image caption:

165 ਕਿਲੋ ਭਾਰ ਘਟਾ ਕੇ ਬੰਦੇ ਨੇ ਦੁਨੀਆ ਨੂੰ ਕੀਤਾ ਹੈਰਾਨ

 ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਚਾਰ ਸਾਲਾਂ ਵਿੱਚ 165 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਕ ਡਾਕਟਰ ਨੇ ਨੌਜਵਾਨ ਨੂੰ ਕਿਹਾ ਸੀ ਕਿ ਉਹ ਤੁਰਦਾ-ਫਿਰਦਾ ਬੰਬ ਬਣ ਗਿਆ ਹੈ ਅਤੇ ਕਿਸੇ ਵੀ ਸਮੇਂ ਉਸ ਦੀ ਮੌਤ ਹੋ ਸਕਦੀ ਹੈ। ਇਸ ਗੱਲ ਨੇ ਨੌਜਵਾਨ ਨੂੰ ਇੰਨਾ ਹੈਰਾਨ ਕਰ ਦਿੱਤਾ ਕਿ ਉਸ ਨੇ ਭਾਰ ਘਟਾਉਣ ਦਾ ਮਨ ਬਣਾ ਲਿਆ। ਮਿਸੀਸਿਪੀ ਦੇ ਰਹਿਣ ਵਾਲੇ 42 ਸਾਲਾ ਨਿਕੋਲਸ ਕ੍ਰਾਫਟ ਦਾ ਭਾਰ ਚਾਰ ਸਾਲ ਪਹਿਲਾਂ ਕਰੀਬ 300 ਕਿਲੋ ਸੀ।

ਸਾਲ 2019 &lsquoਚ ਜਦੋਂ ਨਿਕੋਲਸ ਨੇ ਭਾਰ ਘਟਾਉਣ ਦਾ ਫੈਸਲਾ ਕੀਤਾ ਤਾਂ ਪਹਿਲੇ ਮਹੀਨੇ ਹੀ ਉਸ ਨੇ ਸੰਤੁਲਿਤ ਖੁਰਾਕ ਲੈ ਕੇ 18 ਕਿਲੋ ਭਾਰ ਘਟਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਿਕੋਲਸ ਨੂੰ ਬਚਪਨ ਤੋਂ ਹੀ ਜ਼ਿਆਦਾ ਭਾਰ ਦੀ ਸਮੱਸਿਆ ਸੀ ਅਤੇ ਹਾਈ ਸਕੂਲ &lsquoਚ ਉਸ ਦਾ ਭਾਰ 136 ਕਿਲੋ ਦੇ ਕਰੀਬ ਸੀ। ਕ੍ਰਾਫਟ ਨੇ ਦੱਸਿਆ ਕਿ ਤਣਾਅ ਕਾਰਨ ਉਹ ਜ਼ਿਆਦਾ ਖਾਣਾ ਖਾਂਦਾ ਸੀ ਅਤੇ ਇਸ ਕਾਰਨ ਉਸ ਦਾ ਭਾਰ ਬਹੁਤ ਵਧ ਗਿਆ ਸੀ। ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਸਰੀਰ ਵਿੱਚ ਦਰਦ, ਗੋਡਿਆਂ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ।