image caption:

Yo Yo Honey Singh ਦੀ ਬਾਇਓਪਿਕ ਡਾਕੂਮੈਂਟਰੀ ਬਣਾਏਗੀ ਆਸਕਰ ਜੇਤੂ ਗੁਨੀਤ ਮੋਂਗਾ

 ਫਿਲਮ ਨਿਰਮਾਤਾ ਗੁਨੀਤ ਮੋਂਗਾ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਗੁਨੀਤ ਮੋਂਗਾ ਆਸਕਰ ਜਿੱਤਣ ਤੋਂ ਬਾਅਦ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇਸ ਦੌਰਾਨ ਹੁਣ ਗੁਨੀਤ ਨੇ ਆਪਣੀ ਅਗਲੀ ਡਾਕੂਮੈਂਟਰੀ ਦਾ ਐਲਾਨ ਕਰ ਦਿੱਤਾ ਹੈ। ਆਸਕਰ ਜਿੱਤਣ ਤੋਂ ਬਾਅਦ ਹੁਣ ਗੁਨੀਤ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੀ ਬਾਇਓਪਿਕ ਡਾਕੂਮੈਂਟਰੀ ਬਣਾ ਰਹੀ ਹੈ।

ਹਾਲ ਹੀ ਵਿੱਚ ਗੁਨੀਤ ਮੋਂਗਾ ਨੇ ਆਸਕਰ ਐਵਾਰਡ ਜਿੱਤਿਆ ਹੈ। ਇਸ ਇਤਿਹਾਸਕ ਸਫਲਤਾ ਤੋਂ ਬਾਅਦ ਗੁਨੀਤ ਹੁਣ ਹਨੀ ਸਿੰਘ &lsquoਤੇ ਇੱਕ ਡਾਕੂਮੈਂਟਰੀ ਬਣਾ ਰਹੇ ਹਨ, ਜਿਸ ਦਾ ਸਹਿ-ਨਿਰਮਾਤਾ ਅਚਿਨ ਜੈਨ ਹੈ। ਦੱਸ ਦੇਈਏ ਕਿ ਇਹ ਐਲਾਨ ਬੁੱਧਵਾਰ ਨੂੰ ਯੋ ਯੋ ਹਨੀ ਸਿੰਘ ਦੇ 40ਵੇਂ ਜਨਮਦਿਨ ਦੇ ਮੌਕੇ &lsquoਤੇ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਇਸ ਖਾਸ ਮੌਕੇ &lsquoਤੇ ਡਾਕੂਮੈਂਟਰੀ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ। ਟੀਜ਼ਰ ਦੀ ਵੀਡੀਓ &lsquoਚ ਸਾਫ ਦੇਖਿਆ ਜਾ ਸਕਦਾ ਹੈ ਕਿ- ਹਨੀ ਸਿੰਘ ਕਹਿੰਦੇ ਹਨ- ਇਹ ਮੇਰੀ ਜ਼ਿੰਦਗੀ ਹੈ ਜੋ ਪ੍ਰਮਾਤਮਾ ਨੇ ਬਣਾਈ ਹੈ ਅਤੇ ਇਸ &lsquoਚ ਜੋ ਗਹਿਰਾਈ ਹੈ, ਜਿਸ ਨੇ ਅੱਜ ਮੈਨੂੰ ਆਪਣੀ ਖੁਦ ਦੀ ਯਾਦ ਦਿਵਾ ਦਿੱਤੀ, ਮੈਂ ਇਨ੍ਹਾਂ &lsquoਚੋਂ ਕੁਝ ਗੱਲਾਂ ਦੱਸੀਆਂ ਹਨ, ਗੁਲੱਕ ਤੋਖ ਦਿੱਤੀ ਮੈਂ ਆਪਣੀ। ਆਦਤ ਛੱਡ ਦਿੱਤੀ ਹੈ ਮੈਂ ਆਪਣੀ, ਨਾ ਬੋਲਣਾ ਹੁਣ ਹਨੀ ਬਿਮਾਰ ਹੈ, ਮੇਰੀ ਡਾਕੂਮੈਂਟਰੀ ਤਿਆਰ ਹੈ, ਹੋਣਗੀ ਕੁਝ ਟ੍ਰਿਕਸ, ਜਲਦੀ ਹੀ Netflix &lsquoਤੇ ਆ ਰਿਹਾ ਹਾਂ।

ਇਸ ਦੇ ਨਾਲ ਹੀ ਵੀਡੀਓ &lsquoਚ ਹਨੀ ਸਿੰਘ ਦੇ ਕਲੋਜ਼ ਸ਼ਾਟਸ ਤੇ ਉਨ੍ਹਾਂ ਦੇ ਲਾਈਵ ਕੰਸਰਟ ਅਤੇ ਐਵਾਰਡਸ ਦੇ ਸੀਨ ਸ਼ਾਮਲ ਕੀਤੇ ਗਏ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਡਾਕੂਮੈਂਟਰੀ ਉਸ ਦੇ ਜੀਵਨ ਦੇ ਕਈ ਅਣਛੂਹੇ ਪਹਿਲੂਆਂ &lsquoਤੇ ਰੌਸ਼ਨੀ ਪਾਵੇਗੀ।

ਇਸ ਦੇ ਨਾਲ ਹੀ &lsquoਯੋ ਯੋ ਹਨੀ ਸਿੰਘ&rsquo &lsquoਤੇ ਬਣ ਰਹੀ ਡਾਕੂਮੈਂਟਰੀ ਮੋਜੇਜ ਸਿੰਘ ਲੈ ਕੇ ਆ ਰਹੇ ਹਨ। ਨਿਰਦੇਸ਼ਕ ਨੇ ਆਪਣੇ ਸੋਸ਼ਲ ਮੀਡੀਆ &lsquoਤੇ ਕਿਹਾ ਹੈ ਕਿ- ਤਿਆਰ ਰਹੋ ਸਾਡੇ ਪਸੰਦੀਦਾ ਦੇਸੀ ਕਲਾਕਾਰ ਤੁਹਾਨੂੰ ਹਿਪਨੋਟਾਈਜ਼ ਕਰਨ ਆ ਰਹੇ ਹਨ, ਯੋ ਯੋ ਹਨੀ ਸਿੰਘ ਦੀ ਡਾਕੂਮੈਂਟਰੀ ਜਲਦੀ ਹੀ ਨੈੱਟਫਲਿਕਸ &lsquoਤੇ ਆ ਰਹੀ ਹੈ।