image caption:

ਅਮਰੀਕਾ : ‘ਕਿਰਪਾਣ ਕਰਕੇ ਮੈਚ ‘ਚ ਨਹੀਂ ਮਿਲੀ ਐਂਟਰੀ’, ਸਿੱਖ ਨੇ ਲਾਇਆ ਧਾਰਮਿਕ ਭੇਦਭਾਵ ਦਾ ਦੋਸ਼

 ਅਮਰੀਕਾ ਦੇ ਕੈਲੀਫੋਰਨੀਆ ਵਿੱਚ ਧਾਰਮਿਕ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਬਾਸਕਟਬਾਲ ਮੈਚ ਵਿੱਚ ਇਸ ਲਈ ਐਂਟਰੀ ਨਹੀਂ ਮਿਲੀ ਕਿਉਂਕਿ ਉਸ ਨੇ ਕਿਰਪਾਨ ਪਹਿਨੀ ਹੋਈ ਸੀ।

ਮੈਚ ਵਿੱਚ ਐਂਟਰੀ ਨਾ ਮਿਲਣ ਤੋਂ ਬਾਅਦ ਪੀੜਤ ਨੇ ਸੋਸ਼ਲ ਮੀਡੀਆ &lsquoਤੇ ਆਪਣੀ ਆਪਬੀਤੀ ਸੁਣਾਈ। ਦਰਅਸਲ ਧਾਰਮਿਕ ਵਿਤਕਰੇ ਦੀ ਇਹ ਘਟਨਾ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਮੈਚ &lsquoਚ ਸਿੱਖ ਨੂੰ ਐਂਟਰੀ ਨਹੀਂ ਮਿਲਿਆ, ਇਹ ਮੈਚ ਨਾਰਥ ਅਮਰੀਕਨ ਬਾਸਕਟਬਾਲ ਲੀਗ NBA ਟੀਮ ਸੈਕਰਾਮੈਂਟੋ ਕਿੰਗਜ਼ ਦਾ ਸੀ।

ਮਨਦੀਪ ਸਿੰਘ ਨਾਂ ਦੇ ਬੰਦੇ ਨੇ ਟਵਿੱਟਰ &lsquoਤੇ ਇਸ ਘਟਨਾ ਨੂੰ ਧਾਰਮਿਕ ਭੇਦਭਾਵ ਨਾਲ ਜੁੜਿਆ ਦੱਸਿਆ ਤੇ ਦਾਅਵਾ ਕੀਤਾ ਕਿ ਉਸ ਨੂੰ ਕਿਰਪਾਣ ਕਰਕੇ ਐੰਟਰੀ ਨਹੀਂ ਦਿੱਤੀ ਗਈ। ਆਪਣਏ ਟਵੀਟ ਵਿੱਚ ਮਨਦੀਪ ਨੇ ਸਟੇਡੀਅਮ ਦੇ ਬਾਹਰ ਅਤੇ ਸਕਿਓਰਿਟੀ ਵਾਲੇ ਕਮਰੇ ਦੇ ਅੰਦਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆੰ। ਨਾਲ ਹੀ ਦਾਅਵਾ ਕੀਤਾ ਕਿ ਘਟਨਾ ਦੌਰਾਨ ਮੈਂ ਇਸ ਬਾਰੇ ਕਈ ਜ਼ਿੰਮੇਵਾਰ ਲੋਕਾਂ ਨੂੰ ਦੱਸਿਆ ਪਰ ਮਦਦ ਨਹੀਂ ਮਿਲੀ।

ਪੀੜਤ ਵਿਅਕਤੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਧਾਰਮਿਕ ਭੇਦਭਾਵ ਦਾ ਤਜਰਬਾ ਕਰਨਾ ਅਤੇ ਅੱਜ ਰਾਤ ਸੈਕ੍ਰਾਮੈਂਟੋ ਕਿੰਗਸ ਗੇਮ ਵਿੱਚ ਐੰਟਰੀ ਤੋਂ ਵਾਂਝੇ ਹੋਣਾ ਮੰਦਭਾਗਾ ਹੈ। ਮੈਨੂੰ ਮੇਰੇ ਕਿਰਪਾਣ ਕਰਕੇ ਨਹੀਂ ਜਾਣ ਦਿੱਤਾ। ਇਹ ਮੇਰੇ ਲਈ ਬਹੁਤ ਮੰਦਭਾਗਾ ਹੈ।

ਪੀੜਤ ਨੌਜਵਾਨ ਦੇ ਟਵੀਟ &lsquoਤੇ ਯੂਜ਼ਰਸ ਨੇ ਮਿੀਜੁਲੀ ਪ੍ਰਤੀਕਿਰਿਆ ਦਿਤੀ। ਇਸ ਵਿੱਚ ਕੁਝ ਲੋਕਾਂ ਨੇ ਕਿਹਾ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਸਾਰੇ ਸਟੇਡੀਅਮ ਦੇ ਆਪਣਏ ਨਿਯਮ ਹੁੰਦੇ ਹਨ। ਅਜਿਹੇ ਵਿੱਚ ਤੁਹਾਨੂੰ ਰੋਕਿਆ ਜਾਣਾ, ਧਾਰਮਿਕ ਭੇਦਭਾਵ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਹੈ। ਦੂਜੇ ਪਾਸੇ, ਕੁਝ ਯੂਜ਼ਰਸ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ।