image caption:

ਪੰਜਾਬੀ ਨੌਜਵਾਨ ਨੇ 5 ਭਾਸ਼ਾਵਾਂ ‘ਚ ਗਾਇਆ ਗੀਤ ‘ਕੇਸਰੀਆ’, PM ਮੋਦੀ ਨੇ ਕੀਤੀ ਤਾਰੀਫ਼

 ਪੰਜਾਬੀ ਨੌਜਵਾਨ ਵੱਲੋਂ ਗਾਇਆ ਗੀਤ ਕੇਸਰੀਆ ਸੋਸ਼ਲ ਮੀਡੀਆ &lsquoਤੇ ਕਾਫੀ ਵਾਇਰਲ ਹੋ ਰਿਹਾ ਹੈ। ਸਨੇਹਦੀਪ ਸਿੰਘ ਨਾਮ ਦੇ ਪੰਜਾਬੀ ਗਾਇਕ ਨੇ ਇਸ ਗੀਤ ਨਾਲ ਵਿਭਿੰਨਤਾ ਨੂੰ ਏਕਤਾ ਵਿੱਚ ਜੋੜਿਆ ਹੈ। ਨੌਜਵਾਨ ਵੱਲੋਂ ਇਸ ਕੇਸਰੀਆ ਗੀਤ ਨੂੰ 5 ਭਾਸ਼ਾਵਾਂ ਵਿੱਚ ਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਸਨੇਹਦੀਪ ਦੀ ਪ੍ਰਤਿਭਾ ਦੀ ਤਾਰੀਫ ਕੀਤੀ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ &lsquoਤੇ ਇਸ ਗੀਤ ਦਾ ਵੀਡੀਓ ਵੀ ਸ਼ੇਅਰ ਕੀਤੀ ਹੈ। ਇਹ ਕੇਸਰੀਆ ਗੀਤ ਬਾਲੀਵੁੱਡ ਫ਼ਿਲਮ ਬ੍ਰਹਮਅਸਤਰ ਦਾ ਹੈ ਅਤੇ ਸਨੇਹਦੀਪ ਸਿੰਘ ਨੇ ਇਸ ਗੀਤ ਨੂੰ ਮਲਿਆਲਮ, ਤੇਲਗੂ, ਕੰਨੜ, ਤਾਮਿਲ ਅਤੇ ਹਿੰਦੀ ਭਾਸ਼ਾਵਾਂ &lsquoਚ ਗਾਇਆ ਹੈ। PM ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਤਿਭਾਸ਼ਾਲੀ ਸਨੇਹਦੀਪ ਦੀ ਇਹ ਸ਼ਾਨਦਾਰ ਗਾਇਕੀ ਵੇਖੀ। ਸੁਰੀਲੀ ਆਵਾਜ਼ ਤੋਂ ਇਲਾਵਾ ਇਹ &lsquoਏਕ ਭਾਰਤ ਸ੍ਰੇਸ਼ਠ ਭਾਰਤ&rsquo ਦੀ ਭਾਵਨਾ ਦਾ ਸ਼ਾਨਦਾਰ ਪ੍ਰਗਟਾਵਾ ਹੈ।