image caption:

ਬ੍ਰਿਟੇਨ ਮਗਰੋਂ ਹੁਣ ਨਿਊਜ਼ੀਲੈਂਡ ‘ਚ ਵੀ ਬੈਨ ਹੋਇਆ TikTok

 ਚਾਈਨੀਜ਼ ਸ਼ਾਰਟ ਵੀਡੀਓ ਐਪ TikTok ਦੀ ਮੁਸੀਬਤ ਘਾਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਸਭ ਤੋਂ ਪਹਿਲਾਂ 2020 ਵਿੱਚ ਭਾਰਤ ਵਿੱਚ ਡਾਟਾ ਪ੍ਰਾਈਵੇਸੀ ਨੂੰ ਲੈ ਕੇ TikTok ਨੂੰ ਬੈਨ ਕੀਤਾ ਗਿਆ। ਉਸ ਤੋਂ ਬਾਅਦ ਅਮਰੀਕਾ ਵਰਗੇ ਕਈ ਦੇਸ਼ਾਂ ਵਿੱਚ TikTok ਬੈਨ ਹੋਇਆ। ਹਾਲ ਹੀ ਵਿੱਚ ਬ੍ਰਿਟੇਨ ਨੇ ਵੀ ਡਾਟਾ ਪ੍ਰਾਈਵੇਸੀ ਨੂੰ ਲੈ ਕੇ TikTok &lsquoਤੇ ਬੈਨ ਲਗਾਇਆ ਹੈ ਤੇ ਹੁਣ ਨਿਊਜ਼ੀਲੈਂਡ ਨੇ ਸਾਂਸਦਾਂ ਤੇ ਦੇਸ਼ ਦੀ ਸੰਸਦ ਦੇ ਅੰਦਰ ਹੋਰ ਵਰਕਰਾਂ ਨੂੰ ਆਪਣੇ ਸਰਕਾਰੀ ਫੋਨ &lsquoਤੇ ਟਿਕਟਾਕ ਐਪ ਰੱਖਣ &lsquoਤੇ ਪਾਬੰਦੀ ਲਗਾਈ ਹੈ।

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ TikTok &lsquoਤੇ ਇਹ ਬੈਨ ਨਿਊਜ਼ੀਲੈਂਡ ਦਾ ਸੰਸਦੀ ਘੇਰੇ ਵਿੱਚ ਲਗਭਗ 500 ਲੋਕਾਂ &lsquoਤੇ ਹੀ ਲਾਗੂ ਹੋਵੇਗਾ, ਨਾ ਕਿ ਸਾਰੇ ਸਰਕਾਰੀ ਕਰਮਚਾਰੀਆਂ &lsquoਤੇ ਹਾਲਾਂਕਿ ਅਮਰੀਕਾ ਤੇ ਬ੍ਰਿਟੇਨ ਵਿੱਚ ਸਾਰੇ ਸਰਕਾਰੀ ਕਰਮਚਾਰੀਆਂ ਵੱਲੋਂ TikTok ਦੀ ਵਰਤੋਂ &lsquoਤੇ ਪਾਬੰਦੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਸ ਨੇ ਕਿਹਾ ਕਿ ਉਨ੍ਹਾਂ ਦੇ ਫੋਨ ਵਿੱਚ TikTok ਨਹੀਂ ਹੈ ਤੇ ਉਹ ਸੋਸ਼ਲ ਮੀਡੀਆ ਟ੍ਰੇਂਡਸ ਨੂੰ ਫਾਲੋ ਨਹੀਂ ਕਰਦੇ ਹਨ।

ਦੱਸ ਦੇਈਏ ਕਿ TikTok ਨੂੰ ਲੈ ਕੇ ਲੰਬੇ ਸਮੇਂ ਤੋਂ ਬਵਾਲ ਹੋ ਰਹੇ ਹਨ। FBI ਵਰਗੀਆਂ ਕਈ ਹੋਰ ਏਜੰਸੀਆਂ ਨੇ ਇਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਏਜੰਸੀਆਂ ਦਾ ਕਹਿਣਾ ਹੈ ਕਿ TikTok ਦੀ ਚੀਨੀ ਮੂਲ ਕੰਪਨੀ ByteDance, TikTok ਯੂਜ਼ਰਸ ਦਾ ਡਾਟਾ ਵਰਗੇ ਬ੍ਰਾਊਜ਼ਿੰਗ ਹਿਸਟਰੀ, ਲੋਕੇਸ਼ਨ ਤੇ ਬਾਇਓਮੈਟ੍ਰਿਕ ਆਈਡੀ ਨੂੰ ਚੀਨ ਦੀ ਸਰਕਾਰ ਦੇ ਨਾਲ ਸਾਂਝਾ ਕਰ ਸਕਦੀ ਹੈ।