image caption:

ਅਕਾਲ ਤਖ਼ਤ ਐਕਸਪ੍ਰੈਸ ‘ਚ ਸ਼ਰਾਬੀ ਟੀਟੀਈ ਨੇ ਔਰਤ ‘ਤੇ ਕੀਤਾ ਪਿਸ਼ਾਬ

 ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਅਕਾਲ ਤਖ਼ਤ ਐਕਸਪ੍ਰੈਸ ਵਿੱਚ ਇੱਕ ਔਰਤ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ਰਾਬੀ ਟੀਟੀਈ ਨੇ ਐਤਵਾਰ ਰਾਤ ਨੂੰ ਇੱਕ ਟਰੇਨ ਵਿੱਚ ਇੱਕ ਔਰਤ ਦੇ ਸਿਰ ਵਿੱਚ ਪਿਸ਼ਾਬ ਕਰ ਦਿੱਤਾ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉਸਦੇ ਪਤੀ ਨੇ ਟੀ.ਟੀ.ਈ. ਨੂੰ ਫੜ੍ਹ ਲਿਆ ਪਰ ਉਹ ਨਸ਼ੇ ਵਿੱਚ ਸੀ। ਯਾਤਰੀ ਦੀ ਸ਼ਿਕਾਇਤ &lsquoਤੇ ਜਦੋਂ ਟਰੇਨ ਲਖਨਊ ਪਹੁੰਚੀ ਤਾਂ ਟੀਟੀਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਿਆਇਕ ਹਿਰਾਸਤ &lsquoਚ ਭੇਜ ਦਿੱਤਾ ਗਿਆ।

ਜੀਆਰਪੀ ਚਾਰਬਾਗ ਦੇ ਇੰਸਪੈਕਟਰ ਨਵਰਤਨ ਗੌਤਮ ਅਨੁਸਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਰਾਜੇਸ਼ ਆਪਣੀ ਪਤਨੀ ਨਾਲ ਅਕਾਲ ਤਖ਼ਤ ਐਕਸਪ੍ਰੈਸ ਦੇ ਏ ਵਨ ਕੋਚ ਵਿੱਚ ਸਫ਼ਰ ਕਰ ਰਿਹਾ ਸੀ। ਰਾਤ ਕਰੀਬ 12 ਵਜੇ ਜਦੋਂ ਉਸ ਦੀ ਪਤਨੀ ਆਪਣੀ ਸੀਟ &lsquoਤੇ ਆਰਾਮ ਕਰ ਰਹੀ ਸੀ ਤਾਂ ਨਸ਼ੇ &lsquoਚ ਧੁੱਤ ਟੀਟੀਈ ਮੁੰਨਾ ਕੁਮਾਰ ਨੇ ਔਰਤ ਦੇ ਸਿਰ &lsquoਤੇ ਪਿਸ਼ਾਬ ਕਰ ਦਿੱਤਾ।

ਮਹਿਲਾ ਦੇ ਰੌਲਾ ਪਾਉਣ &lsquoਤੇ ਯਾਤਰੀਆਂ ਨੇ ਟੀਟੀਈ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਯਾਤਰੀਆਂ ਨੇ ਦੱਸਿਆ ਕਿ ਟੀ.ਟੀ.ਈ. ਜੀਆਰਪੀ ਇੰਸਪੈਕਟਰ ਨੇ ਦੱਸਿਆ ਕਿ ਯਾਤਰੀ ਰਾਜੇਸ਼ ਦੀ ਸ਼ਿਕਾਇਤ &lsquoਤੇ ਰਿਪੋਰਟ ਦਰਜ ਕਰਕੇ ਟੀਟੀਈ ਨੂੰ ਹਿਰਾਸਤ &lsquoਚ ਲੈ ਲਿਆ ਗਿਆ ਹੈ।

ਮਾਮਲੇ ਵਿੱਚ ਜੀਆਰਪੀ ਦੇ ਐਸਪੀ ਸੰਜੀਵ ਸਿਨਹਾ ਦਾ ਕਹਿਣਾ ਹੈ ਕਿ ਸਾਨੂੰ ਆਰਪੀਐਫ ਕੰਟਰੋਲ ਰੂਮ ਅਤੇ ਟਵਿੱਟਰ ਰਾਹੀਂ ਘਟਨਾ ਦੀ ਜਾਣਕਾਰੀ ਮਿਲੀ ਹੈ। ਟੀਟੀਈ ਮੁੰਨਾ ਕੁਮਾਰ ਨੂੰ ਚਾਰਬਾਗ ਰੇਲਵੇ ਸਟੇਸ਼ਨ &lsquoਤੇ ਜੀਆਰਪੀ ਇੰਸਪੈਕਟਰ ਨਵਰਤਨ ਗੌਤਮ ਨੇ ਰੇਲਗੱਡੀ ਤੋਂ ਹੇਠਾਂ ਉਤਾਰਿਆ ਅਤੇ ਯਾਤਰੀ ਦੀ ਸ਼ਿਕਾਇਤ &lsquoਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਟੀਟੀਈ ਮੁੰਨਾ ਕੁਮਾਰ ਸਹਾਰਨਪੁਰ ਵਿੱਚ ਤਾਇਨਾਤ ਹੈ। ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ  ਦਿੱਤਾ ਗਿਆ ਹੈ।

ਪਿਛਲੇ ਦਿਨੀਂ ਫਲਾਈਟ &lsquoਚ ਵੀ ਇਸ ਤਰ੍ਹਾਂ ਦੇ ਦੁਰਵਿਵਹਾਰ ਦੇ ਮਾਮਲੇ ਸਾਹਮਣੇ ਆਏ ਸਨ ਜਦੋਂ ਇਕ ਯਾਤਰੀ ਨੇ ਇਕ ਔਰਤ &lsquoਤੇ ਪਿਸ਼ਾਬ ਕਰ ਦਿੱਤਾ ਸੀ। ਜਿਸ &lsquoਤੇ ਉਸ ਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਸੀ