image caption:

ਬੇਮੌਸਮੀ ਬਾਰਿਸ਼ ਕਿਸਾਨਾਂ ਲਈ ਬਣੀ ਆਫ਼ਤ , 7 ਏਕੜ ਟਮਾਟਰ ਦੀ ਫਸਲ ਹੋਈ ਬਰਬਾਦ

 ਬੀਤੇ ਦੋ ਦਿਨ ਤੋਂ ਪੰਜਾਬ ਦੇ ਨਾਲ ਗੁਆਂਢੀ ਸੂਬਿਆਂ &lsquoਚ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਇਹ ਬਾਰਿਸ਼ ਕਿਸਾਨਾਂ &lsquoਤੇ ਆਫ਼ਤ ਬਣ ਕੇ ਵਰੀ ਹੈ।

ਦੱਸ ਦਈਏ ਕਿ ਪੰਜਾਬ-ਹਰਿਆਣਾ &lsquoਚ ਕਿਸਾਨਾਂ ਦੀ ਕਣਕ ਦੇ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਦੀ ਟਮਾਟਰ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਜ਼ਿਲ੍ਹੇ ਦੇ ਪਿੰਡ ਕਿਲਾ ਭੜੀਆ ਦੇ ਕਿਸਾਨ ਜਗਤਾਰ ਸਿੰਘ ਨੇ 3 ਮਹੀਨੇ ਪਹਿਲਾਂ 7 ਏਕੜ ਜ਼ਮੀਨ ਵਿੱਚ ਟਮਾਟਰ ਬੀਜੇ ਸੀ, ਮੀਂਹ ਨੇ ਉਸ ਦੀ ਸਾਰੀ ਫਸਲ ਨੂੰ ਬਰਬਾਦ ਕਰ ਦਿੱਤਾ।ਜਿਸ ਮਗਰੋਂ ਕਿਸਾਨ ਨੇ ਖੁਦ ਟਰੈਕਟਰ ਚਲਾ ਕੇ ਆਪਣੇ ਹੱਥਾਂ ਨਾਲ ਬੀਜੀ ਫਸਲ ਨੂੰ ਵਾਹ ਦਿੱਤਾ। ਹੁਣ ਪ੍ਰੇਸ਼ਾਨ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਕਿਸਾਨ ਜਗਤਾਰ ਸਿੰਘ ਆਪਣੀ ਹੀ 3 ਮਹੀਨੇ ਪੁਰਾਣੀ ਟਮਾਟਰ ਦੀ ਫਸਲ ਨੂੰ ਆਪਣੇ ਹੱਥਾਂ ਨਾਲ ਟਰੈਕਟਰ ਨਾਲ ਚਲਾ ਕੇ ਤਬਾਹ ਕਰ ਰਿਹਾ ਹੈ। ਲਗਾਤਾਰ ਬੇਮੌਸਮੀ ਬਰਸਾਤ ਕਾਰਨ ਜਗਤਾਰ ਸਿੰਘ ਦੀ 7 ਏਕੜ &lsquoਚ ਬੀਜੀ ਹੋਈ ਟਮਾਟਰ ਦੀ ਬਿਜਾਈ ਇੰਨੀ ਭਿਆਨਕ ਸੀ ਕਿ ਉਹ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਜਗਤਾਰ ਸਿੰਘ ਨੇ ਆਪਣੇ ਹੱਥਾਂ ਨਾਲ ਬੀਜੀ ਟਮਾਟਰ ਦੀ ਫਸਲ ਨੂੰ ਨਸ਼ਟ ਕਰਨ ਲਈ ਮਜ਼ਬੂਰ ਕੀਤਾ।

ਗੱਲਬਾਤ ਕਰਦਿਆਂ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ 3 ਮਹੀਨੇ ਪਹਿਲਾਂ 7 ਏਕੜ ਜ਼ਮੀਨ &lsquoਚ ਟਮਾਟਰ ਦੀ ਫਸਲ ਬੀਜੀ ਸੀ। ਜਿਸ &lsquoਤੇ ਉਸ ਨੇ ਇੱਕ ਏਕੜ &lsquoਤੇ 50,000 ਰੁਪਏ ਖਰਚ ਕੀਤੇ ਤੇ ਹੁਣ ਤੱਕ 7 ਏਕੜ ਜ਼ਮੀਨ &lsquoਤੇ 3,50,000 ਰੁਪਏ ਦੇ ਕਰੀਬ ਖਰਚਾ ਹੋ ਚੁੱਕਿਆ ਹੈ। ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਉਸਦੀ ਟਮਾਟਰ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।

ਉਸਨੇ ਕਿਹਾ ਕਿ ਮੈਂ ਬਰਸਾਤ ਦੇ ਪਾਣੀ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਉਸਦੀ ਫਸਲ ਬਰਬਾਦ ਹੋ ਗਈ ਤੇ ਹੁਣ ਉਹ ਖੁਦ ਹੀ ਅਜਿਹਾ ਕਰਨ ਲਈ ਮਜ਼ਬੂਰ ਹੈ। ਉਸ ਨੇ ਕਿਹਾ ਕਿ ਮੈਂ ਆਪਣੀ ਇਸ ਟਮਾਟਰ ਦੀ ਫਸਲ ਤੋਂ 1 ਏਕੜ 1,00,000 ਰੁਪਏ ਕਮਾਏ ਸੀ। ਇਸ ਕਰਕੇ ਮੈਨੂੰ ਹੁਣ 7 ਏਕੜ ਟਮਾਟਰ ਦੀ ਫਸਲ ਤੋਂ 7,00,000 ਰੁਪਏ ਦੀ ਕਮਾਈ ਦਾ ਅੰਦਾਜ਼ਾ ਸੀ। ਪਰ ਮੈਂ ਖੁਦ ਇਸ ਫਸਲ ਨੂੰ ਤਬਾਹ ਕਰ ਰਿਹਾ ਹਾਂ, ਜਿਸ ਨਾਲ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਕਿਸਾਨ ਨੇ ਅੱਗੇ ਕਿਹਾ ਕਿ ਹੁਣ ਮੇਰੇ ਕੋਲ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੁਝ ਨਹੀਂ ਹੈ, ਹੁਣ ਮੈਂ ਜ਼ਮੀਨ ਵਿੱਚ ਮੱਕੀ ਦੀ ਫਸਲ ਬਿਜਾਂਗਾ ਤੇ ਉਸ &lsquoਤੇ ਖਰਚਾ ਹੋਵੇਗਾ। ਇਸ ਦੇ ਨਾਲ ਹੀ ਕਿਸਾਨ ਜਗਤਾਰ ਨੇ ਕਿਹਾ ਕਿ ਮੇਰੀ ਅਪੀਲ ਹੈ ਕਿ ਮੇਰੇ ਨੁਕਸਾਨ ਦਾ ਸਰਕਾਰ ਮੈਨੂੰ ਮੁਆਵਜ਼ਾ ਦਵੇ।