image caption:

ਅਜਨਾਲਾ ਘਟਨਾ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਬਣਾਈ ਕਮੇਟੀ ਨੇ ਸੌਂਪੀ ਸੀਲ ਬੰਦ ਰਿਪੋਰਟ

 ਅਜਨਾਲਾ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 16 ਮੈੱਬ੍ਰਰੀ ਕਮੇਟੀ ਬਣਾਈ ਸੀ। ਦੱਸ ਦਈਏ ਕਿ ਹੁਣ ਇਸ ਕਮੇਟੀ ਨੇ ਅਜਨਾਲਾ ਘਟਨਾ ਦੀ ਰਿਪੋਰਟ ਸੀਲ ਬੰਦ ਲਿਫਾਫੇ &lsquoਚ ਜੱਥੇਦਾਰ ਸਾਹਿਬ ਨੂੰ ਸੌਪ ਦਿੱਤੀ ਹੈ।
ਇਸ ਕਮੇਟੀ ਦੀ ਅਗੁਵਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤੀ। ਉਨ੍ਹਾਂ ਵੱਲੋਂ ਸੀਲ ਬੰਦ ਲਿਫਾਫੇ ਵਿਚ ਜਥੇਦਾਰ ਨੂੰ ਘਟਨਾ ਸਬੰਧੀ ਸਾਰੀ ਰਿਪੋਰਟ ਤਿਆਰ ਕਰਕੇ ਸੌਂਪੀ ਗਈ ਹੈ। ਇਸ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 16 ਮੈਂਬਰੀ ਕਮੇਟੀ ਬਣਾਈ ਸੀ।
ਇਸ ਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਿਆ ਜਾਵੇ, ਕੋਈ ਵੀ ਜਥੇਬੰਦੀ ਜਾ ਕੋਈ ਵੀ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਗਲਤ ਕੰਮ ਨਾ ਕਰੇ ਦੀ ਜਾਂਚ ਕਰਨਾ ਸੀ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਕਮੇਟੀ ਦਾ ਹਿੱਸਾ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ 15 ਦਿਨ ਦਾ ਸਮਾਂ ਸਾਨੂੰ ਦਿੱਤਾ ਗਿਆ ਸੀ ਪਰ ਅਸੀਂ ਸੱਤ ਦਿਨ ਵਿੱਚ ਹੀ ਇਹ ਰਿਪੋਰਟ ਤਿਆਰ ਕਰ ਲਈ। ਸਾਨੂੰ 12 ਤਾਰੀਕ ਨੂੰ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਸੀ ਅੱਜ ਅਸੀਂ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੀ ਹੈ। ਪਰ ਇਸਦੇ ਵਿੱਚ ਅੰਤਿਮ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈਣਗੇ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਕਾਲ ਤਖ਼ਤ ਜਥੇਦਾਰ ਹੀ ਦੱਸਣ ਕਿ ਕੀ ਫ਼ੈਸਲਾ ਲੈਣਾ ਹੈ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਵੀ ਅਨੇਕਾਂ ਸਿੰਘ ਆਪਣੇ ਆਪਣੇ ਢੰਗ ਨਾਲ ਸੰਘਰਸ਼ ਕਰਦੇ ਰਹੇ ਹਨ ਤੇ ਅੱਗੇ ਵੀ ਕੀਤੇ ਜਾਣਗੇ। ਕਮੇਟੀ ਦੀ ਮੁੱਖੀ ਪੀਰ ਮੁਹੰਮਦ ਨੇ ਕਿਹਾ ਕਿ ਸਾਡਾ ਸੁਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਹੈ ਇਸ &lsquoਤੇ ਜੱਥੇਦਾਰ ਜੋ ਵੀ ਆਦੇਸ਼ ਦਿੰਦੇ ਹਨ ਇਹ ਉਨ੍ਹਾਂ ਦਾ ਫ਼ੈਸਲਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣ ਦਾ ਕਿਸੇ ਨੇ ਇਤਰਾਜ ਨਹੀਂ ਕੀਤਾ।
ਨਾਲ ਹੀ ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ &lsquoਚ ਇੱਕ ਵੱਡਾ ਧਾਰਮਿਕ ਸਮਾਗਮ ਹੋਣ ਜਾ ਰਿਹਾ ਹੈ। ਜਿਸ ਵਿੱਚ ਸੌਂਪੀ ਗਈ ਰਪੋਰਟ &lsquoਤੇ ਵੱਡੇ ਫੈਸਲੇ ਦਾ ਐਲਾਨ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ 14 ਮਾਰਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਪਰੋਗਰਾਮ ਮਨਾਇਆ ਜਾ ਰਿਹਾ ਹੈ।