image caption:

ਪੰਜਾਬ ਕੈਬਨਿਟ ਦੇ ਵਿਭਾਗਾ ਦੇ ਮੰਤਰੀਆਂ ਦੀ ਬਦਲਾਅ ,ਅਮਨ ਅਰੋੜਾ ਤੋਂ ਵਾਪਸ ਲਿਆ ਸ਼ਹਿਰੀ ਵਿਕਾਸ ਮੰਤਰਾਲਾ

 ਪੰਜਾਬ ਕੈਬਨਿਟ ਨਾਲ ਜੁੜੀ ਵੱਡੀ ਖ਼ਬਰ ਦੇਖਣ ਨੂੰ ਮਿਲੀ ਹੈ। ਪੰਜਾਬ ਕੈਬਨਿਟ ਦੇ ਵਿਭਾਗਾ ਦੇ ਮੰਤਰੀਆਂ ਦੀ ਬਦਲਾਅ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਮੰਤਰਾਲਾ ਵਿਭਾਗ ਤੇ ਫੂਡ ਪ੍ਰੋਸੈਸਿੰਗ ਵਿਭਾਗ ਵਾਪਸ ਲੈ ਲਿਆ ਗਿਆ ਹੈ। ਸ਼ਹਿਰੀ ਵਿਕਾਸ ਮੰਤਰਾਲਾ ਵਿਭਾਗ ਮੁੱਖ ਮੰਤਰੀ ਮਾਨ ਨੇ ਆਪਣੇ ਕੋਲ ਰੱਖਿਆ ਹੈ ਤੇ ਫੂਡ ਪ੍ਰੋਸੈਸਿੰਗ ਵਿਭਾਗ ਸ. ਚੇਤਨ ਸਿੰਘ ਜੌੜਾਮਾਜਰਾ ਨੂੰ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਹੋਰ ਵੀ ਕਈ ਮੰਤਰੀਆਂ ਦੇ ਵਿਭਾਗਾਂ &lsquoਚ ਬਦਲਾਅ ਕੀਤਾ ਗਿਆ ਹੈ। ਫੂਡ ਪ੍ਰੋਸੈਸਿੰਗ ਵਿਭਾਗ ਜੋ ਕਿ ਪਹਿਲਾਂ ਲਾਲਜੀਤ ਸਿੰਘ ਭੁੱਲਰ ਕੋਲ ਸੀ ਉਹ ਵਿਭਾਗ ਹੁਣ ਸ. ਚੇਤਨ ਸਿੰਘ ਜੌੜਾਮਾਜਰਾ ਨੂੰ ਸੌਂਪਿਆ ਗਿਆ ਹੈ। ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਵਿਭਾਗ ਜੋ ਕਿ ਪਹਿਲਾਂ ਅਨਮੋਲ ਗਗਨ ਮਾਨ ਕੋਲ ਸੀ ਨੂੰ ਹੁਣ ਅਮਨ ਅਰੋੜਾ ਨੂੰ ਸੌਂਪਿਆ ਗਿਆ ਹੈ ਤੇ ਅਨਮੋਲ ਗਗਨ ਮਾਨ ਨੂੰ ਹੋਸਪਿਟੈਲਿਟੀ ਮਹਿਕਮਾ ਦਿੱਤਾ ਗਿਆ ਹੈ। ਅਮਨ ਅਰੋੜਾ ਨੂੰ ਕੁੱਲ ਚਾਰ ਵਿਭਾਗ ਦਿੱਤੇ ਗਏ ਹਨ। ਜਿਸ &lsquoਚ ਨਵੀਂ ਤੇ ਨਵਿਉਣਯੋਗ ਊਰਜਾ ਸਰੋਤ, ਪ੍ਰਿੰਟਿਗ ਤੇ ਸਟੇਸ਼ਨਰੀ, ਰੋਜ਼ਗਾਰ ਸਿਰਜਣਾ ਤੇ ਟ੍ਰੇਨਿੰਗ ਵਿਭਾਗ ਤੇ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਵਿਭਾਗ ਸ਼ਾਮਲ ਹੈ।