image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧਾਰਮਿਕ ਅੰਕਤ ਉਪਦੇਸ਼ ਤੇ ਅਦੇਸ਼

 ਹਮ ਹਰਿ ਸਿੳ ਧੜਾ ਕੀਆ

ਧਾਰਮਿਕ ਅੰਕਤ ਉਪਦੇਸ਼ ਤੇ ਅਦੇਸ਼
ਪਰ ਕੀ ਅਸੀਂ ਫੇਰ ਧਾਰਮਿਕ ਹਾਂ, ਅਸੀਂ ਤਾਂ ਧਰਮ ਨੂੰ ਭੀ ਧੜੇ-ਵੰਡ ਵਿੱਚ ਲੈ ਆਂਦਾ, ਅਜੋਕੇ ਵਾਤਾਵਰਣ ਵਿੱਚ ਕੀ ਅੰਮ੍ਰਿਤ ਛਕਾਉਣ ਲਈ ਧੜੇ, ਹਥਿਆਰ, ਗਾਰਡਾਂ ਤੇ ਆਪਣੇ ਸਮਰਥੱਕ ਲੋੜੀਂਦੇ ਹਨ, ਵਾਰਤਾ, ਜੋ ਵਾਪਰਿਆ ਹੈ ਕੀ ਸਾਡਾ ਦੂਰ-ਦੁਰਾਡੇ ਇਹ ਸਥਿਤੀ ਕਿ ਅਸੀਂ ਧਰਮ ਦੀ ਆੜ ਲੈ ਕੇ ਆਪਣੇ ਹਿੱਤ ਪਾਲ ਰਹੇ ਹਾਂ, ਨਮੋਸ਼ੀ ਦਾ ਕਾਰਨ ਬਣੂ ਰਾਮ ਦੁਹਾਈ ਪਾ ਕੇ ਕਿ ਪੰਜਾਬ ਵਿੱਚ ਕੀ, ਕਿਉਂ ਤੇ ਕੀਹਨੇ ਕੀ ਕੀ ਕੀਤਾ, ਹੁਣ ਫੇਰ ਮੁਜ਼ਾਹਰੇ ਕਰਕੇ ਅਣਸੁਣਿਆਂ ਨੂੰ ਭੀ ਪੱਕਾ ਕਰਨਗੇ, ਪੂਰੀ ਕਹਾਣੀ ਹਾਲੇ ਸਾਫ ਨਹੀਂ ਪਰ ਅਸੀਂ ਧੜੇ ਪਾਲ ਰਹੇ ਹਾਂ, ਪੰਜਾਬ ਦੀ ਵੱਸੋਂ ਦਾ ਧਿਆਨ ਨਹੀਂ, ਹਰ ਦੇਸ਼ ਵਿੱਚ ਸਰਕਾਰ, ਪ੍ਰਸ਼ਾਸਨ, ਪੁਲਸ ਦੀ ਜ਼ਿੰਮੇਵਾਰੀ, ਹਰ ਵਰਗ, ਹਰ ਧਰਮ, ਧੜਾ, ਸਿਆਸਤ ਨੂੰ ਇਕੋ ਅੱਖ ਨਾਲ ਦੇਖਣਾ ਅੱਜ ਦੁੱਖ ਹੈ ਕਿ ਪੜ੍ਹੇ ਲਿਖੇ ਭੀ ਸਦੀਆਂ ਪੁਰਾਣੇ ਸਮਿਆਂ ਵਿੱਚ ਵਾਪਰੀਆਂ ਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਭਾਈ ਇਤਿਹਾਸ ਪੜ੍ਹਨ ਲਈ ਹੈ, ਨਾ ਕਿ ਧਰਮ, ਇਸ਼ਟ ਹੈ, ਪੜਚੋਲ ਹੈ ਕਿ ਉਹ ਸਮਾਂ ਲੋਕਤੰਤਰ ਨਹੀਂ ਸੀ, ਰਾਜਿਆਂ ਦੇ ਰਾਜ ਸਨ, ਫਰਕ ਸਮਝੋ ਇਹ ਹੈ ਸਿੱਖਾਂ ਦੀ ਤਰਾਸਦੀ, ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਵਕੀਲ, ਧਰਨੇ ਤੇ ਬੁਲਾਰੇ, ਗਵੱਈਏ, ਪ੍ਰਚਾਰਕ, ਬੁੱਧੀਮਾਨ, ਜਥੇਦਾਰ, ਲੇਖਕ, ਸਭ ਦੜ੍ਹਾ ਦਾ ਮਾਲ ਹਨ, ਖਿਮਾਂ ਸਹਿਤ ਲਿਖਣ ਲੱਗੀ ਹਾਂ ਕਿ ਸਿੱਖ ਵਰਗ ਯੂਨੀਵਰਸ ਨੂੰ ਮੰਨਦਾ ਨਹੀਂ ਇਤਿਹਾਸ ਤੇ ਦੂਜੇ ਪਾਸੇ ਦੀ ਜਾਣਕਾਰੀ ਸਾਨੂੰ ਦੂਜੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੋਂ ਕਿਤਾਬਾਂ, ਕਾਨੂੰਨ, ਵਰਗ ਅਤੇ ਜੀਵਨ ਪੱਧਰ ਨੂੰ ਫਰੋਲਣ ਦੀ ਲੋੜ ਹੈ, ਬਹੁਤ ਜਰੂਰੀ ਹੈ ਕਿ ਇਸਲਾਮ, ਮੁਗਲ ਰਾਜ, ਹਿੰਦੂ ਰਾਜ ਵਿੱਚ ਜੀਵਨ ਵਿੱਚ ਚੰਗੇ ਮਾੜੇ ਕਾਨੂੰਨ, ਜਬਰ-ਜੁਲਮ ਹੀ ਮੂਹਰੇ ਰੱਖੋ, ਕੋਈ ਚੰਗੇ ਸਮੇਂ, ਚੰਗੇ ਮਨੁੱਖ ਭੀ ਹੋਣਗੇ, ਚੰਗੇ ਹੁਕਮਰਾਨ ਭੀ ਹੋਣਗੇ, ਸਿੱਖ ਭੀ ਸਾਰੇ ਭਲੇ ਨਹੀਂ ਬਾਕੀ ਭੀ ਸਭ ਮਾੜੇ ਹੀ ਨਹੀਂ, ਮੈਂ ਸਭ ਧਰਮਾਂ ਦੇ ਪ੍ਰੋਗਰਾਮ, ਪ੍ਰਚਾਰਕ ਸੁਣਦੀ ਹਾਂ, ਚੰਗੀਆਂ ਧਾਰਾ ਤੇ ਨਸੀਹਤਾਂ ਪੱਲੇ ਬੰਨ ਲੈਂਦੀ ਹਾਂ, ਨਾਂ ਲੋੜੀਂਦੇ ਨਿਕਾਰ ਦਿੰਦੀ ਹਾਂ, ਇਤਿਹਾਸ ਮੈਂ ਪੜ੍ਹਿਆ ਸੀ, ਪਰ ਸਿੱਖ ਨਹੀਂ, ਪਰ ਹੁਣ ਸਿੱਖ ਵਰਤਾਂਤ ਲੋੜ ਅਨੁਸਾਰ ਗ੍ਰਹਿਣ ਕੀਤਾ ।
ਕੁੰਭ ਵਿੱਚ ਤਾਰੀਆਂ :- ਪੰਜਾਬ ਵਿੱਚ ਦੰਗਲ ਚਾਰ ਦਿਨ ਪਹਿਲਾਂ ਸਿਆਸੀ ਰਾਜਪਾਲ ਕੋਲ ਜੀ ਕਾਨੂੰਨ ਵਿਵਸਥਾ ਬਿਮਾਰ ਕੋਈ ਉਪਾਅ ਕਰੋ ਪੁਲਸ, ਸਰਕਾਰ ਤੇ ਪ੍ਰਸ਼ਾਸਨ ਨਿਕੰਮੇ, ਹੁਣ ਜਦੋਂ ਹਰਕਤ ਹੋਈ ਤਾਂ ਟਪੂਸੀਆਂ ਜੀ ਸਾਡੇ ਬੱਚੇ ਡੱਕ ਤੇ ਯਾਨੀ 40 ਤੋਂ 60 ਸਾਲੇ ਭੀ ਬੱਚੇ, 20 ਸਾਲੇ ਨੌਜਵਾਨ ਹੁੰਦੇ ਹਨ, ਬੱਚੇ ਨਹੀਂ, ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਬਾਬਾ ਧੁੰਮਾਂ ਵਿਦੇਸ਼ਾਂ ਤੋਂ ਚਿੰਤਕ, ਕਾਂਗਰਸੀ ਖੈਰਾ ਪਾਸਾ ਪਲਟ ਧੁਰਾ ਤੇ ਤੱਗ ਟੁੱਟ ਗਿਆ, ਧਾਰਮਿਕ ਸੰਸਥਾਵਾਂ ਨੂੰ ਸੋਝੀ ਹੀ ਨਹੀਂ ਕਿ ਕੀ ਅੰਮ੍ਰਿਤ ਛਕਾਉਣ ਦਾ ਬੀੜਾ ਫੇਰ ਅੰਮ੍ਰਿਤਪਾਲ ਸਿੰਘ ਨੇ ਹੀ ਚੁੱਕਿਆ, ਬਾਬੇ ਜੋ ਹੁਣ ਧਰਨਿਆਂ ਤੇ ਬੈਠੇ ਫੇਰ ਹੁਣ ਤੱਕ ਕੀ ਛਕਾਉਂਦੇ ਸੀ ? ਸਭ ਨੂੰ ਸਵਾਲ ਹਨ, ਮੰਗੋ ਉੱਤਰ ਸੰਤ ਤਾਂ ਸਮਾਜ ਵੱਖਰਾ ਬਣਾਈ ਬੈਠੇ ਹਨ, ਡਾਰਾਂ ਦੀਆਂ ਡਾਰਾਂ ਕਾਫਲੇ ਘੁੰਮਦੇ ਨੇ, ਕੀ ਕਰਦੇ ਸਨ ? ਕਹਾਣੀ ਬੜੀ ਗੁੰਝਲਦਾਰ ਹੈ ਗੁੜਗਾਉਂ ਤੋਂ ਪੈਸੇ ਵਾਲਾ ਕਲਸੀ, ਫਿਲਮ ਕਲਾਕਾਰਾਂ ਨਾਲ ਸੰਪਰਕ, ਦੀਪ ਸਿੱਧੂ ਹੁਣ ਅੰਮ੍ਰਿਤਪਾਲ, ਰੀਨਾ ਰਾਏ ਭੀ ਕੁਝ ਨੇੜੇ ਹੀ ਹੈ, ਕਹਾਣੀਆਂ ਬੜੀਆਂ ਨਿਕਲਣਗੀਆਂ, ਬਰਤਾਨਵੀ ਸ਼ਮੂਲੀਅਤ ਯਾਨੀ ਸਿੱਖ ਸੰਸਥਾਵਾਂ, ਅਦਾਰੇ, ਚੈਨਲ, ਵਣਜਾਰੇ ਸਿੱਖ ਗੁਰਦੁਆਰੇ ਤੇ ਦਿੱਲੀ ਦੇ ਧੂਤੂ, ਚੈਨਲਾਂ ਦੀ ਭਰਮਾਰ, ਮੈਂ ਲੰਮੇਰੇ ਸਮੇਂ ਤੋਂ ਲਿਖ ਰਹੀ ਹਾਂ ਕਿ ਪੈਸੇ ਬਿਨਾ ਤਾਂ ਡਿੰਗ ਨੀ ਪੱਟ ਹੁੰਦੀ, ਐਸੀ ਹਫੜਾ ਦਫੜੀ ਸੀ ਪੰਜਾਬ ਵਿੱਚ, ਦੀਪ ਸਿੱਧੂ ਵੇਲੇ ਤੋਂ ਹੀ ਅੰਮ੍ਰਿਤਪਾਲ ਦਾ ਚਾਚਾ ਯੂ।ਕੇ। ਨਾਗਰਿਕ, ਪੰਜਾਬ ਵਿੱਚ ਫੇਰ ਪਿਸਤੌਲ ਕੋਲ ਪੈਸਾ, ਗੱਡੀ ਚਲਾ ਰਿਹਾ ਸੀ, ਆਤਮ ਸਮਰਪਣ ਭੀ ਕਰਤਾ, ਕੀ ਮਾਜਰਾ ਹੈ ? ਐਮੇ ਪੁਲਸ ਤੇ ਸਰਕਾਰ ਨੂੰ ਭੰਡਣਾ ਭੀ ਵਾਜਵ ਨਹੀਂ, ਹਾਂ ਪੁਲਸ ਦੀ ਸਕੀਮ ਤਾਂ ਚਲੋ ਕਿਸੇ ਨੂੰ ਪਤਾ ਨਹੀਂ, ਢਕੌਂਸਲੇ ਹਨ ਕਿ ਫੜਿਆ ਕਿਉਂ ਨਹੀਂ ਗਿਆ ਤੇ ਕਾਬਲ ਨਹੀਂ, ਪਰ ਪੰਜਾਬ ਪੁਲਸ ਊਧੀ ਨਹੀਂ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਵਾਮ ਨੂੰ ਸੁਰੱਖਿਅਤ ਰੱਖਣਾ, ਮੰਨਣਾ ਪੈਣਾ ਹੈ ਕਿ ਵਹੀਰ ਵਿੱਚ ਜੋ ਭੀ ਹੋਇਆ ਉਹ ਪ੍ਰਵਾਨਤ ਨਹੀਂ ਸੀ, ਦਹਿਸ਼ਤ ਫੈਲਾਈ ਨੰਗੀਆਂ ਕਿਰਪਾਨਾਂ ਲਹਿਰਾਈਆਂ, ਨੌਜਵਾਨ ਵਰਗਲਾਏ, ਅੰਮ੍ਰਿਤ ਛਕਾਉਣ ਦੀ ਆੜ, ਗੁਰੂ ਗ੍ਰੰਥ ਦੀ ਆੜ, ਤੱਤੀਆਂ ਤਕਰੀਰਾਂ, ਬਜ਼ੁਰਗ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਬੈਠਣ ਲਈ ਤੇ ਕੁਰਸੀਆਂ ਮੇਜ਼ ਭੰਨ ਸਾੜ ਹੋਈਆਂ ਤੇ ਧਾਵੇ ਕਿਹੜਾ ਸਿੱਖ ਧਰਮ ਹੈ ? ਹੋਰ ਧਰਨਿਆਂ ਤੇ ਨਾ ਜਾਣ ਵਾਲਿਆਂ ਜਾਂ ਵਜੀਰਾਂ ਦੇ ਬਹਾਨੇ ਲੋਕਾਂ ਨੂੰ ਪੁਚਕਾਰਨਾਂ, ਬਹੁਗਿਣਤੀ ਨੂੰ ਨਿਕਾਰਨਾ, ਇਕ ਜਥੇਬੰਦੀ ਨੂੰ ਉਭਾਰਨਾ, ਬਾਕੀ ਸਿੱਖ ਹੀ ਨਹੀਂ, ਕੀ ਇਹ ਸਿਧਾਂਤਕ ਸਿੱਖੀ ਹੈ, ਕੋਈ ਸਾਧਾਰਨ ਵਿਅਕਤੀ ਸਾਦਾ ਧਰਮ ਮੰਨਦਾ ਹੈ ਸਭ ਸਿੱਖ ਹਨ ਇਨ੍ਹਾਂ ਨੇ ਲਾਈਸੈਂਸ ਦੇਣੇ ਨੇ ।
ਲੰਡਨ ਘਟਨਾ, ਖਾਲਿਸਤਾਨੀ ਪੱਖੀਆਂ ਨੇ ਅੰਬੈਸੀ &lsquoਤੇ ਰੋਸ ਵਜੋਂ ਤਿਰੰਗਾ ਲਾਹ ਕੇ ਆਪਣਾ ਲਾ ਦਿੱਤਾ, ਦੋ ਪਹਿਲੂ ਸਿੰਘ ਜੋ ਆਪਣੀ ਮੰਗ ਕਰਕੇ ਬਹਾਦਰ ਹੈ ਤੇ ਦੂਤ ਘਰ ਕਰਮਚਾਰੀ ਆਪਣੀ ਡਿਊਟੀ ਨਿਭਾ ਕੇ ਬਹਾਦਰ, ਪਰ ਦੋਨਾਂ ਨੇ ਇਕ ਦੂਜੇ &lsquoਤੇ ਵਾਰ ਨਹੀਂ ਕੀਤਾ, ਰੋਸ ਮੁਜ਼ਾਹਰੇ ਵਿਦੇਸ਼ਾਂ ਵਿੱਚ ਹਨ ਤੇ ਦਿੱਲੀ ਦੇ ਸਿੱਖਾਂ ਭਾਰਤੀ ਸੰਗਠਨ ਨਾਲ ਤੇ ਅੰਗ੍ਰੇਜ਼ੀ ਕੰਨਸੂਲੇਟ ਬਾਹਰ ਬੂ-ਦੁਹਾਈ ਕੀਤੀ, ਹਾਲੇ ਹੋਰ ਬੜਾ ਹੋਣਾ ਹੈ, ਲੋਕਾਂ ਨੂੰ ਸੁਹਿਰਦਤਾ ਤੋਂ ਕੰਮ ਲੈਣਾ ਹੈ, ਨਾ ਕਿ ਲੱਗੇ ਲਾਂਬੂ ਅਸੀਂ ਤਾਂ ਭੜਾਸ ਕੱਢਣੀ ਹੈ, ਆਪਾਂ ਬੀਮਾਰ ਹੋਈਏ ਝੱਟ ਡਾਕਟਰ ਦੀ ਘੰਟੀ ਬਜਾਈ ਦੀ ਹੈ ਜੇਕਰ ਕਿਤੇ ਦੇਰ ਨਾਲ ਮਿਲੇ ਤਾਂ ਵੀਹ ਗੱਲ੍ਹਾਂ ਕੱਢੀ ਦੀਆਂ ਨੇ, ਮੈਂ ਗੈਰ ਕਾਨੂੰਨੀ ਵਰਤਾਰੇ ਦੇ ਵਿਰੱੁਧ ਹਾਂ, ਪਰ ਮੋਬ ਬਣਾ ਕੇ ਮਾਹੌਲ ਖਰਾਬ ਕਰਨ ਦੀ ਹਾਮੀ ਨਹੀਂ, ਠੀਕ ਹੈ ਵਿਦੇਸ਼ਾਂ ਵਿੱਚ ਗੁਰੂ ਘਰ ਕੋਲ ਪੈਸਾ ਹੈਗਾ, ਕੋਚਾਂ ਕਰਕੇ ਰੋਸ ਪ੍ਰਗਟ ਕਰਨ ਜਾ ਸਕਦੇ ਹੋ, ਪਰ ਅਸਲੀਅਤ ਭੀ ਦੱਸਣੀ ਬਣਦੀ ਹੈ, ਕਿਸੇ ਪੱਤਰਕਾਰ, ਲੇਖਕ, ਬੁਲਾਰੇ ਦਾ ਫਰਜ਼ ਭੀ ਹੁੰਦਾ ਹੈ ਕਿ ਜਨਤਾ ਦੀ ਭੀ ਭੜਕਾਹਟ ਨੂੰ ਹੱਲਾਸ਼ੇਰੀ ਨਾ ਦੇਵੇ, ਠੀਕ ਹੈ ਨਾਜਾਇਜ਼ ਫੜੇ ਨੌਜਵਾਨ ਨਿੰਦਣੇ ਬਣਦੇ ਹਨ, ਪਰ ਪੰਜਾਬ ਵਿੱਚ ਵੱਡੀ ਪੱਧਰ &lsquoਤੇ ਸੜਕਾਂ ਰੋਕੋ, ਹਲਚਲ ਮਚਾਉ ਇਹ ਸਿੱਖ ਹਿੱਤ ਨਹੀਂ, ਪ੍ਰਜਾ ਦੀ ਭੀ ਜੀਵਨੀ ਤੇ ਝਾਤੀ ਮਾਰਨੀ ਬਣਦੀ ਹੈ, ਇਕ ਸਵਾਲ ਦਾ ਜਵਾਬ ਕੋਈ ਦੇਵੇਗਾ ਕਿ ਲਾਈਸੈਂਸੀ ਹਥਿਆਰ ਤਾਂ ਵਾਜਬ ਹਨ, ਪਰ ਦੇਸੀ ਕਿਥੋਂ ਆਏ ? ਇਹ ਤਾਂ ਬਣਾਏ ਬਣਵਾਏ ਹੋਏ ਹਨ ਇਹ ਰੱਖਣੇ ਹੱਕ ਹੈ ? ਕੀ ਵੱਸੋਂ ਸੁਰਖਰੂ ਹੈ ? ਤਾਂ ਹੀ ਵਿਦੇਸ਼ਾਂ ਤੋਂ ਜਾਂਦੇ ਨੇ ਵਿਚਾਰੇ ਕਤਲ ਕੀਤੇ ਜਾਂਦੇ ਨੇ ਹਥਿਆਰ ਤਾਂ ਚਾਕੂ ਕੈਂਚੀਆਂ ਬਣਾ ਲਏ ਤਾਂ ਕੀ ਅਸੀਂ ਵਿਦੇਸ਼ੀ ਇਸ ਲੋਕਤੰਤਰ ਦੇ ਹਾਮੀ ਹਾਂ, ਕੀ ਸਾਡੇ ਦੇਸ਼ਾਂ ਤੇ ਜੀਵਨ ਵਿੱਚ ਇਹ ਸਥਿਤੀ ਬਦਰਾਸ਼ਤ ਕਰਾਂਗੇ ਜਾਂ ਸਾਡਾ ਭਾਈਚਾਰਾ ਇਨ੍ਹਾਂ ਦੇਸ਼ਾਂ ਵਿੱਚ ਇੱਜ਼ਤ-ਮਾਣ ਦਾ ਧਾਰਨੀ ਬਣ ਸਕੂ, ਸੋਚ ਸਮਝ ਕੇ ਹਰ ਮੁੱਦੇ ਨੂੰ ਉਹਦੇ ਹਿਸਾਬ ਨਜਿੱਠੋ, ਜੋ ਇਸ ਵੇਲੇ ਪੰਜਾਬ ਵਿੱਚ ਵਾਤਾਵਰਣ ਬਣ ਰਿਹਾ ਹੈ ਇਹ ਤਾਂ ਸਗੋਂ ਨੌਜਵਾਨਾਂ ਦਾ ਜੀਵਨ ਦੁੱਭਰ ਹੋਵੇਗਾ, ਆਪੇ ਵਿਦੇਸ਼ਾਂ ਨੂੰ ਭੱਜਣਗੇ, ਪੁਲਸ ਲੋਕਾਂ ਦੀ ਰਾਖੀ ਲੋਈ ਹੋਣੀ ਚਾਹੀਦੀ ਹੈ, ਪਰ ਲੋਕ ਖੱਬੀ ਵਿਚਾਰਧਾਰਾ ਫੈਲਾ ਕੇ ਇੱਟ ਖੜਿੱਕੇ ਲੈਣਗੇ ਤਾਂ ਸੂਬਾ ਸਥਿਰ ਨਹੀਂ ਰਹੂਗਾ, ਅਸੀਂ ਤਾਂ ਜੀਵਨ ਦਾ ਇਕ ਹਿੱਸਾ ਬਣਾ ਲਿਆ ਹੈ ਕਿ ਮੁਜ਼ਾਹਰੇ ਕਰਨੇ ਹੀ ਹਨ, ਦੀਪ ਵੇਲੇ, ਰਾਜੋਆਣੇ ਵੇਲੇ, ਖਾਲਿਸਤਾਨ ਲਈ ਤਾਂ 40 ਸਾਲਾਂ ਤੋਂ ਵੱਧ ਕੇ ਹੋ ਹੀ ਰਹੇ ਹਨ, ਪਰ ਹਾਂ ਸ਼ਾਂਤ-ਮਈ ਹੱਕ ਹਨ ਤੇ ਜੇ ਉਕਸਾਹਟ ਖੜ੍ਹੀ ਕਰੀਏ ਤਾਂ ਇਥੇ ਭੀ ਫੜੋ ਫੜਾਈ ਹੋ ਸਕਦੀ ਹੈ, ਅਸੀਂ ਆਪਣੇ ਭਵਿੱਖ ਲਈ ਭੀ ਚਿੰਤਕ ਹੋਈਏ, ਸਾਡੇ ਬੱਚੇ ਭੀ ਇਥੋਂ ਦੇ ਜੰਮਪਲ ਹਨ, ਜਲੂਸਾਂ &lsquoਤੇ ਤਾਂ ਕੋਚਾਂ &lsquoਤੇ ਖਰਚ ਕਰੋ, ਪਰ ਅਖ਼ਬਾਰ ਬੰਦ ਪੜ੍ਹਨੋ ਹਟਾਉ, ਚੈਨਲ ਦੇਖੋ । 
ਸਾਡੇ ਆਪਣੇ ਦੇਸ਼ ਦੀ ਦਸ਼ਾ ਭੀ ਕੋਈ ਸਿਹਤਮੰਦ ਨਹੀਂ, ਸਿਆਸੀ ਕਿੜਾਂ ਕੱਢਣ ਤੇ ਹੀ ਹਨ । ਅਵਾਸੀ ਸਮੱਸਿਆ ਸਿਖਰਾਂ &lsquoਤੇ, ਹੋਟਲ ਭਰੇ ਪਏ ਹਨ, ਸਾਰਾ ਭਾਰ ਆਰਥਿਕਤਾ ਤੇ ਹੀ ਪੈਣਾ ਹੈ, ਵਿੱਦਿਆਰਥੀਆਂ ਦੀ ਭੀੜ ਹੈ, ਦੇਸ਼ ਛੋਟਾ ਹੈ ਤੇ ਵਪਾਰਕ ਢਾਂਚਾ ਮਜ਼ਬੂਤ ਨਹੀਂ, ਪਰ ਦੁੱਖ ਹੈ ਕਿ ਸਾਡੇ ਸਿੱਖ ਤਾਂ ਇਸ ਪਾਸੇ ਨਿਗਾਹ ਹੀ ਨਹੀਂ ਮਾਰਦੇ, ਬੱਸ ਪੰਜਾਬ ਦਾ ਹੇਰਵਾ ਘੁੰਣ ਹੈ, ਪੁਲਸ ਦੀ ਇਥੇ ਭੀ ਚੌਤੋ ਹੋ ਰਹੀ ਹੈ, ਰਿਪੋਰਟਾਂ ਗੰਭੀਰ ਨਿਕਲ ਰਹੀਆਂ ਹਨ, ਕਈ ਵਾਰੀ ਸੁਧਰਨ ਦੀ ਥਾਂ ਹੋਰ ਰੋਹ ਚੜ੍ਹਕੇ ਕੰਮ ਖਰਾਬ ਹੋ ਜਾਂਦੇ ਹਨ । ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਮੁੱਦੇ ਤੇ ਲੰਡਨ ਵਿੱਚ ਮੁਜ਼ਾਹਰਾ, ਮੂਰਤਾਂ ਦੇਖੋ,  ਨਾਲੇ ਗੱਲ ਤਾਂ ਹੈ ਕਿ ਪੰਜਾਬ ਸਰਕਾਰ ਪੁਲਸ ਪ੍ਰਸ਼ਾਸਨ ਕਾਨੂੰਨ ਮਾਰੂ ਤੇ ਸਿੱਖਾਂ ਦੀ ਫੜੋ ਫੜਾਈ ਪਰ ਭਾਰਤੀ ਦੂਤਾਵਾਸ ਦਾ ਸਿੱਧਾ ਦਖਲ ਸਾਹਮਣੇ ਨਹੀਂ, ਮੁਜ਼ਾਹਰਾਕਾਰੀ ਸਭ ਖਾਲਿਸਤਾਨੀ ਨਾਅਰੇ ਤੇ ਭਿੰਡਰਾਂਵਾਲਾ ਸੋਚ ਤੇ ਪਹਿਰਾ ਦੇਣਗੇ, ਗੱਲ ਵਿਆਹ ਜੋਗੇ ਦੇ ਅੜ੍ਹਾਟ ਭੋਗੇ ਦੇ, ਵਾਲੀ ਕਹਾਣੀ, ਅਕਸ ਸ਼ੱਕੀ ਕਰਨਾ ਹੈ । ਸਮਰਥੱਕ ਹੁਣ ਡੰੂਘੀ ਸੋਚਣ ਕਿ ਜੋ ਖੁਲਾਸੇ ਹੋ ਰਹੇ ਹਨ, ਕੀ ਅੰਮ੍ਰਿਤਪਾਲ ਸਿੰਘ ਮਸੀਹਾ ਮੰਨਿਆ ਜਾਵੇਗਾ ਕੇਵਲ ਹਫੜਾ ਦਫੜੀ ਮਚਾਈ, ਨਸ਼ੇ ਛੁਡਾਊ ਮੁਹਿੰਮ ਕੀ ਗੁਰੂ ਗ੍ਰੰਥ ਸੜਕਾਂ ਤੇ ਘੁੰਮਾ ਕੇ ਅੰਮ੍ਰਿਤ ਛਕਾਉਣ ਦੀ ਪ੍ਰਥਾ ਸੀ, ਰਵੱਈਆ ਭੀ ਬੜਾ ਹੰਕਾਰੀ ਸੀ, ਹੁਣ ਚਾਚਾ ਭੀ ਕਾਰ ਚਲਾ ਰਿਹਾ ਸੀ, ਪਸਤੌਲ ਭੀ ਕੋਲ, ਵੱਡੀ ਮਾਤਰਾ ਵਿੱਚ ਧਨ ਭੀ ਕੋਲ, ਫੇਰ ਪੁਲਸ ਦੀ ਦੇਖੋ ਗੱਡੀ ਖੜੀ ਕਰਵਾ ਕੇ ਆਪ ਕਿਥੇ ? ਚਾਚਾ ਕਹਿੰਦਾ ਮੈਂ ਪੁਲਸ ਨਾਲ ਗੱਲ ਕਰਨ ਗਿਆ, ਡਰਾਈਵਰ ਸੀ, ਗੱਲ ਕਰਨ ਫੇਰ ਅੰਮ੍ਰਿਤਪਾਲ ਸਿੰਘ ਕਿਉਂ ਨਾ ਗਿਆ ? ਸਵਾਲਾਂ ਦੇ ਘੇਰੇ ਵਿੱਚ, ਚਾਚਾ ਤਾਂ ਯੂ।ਕੇ। ਨਾਗਰਿਕ ਹੈ, ਕੀ ਆਪਾਂ ਕਾਨੂੰਨ ਨਹੀਂ ਮੰਨਦੇ ਇਥੇ ਬਾਕੀ ਵਿਦੇਸ਼ੀ ਭੀ ਜੋ ਉਥੇ ਕਾਨੂੰਨਾਂ ਨੂੰ ਛਿੱਕੇ ਟੰਗਣ ਲਈ ਆਖਦੇ ਨੇ ਕੀ ਵਫਾਦਾਰ ਹਨ ? ਸਾਨੂੰ ਤੱਕੜੀ ਫੜ ਪਾਸਕੂ ਅਹਨੇ ਸੋਹਦੇ ਨਹੀਂ, ਸਮਤੋਲ ਰਹਿਣਾ ਮਨੁੱਖਤਾ ਹੈ, ਲਕਬਾ ਮਾਰਨਾ ਤਾਂ ਸੋਹਦਾ ਨਹੀਂ, ਆਪਾਂ ਦੂਜੇ ਦੇਸ਼ ਦੇ ਵਾਸੀ ਹਾਂ, ਜੇਕਰ ਫੇਰ ਕਿਸੇ &lsquoਤੇ ਸ਼ਿਕੰਜਾ ਕੱਸਿਆ ਗਿਆ ਤਾਂ ਅਸੀਂ ਸਰਕਾਰਾਂ ਨੂੰ ਕੋਸਾਂਗੇ, ਸੱਚ ਲਿਖਾਂ ਸਿਆਸੀ ਪਾਰਟੀਆਂ ਤਾਂ ਭਗਵੰਤ ਮਾਨ ਸਰਕਾਰ ਨੂੰ ਭੰਡ ਨਹੀਂ ਰਹੀਆਂ ਹਨ, ਅਸਲੀ ਤਾਂ ਖੁਸ਼ ਹਨ ਕਿ ਅੰਮ੍ਰਿਤਪਾਲ ਨੇ ਤਾਂ ਸਭ ਦੀ ਭਾਅ ਦੀ ਬਣਾਈ ਪਈ ਸੀ, ਅਕਾਲੀ ਦਲ ਨੂੰ ਤਾਂ ਉਹ ਭੀ ਬੇਹੇ ਕੜਾਹ ਲੈਂਦਾ ਸੀ, ਇਥੇ ਇਹ ਅਹਿਮ ਮੁੱਦਾ ਹੈ ਸੂਬੇ ਦੀ ਖੇਤਰੀ ਪਾਰਟੀ ਨੂੰ ਭੁੰਜੇ ਸਿੱਟ ਕੇ ਸਿਰ ਤੋਂ ਸਾਂਈ ਉੱਠ ਜਾਵੇ ਤੇ ਇਸਤਰੀ ਨਿਕਾਰੀ ਹੋ ਜਾਂਦੀ ਹੈ, ਨਿਆਣੇ ਪਿਉ ਵਾਹਰੇ ਕਸ਼ਟੀ ਜੀਵਨ ਇਹ ਹਾਲ ਹੁਣ ਪੰਜਾਬ ਦਾ ਹੈ, ਠੀਕ ਹੈ ਕੁਝ ਲੋਕ ਕਹਿੰਦੇ ਹਨ ਕਿ ਮੋਦੀ ਜੀ ਨੇ ਪੰਜਾਬ ਤੇ ਸਿੱਖਾਂ ਲਈ ਬੜਾ ਕੀਤਾ, ਭਾਈ ਭਾਰਤ ਦਾ ਹਿੱਸਾ ਹੈ ਕਰਨਾ ਬਣਦਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਮਲੀਆ ਮੇਟ ਦਾ ਬੀੜਾ ਭੀ ਉਹਦਾ ਹੈ । ਦੇਸ਼ ਵਿੱਚ ਵਿਰੋਧੀ ਧਿਰ ਕਮਜ਼ੋਰ, ਸੂਬੇ ਵਿੱਚ ਖੇਤਰੀ ਪਾਰਟੀ ਨਿਹੱਥੀ ਕਰਕੇ ਆਹ ਹਾਲ ਹੈ, ਪੰਜਾਬ ਦਾ ਜ਼ਿੰਮੇਵਾਰ ਕਾਂਗਰਸ, ਆਮ, ਭਾਜਪਾ ਤੇ ਰਹਿੰਦੀ ਵਿਦੇਸ਼ੀ ਤੇ ਉਥੋਂ ਦੇ ਲੋਕ ਜੋ ਆਖ ਆਖ ਜੀ 75 ਸਾਲ ਕਾਂਗਰਸ ਅਕਾਲੀ ਦਲ ਨੇ ਬੇੜਾ ਗਰਕ ਕਰਤਾ, ਕੀਤਾ ਹੀ ਕੁਝ ਨਹੀਂ, ਲਉ ਹੁਣ ਖਾਉ ਚੂਰੀ, ਪਾਸੇ ਭਨਾਊ, ਜੇਲ੍ਹਾਂ ਵਿੱਚ ਬੈਠੋ, ਕੜ੍ਹੇ ਕਾਨੂੰਨ ਦੀ ਝਾਲ ਝੱਲੋ, ਹੁਣ ਫੇਰ ਆ ਗਏ ਆਨੇ ਵਾਲੀ ਥਾਂ ਜੀ ਅਕਾਲੀ ਦਲ ਲਾਵੇ ਮੋਰਚੇ, ਮੈਂ ਸਹਿਮਤ ਹਾਂ ਕਿ ਉਹ ਖੇਤਰੀ ਪਾਰਟੀ ਹੈ ਸਿਆਸਤ ਹੈ ਕਰਨ ਸੇਵਾ ਪਰ ਭੁੱਲਣ ਨਾ ਕਿ ਇਹ ਡੰਗ ਮਾਰਨੇ ਸੁਧਰਨੇ ਨਹੀਂ, ਸਥਿਤੀ ਦੀ ਵਾਰਤਾ ਪੜ੍ਹ ਸੁਣ ਕੇ ਇਕ ਪੜ੍ਹੇ ਲਿਖੇ ਭਰਾ ਨੇ ਸੁੱਖ-ਸਾਂਦ ਲਈ ਪਤੇ ਤੇ ਥੋੜ੍ਹੀ ਗੱਲ ਕੀਤੀ, ਸਾਰਾ ਦਿਨ ਆਖੀ ਜਾਣਾ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਵਰਗ ਮੁਸਲਮਾਨ ਪੀਰ ਵਿੱਚ ਆ ਗਏ ਪਰ ਹਿੰਦੂ, ਈਸਾਈ ਮਨਫੀ, ਕੀ ਇਹ ਇਤਿਹਾਸ ਹੈ ਕਿ 550 ਸਾਲ ਪਹਿਲਾਂ ਯੱਸੂ ਮਸੀਹ ਤੇ ਦੇਵੀ ਦੇਵਤੇ ਰਾਮ ਚੰਦਰ ਭੀ ਪੰਜਾਬ ਦੇ ਜੰਮਪਲ ਸਨ, ਇਹ ਲਿਖਣ ਵਾਲੇ ਨੇ ਲਿਖਤਾ ਸੀ, ਪਰ ਹੁਣ ਸਿਆਣੇ ਬਨਣਾ ਚਾਹੀਦਾ ਹੈ ਕਿ ਕਿਉਂ ਕਿਸੇ ਦੂਜੇ ਵਰਗ ਨੂੰ ਚਿੜਾਉਣਾ, ਭਾਵੇਂ ਸਾਨੂੰ ਕੀ ਅਸੀ ਤਾਂ ਹੁਣ ਬਰਤਾਨਵੀ ਹਾਂ, ਜੇਕਰ ਇਥੇ ਅੰਗ੍ਰੇਜ਼ ਆਖੀ ਜਾਣ ਇਹ ਈਸਾ ਮਸੀਹ ਦੀ ਧਰਤੀ ਹੈ, ਅਸੀਂ ਤਾਂ ਪੈਰ ਉਤਾਂਹ ਸਿਰ ਹੇਠਾਂ ਕਰਲਾਂਗੇ, ਠੀਕ ਹੈ ਪੰਜਾਬ ਤੇ ਸਿੱਖ ਹੱਕ ਜਮਾ ਰਹੇ ਹਨ, ਪਰ ਸੰਭਵ ਨਹੀਂ ਪ੍ਰਾਪਤੀ ਵੱਸੋਂ ਹੁਣ ਬੜੀ ਦੂਜੇ ਵਰਗਾਂ ਦੀ ਵੱਧ ਗਈ ਹੈ ਸਿੱਖ ਤਾਂ ਵਿਦੇਸ਼ੀ ਹਨ, ਪਰ ਇਹ ਦਲੀਲ ਨਾਲ ਤਾਂ ਜੁੜਦੇ ਨੀ, ਨਾ ਹੀ ਸਿੱਖ ਲੋਕਤੰਤਰ ਦੇ ਆਦੀ ਹਨ, ਤਾਨਾਸ਼ਾਹੀ ਦੇ ਭਾਈਵਾਲ ਉਹ ਭੀ ਭਾਜਪਾ ਨਾਲ ਹੁਣ ਰਾਹੁਲ ਗਾਂਧੀ ਨੂੰ ਮੋਦੀ ਚੋਰ ਹੈ ਨਾ ਕਿ ਸਾਰੇ ਮੋਦੀ ਚੋਰ ਹੁੰਦੇ ਹਨ, ਪਰ ਡੀਫੈਮੇਸ਼ਨ ਕੇਸ ਵਿੱਚ ਦੋ ਸਾਲ ਦੀ ਸਜ਼ਾ ਭਾਵੇਂ ਅਜਿਹੇ ਕੇਸਾਂ ਵਿੱਚ ਜੁਰਮਾਨਾ ਹੁੰਦਾ ਹੈ ਪਰ ਲਾਠੀ ਵਾਲਿਆਂ ਦੀ ਭੈਂਸ ਹੁੰਦੀ ਹੈ, ਮੈਂ ਕਾਂਗਰਸ ਦੀ ਸਮਰਥੱਕ ਨਹੀਂ, ਪਰ ਸੱਚ ਤੱਥ ਲਕੋਣੇ ਕਲਮ ਦੀ ਧੁੰਨ ਨਹੀਂ ਹੁੰਦੀ, ਇਧਰ ਸਾਡੇ ਸਾਬਕਾ ਪ੍ਰਧਾਨ ਮੰਤਰੀ &lsquoਤੇ ਕੋਵਿਡ ਵਿੱਚ ਪਾਰਟੀ ਕਰਕੇ ਘੜੀਸੀ ਜਾਂਦੇ ਨੇ, ਹਾਲਾਂਕਿ ਇਹ ਮਹਾਂਮਾਰੀ ਪਹਿਲੀ ਵਾਰੀ ਸੀ, ਰਿਸ਼ੀ ਨੇ ਫਰਲੋ ਲਾਈ ਕਿੰਨਾ ਪੈਸਾ ਫਜ਼ੂਲ ਗਿਆ, ਲੋਕ ਨਿਕੰਮੇ ਹੋਗੇ, ਪਰ ਈਰਖਾ ਨੇ ਕੇਵਲ ਪ੍ਰਧਾਨ ਮੰਤਰੀ ਕੁੜਕਿਆ, ਸਿਵਲ ਸਰਵੈਂਟਸ (ਬਾਬੂ) ਸਭ ਕਰਦੇ ਕਰਵਾਉਂਦੇ ਸਨ, ਪੁਲਸ ਭੀ ਕੀ ਉਥੇ ਗੁੱਲੀ ਡੰਡਾ ਖੇਡਦੀ ਸੀ ਕਿਉਂ ਉਸੇ ਸਮੇਂ ਨਾ ਰੋਕੇ, ਆਹ ਪੁਲਸ ਦੀ ਦੁਰਦਸ਼ਾ ਭੀ ਦੇਖ ਲਵੋ ਕੀ ਕੀ ਕਰਦੇ ਰਹਿੰਦੇ ਨੇ, ਪਰ ਜੋ ਮਾੜੀ ਧਾੜ ਹੈ, ਕੇਵਲ ਬੌਰਿਸ &lsquoਤੇ ਹੀ ਲਾਗੂ ਪਰ ਕੁਹਾੜਾ ਕਦੀ ਨਾ ਕਦੀ ਸਭ ਤੇ ਲੱਗੇਗਾ, ਇਕ ਵਿਚਾਰ ਹੁਣੇ ਸਾਂਝਾ ਹੋਇਆ ਕਿ ਸਿੱਖ ਇੰਨੀ ਗਿਣਤੀ ਵਿੱਚ ਕਿਥੋਂ ਹਾਈ ਕਮਿਸ਼ਨ ਜਾਂਦੇ ਹਨ, ਉੱਤਰ ਜੀ ਝਾਂਸਾ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਇਨ੍ਹਾਂ ਜਲੂਸਾਂ ਵਿੱਚ ਜਾਵੋਗੇ ਖਤਰਾ ਕਹਿ ਕੇ ਪੱਕੇ ਹੋ ਜਾਵੋਗੇ, ਉਹਨੇ ਇਹ ਭੀ ਕਿਹਾ ਬਹੁਤੇ ਗੁਜਰਾਤੀ ਭਾਈ ਭੀ ਭਾਰਤ ਦਾ ਬੀੜਾ ਚੁੱਕਦੇ ਹਨ, ਭਾਵੇਂ ਯੂ।ਕੇ। ਨਾਗਰਿਕ, ਖਬਰ ਵਿੱਚ ਦੇਖਿਆ ਕਿ ਫੜੋ ਫੜਾਈ ਵੱਡੀ ਪੱਧਰ &lsquoਤੇ ਹੈ, ਪਰ ਨਾਲ ਹੀ ਕੋਰਟਾਂ ਵਿੱਚ ਪੇਸ਼ ਕੀਤੇ ਜਾਂਦੇ ਹਨ, ਰਿਮਾਂਡ ਲਿਆ ਜਾਂਦਾ ਹੈ ਕੀ ਫੇਰ ਨਾਬਾਲਗ ਬੱਚਿਆਂ ਨੂੰ ਇਸ ਧਾਰਾ ਵਿੱਚ ਨਹੀਂ ਲੈਂਦੇ ? ਆਈ।ਜੀ। ਕਹਿੰਦਾ ਹੈ ਬਹੁਤ ਸਾਰੇ ਚਿਤਾਵਨੀ ਦੇ ਕੇ ਛੱਡੇ ਜਾਂਦੇ ਹਨ, ਆਹ ਮਲੋਦ ਤੋਂ ਤਜਿੰਦਰ ਸਿੰਘ (ਬਾਬਾ ਗੋਰਖਾ) ਗ੍ਰਿਫਤਾਰ ਗੰਨਮੈਨ ਸੀ, ਅੰਮ੍ਰਿਤਪਾਲ ਦਾ ਅਜਨਾਲੇ ਪੁਲਸ ਹਮਲੇ ਵੇਲੇ ਵਿੱਚ ਸੀ, ਕਿਵੇਂ ਆਪਾਂ ਪੁਲਸ ਨੂੰ ਫਿਟਕਾਰੀਏ, ਉਨ੍ਹਾਂ ਦੀ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਸੂਬੇ ਵਿੱਚ ਸ਼ਾਂਤੀ ਦੀ, ਇਕ ਪਾਸੇ ਮੀਡੀਏ &lsquoਤੇ ਮੈਂ ਨੁਕਤਾ ਸੁਣਿਆ ਕਿ ਹੁਣ ਪੰਜਾਬ ਦੀ ਸਥਿਤੀ &lsquoਤੇ ਲਹਿਰ ਦੇ ਘਾੜਤਾਂ ਨੇ ਵਿਦੇਸ਼ਾਂ ਵਿੱਚੋਂ ਫੰਡ ਇਕੱਤਰ ਕਰਨੇ ਸ਼ੁਰੂ ਕਰ ਦੇਣੇ ਹਨ ਤੇ ਲੋਕਾਂ ਨੂੰ ਬਾਹਰ ਸੱਦਣ ਦੀ ਸਕੀਮ ਨਾਲ ਪੈਸੇ ਕਮਾਉਣੇ ਹਨ, ਨਾਲ ਹੀ ਕਹਿੰਦੇ ਕਿ ਸਿਰ ਭੇਂਟ ਕਰਕੇ ਹੁਣ ਭੱਜ ਗਏ, ਲੋਕਤੰਤਰ ਵਿੱਚ ਭੀ ਕਾਨੂੰਨ ਹੁੰਦੇ ਹਨ ਪਾਲਣਾ ਕਰਨੀ ਪੈਂਦੀ ਹੈ, ਮਾਰੂ ਹੋਣ ਤਾਂ ਤੋੜਨੇ ਭੀ ਪੈਂਦੇ ਹਨ, ਪਰ ਰਵਿਤ ਵਿੱਚ ਰਹਿ ਕੇ, ਅੰਮ੍ਰਿਤਪਾਲ ਸਿੰਘ ਦੀ ਆਮਦ ਨੂੰ ਇਕ ਰੱਬੀ ਨੂਰ ਦੱਸਣ ਵਾਲੇ ਜਾਣਦੇ ਸਨ ਕਿ ਪੈਸਾ ਕਿਥੋਂ ਤੇ ਸਾਰਾ ਊਲ ਜਲੂਲ ਹੀ ਇਕ ਵਿਆਕੁੱਲ ਕਰਨ ਵਾਲਾ ਸੀ, ਕੀ ਕੀ ਲੋਕ ਗੁੰਮਰਾਹ ਕੀਤੇ, ਪ੍ਰਧਾਨ ਮੰਤਰੀ ਬਣਾ ਲਿਆ, ਬੰਦੂਕਾਂ ਵਾਲੇ ਦਹਿਸ਼ਤ ਲਈ ਨਾਲ ਖੜ੍ਹੇ ਕਰ ਲਏ, ਭਲਾ ਧਾਰਮਿਕ ਵਿਅਕਤੀ ਨੂੰ ਕਾਹਦਾ ਡਰ ਸੀ ? ਪ੍ਰਧਾਨ ਮੰਤਰੀ ਨੂੰ ਦੇਖੋ ਪੱਠੇ ਵੱਢਣ ਕਿਵੇਂ ਰੌਲ੍ਹਾ ਪਾਉਂਦਾ ਸੀ ਜੀ ਔਹ ਆ ਗਈ ਪੁਲਸ ਮਿਲਟਰੀ ਭਾਈ ਸਾਹਬ ਮਗਰ ਹੈ, ਸਭ 80-84 ਦੇ ਸਰੂਪ ਸਨ ਹੁਣ ਸਮਰਥੱਕ ਰੌਲਾ ਪਾ ਰਹੇ ਹਨ ਜੀ ਇਹ ਪੁਲਸ ਨੇ ਕੰਮ ਗਲਤ ਕੀਤਾ, ਮੰਨਦੇ ਹਾਂ ਗਲਤੀਆਂ ਹਨ ਪਰ ਬੇਕਸੂਰੇ ਤਾਂ ਇਹ ਗੁਰੂ ਦੇ ਲਾਡਲੇ ਭੀ ਨਹੀਂ ਆਹ ਸਭ ਕਾਰਵਾਈਆਂ ਧਰਮੀ ਤੇ ਭਲੇ ਪੁਰਸ਼ਾਂ ਦੀਆਂ ਹਨ, ਜਿਹੜੇ ਲੋਕ ਹਮਾਇਤੀ ਹਨ ਉਹ ਸੋਚਣ ਜਰੂਰ ਕਿ ਕੀ ਕੀ ਕੁਝ ਹੋ ਰਿਹਾ ਸੀ, ਕਿਹੜੇ ਨਸ਼ੇ ਛੱਡਕੇ ਸੁਧਰ ਗਏ ਲਿਆਉ ਲੋਕਾਂ ਸਾਹਮਣੇ ਮੈਂ ਭਗਵੰਤ ਮਾਨ ਸਰਕਾਰ ਦੀ ਉਪਾਸ਼ਕ ਤਾਂ ਕੀ ਸਮਰਥੱਕ ਨਹੀਂ, ਪਰ ਹੁਣ ਕਦਮ ਚੁੱਕਣ &lsquoਤੇ ਨਿੰਦਕ ਨਹੀਂ, ਸਗੋਂ ਲੇਟ ਹੋਈ, ਸੂਬੇ ਦਾ ਨੁਕਸਾਨ ਹੋਇਆ । 
ਪੰਜਾਬ ਸੰਕਟ : ਲੜੀ ਕੜੀ ਭਿੰਡਰਾਂਵਾਲਾ ਲਹਿਰ ਨਾਲ ਪਹਿਲਾਂ ਕਾਂਗਰਸ ਨੇ ਹੁਣ ਭਾਜਪਾ ਨੇ ਸਿੱਖ ਸੰਸਥਾਵਾਂ ਨੂੰ ਜਲੀਲ ਕਰਨ ਲਈ ਇੰਨ ਬਿੰਨ ਉਹ ਢਾਂਚਾ, ਪੁਲਸ ਭੀ ਵਿੱਚੇ,  ਹੁਣ ਪ੍ਰਧਾਨ ਮੰਤਰੀ ਪੱਠੇ ਵੱਢਦਾ, ਬੰਦੂਕਾਂ, ਤਲਵਾਰਾਂ, ਨੌਜਵਾਨ ਸਭ ਸ਼ਰਾਰਤੀ ਅਨਸਰ ਵਹੀਰਾਂ ਵਿੱਚ, ਬਹਾਨਾ ਨਸ਼ਾ ਛੁਡਾਊ, ਅੰਮ੍ਰਿਤ ਛਕਾਊ, ਨਿਰਣਾ ਕੀ ਖਾਲਿਸਤਾਨ ਮੰਗ ਵਿਦੇਸ਼ੀ ਹੈ ? ਇਕ ਇੰਟਰਵਿਊ ਵਿੱਚ ਖਾਲਿਸਤਾਨੀ ਕਾਰਕੁੰਨ ਕਹਿੰਦਾ ਸਾਨੂੰ ਕਹਿੰਦੇ ਨੇ ਪੰਜਾਬ ਜਾਉ ਕੀ ਭਾਰਤੀ ਭਾਰਤ ਜਾ ਕੇ ਵੱਸਦੇ ਨੇ ? ਉੱਤਰ ਵਾਜਵ ਹੈ ਅੰਮ੍ਰਿਤਪਾਲ ਸਿੰਘ &lsquoਤੇ ਪ੍ਰਸ਼ਨ ਚਿੰਨ ਕਿ ਸੀਸ ਭੇਂਟ ਕਰਕੇ ਭਗੌੜਾ ਲੋਕਤੰਤਰ ਕਾਨੂੰਨ ਰਹਿਤ ਨਹੀਂ ਹੁੰਦੇ, ਪੁਲਸ ਦੀ ਪਕੜ ਵਿੱਚ ਜੋ ਭੀ ਹਨ, ਰਿਮਾਂਡ &lsquoਤੇ ਹਨ ਜਾਂ ਫੇਰ ਜੇਲ੍ਹ, ਜੋ ਨਿੱਕੇ-ਮੋਟੇ ਕਾਨੂੰਨ ਉਲੰਘਣਾਂ ਵਿੱਚ ਹਨ ਨਾਬਾਲਗ ਜਾਂ ਹੋਰ ਉਹ ਹਦਾਇਤਾਂ ਦੇ ਕੇ ਛੱਡੇ ਜਾਣਗੇ, ਪੁਲਸ ਦਾ ਬਿਆਨ ਬਾਕੀ ਬੇਨਿਯਮੀਆਂ ਜਾਂ ਕਾਨੂੰਨ ਤੋੜਨੇ ਫੌੜਾ ਤਾਂ ਵੱਜਣਾ ਹੀ ਹੁੰਦਾ ਹੈ, ਪਰ ਜੋ ਲੋਕ ਇਹ ਆਖ ਰਹੇ ਹਨ ਕਿ ਵਧੀਕੀਆਂ ਹੋ ਰਹੀਆਂ ਹਨ, ਕੀ ਇਕ ਪਾਸੇ ਤੋਂ ਹਨ ? ਪੰਜਾਬ ਵਿੱਚ ਜੋ ਕੁਝ ਸਿੱਖ ਸੰਸਥਾਵਾਂ ਨਾਲ ਕਰ ਰਹੇ ਹਨ ਜਾਇਜ਼ ਹੈ ? ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਬਦਲੇ, ਨਵਜੋਤ ਸਿੱਧੂ ਨਾਲ ਬਦਲਾ, ਹੁਣ ਭਾਰਤ ਵਿੱਚ ਰਾਹੁਲ ਗਾਂਧੀ ਨਾਲ ਕੀਹਨੂੰ ਸਲਾਹੋਂਗੇ ਤੇ ਕੀਹਨੂੰ ਨਿੰਦੋਗੇ, ਪਰ ਮੈਂ ਤਾਂ ਪੰਥ ਦੋਖੀਆਂ ਨੂੰ ਕਦੀ ਭੀ ਸੁਹਿਰਦ ਮੰਨਦੀ ਨਹੀਂ, ਦੁੱਖ ਕਿ ਸੋਸ਼ਲ ਮੀਡੀਏ ਨੇ ਰਵਿਦ ਹੀ ਪਾ ਧਰੀ ਕਿ ਪੰਥ ਵਿਰੋਧੀ ਹੀ ਸਿੱਖ ਹਨ, ਅੰਤਰੀਵ ਭਾਵੇਂ ਖਾਂਦਾ ਹੋਵੇ ਕਿ ਅਸੀਂ ਧ੍ਰੋਹ ਕਮਾ ਰਹੇ ਹਨ, ਕਿਸੇ ਨਾਲ ਭੀ ਜ਼ਿਆਦਤੀ ਕਰਨੀ ਪਾਪ ਹੈ, ਦੇਖੋ ਸਾਹਮਣੇ ਅੰਮ੍ਰਿਤਪਾਲ ਸਿੰਘ ਦਾ ਹਾਲ, ਸਾਥੀਆਂ ਨੂੰ ਭਾਜੜਾਂ, ਪੁਲਸ ਹਿਰਾਸਤਾਂ, ਜੇਲ੍ਹਾਂ ਹਾਲੇ ਤਾਂ ਕਈ ਲੁਕੇਵੇ ਨੇ ਸਭ ਫੜੇ ਜਾਣਗੇ, ਏਜੰਸੀਆਂ ਤੋਂ ਅੰਬ ਖਾਣੇ ਬੇਰਾਂ ਨੂੰ ਤਰਸਣਗੇ, ਹਾਲੇ ਭੀ ਵੇਲਾ ਹੈ ਪਸ਼ਚਾਤਾਪ ਦਾ, ਹੋਰ ਨਹੀਂ ਤਾਂ ਸਮਰਥੱਕ ਹੀ ਨਾ ਬਣੋ, ਭਾਣੇ ਵਿੱਚ ਆਵੋ ਵਿਅਕਤੀਗਤ, ਪਰਿਵਾਰਵਾਦ ਭੰਡਣਾ ਪਰ ਪੁਰਾਤਨ ਸਮਾਂ ਨਾ ਘੋਖਣਾ, ਗੁਰੂ ਕਾਲ ਭੀ ਪਰੋਖੇ ਕਰਨਾ ਨਾ ਸਿੱਖੀ ਹੈ ਨਾ ਮਨੱੁਖਤਾ ਤੇ ਨਾ ਹੀ ਕੋਈ ਧਰਮ, ਕੋਈ ਭੀ ਸਿਆਸੀ ਭਲੀ ਨਹੀਂ ਹੁੰਦੀ, ਸੱਪ ਸੱਪ ਲੜੇ ਵਿਹੁ ਕੀਹਨੂੰ ਚੜ੍ਹੇ, ਇੰਗਲੈਂਡ ਵਿੱਚ ਭੀ ਹਨ 15 ਕੁ ਜੋ ਫੰਡਾਂ ਲਈ ਤੱਤਪਰ, ਅਪੀਲਾਂ ਨਾਅਰੇ, ਬੁਲਾਰੇ, ਕਈਆਂ ਦੇ ਤਾਂ ਪਿੱਛੇ ਪੁਲਸ ਨਾਲ ਸਬੰਧ ਸਨ, ਕਈਆਂ ਦੇ ਬਾਪ ਭੀ ਪੁਲਸੀਏ, ਇਥੇ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਦਲ ਦੇ ਪਰ ਉੱਖਲੀ ਵਿੱਚ ਪਾਏ ਤੇ ਹੀ ਫੂਲ ਲਹਿੰਦਾ ਹੈ, ਲਹਿਆ ਤਾਂ ਹੈ ਢੀਠਤਾ ਹੈ, ਕੁਝ ਤਾਂ ਬੱਸ ਥੋੜ੍ਹੇ ਸਾਲ ਹੋਰ ਹਨ, ਕਈ ਹਾਲੇ 15 ਕੁ ਸਾਲ ਤੱਕ ਕਾਇਮ ਪਰ ਨਵੀਂ ਟੀਮ ਤਿਆਰ ਹੈ, ਬੱਸ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਨੇ । ਪਰ ਪੱਤਰਕਾਰ ਕਲਮ ਨੂੰ ਸਲਾਮ ਨਹੀਂ ਕਰਦੇ, ਸਗੋਂ ਉਹਤੋਂ ਫਿਰੌਤੀ ਮੰਗਦੇ ਨੇ ਲੇਖਕ ਬੜੇ ਸਿਆਣੇ ਭੀ ਹਨ, ਵਫਾਦਾਰ ਭੀ ਪਰ ਨਿਰਾਧਾਰ ਭੀ ਲਾਲਚ ਨੇ ਸੰਸਾਰ ਘੇਰ ਰੱਖਿਆ ਹੈ । ਹਾਂ ਜੋ ਕੇਵਲ ਆਪਣੀ ਸੇਵਾ ਲਈ ਹੀ ਲਿਖਦੇ ਨੇ ਕਈ ਵਾਰੀ ਪੁਖਤਾ ਜਾਣਕਾਰੀ ਨਹੀਂ ਹੁੰਦੀ ਤਾਂ ਕੁਝ ਗਲਤ ਪਾਸੇ ਭੀ ਤੁਰ ਜਾਂਦੇ ਹਨ, ਪਰ ਪੈਸੇ ਦੇ ਕਮਾਊ ਖਿਮਾਂ ਦੇ ਕਾਬਲ ਨਹੀਂ, ਮੈਂ ਤਾਂ ਪੜਤਾਲ ਪੜਚੋਲ ਤੇ ਜਾਣਕਾਰੀ ਤੱਥ ਲੱਭਣ &lsquoਤੇ ਰਹਿੰਦੀ ਹਾਂ, ਪੱਖਪਾਤ ਵਿੱਚ ਉਲਝਦੀ ਨਹੀਂ, ਹਾਂ ਆਪਣੇ ਚਹੇਤੇ ਹੁੰਦੇ ਹਨ ਪਰ ਉਹ ਕੇਵਲ ਨਿੱਜੀ ਜੀਵਨ ਵਿੱਚ ਹੀ ਰੱਖਦੀ ਹਾਂ, ਸਾਂਝੇ ਤੇ ਲਿਖਤਾਂ ਵਿੱਚ ਸੰਕੋਚੀ ਹਾਂ ਕੋਈ ਗਲਤੀ ਤੋਂ ਮੁਨਕਾਰ ਨਹੀਂ ਹਾਂ, ਸਮੁੰਦਰ ਵਿੱਚ ਜਵਾਰ ਭਾਟਾ ਆ ਜਾਵੇ ਤਾਂ ਲਹਿਰਾਂ ਕਿਨਾਰੇ ਲੱਭਦੀਆਂ ਹਨ, ਇਕ ਅੰਮ੍ਰਿਤਪਾਲ ਸਿੰਘ ਸਮਰਥੱਕ ਚੈਨਲ ਤੇ ਸੀਨੀਅਰ ਪੱਤਕਰਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਨੰਦਪੁਰ, ਮੁਕਤਸਰ ਆਦਿ ਛੋਹਨ ਵਿੱਚ ਵਰਤੀਆਂ ਸਕੀਮਾਂ ਦੀ ਉਦਾਹਰਣ ਦੇ ਰਿਹਾ ਹੈ ਕਿ ਕੀ ਹੋ ਗਿਆ ਜੇ ਵਾਰਸ ਪੰਜਾਬ ਦਾ ਮੁਖੀ ਰੂਹਪੋਸ਼ ਹੈ, ਹਰ ਇਕ ਸੌਦਾ ਵੇਚਣਾ ਹੈ, ਦਰਬਾਰ ਸਾਹਿਬ ਦੇ ਪ੍ਰਚਾਰਕ ਅੱਡ ਚੈਨਲਾਂ ਤੇ ਹਮਦਰਦ ਸਪੱਸ਼ਟ ਕਰਾਂ ਕਿ ਇਹ ਸਾਰੀ ਵਿੱਥਿਆ ਅੰਮ੍ਰਿਤਪਾਲ ਸਮਰਥਨ ਨਾਲੋਂ ਵੱਧ ਤਾਂ ਆਮ ਸਰਕਾਰ ਦਾ ਵਿਰੋਧ ਹੈ, ਬਹੁਗਿਣਤੀ ਲੋਕ ਤਾਂ ਅਣਜਾਣ, ਅਣਭੋਲ ਨੇ ਤੇ ਜਾਣਕਾਰ ਅੰਦਰੋਂ ਸੌਖੇ ਹਨ, ਆਪਾਂ ਸਭ ਨਿੱਤ ਗਲਤੀਆਂ ਕਰਦੇ ਹਾਂ, ਇਸ ਸੰਦਰਭ ਵਿੱਚ ਕੇਵਲ ਅੰਮ੍ਰਿਤਪਾਲ ਸਿੰਘ ਕਸੂਰਵਾਰ, ਨਾਲ ਦੇ ਸਾਥੀ ਭਲੇਮਾਣਸ ਨਹੀਂ ਸਭ ਆਪਣੇ ਹਿੱਤਾਂ ਲਈ ਜੁੜੇ ਸਨ, ਸਾਧਾਰਣ ਸਿੱਖ ਤੇ ਨਸ਼ਈ ਭੋਲੇਪਣ ਵਿੱਚ, ਮੋਰਚੀਏ ਤਾਂ ਜਾਣਦੇ ਹੁੰਦੇ ਹਨ ਕਿ ਧਨ ਕਿਥੋਂ ਯਾਨੀ ਏਜੰਸੀਆਂ ਦਾ ਹੁੰਦਾ ਹੈ, ਇਹ ਨਹੀਂ ਪਤਾ ਕਿ ਕਿਹੜੀਆਂ ਹਨ, ਹੁਣ ਜਦੋਂ ਇੰਨੇ ਫੜੇ ਗਏ ਜਾਣਕਾਰੀਆਂ ਦੇ ਰਹੇ ਹਨ ਤਾਂ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਲੋਕਾਂ ਦਾ ਪੈਸਾ ਬਰਬਾਦ ਕਰਨਾ, ਪੁਲਸ ਤੇ ਸਰਕਾਰ ਦਾ ਅੱਖਾਂ ਚੋਭਲ੍ਹਣ ਤੋਂ ਸਿਵਾ ਕੁਝ ਨਹੀਂ, ਕੋਲੋਂ ਭੱਜਿਆ ਤਾਂ ਸੰਭਾਲ ਨੀ ਹੋਇਆ, ਹੁਣ ਬੱਸ ਆਹ ਸਭ ਅਡੰਬਰ ਹਨ, ਉਹਨੇ ਫੜ ਨੀ ਹੋਣਾ, ਸਿਆਸੀ ਪਾਰਟੀਆਂ ਭੀ ਪਾਣੀ ਵਿੱਚ ਮਧ੍ਹਾਣੀ ਨਾ ਪਉਣ, ਭਾਣਾ ਮੰਨਣ, ਸੂਬੇ ਵਿੱਚ ਟਿੱਕ ਟਕਾਅ ਕਰਵਾਉਣ ਜਰੂਰੀ ਮੁੱਦਿਆਂ ਵੱਲ ਧਿਆਨ ਲਾਉਣ, ਸਰਕਾਰ ਤਾਂ ਚਾਹੁੰਦੀ ਹੈ ਕਿ ਤੁਸੀਂ ਉਲਝੇ ਰਹੋ ਤੇ ਉਹ ਸੁਰਖਰੂ, ਪੱਤਰਕਾਰ, ਮੀਡੀਆ, ਚੈਨਲ, ਲੋਕ ਹਿੱਤ ਪਾਲਣ, ਹਾਂ ਦਹਿਸ਼ਤ ਮਾੜੀ ਹੈ, ਆਜ਼ਾਦੀ ਚਾਹੀਦੀ ਹੈ, ਪਰ ਜੋ ਪੱਤਰਕਾਰ ਉਕਸਾਹ ਕੇ ਆਪਣਾ ਕਿੱਤਾ ਪਾਲਣ ਜਰੂਰ ਪੁੱਛ-ਪੜਤਾਲ ਵਿੱਚ ਹੋਣੇ ਚਾਹੀਦੇ ਹਨ, ਭੈਰਮੀ ਚੁੱਕਣੀ ਭੀ ਸੋਭਦੀ ਨਹੀਂ ਜਿਹੜੀ ਕਿ ਕੁਝ ਕੁ ਨੇ ਤਾਂ ਅਤਿ ਕੀਤੀ ਸੀ, ਧਰਨਿਆਂ ਵਿੱਚ ਪੰਜਾਬ ਝੋਕਿਆ ਗਿਆ ਹੈ, ਜਾਣ ਬੁੱਝ ਕੇ ਭੀ ਵੀਹਲ ਚੇਅਰਾਂ ਵਾਲੇ ਅੰਗੇ ਕੀਤੇ ਜਾਂਦੇ ਹਨ, ਰੱਬ ਤੋਂ ਨੀ ਡਰਦੇ, ਫੇਰ ਪੁਲਸ ਨੂੰ ਕੋਸਦੇ ਨੇ, ਮਾੜਾ ਹੈ, ਉਹ ਭੀ ਆਪਣੀ ਨੌਕਰੀ ਕਰਦੇ ਹਨ, ਪੰਜਾਬ ਵਿੱਚ ਹੀ ਨਹੀਂ ਹਰ ਦੇਸ਼ ਵਿੱਚ ਖੱਬੇ ਪੱਖੀ ਧਾਰਾ ਭਾਰੂ ਹੋ ਕੇ ਇਹ ਸਭ ਕਰਵਾਉਂਦੀ ਹੈ, ਸੋਸ਼ਲ ਮੀਡੀਏ ਨੇ ਸੌਖੇ ਕਰਤੇ, ਲੋਕ ਟੈਲੀਵੀਜ਼ਨ ਦੇਖਦੇ ਸੀ, ਅਖ਼ਬਾਰ, ਕਿਤਾਬਾਂ ਪੜ੍ਹਦੇ ਸੀ, ਸੋਝੀ ਲੈਂਦੇ ਸੀ, ਸਿਹਤ ਭੀ ਠੀਕ ਹੁੰਦੀ ਸੀ, ਹੁਣ ਬੱਸ ਸੁਸਤੀ, ਤਣਾਅ ਤੇ ਵਿਆਕੁਲਤਾ ਪੱਲੇ, ਮੇਰਾ ਤਾਂ ਸੁਝਾਅ ਹੈ ਕਿ ਜੇਕਰ ਲੋਕ ਆਪਣੇ ਕੰਮਾਂ ਵੱਲ ਧਿਆਨ ਦੇਣ ਜੀਵਨ ਸੌਖਾ ਹੋ ਸਕਦਾ ਹੈ । ਪ੍ਰਚਾਰਕ ਧਰਮ ਪ੍ਰਚਾਰਨ, ਗ੍ਰੰਥੀ ਸਿਆਸੀ ਨਾ ਹੋਣ, ਕਰਤੇ ਹੋ ਤੁਮ ਘਨੱਈਆ, ਮੇਰਾ ਨਾਮ ਹੋ ਰਹਾ ਹੈ, ਪਰ ਘਨੱਈਆ ਸਬਕ ਭੀ ਦੇ ਦਿੰਦਾ ਹੈ, ਡਰੀਏ ਡਾ੍ਹਡੇ ਤੋਂ, ਭਲਾ ਮੰਗੀਏ ਸਰਬੱਤ ਦਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ