image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੰਜਾਬ ਵਿੱਚ ਸੱਭਿਅਤਾ ਨਿਘਰੀ ਕਿਉਂ, ਮੁੰਡੇ ਤਾਂ ਗਾਈ ਜਾਂਦੇ ਪਰ ਨਾਲ ਕੁੜੀਆਂ ਨੂੰ ਕਚੱਜੇ ਢੰਗਾਂ ਨਾਲ ਘੁਮਾਉ

ਹਾਸ਼ਮ ਦੇਖ ਯਕੀਨ ਸੱਸੀ ਦਾ ਸਿਦਕੋ ਮੂਲ ਨਾ ਹਾਰੇ
ਬਾਲੂ ਰੇਤ ਤਪੇ ਵਿੱਚ ਥਲਦੇ, ਜਿਉਂ ਜੋ ਭੁੁੰਨਣ ਭਨਿਆਰੇ
ਸੂਰਜ ਭੱਜ ਵੜ੍ਹਿਆ ਵਿੱਚ ਬਦਲੀਂ ਡਰਦਾ, ਲਿਸ਼ਕ ਨਾ ਮਾਰੇ
ਪੰਜਾਬ ਟਾਈਮਜ਼ :- ਪੰਜਾਬ ਸਮਾਂ
ਸੱਚੀਂ ਸਿਦਕੋ ਨਹੀਂ ਹਾਰਦੇ ਮੰਨਣਾ ਪਵੇਗਾ, ਮਹਾਂਮਾਰੀ ਭੀ ਆਈ ਪਰ ਮਜ਼ਾਲ ਹੈ ਧਰਨੇ ਚੁੱਕਣ, ਕਪਤਾਨ ਸਾਹਬ ਨੇ ਐਸੀ ਭਿੱਤੀ ਦਿੱਤੀ ਕਿ ਜਾ ਕੇ ਬਾਰਡਰਾਂ ਤੇ ਬੈਠੋ ਚੰਗਾ ਖੌਰੂ ਪਾਇਆ, ਸਾਰੇ ਦੇਸ਼ ਵਿੱਚ ਹੀ ਆਖਰ ਹਿੰਡ ਜੀ ਅਸੀਂ ਫਤਹਿ ਪਾਈ, ਮੋਦੀ ਸਰਕਾਰ ਨੇ ਡੰਡ ਬੈਠਕਾਂ ਕਢਾਈਆਂ, ਅੰਤ ਕਹਿੰਦੇ ਕਾਨੂੰਨ ਵਾਪਸ, ਕਾਨੂੰਨ ਤਾਂ ਲਾਗੂ ਨਹੀਂ ਸੀ ਕੀਤੇ, ਹੁਣ ਉਹੀ ਮੰਗਾਂ ਫੇਰ ਲੈ ਕੇ ਦਿੱਲੀ 31 ਯੂਨੀਅਨਾਂ  ਵਿੱਚੋਂ ਪੰਜ ਬਾਕੀ ਫੇਰ ਅੱਡੋ ਅੱਡ, ਪੰਜਾਬ ਵਿੱਚ ਸੁਖਰਾਜ ਸਿੰਘ ਦਾ ਹੀ ਮੋਰਚਾ ਹੁਣ ਕੌਮ ਦਾ ਇਨਸਾਫ, ਕੌਮ ਭਾਵੇਂ ਨਾਲ ਹੈ ਜਾਂ ਨਹੀਂ ਆਪਣੇ ਹਾਰ ਤਾਂ ਪੁਆ ਲੈਣ, ਕਾਗਜ਼ੀ ਬਾਪੂ ਦੀ ਭੱਲ ਨਾਲ ਦੇ ਭੀ ਟਰੱਕਾਂ ਤੇ ਚੜ੍ਹਕੇ ਜਲੂਸ ਦਿਖਾ ਲੈਣ, ਮੰਗਾਂ ਭੀ ਕਈ ਮਿਲਾ ਲਈਆਂ, ਉਥੇ ਕੋਈ ਲੋਕ ਲਹਿਰ ਦਾ ਆਗੂ ਬਲਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਦੀ ਖਬਰ ਛੇੜ ਬੈਠਾ, ਅਜਨਾਲੇ ਵਿੱਚ ਗੁਰੂ ਗ੍ਰੰਥ ਆੜ ਆਖ ਨਿੰਦਕੇ, ਭਾਵੇਂ ਅੰਮ੍ਰਿਤਪਾਲ ਸਿੰਘ ਦੀ ਤਾਂ ਗੁਰੂ ਗ੍ਰੰਥ ਦੀ ਤਾਂ ਵਹੀਰਾਂ ਵਿੱਚ ਹੀ ਭੀ ਢਾਲ ਹੀ ਸੀ,  ਅੰਮ੍ਰਿਤਪਾਲ ਸਿੰਘ ਦੇ ਸਾਥੀ, ਨਿਹੰਗ ਬੜ੍ਹਾ ਭੜਕੇ ਕਹਿੰਦੇ ਕੌਣ ਹੁੰਦਾ ਹੈ ਲੋਕ-ਲਹਿਰ ਵਾਲਾ, ਮੂੰਹ ਕਾਲਾ ਕਰਕੇ ਮੋਰਚੇ ਦੇ ਦੁਆਲੇ ਘੁੰਮਾਮਾਂਗੇ ਜੇ ਅੰਮ੍ਰਿਤਪਾਲ ਦੇ ਵਿਰੁੱਧ ਬੋਲਿਆ, ਯਾਨੀ ਕਿ ਸਿੱਖ ਸਿਦਕ ਵਿਅਕਤੀਗਤ ਪ੍ਰਥਾ ਤੇ ਉਘੜਦਾ ਹੈ, ਸਰਕਾਰਾਂ ਤੋਂ ਤਾਂ ਇਨਸਾਫ ਮੰਗੋ, ਆਪ ਵਿਰੋਧੀਆਂ ਦੇ ਮੂੰਹ ਕਾਲੇ ਕਰੋ, ਅਸੀਂ ਜੀ ਨਿਹੰਗ ਹੁੰਦੇ ਹਾਂ ਸਮਝੇ ! ਰਾਜਾ ਰਾਜ ਸਿੰਘ ਕੜਕਦਾ ਹੈ ਕਿ ਬਾਦਲਾਂ ਨੂੰ ਚੁੱਕ ਕੇ ਅੰਦਰ ਸਿੱਟੋ, ਸਭ ਛਾਈ ਮਾਈ ਹੋ ਜਾਣਗੇ ਜੇਕਰ ਬਾਦਲ ਅੰਦਰ ਕਰ ਦਿੱਤੇ ਜਾਣ, ਬੇਅਦਬੀ ਮਿੱਟ ਜੂ ਗੋਲੀ ਨਾਲ ਮਰੇ ਜੀਵਤ ਤੇ ਧਰਨੇ ਲੁਆਉਣੇ ਸ਼ਾਂਤ, ਦਿਸਦਾ ਇਹ ਹੈ ਕਿ ਪੰਜਾਬ ਵਿੱਚ ਇਸ ਵੇਲੇ ਜੋ ਭੀ ਭੈਰਮੀ ਹੈ ਸਭ ਕਾਂਗਰਸ ਦੀ, ਅਸੀਂ ਸਰਕਾਰਾਂ ਦੀਆਂ ਤਾਂ ਮੰਜੇ ਮੰਜੀਆਂ ਫਰੋਲਦੇ ਹਾਂ, ਆਪਣੀ ਪੀੜੀ ਭੀ ਨਹੀਂ ਦਿਸਦੀ, ਯੂਨੀਵਰਸਿਟੀ ਭਾਂਬੜ ਟੀਚਰ ਟ੍ਰੇਨਿੰਗ ਪਰਚਾ ਲੀਕ ਆਦਿ ਭਾਂਪਦਾ ਹੈ ਕਿ ਸਰਕਾਰ ਜਾਣ ਬੁੱੁਝ ਕੇ ਇਹ ਉਸਕਲ ਕਰਵਾਉਂਦੀ ਹੈ ਫੇਰ ਇਕ ਦੋ ਨੂੰ ਸਜ਼ਾ ਦੇ ਕੇ ਵਾਹ ਵਾਹ ਖੱਟਦੀ ਹੈ, ਦੇਖੋ ਕਿਵੇਂ ਰਾਜਸਥਾਨ ਵਿੱਚ ਜਾ ਕੇ ਭਗਵੰਤ ਮਾਨ ਹੁੱਭਦਾ ਹੈ ਕਿ ਅਸੀਂ ਤਾਂ ਦੋ ਪ੍ਰੋਫੈਸਰ ਹਟਾ ਤੇ, ਭਲਾ ਇਹਦਾ ਉਥੇ ਕੀ ਸਰੋਕਾਰ ਸੀ, ਸਭ ਪਟਾਰੀ ਸੱਪਾਂ ਦੀ ਹੈ, ਲੋਕੀ ਧਰਨੇ ਲਾ ਕੇ ਸਰਕਾਰ ਨੂੰ ਕਹਿੰਦੇ ਜੀ ਸਾਡੇ ਨਾਲ ਧੋਖਾ ਕੀਤਾ, ਭਾਈ ਤੁਸੀਂ ਭੀ ਤਾਂ ਲਾਲਚ ਪਾਰਟੀਆਂ ਨਾਲ ਧੋਖੇ ਹੀ ਕੀਤੇ, ਮੈਂ ਇਕ ਪੁਰਾਣੇ ਬੰਦ ਹੋਏ ਚੈਨਲ ਸੁਣਿਆ ਜੀ ਪ੍ਰਕਾਸ਼ ਸਿੰਘ ਬਾਦਲ ਸ਼ਖਸ਼ੀਅਤ, ਹਰ ਇਕ ਨੂੰ ਕੋਲ ਬਠਾ ਕੇ ਕਾਕਾ ਤੇਰੇ ਪਿਤਾ ਸਾਡੇ ਨਾਲ ਹੁੰਦੇ ਸੀ, ਮੈਂ ਤੁਹਾਡੇ ਘਰ ਚਾਰ ਦਿਨ ਰਿਹਾ ਸੀ, ਤੂੰ ਤਾਂ ਨਿੱਕਾ ਸੀ, ਖੇਡਦਾ ਸੀ, ਦੂਜੇ ਨੂੰ ਪੁੱਤਰ ਤੂੰ ਤਾਂ ਹਾਲੇ ਜਨਮਿਆਂ ਭੀ ਨਹੀਂ ਸੀ ਆਦਿ, ਤਾਰੀਫਾਂ ਕੀਤੀਆਂ, ਪਰ ਭਾਈ ਆਹ ਗੱਲਾਂ ਦਾ ਰੇੜ੍ਹੀ, ਰਿਕਸ਼ੇ, ਟੈਂਪੂ ਤੇ ਝੋਨਾ ਬੀਜਣਿਆਂ ਨੂੰ ਕੀ ਪਤਾ ? ਉਹ ਤਾਂ ਆਪ ਹੀ ਆਪ ਨੇ, ਪੰਜਾਬੀ ਮੋਰਚੇ ਤੇ ਧਰਨੇ ਭੀ ਕੇਵਲ ਬਾਦਲਾਂ ਵਿਰੁੱਧ, ਜਿਹੜਾ ਪਰਿਵਾਰ ਧੜੇ ਚੜ੍ਹ ਜਾਵੇ ਕਦੇ ਨੀ ਸੁਖੀ ਵੱਸਦਾ, ਇਹੀ ਹਾਲ ਸੂਬੇ ਦਾ ਹੈ ਕੋਈ ਦੇਸੀ ਹੈ ਜਾਂ ਵਿਦੇਸ਼ੀ ਮੇਰੀ ਅਮਰੀਕਾ ਤੋਂ ਸਹੇਲੀ ਟੈਲੀਫੂਨ ਕਰਦੀ ਹੈ ਚੱਲ ਪੰਜਾਬ ਚੱਲੀਏ, ਤੀਜੀ ਸਖੀ ਕੋਲ ਚੰਡੀਗੜ੍ਹ ਰਹਾਂਗੀਆਂ, ਕੱਠੀਆਂ ਰਹਿ ਕੇ ਦੇਖੀਏ ਮੈਂ ਹੱਸ ਕੇ ਕਿਹਾ ਚੰਡੀਗੜ੍ਹ ਤਾਂ ਆਪਾਂ ਸਵੇਰੇ ਹੀ ਮੁਹਾਲੀ ਮੋਰਚੇ ਤੇ ਜਾ ਕੇ ਸੱਤੇ ਦਿਨ ਕਈ ਤਰ੍ਹਾਂ ਦੇ ਲੰਗਰ ਛਕਾਂਗੀਆਂ, ਹਰ ਰੋਜ਼ ਨਵਾਂ ਤਾਜ਼ਾ ਭਾਂਤ ਭਾਂਤ ਦਾ ਨਿਤਾ ਪ੍ਰਤੀ ਵੱਖਰਾ, ਨਿਤਾ ਪ੍ਰਤੀ ਤੋਂ ਯਾਦ ਦੱਸਦੀ ਹਾਂ ਇਕ ਚੈਨਲ &lsquoਤੇ ਗ੍ਰੰਥੀ ਕਹਿੰਦਾ ਹੁੰਦਾ ਹੈ, ਜੀ ਨਿਤਾ ਪ੍ਰਤੀ ਹਰ ਰੋਜ਼ ਗੁਰੂ ਗ੍ਰੰਥ ਹਜ਼ੂਰੀ ਵਿੱਚ ਪਾਠ ਹੁੰਦਾ ਹੈ, ਗੁਰਮੁਖ ਨੂੰ ਇਹ ਨਹੀਂ ਪਤਾ ਕਿ ਨਿਤਾ ਪ੍ਰਤੀ ਯਾਨੀ ਨਿੱਤ ਹਰ ਰੋਜ਼ ਹੀ ਹੁੰਦਾ ਹੈ, ਬੱਸ ਕਿੱਤਾ ਹੈ ਸੌਖਾ ਹੈ ਪੈਸੇ ਚੋਖੇ ਨਫਾ ਨੁਕਸਾਨ ਸੰਗਤਾਂ ਦਾ, ਧੂੰਆਂ ਧਾੜ ਮੰਗਣ ਲੱਗ ਜਾਣਗੇ ਜੀ ਭਰੋ ਡੈਬਿਟ, ਪਰਿਵਾਰਾਂ ਦੇ ਰੁਜ਼ਗਾਰ ਪ੍ਰਭਾਵਤ ਹੋ ਜਾਣਗੇ, ਭਲਾ ਵਪਾਰ ਲੋਕਾਂ ਤੋਂ ਮੰਗ ਕੇ ਚਲਾਉਣੇ ਨੇ ਸਿਆਸੀ ਆਪਣੇ ਪਿੜ ਬੰਨ ਰਹੇ ਹਨ ਇਹ ਚੈਨਲ ਲੋਕ ਦੁਬੋਲਣ &lsquoਤੇ, ਸੇਵਾ ਹੈ, ਅਨੰਦ ਪ੍ਰਸੰਨ ਹਨ ਲੋਕ ਦਸਵੰਧ ਦੇ ਦੇ ਕੇ ਕਿਹੜਾ ਕੋਲੋਂ ਦੇਣੇ ਨੇ ਪੈਨਸ਼ਨ ਭੱਤੇ ਨਹੀਂ ਤਾਂ ਹੋਰ ਮੰਗ ਖੜੀ ਕਰ ਲਵਾਂਗੇ ਵਿਦੇਸ਼ੀ ਪੁਰਾਣੇ ਬੁੜੇ੍ਹ ਕੁਝ ਵਪਾਰੀ ਖਿਡਾਰੀ ਆਦਿ ਜੱਖਣਾ ਪੱਟਣ ਤੇ ਨੇ ਪੰਜਾਬ ਦੀ, ਕਲਾਕਾਰ, ਗਵੱਈਏ, ਖਾੜਾ ਮੱਠਾ ਪੈਂਦਾ ਦੇਖ ਮੋਰਚਿਆਂ ਤੇ ਜਾ ਵਾਹਿਗੁਰੂ ਜੀ ਕਾ ਖ਼ਾਲਸਾ ਬਣ ਜਾਂਦੇ ਨੇ, ਉਧਰ ਸਿੱਧੂ ਦੀਪ ਦੀ ਮੰਗੇਤਰ ਰੀਨਾ ਰਾਏ ਆ ਪਹੁੰਚੀ, ਉਹਦੇ ਭੀ ਅੰਮ੍ਰਿਤਪਾਲ ਨਾਲ ਮੱਤਭੇਦ, ਪਰਲੋ ਆਈ ਹੋਈ ਹੈ ਹਰ ਪਾਸੇ ।
ਨਵਾਂ ਮੁੱਦਾ : ਬੇਟੀ ਜਦੋਂ ਨਵੇਂ ਸਾਲ ਦੇ ਸਨੇਹੇ ਆਏ ਕਿ ਚੇਤ 14 ਨੂੰ ਸਿੱਖ ਨਵਾਂ ਸਾਲ ਚੜ੍ਹਿਆ ਏ, ਪੁੱਛਦੀ ਹੈ ਕਿ ਇਹ ਪਹਿਲਾਂ ਭੀ ਹੁੰਦਾ ਸੀ ਕਿ ਇਸ ਸਾਲ ਹੀ ਚੜ੍ਹਿਆ ਹੈ ? ਮੈਂ ਕਿਹਾ ਬੇਟਾ ਮੈਨੂੰ ਤਾਂ ਆਪ ਨੀ ਪਤਾ ਦੱਸਾਂ ਕੀ ? ਸਾਡੀ ਜੁਆਨੀ ਵੇਲੇ ਤਾਂ ਹੁਣ ਦਾ ਧਰਮ ਹੈ ਨਹੀਂ ਸੀ, ਹੁਣ ਤਾਂ ਪ੍ਰਚਾਰਕਾਂ ਦਾ ਤੇ ਵਾਹਹਿਯਾਤ ਬੋਲਣਿਆਂ ਦਾ ਧਰਮ ਤੇ ਗਲ੍ਹਬਾ ਹੈ, ਸ਼੍ਰੋਮਣੀ ਕਮੇਟੀ ਨੂੰ ਦੁਬੱਲੀ ਫਿਰਦੇ ਨੇ, ਉਥੇ ਭਰਤੀ ਹੀ ਗਿਆਨ ਰਹਿਤਾਂ ਦੀ ਹੈ, ਪਤਾ ਨਹੀਂ ਕਿਹੜੀਆਂ ਸ਼੍ਰੇਣੀਆਂ ਵਿੱਚੋਂ ਹਨ ਕਿਹੜੇ ਧਰਮ ਵਿੱਚੋਂ ਆ ਰਲੇ੍ਹ, ਆਹ ਚੈਨਲੀ ਬੀਨਾਂ ਭੀ ਭੱਤਿਆਂ &lsquoਤੇ ਪਲਣ ਵਾਲੇ, ਮੁਫ਼ਤ ਵਿੱਦਿਆ ਤੇ ਮੁਫ਼ਤ ਨੌਕਰੀਆਂ ਹੁਣ ਸਿੱਖ ਕੌਮ ਦੀ ਹੇਠੀ ਕਵਾਉਣ ਤੇ ਹਨ, ਭਾਂਤ ਭਾਂਤ ਦੀ ਲਕੜੀ ਮਚਾਈ ਜਾਂਦੇ ਨੇ ਪੰਜਾਬ ਕੋਈ ਹੋਰ ਮੁੱਦਾ ਨੀ ਬੱਸ ਜੀ ਪੁਰਾਣੀਆਂ ਸਰਕਾਰਾਂ ਨੇ ਯਾਨੀ ਬਾਦਲ, ਕਪਤਾਨ ਨੇ ਕੀਤਾ ਹੀ ਹੈ ਪੁੱਛੋ ਇਨ੍ਹਾਂ ਤੋਂ ਕਿ ਤੁਸੀਂ ਕੀ ਕੀਤਾ, ਸਿਮਰਨਜੀਤ ਸਿੰਘ ਮਾਨ ਨੇ ਚਾਲ੍ਹੀ ਸਾਲ ਊਧਮ ਮਚਾਈ ਰੱਖਿਆ ਪ੍ਰਾਪਤੀ ਕੀ ਹੈ ? ਹੁਣ ਆਹ ਮੋਰਚੀਆਂ ਨੇ ਕਿਸਾਨਾਂ ਨੇ ਪੰਜਾਬ ਨੂੰ ਦੁਸ਼ਮਣੀਆਂ ਹੱਥ ਦੇ ਧਰਿਆ ਤੇ ਆਪਸੀ ਟਕੇ ਟਕੇ ਦੇ ਬੰਦੇ ਉੱਠ ਕੇ ਜੀ ਇਨ੍ਹਾਂ ਪੁਰਾਣੇ ਰਾਜ ਕਰਨਿਆਂ ਨੂੰ ਸੱਥਾਂ ਵਿੱਚ ਨਾ ਵੜਨ ਦਿਉ, ਇਨ੍ਹਾਂ ਤੋਂ ਹਿਸਾਬ ਮੰਗੋ, ਨਾਲੇ ਦੇਖੋ ਸਥਾਂ ਵਿੱਚ ਇਨ੍ਹਾਂ ਦਾ ਕਿੰਨਾ ਕੁ ਹਿੱਸਾ ਹੈ ? 75 ਸਾਲਾਂ ਵਿੱਚ ਪੰਜਾਬ ਨੇ ਬੇਅੰਤ ਉੱਨਤੀ ਕੀਤੀ ਹੈ ਹੁਣ ਆਹ 84 ਲਹਿਰ ਭਿੰਡਰਾਂਵਾਲਾ ਦਾ ਨਉਂ ਲੈ ਕੇ ਮਾਨ ਤੋਂ ਚਿੱਠੀਆਂ ਲੈ ਕੇ ਵਿਦੇਸ਼ੀ ਵੱਸ ਕੇ ਪੰਜਾਬ ਖਾਲੀ ਤੇ ਝੂਠ ਬੋਲਕੇ ਜੀ ਮੁੰਡੇ ਤਾਂ ਲੱਖਾਂ ਮਾਰੇ ਅੰਕੜੇ ਦਿਖਾਉ ਨਾਲੇ ਮਰਦਮਸ਼ਮਾਰੀ ਤੋਂ ਲਿਸਟਾਂ ਲਉ ਤੇ ਪਾਸਪੋਰਟ ਬਣੇ ਗਿਣਤੀ ਕਰਵਾਉ, ਆਪੇ ਸੱਚਾਈ ਸਾਹਮਣੇ ਜਿਵੇਂ ਰੀਨਾ ਰਾਏ ਆਖਦੀ ਹੈ ਕਿ ਗੋਲੀ ਵੱਜੀ ਦੀ ਦੀਪ ਸਿੱਧੂ ਦੀ ਦੁਬਾਰਾ ਪੋਸਟਮਾਰਟਮ ਰਿਪੋਰਟ ਦਿਖਾਉ, ਜਦੋਂ ਕੌਮ ਰੱਬ ਨੂੰ ਘਢੱਬ ਦਸੇ ਤਾਂ ਬਾਲੀ ਕੋਈ ਨਹੀਂ, ਕੌਮੀ ਲੱਛਣ ਹਨ ਹੀ ਨਹੀਂ, ਹੁਣ ਬਾਪੂ ਸੂਰਤ ਸਿੰਘ ਦੀ ਕੋਈ ਕਥਾ ਨੀ ਜਾਣਕਾਰੀ ਸਾਂਝੀ ਕਰਾਂ ਮੇਰੇ ਮਾਤਾ ਤੇ ਦਾਦੀ ਮਾਂਜੀ ਬਾਬਾ ਫੂਲਾ ਸਿੰਘ ਦੀ ਸਮਾਧ ਜੋ ਪੇਸ਼ਾਵਰ ਨੇ ਨੌਸ਼ਿਹਰੇ (ਪਾਕਿਸਤਾਨ) ਤੇ ਸਥਿਤ ਹੈ ਦੇ ਦਰਸ਼ਨ ਕਰਕੇ ਆਏ ਦੱਸਦੇ ਹੁੰਦੇ ਸਨ ਕਿ ਉਥੇ ਕਿਸ਼ਤੀ ਵਿੱਚ ਜਾਣਾ ਪੈਂਦਾ ਅਤੇ ਉਥੇ ਭੱਠੀ ਹੁੰਦੀ ਸੀ ਜਿਥੋਂ ਸਭ ਦਾਣੇ ਭੁੰਨੇ ਲੈ ਕੇ ਜਾਂਦੇ ਸਨ, ਪਰ ਉਹ ਬਾਬਾ ਫੂਲਾ ਸਿੰਘ ਆਖਦੇ ਸਨ ਅਤੇ ਕੁਝ ਵਰੇ੍ਹ ਹੋਏ ਮੈਂ ਪਾਕਿਸਤਾਨੀ ਸਹੇਲੀ ਉਸ ਇਲਾਕੇ ਦੀ ਨੂੰ ਪੁੱੁਛਿਆ, ਉਹ ਕਹਿੰਦੀ ਬਾਬਾ ਫੂਲਾ ਸਿੰਘ ਦੀ ਸਮਾਧ ਹੀ ਆਖਦੇ ਹਨ, ਸੋ ਅਕਾਲੀ ਫੂਲਾ ਸਿੰਘ ਕਿਉਂ ਨੀ ਲਿਖਿਆ ? ਹੁਣ ਕੋਈ ਕਦੀ ਨਹੀਂ ਸੁਣਿਆ ਕਿ ਸਮਾਧ ਦੇਖਣ ਜਾਣਾ ਹੈ, ਗੁਰਧਾਮਾਂ ਦੀ ਹੀ ਯਾਤਰਾ ਦਾ ਵੇਰਵਾ ਸੁਣੀਦਾ ਹੈ । ਸ਼ਾਇਦ ਸਮਾਧ ਪ੍ਰਥਾ ਸਿੱਖ ਧਰਮ ਵਿੱਚ ਹੈ ਨਹੀਂ ਸੀ, ਭਾਵੇਂ ਹੁਣ ਤਾਂ ਯੂ।ਕੇ। ਵਿੱਚ ਦਲੀਪ ਸਿੰਘ ਦੀ ਸਮਾਧ ਪੂਜੀ ਜਾਂਦੀ ਹੈ ਤੇ ਬੁੱਤ ਭੀ ਲੱਗ ਗਏ । ਇਕ ਇੰਕਸ਼ਾਫ ਜੋ ਕੁਝ ਖਬਰਾਂ ਸੁਣਕੇ ਕਰਨਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪਿਤਾ ਦਾ ਬਾਰ ਬਾਰ ਕਹਿਣਾ ਕਿ ਫਲਾਣੇ ਬੰਦਿਆਂ ਨੂੰ ਸਰਕਾਰ ਕਿਉਂ ਨਹੀਂ ਫੜਦੀ ਤੇ ਹੁਣ ਤਾਂ ਨਉਂ ਭੀ ਨਸ਼ਰ ਕਰਤੇ, ਲੱਗਦਾ ਲੋਕਾਂ ਨੂੰ ਪੂਰੇ ਤੱਥਾਂ ਦੀ ਜਾਣਕਾਰੀ ਹੈ ਹੀ ਨਹੀਂ, ਬੜਾ ਕੁਝ ਲੁੱਕਿਆ ਹੈ, ਦੂਜੇ ਪਾਸੇ ਬੰਦੀ ਸਿੰਘਾਂ ਦਾ ਮਸਲਾ ਤਾਂ ਪੰਜਾਬ ਵਿੱਚ ਸਰਕਾਰ ਦਾ ਅੱਧਾ ਰਾਜ ਦਾ ਭਾਗ ਹੈ, ਹੋਰ ਕੋਈ ਪਹਿਲੂ ਮਹੱਤਵਪੂਰਵਕ ਹੈ ਨਹੀਂ ਜਾਂ ਬੱਸ ਬੇਅਦਬੀ, ਗੋਲੀ ਕਾਂਡ, ਸਜ਼ਾਵਾਂ, ਕੰਮਕਾਰ ਜਾਂ ਰੁਜ਼ਗਾਰ ਦੀ ਚਿੰਤਾ ਨਹੀਂ ਜਦੋਂ ਇਨ੍ਹਾਂ ਨੇ ਤਾਂ ਕੰਮ ਕਰਨੇ ਹੀ ਨਹੀਂ, ਆਹ ਦਲ ਖ਼ਾਲਸਾ ਦੇਖ ਲਵੋ ਇਹ ਦੁਨੀਆਂ ਦੇ ਵੀਹ ਦੇਸ਼ਾਂ ਨੂੰ ਮਿਲਣ ਨੂੰ ਫਿਰਦੇ ਨੇ 20 ਆਪ ਨਹੀਂ ਇਕੱਠੇ, ਭਾਂਤ ਭਾਂਤ ਦੇ ਨੁਕਤੇ ਘੜਦੇ ਨੇ ਵਿਹਲੜ ਹੋਰ ਕੀ ਕਰਨ, ਕੱਲ੍ਹ ਅਸੀਂ ਡੂੰਘੀ ਵਿਚਾਰ ਵਿੱਚ ਲੱਗ ਗਏ ਕਿ ਸਿੱਖ ਮਾਨਸਿਕਤਾ ਅਜਿਹੀ ਕਿਉਂ ਹੈ ? ਕਾਰਨ ਮੂਹਰੇ ਆਇਆ ਕਿ ਸਾਰਾ ਸਮਾਂ ਇਕੋ ਪ੍ਰਚਾਰ ਸੁਣਾਉ ਤੇ ਮਨੋਵਿਗਿਆਨ ਕਹਿੰਦਾ ਹੈ ਮਨ ਪ੍ਰਭਾਵਤ (ਮਣਞਧ ਸ਼ੲਥ, ਬੜਾਂਣਞ ੈਾਂਸ਼ੋ) ਬੱਸ ਆਹ ਹੈ ਮੂਲ ਕਾਰਨ ਅਸ਼ਾਂਤ, ਤਣਾਅ ਤੇ ਸੂਝਤਾ ਦੀ ਘਾਟ, ਲਾਈ ਲੱਗ, ਕੋਈ ਲੂਤੀ ਲਾਊ ਪਚਕਾਰੀ ਮਾਰਦਾ ਹੈ ਇਹ ਰੰਗ ਵਿੱਚ ਰੰਗੇ ਜਾਂਦੇ ਨੇ, ਦੀਪ ਪਿੱਛੋਂ ਅੰਮ੍ਰਿਤਪਾਲ, ਫੇਰ ਹੋਰ ਸਹੀ ਟਿਕਣ ਦਾ ਕੋਈ ਜਗਾੜ ਨਹੀਂ, ਲੋਕਾਂ ਨੂੰ ਭੀ ਕੋਈ ਗਮ ਨਹੀਂ ਧਰਨੇ ਜੀਊਂਦੇ ਨੇ, ਇਧਰ ਅੱਜ ਸਾਡੀ ਸਰਕਾਰ ਨੇ ਭੀ ਭੰਡਾਰਾ ਖੋਲ੍ਹ ਤਾ ਸਰਕਾਰੂ ਬਜਟ ਕਿਸੇ ਨੂੰ ਪੂਰੀ, ਕਿਸੇ ਨੂੰ ਪ੍ਰਸ਼ਾਦਾ, ਕਿਸੇ ਨੂੰ ਭਾਜੀ ਤੇ ਕਿਸੇ ਨੂੰ ਖਾਜਾ, ਚਲੋ ਮਾਲਕ ਦਾ ਸ਼ੁਕਰ ਕਰੀਏ ਦੋ ਡੰਗ ਦੀ ਰੋਟੀ ਸਭ ਨੂੰ ਦੇਵੇ, ਕਈ ਫੈਸਲੇ ਚੰਗੇ ਭੀ ਹਨ, ਇਕ ਨੁਕਤਾ ਸਾਂਝਾ ਕਰਾਂ ਕਿ ਟੋਨੀ ਬਲੇਅਰ ਨੇ ਟੋਰੀ ਨੀਤੀਆਂ ਅਪਣਾਈਆਂ ਤੇ ਟੋਰੀਆਂ ਨੇ ਸੁਧਾਰ ਕਰਕੇ ਰਲ੍ਹਾ ਮਿਲਾ ਕੇ ਲੇਬਰ ਦੀਆਂ ਨੀਤੀਆਂ ਲੈ ਆਂਦੀਆਂ, ਹੁਣ ਟੋਰੀ ਲੇਬਰ ਤੋਂ ਉੱਪਰ ।
ਕੁਝ ਮੁੱਦੇ ਹੁਣ ਪੰਜਾਬ ਵਿੱਚ ਇਸ ਵੇਲੇ ਭਾਰੂ ਹਨ, 20 ਦੇਸ਼ਾਂ ਦੇ ਦੂਤ ਅੰਮ੍ਰਿਤਸਰ ਤੇ ਸਾਡੇ ਦੂਤ ਕੀ ਕਹਿੰਦੇ ਨੇ ਵਿਤਕਰਾ ਤਾਂ ਮੰਨ ਲਵੋ ਦੱਸਣ ਵਿੱਚ ਹਰਜ ਨੀ, ਪਰ ਆਹ 40 ਸਾਲਾਂ ਤੋਂ ਰੌਲ੍ਹਾ ਪਾਊ ਧੜਾ, ਬੇਅਦਬੀ ਦਾ ਗੌਗਾ ਦੂਜੇ ਦੇਸ਼ਾਂ ਕੋਲ ਰੱਖ, ਧਰਮ-ਇਸ਼ਤ ਦੀ ਹੇਠੀ ਕਰਕੇ ਉਨ੍ਹਾਂ ਨੂੰ ਦੱਸਦਾ ਹੈ ਕਿ ਸਾਡੇ ਸੂਬੇ ਵਿੱਚ ਧਰਮ ਦਾ ਹਾਲ ਦੇਖੋ, ਉਨ੍ਹਾਂ ਤੋਂ ਬੇਅਦਬੀ ਦਾ ਇਨਸਾਫ ਮੰਗ ਕੇ ਹੀਣਤ, ਦੂਜਾ ਪੰਜਾਬ ਵਿੱਚ ਸੱਭਿਅਤਾ ਨਿਘਰੀ ਕਿਉਂ, ਮੁੰਡੇ ਤਾਂ ਗਾਈ ਜਾਂਦੇ ਪਰ ਨਾਲ ਕੁੜੀਆਂ ਨੂੰ ਕਚੱਜੇ ਢੰਗਾਂ ਨਾਲ ਘੁਮਾਉ, ਹੁਣ ਗੈਂਗਸਟਰਾਂ ਦੇ ਉਧਾਲੇ ਹੋਏ ਫਿਰਦੇ ਨੇ, ਕੀ ਗਵੱਈਆਂ ਦੇ ਸਿਆਸੀਆਂ ਦੇ ਗੈਂਗਸਟਰ ਪਾਲੇ ਨੀ ਪਹਿਲਾਂ ਗਾਉਣ ਵਾਲਿਆਂ ਦੇ ਕੰਨ ਤੱਤੇ ਕਰੋ, ਬਾਰਡਰਾਂ ਤੇ ਹੁਣ ਧਰਨਿਆਂ ਵਿੱਚ ਜਾ ਵੜ੍ਹਦੇ ਨੇ ਪ੍ਰਭਤਾ ਲਈ, ਕਿਉਂ ਸਟੇਜ ਤੇ ਜਿਥੇ ਗੁਰੂ ਗ੍ਰੰਥ ਬਿਰਾਜਮਾਨ ਇਹ ਜਾ ਜਾ ਕੇ ਗਾ ਕੇ ਆਉਣ, ਹੋਰ ਬੁਲਾਰੇ ਮੁੱਕ ਗਏ, ਉਧਰ ਹਰ ਰੋਜ਼ ਹੀ ਨਗਰ ਕੀਰਤਨ, ਬੇਰੁਜ਼ਗਾਰੀ, ਤਮਾਸ਼ਬੀਨੀ ਅਣਉੱਚਿਤ ਅਨਸਰ, ਕੀ ਪਹਿਲਾਂ ਲੋਕੀ ਧਰਮੀ ਨਹੀਂ ਸਨ, ਹੁਣੇ ਹੀ ਨਵਾਂ ਸਿੱਖੀ ਦਾ ਚਾਅ ਚੜ੍ਹਿਆ ਹੈ, ਭਾਗੀ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਭੀ ਹੈ, ਅੱਜ ਚੈਨਲਾਂ &lsquoਤੇ ਕਾਂਗਰਸੀ ਨੁਮਾ ਪ੍ਰਸਾਰੀ ਕਹਿੰਦੇ ਜੀ ਅਕਾਲ ਤਖ਼ਤ ਦੇ ਜਥੇਦਾਰ ਨੇ ਆਖ ਤਾ ਸ਼੍ਰੋਮਣੀ ਅਕਾਲੀ ਦਲ ਮਜ਼ਦੂਰ, ਕਾਮਿਆਂ ਦੀ ਪਾਰਟੀ ਸੀ, ਹੁਣ ਸਰਮਾਏਦਾਰਾਂ ਦੀ ਬਣਗੀ, ਜਥੇਦਾਰ ਦਾ ਭੀ ਗਲਤ ਹੈ, ਸਮੇਂ ਸਦੀ ਟੱਪ ਗਏ, ਕੀ ਤੁਸੀਂ ਪੁਰਾਣੇ ਗਰੀਬੀਦਾਵੇ ਹੀ ਰਹਿ ਰਹੇ ਹੋ ? ਕੀ ਚੈਨਲਾਂ ਦੀ ਤਰ੍ਹਾਂ ਮੰਗਤੇ ਬਣ ਜਾਣ ਅਕਾਲੀ, ਮੈਂ ਸਮਾਂ ਜਾਣਦੀ ਹਾਂ ਜਦੋਂ ਅਸੀਂ ਪੌਂਡ, ਪੰਜ ਇਕੱਤਰ ਕਰਕੇ ਹਮਾਇਤ ਕਰਦੇ ਸੀ, ਗੁਰਦੁਆਰੇ ਮਦਦ ਕਰਦੇ ਹੁੰਦੇ ਸੀ, ਹੁਣ ਗੁਰਦੁਆਰੇ ਬਾਰਡਰਾਂ, ਧਰਨਿਆਂ ਦੀ ਤਾਂ ਸਹਾਇਤਾ ਕਰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਿੰਦਕ, ਕੀ ਕਾਂਗਰਸ ਨੂੰ ਬਿਰਲੇ ਟਾਟੇ ਭਾਜਪਾ ਦੂਜੇ ਧਨਾਡ ਆਪ ਨੂੰ ਤਾਂ ਵਿਦੇਸ਼ੀ ਸਿੱਖਾਂ ਨੇ ਬੋਹਲ੍ਹ ਲੱਦਤੇ ਸੀ, ਉਹ ਕਿਉਂ ਨਹੀਂ ਬੋਲਦੇ ? ਇਹ ਗ੍ਰੰਥੀ, ਪ੍ਰਚਾਰਕ ਪੰਜਾਬ ਨੂੰ ਲੂਤੀਆਂ ਲਾਉਣ ਤੇ ਹਨ, ਆਪ ਸਾਰਾ ਸਮਾਂ ਚਲੈ੍ਹ ਵਿੱਚ ਭੀ ਦੁਆਨੀਆਂ ਲੱਭਦੇ ਨੇ, ਅਧਿਆਪਕ ਬਣ ਰੇਡੀਉ, ਚੈਨਲਾਂ &lsquoਤੇ ਕਮਾਈ ਕਰੋ ਤੇ ਅਕਾਲੀ ਦਲ ਨੂੰ ਇਕ ਕੰਗਾਲ ਪਾਰਟੀ ਬਣਾਉ, ਇਨ੍ਹਾਂ ਭੇੜੀਆਂ ਦੇ ਰੂਪ ਵਿੱਚ ਰਾਖੇ ਬਣੇ ਬੈਠੇ ਸ਼ੈਤਾਨਾਂ ਤੋਂ ਸੁਚੇਤ ਰਹੋ, ਸਗੋਂ ਇਨ੍ਹਾਂ ਨੂੰ ਭੰਡੋ । 
ਨਾਰੀ ਦਿਵਸ ਮਾਣਤਾ, ਸਮਾਨਤਾ ਤੇ ਮਾਣਮੱਤਾ ਇਕ ਗਿਆਨ ਲਿਖਾਂ ਕਿ ਥੋੜ੍ਹਾ ਇਤਿਹਾਸ ਨਾਲ ਇਨਸਾਫ ਭੀ ਕਰਕੇ ਦੇਖੋ, ਇਸਤਰੀ ਸਤਿਕਾਰ ਤੇ ਬਰਾਬਰੀ ਧਰਮ ਨੇ ਨਹੀਂ ਅੰਗ੍ਰੇਜ਼ ਹਕੂਮਤ ਨੇ ਨਾਰੀ ਵਿੱਦਿਆ ਲਿਆਂਦੀ, ਅਹਿਸਾਸ ਕਰਵਾਇਆ, ਨਹੀਂ ਤਾਂ ਕੀ ਮੇਰੇ ਵਰਗੀਆਂ ਨੂੰ ਉੱਚ ਕੋਟੀ ਦੀ ਡਿਗਰੀ ਤੱਕ ਕੀਹਨੇ ਤੋਰਨਾ ਸੀ, ਸਤੀ ਦੀ ਰਸਮ ਭਾਰਤੋਂ ਅੰਗ੍ਰੇਜ਼ ਵਿਲੀਅਮ ਬੈਂਟਿੰਕ ਨੇ ਹਟਾਈ, ਧਰਮ ਤਾਂ ਕਦੋਂ ਦੇ ਪ੍ਰਚੱਲਤ ਸਨ, ਮੈਂ ਇਤਿਹਾਸ ਭੀ ਪੜ੍ਹਿਆ ਤੇ ਅਰਥ ਸ਼ਾਸ਼ਤਰ ਭੀ, ਪੰਜਾਬੀ, ਹਿੰਦੀ, ਉਰਦੂ ਭੀ ਪੜ੍ਹਿਆ ਪਰ ਸਿੱਖ ਹਿਸਟਰੀ ਨਹੀਂ, ਉਹ ਤਾਂ ਗਿਆਤ ਨਾਲ ਹਾਸਲ ਕੀਤੀ, ਧਰਮ ਵਿਚਰਦੀ ਨੇ ਪ੍ਰਾਪਤੀ ਕੀਤੀ, ਭਾਵੇਂ ਅਜੋਕੇ ਸਮੇਂ ਵਿੱਚ ਕਮਲ੍ਹੀ ਕਰ ਰਿਹਾ ਹੈ, ਅੱਜ ਗਿਆਨ ਵਿਹੂਣੀ ਸਿੱਖੀ ਨੇ ਧਮਾਲ੍ਹੀ ਚੱਕੀ ਹੋਈ ਹੈ, ਸਿੱਖ ਧਰਮ ਤਾਂ ਰਹੱਸ ਸਹਿਸ ਅਤੇ ਅੰਤਰ ਧਿਆਨ ਹੋ ਕਰਕੇ ਪ੍ਰਭੂ ਵਿੱਚ ਲੀਨ ਹੋਣ ਲਈ ਉਪਦੇਸ਼ ਦਿੰਦਾ ਸੀ, ਭਾਵੇਂ ਕੁਝ ਵਰ੍ਹਿਆਂ ਤੋਂ ਕੀਰਤਨ ਕਰਦੇ ਜੋਗਾਂ ਦੀ ਪ੍ਰਥਾ ਅਪਨਾਈ ਗਈ, ਇਕ ਸ਼ਬਦ ਬਾਰ-ਬਾਰ ਗੁਰੂ ਗ੍ਰੰਥ ਵਿੱਚ ਜੇਕਰ ਸ਼ਬਦ ਇੰਨੀ ਵਾਰੀ ਪੜ੍ਹਨਾ ਹੁੰਦਾ ਤਾਂ ਲਿਖਿਆ ਹੁੰਦਾ ਪਰ ਜੋ ਇਹ ਪ੍ਰਚਾਰਕ ਕਰਨ ਮਰਿਯਾਦਾ, ਸਾਧਾਰਨ ਸਿੱਖਾਂ ਲਈ ਨਿਯਮ ਇਹ ਹੈ ਭੈਰਮੀ ਜੋ ਸਿੱਖ ਧਰਮ ਨੂੰ ਥੋੜ੍ਹੇ ਸਮਿਆਂ ਵਿੱਚ ਹੀ ਭਸਮ ਹੀ ਨਹੀਂ ਕਰੂ, ਸਗੋਂ ਸਿੱਖ ਫੋਬੀਆ ਭੀ ਗਰਦਾਨੂ, ਧਰਮ-ਧੁਰੇ ਦੀ ਕੋਈ ਸੁਣਦਾ ਹੀ ਨਹੀਂ, ਪਰ ਉਹ ਹੁਕਮ ਭੀ ਨਹੀਂ ਕਰਦੇ ਅਕਾਲ ਤਖ਼ਤ ਭੀ ਇਨ੍ਹਾਂ ਰਸਤਿਆਂ ਤੋਂ ਡਰਦਾ ਹੈ, ਪ੍ਰਚਾਰ ਜੋ ਭੰਡੀ ਵਾਲਾ ਕਰਦੇ ਨੇ ਗੁਰਦੁਆਰੇ ਭੀ ਧਰਮੀਆਂ ਹੱਥ ਨਹੀਂ, ਵਪਾਰੀ ਕੇਂਦਰ ਹਨ, ਪੰਜਾਬ ਵਿੱਚ ਸਥਿਤੀ ਜੋ ਹੈ ਜਨਤਾ ਤੇ ਸਰਕਾਰ ਦੀ ਘੜੀਸੋ ਪਾੜ ਹੈ, ਸਿਆਸੀ ਕਿੜਾਂ, ਤੂਹਮਤਾਂ, ਬੱਸ ਵਿਰੋਧੀਆਂ ਨੂੰ ਡੱਕੋ ਅੰਦਰ, ਆਹ ਹੈ ਆਸ਼ੇ ਮਨਸ਼ੇ ਧਰਨੇਕਾਰੀਆਂ ਦੇ ਅਤੇ ਸੂਬੇ ਦੀ ਤਰੱਕੀ ਕਿਥੋਂ, ਹੁਣ ਬਾਪੂ ਸੂਰਤ ਸਿੰਘ ਤਾਂ ਭੁੱਲ ਹੀ ਗਿਆ ਲੱਗਦਾ ਹੈ, ਮੇਰੇ ਅਨੁਮਾਣ ਹਨ ਕਿ ਸੁਖਜੀਤ ਸਿੰਘ ਖੋਸਾ ਝੁੰਡ ਹੀ ਸੰਭਾਲਦਾ ਹੈ, ਇਨਸਾਫ ਮੋਰਚੇ ਨੂੰ ਤਾਂ ਉਹਨੇ ਪਰ੍ਹਾਂ ਸਿੱਟ ਦਿੱਤਾ ਹੈ । ਚੱਲ ਅਗਲਾ ਵਰਕਾ ਫੋਲ੍ਹ, ਸਿੱਖ ਫਹਿਮੀ ਕਿ ਪੰਜਾਬ ਕੇਵਲ ਸਿੱਖਾਂ ਦਾ ਹੀ ਹੈ, ਉਸ ਤੋਂ ਭੀ ਹੋਰ ਦਲਿਤਾਂ ਦਾ ਹੈ, ਖਾਲਿਸਤਾਨ ਰੀਫਰੈਂਡਮ ਭੀ ਬੱਸ ਵਿਦੇਸ਼ਾਂ ਵਿੱਚ ਸਿੱਖਾਂ ਦੀਆਂ ਵੋਟਾਂ ਬੂ-ਦੁਹਾਈ ਮਹਾਰਾਜਾ ਰਣਜੀਤ ਸਿੰਘ ਰਾਜ ਦੀ ਹੋਂਦ ਮੰਗਣੇ, ਮਿਲਣੇ ਦੇਣੇ ਭੀ ਧਾਰਾ ਹੈ, ਸਿੱਖ ਵਰਗ ਵਿੱਚ ਵਿਚਾਰਧਾਰਾ ਨਹੀਂ ਹੈ, ਵਿਦੇਸ਼ੀ ਭੀ ਇਸ ਪੱਖੋਂ ਕੋਰੇ ਹਨ, ਪਰ ਇਹ ਘੋਖਣ ਦੀ ਲੋੜ ਹੈ ਕਿ ਕੀ ਵਿਦੇਸ਼ੀ ਬਹੁਗਿਣਤੀ ਸ਼ਾਮਿਲ ਹੈ ਜਾਂ ਕੁਝ ਕੁ ਪੁਰਾਣੇ ਤੇ 84 ਤੋਂ ਵੱਸੇ ਮਾਹੌਲ ਤਣਾਅ ਪੂਰਕ ਸੀ, ਅੰਮ੍ਰਿਤਪਾਲ ਸਿੰਘ ਨੂੰ ਪੁਲਸ ਨੇ ਆਖਰ ਹੱਥ ਪਾ ਹੀ ਲਿਆ, ਮੰਨਣਾ ਪਵੇਗਾ ਕਿ ਗਤੀਵਿਧੀਆਂ ਚੈਲੰਜ ਕਰ ਰਹੀਆਂ ਸਨ, ਪੁਲਸ ਦੀ ਅਜਨਾਲਾ ਕਾਂਡ, ਹੁਣ ਜੋ ਬਿਸ਼ਨੋਈ ਵੀਡੀਉ ਕਰਕੇ ਸਰਕਾਰ ਭੀ ਘੇਰੀ ਜਾ ਰਹੀ ਸੀ, ਗ੍ਰਿਫਤਾਰੀ ਦੀ ਮੰਗ ਭੀ ਸੀ, ਕਰਨੀ ਪੈਣੀ ਸੀ, 19 ਨੂੰ ਫੇਰ ਵਹੀਰ ਅਰੰਭ, ਸ਼ਾਇਦ ਗ੍ਰਿਫਤਾਰੀ ਨੇਤਾਗਿਰੀ ਦਾ ਬਿੱਲਾ ਬਣੇ, ਜੋ ਭੀ ਵਾਪਰੇ, ਪ੍ਰਮਾਤਮਾਂ ਅਮਨ-ਸ਼ਾਂਤੀ ਰੱਖੇ, ਬੜੇ ਵਿਦੇਸ਼ੀ ਪੰਜਾਬ ਵਿੱਚ ਹਨ ਸਮਰੱਥ ਗੁਰੂ ਸਿਰ ਧਰੋ
-ਬਲਵਿੰਦਰ ਕੌਰ ਚਾਹਲ ਸਾਊਥਾਲ