image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮਰਦ ਨਾ ਛੱਡਦਾ ਮੰਜਾ

ਲੈ ਦੇਖੋ ਜਿੰਦਾ ਸ਼ਹੀਦ ਬਾਪੂ ਸੂਰਤ ਸਿੰਘ ਪਿੰਡ ਹਸਨਪੁਰ ਮੁੱਲਾਂਪੁਰ ਨੇੜੇ ਲੁਧਿਆਣਾ ਦਿਆਨੰਦ ਹਸਪਤਾਲ ਛੱਡ ਆਪਣੇ ਜੱਦੀ ਘਰ ਬਰਾਜਮਾਨ ਹਨ, ਇਨਸਾਫ ਮੋਰਚੇ ਨੂੰ ਭਾਵੇਂ ਲੁਕਮਾਂ ਧੱਕਾ ਤਾਂ ਉਦੋਂ ਲੱਗਿਆ ਸੀ ਜਦੋਂ ਛੁੱਟੀ ਉਪਰੰਤ ਉਹ ਮੋਰਚੇ &lsquoਤੇ ਜਾਣੋ ਜਵਾਬੀ ਹੋਏ, ਫੇਰ ਉਹ ਭੱਲ ਰੱਖਦੇ ਕਹਿੰਦੇ ਜੀ ਉਹ 15 ਦਿਨ ਦੀ ਪੁਰਸੀ ਮਗਰੋਂ ਦਰਸ਼ਨ ਦੇਣਗੇ, ਪਰ ਅੱਜ ਸਿੱਖ ਚੈਨਲ ਦਾ ਅੰਮ੍ਰਿਤਧਾਰੀਆ ਪੀਪਨੀ ਬਾਜਾ ਲੈ ਕੇ ਹਸਨਪੁਰ ਪੁੱਜ ਗਿਆ, ਉਹ ਤਾਂ ਆਪਣੀਆਂ ਆਦਤਾਂ ਅਨੁਸਾਰ ਗੱਲਾਂ ਸੁਨਣ ਦਾ ਆਦੀ ਹੈ, ਪਰ ਬਾਪੂ ਸੂਰਤ ਸਿੰਘ ਨੇ ਤਾਂ ਹੈਰਨਾਕੁੰਨ ਸਨਸਨੀਖੇਜ ਬੁਲਾਰਾ ਬਣ ਕੇ ਸਭ ਦੇ ਲੀੜੇ ਪਾੜ ਧਰੇ, ਹਰਿੰਦਰ ਸਿੰਘ ਗਿੱਲ ਤਾਂ ਸੋਚਦਾ ਸੀ ਇਨਸਾਫ ਵਾਲਿਆਂ ਦਾ ਗੁੱਡਾ ਬੰਨੂੰ ਕਿ ਜੀ ਮੈਂ ਤਾਂ ਮੰਜਾ ਚੁੱਕ ਉਥੇ ਜਾਵਾਂਗਾ, ਨਹੀਂ ਜੀ ਉਹਨੇ ਸਿਵਾਏ ਸੰਤ ਭਿੰਡਰਾਂਵਾਲਿਆਂ ਤੋਂ ਕਿਸੇ ਨੂੰ ਨਹੀਂ ਅਸ਼ੀਰਵਾਦ ਦਿੱਤੀ, ਸਗੋਂ ਮੂੰਹ ਪਰ੍ਹੇ ਕਰਿਆ, ਲਿਖਣੋ ਸੰਕੋਚ ਨਹੀਂ ਕਰਦੀ ਕਿ ਬਾਪੂ ਤਾਂ ਇੰਨੇ ਸਾਲਾਂ ਦੀ ਭੁੱਖ, ਦੁੱਖ, ਕਸ਼ਟ, ਤਸੀਹੇਦਾਰੀ ਤੋਂ ਮਗਰੋਂ ਲੱਗਦਾ ਬੱਸ ਥੋੜ੍ਹਾ ਸਿਹਤ ਢਿੱਲੀ ਹੈ, ਚੇਤਨਤਾ, ਬੁੱਧੀ, ਸਿਆਸਤ ਅਤੇ ਯਾਦਾਸ਼ਤ ਇਕ ਨੌਜਵਾਨ ਨਾਲ ਸੁਰਤਾ ਲਾਉਂਦੀ ਹੈ, ਬੱਸ ਕੇਵਲ ਇੰਨਾ ਹੀ ਮੈਂ ਨਹੀਂ ਦੇਖ ਸਕੀ ਕਿ ਉਹ ਕੌਣ ਹਨ ਜੋ ਦੇਖਭਾਲ ਕਰਦੇ ਹਨ, ਨਾਲੇ ਬਾਪੂ ਆਖੀ ਗਿਆ ਮੈਂ ਬੱਸ ਇਨ੍ਹਾਂ ਨਾਲ ਸਲਾਹ ਕਰਕੇ ਹੀ ਅਗਲਾ ਕੋਈ ਕਦਮ ਚੁੱਕਾਂਗਾ, ਹਾਂ ਉਨ੍ਹਾਂ ਆਪਣੀ ਜਥੇਬੰਦੀ ਗਠਨ ਕਰਨ ਦੀ ਭੀ ਗੱਲ ਆਖੀ, ਬੁਲੰਦ ਦ੍ਰਿੜਤਾ, ਦੂਰ-ਅੰਦੇਸ਼ੀ ਤੇ ਪੁਰਾਣੀ ਆਦਤ ਕਾਇਮ ਪਹਿਲੀ ਸੱਟੇ ਹੀ ਸਭਦੇ ਭਾਂਡੇ ਮਾਂਜਦੇ ਉਹ ਆਖਦੇ ਨੇ ਕਿ ਮੈਂ ਸੰਘਰਸ਼ ਤੋਂ ਪਹਿਲਾਂ ਸਭ ਕੋਲ ਗਿਆ, ਉੱਤਰ ਨਾ ਜੀ ਨਾ ਇਹ ਕੰਮ ਨੀ ਕਰਨਾ, ਉਹ ਇਨ੍ਹਾਂ &lsquoਤੇ ਇਤਬਾਰ ਨਹੀਂ ਕਰਦੇ, ਸਪੱਸ਼ਟ ਕਰਾਂ ਮੈਂ ਸਮਰਥੱਕ ਨਹੀਂ ਪਰ ਬਚਨ ਪੁਗਾਉਣ &lsquoਤੇ ਸਿਰ ਜਰੂਰ ਹੀ ਝੁੱਕਦਾ ਹੈ, ਧਾਰਮਿਕ ਪਰੰਪਰਾ ਤਾਂ ਅੰਨ ਛੱਡ, ਮਰਨ ਵਰਤ ਪ੍ਰਵਾਨਤ ਨਹੀਂ, ਪਰ ਸਿਆਸੀ ਪ੍ਰਚੰਡ ਹਨ, ਇਹ ਭੀ ਸਾਹਮਣੇ ਹੈ ਕਿ ਹੁਣ ਸੰਤ ਭਿੰਡਰਾਂਵਾਲਿਆਂ ਦੀ ਲਹਿਰ ਤੋਂ ਚਾਲੀ ਸਾਲ ਤਾਂ ਧਰਮ ਖੱਬੇ ਤੇ ਨਕਸਲੀ ਹੱਥਾਂ ਵਿੱਚ ਆ ਚੁੱਕਾ ਹੈ, ਥਾਂ-ਥਾਂ ਗੁਰਦੁਆਰੇ ਤੇ ਅਣਗਿਣਤ ਪ੍ਰਚਾਰਕ ਆਪਣੀਆਂ ਸਾਖੀਆਂ ਇਤਿਹਾਸ ਬਣਾ ਰਹੇ ਹਨ, ਆਵਾ ਊਤ ਗਿਆ ਕੋਈ ਕੀ ਕਰੂ, ਧਰਮ ਵੰਡੀਆਂ, ਬੋਲੀ ਅਣਉੱਚਿਤ, ਸਮਾਗਮ ਮੇਲੇ ਬਣ ਗਏ, ਨਉਂ ਗੁਰੂ ਦਾ ਪੱਜ ਇਨ੍ਹਾਂ ਦਾ, ਲੋਕ ਮੂਰਖ ਬਣਾਏ ਜਾ ਰਹੇ ਹਨ, ਬਾਣੀ ਤੋਂ ਪਰ੍ਹਾਂ ਧੱਕੇ ਜਾਂਦੇ ਹਨ, ਲੋਕਾਂ ਵਿੱਚ ਭੈਅ ਭੁਲੇਖੇ ਜੀ ਗੁਰਬਾਣੀ ਲਿਖੋ ਨਾ, ਕੰਧਾਂ ਤੇ ਨਹੀਂ ਲਿਖਣੀ, ਲੰਗਰ ਹਾਲ ਨੀ ਲਿਖਣੀ ਬੇਅਦਬੀ ਹੈ, ਪੋਥੀਆਂ, ਗੁੱਟਕੇ ਆਦਿ ਘਰੀਂ ਨਹੀਂ ਰੱਖ ਸਕਦੇ, ਗੁਰੂ-ਗ੍ਰੰਥ ਘਰਾਂ ਵਿੱਚ ਨਹੀਂ ਲਿਜਾ ਸਕਦੇ ਹਨ ਬੇਅਦਬੀ ਹੈ, ਬੱਸ ਪੂਜੋ ਧਰਮ ਇਥੇ ਟਿੱਕ ਗਿਆ ਹੈ, ਮੇਰਾ ਮੰਨਣਾ ਹੈ ਕਿ ਬੇਅਦਬੀ ਜਾਣ ਬੁੱਝ ਕੇ ਰੌਲ੍ਹਾ ਪਉਣੇ ਹੀ ਕਰਵਾਉਂਦੇ ਹਨ, ਕਿਉਂਕਿ ਨਹੀਂ ਤਾਂ ਉਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਕਦੇ ਸੌਦਾ ਵਾਲੇ, ਕਦੇ ਬਾਦਲ ਲਬੇੜੋ, ਸਿਆਸਤਾਂ ਚਮਕਣ ਤੇ ਪ੍ਰਚਾਰਕਾਂ ਦੀਆਂ ਟੋਲੀਆਂ ਧਰਨੇ ਦੇਣ, ਸਤਿਕਾਰ ਕਰਨੇ ਉੱਤਮ, ਆਮ ਸਾਧਾਰਣ ਸਿੱਖ ਇਨ੍ਹਾਂ ਦੀਆਂ ਜਬਲੀਆਂ ਸੁਨਣ, ਕੋਈ ਸੁਚੱਜੀ ਸੰਸਥਾ ਇਸ ਨੂੰ ਵਿਚਾਰਨ ਨੂੰ ਤਿਆਰ ਨਹੀਂ ਤੇ ਇਨ੍ਹਾਂ ਸ਼ਰਾਰਤੀਆਂ ਨੂੰ ਕਟਿਹਰੇ ਵਿੱਚ ਖੜ੍ਹੇ ਕਰਨ ਨੂੰ ਆਖਦਾ ਨਹੀਂ, ਬੱਸ ਧਰਨੇ ਵਾਲੇ ਭੀ ਸਰਕਾਰੇ ਦਰਬਾਰੇ ਨੌਂ ਕਮਾਉਣ ਨੂੰ, ਇਕ ਵਾਰ ਬੇਅਦਬੀ ਚੈਨਲ ਨੂੰ ਦਿਖਾਉਣ ਵਾਲਿਆਂ ਨੂੰ ਪੁਲਸ ਰਿਮਾਂਡ ਤੇ ਲਵੋ, ਜੇ ਬੇਅਦਬੀ ਰੁੱਕ ਨਾ ਜਾਵੇ ਤਾਂ ਮੈਂ ਤਾਂ ਸਿੱਖ ਧਰਮ ਨੂੰ ਧਰਮ ਹੀ ਨਹੀਂ ਮੰਨਦੀ ਜਿਹੜੇ ਫਾਂਸੀ ਦੀ ਤੇ ਸੋਧੇ ਲਉਣ ਦੀ ਗੱਲ ਕਰਨ, ਸਿੱਖ ਧਰਮ ਤਾਂ ਮਾਨਵਤਾ ਦਾ ਜੀਵਨ, ਆਤਮਾਂ ਦਾ ਪਾਲੀ ਤੇ ਸਰਬੱਤ ਦਾ ਭਲਾ ਵੈਰੀ ਨੂੰ ਭੀ ਮਰਦੇ ਨੂੰ ਪਾਣੀ ਦੇਣਾ ਤੇ ਭੁੱਖੇ ਨੂੰ ਚੂਨ-ਭੂਨ ਵਿੱਚੋਂ ਭੀ ਵੰਡ ਕੇ ਛਕਣ ਦਾ ਉਪਦੇਸ਼ੀ ਹੈ, ਗੁਰ-ਅਦੇਸ਼ ਖੱਡੇ ਸਿੱਟ ਕੇ ਜਲਾਦੀ ਧਾਰਾ ਲਾਗੂ ਤਾਂ ਦੁਨੀਆਂ &lsquoਤੇ ਕਿੰਨੀ ਕੁ ਦੇਰ ਜਸ ਖੱਟਣਗੇ, ਭਵਿੱਖ ਵਿੱਚ ਇਹ ਭੀ ਬਦਨਾਮ ਹੋਊ, ਮੇਰਾ ਸੁਝਾਅ ਹੈ ਕਿ ਆਹ ਧਰਨੇ, ਮੋਰਚੇ ਸਿੱਖ ਮੰਚ ਨਹੀਂ, ਕਾਮਰੇਡ ਤੇ ਮਸਤਪੁਣੇ ਹਨ, ਵਧੀਆ ਭੋਜਨ, ਭਾਂਤ-ਭਾਂਤ ਦੇ ਪਕਵਾਨ, ਲੀੜੇ ਧੋਤੇ, ਲੋੜ ਪੈਣ ਤੇ ਫਰੀ ਸਭ ਕੁਝ ਘਰੀਂ, ਬੁੜਿਆਂ ਨੇ ਚਰਖਾ ਕੱਤਣਾ ? ਵਿਹਲੜਾਂ ਦਾ ਰੱਜ ਨਾਲੇ ਦਿਹਾੜੀਆਂ ਵਾਲੇ ਤਾਂ ਮੁਫ਼ਤ ਕਦਮ ਨੀ ਪੱਟਦੇ, ਖੀਣ ਪੀਣ ਮੌਜਾਂ ਕਰਦੇ ਨੇ, ਪ੍ਰਬੰਧਕਾਂ ਦਾ ਹੀਲਾ ਵਸੀਲਾ, ਬਰਬਾਦੀ ਸੂਬੇ ਦੀ, ਹੱਥਲੇ ਅੰਕ ਵਿੱਚ ਲੇਖਕ ਬੰਦੀ ਸਿੰਘਾਂ ਦੀ ਵਿਆਖਿਆ ਵਿੱਚ ਕਹਿੰਦਾ ਇਹ ਸਿਆਸੀ ਕੈਦੀ ਨੇ, ਫੇਰ ਕਹਿੰਦਾ ਧਰਮ ਦਾ ਨਿਰਾਦਰ ਨਾ ਸਹਾਰਦੇ, ਨਾਲ ਹੀ ਰਾਜੀਵ ਗਾਂਧੀ ਤੇ ਬਾਨੋ ਕੇਸ ਦੇ ਕੈਦੀ ਰਿਹਾਅ ਦੀ ਲੜੀ ਜੋੜਦੇ ਨੇ, ਸੱਚ ਪਰਖੋ, ਸਿਆਸੀ ਕਿਵੇਂ ? ਧਰਮੀ ਕਿਵੇਂ ? ਤੇ ਰਾਜੀਵ ਕਾਤਲ ਤੇ ਬਾਨੋ ਕੇਸ ਵੱਖਰੇ ਮਾਪ ਹਨ, ਜੁਰਮੀ ਕੈਦੀ ਸਨ ਉਹ, ਸਿੱਖ ਭੀ ਜੁਰਮ ਕਰਕੇ ਜੇਲ੍ਹੀਂ ਹਨ, ਕਤਲਾਂ ਕਰਕੇ ਫੇਰ ਸਿਆਸੀ ਤੇ ਧਰਮੀ ਕਿਵੇਂ ? ਧਰਮੀ ਉਹ ਜੋ ਧਰਮ ਲਈ ਲੜਾਈ ਲੜਦੇ, ਸਿਆਸੀ ਜੋ ਸਿਆਸਤ ਯੁੱਧ ਲਾਉਂਦੇ ਤੇ ਸਿਆਸਤੀਆਂ ਨੂੰ ਕਤਲ ਕਰਨਾ ਤਾਂ ਕਾਤਲ ਹਨ, ਬੁੱਧੂ ਬਨਾਉਣ ਵਿੱਚ ਤਾਂ ਤੁਸੀਂ ਮਾਹਰ ਹੋ ਆਹ ਖੇੜਾ ਪੈਰੋਲ ਤੇ ਹੈ, ਧਰਨੇ, ਭਾਸ਼ਨ ਆਦਿ ਭੀ ਰਿਹਾਈ ਲਈ ਸਹਾਈ ? ਕਚਿਹਰੀਆਂ ਤੇ ਸਰਕਾਰਾਂ ਬੁੰਨੀਆਂ ਨਹੀਂ ਹੁੰਦੀਆਂ, ਪਤਾ ਨਹੀਂ ਕੀ ਕਰਤੇ ਦੀ ਕਰੋਪੀ ਹੈ, ਧਰਮ ਤੋਂ ਉਚਾਟ ਕਰਨ ਲਈ ਯਤਨਸ਼ੀਲ ਕੁਝ ਕੁ ਲੋਕ ਨਵੇਂ ਦਿਨ ਨਵੀਂ ਹੀ ਮੁਹਿੰਮ ਸਹੇੜਦੇ ਨੇ, ਆਹ ਸਤਿਕਾਰ ਵਾਲੇ ਹੁਣ ਫੇਰ ਸ਼ਾਧੇਵਾਲੀ ਚਤੁਰ ਸਿੰਘ ਜੀਵਨ ਸਿੰਘ ਦੇ ਮਗਰ ਪੈ ਗਏ, ਕਹਾਣੀ ਬੁੱਧੂ ਨੂੰ ਭੀ ਸਮਝ ਪੈ ਸਕਦੀ ਹੈ, ਇਹ ਪਹਿਲਾਂ ਭੀ ਉਨ੍ਹਾਂ ਦੇ ਵਿਰੁੱਧ ਹਨ, ਲੱਗਦਾ ਹੈ ਕਿ ਇਹ ਲੋਕ ਆਪਣੇ ਬੰਦੇ ਕੰਮਾਂ &lsquoਤੇ ਲੁਆ ਕੇ ਫੇਰ ਖਿਲਾਰੇ ਦੇ ਮੁਜੱਸਮੇ ਘੜਦੇ ਨੇ, ਨਹੀਂ ਤਾਂ ਇਹੀ ਚੈਨਲ ਇਹੀ ਬੰਦੇ ਹਰ ਥਾਂ ਬੇਅਦਬੀ ਦੀ ਘਟਨਾ ਦੇ ਮੋਹਰੀ ? ਸਾਜਿਸ਼ਾਂ ਨਾਲ ਕੌਮ ਦੀ ਬਦਨਾਮੀ ਹੀ ਨਹੀਂ ਸਗੋਂ ਧਰਮ ਤੋਂ ਪਾਸਾ ਵੱਟਣਾ ਭੀ ਸੰਭਵ ਹੈ, ਜ਼ਿੰਮੇਵਾਰ ਇਹ ਅਖੌਤੀ ਨੇ, ਕਦੀ ਸਿੱਖ ਧਰਮ ਠੂਹ ਠਾਹ ਵਾਲਾ ਧਰਮ ਸੀ ? ਫੌਜੀ ਰਾਜ਼ ਹੈ ? ਹਾਲੇ ਰੱਟ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ਼ ਦੀ ਲਾਈ ਜਾਂਦੇ ਹਨ, ਸ਼੍ਰੋਮਣੀ ਕਮੇਟੀ ਮਜਬੂਰੀ ਵਿੱਚ ਆਪਣੀ ਹੋਂਦ ਲਈ ਸਿਆਸਤ ਕਰਨ &lsquoਤੇ ਮਜ਼ਬੂਰ । ਉਧਰ ਦੇਖੋ ਵਿਧਾਨ ਸਭਾ ਵਿੱਚ ਦੰਗਲ, ਸੱਭਿਅਕ ਤਾਂ ਨਹੀਂ ਪਰ ਭਗਵੰਤ ਮਾਨ ਨੇ ਭੀ ਅੰਮ੍ਰਿਤਪਾਲ ਸਿੰਘ ਦੀ ਰੀਸ ਕਿ ਜੇ ਉਹ ਸੜਕਾਂ &lsquoਤੇ ਬੜਕਾਂ ਮਾਰ ਸਕਦਾ ਹੈ ਮੈਂ ਵਿਧਾਨ ਸਭਾ ਵਿੱਚ ਸਰਦਾਰੀ ਕਿਉਂ ਨਹੀਂ ਕਰਦਾ, ਇਜਲਾਸ ਭਾਵੇਂ ਬਜਟ ਲਈ ਸੀ, ਪਰ ਵਿਆਹ ਵਿੱਚ ਬੀਅ ਦਾ ਲੇਖ, ਵਿਰੋਧੀ ਧਿਰ ਨੇਤਾ ਬਾਜਵਾ ਸਾਹਬ ਨੇ ਤਾਂ ਧਮੱਚੀ ਪਾਉਣੀ ਸੀ, ਸੂਈ ਆਪ ਸਰਕਾਰ ਦੇ ਤਵੇ &lsquoਤੇ ਧਰੀ ਤਾਂ ਭਗਵੰਤ ਸਾਹਬ ਤਾਂ ਭੜਕੇ, ਆਉ ਉਏ ਕਾਂਗਰਸੀਉ ਤੁਹਾਨੂੰ ਕਰਾਂ ਸਿੱਧੇ, ਉਂਗਲੀ ਸਾਡੇ ਵੱਲ ਕੀਤੀ ਤਾਂ ਉਂਗਲੀ ਨਹੀਂ ਹੱਥ ਮਰੋੜ ਧਰੂੰ, ਆ ਜਾਵੋ ਇਧਰ ਜਰਾ, ਭਾਜਪਾ ਦੇ ਚਰਨੀ ਡਿਗਣਿਉ ਜੇਲ੍ਹਾਂ ਤੋਂ ਬੱਚ ਨਹੀਂ ਸਕਦੇ ਸਿੱਟੂੰ ਬੁੱਕਲ ਵਿੱਚ ਬੜਕੇ ਲੁਕਦੇ ਫਿਰਦੇ ਨੇ ਕੋਈ ਪੱਲੂ ਨੀ ਬਚਾਊ ਜਿੰਨੀ ਮਰਜੀ ਘੜਮੱਸ ਪਾ ਲਵੋ, ਸਿੱਧੇ ਕਰ ਦਊਂ, ਭਾਵੇਂ ਜੱਟ ਤਾਂ ਇਕੱਲਾ ਹੀ ਹੈ ਮੋਹਰੀ ਪਰ ਪਿੱਛੇ ਤਾਂ ਸਾਰਾ ਥਾਪੜਾ ਡਾਕਟਰ ਅੰਬੇਡਕਰ ਦੇ ਅਸ਼ੀਰਵਾਦ ਦਾ ਹੈ, ਦੇਖੋ ਖਿਮਾਂ ਜਾਚਨਾ ਕਰਦਾ ਹੈ ? ਲੱਖਾ ਸਿਧਾਣਾ ਆਪਣੀ ਸਿਆਸਤ ਚਮਕਾਉਣ &lsquoਤੇ ਹੈ, ਪਤਾ ਨਹੀਂ ਮਾਲਵੇ ਨੂੰ ਤਾਂ ਛਇਆ ਹੋਈ ਲੱਗਦੀ ਹੈ, ਭੂਤ ਪ੍ਰੇਤ ਆਏ ਲੱਗਦੇ ਨੇ, ਅਕਲ ਦੀ ਤਾਂ ਕੋਈ ਭੀ ਗੋਲੀ ਖਾਂਦੇ ਨਹੀਂ, ਵਕੀਲ ਦੇਖੋ ਕਿਵੇਂ ਖਾਰੇ-ਮਿੱਠੇ ਕੋਈ ਕਿਸੇ ਧਰਨੇ ਤੇ ਕੋਈ ਕਿਸੇ ਤੇ, ਲੱਗਦਾ ਨੀ ਵਕੀਲੀ ਚੱਲਦੀ ਹੋਵੇਗੀ, ਡਿਗਰੀਆਂ ਤਾਂ ਮੁਫਤ ਦੀ ਪੜ੍ਹਾਈ ਨਾਲ ਹੀ ਲਈਆਂ ਹਨ, ਨਹੀਂ ਤਾਂ ਚੰਗੇ ਵਕੀਲ ਤਾਂ ਭਾ੍ਹਲੇ ਨੀ ਲੱਭਦੇ, ਪਹਿਲਾਂ ਖਾਲਿਸਤਾਨੀ ਮੰਝਪੁਰ ਲਈ ਫਿਰਦੇ ਹੁੰਦੇ ਸਨ, ਕੋਈ ਕੇਸ ਜਿੱਤ ਕੇ ਤਾਂ ਦੇਖਿਆ ਨਹੀਂ ਸੀ, ਫੂਲਕੇ ਨੇ ਫੜ ਲਏ ਸੀ ਦੰਗਿਆਂ ਦੇ ਦੋਸ਼ੀ, ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਖਰਚੇ ਕਰਨ ਨੂੰ ਇਕ ਸਰਚਾਂਦ ਸਿੰਘ, ਉਹ ਸਭ ਤਾਰੇ ਚੰਦ ਸੂਰਜ ਹੀ ਲਪੇਟੇ ਲਈ ਰੱਖਦਾ ਹੈ ਹੁਣ ਭਾਜਪਾ ਦਾ ਪੱਲੂ, ਛੁੱਟ ਭਲਾਈ ਸਭ ਕੰਮ ਕਰੂ, ਦੂਜਾ ਲੁਧਿਆਣੇ ਦਾ ਪੁਸਤਕੀ ਅਨੁਰਾਗ ਸਿੰਘ ਸਭ ਫਿਟੜੀਆਂ ਦੀ ਭੇੜ, ਇਹ ਕਿੱਤਾਕਾਰੀ ਲੋਕ ਨੇ, ਮੁਸੀਬਤਾਂ ਸਹੇੜ ਕੇ ਆਪਣੇ ਕਾਰੋਬਾਰ ਕਰਦੇ ਨੇ, ਕੌਮ ਨੂੰ ਉਂਗਲੀਆਂ &lsquoਤੇ ਨਚਾਉਂਦੇ ਨੇ, ਵਿਚਾਰ ਗੋਸ਼ਟੀ ਹੈ ਕਿ ਜਦੋਂ ਤੋਂ ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਰਤਾਨਵੀ ਫੇਰੀ ਲਈ ਬੁੱਤ ਦਾ ਉਦਘਾਟਨ ਕਰਨ ਲਈ ਤੁਰ ਪਏ, ਸੱਦਣ ਵਾਲੇ ਤਾਂ ਸਿਆਸੀ ਤੇ ਕੋਈ ਪ੍ਰਚਾਰਕ, ਉਹ ਧਰਮ ਪਰਪੱਕ ਨਹੀਂ ਹੁੰਦੇ, ਆਪਣੇ ਮਨੋਰਥ ਲਈ ਧਰਮ ਨੂੰ ਵਰਤਦੇ ਹਨ, ਪਰ ਜਥੇਦਾਰ ਹੋਰਾਂ ਦਾ ਅੰਤਲਾ ਮਨੋਬਲ ਢਿੱਲਾ ਪੈ ਗਿਆ ਹੈ, ਉਹ ਪਛਤਾਵੇ ਵਿੱਚ ਜਰੂਰ ਹੋਣਗੇ ਕਿ ਮੈਂ ਕਿਉਂ ਜਾਣਾ ਸੀ, ਹੁਣ ਇਹ ਧੋਣਾ ਧੋ ਨਹੀਂ ਹੁੰਦਾ, ਆਸ਼ੇ ਤੋਂ ਧਿੜਕ ਕੇ ਢਿੱਗ ਡਿੱਗ ਪਈ ! ਪਰ ਅੱਜ ਕੇਸਗੜ੍ਹ ਹੋਲੇ &lsquoਤੇ ਪ੍ਰਭਾਵਸ਼ਾਲੀ ਭਾਸ਼ਨ ਵਿੱਚ ਤਾਂ ਜਥੇਦਾਰ ਹੋਰਾਂ ਅਸਿੱਧੇ ਢੰਗ ਨਾਲ ਮੰਨਿਆ ਕਿ ਇਹ ਧਾਰਮਿਕ ਤਿਉਹਾਰ ਨਹੀਂ, ਦੜੰਗੇ ਫਰੰਗੇ ਮੇਲਾ ਹੈ, ਮੈਂ ਸੋਚਦੀ ਹਾਂ ਕਿ ਹੋਲਾ ਮਹੱਲਾ ਧਰਮ ਪਰੰਪਰਾ ਸੀ ? ਹਿੰਦੂ ਹੋਲੀ ਦੀ ਰੀਸ ਨਕਲ ਤੇ ਨਾਲ ਨਿਹੰਗ ਸਿੰਘ ਆਪਣੇ ਜੀਵਨ ਤੌਰ ਤਰੀਕਿਆਂ ਦੀ ਪ੍ਰਦਰਸ਼ਨੀ ਕਰਦੇ ਸਨ, ਹੌਲੀ-ਹੌਲੀ ਧਰਮ ਦਾ ਅੰਗ ਬਣ ਗਿਆ, ਨੌਜਵਾਨ ਦਾ ਕਤਲ ਪ੍ਰਮਾਤਮਾਂ ਦੇ ਘਰ, ਬਾਕੀ ਸ਼ਸ਼ਤਰ, ਘੋੜੇ ਰੰਗ ਸ਼ਿੰਗਾਰ ਦੌੜਾਂ ਆਦਿ ਪਰੰਪਰਾਵਾਂ ਹਨ, ਧਰਮ ਤਾਂ ਆਤਮਾਂ ਨੂੰ ਇਕਾਗਰ ਕਰਕੇ ਮਨ ਨੂੰ ਟਿਕਾਉਣ ਦਾ ਵਤੀਰਾ ਹੈ, ਸਿੱਖ ਕੌਮ ਤਾਂ ਵਾਵਰੋਲਿਆਂ ਵਿੱਚ ਉਲਝੀ ਪਈ ਹੈ, ਹਾਲੇ ਕਲੰਡਰ ਦਾ ਰੇੜ੍ਹਕਾ ਹੀ ਤੁਰਿਆ ਪਿਆ ਹੈ, ਇਕ ਪਾਸੇ ਤਾਂ ਚੰਦ-ਸੂਰਜ ਨੂੰ ਹਿੰਦੂ ਦੇਵਤਾ ਮੰਨਦੇ ਹਨ ਤੇ ਗੁਰੂ ਜੀ ਪਾਣੀ ਦੇਣ ਨੂੰ ਤਾਂ ਨਿਕਾਰ ਗਏ ਪਰ ਕਲੰਡਰ ਉਹਦੇ &lsquoਤੇ ਨਿਰਧਾਰਤ ਬਣਾਉ ? ਸੈਕਰਾਮੈਟੋ ਸਿੰਘ ਆਪਣੀ ਹੀ ਮੈਥੇਮੈਟਿਕਸ ਨੂੰ ਹੀ ਪ੍ਰਚਾਰੀ ਜਾਂਦਾ ਹੈ, ਜਦੋਂ ਸਾਰੇ ਸੰਸਾਰ ਤੇ ਪ੍ਰਮੰਨਿਆ ਕਲੰਡਰ ਪ੍ਰਚੱਲਤ ਹੈ ਤੇ ਕਿਉਂ ਵਿਵਾਦ ਖੜ੍ਹੇ ਕਰੀ ਜਾਵੋ, ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦਾ ਵਿਰੋਧ, ਹੋਰ ਦੇਖੋ ਸਰਚਾਂਦ ਸਿੰਘ (ਭਾਜਪਾ) ਵਿੱਚ ਜਾ ਕੇ ਫੇਰ ਫਿਟੜੀ ਖੜ੍ਹੀ ਕਰਦਾ ਹੈ, ਛੁੱਟ ਭਲਾਈ ਸਭ ਕੰਮ ਕਰਦਾ ਹੈ, ਦੂਜਾ ਲੁਧਿਆਣੇ ਦਾ ਪੁਸਤਕੀ ਅਨੁਰਾਗ ਸਿੰਘ ਆਪਣੇ ਵਪਾਰ ਲਈ ਹਰ ਵੇਲੇ ਹੀ ਕੋਈ ਝਿੰਗੜੀ ਖੜ੍ਹੀ ਕਰੂ, ਜੋ ਭੀ ਸੰਸਥਾਵਾਂ ਕੌਮੀ ਤਾਕਤ ਨੂੰ ਕਮਜ਼ੋਰ ਕਰਨ ਲਈ ਹੀ ਬਣਾਈਆਂ ਜਾ ਰਹੀਆਂ ਹਨ, ਸੂਝਵਾਨ ਤੇ ਸੁਹਿਰਦ ਸਿੱਖ ਸੁੱਘੜਤਾ ਤੋਂ ਕੰਮ ਲੈਣ, ਦੇਸ਼ ਕਦੀ ਭੀ ਇਨ੍ਹਾਂ ਘਨੁਤਰਾਂ ਨਾਲ ਨਹੀਂ ਬਣਦੇ, ਵਫਾਦਾਰੀ ਹੀ ਸਹਾਈ ਹੁੰਦੀ ਹੈ, ਬਾਕੀ ਬੇਵਫਾ ਬਖ਼ਸ਼ੇ ਨਹੀਂ ਜਾਣਗੇ । ਬੁਰਾ ਨਾ ਮੰਨਣਾ ਅੱਜ ਤਾਂ ਬੇਅਦਬੀ ਭੀ ਇਕ ਪਾਠ ਬਣਾ ਲਈ, ਗੁਰੂ ਘਰਾਂ ਦੀ ਬਹੁਲਤਾ ਜਣਾ ਖਣਾ ਗ੍ਰੰਥੀ, ਪਾਠੀ, ਪ੍ਰਬੰਧਕ, ਰੰਜਿਸ਼ਾਂ ਸੁਭਾਵਕ, ਕੋਈ ਗੁਰਦੁਆਰੇ ਆਪਣੀ ਕਿੜ ਕੱਢਣ ਲਈ ਜਾ ਵੜੇ ਜਾਂ ਕੋਈ ਭੰਗੀ ਪੋਸਤੀ ਗੋਲਕ ਚੋਰੀ ਲਈ ਹੋਵੇ ਝੱਟ ਜੀ ਬੇਅਦਬੀ ਕਰਤੀ, ਗ੍ਰੰਥੀ ਨੂੰ ਸੋਟੀ ਲੈ ਕੇ ਗਿਆ ਬੰਦਾ ਭਲਾ ਗੁਰੂ ਬੇਅਦਬੀ ਕਰਨ ਗਿਆ ਸੀ, ਜਾਂ ਗ੍ਰੰਥੀ ਨੂੰ ਕੁੱਟਣ ਪਰ ਬੇਅਦਬੀ ਦਾ ਬਿੱਲਾ ਕਿਉਂਕਿ ਇਸ ਸੰਦਰਭ ਵਿੱਚ ਪੁਲਸ ਵਿਰੋਧੀ ਨੂੰ ਝਬਕੇ ਫੜਦੀ ਹੈ, ਸਿੱਖਾਂ ਨੂੰ ਹੀਣਤ ਨਹੀਂ ਆ ਰਹੀ ਕਿ ਅਸੀਂ ਆਪਣੇ ਇਸ਼ਟ ਦੀ ਘਟਾਈ ਕਰ ਰਹੇ ਹਾਂ, ਬਹੁਤੇ ਪਾਠਕਾਂ ਨੂੰ ਸ਼ਾਇਦ ਯਾਦ ਹੋਵੇ 84 ਵੇਲੇ ਕਿਸੇ ਨੇ ਇਹ ਆਖ ਦਿੱਤਾ ਸੀ ਕਿ ਮਹਾਨ ਧਰਮ ਧੁਰਾ ਕਿਵੇਂ ਢੇਰੀ ਹੋਇਆ, ਸਾਨੂੰ ਬੁਰਾ ਲੱਗਿਆ ਸੀ, ਪਰ ਹੁਣ ਅਸੀਂ ਹਰ ਵੇਲੇ ਬੇਅਦਬੀ ਪ੍ਰਚਾਰੀ ਜਾਂਦੇ ਹਾਂ, ਕੋਈ ਭੀ ਇਸ ਪਾਸੇ ਸੋਚਦਾ ਨਹੀਂ, ਸਿੱਖ ਆਪ ਹੀ ਜ਼ਿੰਮੇਵਾਰ ਹਨ, ਸਿਰ ਦੂਜਿਆਂ ਦੇ, ਇਕ ਕਾਰਨ ਇਹ ਭੀ ਹੈ ਕਿ ਸੂਬੇ ਵਿੱਚ ਮੂਲ ਵਾਸੀ, ਪੇਂਡੂ ਜੱਟ ਮਜ਼ਦੂਰ ਘੱਟ ਗਏ, ਬੁੜੇ ਰਹਿ ਗਏ, ਉਹ ਪੁੱਤਾਂ ਦੇ ਅਧੀਨ, ਖੇਤਰੀ ਪਾਰਟੀ ਪਿਛਾਂਹ ਸਿੱਟੀ, ਖੜਦੁੰਬ ਦਾ ਬੋਲਬਾਲਾ, ਜੱਟ, ਖੱਤਰੀ, ਬ੍ਰਾਹਮਣ ਸਭ ਭੱਤਾ ਕਾਰੀਆਂ ਨੇ ਪੜ੍ਹਾਈ ਤੋਂ ਵਾਂਝੇ ਕਰਤੇ, ਫੀਸਾਂ ਦੇ ਨਹੀਂ ਸਨ ਸਕਦੇ, ਵਿਦੇਸ਼ੀ ਜਮੀਨਾਂ ਬਿਲੇ ਲਾ ਕੇ ਵਹੀਰਾਂ ਘੱਤ ਗਏ, ਪੜ੍ਹਾਈ ਰਹਿ ਗਈ ਡਾਕਟਰ ਅੰਬੇਡਕਰ ਦੇ ਸੰਵਿਧਾਨ ਪ੍ਰੇਮੀਆਂ ਲਈ, ਬੱਸ ਆਹ ਹੈ ਤਰਾਸਦੀ ਪੰਜਾਬ ਦੀ, ਭਾਜਪਾ ਇਹ ਵਿਧਾਨ ਦਾ ਭਾਂਡਾ ਮਾਂਜ ਦੇਵੇ, ਆਰਥਿਕ ਸਥਿਤੀ ਕਰਕੇ ਹੀ ਭੱਤੇ ਮਿਲਣ ਤਾਂ ਭਾਵੇਂ ਕਿਧਰੇ ਸੁਧਾਰ ਆਵੇ, ਨਹੀਂ ਤਾਂ ਰਾਜਪਾਲ ਨਾਲ ਨਹੀਂ ਫੌਜ ਨਾਲ ਹੀ ਨਿਬੜੂ, ਅੰਮ੍ਰਿਤਪਾਲ ਸਿੰਘ ਦੀ ਅਤਿ, ਚਾਚਾ ਦੇਖੋ ਪਹਿਲਾਂ ਅਕਾਲੀਆਂ ਤੋਂ ਸਰਪੰਚੀ ਹੁਣ ਕਿਵੇਂ ਭਤੀਜੇ ਮਗਰ, ਫੇਰ ਕਹਿੰਦੇ ਜੀ ਜਾਤ-ਪਾਤ ਦੀ ਗੱਲ ਨਾ ਕਰੋ, ਜੇਕਰ ਮੈਂ ਆਪਣੀ ਜਾਤ ਦਿਖਾਊ ਤਾਂ ਤੁਸੀਂ ਭੰਡੋਗੇ ਹੀ, ਬਹੁਤਾ ਕਸੂਰ ਤਾਂ ਅੱਜ ਦੇ ਕਾਨੂੰਨ ਅਵਸਥਾ ਦੇ ਵਿਗੜਨ ਦਾ ਕਿਸਾਨ ਮੋਰਚੇ ਦੇ ਸਿਰ ਹੈ, ਖੱਬੇ ਪੱਖੀ ਹੀ ਨਹੀਂ ਨਕਸਲੀ ਵਿਚਾਰਧਾਰਾ ਘਸੋੜੀ ਕੇਵਲ ਆਪਣਾ ਦਬਦਬਾ ਬਨਾਉਣ ਲਈ, ਹੁਣ ਤੀਲੇ ਚੁਗਦੇ ਫਿਰਦੇ ਨੇ, ਭਲੇਮਾਣਸ ਲੋਕ ਕੁਚਲੇ ਜਾ ਰਹੇ ਹਨ, ਸਾਰੇ ਐੱਸ।ਸੀ। ਭੀ ਵਿਚਾਰੇ ਲਾਹੇ ਨਹੀਂ ਲੈ ਰਹੇ, ਕੇਵਲ ਮੌਕਾ ਪ੍ਰਸਤ ਹੀ, ਸਿੱਖ ਧਰਮ ਭੀ ਇਹਦੇ ਵਿੱਚ ਭਾਗੀਦਾਰ ਹੈ, ਕਿਉਂ ਰਿਜ਼ਰਵ ਸੀਟਾਂ ਮੰਨੀਆਂ, ਯੋਗ ਉਮੀਦਵਾਰ ਖੜ੍ਹਾ ਕਰਦੇ ਰੋਕ ਥੋੜ੍ਹੀ ਸਕਦੇ ਸੀ, ਨਾਲੇ ਕਿਰਤ ਕਮਾਈ ਦੀ ਪਰੰਪਰਾ ਲਾਗੂ ਕਰਦੇ, ਇਹ ਵਿਹਲੜ ਲਾਣਾ ਏਜੰਸੀਆਂ ਤੋਂ ਲੈ ਕੇ ਖਾਣੋ ਹੱਟਦਾ, ਕਾਨੂੰਨੀ ਸ਼ਿਕੰਜੇ ਕੱਸਦਾ, ਅਵੇਸਲੇਪਨ ਨੇ ਆਹ ਦਿਨ ਲਿਆਂਦੇ ਨੇ, ਪਰ ਸਾਡੇ ਆਪਣੇ ਦੇਸ਼ ਵਿੱਚ ਭੀ ਸਭ ਅਨੰਦ ਪ੍ਰਸੰਨ ਨਹੀਂ, ਸਿਆਸੀ ਕਲੰਦਰ ਭਾਰੂ ਹਨ, ਲੇਬਰ ਪਾਰਟੀ ਦਾ ਨੇਤਾ ਬਹੁਤ ਖਰਾਂਟ ਹੈ ਸੁਹਿਰਦ ਨਹੀਂ, ਉਹ ਲੱਗਿਆ ਪਿਆ ਕਿ ਜੈਰਮੀ ਕੋਰਬਿਨ ਦੇ ਸਮਰੱਥ ਸਭ ਗੱਠੇ ਲਉਣੇ ਹਨ, ਕੁਝ ਤਾਂ ਸੀ ਹੀ ਜੋ ਤੁਰਦੇ ਬਣਦੇ ਕਰਨ ਵਾਲੇ ਹਨ, ਪਰ ਲੇਬਰ ਪਾਰਟੀ ਹੋਵੇ ਤੇ ਕਿਵੇਂ ਲੋਕਾਂ ਦੇ ਲੱਕ ਤੋੜਨ ਦੀਆਂ ਸਕੀਮਾਂ ਲਾਗੂ ਕਰੇ, ਲੋਕੀ ਪ੍ਰਾਈਵੇਟ ਵਿਭਾਗ ਬਾਰੇ ਜਾਣਦੇ ਨਹੀਂ, ਲੇਬਰ ਦੀਆਂ ਕੌਂਸਲਾਂ ਭੀ ਸਭ ਕੰਮ ਠੇਕੇ &lsquoਤੇ ਦਿੰਦੀਆਂ ਹਨ, ਤਾਂ ਹੀ ਦੇਖੋ ਕਿਵੇਂ ਸੜਕਾਂ, ਫੁੱਟਪਾਥ ਹੋਰ ਪਾਰਕਾਂ ਦੇ ਹਾਲ-ਕੌਂਸਲਰ ਤਾਂ ਆਪਣੀਆਂ ਤਨਖਾਹਾਂ ਲਈ ਤਤਪਰ ਕਦੀ ਗਸ਼ਤ ਕਰਕੇ ਦੇਖਦੇ ਹੀ ਨਹੀਂ ਕਿ ਵਾਰਡਾਂ ਦਾ ਕੀ ਹਾਲ ਹੈ, ਬੱਸ ਰੇਡੀਉ ਤੇ ਜਾ ਕੇ ਲੋਕਾਂ ਨੂੰ ਝਿੜਕਣਗੇ ਜੀ ਤੁਸੀਂ ਆਹ ਠੀਕ ਨੀ ਕਰਦੇ, ਉਧਰੋਂ ਸਾਡੇ ਕਈ ਭੜਪੂੰਜੇ ਝੋਲੀ ਚੁੱਕ ਗੁਆਂਢੀਆਂ ਨੂੰ ਹੀ ਨਿੰਦੀ ਜਾਣਗੇ, ਲੋਕਾਂ ਨੂੰ ਹੀ ਤਮੀਜ ਨੀ ਆਖੀ ਜਾਣਗੇ, ਅਸੀਂ ਤਾਂ ਸੁਹਿਰਦ ਗੋਰਿਆਂ ਜੋ ਪੁਰਾਣੇ ਭਾਈਚਾਰੇ ਦੇ ਚਿੰਤਕ ਸਨ ਉਨ੍ਹਾਂ ਦੀ ਖੱਟਿਆਂ ਖਾਂਦੇ ਹਾਂ, ਉਹ ਵਿਚਾਰੇ ਰੇਡੀਉ ਤੇ ਜਾਂ ਟੀ।ਵੀ। &lsquoਤੇ ਵਿਰੋਧਤਾ ਕਰਦੇ ਹਨ, ਅਸੀਂ ਤਾਂ ਪੰਜਾਬ ਜਾਂ ਭਾਰਤ ਦਾ ਟੋਕਰਾ ਹੀ ਚੁੱਕਦੇ ਹਨ, ਦੁੱਖ ਨਾਲ ਲਿਖਦੀ ਹਾਂ ਕਿ ਜਥੇਦਾਰ ਸਾਹਬ ਹੁੱਲੜਬਾਜੀ ਦੀ ਗੱਲ ਕਰਦੇ ਨੇ, ਪਰ ਹੋਲਾ ਮਹੱਲਾ ਤਾਂ ਕਿਸੇ ਪਾਸਿਉਂ ਹੱੁਲੜਬਾਜ਼ੀ ਤੋਂ ਰਹਿਤ ਲੱਗਦਾ ਨੀ, ਨੌਜਵਾਨ ਧਰਮੀ ਲੱਗਦੇ ਨੇ, ਕੀ ਨਿਹੰਗ ਸਿੰਘ ਸਟੰਟ ਦਿਖਾ ਕੇ ਧਾਰਮਿਕ ਪੱਖ ਪੇਸ਼ ਕਰਦੇ ਨੇ ਇਥੇ ਅੱਗੋਂ ਤੋਂ ਸਥਿਤੀ ਨਾਲ ਕਾਨੂੰਨ ਹੋਣ ਕੇਵਲ ਧਰਮ ਹੀ ਪ੍ਰਚਾਰੋ ਕੋਈ ਭਾਂਤ ਭਾਂਤ ਦੇ ਲੰਗਰ ਲਾ ਕੇ ਮਸ਼ਹੂਰੀ ਲਈ ਆਹ ਅਣਉਚਿਤ ਚਰਿੱਤਰ ਨੂੰ ਸੱਦੋ ਤੇ ਭੈੜੇ ਨਤੀਜੇ ਨਿਕਲਣ, ਮੇਲੇ ਨਾ ਲਾਏ ਜਾਣ ਭਵਿੱਖ ਦੀ ਸੋਚੋ, ਮੇਰੇ ਵਿਚਾਰ ਵਿੱਚ ਤਾਂ ਹੋਲਾ ਮਹੱਲਾ ਇਸ ਤਰ੍ਹਾਂ ਇਹ ਹੁੱਲੜਬਾਜੀ ਤਾਂ ਫੇਰ ਪ੍ਰਬੰਧਕ ਭੀ ਵਰਜਨ ਵਿੱਚ ਨਾਕਾਮ ਹਨ, ਜ਼ਿੰਮੇਵਾਰ ਹਨ । ਇਕ ਸੁਝਾਅ ਸੁਣਿਆ ਕਿ ਹੁੱਲੜਬਾਜੀ ਨੂੰ ਮੂਹਰੇ ਰੱਖਦੇ ਹੋਏ ਹੋਲਾ ਮਹੱਲਾ ਕੇਵਲ ਗੁਰੂ ਘਰਾਂ ਵਿੱਚ ਧਰਮ ਕਰਮ ਜਾਣ ਕੇ ਮਨਾਉ, ਅਨੰਦਪੁਰ ਵਿੱਚ ਇਕ ਅਣਸੁਖਾਵੇਂ ਮਾਹੌਲ ਨੂੰ ਵਾਪਰਨ ਤੋਂ ਤੇ ਖਰੂਦੀ ਨੌਜਵਾਨਾਂ ਨੂੰ ਰੋਕਣ ਲਈ ਵੱਡੀ ਪੱਧਰ ਤੇ ਬੰਦ ਕਰਨ ਦੇ ਸਾਧਨ ਘੜਨ, ਜੋੜ-ਮੇਲੇ ਹੁਣ ਮੇਲੇ ਹਨ, ਧਰਮ ਨੂੰ ਅਮਨ-ਸ਼ਾਂਤੀ ਵਿੱਚ ਪ੍ਰਚਾਰੋ, ਅੱਜ ਰੇਡੀਉ &lsquoਤੇ ਰਮਾਇਣ ਵਾਲੇ ਮਾਹਰ ਬਹਿਸ ਕਰਦੇ ਸਨ ਤੇ ਜਾਣਕਾਰੀ ਮਿਲੀ ਕਿ ਅੰਗ੍ਰੇਜ਼ੀ ਵਿੱਚ ਉਲਥੇ ਬੜੇ ਹਨ, ਮੈਂ ਹੱਸੀ ਕਿ ਅਸੀਂ ਤਾਂ ਇਸ ਰਾਹ ਨਹੀਂ ਤੁਰਨ ਦੇਣਾ ਬੇਅਦਬੀ ਹੋ ਜਾਵੇਗੀ, ਖੈਰ ਰਮਾਇਣ ਬਾਲਮੀਕ ਦੀ ਹੀ ਪ੍ਰਮੰਨੀ ਹੈ, ਭਾਵੇਂ ਵਿਦਵਾਨ ਤਾਂ ਤੁਲਸੀਦਾਸ ਭੀ ਸੀ ਜੀਹਨੇ ਹਜ਼ਾਰ ਸਾਲ ਮਗਰੋਂ ਲਿਖੀ, ਕਈ ਸੋਧਾਂ ਭੀ ਲੋੜੀਦੀਆਂ ਸਨ (ਤੁਲਸੀਦਾਸ) ਬ੍ਰਾਹਮਣ ਨਹੀਂ ਸੀ, ਗੀਤਾ, ਵੇਦ, ਉਪਨਿਸ਼ਦ ਆਦਿ ਸਭ ਪਲੇਠੀ ਭਾਸ਼ਾ ਸੰਸਕ੍ਰਿਤ ਵਿੱਚ ਹੀ ਸਨ, ਮਗਰੋਂ ਸਮੇਂ ਨਾਲ ਹੋਰ ਭਾਸ਼ਾਵਾਂ ਹੋਂਦ ਵਿੱਚ ਆਉਂਦੀਆਂ ਗਈਆਂ, ਬਦਲਾਅ ਤਾਂ ਹਰ ਸਮੇਂ ਹਰ ਥਾਂ ਆਏ, ਅਸੀਂ ਗੁਰੂ ਗ੍ਰੰਥ ਨੂੰ ਗੁਰਮੁਖੀ ਯਾਨੀ ਗੁਰੂਆਂ ਦੇ ਮੁਖਾਰਬੰਦ, ਭਾਈ ਗੁਰੂ ਗ੍ਰੰਥ ਕਿੰਨੇ ਖਿੱਤੇ ਕਿੰਨੇ ਸੂਬੇ ਤੇ ਕਈ ਥਾਵਾਂ ਦੀ ਭਾਸ਼ਾ ਹੀ ਨਹੀਂ ਗੁਰੂ ਭੀ ਸਭ ਪੰਜਾਬ ਜਨਮੇ ਨਹੀਂ ਤੇ ਨਾਲੇ ਉਸ ਵੇਲੇ ਦੀ ਭਾਸ਼ਾ ਤੇ ਅੱਜ ਦੀ ਇਕ ਨਹੀਂ, ਐਸੇ ਪੰਡਤ ਬਣੀ ਜਾਣ ਲੱਗ ਪਏ ਨੇ ਬੜੇ ਅਚੰਭੇ ਦੀ ਲਿਖਤ :- ਸਭ ਤੇ ਵੱਡਾ ਸਤਿਗੁਰ ਨਾਨਕ, ਪੰਗਤੀ ਨੂੰ ਸਾਡੇ ਬੜੇ ਉੱਘੇ ਬੁੱਧੀਮਾਨ, ਵਿਦਵਾਨ ਵਿਆਖਦੇ ਹਨ ਜੀ ਸਭ ਤੋਂ ਵੱਡੇ ਹਨ ਗੁਰੂ ਨਾਨਕ ਦੇਵ ਜੀ, ਭੱਦਰ ਪੁਰਸ਼ ਨੂੰ ਮੱਤ &lsquoਤੇ ਧੱਫਾ ਮਾਰਨ ਲਈ ਬੇਨਤੀ ਕਰੋ, ਅਰਥ ਹਨ ਕਿ ਗੁਰੂ ਨਾਨਕ ਦੇਵ ਆਖਦੇ ਜਾਂ ਮੰਨਦੇ ਹਨ ਕਿ ਸਤਿਗੁਰੂ ਸਭ ਤੋਂ ਵੱਡਾ ਹੈ ਨਾ ਕਿ ਗੁਰੂ ਨਾਨਕ ਸਭ ਤੋਂ ਵੱਡਾ ਹੈ ਨੀਮ ਹਕੀਮ ਖਤਰੇ ਜਾਨ ਵਾਸਤਾ ਹੈ ਇਹ ਸਾਧਾਂ ਦੀ ਸਰਪ੍ਰਸਤੀ ਤੋਂ ਸਿੱਖ ਕੌਮ ਨੂੰ ਬਚ ਜਾਣ ਦੇ ਪਰਚੇ ਵਿੱਚ ਦੋ ਲੇਖ ਪੜ੍ਹਕੇ ਪ੍ਰਸੰਨਤਾ ਹੋਈ, ਇਕ ਭਾਈ ਸਾਹਬ ਮੱਲ੍ਹੀ ਹੋਰਾਂ ਦੇ ਲੇਖ ਦੀ ਤਾਂ ਉਡੀਕ ਵਿੱਚ ਸੀ, ਉਹ ਨਿਰਪੱਖ ਕਲਮ ਹਨ, ਕੁਝ ਜਾਣਕਾਰੀ ਸਾਂਝੀ ਕਰਾਂ ਅਸੀਂ ਐੱਮ।ਏ। ਵਿੱਚ ਜੱਟਾਂ ਦੀਆਂ ਚਾਰ ਕੁੜੀਆਂ ਸੀ, ਦੋ ਅਰਥ ਸ਼ਾਸਤਰ, ਇਕ ਅੰਗ੍ਰੇਜੀ ਤੇ ਚੌਥੀ ਇਤਿਹਾਸ, ਮੈਨੂੰ ਕਮਲ ਹੁੰਦਾ ਸੀ ਕਿ ਦੂਜਿਆਂ ਦੇ ਮਜਬੂਨ ਦੀਆਂ ਪੁਸਤਕਾਂ ਪੜ੍ਹਾਂ, ਅੰਗ੍ਰੇਜੀ ਵਿੱਚ ਕਥਾਰਸਿਜਮ ਦੀ ਥਿਉਰੀ ਪੜ੍ਹ ਲਈ, ਮਨ ਇਸ ਤਰ੍ਹਾਂ ਬਣ ਗਿਆ, ਇਤਿਹਾਸ ਵਾਲੀ ਦੀ ਭੀ, ਛੋਟਾ ਕਰੀ ਸਿੱਖ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸੋਹਣ ਸਿੰਘ ਸੀਤਲ ਢਾਡੀ ਦਾ ਸੱਚ ਮੰਨਦੇ ਹਨ, ਜਦੋਂ ਕਿ ਲੜਾਈ ਤਾਂ ਅੰਗ੍ਰੇਜ ਤੇ ਫਰਾਂਸੀਸੀਆਂ ਦੀ ਸੀ, ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਸੰਧੀ ਵਿੱਚ ਰਲ੍ਹਾ ਕੇ ਅੰਗ੍ਰੇਜਾਂ ਵਿਰੁੱਧ ਤੇ ਮਹਾਰਾਜਾ ਪਟਿਆਲਾ ਜੋ ਮਾਲਵੇ ਦਾ ਸ਼ਕਤੀ ਸ਼ਾਲੀ ਚਰਿੱਤਰ ਸੀ, ਅੰਤ ਫਰਾਂਸੀਸੀ ਤਾਕਤ ਅੰਗ੍ਰੇਜਾਂ ਤੋਂ ਹਾਰਨ ਲੱਗੀ ਤਾਂ ਹੋਰ ਨੁਕਸਾਨ ਨਾ ਝੱਲਣ ਤੋਂ ਪਿਛਾਂਹ ਹੱਟ ਗਏ ਤੇ ਮਹਾਰਾਜਾ ਰਣਜੀਤ ਸਿੰਘ ਕੋਲ ਤਾਂ ਬਲ ਨਹੀਂ ਸੀ ਤੇ ਰਾਜ ਖੁੱਸਣਾ ਹੀ ਸੀ, ਭਾਂਡਾ ਭੋਬਿਆ ਸਿਰ ਤੇ ਸੀਤਲ ਇਤਿਹਾਸਕਾਰ, ਸਥਿਤੀਆਂ ਹਰ ਦੇਸ਼ ਵਿੱਚ ਹੀ ਸਥਿਰ ਨਹੀਂ ਹਨ, ਭਾਰਤ ਭੀ ਅਗਮਾਨ ਵਿੱਚ ਹੈ, ਸਿੱਖਾਂ ਧੱਕੇ ਕਰਕੇ ਹੁਣ ਰਾਸ਼ਟਰਪਤੀ ਦਰਬਾਰ ਸਾਹਿਬ, ਭਾਜਪਾ ਦਾ ਪੰਜਾਬ ਵਿੱਚ ਰਸੂਖ ਏਜੰਡੇ ਹਨ, ਆਮ ਸਰਕਾਰ ਲਈ ਵਿਧਾਨ ਸਭਾ ਵਿੱਚ ਬਜਟ ਦਾ ਤਾਂ ਮਨੋਰਥ ਹੀ ਨਹੀਂ, ਕਾਂਗਰਸ ਰੌਲਾ ਪਾਉਣ ਨੂੰ ਹੀ ਲੋਕ ਹਿੱਤ ਦੱਸਦੀ ਹੈ, ਸਿੱਧੂ ਮੂਸੇਵਾਲੇ ਦਾ ਕਤਲ ਹੁਣ ਕਾਂਗਰਸ ਦਾ ਮੁੱੁਦਾ ਬਣ ਗਿਆ, ਮਾਂ-ਪਿਉ ਭੀ ਇਨਸਾਫ ਕੇਵਲ ਜੀਹਨੂੰ ਉਹ ਆਖਣ ਜੇਲ੍ਹੀ ਡੱਕੋ, ਫਾਂਸੀ ਲਾਉ, ਕਾਂਗਰਸ ਨਾਲ ਜੁੜ ਕੇ ਹਮਦਰਦੀ ਘਟਾ ਰਹੇ ਹਨ, ਕੀ ਜਿਹੜੇ ਦੋ ਐਨਕਾਊਂਟਰ ਤੇ ਦੋ ਜੇਲ੍ਹ ਵਿੱਚ ਕਤਲ ਮਾਂ ਪਿਉ ਦੇ ਪੱੁਤ ਨਹੀਂ, ਕੀ ਉਹ ਦੋਸ਼ੀ ਸਿੱਧ ਹੋ ਚੁੱਕੇ ਸਨ, ਇਹੀ ਕੁਝ ਇਨ੍ਹਾਂ ਦਾ ਚੁਰਾਸੀ ਦੁਖਾਂਤ ਵੇਲੇ ਸੀ ਸੱਚ ਲਕੋਣ ਲਈ, ਹੁਣ ਅੰਮ੍ਰਿਤਪਾਲ ਸਿੰਘ ਦਾ ਕੋਈ ਰਿਸ਼ਤੇਦਾਰ ਜਾਂ ਸਮਰਥੱਕ ਪੁਲਸ ਭਾਲ ਵਿੱਚ ਸੀ, ਲੰਡਨ ਨੂੰ ਜਹਾਜ਼ ਫੜਨ ਭੱਜਿਆ ਦਬੋਚਿਆ ਗਿਆ, ਕਾਰਨ ਹਾਲੇ ਨਸ਼ਰ ਨਹੀਂ ਪਰ ਸਵਾਲ ਹੈ ਕਿ ਹੁਣ ਫੇਰ ਅੰਮ੍ਰਿਤਪਾਲ ਸਿੰਘ ਨੇ ਏਅਰਪੋਰਟ ਅੰਮ੍ਰਿਤਸਰ ਦਾ ਠਾਣਾ ਘੇਰ ਕੇ ਬੰਦਾ ਕਿਉਂ ਨਾ ਛੱਡਵਾਇਆ ? ਅਜਨਾਲਾ ਕਾਂਡ ਮਿਲੀਭੁਗਤ ਸੀ, ਕਾਨੂੰਨ ਹੱਥਾਂ ਵਿੱਚ ਲੈਣਾ ਪ੍ਰਜਾ ਭਲਾਈ ਨਹੀਂ ਹੁੰਦੀ, ਵਿਦੇਸ਼ੀਆਂ ਨੂੰ ਮੱਤ &lsquoਤੇ ਧੱਫੇ ਮਾਰਨੇ ਪੈਣੇ ਹਨ, ਭਵਿੱਖ ਮਾਹਰ ਤਾਂ ਦੱਸਦੇ ਹਨ ਕਿ ਬਰਤਾਨੀਆਂ ਵਿੱਚ ਰੋਬੋਟ-ਟੈਕਨਾਲੋਜੀ ਆਦਿ ਨੇ ਦੇਸ਼ ਬੇਰੁਜ਼ਗਾਰ ਤੇ ਭੁੱਖਮਰੀ ਫੇਰ ਮਹਾਮਾਰੀ ਦੇ ਹੇਠ ਆਵੇਗਾ ਅਤੇ ਅਮਰੀਕਾ, ਚੀਨ ਤੇ ਭਾਰਤ ਦੇਸ਼ ਉੱਨਤ, ਇੰਗਲੈਂਡ ਪਿਛੜੇ ਦੇਸ਼ਾਂ ਵਿੱਚ, ਹੋਰ ਕਿ ਲੋਕੀ ਭਾਰਤ ਨੂੰ ਵੱਸਣ ਲਈ ਜਾਣਗੇ ਤੇ ਜੇਕਰ ਆਹ ਪੰਜਾਬ ਵਿੱਚੋਂ ਕਾਮਰੇਡ, ਲੋਟੂ, ਨਕਸਲੀ ਤੇ ਧਰਨੇ ਲਾਊ ਮਹਿਕਮਾਂ ਕਿਸੇ ਕਾਨੂੰਨ ਧਾਰਾ ਹੇਠ ਲਿਆਂਦਾ ਜਾਵੇ ਤਾਂ ਪੰਜਾਬ ਭੀ ਪ੍ਰਫੁੱਲਤ ਸੂਬਾ ਬਣ ਸਕਦਾ ਹੈ, ਮੇਰੀ ਦਲੀਲ ਹੈ ਕਿ ਪੰਜਾਬੀ ਖਾਸ ਕਰਕੇ ਸਿੱਖ ਅਦਾਰੇ ਆਹ ਦੇਸੀ ਮੀਡੀਆ ਜੋ ਮੰਗਤੇ ਬਣ ਸਵੇਰੇ ਹੀ ਦੁਹਾਈ ਦੇਣ ਲੱਗ ਜਾਂਦੇ ਨੇ, ਬੀਮਾਰਾਂ ਦਾ ਹਾਲ ਦੇਖੋ ਜੀ ਸਾਡੇ ਡਾਇਰੈਕਟ ਡੈਬਿਟ ਭਰੋ ਅਪੀਲਾਂ ਤੇ ਦਸਵੰਧ ਦਿਉ ਨਹੀਂ ਤਾਂ ਪੰਜਾਬ ਵਿੱਚ ਕਿੰਨੇ ਲੋਕਾਂ ਦਾ ਰੁਜ਼ਗਾਰ ਖੁੱਸ ਜਾਵੇਗਾ, ਕੋਈ ਕਾਨੂੰਨ ਹੋਣੇ ਚਾਹੀਦੇ ਹਨ ਕਿ ਇਹ ਲੋਕ ਬੇਹਿਸਾਬਾ ਹੀ ਧਨ ਹੂੰਝਣ &lsquoਤੇ ਹਨ, ਕੌਮ ਦੀ ਹੇਠੀ ਹੁੰਦੀ ਹੈ ਕਿ ਧਰਮ ਕਿਰਤ ਕਮਾਈ ਦੀ ਧਾਰਾ ਹੈ ਤੇ ਆਹ ਗੁੰਮਰਾਹ ਹੁਣ ਚੇਤ ਤੇ ਸਿੱਖ ਸਾਲ ਸ਼ੁਰੂ ਕਰਨ ਜਾ ਰਹੇ ਹਨ, ਭਲਿਉ ਮਾਣਸੋ ਇਹ ਹਿੰਦੂ ਰੀਤ ਹੈ ਸਦੀਆਂ ਤੋਂ, ਇਹ ਚੈਨਲਾਂ ਦਾ ਰੁਜ਼ਗਾਰ ਹੈ, ਗੁਰਮੁਖ ਪਿਆਰਿਉ ਕੱਢੋ ਪੈਸੇ । ਆਹ ਹੈ ਅਜੋਕੀ ਸਿੱਖ ਧਰਮ ਪ੍ਰਥਾ, ਲੋਕੀ ਸਮਝਦੇ ਤਾਂ ਹਨ ਪਰ ਕੁਸਕਦੇ ਨਹੀਂ, ਗਲ੍ਹਬਾ ਪਹਿਲਾਂ ਭਿੰਡਰਾਂਵਾਲਾ ਲਹਿਰ ਹੁਣ ਅੰਮ੍ਰਿਤਪਾਲ ਸਿੰਘ, ਨਿਹੰਗ ਸਿੰਘ ਕਤਲ ਨਸ਼ੇੜੀ ਮੰਡੀਰ ਨੇ ਕੀਤਾ ਫੇਰ ਅੰਮ੍ਰਿਤਪਾਲ ਸਿੰਘ ਦੀ ਵਹੀਰ ਦਾ ਅੰਮ੍ਰਿਤ ਛਕਾ ਕੇ ਨਸ਼ੇ ਛੜਾਤੇ ਕਿਥੇ ? ਸਭ ਏਜੰਸੀਆਂ ਦੇ ਘੇਰੇ ਵਿੱਚ ਫਿਰਦੇ ਨੇ, ਭਾਜਪਾ ਦਾ ਸਿੱਖਾਂ ਪ੍ਰਤੀ ਰਵੱਈਆ ਮੋਦੀ ਸਾਹਬ ਦਾ ਸਬਕ ਦੇਣਾ, ਸਲਾਹੁਣਯੋਗ ਨਹੀਂ ਪਰ ਸਿੱਖ ਭੀ ਕੌਮੀ ਨਹੀਂ, ਲੋੜੋਂ ਵੱਧ ਧਰਮ ਪਸਾਰਾ, ਕਸਾਰਾ, ਪ੍ਰਚਾਰਕਾਂ ਲਈ ਚਾਰਾ, ਮੱਛਰੀ-ਭੂਤਰੀ ਮੰਡੀਰ ਲਈ ਭੰਡਾਰਾ, ਵਿਹਲੜ ਸੜਕਾਂ &lsquoਤੇ ਖਰੂਦੀ, ਗੁਜ਼ਾਰਾ ਪਤਾ ਨਹੀਂ ਕਿਥੋਂ ? ਅਰਜੋਈ ਹੈ ਬਹੁੜ ਸਾਈਆਂ ।
ਬਲਵਿੰਦਰ ਕੌਰ ਚਾਹਲ ਸਾਊਥਾਲ