image caption:

ਨਿਊਜ਼ੀਲੈਂਡ ’ਚ 7.1 ਤੀਬਰਤਾ ਦਾ ਆਇਆ ਭੂਚਾਲ

 ਆਕਲੈਂਡ  : ਪਿਛਲੇ ਮਹੀਨੇ ਤੁਰਕੀ &rsquoਚ ਆਏ ਭੂਚਾਲ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਤੁਰਕੀ ਅਤੇ ਸੀਰੀਆ &rsquoਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ &rsquoਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ ਨਿਊਜ਼ੀਲੈਂਡ ਦੇ ਉੱਤਰ &rsquoਚ ਸਥਿਤ ਕਰਮਾਡੈਕ ਟਾਪੂ &rsquoਚ ਵੀਰਵਾਰ ਨੂੰ ਰਿਕਟਰ ਪੈਮਾਨੇ &rsquoਤੇ 7.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਯੂਐਸ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਦੂਰੀ &rsquoਤੇ ਸੀ, ਜਦੋਂ ਕਿ ਯੂਐਸ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਭੂਚਾਲ ਦੇ 300 ਕਿਲੋਮੀਟਰ ਦੇ ਅੰਦਰ ਬੇਆਬਾਦ ਟਾਪੂਆਂ ਲਈ ਸੁਨਾਮੀ ਦੀ ਸ਼ੁਰੂਆਤੀ ਚੇਤਾਵਨੀ ਜਾਰੀ ਕੀਤੀ ਸੀ। ਇਸ ਦੇ ਨਾਲ ਹੀ ਚਾਈਨਾ ਅਰਥਕੁਏਕ ਨੈਟਵਰਕ ਦੀ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਵਿੱਚ ਚੀਨੀ ਸਮੇਂ ਮੁਤਾਬਕ ਸਵੇਰੇ 8.56 ਵਜੇ ਇਹ ਭੂਚਾਲ ਆਇਆ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਕਿਹਾ ਹੈ ਕਿ ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਨੂੰ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਪਰ ਸੁਨਾਮੀ ਨਿਊਜ਼ੀਲੈਂਡ ਦੇ ਟਾਪੂਆਂ &rsquoਤੇ ਆ ਸਕਦੀ ਹੈ।