image caption:

ਸ਼ਿਕਾਗੋ ਏਅਰਪੋਰਟ ’ਤੇ ਏਅਰ ਇੰਡੀਆ ਦੇ 300 ਯਾਤਰੀ ਫਸੇ

 ਸ਼ਿਕਾਗੋ : ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ &rsquoਤੇ ਏਅਰ ਇੰਡੀਆ ਦੇ 300 ਯਾਤਰੀ ਫਸੇ ਹੋਏ ਹਨ। ਤਕਨੀਕੀ ਖਰਾਬੀ ਕਾਰਨ ਫਲਾਈਟ 24 ਘੰਟਿਆਂ ਤੋਂ ਵੱਧ ਸਮੇਂ ਤੱਕ ਉਡਾਣ ਨਹੀਂ ਭਰ ਸਕੀ। ਦਰਅਸਲ, ਫਲਾਈਟ ਨੇ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਡੇਢ ਵਜੇ ਸ਼ਿਕਾਗੋ ਤੋਂ ਉਡਾਣ ਭਰਨੀ ਸੀ। ਇਸ ਨੇ 15 ਮਾਰਚ ਨੂੰ 2.20 &rsquoਤੇ ਦਿੱਲੀ &rsquoਚ ਲੈਂਡ ਕਰਨਾ ਸੀ ਲੇਕਿਨ ਅਜੇ ਵੀ ਫਲਾਈਟ ਨੇ ਉਡਾਣ ਨਹੀਂ ਭਰੀ ਸੀ

ਗੋਪਾਲ ਕ੍ਰਿਸ਼ਨ ਸੋਲੰਕੀ ਨਾਂ ਦੇ ਯਾਤਰੀ ਨੇ ਦੱਸਿਆ ਕਿ ਕਰੀਬ 24 ਘੰਟਿਆਂ ਤੋਂ 300 ਯਾਤਰੀ ਫਲਾਈਟ ਦੀ ਉਡੀਕ ਕਰ ਰਹੇ ਹਨ ਪਰ ਫਲਾਈਟ ਬਾਰੇ ਕੁਝ ਪਤਾ ਨਹੀਂ ਲੱਗਾ। ਜਦੋਂ ਏਅਰਲਾਈਨ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਇੱਕ ਹੋਰ ਯਾਤਰੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਨੂੰ ਕਦੋਂ ਫਲਾਈਟ ਮਿਲੇਗੀ।

ਇਸ ਮਾਮਲੇ &rsquoਚ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 14 ਮਾਰਚ ਨੂੰ ਫਲਾਈਟ ਨੰਬਰ ਏਆਈ 126 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕਿਸੇ ਹੋਰ ਫਲਾਈਟ ਰਾਹੀਂ ਦਿੱਲੀ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।