image caption:

ਕ੍ਰਿਕਟਰ ਹਰਭਜਨ ਸਿੰਘ ਦੇ ਨਾਂ ‘ਤੇ ਠੱਗੀ, ਇੰਸਟਾਗ੍ਰਾਮ ‘ਤੇ ਫਰਜ਼ੀ ਅਕਾਊਂਟ ਬਣਾ ਕੇ ਮੰਗੇ ਪੈਸੇ

 ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਦੇ ਨਾਮ &lsquoਤੇ ਠੱਗਾਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ &lsquoਤੇ ਹਰਭਜਨ ਸਿੰਘ ਭੱਜੀ ਦੇ ਨਾਂ &lsquoਤੇ ਫਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਠੱਗਾਂ ਵੱਲੋਂ ਇੰਸਟਾਗ੍ਰਾਮ &lsquoਤੇ ਭੱਜੀ ਦੇ ਨਾਂ &lsquoਤੇ ਅਕਾਊਂਟ ਬਣਾ ਕੇ ਆਡੀਓ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਲੋਕਾਂ ਨੂੰ ਸੰਧਾਂ ਰਹਿਣ ਲਈ ਕਿਹਾ ਹੈ।

ਇਸ ਫਰਜ਼ੀ ਅਕਾਊਂਟ ਮਾਮਲੇ ਦਾ ਪਤਾ ਲੱਗਦਿਆਂ ਹੀ ਹਰਭਜਨ ਸਿੰਘ ਨੇ ਸਖਤ ਨੋਟਿਸ ਲਿਆ ਹੈ। ਹਰਭਜਨ ਸਿੰਘ ਨੇ ਤੁਰੰਤ ਆਪਣੇ ਟਵਿੱਟਰ ਹੈਂਡਲ &lsquoਤੇ ਇੱਕ ਮੈਸੇਜ ਸਾਂਝਾ ਕੀਤਾ ਹੈ ਜਿਸ &lsquoਚ ਲਿਖਿਆ ਹੈ, &lsquoਫਰਜ਼ੀ ਖਾਤਿਆਂ ਤੋਂ ਸਾਵਧਾਨ ਰਹੋ, ਜੇਕਰ ਕੋਈ ਤੁਹਾਨੂੰ harbhajan3 ਤੋਂ ਮੈਸੇਜ ਕਰਦਾ ਹੈ ਅਤੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦਾ ਜਵਾਬ ਨਾ ਦਿਓ। ਉਹ ਤੁਹਾਡੇ ਤੋਂ ਪੈਸੇ ਮੰਗੇਗਾ ਅਤੇ ਇਹ ਫਰਜ਼ੀ ਖਾਤਾ ਹੈ।

ਇਸ ਦੇ ਨਾਲ ਹੀ ਹਰਭਜਨ ਨੇ ਆਪਣੇ ਟਵੀਟ ਦੇ ਅੰਤ &lsquoਚ ਲਿਖਿਆ ਹੈ ਕਿ ਇੰਸਟਾਗ੍ਰਾਮ &lsquoਤੇ ਇਹ ਅਕਾਊਂਟ ਉਨ੍ਹਾਂ ਦਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਸਿੰਘ ਭੱਜੀ ਨੇ ਇਸ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਸਬੰਧੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕੀਤੀ ਹੈ।