image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਿੱਖ ਕੌਮ ਦੀ ਜਾਇਜ਼ ਮੰਗ ਖਾਲਿਸਤਾਨ ਦਾ ਹਊਆ ਖੜ੍ਹਾ ਕਰਕੇ ਨਿਰਦੋਸ਼ ਸਿੱਖ ਨੌਜੁਆਨਾਂ ਨੂੰ ਐਨ ਐੱਸ ਏ ਐਕਟ ਤਹਿਤ ਗ੍ਰਿਫਤਾਰ ਕਰਨ ਪਿੱਛੇ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਆਰ ਐੱਸ ਐੱਸ ਅਤੇ ਅਮਿਤ ਸ਼ਾਹ ਦੀ ਮਿਲੀ ਭੁਗਤ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ

ਭਾਰਤ ਵਿੱਚ ਰਾਸ਼ਟਰ ਦਾ ਏਜੰਡਾ ਕੇਵਲ ਭਾਜਪਾ ਤੇ ਆਰ।ਐੱਸ।ਐੱਸ। ਦਾ ਹੀ ਨਹੀਂ ਜੋ ਖੁੱਲ੍ਹਮ ਖੁੱਲ੍ਹਾ ਹੈ । ਇਹੀ ਏਜੰਡਾ ਕਾਂਗਰਸ ਤੇ ਆਮ ਪਾਰਟੀ ਦਾ ਵੀ ਹੈ, ਕਿਉਂਕਿ ਉਕਤ ਸਾਰੀਆਂ ਪਾਰਟੀਆਂ ਦਾ ਵੋਟ ਬੈਂਕ ਹਿੰਦੂ ਹੀ ਹੈ ਅਤੇ ਹਿੰਦੂਆਂ ਦੀ ਗਿਣਤੀ ਭਾਰਤ ਵਿੱਚ 80 ਫੀਸਦੀ ਤੋਂ ਵੀ ਵੱਧ ਦੱਸੀ ਜਾਂਦਾ ਹੈ ਅਰਥਾਤ ਹਿੰਦੂ ਵੋਟ ਨਾਲ ਹੀ ਬਹੁਮੱਤ ਹਾਸਲ ਕੀਤੀ ਜਾ ਸਕਦੀ ਹੈ । ਭਾਰਤ ਮਾਤਾ ਦੇ ਲਾਲ ਤੇ ਕੱਟੜ ਰਾਸ਼ਟਰਵਾਦੀ, ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਅੰਕ 2971 ਦੇ ਸਫ਼ਾ 50 ਉੱਤੇ ਬਿਆਨ ਛਪਿਆ ਹੈ ਕਿ : ਜੋ ਵੀ ਭਾਰਤ ਮਾਤਾ ਖਿਲਾਫ ਅੱਖ ਉਠਾਏਗਾ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਭੰਗ ਕਰੇਗਾ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਇਸ ਖ਼ਬਰ ਦਾ ਸਾਰ ਅੰਸ਼ ਹੈ : ਆਮ ਪਾਰਟੀ ਪੰਜਾਬ ਨੇ ਕੇਜਰੀਵਾਲ ਦੀ ਇਕ ਵੀਡੀਉ ਸ਼ੇਅਰ ਕਰਦਿਆਂ ਪੰਜਾਬ ਦੇ ਤਾਜ਼ਾ ਹਾਲਾਤ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਪੇਸ਼ ਕੀਤਾ ਹੈ । ਕੇਜਰੀਵਾਲ ਨੇ ਕਿਹਾ ਹੈ ਕਿ ਜਦੋਂ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਆਈ ਸੀ ਤਾਂ ਕਿਹਾ ਗਿਆ ਸੀ ਕਿ ਇਨ੍ਹਾਂ ਕੋਲੋਂ ਅਮਨ ਕਾਨੂੰਨ ਕਾਇਮ ਨਹੀਂ ਰੱਖਿਆ ਜਾ ਸਕੇਗਾ ਪਰ ਹਾਲ ਹੀ ਦੇ ਘਟਨਾਕ੍ਰਮ ਨੇ ਸਾਬਤ ਕਰ ਦਿੱਤਾ ਹੈ ਕਿ ਆਪ ਕਾਨੂੰਨ ਤੇ ਵਿਵਸਥਾ ਨੂੰ ਵੀ ਸੰਭਾਲ ਸਕਦੀ ਹੈ । ਕੇਜਰੀਵਾਲ ਦੇ ਇਸ ਝੂਠ ਦੇ ਪੁਲੰਦੇ ਵਾਲੇ ਬਿਆਨ ਦੀ ਫੂਕ ਪੰਜਾਬ ਟਾਈਮਜ਼ ਵਿੱਚ ਛਪੀ ਇਸ ਖਬਰ ਨੇ ਹੀ ਕੱਢ ਦਿੱਤੀ ਹੈ ਕਿ : ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਦੀ ਨਿਖੇਧੀ - ਡਰਬੀ ਗੁਰਦੁਆਰਾ ਸਾਹਿਬ, ਆਪ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਨਿਕੰਮੀ, ਗੈਂਗਸਟਰ, ਕਰਾਈਮ, ਕੁਰੱਪਸ਼ਨ ਪਹਿਲਾਂ ਨਾਲੋਂ ਵਧੀ ਦੇ ਸਿਰਲੇਖ ਹੇਠ ਆਮ ਪਾਰਟੀ ਦੀ ਨਖਿੱਧ ਕਾਰਗੁਜ਼ਾਰੀ ਦਾ ਵਿਸਥਾਰ ਦਿੱਤਾ ਹੋਇਆ ਹੈ । ਆਮ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਵਿੱਚ ਅਜੇ ਤਿੰਨ ਕੁ ਮਹੀਨੇ ਹੀ ਹੋਏ ਸੀ ਕਿ ਦਾਸ ਦਾ 9-6-2022 ਪੰਜਾਬ ਟਾਈਮਜ਼ ਦੇ ਅੰਕ 2930 ਦੇ 43 ਸਫ਼ੇ ਉੱਤੇ ਇਸ ਸਿਰਲੇਖ ਹੇਠ ਇਕ ਲੇਖ ਛਪਿਆ ਸੀ : ਅਰਵਿੰਦਰ ਕੇਜਰੀਵਾਲ ਦਾ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦਾ ਨਾਅਰਾ ਪੰਜਾਬ ਦੇ ਭਵਿੱਖ ਲਈ ਤਬਾਹਕੁੰਨ ਸਾਬਤ ਹੋਵੇਗਾ । ਇਸੇ ਲੇਖ ਵਿੱਚ ਦਾਸ ਨੇ ਭਵਿੱਖ ਬਾਣੀ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਪਿਛਲੇ ਤਿੰਨ ਕੁ ਮਹੀਨੇ ਦੀ ਕਾਰਗੁਜ਼ਾਰੀ ਤੋਂ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਂ ਸਾਲਾਂ ਵਿੱਚ ਹੀ ਉਸ ਤੋਂ ਕਈ ਗੁਣਾਂ ਵੱਧ ਨੁਕਸਾਨ ਪੰਜਾਬ ਦਾ ਕਰ ਦੇਵੇਗੀ, ਜਿਨ੍ਹਾਂ ਪੰਜਾਬ ਦੀਆਂ ਪਹਿਲੀਆਂ ਰਾਜਨੀਤਕ ਪਾਰਟੀਆਂ ਨੇ ਸੱਤਰਾਂ ਪੰਝਤਰਾਂ ਸਾਲਾਂ ਵਿੱਚ ਨਹੀਂ ਕੀਤਾ । ਬਾਣੀਆਂ ਅਰਵਿੰਦ ਕੇਜਰੀਵਾਲ ਆਤਮਕ ਪੱਖੋਂ ਬੁਜ਼ਦਿਲ ਤੇ ਕੰਗਾਲ ਹੈ ਪਰ ਸਿਆਸਤ ਅਤੇ ਸਮਾਜਿਕ ਪੈਂਤੜਿਆਂ ਪੱਖੋਂ ਸ਼ਾਤਰ ਤੇ ਮਕਾਰ ਹੈ । ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਮ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪਟਿਆਲੇ ਦੇ ਇਕ ਮੰਦਿਰ ਉੱਤੇ ਹਮਲੇ ਦਾ ਡਰਾਮਾ ਰੱਚ ਕੇ ਨਿਰਦੋਸ਼ ਬਰਜਿੰਦਰ ਸਿੰਘ ਪਰਵਾਨੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ । ਮੰਦਿਰ ਉੱਤੇ ਹਮਲਾ ਕਰਨ ਦਾ ਡਰਾਮਾ ਸਿੱਖਾਂ ਨੂੰ ਬਦਨਾਮ ਕਰਨ ਲਈ ਰਚਿਆ ਗਿਆ ਸੀ, ਜਦਕਿ ਸਾਰੇ ਭਲੀ ਭਾਂਤ ਜਾਣਦੇ ਹਨ ਕਿ ਸਿੱਖ ਕਦੇ ਮੰਦਿਰ ਤੇ ਹਮਲਾ ਨਹੀਂ ਕਰਦੇ । ਸਿੱਖਾਂ ਨੂੰ ਬਦਨਾਮ ਕਰਨ ਵਾਲੇ ਉਕਤ ਵਰਤਾਰੇ ਨੂੰ ਵੇਖ ਕੇ ਹੀ ਦਾਸ ਨੇ ਆਪਣੇ ਲੇਖ ਵਿੱਚ ਟਿੱਪਣੀ ਕੀਤੀ ਸੀ ਕਿ : ਮਾਰਚ 2022 ਨੂੰ ਪੰਜਾਬ ਅਸੈਂਬਲੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਆ ਕੇ ਪਹਿਲਾ ਨਾਅਰਾ ਹੀ ਇਹ ਲਾਇਆ ਸੀ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ । ਇਸ ਨਾਅਰੇ ਤੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਸਿੱਖੀ ਅਤੇ ਸਿੱਖੀ ਦੀਆਂ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਸਿੱਖ ਨੌਜੁਆਨਾਂ ਤੇ ਅਤਿਵਾਦੀ ਤੇ ਖਾਲਿਸਤਨੀਆਂ ਦਾ ਠੱਪਾ ਲਾ ਕੇ ਜੇਲ੍ਹਾਂ ਵਿੱਚ ਡੱਕੇਗੀ ਅਤੇ ਉਨ੍ਹਾਂ ਦੇ ਮਾਪੇ ਆਪਣੇ ਪੁੱਤਰਾਂ ਨੂੰ ਛੁਡਵਾਉਣ ਲਈ ਪੁਲਸ ਥਾਣਿਆਂ ਅਤੇ ਅਦਾਲਤਾਂ ਵਿੱਚ ਖੱਜਲ ਖੁਆਰ ਹੁੰਦੇ ਰਹਿਣਗੇ । ਭਾਈ ਅੰਮ੍ਰਿਤਪਾਲ ਸਿੰਘ ਦੇ ਵਰਤਾਰੇ ਅਤੇ ਪੰਜਾਬ ਦੇ ਭ੍ਰਿਸ਼ਟ ਰਾਜ ਪ੍ਰਬੰਧ ਨੇ ਦਾਸ ਦੀ ਭਵਿੱਖ ਬਾਣੀ ਨੂੰ ਸੱਚ ਕਰ ਵਿਖਾਇਆ ਹੈ । ਭਾਰਤ ਸਰਕਾਰ ਦੀ ਸੁਪਰੀਮ ਕੋਰਟ ਨੇ ਖਾਲਿਸਤਾਨ ਦੇ ਹੱਕ ਵਿੱਚ ਪ੍ਰਚਾਰ ਕਰਨਾ ਕਾਨੂੰਨ ਅਨੁਸਾਰ ਦੋਸ਼-ਰਹਿਤ ਠਹਿਰਾਇਆ ਹੋਇਆ ਹੈ, ਪਰ ਦੂਜੇ ਪਾਸੇ ਦੋਗਲੀ ਨੀਤੀ ਅਨੁਸਾਰ ਸਿੱਖਾਂ ਨੂੰ ਦੁਨੀਆਂ ਦੀਆਂ ਨਜ਼ਰਾਂ ਵਿੱਚ ਵੱਖਵਾਦੀ ਅਤੇ ਅਤਿਵਾਦੀ ਦਰਸਾ ਕੇ ਬਦਨਾਮ ਕਰਨ ਲਈ ਹੀ ਖਾਲਿਸਤਾਨ ਦੇ ਨਾਅਰੇ ਨੂੰ ਗਿਣੀ ਮਿੱਥੀ ਸਾਜਿਸ਼ ਤਹਿਤ ਅੱਤਵਾਦ ਤੇ ਵੱਖਵਾਦ ਦੇ ਸਿੰਬਲ ਵਜੋਂ ਵਰਤਿਆ ਜਾ ਰਿਹਾ ਹੈ । ਆਰ।ਐੱਸ।ਐੱਸ।, ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ ਤੇ ਸਮੂਹ ਹਿੰਦੂਤਵੀ ਸੰਗਠਨ ਜਿਸ ਰਾਸ਼ਟਰਵਾਦ ਦਾ ਰਾਗ ਅਲਾਪ ਰਹੇ ਹਨ ਉਹ ਰਾਸ਼ਟਰਵਾਦ ਭਾਰਤ ਦੇ ਲੋਕਾਂ ਲਈ ਬਹੁਤ ਖਤਰਨਾਕ ਸਿੱਧ ਹੋਵੇਗਾ । ਰਾਸ਼ਟਰਵਾਦ ਦੀ ਵਿਆਖਿਆ ਡਾ: ਰਾਧਾ ਕ੍ਰਿਸ਼ਨਨ ਨੇ ਆਪਣੀ ਪੁਸਤਕ, ਰਿਲੀਜ਼ਨ ਐਂਡ ਸੋਸਾਇਟੀ ਵਿੱਚ ਇਸ ਪ੍ਰਕਾਰ ਕੀਤੀ ਹੈ ਕਿ : ਇਨ੍ਹਾਂ ਇਕ ਦੂਜੇ ਦੇ ਵਿਰੋਧੀ ਰਾਸ਼ਟਰਾਂ ਦੇ ਸੰਸਾਰ ਵਿੱਚ ਸੁਭਾਵਿਕ ਰੁਚੀ ਹੁੰਦੀ ਹੈ ਕਿ ਦੂਸਰਿਆਂ ਨੂੰ ਨੀਵਾਂ ਦਿਖਾਇਆ ਜਾਵੇ । ਜਿਹੜੀ ਸ਼ਕਤੀ ਸੰਸਾਰ ਵਿੱਚ ਏਕਤਾ, ਸਿਹਤ ਤੇ ਸੰਪੂਰਣਤਾ ਕਾਇਮ ਕਰਨ ਲਈ ਮਨੁੱਖ ਨੂੰ ਮਿਲੀ ਸੀ, ਉਸ ਦੀ ਵਰਤੋਂ ਇਕ ਗਰੋਹ ਜਾਂ ਸ਼੍ਰੇਣੀ ਜਾਂ ਨਸਲ ਜਾਂ ਕੌਮ ਨੂੰ ਉੱਚਿਆਂ ਕਰਨ ਵਿੱਚ ਲਾ ਦਿੱਤੀ ਜਾਂਦੀ ਹੈ । ਰਾਸ਼ਟਰ ਇਕ ਵਿਕਰਾਲ ਗੁਲਾਮਾਂ ਦਾ ਮਾਲਕ ਬਣ ਜਾਂਦਾ ਹੈ ਅਤੇ ਸਾਡਾ ਅੰਦਰੂਨੀ ਜੀਵਨ ਕੁਚਲ ਕੇ ਬੇ-ਜਾਨ ਕਰ ਦਿੱਤਾ ਜਾਂਦਾ ਹੈ । ਰਾਸ਼ਟਰ ਦੇ ਨਾਂਅ &lsquoਤੇ ਵੀਹਵੀਂ ਸਦੀ ਵਿੱਚ ਕੀਤੀਆਂ ਜ਼ਿਆਦਤੀਆਂ ਕਾਰਨ ਰਾਸ਼ਟਰਵਾਦ ਵਿਸ਼ਾਲ ਰੂਪ ਵਿੱਚ ਸੰਸਾਰ ਦੀਆਂ ਬੁਰਾਈਆਂ ਦਾ ਮੁੱਖ ਕਾਰਨ ਸਮਝਿਆ ਜਾਣ ਲੱਗ ਪਿਆ ਹੈ । ਕਿਉਂਕਿ ਰਾਜਨੀਤੀ ਅਤੇ ਵਿਉਪਾਰ ਦੇ ਸੰਗਠਨ ਦਾ ਦੂਜਾ ਨਾਂਅ ਰਾਸ਼ਟਰ ਹੈ । ਇਹ ਸੰਗਠਨ ਸਮਾਜਿਕ ਜੀਵਨ ਦੇ ਤਾਲਮੇਲ ਨੂੰ ਨਸ਼ਟ ਕਰਕੇ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਬਣ ਜਾਂਦਾ ਹੈ ਜਿਹਦੀ ਸੰਚਾਲਕ ਸ਼ਕਤੀ ਰਾਜ ਭਾਗ ਨੂੰ ਹਥਿਆਉਣ ਲਈ ਹੀ ਵਰਤੀ ਜਾਂਦੀ ਹੈ । ਆਰ।ਐੱਸ।ਐੱਸ।, ਭਾਜਪਾ, ਅਰਵਿੰਦ ਕੇਜਰੀਵਾਲ ਤੇ ਸਮੂਹ ਕੱਟੜਵਾਦੀ ਹਿੰਦੂ ਸੰਗਠਨ ਮਨੁੱਖੀ ਦਰਦ ਵੰਡਣ ਅਤੇ ਇਸ ਦਾ ਸਮਾਧਾਨ ਕਰਨ ਵਾਲੇ ਸੁਤੰਤਰ ਤੇ ਸੰਪੂਰਣ ਸਿੱਖ ਧਰਮ ਨੂੰ ਬੇ-ਸਿਰ ਪੈਰੇ ਹਿੰਦੂ ਧਰਮ ਵਿੱਚ ਜਜ਼ਬ ਕਰ ਲੈਣਾ ਚਾਹੁੰਦੇ ਹਨ । ਸਿੱਖ ਧਰਮ ਦੀ ਸਿੱਖਿਆ ਜਿਸ ਨੂੰ ਭਾਰਤੀ ਸੰਸਕ੍ਰਿਤੀ ਅਤੇ ਉੱਚ ਜਾਤੀ ਅਮੀਰ ਵਰਗ ਆਪਣੇ ਲਈ ਬਹੁਤ ਖ਼ਤਰਨਾਕ ਸਮਝਦਾ ਹੈ । ਇਹੀ ਕਾਰਨ ਹੈ ਕਿ ਪਹਿਲਾਂ ਤਾਂ ਸਿੱਖਾਂ ਅਤੇ ਸਿੱਖੀ ਉੱਤੇ ਹਮਲੇ ਲੁੱਕਵੇਂ ਤੇ ਐਸੇ ਭੁਲੇਖਾ ਪਾਊ ਹੁੰਦੇ ਸਨ ਕਿ ਆਮ ਸਿਆਣਿਆਂ ਨੂੰ ਵੀ ਸਮਝਣ ਵਿੱਚ ਦੇਰ ਲੱਗਦੀ ਸੀ । ਪਰ ਜੂਨ 1984 ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਵੱਲੋਂ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਅਕਾਲ ਤਖ਼ਤ ਢਾਹੁਣਾ, ਵੁੱਡਰੋਜ਼ ਅਪ੍ਰੇਸ਼ਨ ਰਾਹੀਂ ਹਜ਼ਾਰਾਂ ਨਿਰਦੋਸ਼ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਸ਼ਹੀਦ ਕਰਨਾ ਤੇ ਫਿਰ ਅਣਪਛਾਤੀਆਂ ਲਾਸ਼ਾਂ ਕਹਿਕੇ ਸਸਕਾਰ ਕਰ ਦੇਣਾ ਅਤੇ ਨਵੰਬਰ 1984 ਵਿੱਚ ਦਿੱਲੀ, ਬੋਕਾਰੋ ਆਦਿ ਸ਼ਹਿਰਾਂ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਕੇ ਸਿੱਖ ਕੌਮ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਤੁਸੀਂ ਭਾਰਤ ਵਿੱਚ ਗੁਲਾਮ ਹੋ, ਜੇ ਭਾਰਤ ਦੇਸ਼ ਵਿੱਚ ਰਹਿਣਾ ਹੈ ਤਾਂ ਹਿੰਦੂ ਧਰਮ ਦਾ ਹਿੱਸਾ ਬਣਕੇ ਰਹਿਣਾ ਪਵੇਗਾ । ਜੂਨ 1984 ਤੇ ਨਵੰਬਰ 1984 ਦੇ ਸਿੱਖ ਕਤਲੇਆਮ ਕਰਨ ਵਿੱਚ ਬੀ।ਜੇ।ਪੀ। ਤੇ ਆਰ।ਐੱਸ।ਐੱਸ। ਦਾ ਰੋਲ ਵੀ ਕਾਂਗਰਸ ਪਾਰਟੀ ਵਰਗਾ ਹੀ ਸੀ । ਅੰਗ੍ਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਦੇ ਫਰਵਰੀ 2, 2002 ਵਿੱਚ ਛਪੀ ਇਕ ਖ਼ਬਰ ਮੁਤਾਬਕ ਦਿੱਲੀ ਪੁਲਸ ਨੇ 14 ਮੁਕੱਦਮੇ (ਫ।ੀ।ਰਸ਼।) ਦਾਇਰ ਕੀਤੇ ਜਿਨ੍ਹਾਂ ਵਿੱਚ 49 ਬੀ।ਜੇ।ਪੀ। ਅਤੇ ਆਰ।ਐੱਸ।ਐੱਸ। ਦੇ ਵਰਕਰਾਂ ਦੀ ਸਿੱਖਾਂ ਦੇ ਉੱਤੇ ਹੋਏ ਕਤਲੋਗਾਰਤ ਵਿੱਚ ਪੂਰੀ ਮਿਲੀ ਭੁਗਤ ਸੀ । ਇਸ ਵਿੱਚ ਦੋਸ਼ੀਆਂ ਦੇ ਨਾਂਅ ਵੀ ਦਿੱਤੇ ਹੋਏ ਹਨ, ਇਸ ਖ਼ਬਰ ਦੀ ਪੁਸ਼ਟੀ 30 ਦਸੰਬਰ 2014 ਦੇ ਅੰਗ੍ਰੇਜ਼ੀ ਟ੍ਰਿਬਿਊਨ ਨੇ ਵੀ ਕੀਤੀ ਹੈ (ਨੋਟ-ਇਹ ਹਵਾਲਾ ਪੁਸਤਕ ਪੰਜਾਬ ਦਾ ਸੰਤਾਪ 1947 ਤੋਂ 2015 ਵਿੱਚੋਂ ਲਿਆ ਗਿਆ ਹੈ, ਲੇਖਕ, ਡਾ: ਗੁਰਦਰਸ਼ਨ ਸਿੰਘ ਢਿੱਲੋਂ) ਸਿੱਖ ਨਸਲਕੁਸ਼ੀ ਵਿੱਚ ਆਰ।ਐੱਸ।ਐੱਸ। ਤੇ ਭਾਜਪਾ ਦੇ ਸਿੱਧੇ ਸ਼ਾਮਿਲ ਹੋਣ ਦੇ ਅਨੇਕਾਂ ਪ੍ਰਮਾਣ ਹਨ, ਜੋ ਸਿੱਖ ਕੌਮ ਦਾ ਬੱਚਾ-ਬੱਚਾ ਜਾਣਦਾ ਹੈ । ਅਡਵਾਨੀ ਦਾ ਆਪਣੀ ਸਵੈ-ਜੀਵਨੀ ਵਿੱਚ ਲਿਖਣਾ ਕਿ ਭਾਜਪਾ ਨੇ ਇੰਦਰਾ ਗਾਂਧੀ ਨੂੰ ਹੱਲਾ ਸ਼ੇਰੀ ਦੇ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ । ਸੰਘ ਪਰਿਵਾਰ ਵੱਲੋਂ ਹਰ ਖਾਸ ਮੌਕੇ ਉੱਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਨਾ (ਊੜਾ ਐੜਾ ਨਹੀਂ ਪੜੇਂਗੇ, ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ, ਕੰਘਾ ਕੱਛ ਕੜਾ ਕਿਰਪਾਨ ਇਹ ਭੇਜੋ ਪਾਕਿਸਤਾਨ ਤੇ ਬਿਨਾਂ ਝਿਜਕ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕਰਨਾ ਆਦਿ ਦੀ ਸੂਚੀ ਬਹੁਤ ਲੰਬੀ ਹੈ । ਜਿਹੜੇ ਸਿੱਖ ਧੜਾ ਧੜ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ, ਉਨ੍ਹਾਂ ਨੂੰ ਇਹ ਉਕਤ ਨਫ਼ਰਤ ਭਰਪੂਰ ਸੂਚੀ ਜਰੂਰ ਪੜ੍ਹ ਲੈਣੀ ਚਾਹੀਦੀ ਹੈ । ਆਰ।ਐੱਸ।ਐੱਸ। ਦੇ ਨਾਮਵਰ ਆਗੂ ਨਾਨਾ ਦੇਸ਼ਮੁੱਖ ਨੇ ਜਦੋਂ ਦਿੱਲੀ ਵਿੱਚ ਹਾਲੇ ਸਿੱਖਾਂ ਦਾ ਸਮੂਹਿਕ ਕਤਲੇਆਮ ਹੋ ਹੀ ਰਿਹਾ ਸੀ ਤਾਂ ਨਵੰਬਰ 1984 ਨੂੰ ਇਕ ਬੜਾ ਲੰਬਾ-ਚੌੜਾ ਲੇਖ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਬਾਰੇ ਲਿਖਿਆ ਸੀ । ਇਹ ਲੇਖ ਪ੍ਰਤੀ ਪਕਸ਼ ਦੇ 25 ਨਵੰਬਰ 1984 ਦੇ ਸੰਸਕਰਣ ਵਿੱਚ ਇੰਦਰਾ ਕਾਂਗਰਸ-ਆਰ।ਐੱਸ।ਐੱਸ। ਗੱਠ ਜੋੜੇ ਦੇ ਸਿਰਲੇਖ ਹੇਠ ਛਪਿਆ ਸੀ, 3 ਨਵੰਬਰ 2013 ਨੂੰ ਰੋਜ਼ਾਨਾ ਪਹਿਰੇਦਾਰ ਵਿੱਚ ਵੀ ਇਹ ਪੂਰਾ ਲੇਖ ਛਪਿਆ ਸੀ । ਮੋਟੇ ਤੌਰ &lsquoਤੇ ਨਾਨਾ ਦੇਸ਼ਮੁੱਖ ਦੇ ਲੇਖ ਦੇ ਕੁਝ ਅੰਸ਼ ਇਸ ਪ੍ਰਕਾਰ ਹਨ : ਸਿੱਖਾਂ ਦਾ ਕਤਲੇਆਮ ਕਿਸੇ ਸਮੂਹ, ਜਾਂ ਸਮਾਜ ਵਿਰੋਧੀ ਤੱਤਾਂ ਦਾ ਕੰਮ ਨਹੀਂ ਸੀ, ਬਲਕਿ ਭਾਰਤ ਦੇ ਹਿੰਦੂਆਂ ਵਿੱਚ ਸਿੱਖਾਂ ਵਿਰੁੱਧ ਅਸਲ ਗੁੱਸੇ ਦਾ ਨਤੀਜਾ ਸੀ (ਅੱਜ ਫੇਰ ਹਿੰਦੂ ਮੀਡੀਏ ਰਾਹੀਂ ਉਹੀ 1984 ਵਾਲਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਿੱਖਾਂ ਵਿਰੁੱਧ ਨਫ਼ਰਤ ਭਰਪੂਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ) ਨਾਨਾ ਦੇਸ਼ਮੁੱਖ ਜਦ ਸਿੱਖ ਦਿੱਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਜਾ ਰਹੇ ਸਨ ਤਾਂ ਉਹ ਇਨ੍ਹਾਂ ਕਤਲਾਂ ਦੀ ਸਿਧਾਂਤਕ ਜਵਾਬਦੇਹੀ ਕਰਦਿਆਂ ਦੇਸ਼ ਨੂੰ ਸਿੱਖ ਅੱਤਵਾਦ ਬਾਰੇ ਚਿਤਾਵਨੀ ਦੇ ਰਿਹਾ ਸੀ । ਦੇਸ਼ਮੁੱਖ ਅਨੁਸਾਰ ਸਿੱਖਾਂ ਨੇ ਖੁਦ ਹੀ 1984 ਦੇ ਵਰਤਾਰੇ ਨੂੰ ਸੱਦਾ ਦਿੱਤਾ । ਦੇਸ਼ਮੁੱਖ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਹੋਈ ਹਿੰਸਾ ਲਈ ਸਾਰੀ ਸਿੱਖ ਕੌਮ ਸਮੁੱਚੇ ਤੌਰ ਤੇ ਜ਼ਿੰਮੇਵਾਰ ਸੀ । ਦੇਸ਼ਮੁੱਖ ਨੇ ਕਾਂਗਰਸ ਵੱਲੋਂ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਥਿਊਰੀ ਨੂੰ ਅੱਗੇ ਵਧਾਇਆ ਅਤੇ ਕਿਹਾ ਕਿ ਸਿੱਖਾਂ ਨੂੰ ਆਪਣੇ ਬਚਾਅ ਲਈ ਕੁਝ ਨਹੀਂ ਕਰਨਾ ਚਾਹੀਦਾ ਸੀ । ਬਲਕਿ ਕਾਤਿਲ ਭੀੜਾਂ ਪ੍ਰਤੀ ਧੀਰਜ ਅਤੇ ਸਬਰ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ । ਜੂਨ 1984 ਤੇ ਨਵੰਬਰ 1984 ਨੂੰ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕਾਂਗਰਸ, ਭਾਜਪਾ ਤੇ ਆਰ ਐੱਸ।ਐੱਸ। ਦਾ ਗੱਠਜੋੜ ਸੀ । ਅੱਜ ਆਰਐੱਸਐੱਸ, ਅਮਿਤਸ਼ਾਹ ਤੇ ਆਮ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਗੱਠਜੋੜ ਹੈ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ