image caption:

ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਪੌਲਸੀ ਤੋਂ ਖੁਸ਼ ਨਹੀਂ ਸ਼ਰਾਬ ਦੇ ਠੇਕੇਦਾਰ

 ਪੰਜਾਬ ਸਰਕਾਰ ਦੁਆਰਾ ਨਵੀਂ ਸ਼ਰਾਬ ਪੋਲਸੀ ਦੇ ਤਹਿਤ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਠੇਕੇ ਤੋਂ ਇਲਾਵਾ ਨਵੀਂ ਦੁਕਾਨ &lsquoਤੇ ਸ਼ਰਾਬ ਤੇ ਬੀਅਰ ਦੀ ਬੋਤਲ ਮਿਲ ਜਾਇਆ ਕਰੇਗੀ। ਸ਼ਰਾਬ ਠੇਕੇਦਾਰਾਂ ਵੱਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਿਹਣਾ ਹੈ ਕਿ ਜਿਹੜੇ ਸ਼ਰਾਬ ਠੇਕੇਦਾਰਾਂ ਨੇ ਸ਼ਰਾਬ ਵੇਚਣ ਦਾ ਲਾਇਸੈਂਸ ਲਿਆ ਹੋਇਆ ਹੈ ਤਾਂ ਫਿਰ ਕਿਵੇਂ ਕੋਈ ਸ਼ਰਾਬ ਦੁਕਾਨਾਂ &lsquoਤੇ ਵੇਚ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸ਼ਰਾਬ ਦੀਆਂ ਨਵੀਆਂ ਦੁਕਾਨਾਂ ਤੇ ਸ਼ਰਾਬ ਵੇਚਣ ਲਈ ਮਨਜ਼ੂਰੀ ਦਿੱਤੀ ਤਾਂ ਸ਼ਰਾਬ ਠੇਕੇਦਾਰ ਇਸ ਦਾ ਵਿਰੋਧ ਕਰਨਗੇ। ਪੰਜਾਬ ਲਈ ਬਹੁਤ ਜਲਦ ਮੀਟਿੰਗ ਸੱਦੀ ਜਾਵੇਗੀ। ਦੱਸ ਦੇਈਏ ਕਿ ਸੋਸ਼ਲ ਮੀਡੀਆ &lsquoਤੇ ਇਕ ਨਿਊਜ਼ ਚੱਲ ਰਹੀ ਹੈ ਕਿ ਪੰਜਾਬ ਦੇ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਪੂਰੇ ਪੰਜਾਬ ਭਰ ਦੇ ਵਿਚ 170 ਸ਼ਰਾਬ ਠੇਕੇਦਾਰਾਂ ਦੇ ਗਰੁੱਪ ਹਨ। ਜਿਹਨਾਂ ਦੇ ਵਿਚੋਂ 55 ਸਰਾਬ ਦੇ ਠੇਕੇਦਾਰ ਸ਼ਰਾਬ ਦਾ ਕੰਮ ਛੱਡ ਚੁੱਕੇ ਹਨ। ਪੰਜਾਬ ਸਰਕਾਰ ਨੇ ਨਵੀਂ ਸ਼ਰਾਬ ਪੌਲਸੀ &lsquoਚ ਇਕ ਹਜ਼ਾਰ ਕਰੋੜ ਰਵਿਓ ਕਰ ਦਿੱਤਾ ਹੈ। ਮਾਨਸਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਸੰਗਰੂਰ ਸ਼ਰਾਬ ਦੇ ਠੇਕੇ ਨਹੀ ਚੜੇ ਹਨ ਇਹ ਖਾਲੀ ਹਨ।