image caption:

ਮਾਧੁਰੀ ਦੀਕਸ਼ਿਤ ਦੀ ਮਾਂ ਦਾ ਹੋਇਆ ਦਿਹਾਂਤ

 ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਹਿੰਦੀ ਸਿਨੇਮਾ ਦੀ ਮਸ਼ਹੂਰ ਐਕਟਰਸ ਮਾਧੁਰੀ ਦੀਕਸ਼ਿਤ &lsquoਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਧੁਰੀ ਦੀ ਮਾਂ ਸਨੇਹਲਤਾ ਦੇਸ਼ਮੁਖ ਦਾ ਦਿਹਾਂਤ ਹੋ ਗਿਆ ਹੈ। ਮਾਂ ਦੀ ਮੌਤ ਤੋਂ ਬਾਅਦ ਮਾਧੁਰੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।

ਦੱਸ ਦਈਏ ਕਿ ਮਾਧੁਰੀ ਦੀਕਸ਼ਿਤ ਆਪਣੀ ਮਾਂ ਸਨੇਹਲਤਾ ਦੇ ਬਹੁਤ ਕਰੀਬ ਸੀ। ਪਿਛਲੇ ਸਾਲ ਜੂਨ &lsquoਚ ਮਾਧੁਰੀ ਨੇ ਆਪਣੀ ਮਾਂ ਦਾ 90ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ ਅਤੇ ਸੋਸ਼ਲ ਮੀਡੀਆ &lsquoਤੇ ਮਾਂ ਦਾ ਜਨਮਦਿਨ ਮਨਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸੀ। ਆਪਣੀ ਮਾਂ ਨਾਲ ਯਾਦਾਂ ਸਾਂਝੀਆਂ ਕਰਦੇ ਹੋਏ, ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, &ldquoਜਨਮ ਦਿਨ ਮੁਬਾਰਕ! ਕਿਹਾ ਜਾਂਦਾ ਹੈ ਕਿ ਮਾਂ ਧੀ ਦੀ ਸਭ ਤੋਂ ਚੰਗੀ ਦੋਸਤ ਹੁੰਦੀ ਹੈ। ਇਹ ਸੱਚਮੁੱਚ ਸਹੀ ਹਨ। ਜੋ ਕੁਝ ਤੁਸੀਂ ਮੇਰੇ ਲਈ ਕੀਤਾ ਹੈ, ਜੋ ਸਬਕ ਤੁਸੀਂ ਮੈਨੂੰ ਸਿਖਾਇਆ ਹੈ ਉਹ ਸਭ ਤੋਂ ਵੱਡਾ ਤੋਹਫ਼ਾ ਹੈ ਜੋ ਤੁਸੀਂ ਮੈਨੂੰ ਦਿੱਤਾ ਹੈ।

ਖ਼ਬਰਾਂ ਮੁਤਾਬਕ ਮਾਧੁਰੀ ਦੀਕਸ਼ਿਤ ਦੀ ਮਾਂ ਦੀ ਮੌਤ 12 ਮਾਰਚ 2023 ਨੂੰ ਸਵੇਰੇ 8.40 ਵਜੇ ਦੇ ਕਰੀਬ ਹੋਈ। ਐਕਟਰਸ ਦੀ ਮਾਂ ਦੀ ਉਮਰ 91 ਸਾਲ ਸੀ।