image caption:

25 ਮਾਰਚ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਸਿੱਖਿਆ ਮੰਤਰੀ ਬੈਂਸ ਤੇ IPS ਜੋਤੀ ਯਾਦਵ : ਸੂਤਰ

 ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਆਈਪੀਐੱਸ ਅਧਿਕਾਰੀ ਜੋਤੀ ਯਾਦਵ 25 ਮਾਰਚ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦਾ ਆਨੰਦ ਕਾਰਜ ਨੰਗਲ ਦੇ ਗੁਰਦੁਆਰਾ ਸਾਹਿਬ ਵਿਚ ਹੋਵੇਗਾ।

ਦੱਸ ਦੇਈਏ ਕਿ ਜੋਤੀ ਯਾਦਵ ਭਾਰਤੀ ਪੁਲਿਸ ਸੇਵਾ ਦੀ 2019 ਬੈਚ ਦੀ ਅਧਿਕਾਰੀ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਗੁਰੂਗ੍ਰਾਮ ਵਿਚ ਰਹਿੰਦਾ ਹੈ। ਜੋਤੀ ਯਾਦਵ ਇਸ ਸਮੇਂ ਮਾਨਸਾ ਵਿਚ ਐੱਸਪੀ ਹੈੱਡਕੁਆਰਟਰ ਹਨ। ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ। ਉਹ ਪੰਜਾਬ ਸਰਕਾਰ ਵਿਚ ਸਿੱਖਿਆ ਮੰਤਰੀ ਹਨ। 31 ਸਾਲਾ ਬੈਂਸ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਨ। ਬੈਂਸ ਨੇ ਚੋਣਾਂ ਵਿਚ ਵਿਧਾਨ ਸਭਾ ਦੇ ਸਪੀਕਰ ਰਹੇ ਰਾਣਾ ਕੇਪੀ ਸਿੰਘ ਨੂੰ 45,780 ਵੋਟਾਂ ਨਾਲ ਹਰਾਇਆ ਸੀ। ਪੇਸ਼ੇ ਤੋਂ ਵਕੀਲ ਬੈਂਸ ਨੇ ਬੀਏ ਐੱਲਐੱਲਬੀ (ਆਨਰਸ) ਕੀਤਾ ਹੈ।

ਸਿੱਖਿਆ ਮੰਤਰੀ ਬੈਂਸ ਦੇ ਵਿਆਹ ਵਿਚ ਕਈ ਸਿਆਸੀ ਹਸਤੀਆਂ ਸ਼ਾਮਲ ਹੋਣਗੀਆਂ। ਇਸ ਵਿਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦਾ ਪਰਿਵਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਦਿੱਲੀ ਤੇ ਪੰਜਾਬ ਦੇ ਦੂਜੇ ਕਈ ਮੰਤਰੀ ਵੀ ਵਿਆਹ ਵਿਚ ਪਹੁੰਚਣਗੇ।

ਹਰਜੋਤ ਬੈਂਸ ਤੇ ਆਈਪੀਐੱਸ ਅਧਿਕਾਰੀ ਦੋਵੇਂ ਹੀ ਸੋਸ਼ਲ ਮੀਡੀਆ &lsquoਤੇ ਖਾਸੇ ਐਕਟਿਵ ਰਹਿੰਦੇ ਹਨ। ਹਰਜੋਤ ਸਿੰਘ ਦੇ ਇੰਸਟਾਗ੍ਰਾਮ &lsquoਤੇ 71,000 ਤੋਂ ਵੱਧ ਫਾਲੋਅਰਸ ਹਨ ਤਾਂ ਟਵਿੱਟਰ &lsquoਤੇ ਉਨ੍ਹਾਂ ਨੂੰ 76,000 ਤੋਂ ਵੱਧ ਲੋਕ ਫਾਲੋ ਕਰਦੇ ਹਨ। ਮਾਨਸਾ ਐੱਸਪੀ ਜੋਤੀ ਯਾਦਵ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ &lsquoਤੇ 68,000 ਤੋਂ ਵੱਧ ਲੋਕ ਫਾਲੋ ਕਰਦੇ ਹਨ।