image caption:

ਅਮਰੀਕਾ ਦੀ ਵਪਾਰ ਨੀਤੀ ਅਤੇ ਗੱਲਬਾਤ ਸਲਾਹਕਾਰ ਕਮੇਟੀ ‘ਚ ਸ਼ਾਮਲ ਹੋਏ ਦੋ ਭਾਰਤੀ, ਬਾਈਡਨ ਨੇ ਕੀਤਾ ਨਿਯੁਕਤ

 ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕ ਲਗਾਤਾਰ ਆਪਣੀ ਪਛਾਣ ਬਣਾ ਰਹੇ ਹਨ ਤੇ ਰਾਜਨੀਤੀ ਤੋਂ ਲੈ ਕੇ ਤਕਨਾਲੋਜੀ ਤੇ ਕਾਰੋਬਾਰ ਤੱਕ ਦੁਨੀਆ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ। ਖਾਸ ਤੌਰ &lsquoਤੇ ਬਾਇਡਨ ਪ੍ਰਸ਼ਾਸਨ ਵਿੱਚ ਭਾਰਤੀ ਮੂਲ ਦੇ ਲੋਕ ਖੂਬ ਤਰੀਕੀ ਕਰ ਰਹੇ ਹਨ।
ਤਾਜ਼ਾ ਰਿਪੋਰਟਾਂ ਮੁਤਾਬਕ, ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਦੋ ਭਾਰਤੀ-ਅਮਰੀਕੀਆਂ, ਫਲੈਕਸ ਦੀ ਸੀਈਓ ਰੇਵਤੀ ਅਦਵੈਤੀ ਤੇ ਨੈਚੁਰਲ ਡਿਫੈਂਸ ਕੌਂਸਲ ਦੇ ਸੀਈਓ ਮਨੀਸ਼ ਬਾਪਨਾ ਨੂੰ ਵਪਾਰ ਨੀਤੀ ਤੇ ਗੱਲਬਾਤ ਲਈ ਸਲਾਹਕਾਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਬਾਇਡਨ ਨੇ ਸ਼ੁੱਕਰਵਾਰ ਨੂੰ ਸਲਾਹਕਾਰ ਕਮੇਟੀ ਵਿਚ 14 ਲੋਕਾਂ ਨੂੰ ਨਿਯੁਕਤ ਕਰਨ ਦਾ ਸੰਕੇਤ ਦਿੱਤਾ। ਕਮੇਟੀ ਅਮਰੀਕੀ ਵਪਾਰ ਨੀਤੀ ਦੇ ਵਿਕਾਸ, ਲਾਗੂ ਕਰਨ ਅਤੇ ਪ੍ਰਸ਼ਾਸਨ ਦੇ ਮਾਮਲਿਆਂ &lsquoਤੇ ਅਮਰੀਕੀ ਵਪਾਰ ਪ੍ਰਤੀਨਿਧਾਂ ਨੂੰ ਸਮੁੱਚੀ ਨੀਤੀ ਸਲਾਹ ਪ੍ਰਦਾਨ ਕਰਦੀ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ 2019 ਵਿੱਚ ਫਲੈਕਸ ਦੇ ਸੀਈਓ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਅਦਵੈਤੀ ਕੰਪਨੀ ਦੀ ਰਣਨੀਤਕ ਦਿਸ਼ਾ ਨਿਰਧਾਰਤ ਕਰਨ ਅਤੇ ਫਲੈਕਸ ਨੂੰ ਬਦਲਾਅ ਦੇ ਜ਼ਰੀਏ ਅਗਵਾਈ ਕਰਨ ਲਈ ਜ਼ਿੰਮੇਵਾਰ ਰਹੀ ਹੈ। ਜੋ ਕੰਪਨੀ ਨਿਰਮਾਣ ਵਿੱਚ ਇੱਕ ਨਵੇਂ ਯੁੱਗ ਨੂੰ ਪਰਿਭਾਸ਼ਤ ਕਰ ਰਹੀ ਹੈ।