image caption:

ਭਾਰਤ ਵਿਚ ਅਮਰੀਕੀ ਰਾਜਦੂਤ ਬਣੇ ਐਰਿਕ ਗਾਰਸੈਟੀ

 ਵਾਸ਼ਿੰਗਟਨ  : ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ ਨੂੰ ਭਾਰਤ ਵਿੱਚ ਅਮਰੀਕਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਅਮਰੀਕੀ ਸੈਨੇਟ (ਸੰਸਦ ਦੇ ਉਪਰਲੇ ਸਦਨ) ਨੇ ਉਨ੍ਹਾਂ ਦੇ ਨਾਂ &rsquoਤੇ ਮੋਹਰ ਲਗਾ ਦਿੱਤੀ ਹੈ। ਦਰਅਸਲ, ਭਾਰਤ ਵਿੱਚ ਅਮਰੀਕੀ ਰਾਜਦੂਤ ਦਾ ਅਹੁਦਾ ਪਿਛਲੇ ਦੋ ਸਾਲਾਂ ਤੋਂ ਖਾਲੀ ਪਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਇੰਨੇ ਲੰਬੇ ਸਮੇਂ ਤੱਕ ਇਹ ਅਹੁਦਾ ਖਾਲੀ ਰਿਹਾ।

ਇਸ ਤੋਂ ਪਹਿਲਾਂ ਕੈਨੇਥ ਜਸਟਰ ਭਾਰਤ ਵਿੱਚ ਆਖਰੀ ਅਮਰੀਕੀ ਰਾਜਦੂਤ ਸਨ, ਜਿਨ੍ਹਾਂ ਨੂੰ ਅਮਰੀਕੀ ਸਰਕਾਰ ਨੇ ਜਨਵਰੀ 2021 ਵਿੱਚ ਵਾਪਸ ਬੁਲਾ ਲਿਆ ਸੀ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਗਾਰਸੇਟੀ ਨੂੰ ਨਾਮਜ਼ਦ ਕੀਤਾ ਸੀ। ਨਾਮਜ਼ਦਗੀ ਮਨਜ਼ੂਰ ਹੋਣ ਤੋਂ ਬਾਅਦ ਐਰਿਕ ਗਾਰਸੇਟੀ ਨੇ ਕਿਹਾ ਕਿ ਇਹ ਅਹਿਮ ਅਹੁਦਾ ਲੰਬੇ ਸਮੇਂ ਤੋਂ ਖਾਲੀ ਸੀ ਅਤੇ ਇਸ ਨੂੰ ਭਰਨ ਦੀ ਲੋੜ ਸੀ। ਮੈਂ ਸੈਨੇਟ ਦੇ ਇਸ ਨਤੀਜੇ ਤੋਂ ਬਹੁਤ ਖੁਸ਼ ਹਾਂ। ਗਾਰਸੇਟੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਜੋਅ ਬਾਈਡਨ ਅਤੇ ਵਾਈਟ ਹਾਊਸ ਦਾ ਧੰਨਵਾਦੀ ਹਾਂ ਅਤੇ ਇਸ ਅਹੁਦੇ &rsquoਤੇ ਆਪਣੀ ਸੇਵਾ ਸ਼ੁਰੂ ਕਰਨ ਲਈ ਤਿਆਰ ਅਤੇ ਉਤਸੁਕ ਹਾਂ।

ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਕੈਨੇਥ ਜਸਟਰ ਨੇ ਜਨਵਰੀ 2021 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਈਡਨ ਨੇ ਐਰਿਕ ਗਾਰਸੇਟੀ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ, ਅਮਰੀਕੀ ਸੰਸਦ ਸੈਨੇਟ ਲਈ ਉਸ ਦੀ ਨਾਮਜ਼ਦਗੀ &rsquoਤੇ ਵੋਟਿੰਗ ਨਹੀਂ ਹੋ ਸਕੀ ਸੀ ਕਿਉਂਕਿ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਨੂੰ ਸੰਸਦ ਵਿੱਚ ਲੋੜੀਂਦਾ ਸਮਰਥਨ ਨਹੀਂ ਸੀ।