image caption:

ਵਿਰਾਟ ਕੋਹਲੀ ਨੇ 10 ਵਾਰ 'ਪਲੇਅਰ ਆਫ ਦਿ ਮੈਚ 'ਦਾ ਖਿਤਾਬ ਜਿੱਤਣ ਦਾ ਬਣਾਇਆ ਰਿਕਾਰਡ

 ਵਿਰਾਟ ਕੋਹਲੀ ਨੇ ਲਗਭਗ ਤਿੰਨ ਸਾਲ ਬਾਅਦ ਅਹਿਮਦਾਬਾਦ ਟੈਸਟ &lsquoਚ ਸੈਂਕੜਾ ਲਗਾਇਆ। ਵਿਰਾਟ ਨੇ 186 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਯਾਦਗਾਰ ਪਾਰੀ ਲਈ ਵਿਰਾਟ ਕੋਹਲੀ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਵੀ ਦਿੱਤਾ ਗਿਆ, ਖਾਸ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੇ ਇਹ ਐਵਾਰਡ ਹਾਸਲ ਕਰਦੇ ਹੀ ਵਿਸ਼ਵ ਰਿਕਾਰਡ ਬਣਾ ਲਿਆ ਹੈ।

ਵਿਰਾਟ ਕੋਹਲੀ ਇਕਲੌਤਾ ਅਜਿਹਾ ਕ੍ਰਿਕਟਰ ਹੈ ਜਿਸ ਨੇ ਟੈਸਟ, ਵਨਡੇ ਅਤੇ ਟੀ-20 ਦੇ ਤਿੰਨੋਂ ਫਾਰਮੈਟਾਂ ਵਿੱਚ 10 ਜਾਂ ਇਸ ਤੋਂ ਵੱਧ ਵਾਰ ਪਲੇਅਰ ਆਫ ਦਿ ਮੈਚ ਦਾ ਖਿਤਾਬ ਜਿੱਤਿਆ ਹੈ। ਉਹ ਆਸਟ੍ਰੇਲੀਆ ਦੇ ਖਿਲਾਫ ਪਲੇਅਰ ਆਫ ਦ ਮੈਚ ਦਾ ਖਿਤਾਬ ਜਿੱਤਣ ਦੇ ਨਾਲ ਹੀ ਲਗਾਤਾਰ 10 ਪੁਰਸਕਾਰ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਟੈਸਟ &lsquoਚ ਪਹਿਲੀ ਵਾਰ &lsquoਪਲੇਅਰ ਆਫ ਦ ਮੈਚ&rsquo ਦਾ ਐਵਾਰਡ ਜਿੱਤਿਆ ਹੈ।

 ਵਿਰਾਟ ਕੋਹਲੀ ਟੈਸਟ &lsquoਚ 10ਵੀਂ ਵਾਰ ਪਲੇਅਰ ਆਫ ਦ ਮੈਚ ਬਣੇ ਹਨ। ਉਹ ਤਿੰਨਾਂ ਫਾਰਮੈਟਾਂ ਵਿੱਚ 10 ਤੋਂ ਵੱਧ ਵਾਰ ਪਲੇਅਰ ਆਫ ਦਿ ਮੈਚ ਚੁਣਿਆ ਗਿਆ ਹੈ। ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ 6 ਵਾਰ ਪਲੇਅਰ ਆਫ ਦਿ ਮੈਚ ਦਾ ਐਵਾਰਡ ਜਿੱਤਿਆ ਹੈ। ਇਸ ਤੋਂ ਇਲਾਵਾ ਵਿਰਾਟ ਵੈਸਟਇੰਡੀਜ਼ ਖਿਲਾਫ 13 ਵਾਰ ਅਤੇ ਸ਼੍ਰੀਲੰਕਾ ਖਿਲਾਫ 7 ਵਾਰ ਇਹ ਖਿਤਾਬ ਜਿੱਤਣ &lsquoਚ ਕਾਮਯਾਬ ਰਹੇ ਹਨ।