਼ੱਕ ਹੀ ਨਹੀਂ ਸਕਦਾ, ਯਾਨੀ ਪੜ੍ਹਾਈ ਕਰਕੇ ਡਿਗਰੀ, ਹੁਣ ਕਹਿੰਦੇ ਨੇ ਚੜਜੋ ਗੱਡੀ ਟਿਕਟ ਨਾਲ ਖਰਚਾ ਭੀ ਲਵੋ, ਪੁਰਾਤਨ ਸਮਿਆਂ ਵਿੱਚ ਭਾਵੇਂ ਅੱਜ ਤੋਂ 75 ਸਾਲ ਪਹਿਲਾਂ ਲੋਕਾਂ ਕੋਲ ਮੌਜੇ ਜੁੱਤੀ ਹੁੰਦੇ ਹੀ ਨਹੀ ਸਨ (ਵਿਰਲੇ ਕੋਲ) ਨੰਗੇ ਪੈਰੀਂ, ਦੱਸਦਿਆਂ ਵਿਗਿਆਨ ਕਹਿੰਦਾ ਧਰਤੀ ਦੀ ਸ਼ਕਤੀ ਪੈਰਾਂ ਥਾਣੀ ਅੰਦਰ ਸੌ ਗੁਣ ਦਿੰਦੀ ਸੀ, ਅੱਜ ਰਸਮ ਹੀ ਬਣਾ ਲਈ ਜੀ ਪਾਲਕੀ ਮਗਰ ਨੰਗੇ ਪੈਰੀਂ ਜਾਣਾ ਹੈ, ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਕੁਰਹਿਤਾਂ ਹਟਾਈਆਂ, ਅੱਜ ਦੂਣ-ਸਵਾਈਆਂ, ਦੱਸਵੇਂ ਪਾਤਿਸ਼ਾਹ ਨੇ ਅੰਮ੍ਰਿਤ ਸ਼ਕਾਇਆ, ਕਕਾਰ ਹੁਕਮੇ ਪਰ ਸ਼ਸ਼ਤਰ ਤਾਂ ਵਿੱਚ ਨਹੀਂ ਸਨ ਹੁਣ ਹਨ ਪਤਾ ਨਹੀਂ ਕਦੋਂ ਕੀਹਨੇ ਇਹ ਜਰਬਾਂ ਦੇ ਧਰੀਆਂ, ਚਤੁਰਤਾ ਧਰਮ ਹੈ, ਹੁਣ ਆਹ ਅੰਮ੍ਰਿਤਪਾਲ ਨਵਾਂ ਪੀਰ ਆ ਬਹੁੜਿਆ, ਸੰਤ ਭਿੰਡਰਾਂਵਾਲਿਆਂ ਮਗਰੋਂ, ਦਿੱਲੀ ਦੀ ਘਟਨਾ ਸੁਣੋ, ਇਸੇ ਹਫਤੇ ਏਅਰਪੋਰਟ ਤੇ ਛੱਡਣ ਗਈ ਵੈਨ ਤੇ ਪਿੱਛੇ ਸੰਤਾਂ ਦੀ ਫੋਟੋ ਵਿੱਚ ਸਿੰਘ, ਸੁਰੱਖਿਆ ਪ੍ਰਬਲ ਹੈ ਵੈਨ ਰੋਕ ਲਈ ਤਾਂ ਕਾਗਜ਼ ਨਹੀਂ ਸਨ, ਚੈਨਲ ਤੜਪਦਾ ਪਹੁੰਚ ਗਿਆ, ਮਨਜੀਤ ਸਿੰਘ ਜੀ।ਕੇ। ਨੂੰ ਸੱਦ ਲਿਆ, ਉਹ ਤਾਂ ਆਪਣੀ ਭੱਲ ਲਈ ਪਰ ਪੁਲਸ ਨੇ 12 ਘੰਟੇ ਪਿੱਛੋਂ ਛੱਡਨੇ ਹੀ ਸਨ, ਕੇਸ ਕਾਗਜ਼ਾਂ ਦਾ ਚੱਲੂ ਪਰ ਜੀ ਭਿੰਡਰਾਂਵਾਲੇ ਸੰਤਾਂ ਦੀ ਮੂਰਤ ਕਰਕੇ ਭਾਈ ਪੰਜਾਬ ਵਿੱਚ ਤਾਂ ਤੁਹਾਡਾ ਡੰਕਾ ਵੱਜਦਾ, ਬਾਹਰ ਨੀ ਕੋਈ ਦੇਵਤਾ ਜਾਂ ਪਗੰਬਰ ਮੰਨਦਾ ਇਕ ਪੁਰਾਣੀ ਵਾਰਤਾ, ਸਾਊਥਾਲ ਦੇ ਸਿੰਘ ਮੁੰਡੇ ਨੇ ਲੰਡਨ ਵਿੱਚ ਗੋਰੇ ਦਾ ਮੋਟਾ ਕੜਾ ਮਾਰ ਤਾ ਕੇਸ ਬੋ: ਕੋਰਟ ਲੱਗਾ, ਅਸੀਂ ਗਏ ਮੁੰਡੇ ਨੂੰ ਪੁੱਛਿਆ, ਤੂੰ ਮਾਰਿਆ ਸੀ, ਬਾਪ ਕਹਿੰਦਾ ਆਪਣਾ ਮੰਨਣਾ ਥੋੜ੍ਹੀ ਹੈ, ਚਾਹਲ ਸਾਹਬ ਕਹਿੰਦੇ, ਸਹੁੰ ਚੁੱਕ ਕੇ ਝੂਠ, ਚੱਲ ਚੱਲੀਏ ਆਪਾਂ । ਨਿੱਕੇ ਹੁੰਦੇ ਇਕ ਗਰੀਬ ਸਾਧੂ ਰਾਜਾ ਕਰਦਾ ਕੇਵਲ ਮੱੁਠੀ ਆਟਾ ਹੀ ਪਾਉਂਦੇ ਸਨ ਕਦੀ ਨਹੀਂ ਕਹਿੰਦਾ ਆਹ ਦਿਉ ਹੋਰ ਦਿਉ, ਪਰ ਗਉਂਦਾ ਸੀ, ਧਰਮਾਂ ਦੇ ਹੁੰਦੇ ਬੇੜੇ ਪਾਰ ਹਰਿ ਗੁਣ ਰਾਮ ਭਜੋ, ਅੱਜ ਤਾਂਈ ਕੰਨਾਂ ਵਿੱਚ ਗੂੰਜਦੇ ਨੇ, ਧਰਮ ਦਾ ਧਰੁਵੀਕਰਨ ਜੋ ਚੁਰਾਸੀ ਨੇ ਕੀਤਾ, ਮੱਕਾਰਪੁਣਾ ਸਿੱਖੀ ਬਣਾ ਤਾਂ ਡੇਰੇ ਸੰਤ, ਮਹਾਂਪੁਰਸ਼ ਸਭ ਅੰਗ੍ਰੇਜ਼ ਫੌਜ ਵਿੱਚੋਂ ਆਏ ਸਨ, ਪ੍ਰਥਾ ਬਸ ਸਰਕਾਰਾਂ ਦੀ ਭੱਤੀਗੀਰੀ ਤੇ ਚੱਲੇ, ਹਰੀ ਕਾਇਮ ਹੈ ਦਮਦਮੀ ਦੇ ਕਿੰਨੇ ਵਿੰਗ ਨਾਨਕ ਸਰੀਆਂ ਦੇ, ਗੜ੍ਹੇ-ਸੰਪਰਦਾ ਦੇ, ਆਹ ਬਾਬਾ ਰਾਮ ਸਿੰਘ ਭੀ ਤਾਂ ਅਜਨਾਲੇ ਦੀ ਤਰ੍ਹਾਂ ਆਪਣੀ ਟਕਸਾਲ, ਨਉਂ ਦਮਦਮੀ, ਇਨਾਸਫੀਏ ਤਾਂ ਹਰ ਅਕਾਲ ਤਖ਼ਤ ਵਿਰੋਧੀ ਦੇ ਪ੍ਰਸ਼ੰਸਕ, ਹਾਲੇ ਜੀ ਸਿੱਖਾਂ ਦਾ ਰਾਜ ਮੰਗਦੇ ਹਾਂ, ਜੋ ਹੈ ਪੰਜਾਬ, ਉਹ ਹੀ ਬਚਣ ਦਿਉ, ਮਿਲਟਰੀ ਤੋਂ ਹੀ ਸਿੱਧੇ ਹੋਵੋਗੇ, ਭਗਵੰਤ ਮਾਨ ਸਿਸੋਦੀਆ ਦੀ ਫਤਾਈ ਤੇ ਤੜਫਦਾ ਹੈ, ਜੀਹਨਾ ਨੂੰ ਤੂੰ ਅੰਦਰ ਦਿੱਤਾ, ਬੰਦੇ ਨੀ, ਮੈਂ ਤਾਂ ਕਹਿੰਦੀ ਹਾਂ ਇਹਨੂੰ ਭੀ ਸਿੱਟੋ ਨਾਲ ਹੀ, ਪਤਾ ਲੱਗੇ ਉਧਰ ਅੰਮ੍ਰਿਤਪਾਲ ਕੇਂਦਰੀ ਮੀਡੀਏ ਨੂੰ ਅੰਗ੍ਰੇਜ਼ੀ ਬੋਲ ਦਬਕੇ ਅਜ਼ਾਦੀ ਮੰਗਦਾ ਹੈ ਤੇ ਬੋਲੀ ਅੰਗ੍ਰੇਜ਼ੀ ਦੱਸਣ ਨੂੰ ਕਿ ਮੈਨੂੰ ਭੀ ਆਉਂਦੀ ਹੈ, ਦੀਪ ਸਿੱਧੂ ਤਾਂ ਹਾਲੇ ਧੀਮਾਂ ਸੀ, ਇਹ ਤਾਂ ਕਹਿੰਦਾ ਟਟ੍ਹੀਰੀ ਦੇ ਟੰਗਾਂ ਹਨ ਹੀ ਹਨ ਹਾਲੇ ਕੋਈ ਟਕਰਿਆ ਨੀ ਮਾਈ ਦਾ ਲਾਲ ਇਨਸਾਫੀਏ ਕਰਨ ਅੰਮ੍ਰਿਤਪਾਲ ਦੀ ਰੀਤ ਲੈ ਆਉਣ, ਹਵਾਰੇ ਨੂੰ ਛੁਡਾ ਕੇ ਖੱਟ ਉਡੀਕਦੇ ਨੇ ਕਿਸੇ ਨੇ ਛੱਡਣਾ ਤਾਂ ਹੈ ਨਹੀਂ, ਕਾਗਜ਼ੀ ਪਿਤਾ ਹੋਵੇ ਅੱਗੇ, ਨਹੀਂ ਤਾਂ ਹਾਲ ਕਿਸਾਨ ਆਗੂਆਂ ਵਾਲਾ ਕਈਆਂ ਦਾ ਹੋਊ, ਨਾਨਕੇ ਮੇਲ ਦਾ ਸੁਆਗਤ ਕਰਵਾ ਲੈਣ ਹਾਲੇ ਹਿਸਾਬ ਕਿਤਾਬ ਵੇਲੇ ਪੁੱਛਣਗੇ, ਇਕ ਮੋਰਚੇ &lsquoਤੇ ਅਮ੍ਹਲੀ ਨੂੰ ਟੁੱਕੜੇ ਕਰਨ ਵਾਲਾ ਅੰਮ੍ਰਿਤ ਵੇਲੇ ਅੰਦਰ ਹੈ ਉਹਦੀ ਫੋਟੋ ਕਿਉਂ ਨਹੀਂ ਬੰਦੀ ਸਿੰਘਾਂ ਵਿੱਚ ਉਹਨੇ ਤਾਂ ਸਭ ਤੋਂ ਬਹਾਦਰੀ ਦਾ ਕੰਮ ਕੀਤਾ ਹੈ, ਬੁਰਾ ਨਾ ਮਨਾਇਉ ਜਹਾਦੀ ਲੋਕ ਭੇਸ ਧਾਰੀ ਫਿਰਦੇ ਨੇ, ਧਰਮੀ ਆਤਮਾਂ ਤਾਂ ਕਿਸੇ ਪੰਛੀ ਦਾ ਭੀ ਘਾਣ ਨਹੀਂ ਕਰ ਸਕਦੀ, ਮੇਰਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਕੋਲ ਇਹ ਲੋਕ ਰਿਸ਼ਵਤ ਦੇਣ ਗਏ ਕਿ ਦੇਖੋ ਅਸੀਂ ਆਹ ਕੁਰਬਾਨੀ ਕੀਤੀ ਹੈ, ਸਾਨੂੰ ਉੱਚੇ ਕਰੋ, ਸਾਡੀ ਜਾਤ ਨਾ ਪਰਖੀ ਜਾਵੇ, ਬਸ ਜੇਕਰ ਉਹ ਇਨ ਨਾ ਮੰਨਦੇ ਤਾਂ ਉਨ੍ਹਾਂ ਦਾ ਲਾਮ ਲਸ਼ਕਰ ਘੱਟਦਾ ਤੇ ਇਹ ਕਿਸੇ ਹੋਰ ਦੇ ਲੜ ਲੱਗ ਜਾਂਦੇ, ਬ੍ਰਾਹਮਣਾਂ ਤਾਂ ਕਬੂਲਣੇ ਨਹੀਂ ਸਨ, ਬੱਸ ਹੁਣ ਸਿੱਖੀ ਤੇ ਗਲ੍ਹਬਾ ਪਾ ਲਿਆ ਟਿਕਣ ਨੀ ਦਿੰਦੇ ਕਿਸੇ ਖੱਤਰੀ, ਬ੍ਰਾਹਮਣ, ਜੱਟ ਨੂੰ ਹੱਕੀ ਫਿਰਦੇ ਨੇ, ਪੰਜਾਬ ਵਿੱਚ ਅੱਜ ਜੋ ਭੀ ਨਿਆਂ ਪ੍ਰਣਾਲੀ ਦੀ ਨਿੱਘਰ ਰਹੀ ਦਸ਼ਾ ਲਈ ਜ਼ਿੰਮੇਵਾਰ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਇੰਸਾਫੀ ਆਪਣੇ ਬੰਦਿਆਂ ਨੂੰ ਨਿਰਦੋਸ਼ ਦੱਸਦੇ ਨੇ, ਹੁਣ ਕੁਲਦੀਪ ਧਾਲੀਵਾਲ ਦਾ ਬਿਆਨ ਜੀ ਦੁਨੀਆਂ ਦੇ ਪ੍ਰਸਿੱਧ ਸਿੱਖਿਆ ਮੰਤਰੀ ਨੂੰ ਗ੍ਰਿਫਤਾਰ ਕਰਨਾ ਗੁਨਾਹ ਤੇ ਪਾਪ ਹੈ, ਮੋਦੀ ਨੂੰ ਸਜ਼ਾ ਮਿਲੂਗੀ, ਕੁਲਦੀਪ ਧਾਲੀਵਾਲ ਨੂੰ ਪੁੱਛੋ ਜੀਹਨਾਂ ਨੂੰ ਤੁਸੀਂ ਕਿੜਬਾਜ਼ੀ ਵਿੱਚ ਅੰਦਰ ਦੇ ਰਹੋ ਹੋ ਕੀ ਉਹ ਪਾਪ ਤੁਹਾਨੂੰ ਨੀ ਮਾਰੂ ? ਚਤੁਰ ਨਾ ਬਣੋ, ਮੋਦੀ ਨਾਲੋ ਤੁਸੀਂ ਵੱਧ ਤਾਨੇਸ਼ਾਹ ਹੋ, ਜੇਲ੍ਹਾਂ ਵਿੱਚ ਹੀ ਯੁੱਧ, ਠਾਣੇ ਘੇਰੇ, ਗੁਰੂ ਗ੍ਰੰਥ ਸਾਹਿਬ ਅੰਦਰ ਲਿਜਾਉ, ਹਾਲੇ ਪਾਪ ਮੋਦੀ ਦਾ, ਪੰਜਾਬ ਦੀ ਸਥਿਤੀ ਸੁਧਰਨੀ ਨਹੀਂ ਜਿੰਨੀ ਦੇਰ ਬਹੁਤ ਵੱਡਾ ਫੈਸਲਾ ਸੈਂਟਰ ਵਿਧਾਨਕ ਬਦਲੀ ਨਹੀਂ ਕਰਦਾ, ਰਿਜ਼ਰਵੇਸ਼ਨ ਖਤਮ, ਵੋਟ ਅਧਿਕਾਰ ਸੂਬੇ ਤੇ ਖਿੱਤੇ ਅਨੁਸਾਰ ਹੋਵੇ, ਪੰਜਾਬ ਵਿੱਚ ਜੋ ਭੀ ਦੂਜੇ ਸੂਬੇ ਦੇ ਕਾਮੇ ਆਏ ਹਨ, ਕੇਵਲ ਕੰਮ ਕਰਨ, ਜਮੀਨ ਆਦਿ ਨਹੀਂ ਖਰੀਦ ਸਕਦੇ, ਵੋਟ ਨਹੀਂ ਪਾ ਸਕਦੇ, ਨਹੀਂ ਤਾਂ ਪ੍ਰਾਂਤ ਦੀ ਹੋਂਦ ਖਤਰੇ ਵਿੱਚ ਹੈ, ਹਾਲਤ ਮੇਮਨੇ ਨੂੰ ਕਤੂਰਾ ਦੱਸਣ ਵਾਲੇ ਹਨ, ਸਿਆਸਤ ਨੇ ਧਰਮ ਲਤਾੜ ਧਰਿਆ, ਪ੍ਰਚਾਰਕ ਜੋ ਜੀ ਕਰਦਾ ਬੋਲ ਬੋਲ ਪੈਸਾ ਕਮਾਉਣ &lsquoਤੇ ਹਨ, ਮੋਰਚੇ ਕੇਵਲ ਬਾਦਲਾਂ ਦੀ ਵਿਰੋਧਤਾ ਹਨ ਹੋਰ ਕੋਈ ਭੀ ਮੁੱਦਾ ਨਹੀਂ, ਕ੍ਰਿਸ਼ਨ ਭਗਵਾਨ ਦਾ ਪੁੱਤਰ ਹੁਣ ਕਿਸੇ ਬੇਅਦਬੀ ਦਾ ਦੋਖੀ ਨਹੀਂ ਬੱਸ ਚਲਾਣ ਵਿੱਚ ਬਾਦਲਾਂ ਦਾ ਨਉਂ ਆ ਗਿਆ, ਸਭ ਸੁੱਖ ਸਾਂਦ, ਇਹ ਹੀ ਹਾਲ ਇਨਸਾਫੀਆਂ ਦਾ ਹੈ, ਪਾਣੀ ਪੁਲਾਂ ਦੇ ਹੇਠੋਂ ਹੀ ਲੰਘਣਾ ਹੈ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਧੀਰੇ ਰਹਿਣ, ਪਰ ਸਾਨੂੰ ਤਾਂ ਧਰਮ ਦੀ ਵਿਧਵਤਾ &lsquoਤੇ ਚਿੰਤਾ ਹੋਵੇ ਤੇ ਯੂ।ਕੇ। ਤੇ ਹੋਰ ਦੇਸ਼ਾਂ ਵਿੱਚ ਗੁਰੂ ਘਰ ਪ੍ਰਚਾਰਕਾਂ ਨੂੰ ਨਸੀਹਤਾਂ ਕਰਨ ਕਿ ਧਰਮ ਪ੍ਰਮਾਤਮਾਂ ਦੀ ਦੇਣ ਦੀ ਵਿਆਖਿਆ ਕਰਿਆ ਕਰਨ, ਨਾ ਕਿ ਸਾਰਾ ਦਿਨ ਭਾਈ ਗੁਰਦਾਸ ਦੀ ਰਚਨਾ ਦੱਸਣ, ਭਾਈ ਤਾਂ ਸਾਰਾ ਵੇਦਾਂ, ਉਪਨਿਸ਼ਦਾਂ ਦੀ ਤਰਜਮਾਨੀ ਕਰਦਾ ਸੀ ਬੱਸ ਸਾਰੀ ਭਾਸ਼ਾ ਪੜਚੋਲ ਲਵੋ, ਲੇਖਕ ਐਧਰੋ ਔਧਰੋਂ ਔਕੜ ਦੁਲੈਂਕੜ, ਲਗਾ ਮਾਤਰਾਂ ਅਦਲ ਬਦਲ ਕਰਕੇ ਆਪਣੀ ਕਮਾਈ ਲਈ ਰੰਗਤ ਚਾੜ੍ਹਦੇ ਨੇ ਪਹਿਲਾਂ ਭੀ ਹੁਣ ਭੀ ਭਾਈ ਗੁਰਦਾਸ ਕੀ ਗੁਰੂ ਪਰਿਵਾਰ ਵਿੱਚੋਂ ਨਹੀਂ ਸੀ ? ਕੀ ਗੁਰੂ ਪ੍ਰਥਾ ਪਰਿਵਾਰ ਤਿਆਗੀ ਸੀ ? ਨਹੀਂ, ਫੇਰ ਹੁਣ ਪਰਿਵਾਰ ਜੋੜਨ ਦੀ ਥਾਂ ਨਿਕਾਰੀ ਜਾ ਰਹੇ ਹਨ, ਹਾਲੇ ਇਹ ਗੁਰ-ਇਤਿਹਾਸ ਸੁਣਾਈ ਜਾਂਦੇ ਨੇ, ਖਾਂਦੇ ਖਾਂਦੇ ਕੰਨਾਂ ਵਿੱਚ ਪਉਂਦੇ ਨੇ, ਮੈਂ ਇਕ ਉੱਘੇ ਪ੍ਰਚਾਰਕ ਨਾਲ ਪੰਜ ਮਿੰਟ ਵਾਰਤਾਲਾਪ ਕੀਤੀ ਕਿ ਗਿਆਨੀ ਜੀ ਤੁਸੀਂ ਦਬਕੇ ਨਾਲ ਕੁਰੀਤਾਂ ਵਿਰੁੱਧ ਬੋਲੋ ਹੱਸ ਕੇ ਕਹਿੰਦੇ ਤੂੰ ਪ੍ਰਚਾਰਕ ਨਹੀਂ, ਤਾਂ ਹੀ ਆਖ ਸਕਦੀ ਹੈਂ ਯਾਨੀ ਪ੍ਰਚਾਰਕ ਡਰ ਕੇ ਇਕ ਦੂਜੇ ਦੀ ਸ਼ਾਹਦੀਆਂ ਭਰਦੇ ਨੇ ਵੋਟਾਂ ਨੇ ਮਲੀਆ ਮੇਟ ਕਰਤਾ ਢਾਂਚਾ, ਪਰ ਵਿਦੇਸ਼ਾਂ ਵਿੱਚ ਇਹ ਹਾਲ ਨਹੀਂ ਗੁਰੂ ਘਰਾਂ ਦੇ ਪ੍ਰਬੰਧਕ ਆਪ ਗਿਆਨ ਵਿਹੂਣੇ ਹਨ, ਫੀਤੀਆਂ ਲਈ ਬੱਸ ਜੀ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਹੀ ਸਭ ਕੁਝ ਹਨ, ਤਿਹੌਲਾ ਇਸੇ ਬੋਲੀ ਨਾਲ ਮਿਲਦਾ ਹੈ, ਕੋਈ ਹਨੇਰੀ ਹੀ ਧਰਮ ਨੂੰ ਝਾੜ ਝਿੱਸ਼ਰ ਤੇ ਪੱਤ ਸੁੱਤ ਕੱਢ ਕੇ ਭਮਾਂ ਸੁਥਰਾ ਕਰੇ ਵਿਦੇਸ਼ੀ ਲੌਬੀ ਕਰਨ ਕਿ ਸਾਡੀਆਂ ਜਮੀਨਾਂ ਪੂਰੇ ਭਾਅ &lsquoਤੇ ਸਰਕਾਰ ਕਿਸਾਨਾਂ ਨੂੰ ਖਰੀਦਣ ਲਈ ਉਕਸਾਵੇ ਤੇ ਖੇਤੀ ਸਾਂਝੇ ਢੰਗਾਂ ਨਾਲ ਕਰਾਵੇ, ਕਾਲੇ ਕਾਨੂੰਨ ਕੇਵਲ ਕਿਸਾਨ ਆਗੂਆਂ ਲਈ ਮਾੜੇ ਸਨ, ਛੋਟੇ ਕਿਸਾਨ ਗਰੀਬਾਂ ਲਈ ਤਾਂ ਘਿਉ ਸੀ, ਪਰ ਮੂਰਖ ਮੱਤੀਆਂ ਜੱਟਾਂ ਵਿੱਚ ਬਹੁਤੀਆਂ ਹਨ, ਸਿੱਟਾ ਭੁਗਤਦੇ ਨੇ ਨਾਲ ਸਾਡੇ ਵਰਗੇ, ਆਹ ਸਾਡੇ ਗੁਰਦੁਆਰੇ ਵੱਡੇ ਵੱਡੇ ਬੋਰਡ ਲਾ ਕੇ ਗੋਲਕਾਂ ਰੱਖਕੇ ਮਦਦ ਕਰਦੇ ਸੀ, ਆਪਣਾ ਨਉਂ ਬਨਾਉਣ ਲਈ, ਹੁਣ ਇਨਸਾਫ ਵਾਲਿਆਂ ਲਈ, ਇਹ ਭਲਾ ਬੁਰਾ ਨਹੀਂ ਜਾਣਦੇ, ਸਭ 84 ਦੇ ਆਏ ਸਾਡੇ &lsquoਤੇ ਭਾਰੂ ਹਨ । ਚਾਰ ਦਿਨ ਟਕਸਾਲਾਂ ਦੀ ਸਿੱਖਲਾਈ ਲਈ ਪ੍ਰਚਾਰਕ ਆਪਣੇ ਆਪ ਨੂੰ ਸਿੱਖ ਚਿੰਤਕ, ਵਿਦਵਾਨ ਲਿਖਣ ਵਾਲੇ 550 ਸੌ ਸਾਲਾਂ ਦੀ ਖੋਜ ਤਾਂ ਕੋਈ ਕਰ ਨਹੀਂ ਸਕੇ, ਬੱਸ ਸੱਡੂ, ਗੋਤੂ ਆਹ ਲਿਖਦੇ ਨੇ ਦੱਸੀ ਜਾਂਦੇ ਨੇ, ਉਹੀ ਸਾਖੀਆਂ ਸਾਰੇ ਧਰਮਾਂ ਵਾਲੇ ਸੁਣਾਈ ਜਾਂਦੇ ਨੇ, ਭਲਾ ਦੱਸੋ ਸਾਧੋ ਬ੍ਰਹਮਾਂ, ਵਿਸ਼ਨੂੰ, ਭੈਰੋ ਕਿਹੜੇ ਸਿੱਖ ਸੀ ? ਲੋਕਾਂ ਨੂੰ ਗੁੰਮਰਾਹ ਕਰ ਕਰ ਰੋਜ਼ੀ ਰੋਟੀ ਦੇ ਸਾਧਨ, ਰਾਮ ਰਹੀਮ ਦੀ ਮਸ਼ਹੂਰੀ ਕਰ ਕਰ ਵਿਰੋਧਤਾ ਕਰਕੇ ਉਹਨੂੰ ਬਰੀ ਕਰਵਾ ਦੇਣਾ ਹੈ । ਚਲੋ ਮੈਨੂੰ ਕੀ ਅਸੀਂ ਅੱਜ ਇਕ ਗੌਰਤਵ ਬਹਿਸ ਕੀਤੀ, ਸਾਰ-ਅੰਸ਼ ਕਿ 40-45 ਸਾਲ ਦੇ ਕੋਈ ਗ੍ਰੰਥੀ, ਪ੍ਰਚਾਰਕ, ਕੀਰਤਨੀਏ ਜਾਂ ਫੇਰ ਕਥਾ ਵਾਚਕ ਬਣ ਮੱਤਾਂ ਦੇਣ ਲੱਗ ਪਏ ਹਨ, ਪਰ ਕੋਈ ਭੀ ਸੁੱਘੜ ਇਸ ਮੰਚ ਦਾ ਪਾਂਧੀ ਨਹੀਂ ਕਿ ਇਹ ਬਾਬੇ ਨੂੰ ਰੋਈ ਜਾਂਦੇ ਨੇ ਪਰ ਪੋਤਿਆਂ ਦੀ ਕੋਈ ਚਿੰਤਾ ਨੀ ਭਵਿੱਖ ਵਿੱਚ ਕੀ ਅਜੋਕਾ ਧਰਮ ਮੰਨਿਆ ਜਾਵੇਗਾ ? ਕੀ 20 ਸਾਲਾ ਨੌਜਵਾਨ ਪੈਰੋਕਾਰ ਹੋਣਗੇ ? ਕੀ ਜੋ ਹੁਣ ਜਨਮ ਲੈ ਰਹੇ ਧਰਮੀ ਹੋਣਗੇ, ਕੀ ਅਜੋਕਾ ਧਰਮ ਕਾਇਮ ਰਹੂ ? ਕੀ ਧਰਮ ਅੱਡ ਅੱਡ ਫਿਰਕਿਆਂ ਵਿੱਚ ਵੰਡ ਹੋਵੇਗਾ, ਕਿੰਨੇ ਕੁ ਸਾਲ ਆਹ ਹਾਲ ਚੱਲਦਾ ਰਹੇਗਾ, ਕੀ ਭਵਿੱਖ ਸਾਡੀਆਂ ਜੋ ਗਤੀਵਿਧੀਆਂ ਹਨ ਇਨ੍ਹਾਂ ਨੂੰ ਸੁਹਿਰਦ ਕਰਾਰ ਦੇਵੇਗਾ ਪੜ੍ਹਿਆ ਲਿਖਿਆ ਵਰਗ ਤਾਂ ਹੁਣ ਭੀ ਬਾਗੀ ਹੈ ਪਰ ਜਾਹਰ ਨਹੀਂ ਮੈਂ ਤਾਂ ਅੱਗੇ ਭੀ ਜਾਊਂਗੀ ਕਿ 70-75 ਸਾਲੇ ਭੀ ਹੁਣ ਪ੍ਰਸ਼ਨ ਚਿੰਨ ਲਾਈ ਜਾਂਦੇ ਹਨ, ਪਰ ਚੈਨਲਾਂ  ਤੇ ਅਤੇ ਇਕ ਦੂਜੇ ਦੀਆਂ ਲਿਖਤਾਂ ਦੀਆਂ ਸਿਫ਼ਤਾਂ ਕਰ ਕਰ ਆਪਣੀ ਪ੍ਰਸਿੱਧੀ ਬਣਾ ਰਹੇ ਹਨ, ਇਕ ਮੇਰਾ ਮੇਰੀ ਉਮਰ ਦਾ ਭਰਾ ਕਹਿੰਦਾ ਭੈਣ ਜੀ ਆਪਾਂ ਤਾਂ ਗੋਲਕ ਨੂੰ ਮੱਥਾ ਟੇਕੀਦਾ ਹੈ ਗੁਰੂ ਗ੍ਰੰਥ ਪਰਾਂ ਪਹਿਲਾਂ ਗੋਲਕ, ਫੇਰ ਸ਼ਸ਼ਤਰ ਏਜੰਸੀ ਦੇ ਰੱਖੇ, ਸਾਨੂੰ ਮੂਰਖ ਬਣਾ ਰਹੇ ਹਨ, ਅਸੀਂ ਬਣ ਰਹੇ ਹਾਂ, ਇਕ ਮੁੱਦਾ ਵਿਚਾਰਿਆ ਕਿ ਰਵਿਦਾਸ ਭਾਈਚਾਰੇ ਨੇ ਆਪਣੀ ਅੰਮ੍ਰਿਤਬਾਣੀ ਭੀ ਅੱਡ ਬਣਾ ਲਈ, ਪਰ ਸਮੁੱਚਾ ਵਰਗ ਨਹੀਂ, ਚਲੋ ਰਚਨਾ ਦਾ ਕੋਈ ਵਿਰੋਧ ਨਹੀਂ, ਜਦੋਂ ਤੱਕ ਕਿ ਉਹਦੇ ਵਿੱਚ ਕਿਸੇ ਦੂਜੇ ਧਰਮ ਵਿਰੁੱਧ ਕੁਝ ਨਹੀਂ, ਮੈਂ ਆਪ ਪੜ੍ਹਨ ਲਈ ਚਾਹਵਾਨ ਹਾਂ, ਪਰ ਬੰਦੋਬਸਤ ਨਹੀਂ ਪਹਿਲਾਂ ਭੀ ਸਭ ਧਰਮਾਂ ਨੇ ਆਪਣੀਆਂ ਪੋਥੀਆਂ ਬੜੇ ਗ੍ਰੰਥ ਇਸੇ ਤਰ੍ਹਾਂ ਹੀ ਰਚੇ ਸਨ, ਮੈਂ ਸਮਝਦੀ ਹਾਂ ਕਿ ਵਧੀਆ ਹੈ ਘੱਟੋ ਘੱਟ ਇਕ ਵਰਗ ਆਪਣੇ ਇਸ਼ਟ ਨੂੰ ਪਾਲੂ, ਸਾਡੇ ਵਿੱਚ ਤਾਂ ਭਾਂਤ ਭਾਂਤ ਦੀਆਂ ਜਾਤੀਆਂ ਨੇ ਆ ਕੇ ਧਰਮ ਭੀ ਭਾਂਤਾਂ ਵਿੱਚ ਵੰਡ ਧਰਿਆ ਤੇ ਆਹ ਘੜੀਸੋ ਪਾੜ ਇਸ ਦਾ ਹੀ ਨਤੀਜਾ ਹੈ, ਹਿੰਦੂ ਧਰਮ ਕੇਵਲ ਬ੍ਰਾਹਮਣ ਤੇ ਖੱਤਰੀ ਹਨ ਤਾਂ ਬਚਿਆ ਹੋਇਆ ਹੈ, ਖੈਰ ਧਰਮ ਕੇਵਲ ਪ੍ਰਭੂ ਪ੍ਰਮੇਸ਼ਰ ਮੰਨੋ, ਚੈਨਲਾਂ &lsquoਤੇ ਮਸ਼ਹੂਰੀ ਲਈ ਕਾਂਗਰਸ ਵਿਚਾਰਾਂ ਨਾਲ ਜੁੜ ਕੇ, ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦੋ ਭੰਡੋ, ਜੀ ਬਾਦਲ ਦਲੀਏ, ਸ਼ਰਮ ਆਵੇ ਵਿਦਾਵਾ ਇਨ੍ਹਾਂ ਦਾ ਪਾੜ ਹੀ ਨਹੀਂ ਹੋਣਾ, ਹਾਸਾ ਆਵੇ ਕਿ ਜਾਤ-ਪਾਤ ਕਰਕੇ ਐਮ।ਐੱਲ।ਏ। ਟਿਕਟਾਂ, ਕੋਠੀਆਂ ਬਣਾ ਲਈਆਂ ਉਨ੍ਹਾਂ ਬਾਦਲ ਦਲੀਏ ਤੋਂ ਹੀ ਜੱਟਾਂ ਤੋਂ ਥੈਲੀਆਂ ਲੈ ਕੇ ਅਕਾਲੀ ਟਿਕਟ &lsquoਤੇ ਚੋਣਾਂ, ਸਾਡਾ ਹੀ ਸਿਰ ਤੇ ਸਾਡੀਆਂ ਜੁੱਤੀਆਂ, ਚਤੁਰ ਲੋਕ, ਸ਼ਰਮ ਤਾਂ ਇਨ੍ਹਾਂ ਨੂੰ ਆਵੇ, ਪੜ੍ਹੀ ਲਿਖੀ ਦੀ ਬੋਲੀ ਕਿੰਨੇ ਸਾਲ ਹੋ ਗਏ ਇਥੇ ਹੀ ਤੁਰੀ ਫਿਰਦੀ ਨੂੰ ਮੈਂ ਨਉਂ ਨਹੀਂ ਲੈਣਾ ਚਾਹੁੰਦੀ, ਪਿਤਾ ਮੇਰੇ ਥੈਲੀਆਂ ਰਿਸ਼ਤੇਦਾਰਾਂ ਤੋਂ ਜੋ ਚੰਗੀ ਮੋਟੀ ਸਾਮੀ ਸੀ, ਅੱਜ ਕੱਲ੍ਹ ਕਨੇਡਾ ਅਮਰੀਕਾ ਹਨ ਲੈ ਕੇ ਵਿਧਾਇਕ ਬਣਦਾ ਸੀ, ਇਹ ਲੋਕ ਖੁਦਗਰਜ਼ ਤੇ ਬੇਗੁਰੇ ਹਨ, ਇਨ੍ਹਾਂ ਨੇ ਹੀ ਪੰਥ ਨਿਰਬਲ ਕਰ ਧਰਿਆ, ਜਿਹੜੇ ਅੱਜ ਇਹਦੀ ਸੇਵਾ ਕਰਦੇ ਨੇ ਕੱਲ੍ਹ ਨੂੰ ਉਨ੍ਹਾਂ ਨੂੰ ਭੀ ਦਾਖੂ ਦਾਣਾ ਦੇਊਗੀ ਅਜਿਹੇ ਲੋਕ ਖ਼ਾਲਸਾ ਅੱਖਰ ਨੂੰ ਗ੍ਰਹਿਣ ਲਉਂਦੇ ਨੇ, ਜਾਤ ਦਿਖਾਉਂਦੇ ਨੇ ਬਹੁਗਿਣਤੀ ਪੰਜਾਬ ਵਿੱਚ ਹੋਣ ਕਰਕੇ ਭੀ ਅਸਮਾਨ ਥੰਮੀ ਬੈਠੇ ਨੇ ਭਗਵੰਤ ਮਾਨ ਭੀ ਉੱਪਰ ਨੂੰ ਹੀ ਦੇਖਦਾ ਹੈ, ਪੈਰਾਂ ਹਨ ਨਹੀਂ ਸਾਧਾਰਨ ਜਨਤਾ ਠਠੰਬਰੀ ਪਈ ਹੈ ਕਾਨੂੰਨ ਵਿਵਸਥਾ ਆਏ ਦਿਨ ਕਤਲ ਉਹ ਕਹਿੰਦਾ ਕੰਮ ਬੋਲਦਾ ਹੈ, ਭਾਈ ਬੋਲੀ ਸੁਣ ਜੇਠ ਜਠਾਣੀ ਮਿੱਟੀ ਢੋਂਦੇ, ਮੈਂ ਢੋਂਦੀ ਸੀ ਗਾਰਾ, ਜੇ ਮੇਰੀ ਹਾਅ ਪੈ ਗਈ ਸਿਖਰੋ ਡਿੱਗੂ ਚਬਾਰਾ, ਬੱਸ ਦੇਖਦੇ ਜਾਵੋ ਰੱਬ-ਬੇਅੰਤ ਹੈ, ਚੋਰ ਨਾਲੋਂ ਪੰਡ ਕਾਹਲੀ, ਅੰਮ੍ਰਿਤਸਰ ਅਕਾਲੀ ਦਲ ਦਾ ਪ੍ਰੋ: ਬਲਵਿੰਦਰ ਪਾਲ ਸਿੰਘ ਹੁਕਮ ਕਰਦਾ ਹੈ ਕਿ ਸਿਰ ਜੋੜੋ ਸਭ ਯਾਨੀ ਸਾਡੇ ਨਾਲ ਰਲੋ੍ਹ ਕੀ ਗੱਲ ਤੁਹਾਨੂੰ ਮਖਿਆਲ ਲੱਗਾ ਹੈ, ਤੁਸੀਂ ਕਿੰਨੇ ਕੁ ਕਿਸੇ ਨਾਲ ਜੁੜਦੇ ਹੋ, ਦੂਜੀ ਗੱਲ ਕਹਿੰਦਾ ਅਜਨਾਲੇ ਕਾਂਡ &lsquoਤੇ ਭਗਵੰਤ ਮਾਨ ਸਰਕਾਰ ਤੇ ਪੁਲਸ ਨੇ ਪਿਛਲੇ ਚਾਲੀ ਸਾਲੇ ਰਿਕਾਰਡ ਤੋੜਤੇ ਬੜਾ ਚੰਗਾ ਕੰਮ ਕੀਤਾ ਹੈ, ਮਹਿਜ਼ ਡਰਾਮਾਂ ਰਲ੍ਹ ਕੇ ਕੀਤਾ, ਅੰਮ੍ਰਿਤਪਾਲ ਸਿੰਘ ਨਾਲ ਅਸੀਂ ਭਲਾ ਕਿਉਂ ਮਾਨ ਅਕਾਲੀ ਦਲ ਨੂੰ ਇਕ ਨਹੀਂ ਜਾਣਦੇ, ਮਹੱਤਵਪੂਰਨ ਪਹਿਲੂ ਚੈਨਲਾਂ ਬੀਨਾ ਦੀ ਸੁਣੋ ਕਹਿੰਦਾ ਸਿਆਸੀਆਂ ਦੇ ਢਿੱਡ ਨੀ ਭਰਦੇ ਯਾਨੀ ਇਹ ਸਾਰਾ ਦਿਨ ਮੰਗ ਮੰਗ ਖਾਣ &lsquoਤੇ ਨੇ ਦੂਜਿਆਂ ਨੂੰ ਭੰਡਣ ਤਿੰਨੇ ਚੈਨਲ ਸਾਰਾ ਸਮਾਂ ਮਰੀਜ਼ਾਂ ਦੀਆਂ ਮੂਰਤਾਂ ਦਿਖਾ ਗਰੀਬਾਂ ਦੀਆਂ ਧੀਆਂ ਦੇ ਵਿਆਹ ਨਾਲੇ ਦਾਜ ਦੀ ਲਿਸਟ ਦੇਖੋ ਕਿੰਨੇ ਪਖੰਡ ਕਰਦੇ ਨੇ, ਲਾਵਾਂ ਥੋਕ ਵਿੱਚ ਹੋਣ ਲੱਗ ਗਈਆਂ, ਸਾਧ ਲਾਣਾ ਅਪੀਲਾਂ ਕਰਨ &lsquoਤੇ, ਕਿਹੜੀ ਮਰਿਯਾਦਾ ਹੈ ਜੀ, ਕੋਈ ਬੇਅਦਬੀ ਨਹੀਂ ਦਿਸਦੀ, ਬੱਸ ਸੱਤ ਸਾਲ ਦੀ ਹਾਲੇ ਤੁਰੀ ਆਉਂਦੀ ਹੈ, ਕੇਂਦਰ ਸਰਕਾਰ ਵਿਧਾਨ ਬਦਲਣਾ ਚਾਹੁੰਦੀ ਹੈ, ਵਧੀਆ ਕੰਮ ਰਿਜ਼ਰਵੇਸ਼ਨ ਹਟਾਵੇ, ਸਭ ਏਕਦਾ ਸਿਲਾ ਲਾਗੂ ਕਰੇ, ਮੋਦੀ ਸਰਕਾਰ ਕਦੋਂ ਦੀ ਆਖ ਰਹੀ ਹੈ ਦੇਸ਼ ਤਰੱਕੀ ਹੀ ਤਾਂ ਕਰੂ, ਯੂ।ਕੇ। ਭੀ ਕੁਝ ਸਬਕ ਸਿੱਖੇ, ਅਸੀਂ ਥੱਲੇ ਡਿੱਗ ਰਹੇ ਹਾਂ, ਰਿਸ਼ੀ ਸੁਨੇਕ ਡੀਲ &lsquoਤੇ ਹੁਭੇ ਨਾ ਇਹ ਤਾਂ ਨਾਰਦਨ ਆਇਰਲੈਂਡ ਨੂੰ ਫਾਇਦੇਮੰਦ ਬਹੁਤੀ, ਅਸੀਂ ਤਾਂ ਤਜ਼ਾਰਤ ਤੇ ਚੀਜਾਂ ਦੀ ਕਿੱਲਤ, ਮਹਿੰਗਾਈ ਦੀ ਮਾਰ ਹੇਠ ਹਾਂ, ਦੂਜੇ ਦੇਸ਼ਾਂ ਨਾਲ ਗੰਢ ਤੁੱਪ ਕਰੇ, ਦੇਸ਼ ਵਿੱਚ ਭੀ ਉਤਪਾਦਨ ਦੀ ਵਿਉਂਤ ਬਣਾਵੇ, ਅਸੀਂ ਪੇਂਡੂ ਲੋਕ ਜੋ ਤੰਦਰੁਸਤ ਹਨ ਅਲਾਟਮੈਂਟਾਂ ਦੀ ਆਪਣੇ ਘਰਾਂ ਦੇ ਪਿੱਛੇ ਖੇਤੀ ਕਰੀਏ, ਟਮਾਟਰ ਤਾਂ ਗਮਲਿਆਂ ਵਿੱਚ ਭੀ ਉੱਗ ਪੈਂਦੇ ਨੇ, ਮੈਂ ਬੜੀ ਖੁਸ਼ ਹੁੰਦੀ ਸੀ ਦੇਖ ਕੇ ਬਰਮਿੰਘਮ ਵਿੱਚ ਕਿਵੇਂ ਸਰਕਾਰ ਰਲ੍ਹ ਕੇ ਅਲਾਟਮੈਂਟਾਂ ਵਿੱਚ ਵਧੀਆ ਖੇਤੀ ਕਰਦੇ ਨੇ, ਨਾਲੇ ਖੁਸ਼ ਮਿਲਕੇ ਉਥੇ ਹੀ ਖਾ ਪੀ ਕੇ ਅਨੰਦ ਮਾਣਦੇ ਨੇ, ਕਿਵੇਂ ਪੰਜਾਬ ਯਾਦ ਕਰਵਾ ਰਹੇ ਨੇ, ਨਾਲੇ ਸਿਹਤਾਂ ਨਾਲੇ ਬਚਤਾਂ, ਸਾਰੇ ਲੇਖ ਵਿੱਚ ਮੇਰੇ ਵਿਚਾਰ ਹਨ, ਮੈਂ ਕੋਈ ਟੀਪੂ ਨਹੀਂ ਜੋ ਪੂਰਨ, ਨਿਰੋਲ ਅਤੇ ਤੱਥ ਸੱਚ ਹੀ ਲਿਖ ਸਕਦੀ ਹਾਂ, ਪੜਚੋਲਣਾਂ ਲੇਖਕਾਂ, ਪਾਠਕਾਂ ਅਤੇ ਵਿਸ਼ਲੇਸ਼ਣ ਕਰਤਾ ਦੀ ਜ਼ਿੰਮੇਵਾਰੀ ਹੈ, ਗਲਤੀ ਲਈ ਹਰ ਦਮ ਖਿਮਾਂ ਜਾਚਨਾ ਕਰੂੰਗੀ, ਪਰ ਪ੍ਰੇਸ਼ਾਨ ਹੁੰਦੀ ਹਾਂ ਜਦੋਂ ਝੋਲੀ ਚੁੱਕ ਲੋਕ-ਹਿੱਤ ਅੱਖੋਂ ਪਰੋਖੇ ਕਰਕੇ ਕਾਗਜ਼ ਕਾਲੇ ਕਰਨ ਤੇ ਬਨਣ ਹਿਤੈਸ਼ੀ, ਪੱਤਰਕਾਰ ਭੀ ਅੱਜ ਲੱਗਦੀਆਂ ਲਗੋਚਰਾਂ ਲਉਂਦੇ ਨੇ, ਪੁਰਾਤਨ ਖੋਜਾਂ ਆਧਾਰਿਤ ਨਹੀਂ ਸਿਆਸਤ ਕੀ ਕਹਿੰਦੀ ਹੈ । ਕ੍ਰਿਸ਼ਨ ਭਗਵਾਨ ਮੋਰਚਾ ਕਾਂਗਰਸੀ, ਇਨਸਾਫ ਸਿਮਰਨਜੀਤ ਸਿੰਘ ਮਾਨ ਪਾਰਟੀ, ਦਸਖਤੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ, ਬੱਕਰੀਆਂ ਵਿੱਚ ਬੱਘਿਆੜ ਭਾਜਪਾ ਵਾੜੂ, ਵਾਤਾਵਰਣ ਤੇ ਸੂਬਾ ਖਰਾਬ ਕਰਨ ਵਿੱਚ ਸਭ ਦਾ ਹੱਥ, ਦੂਹੋ ਦੂਹੀ ਵਹੀਰਾਂ ਦੀ ਚੜ੍ਹਤ ਤੇ ਮਸੀਹਾ ਅੰਮ੍ਰਿਤਪਾਲ ਸਿੰਘ ਹੁਣ ਕੁਝ ਤੱਥ ਸੁਣੇ ਕਿ ਭਾਜਪਾ ਦਾ ਸਿਰ &lsquoਤੇ ਹੱਥ, ਕਾਰ ਤੋਹਫਾ ਕਿਵੇਂ ਗੁੜਗਾਉਂ ਦਾ ਵਪਾਰੀ ਫੇਰ ਅਮਰੀਕਨ ਪਰਿਵਾਰ ਤੇ ਕਾਰ ਦਾਨ ਹੋਰ ਖੁੱਦੋ ਉਧੜੇਗੀ ਧੀਰੇ ਰਹੋ,  ਇਹ ਚੋਲੇ ਹਰ ਅਦਾਰੇ ਵਿੱਚ ਹੀ ਚੱਲਦੇ ਨੇ, ਸੁਧਾਰ ਕੇਵਲ ਮੀਡੀਆ, ਲੇਖਕ, ਬੁਲਾਰੇ, ਪ੍ਰਚਾਰਕ ਹੀ ਲਿਆ ਸਕਦੇ ਹੁੰਦੇ ਹਨ, ਉਨ੍ਹਾਂ ਦਾ ਆਪਣਾ ਮਨੋਬਲ, ਸਮਤੋਲ ਨਹੀਂ, ਸੋਸ਼ਲ ਮੀਡੀਆ ਲੱੁਡੀ ਪਾਉਣ &lsquoਤੇ ਹੈ, ਗੁੰਮਰਾਹ ਕੁੰਨ ਧੰੁਨਾ ਜੀ ਲੋਕਤੰਤਰ ਹੀ ਨਹੀਂ ਭਾਰਤ ਵਿੱਚ ਕਿਉਂ ਕਿ ਸਾਨੂੰ ਮਨਮਾਨੀਆਂ ਨੀ ਕਰਨ ਦਿੰਦਾ, ਜੋ ਮੂੰਹ ਆਵੇ ਬੋਲੀਏ, ਲੋਕਾਂ ਨੂੰ ਠੱਗੀਏ, ਫੇਰ ਆਪਣੇ ਚਹੇਤੇ ਜੋ ਚੌਧਰ ਖਾਤਰ ਪਧਾਰ ਕੇ ਅਪੀਲਾਂ ਕਰਨ ਲਾ ਲੈਂਦੇ ਨੇ ਜੀ ਲੋਕਤੰਤਰ ਦਾ ਕਤਲ ਹੋ ਗਿਆ, ਤੁਸੀਂ ਭਾਵੇਂ ਘਾਣ ਕਰੀ ਜਾਵੋ ਹਾਲੇ ਇਹ ਇਨਸਾਫੀਏ, ਕੀ ਲੋਕਤੰਤਰ ਵਿੱਚ ਕਾਨੂੰਨ ਪ੍ਰਣਾਲੀ ਨਹੀਂ ਹੁੰਦੀ ਜਾਂ ਹੋਣੀ ਚਾਹੀਦੀ, ਇਹ ਡਰਾਵੇ ਦੇ ਦੇ ਕੇ ਹੀ ਆਪਣੇ ਕਾਰੋਬਾਰ ਚਲਾਉਂਦੇ ਨੇ, ਇਨ੍ਹਾਂ ਦੀ ਪਿੱਠ-ਪੂਰਨੇ ਟੋਬੇ ਦੇ ਡੱਡੂ ਤੇ ਬੱਸ ਭੜਾਸ ਕੱਢਣੇ, ਚਲੋ ਅਸੀਂ ਆਪਣੇ ਦੇਸ ਵੱਲ ਹੋਈਏ, ਹਾਲੇ ਬੌਰਿਸ ਦੀ ਘੜੀਸੋ ਪਾੜ ਜਾਰੀ, ਪਾਰਟੀ ਸਿਆਸਤ ਕਿਵੇਂ ਸੂ-ਗਰੇਅ, ਡੋਮਿਨਕ ਬਠਾ ਕੇ ਗਿਆ, ਉਹ ਤਾਂ ਕਨਿੰਗ ਹੀ ਨਿਕਲਿਆ, ਹੁਣ ਲੇਬਰ ਵਿੱਚ ਜਾ ਵੜੀ, ਚਲਿੱਤਰ ਭਾਰੂ ਨੇ ਸ਼ਾਹੀ ਘਰਾਣੇ ਦਾ ਫੈਸਲਾ ਕਿ ਹੈਰੀ, ਮੇਘਨ ਵਿੰਡਜਰ ਕੋਠੀ ਖਾਲੀ ਕਰਨ, ਮੈਂ ਤਾਂ ਅੱਗੋਂ ਹੋਰ ਜਾਂਦੀ ਹਾਂ ਕਿ ਇਨ੍ਹਾਂ ਨੂੰ ਦੇਸ਼ ਤੇ ਕੋਈ ਭੀ ਫੰਡ ਵਰਤਣ ਦੀ ਖੁੱਲ੍ਹ ਬੰਦ ਹੋਵੇ ਕਿਉਂ ਟੈਕਸ ਪੇਅਰ ਸੰਤਾਪ ਭੁਗਤਣ, ਗਰੀਬੀ ਦੀ ਮਾਰ ਝੱਲਣ, ਬੀ।ਬੀ।ਸੀ। ਦੀ ਭਾਰਤ ਕ੍ਰੋਪੀ, ਪਰ ਦੇਸ਼ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਨੇ, ਉਥੋਂ ਦੇ ਆਧਾਰਿਤ ਹੀ ਕੰਮ ਹੋਵੇ, ਜੱਗੀ ਜੌਹਲ ਦਾ ਕੇਸ ਭਾਰਤੀ ਕੌਂਸਲੇਟ ਲੜਦਾ ਤਾਂ ਹੈ ਪਰ ਕੀ ਪਰਿਵਾਰ ਤੇ ਅਦਾਰੇ ਜੋ ਉਕਸਾਉਂਦੇ ਸੀ ਕੇਵਲ ਹੋਕਰੇ ਦੇਣ ਨੂੰ ਹੀ ਹਨ, ਕਿਉਂ ਟੌਪ ਦੇ ਵਕੀਲ ਨਹੀਂ ਭੇਜ ਸਕੇ ? ਮੰਨਦੇ ਹਾਂ ਕਿ ਰਿਸ਼ੀ ਸੁਨੇਕ ਭਾਰਤ ਪੱਖੀ ਹੈ, ਪਰ ਉਂਗਲੀ ਫੜ ਕੇ ਕਿਸੇ ਭੀ ਬਰਤਾਨਵੀ ਨੂੰ ਜੇਲੋਂ ਨਹੀਂ ਕੱਢਵਾ ਸਕਦੇ । ਅਸਲੀਅਤ ਹੈ ਕਿ ਪੰਜਾਬ ਦੀ ਖਾਲਿਸਤਾਨੀ ਮੁਹਿੰਮ ਨੇ ਵਿਦੇਸ਼ੀ ਵੱਸਦੇ ਸਿੱਖਾਂ ਦੀ ਜ਼ਿੰਦਗੀ ਦੁੱਭਰ ਕਰੀ ਪਈ ਹੈ, ਧਿਆਨ ਧਰਮ ਆਤਮਾਂ ਵੱਲ ਤਾਂ ਹੈ ਨਹੀਂ, ਸ਼ਾਇਦ ਸਸਕਾਰ ਹੀ ਹੋ ਗਿਆ ਹੈ, ਪ੍ਰਭੂ ਨੇ ਭੀ ਭੰਡਾਰਾ ਵਰਤਾਉਣਾ ਬੰਦ ਕਰਤਾ ਤਮਾਂ ਦੀ ਤਾਂਘ ਤੀਬਰ ਹੈ, ਅਭਿਮਾਨ ਨੇ ਸਿਰ ਚੱਕੇ ਪਏ ਨੇ, ਹਲੇਮੀ ਨੇੜੇ ਨਹੀਂ ਰਹੀ ਅਤੇ ਬਹੁਗਿਣਤੀ ਸਿੱਖ ਦੂਰ ਹੁੰਦੇ ਜਾ ਰਹੇ ਹਨ, ਰਹਿੰਦੀ ਕਸਰ ਅੰਮ੍ਰਿਤਪਾਲ ਸਿੰਘ ਦੇ ਗੁੰਮਾਨ ਨੇ ਕੱਢ ਦਿੱਤੀ, ਪੱਤਰਕਾਰਾਂ ਨੂੰ ਕਹਿੰਦਾ ਮੇਰੀ ਕਾਰ ਦੀ ਜਾਂਚ ਕਰ ਲਈ ਤੁਸੀਂ, ਕੀਹਦੀ ਸੀ, ਛੱਡੋ ਹੁਣ ਪੰਥ ਨੇ ਸਾਨੂੰ ਦਿੱਤੀ ਹੈ, ਐਮੇ ਝੱਖ ਨਾ ਮਾਰੋ ਭੀ ਹੋਇਆ ਜੇ ਮੈਂ ਮੋਨਾ ਸੀ, ਗੁਰੂ ਭੀ ਪਹਿਲਾਂ ਬੁਤੋਂ ਪ੍ਰਸਤ ਸਨ, ਪਰ ਇਹਨੂੰ ਕੋਈ ਨਿੰਦਕ ਨਹੀਂ ਟੱਕਰਦਾ ਚਲੋ ਆਪਣੇ ਅਕੀਦੇ ਵੱਲ ਵਧੀਏ, ਅਰਜਾਂ ਸੰਸਾਰ ਦੇ ਅਮਨ-ਸ਼ਾਂਤੀ ਤੇ ਮਹਾਂਮਾਰੀਆਂ ਤੋਂ ਬਚਾਅ ਲਈ ਕਰੀਏ, ਬੰਦਿਆਂ ਨੂੰ ਸੁਮੱਤ ਬਖ਼ਸ਼ੇ, ਕ੍ਰੋਪੀ ਦੂਰ ਕਰੀ ਜਾਵੇ, ਅੰਤ ਵਿੱਚ ਮੈਂ ਬੇਨਤੀ ਕਰਦੀ ਹਾਂ ਕਿ ਜੋ ਭੀ ਪੰਜਾਬੀ ਹਿਤੈਸ਼ੀ ਸੰਸਥਾ ਜਾਂ ਵਿਅਕਤੀ ਹਨ ਭਾਸ਼ਾ ਵੱਲ ਧਿਆਨ ਦੇਣ ਕੇਵਲ ਤਿੰਨ ਅੱਖਰ : ਸੰਸਕਾਰ, ਸਸਕਾਰ, ਅਦਾਰਾ ਤੇ ਅਧਾਰਾ, ਹੰਭਲ ਤੇ ਹਮਲਾ ਦਾ ਅੰਤਰ ਪਰਖਣ ਤੇ ਬੋਲਣ ਵਾਲੇ ਤਾਂ ਚੈਨਲਾਂ &lsquoਤੇ ਗਲਤ ਬੋਲੀ ਜਾਂਦੇ ਹਨ ਤਾਂ ਸੇਵਾ ਕਿਹੜੀ ? ਹਿੱਤੂ ਬਣ ਕੇ ਆਪਣੇ ਸਾਥੀਆਂ ਦੇ ਗੁਣਵਾਨ ਨਾ ਬਣੋ, ਕਹਿਣੀ ਤੇ ਕਰਨੀ &lsquoਤੇ ਅਮਲ ਕਰੋ, ਪੰਜਾਬੀ ਪੜ੍ਹਨ ਨੂੰ ਮਹੱਤਤਾ ਦੇਵੋ ਜੀਊਂਦੇ ਰਹੋ ।
-ਬਲਵਿੰਦਰ ਕੌਰ ਚਾਹਲ
ਸਾਊਥਾਲ