image caption:

ਦੇਸ਼ ਚ ਮੁੜ ਵੱਧ ਰਹੇ ਨੇ ਕੋਰੋਨਾ ਦੇ ਕੇਸ , 6 ਸੂਬਿਆਂ ਚ ਅਲਰਟ

 ਦੇਸ਼ &lsquoਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੇਂਦਰ ਸਰਕਾਰ ਨੇ ਨਵੇਂ ਮਾਮਲਿਆਂ ਦੇ ਵਧਣ &lsquoਤੇ ਚਿੰਤਾ ਪ੍ਰਗਟਾਈ ਹੈ। ਸਰਕਾਰ ਦੇ ਸਿਹਤ ਸਕੱਤਰ ਨੇ 6 ਸੂਬਿਆਂ ਨੂੰ ਪੱਤਰ ਲਿਖਿਆ ਹੈ।

ਦੇਸ਼ ਦੇ 6 ਸੂਬਿਆਂ &lsquoਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। ਕੇਂਦਰ ਸਰਕਾਰ ਨੇ ਵਧਦੇ ਮਾਮਲਿਆਂ &lsquoਤੇ ਚਿੰਤਾ ਪ੍ਰਗਟਾਈ ਹੈ ਅਤੇ ਸਿਹਤ ਸਕੱਤਰ ਨੇ ਇਨ੍ਹਾਂ ਸੂਬਿਆਂ ਨੂੰ ਚਿੱਠੀ ਲਿਖੀ ਹੈ। ਜਿਸ &lsquoਚ ਲਿਖਿਆ ਹੈ ਕਿ ਪਿਛਲੇ ਕੁਝ ਮਹੀਨਿਆਂ &lsquoਚ ਕੋਰੋਨਾ ਦੇ ਮਾਮਲਿਆਂ &lsquoਚ ਕਮੀ ਆਈ ਸੀ ਪਰ ਪਿਛਲੇ ਇੱਕ ਹਫ਼ਤੇ &lsquoਚ ਅਚਾਨਕ ਵਾਧਾ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਜਿਨ੍ਹਾਂ ਛੇ ਰਾਜਾਂ ਨੂੰ ਸਿਹਤ ਸਕੱਤਰ ਨੇ ਪੱਤਰ ਲਿਖਿਆ ਹੈ, ਉਨ੍ਹਾਂ ਵਿੱਚ ਤੇਲੰਗਾਨਾ, ਤਾਮਿਲਨਾਡੂ, ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਸ਼ਾਮਲ ਹਨ। ਸੂਬਾ ਸਰਕਾਰ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਕੰਟਰੋਲ ਕਰਨ &lsquoਤੇ ਧਿਆਨ ਦੇਣ ਲਈ ਕਿਹਾ ਗਿਆ ਹੈ। ਨਾਲ ਹੀ ਟੈਸਟ, ਟਰੈਕ ਅਤੇ ਟੀਕਾਕਰਨ &lsquoਤੇ ਜ਼ੋਰ ਦੇਣ ਲਈ ਕਿਹਾ ਗਿਆ ਹੈ।

ਦੱਸ ਦੇਈਏ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 754 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ, ਦੇਸ਼ ਵਿੱਚ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ 4,46,92,710 ਹੋ ਗਈ ਹੈ। ਲਗਪਗ ਚਾਰ ਮਹੀਨਿਆਂ ਬਾਅਦ, ਦੇਸ਼ &lsquoਚ ਸੰਕਰਮਣ ਦੇ ਰੋਜ਼ਾਨਾ 700 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ 12 ਨਵੰਬਰ ਨੂੰ ਦੇਸ਼ &lsquoਚ ਇਨਫੈਕਸ਼ਨ ਦੇ ਰੋਜ਼ਾਨਾ 734 ਮਾਮਲੇ ਸਾਹਮਣੇ ਆਏ ਸਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕਰਨਾਟਕ &lsquoਚ ਇਨਫੈਕਸ਼ਨ ਕਾਰਨ ਇਕ ਮਰੀਜ਼ ਦੀ ਮੌਤ ਤੋਂ ਬਾਅਦ ਦੇਸ਼ &lsquoਚ ਮਰਨ ਵਾਲਿਆਂ ਦੀ ਗਿਣਤੀ 5,30,790 ਹੋ ਗਈ ਹੈ। ਭਾਰਤ &lsquoਚ ਹੁਣ ਤੱਕ ਕੁੱਲ 4,41,57,297 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ, ਜਦਕਿ ਕੋਰੋਨਾ ਨਾਲ ਮੌਤ ਦਰ 1.19 ਫੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.80 ਪ੍ਰਤੀਸ਼ਤ ਹੈ।