image caption:

ਮੇਰੀ ਜ਼ਿੰਦਗੀ ਦਾ ਮਕਸਦ ਸਲਮਾਨ ਖਾਨ ਨੂੰ ਮਾਰਨਾ : ਗੈਂਗਸਟਰ ਲਾਰੈਂਸ ਬਿਸ਼ਨੋਈ

 ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਇੰਟਰਵਿਊ ਦੇਖਣ ਨੂੰ ਮਿਲਿਆ ਹੈ। ਜਿਸ 'ਚ ਬਿਸ਼ਨੋਈ ਨੇ ਪਹਿਲੇ ਇੰਟਰਵਿਊ ਵਾਂਗ ਇਸ 'ਚ ਵੀ ਕਈ ਵੱਡੇ ਖੁਲਾਸੇ ਕੀਤੇ ਹਨ। ਤਾਜ਼ਾ ਇੰਟਰਵਿਊ 'ਚ ਬਿਸ਼ਨੋਈ ਨੇ ਕਿਹਾ ਕਿ ਅਸੀਂ ਮੂਸੇਵਾਲਾ ਦੇ ਪਿਤਾ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ। ਜੋ ਵੀ ਚਿੱਠੀ ਲਿਖੀ ਹੈ, ਸਾਡੇ ਕਿਸੇ ਮੁੰਡੇ ਨੇ ਨਹੀਂ ਲਿਖੀ।

ਸਲਮਾਨ ਖਾਨ ਬਾਰੇ ਗੈਂਗਸਟਰ ਨੇ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਪਵੇਗੀ। ਉਸ ਨੂੰ ਬੀਕਾਨੇਰ ਵਿਚ ਸਾਡੇ ਮੰਦਰ ਵਿਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਫਿਲਹਾਲ ਮੈਂ ਗੁੰਡਾ ਨਹੀਂ ਹਾਂ, ਪਰ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣਾਂਗਾ। ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਜੇਕਰ ਸੁਰੱਖਿਆ ਹਟਾਈ ਗਈ ਤਾਂ ਮੈਂ ਸਲਮਾਨ ਖਾਨ ਨੂੰ ਮਾਰ ਦੇਵਾਂਗਾ।

ਬਿਸ਼ਨੋਈ ਨੇ ਕਿਹਾ ਕਿ ਉਹ 4-5 ਸਾਲਾਂ ਤੋਂ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ। ਜੇਕਰ ਉਹ (ਸਲਮਾਨ ਖਾਨ) ਮਾਫੀ ਮੰਗਦੇ ਹਨ ਤਾਂ ਮਾਮਲਾ ਖਤਮ ਹੋ ਜਾਵੇਗਾ। ਸਲਮਾਨ ਹੰਕਾਰੀ ਹੈ, ਮੂਸੇਵਾਲਾ ਵੀ ਅਜਿਹਾ ਹੀ ਸੀ। ਸਲਮਾਨ ਖਾਨ ਦੀ ਹਉਮੈ ਰਾਵਣ ਤੋਂ ਵੀ ਵੱਡੀ ਹੈ। ਉਨ੍ਹਾਂ ਨੇ ਮੁੰਬਈ ਪੁਲਸ ਦੇ ਜ਼ਰੀਏ ਸਲਮਾਨ ਖਾਨ ਨੂੰ ਆਪਣਾ ਸੰਦੇਸ਼ ਪਹੁੰਚਾਇਆ ਸੀ। ਕਈ ਗਾਇਕਾਂ ਨਾਲ ਜੁੜੇ ਹੋਣ &lsquoਤੇ ਬਿਸ਼ਨੋਈ ਨੇ ਕਿਹਾ ਕਿ ਮੈਂ ਕਾਲਜ ਦੌਰਾਨ ਮਨਕੀਰਤ ਔਲਖ ਨੂੰ ਇਕ-ਦੋ ਵਾਰ ਹੀ ਮਿਲਿਆ ਸੀ।