image caption:

ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ 14 ਘੰਟੇ ਤੋਂ ਪੁਲਿਸ ਤੇ ਪੀਟੀਆਈ ਸਮਰਥਕ ਆਹਮੋ-ਸਾਹਮਣੇ

 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਮੰਗਲਵਾਰ  ਨੂੰ ਪਾਕਿਸਤਾਨ ਵਿੱਚ ਸ਼ੁਰੂ ਹੋਇਆ ਹੰਗਾਮਾ ਬੁੱਧਵਾਰ ਸਵੇਰੇ ਵੀ ਜਾਰੀ ਰਿਹਾ। ਲਾਹੌਰ 'ਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਪੀਟੀਆਈ ਪ੍ਰਧਾਨ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਲਈ ਜ਼ਮਾਨ ਪਾਰਕ ਸਥਿਤ ਉਨ੍ਹਾਂ ਦੀ ਰਿਹਾਇਸ਼ &rsquoਤੇ ਹੋਰ ਪੁਲਿਸ ਫੋਰਸ ਬੁਲਾਈ ਗਈ ਹੈ।

ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ 14 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਪਾਰਟੀ ਸਮਰਥਕਾਂ ਅਤੇ ਪੁਲਿਸ ਫੋਰਸ ਵਿਚਕਾਰ ਜਮ ਕੇ ਹੰਗਾਮਾ ਹੋਇਆ ਹੈ। ਫਿਲਹਾਲ ਪਾਰਟੀ ਸਮਰਥਕਾਂ ਦੇ ਹਿੰਸਕ ਪ੍ਰਦਰਸ਼ਨਾਂ ਕਾਰਨ ਇਮਰਾਨ ਖਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਇਕ ਪਾਸੇ ਜਿੱਥੇ ਪ੍ਰਸ਼ਾਸਨ ਨੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਲਈ ਹੋਰ ਫੋਰਸ ਦੇ ਇੰਤਜ਼ਾਮ ਕੀਤੇ, ਉਥੇ ਹੀ ਦੂਜੇ ਪਾਸੇ ਇਮਰਾਨ ਖਾਨ ਨੇ ਆਪਣੇ ਸਮਰਥਕਾਂ ਨੂੰ ਜ਼ਮਾਨ ਪਾਰਕ 'ਚ ਮੁੜ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਭੀੜ ਨੂੰ ਇਕੱਠਾ ਕੀਤਾ।

ਦੂਜੇ ਪਾਸੇ ਇਮਰਾਨ ਖਾਨ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਦੀ ਜ਼ਿਆਦਾ ਭੀੜ ਇਕੱਠੀ ਹੋਣ ਲੱਗੀ। ਉਨ੍ਹਾਂ ਦੇ ਵਿਰੋਧ ਨੂੰ ਰੋਕਣ ਲਈ, ਪੁਲਿਸ ਬੁੱਧਵਾਰ ਸਵੇਰੇ ਜ਼ਮਾਨ ਪਾਰਕ ਵਿੱਚ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ।