image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਟਵਿੱਟਰ, ਸੋਸ਼ਲ ਮੀਡੀਆ, ਯੂ: ਟਿਊਬ, ਫੇਸਬੁੱਕ ਆਦਿ ਵੱਲ ਅਕਰਸ਼ਕ ਤਾਂ ਕੀ ਝਾਕਦੀ ਭੀ ਨਹੀਂ, ਕੇਵਲ ਨਿੱਜੀ ਕੋਈ ਭੇਜੀ ਵੀਡੀਉ ਜਰੂਰ ਦੇਖ ਲੈਂਦੀ ਹਾਂ

ਮਾਪਿਆਂ ਵਾਰ੍ਹੀਏ ਹੀਰੇ
ਮਰਗੀ ਕੌਣ ਰੋਊਗਾ
ਪੁਰਾਤਨ ਬੋਲੀ ਹੈ ਪਰ ਬੜਾ ਕੁਝ ਸਾਂਭੀ ਬੈਠੀ ਹੈ । ਅਜੋਕਾ ਸੰਕਟ ਸਿੱਖਾਂ ਉੱਪਰ ਪੰਜਾਬ ਵਿੱਚ ਕੋਈ ਅੱਜ ਦਾ ਨਵਾਂ ਨਹੀਂ, ਸਮੇਂ ਸਮੇਂ ਸਿਰ ਬਹੁੜਦਾ ਹੀ ਰਿਹਾ ਹੈ, ਸਿਆਣੀਆਂ ਕੌਮਾਂ ਆਪਣੀ ਸੂਹਣ ਨੂੰ ਖਿਲਰਨ ਨਹੀਂ ਦਿੰਦੀਆਂ ਤਾਂ ਹੀ ਝਾੜੂ ਵਾਲੇ ਕਾਮਯਾਬ ਹੋਏ, ਕੋਈ ਭੀ ਸੂਬਾ ਆਪਣੀ ਹੋਂਦ ਵਾਲੀ ਪ੍ਰਥਿਮ ਲੀਹਾਂ ਵਾਲੀ ਸਿਆਸੀ ਪਾਰਟੀ ਬਗੈਰ ਗਠਿਤ ਨਹੀਂ ਰਹਿ ਸਕਦਾ, ਕੇਂਦਰ ਦਾ ਤਾਂ ਹਿੱਤ ਹੁੰਦਾ ਹੈ ਪਾੜ ਕੇ ਰੱਖੋ ਪਰ ਵਸਨੀਕ ਵਫ਼ਾਦਾਰ ਹੋਣ ਤਾਂ ਦਾਰੂ ਕੰਮ ਨੀ ਕਰਦੀ, ਬੀਮਾਰੀ ਅੰਦਰ ਦੇ ਕੀਟਾਣੂ ਹੀ ਭਾਰੂ ਕਰਦੇ ਹਨ, ਰੀੜ੍ਹ ਦੀ ਹੱਡੀ ਥੋੜ੍ਹੀ ਬਲਹੀਨ ਹੋ ਜਾਵੇ ਵਰਟਿੱਬਰੇ ਹਿੱਲ ਜਾਣ ਤਾਂ ਬੰਦਾ ਤੰਦਰੁਸਤ ਨਹੀਂ ਰਹਿੰਦਾ, ਉਦਾਹਰਣਾਂ ਸਾਹਮਣੇ ਹਨ, ਪਰ ਮਨੁੱਖੀ ਫਿਤਰਤ ਬਦਲ ਗਈ ਹੈ, ਸਮੇਂ ਬਦਲ ਗਏ, ਵਾਤਾਵਰਣ, ਖੁਰਾਕਾਂ &lsquoਤੇ ਆਧਾਰਿਤ ਚਰਿੱਤਰ ਭੀ, ਮਨੁੱਖ ਦੇ ਵਿੱਚ ਜਾਨਵਰਾਂ, ਪਸ਼ੂਆਂ ਤੇ ਕੁਝ ਨਵੇਂ ਹੀ ਸੰਸਕਾਰ ਲੱਭ ਰਹੇ ਹਨ, ਬੰਦੇ ਬਾਂਵਰੇ ਹੋਏ ਫਿਰਦੇ ਨੇ, ਆਉਣ ਵਾਲੇ ਵਿੱਚ ਤਾਂ ਮਨੁੱਖ ਦਾ ਪਤਾ ਨਹੀਂ ਕਿਹੜਾ ਹੁਲੀਆ ਹੋਣਾ ਹੈ, ਸਾਡੀ ਅੱਜ ਬਜ਼ੁਰਗ ਪੀੜ੍ਹੀ ਦੀ ਮਾਨਸਿਕਤਾ ਰੋਗੀ ਹੋ ਰਹੀ ਹੈ, ਪੁਰਾਣੇ ਬੁੜੇ ਬੁੜੀਆਂ ਅਮ੍ਹਲੀ ਦੇ ਕਥਨ ਵਾਂਗੂ ਲੱਖ ਲੱਖ ਦੀ ਗੱਲ ਦੱਸਦੇ ਸਨ, ਪੰਜਾਬ ਦੇ ਮੂਲ ਵਾਸੀ ਦੇਖ ਲਵੋ ਪੇਡੂੰ ਪੰਥ ਨੂੰ ਸਮਰਪਣ ਹੁੰਦੇ ਕਰਕੇ ਪਰਨਾ ਚੱਕ ਕੇ ਨੰਗੇ ਪੈਰੀਂ ਜੇਲ੍ਹੀ ਤੁਰ ਪੈਂਦੇ ਸਨ, ਅੱਜ ਮੋਰਚੇ ਧਰਨੇ ਕਿਵੇਂ ਵਿਆਹਾਂ ਦੀ ਤਰ੍ਹਾਂ ਮਨੋਰੰਜਨ ਤੇ ਕਮਾਈ ਦੇ ਸਾਧਨ, ਡੇਕਾਂ ਨੂੰ ਤੁੱਕੇ ਨਹੀਂ ਭਾਈ ਕਿੱਕਰਾਂ ਨੂੰ ਲੱਗਦੇ ਸਨ, ਆਉ ਪ੍ਰਚੱਲਤ ਦੁਖਾਂਤ ਵੱਲ ਕਿਵੇਂ ਅੱਠ ਮਹੀਨੇ ਤੋਂ ਅੰਮ੍ਰਿਤਪਾਲ ਸਿੰਘ, ਪਹਿਲਾਂ ਦੀਪ ਸਿੱਧੂ ਕਿਸਾਨ ਮੋਰਚੇ ਦੇ ਰੱੁਖ ਦੇ ਦੂਜੇ ਪਾਸੇ ਲਈ, ਹਸ਼ਰ ਸਾਹਮਣੇ ਹੈ, ਅੰਮ੍ਰਿਤਪਾਲ ਸਿੰਘ ਦੁੱਬਈ ਤੋਂ ਮੋਨਾ, ਦੀਪ ਸਿੱਧੂ ਬੰਬਈ ਤੋਂ ਮੋਨਾ ਪਰ ਸਭ ਤੋਂ ਉੱਤਮ ਗੁਰਸਿੱਖ ਬਣਾਏ, ਖੱਟੀ ਧੰਨ ਦੀ ਮੈਂ ਗੱਲ ਨਹੀਂ ਕਰਦੀ ਪਰ ਸਮਾਜ ਦੇ ਨਾਲ ਪਰਿਵਾਰ ਤੇ ਅੰਮ੍ਰਿਤਪਾਲ ਸਿੰਘ ਦੀ ਨਿੱਜੀ ਸ਼ੋਹਰਤ ਨੇ ਕੀ ਭੰਬੂ ਤਾਰੇ ਦਿਖਾ ਦਿੱਤੇ ਸੌਖੀ ਹੈ ਹੁਣ ਜ਼ਿੰਦਗੀ ਪਤਾ ਨਹੀਂ ਕਿਥੇ ਤੇ ਕਿਵੇਂ ਦਿਨ ਕਟੀ, ਦੋਸ਼ੀ ਕੌਣ ਕੌਣ, ਕੇਵਲ ਉਹ ਹੀ ਨਹੀਂ ਲਾਈ ਲੱਗ ਤੇ ਭਿੱਤੀ ਦੇਣੇ ਤੇ ਜਾਣ ਬੁੁੱਝ ਕੇ ਉਭਾਰ ਕਰਵਾਉਣ, ਸਰਕਾਰਾਂ ਤੇ ਪੁਲਸ ਤਾਂ ਇੱਲ ਦੀ ਨਜ਼ਰ ਰੱਖਦੀਆਂ ਹਨ ਕਿਉਂ ਭੱਖ ਹੋਈ ਤੇ ਤਾਪ ਦੀ ਗੋਲੀ ਨਾ ਦਿੱਤੀ, ਹੁਣ ਤਾਂ ਇਹ ਫਿਲਮ ਉਨੀ ਦੇਰ ਚੱਲੂ ਜਦੋਂ ਤੱਕ ਕੋਈ ਚੰਗਿਆਈ ਪੰਜਾਬ ਲਈ ਤਿਆਰ ਨਹੀਂ ਹੁੰਦੀ । ਸੱਪ ਦੀ ਜਹਿਰ ਬੜਾ ਚਿਰ ਤੱਕ ਰਹਿੰਦੀ ਏ ਮੰਨਣਾ ਪੈਣਾ ਹੈ ਕਿ ਲੋਕਾਂ ਦੇ ਵਤੀਰੇ ਤੇ ਸਰਕਾਰਾਂ ਦੀਆਂ ਨੀਤੀਆਂ ਜ਼ਿੰਮੇਵਾਰ ਹਨ ਸੂਬਾ ਕਿਨ੍ਹਾਂ ਦੇ ਸਿਰ &lsquoਤੇ ਪੰਜਾਬੀ ਜਾਂ ਸਿੱਖ ਹਿੱਤ ਰਹੂ, ਦਲਿਤ ਭਾਈਚਾਰਾ ਅੱਡ, ਰਵਿਦਾਸ ਤਾਂ ਅੱਡ ਸਮਾਜ ਬਣ ਚੁੱਕਾ ਹੈ ਉਨ੍ਹਾਂ ਦਾ ਨਵਾਂ ਸਾਲ ਭੀ 646ਵਾਂ ਹੈ, ਗੁਰੂ ਜੀ ਨੇ ਦਲਿਤ ਗੱਲ ਲਾਏ, ਦਸਮੇਂ ਪਾਤਿਸ਼ਾਹ ਨੇ ਅੰਮ੍ਰਿਤ ਛਕਾ ਕੇ, ਇਤਿਹਾਸ ਦੇਖੋ ਉਸ ਸਮੇਂ ਲੜਾਈ ਬ੍ਰਾਹਮਣ ਤੇ ਖੱਤਰੀ ਵਰਗ ਵਿੱਚ ਸੀ, ਬਾਕੀ ਤਾਂ ਦਲਿਤ ਹੀ ਸਨ, ਸਿੱਖ ਤੇ ਜੱਟ ਦਾ ਕੋਈ ਨਉਂ ਹੀ ਨਹੀਂ ਸੀ, ਅੰਮ੍ਰਿਤ ਛੱਕ ਕੇ ਜਾਤ-ਪਾਤ ਮਿੱਟ ਗਈ ਇਹ ਕੇਵਲ ਕਾਗਜੀ ਸੰਦਰਭ ਹੈ, ਬਾਕੀ ਹਿੰਦੂ ਜਾਂ ਸਨਾਤਨ ਰੀਤ ਸੀ, ਜਾਤੀ-ਵੰਡ ਉਹ ਹਾਲੇ ਭੀ ਤੁਰੀ ਆ ਰਹੀ ਹੈ, ਦਲਿਤ ਭਾਈਚਾਰੇ ਨੇ ਆਪ ਹੀ ਨਹੀਂ ਮਿਟਾਈ, ਜਦੋਂ ਜਾਤੀ-ਭੱਤੇ &lsquoਤੇ ਨਿਰਭਰਤਾ ਮੰਨੀ ਮੈਂ ਆਪਣੇ ਛੋਟੇ ਭਰਾ ਪੜ੍ਹਿਆ ਲਿਖਿਆ ਹੈ ਨੂੰ ਪੁੱਛਿਆ ਕਿ ਕੀ ਆਪਣੇ ਬਚਪਨ ਜਾਂ ਵੱਡੇ ਹੁੰਦੇ ਆਹ ਧਰਮ ਸੀ, ਉੱਤਰ ਹੁਣ ਧਰਮ ਨਹੀਂ ਧੜਾ, ਵਪਾਰ ਕਿੱਤੇ ਹਨ, ਮੰਨਣ ਵਾਲੇ ਕੌਣ ? ਬਾਕੀ ਤਾਂ ਚਾਰਾ ਨਹੀਂ ਮਗਜ਼ ਖਪਾਈ ਦਾ ਲਾਭ ਨੀ ਇਹ ਹਾਲੇ ਹਟਣੇ ਨਹੀਂ ਜੇਕਰ ਕੋਈ ਸੁਧਾਰ ਦੀ ਦਲੀਲ ਦੇਵੇ ਭੀ ਤਾਂ ਹਾਏ ਹਾਏ ਇਹ ਤਾਂ ਗੁਰੂਆਂ ਵਿਰੁੱਧ ਹੈ, ਛੇਕੋ, ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਦੋਂ ਕੁਰੀਤੀਆਂ ਨੂੰ ਫਰੋਲਣਾ ਅਰੰਭਿਆ ਝੱਟ ਅਲੀ ਅਲੀ ਕਰਕੇ ਭੰਡਤਾ ਇਹ ਕਈਆਂ ਨਾਲ ਕੀਤਾ, ਹੁਣ ਉਹਨੇ ਅੰਮ੍ਰਿਤਪਾਲ ਸਿੰਘ ਮੁੱਦੇ &lsquoਤੇ ਕਈ ਵਧੀਆ ਨੁਕਤੇ ਦੀਆਂ ਗੱਲਾਂ ਆਖੀਆਂ, ਪਰ ਨਹੀਂ ਉਹ ਤਾਂ ਪੰਥ ਦਾ ਹਿੱਸਾ ਨਹੀਂ, ਉਹ ਮੰਨਦਾ ਹੈ ਕਿ ਮੈਂ ਭੀ ਗੁੰਮਰਾਹ ਦੇ ਰਾਹ ਸੀ, ਪਰ ਪਰਖ ਮਗਰੋਂ ਡੰਡੀ ਛੱਡ ਸੜਕ ਪੈ ਗਿਆ, ਜੇਕਰ ਅਸੀਂ ਯਕੀਨ ਰੱਖਦੇ ਹਾਂ ਕਿ ਧੱਕੇਸ਼ਾਹੀ ਵਿਰੁੱਧ ਖੜਨਾ ਸਿੱਖ ਦਾ ਧਰਮ ਹੈ ਤਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਨਿਆਪਾਲਿਕਾ ਨੇ ਭੀ ਸਰਕਾਰੀ ਪੱਖ ਕਰਕੇ ਧੱਕਾ ਕੀਤਾ ਤਾਂ ਸਿੱਖ ਕਰਨ ਵਿਰੋਧ ਪਰ ਸਿਆਸਤ ਅਕਾਲੀਆਂ ਨੂੰ ਤਾਂ ਆਗਿਆ ਨਹੀਂ ਦਿੱਤੀ, ਮੈਂ ਭਾਵੇਂ ਅਕਾਲੀ ਸਮਰਥੱਕ ਹਾਂ, ਪਰ ਧੱਕੇਸ਼ਾਹੀ ਵਿਰੁੱਧ ਹਾਂ, ਇਹ ਕਿਸੇ ਨਾਲ ਭੀ ਹੋ ਸਕਦਾ ਹੈ, ਦਿੱਲੀ ਵਿੱਚ ਆਪ ਪਾਰਟੀ ਚੀਕਦੀ ਹੈ ਕਿ ਸਾਡੇ ਨਾਲ ਅਨਿਆਂ ਹੋਇਆ ਹੈ, ਪਰ ਆਪ ਪੰਜਾਬ ਵਿੱਚ ਚੌਗਣਾ ਕਰ ਰਹੇ ਹਨ ਕਾਂਗਰਸ ਤੇ ਅਕਾਲੀਆਂ ਨਾਲ, ਭਗਵੰਤ ਮਾਨ ਭੁੱਲਦਾ ਹੈ ਕਿ ਵਾਰੀ ਸਭ ਦੀ ਸਿਰ &lsquoਤੇ ਦਹਿਲ ਪਾਇਆ ਹੋਇਆ ਹੈ, ਪਰ ਧਾਨਾ ਕਰਕੇ ਮੂੰਜੀ ਨੂੰ ਪਾਣੀ ਆ ਰਿਹਾ ਹੈ, ਅਕਾਲੀ ਦਲ ਵਿਰੋਧੀ ਦਲ ਖੁਸ਼ ਹਨ, ਧਰਨੇ ਮੋਰਚੇ ਕੋਈ ਇਨਸਾਫ ਨਹੀਂ ਸ਼ਾਖ ਲਈ ਹਨ ਪ੍ਰਮੇਸ਼ਰ ਤੋਂ ਨਹੀਂ ਡਰਦੇ । 
ਮੈਂ ਵਿਚਾਰ ਸੁਣੇ ਜੀ ਸ਼੍ਰੋਮਣੀ ਕਮੇਟੀ ਕੋਲ ਸਾਧਨ ਹਨ ਵਕੀਲਾਂ ਦੀ ਟੀਮ ਬਣਾਵੇ : ਮੇਰਾ ਪ੍ਰਤੀਕਰਮ, ਕੀ ਤੁਸੀਂ ਗੁਰਦੁਆਰਿਆਂ ਵਿੱਚ ਘੱਟ ਪੈਸੇ ਇਕੱਤਰ ਕਰਦੇ ਹੋ ? ਪਰ ਤੁਹਾਡਾ ਫੰਡ, ਗ੍ਰੰਥੀ, ਰਾਗੀ, ਪ੍ਰਚਾਰਕ, ਢਾਡੀ, ਕਵੀਸ਼ਰਾਂ ਲਈ ਜਾਂਦਾ ਹੈ ਕੀ ਇਹਦੇ ਨਾਲ ਧਰਮ ਦਾ ਨਵਜੰਮੀ ਪੀੜ੍ਹੀ ਨੂੰ ਭਵਿੱਖ ਲਾਹਾ ਮਿਲੂ ? ਕੀ ਹੁਣਦੇ ਇਥੋਂ ਦੇ ਜੰਮਪਲ ਜੁੜ ਰਹੇ ਹਨ ? ਨਹੀਂ, ਉਹ ਵਿਚਾਰੇ ਤਾਂ ਮਾਪਿਆਂ ਦਾ ਧਰਮ ਪਾਲ ਰਹੇ ਹਨ, ਇੰਗਲੈਂਡ ਦੇ ਧਰਮ ਪਾਲਕਾਂ ਸਵਾਏ ਗੁਰਦੁਆਰੇ ਖੋਲ੍ਹਣ ਤੋਂ ਕਿਹੜੇ ਹੋਰ ਮਨਸੂਬੇ ਸਥਾਪਤ ਕੀਤੇ ? 84 ਲਿਆ ਕੇ ਘਾਣ ਕਰਾ ਤਾ ਬੰਦੇ ਬਾਹਰ ਹੁਣ ਆਹ ਫੇਰ ਆਫਤਾਂ ਲਈ ਤੱਤਪਰ ਸੁਹਿਰਦਤਾ ਹੈ, ਹਾਂ ਬੱਸ ਇਕ ਮਾਅਰਕਾ ਜਰੂਰ ਮਾਰਿਆ ਅਕਾਲੀ ਭੰਡ ਕੇ ਸੂਬਾ ਮਸ਼ਹੂਰ ਬਣਾ ਲਿਆ, ਹੁਣ ਬਾਹਰੋਂ ਆ ਕੇ ਰਾਜ਼ ਕਰਨਗੇ, ਵਿਦੇਸ਼ੀ ਚਟਕਾਰੇ ਲਉਣਗੇ, ਹਾਲੇ ਇਹ ਪੰਥਕ, ਅਕਾਲੀ ਕਪੰਥਕ, ਅਕਾਲੀ ਪ੍ਰਮਾਤਮਾਂ ਦਾ ਨਉਂ ਲੈਂਦੇ ਹਨ ਗੁਰੂ ਜੀ ਤਾਂ ਉਪਦੇਸ਼ ਦੇ ਗਏ ਸਨ ਕਿ ਹਮ ਕੋ ਪ੍ਰਮੇਸ਼ਰ ਨਾ ਉਚਰੋ ਪਰ ਇਹ ਧੰਨ ਲੋਟੂ ਮਹਿਕਮਾ ਪ੍ਰਮਾਤਮਾਂ ਦੇ ਗੁਣ ਜਾਣਦਾ ਨਹੀਂ, ਬੱਸ ਦੂਜੇ ਧਰਮਾਂ ਵਿੱਚੋਂ ਕਿੱਸੇ ਸੁਣ ਸੁਣ ਆਪਣੇ ਨਾਲ ਜੋੜੀ ਜਾਂਦੇ ਹਨ ਅੱਜ ਪੜ੍ਹੇ ਲਿਖੇ ਹੱਸਦੇ ਨੇ ਕਿ ਆਹ ਹੀ ਕਹਾਣੀ ਫਲਾਣੇ ਧਰਮ ਵਿੱਚ ਹੈ, ਮੰਨਦੀ ਹਾਂ ਕਿ ਵਿਚਾਰ ਅੱਡਰੇ ਹੋਣੇ ਬਣਦੇ ਹਨ, ਪਰ ਪੰਜ-ਸੱਤ ਤਾਂ ਹਿੱਸਾ ਸਭਨਾਂ ਦਾ ਹੀ ਹੈ, ਭਿੰਨਤਾ ਹੁਣ ਧਰਮਾਂ ਵਿੱਚ ਰਹਿਣੀ ਨਹੀਂ ਜੋ ਅੱਜ ਪ੍ਰਚਾਰਕ ਰਾਹ &lsquoਤੇ ਤੁਰੇ ਹਨ ਅਗਲੇ ਹੁਣ ਆਖਣ ਲੱਗ ਪਏ ਨੇ ਇਹ ਹਿੰਦੂ ਭੀ ਕਰਦੇ ਨੇ, ਕਹਿੰਦੇ ਨੇ ਈਸਾਈ-ਮੱਤ ਸਾਰਾ ਦਿਨ ਗਿਰਜੇ ਵਿੱਚ ਰਾਗੀ ਨਹੀਂ ਬਠਾਉਂਦੇ ਸਨ ਤੇ ਹਨ ਪਰ ਦੁਨੀਆਂ &lsquoਤੇ ਫੈਲ ਗਿਆ, ਸਾਡਾ ਸਾਰਾ ਧੰਨ ਬੱਸ ਉਸ ਪਰੰਪਰਾ &lsquoਤੇ ਲੱਗ ਰਿਹਾ ਹੈ, ਸਾਰਾ ਦਿਨ ਕੀਰਤਨੀਏ ਕਾਹਦੇ ਲਈ ਲਉਣੇ ਹਨ, ਉਨ੍ਹਾਂ ਨੂੰ ਰੋਜ਼ੀ ਦੇਣ ਲਈ, ਪ੍ਰਬੰਧਕਾਂ ਦੀ ਬੱਲੇ ਬੱਲੇ ਲਈ, ਪੰਜਾਬ ਦਾ ਦੁਖਾਂਤ ਅਜੋਕੇ ਵਿੱਚ ਕਿਸਾਨ ਬਾਰਡਰਾਂ ਤੋਂ ਅਰੰਭ ਹੋਇਆ, ਸਿੱਖ ਤਾਂ ਦਮਗਜੇ ਮਾਰ ਰਹੇ ਹਨ ਕਿ ਜੀ ਮੋਦੀ ਝੁਕਾ ਤਾ ਗਾਲ੍ਹਾਂ ਕੱਢ ਕੇ ਧੌਣ &lsquoਤੇ ਗੋਡੇ ਰੱਖ ਕੇ ਸਿਆਪੇ ਕਰਕੇ, ਸੁਨਿਆਰ ਦੀ ਠੁੱਕ ਠੁੱਕ ਲੁਹਾਰ ਦੀ ਇਕੋ ਧੱਕ, ਹੁਣ ਜੋ ਸੰਤਾਪ ਭੋਗ ਰਹੇ ਹੋ ਬਾਰਡਰਾਂ ਦੀ ਕਰਨੀ ਭਰਨੀ ਹੀ ਹੈ ਤੇ ਨਾਲ ਮੋਰਚੀਆਂ ਦੀ ਮਿਹਰਬਾਨੀ, ਪ੍ਰਾਪਤੀਆਂ ਪਰਖੋ, ਹਾਲੇ ਪਤਾ ਨਹੀਂ ਪਤੰਗ ਦੀ ਡੋਰ ਟੁੱਟ ਕੇ ਗੱੁਡੀ ਕਿਥੇ ਡਿੱਗੂ ਇਹ ਲਾਣਾ ਬਾਦਲਾਂ ਦੇ ਵਿਰੋਧ ਵਿੱਚ ਆਪਣਾ ਤੇਲ ਕੱਢੀ ਜਾ ਰਿਹਾ ਹੈ, ਸੁਖਰਾਜ ਦਾ ਭੀ ਤੇ ਇਨਸਾਫੀਆਂ ਦਾ ਭੀ ਤਕੀਆ ਦੇਖਿਉ । ਸਾਡੇ ਇੰਗਲੈਂਡੀ ਮੁਹਤਬਰ ਭੀ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਫੜੇ ਗਏ ਸਿੰਘਾਂ ਲਈ ਵਕੀਲਾਂ ਦੀ ਟੀਮ ਬਣਾਈ ਉਹਦਾ ਤਾਂ ਨਉਂ ਨਹੀਂ ਲੈਂਦੇ ਬੱਸ ਜੀ ਹਲਾਸ਼ੇਰ ਸਿੰਘ, ਮਨਾਸ਼ੇਰ ਕੌੜਾ ਖੱਟ ਸਾਹਬ ਖੱਜੀਪੁਰ ਹੋਰਾਂ ਕੋਲ ਜਾਵੋ ਕਿਉਂਕਿ ਮੋਰਚੇ ਦੇ ਹਾਮੀ ਹਨ, ਹਾਲਾਂਕਿ ਕੋਈ ਦੇਸ਼ ਜਿੱਤ ਕੇ ਤਾਂ ਆਏ ਨਹੀਂ ਜਮਾਨਤਾਂ &lsquoਤੇ ਤਾਂ ਉਨ੍ਹਾਂ ਸਿੰਘਾਂ ਨੂੰ ਛੱਡਣਾ ਹੀ ਸੀ ਕੇਸ ਚੱਲਣਗੇ ਰਿਹਾਅ ਕਿਵੇਂ ਹੋਏ, ਮੂੰਹ ਮਾਰਨਾ ਕਿੱਤਾ ਹੈ । ਧਰਮ ਦੀ ਚੇਟਕ ਤੇ ਪ੍ਰਥਾ ਮੈਂ ਨਿੱਕੇ ਹੁੰਦੇ ਆਪਣੇ ਬੱਚਿਆਂ ਨੂੰ ਅੰਗ੍ਰੇਜ਼ੀ ਵਿੱਚ ਤੋੜੲੲ ਠੜਾਂਯੲੜਸ਼ ਥਰੀ ਪ੍ਰੇਅਰ, ਤਿੰਨ ਪਾਠਾਂ ਦਾ ਪਰਚਾ ਖਰੀਦਤਾ, ਅੱਜ ਤੱਕ ਕਰਦੇ ਹਨ, ਕਿਰਤ, ਨਾਮ ਤੇ ਦਸਵੰਧ, ਬੇਟੀ ਸਾਡੇ ਨਾਲੋਂ ਭੀ ਵੱਧ ਸੇਵਾ ਕਰਦੀ ਹੈ, ਦਸਵੰਧ ਮੈਂ ਲੋੜੀਂਦੇ ਥਾਵਾਂ &lsquoਤੇ ਭਾਵੇਂ ਕੋਈ ਭੀ ਅਪੀਲ ਹੋਵੇ ਭੇਜਦੀ ਹਾਂ, ਹਾਂ ਪਹਿਲਾਂ ਮੈਂ ਸਿੱਖ ਚੈਨਲ ਨੂੰ ਜਰੂਰ ਸਹਾਇਤਾ ਦਿੱਤੀ, ਪਰ ਮਗਰੋਂ ਸਮਝ ਆ ਗਈ, ਮੈਂ ਡਾ ਮੇਅਰ ਬਲਵੀਰ ਸਿੰਘ ਸੰਧੂ ਡਰਬੀ ਹੋਰਾਂ ਦੇ ਕੋਵਿਡ ਕਾਲ ਵਿੱਚ ਨਰਸਾਂ ਲਈ ਉਵਰਆਲਾਂ ਲਈ ਜਰੂਰ 100 ਪੌਂਡ ਭੇਜੇ ਸਨ ਚੈਨਲ ਨੂੰ, ਪਰ ਹੁਣ ਮੈਂ ਚੈਨਲਾਂ ਦੀ ਅਭਿਲਾਸ਼ੀ ਨਹੀਂ ਹਾਂ ਮੈਂ ਪ੍ਰਥਿਮ ਧਰਮ ਦੀ ਪੈਰੋਕਾਰ ਹਾਂ ਮਿਲਾਵਟਾਂ ਤੇ ਪ੍ਰਚਾਰਕਾਂ ਦੇ ਵਿਰੁੱਧ ਹਾਂ, ਕਥਾ-ਵਾਚਕ ਤਾਂ ਵੇਦਾਂ ਉਪਨਿਸ਼ਦਾਂ ਦੀਆਂ ਸਾਖੀਆਂ ਆਪਣੀ ਵਿਦਵਤਾ ਦੱਸਣ ਨੂੰ ਰੱਲ੍ਹ ਗੱਡ ਕਰਨ ਲੱਗ ਪਏ ਨੇ ਜਾਂ ਫੇਰ ਸਾਰਾ ਦਿਨ ਭਾਈ ਗੁਰਦਾਸ, ਨੰਦ ਲਾਲ, ਨਾਭਾ ਭੰਗੂ ਭਾਈ ਉਹ ਲੇਖਕ ਸਨ, ਤੁਸੀਂ ਗੁਰੂ-ਮੁਖ ਖੋਜ ਕਰੋ ਤੇ ਦੱਸੋ ਪੁਰਾਣੀ ਕਹਾਵਤ ਕਿ ਗਤੀ ਹਰਿਦੁਆਰ ਜਾ ਕੇ ਹੀ ਹੁੰਦੀ ਹੈ, ਅਕਾਲ ਤਖ਼ਤ &lsquoਤੇ ਸੱਦੀ ਮੀਟਿੰਗ, ਜਥੇਦਾਰ ਅਕਾਲ ਤਖ਼ਤ ਬਿਆਨਦੇ ਨੇ ਕਿ 24 ਘੰਟਿਆਂ ਵਿੱਚ ਫੜੇ ਗਏ ਬੇਦੋਸ਼ੇ ਛੱਡੋ ਸਰਕਾਰ ਨੰਬਰ ਇਕ ਮੀਟਿੰਗ ਵਿੱਚ ਕੋਈ ਰਿਟਾਇਰਡ ਜੱਜ, ਵਕੀਲ, ਆਈ।ਏ।ਐੱਸ।, ਪੀ।ਸੀ।ਐੱਸ। ਤਾਂ ਸੱਦੇ ਨਹੀਂ ਜੋ ਢਾਂਚੇ ਬਾਰੇ ਦੱਸ ਦਿੰਦੇ, ਗੁਰਮੁਖਾਂ ਨੇ ਇਹ ਨਹੀਂ ਸੋਚਿਆ ਕਿ ਸਰਕਾਰ ਨੂੰ ਇਹ ਕਹਿਣਾ ਹੀ ਕਾਨੂੰਨੀ ਪ੍ਰਕਿਰਿਆ ਨਹੀਂ, ਅਧਿਕਾਰ ਖੇਤਰ ਪੁਲਸ ਦਾ ਤੇ ਪੇਸ਼ ਕਰਨੇ ਅਦਾਲਤ ਵਿੱਚ, ਵਕੀਲ ਬਹਿਸਣ, ਸਬੂਤਾਂ ਦੀ ਘਾਟ ਬੰਦੇ ਬਰੀ, ਪਰ ਇਹੋ ਜਿਹੇ ਬਿਆਨ ਤਾਂ ਬੱਸ ਭੜਕੇ ਖੁਸ਼ ਮੀਟਿੰਗ ਦੇ ਸ਼ਾਮਲੀਏ ਵਾਹ ਬਈ ਵਾਹ, ਪਰ ਇਹ ਨਹੀਂ ਸੋਚਿਆ ਕਿ ਇਹ ਤਾਂ ਨਿਆਂ ਪ੍ਰਣਾਲੀ ਦਾ ਘਾਣ ਹੀ ਹੈ, ਪਰ ਕੋਈ ਵਕੀਲ ਨਹੀਂ ਕੁਸਕਿਆ ਕਿ ਇਹ ਦਰੁੱਸਤ ਨਹੀਂ, ਆਖਦੇ ਨੇ ਕਾਨੂੰਨ ਨਉਂ ਦੀ ਕੋਈ ਚੀਜ਼ ਨਹੀਂ ਤੇ ਆਪ ਹੁਕਮ ਕਰਦੇ ਨੇ ਕਿ ਕਾਨੂੰਨ ਨੂੰ ਦਫ਼ਾ ਕਰੋ ਤੁਸੀਂ ਬੰਦੇ ਬਾਹਰ ਕੱਢੋ, ਨਤੀਜੇ ਵਜੋਂ ਥੋੜੇ੍ਹ ਜਿਹੜੇ ਬੇਕਸੂਰੇ ਝਾੜ ਝੰਬ ਕਰਕੇ ਛੱਡ ਦੇਣੇ ਹਨ, ਪਤਾ ਹੀ ਹੈ ਕਿ ਨਿਆਣਿਆਂ ਨੂੰ ਡਰਾਉਣ ਲਈ ਕੁਝ ਕੜੇ ਵਤੀਰੇ ਕਰਕੇ ਮਾਪੇ ਰਾਹ ਪਉਂਦੇ ਨੇ, ਆਖ ਕੇ ਫੇਰ ਨਾ ਕਰੀਂ ਵੈਸੇ ਭੀ ਜਿੰਨੀ ਦੇਰ ਕੋਈ ਘਤਿਤ ਘੜੀ ਨਹੀਂ ਜਾਂਦੀ ਇਹ ਡਰਾਮਾ ਚੱਲੂ, ਸਭ ਨੂੰ ਇਹ ਰਾਹ ਪਤਾ ਹੈ ਕਿ ਜਿੱਦਾਂ ਦਾ ਤੇਰਾ ਲੂਣ-ਪਾਣੀ, ਉਦਾਂ ਦਾ ਸਾਡਾ ਕੰਮ ਜਾਣੀ, ਸਭ ਸੁੱਕੇ ਸੰਘ ਹੀ ਅੜਾਉਂਦੇ ਹਨ, ਆਹ ਜਥੇਬੰਦੀਆਂ ਤਾਂ ਅੱਧੀਆਂ ਅੰਦਰੋਂ ਨਾਲ ਹੁੰਦੀਆਂ ਹਨ ।
ਸਿੱਖ ਵਰਗ ਨੂੰ ਕੁਦਰਤ ਤੇ ਪ੍ਰਮਾਤਮਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਸਿੱਖਣੀ ਬਣਦੀ ਹੈ, ਮਨੁੱਖੀ ਕਾਨੂੰਨ ਆਪੇ ਪੱਧਰੇ ਹੋ ਜਾਣਗੇ, ਜਦੋਂ ਕਿ ਬੰਦੇ ਦੀ ਫਿਤਰਤ ਬਦਲ ਜਾਵੇ ਤਾਂ ਜੁਲਮ ਸਿਤਮ ਤੇ ਢਾਂਚੇ ਭੀ ਬਦਲ ਜਾਣਗੇ, ਦੇਖ ਲਵੋ ਜੀ ਕਿਵੇਂ 24 ਘੰਟਿਆਂ ਦੇ ਅਲਟੀਮੇਟਮ, ਅੰਮ੍ਰਿਤਪਾਲ ਸਿੰਘ ਦੀ ਰਾਜ਼ੀ ਬਾਜ਼ੀ ਦਾ ਵੀਡੀਉ ਝੱਟ ਮੰਗਣੀ ਪੱਟ ਵਿਆਹ, ਸਭ ਖਬਰਾਂ ਅੰਮ੍ਰਿਤਪਾਲ ਸਿੰਘ ਕੋਲ ਜਥੇਦਾਰ ਦਾ ਡਰਾਵਾ, ਭਗਵੰਤ ਮਾਨ ਦਾ ਉੱਤਰ ਸਭ ਜਾਣਕਾਰੀ ਪਹੁੰਚੀ, ਡਰਾਮਾ ਪਤਾ ਨਹੀਂ ਪਾਤਰ ਕੌਣ ਹਨ ? ਇਹ ਧਰਮ ਦੇ ਰਾਖੇ ਹਨ ਸੱਚ-ਰਾਹ ਦੇ ਰਾਹੀ, ਅੰਮ੍ਰਿਤ ਛੱਕ ਕੇ ਸਭ ਪਰਚੇ ਪਾਸ ਬੁੱਧੂ ਲੋਕੀ ਫੇਲ੍ਹ, ਅੰਮ੍ਰਿਤਸਰ ਪੁਲਸ ਨਾਲ ਲੈਣ ਦਰਬਾਰ ਸਾਹਿਬ ਛਉਣੀ ਪਰ ਕਮਿਸ਼ਨਰ ਕਹਿੰਦਾ ਨਵਰਾਤਰਿਆਂ ਕਰਕੇ, ਲੋਕ ਸੁਰੱਖਿਆ ਕਰਕੇ, ਇਲਮ ਨਹੀਂ ਕਿ ਅੰਮ੍ਰਿਤਪਾਲ ਸਿੰਘ ਸਮਰਪਣ ਦੀ ਖਬਰ ਸੀ, ਪੰਜਾਬ ਵਿੱਚ ਪਤਾ ਨੀ ਕੀ ਸਿਆਸਤ ਚੱਲ ਰਹੀ ਹੈ । ਪੁਰਾਣੀ ਕਹਾਣੀ ਕੋਈ 60-65 ਸਾਲ ਪਹਿਲਾਂ ਇਕ ਸੰਤ ਨੇ ਐਲਾਨ ਕਰ ਦਿੱਤਾ ਕਿ ਮੈਂ ਜਲ ਪ੍ਰਵਾਹ ਹੋ ਜਾਣਾ ਹੈ, ਲੋਕ ਦਰਸ਼ਣਾਂ ਲਈ ਡਿੱਗ ਡਿੱਗ ਪੈਣ, ਬੜਾ ਪੈਸਾ ਮੱਥਾ ਟੇਕਿਆ ਗਿਆ ਥੋੜ੍ਹੀ ਸਮਾਧੀ ਮਗਰੋਂ ਸੰਤ ਵਾਖਰੂ ਕਰਦਾ ਉੱਠ ਬੈਠਾ ਕਹਿੰਦਾ ਜੀ ਸੱਚੇ ਪਾਤਿਸ਼ਾਹ ਨੇ ਹੁਕਮ ਕਰਤਾ ਕਿ ਹਾਲੇ ਤੂੰ ਹੋਰ ਸੇਵਾ ਕਰਨੀ ਹੈ, ਸੋ ਇਹ ਮਹਿਜ਼ ਡਰਾਮਾ ਪਹਿਲਾਂ ਨਹੀਂ ਜੀਂਦੇ ਸ਼ਹੀਦ ਭੀ ਸਿੱਖਾਂ ਵਿੱਚ ਨੇ, ਮੈਂ ਇਕ ਹਿੰਦੂ ਨੂੰ ਪੁੱਛਿਆ ਕਿ ਤੁਸੀਂ ਭੀ ਸ਼ਹੀਦੀ ਦਿਵਸ ਮਨਾਉਂਦੇ ਹੋ, ਉੱਤਰ ਸੀ ਸਾਡੇ ਤਾਂ ਖੁਸ਼ੀਆਂ ਵਾਲੇ ਤਿਉਹਾਰ ਹੀ ਹੁੰਦੇ ਨੇ, ਮੈਂ ਸੋਚਿਆ ਕਿ ਅਸੀਂ ਤਾਂਹੀ ਹਰ ਵੇਲੇ ਤਣਾਅ ਵਿੱਚ ਹੀ ਰਹੀਦਾ ਹੈ, ਖੈਰ ਮੈਂ ਕੌਣ ਹਾਂ ਮੱਤ ਦੇਣੀ ਸਿੱਖ ਚਰਿੱਤਰ ਝਾਕੋ, ਵਕੀਲ, ਖਾਰਾ ਨਾਲ ਅੰਮ੍ਰਿਤਪਾਲ ਸਿੰਘ ਪਿਤਾ ਕਚਹਿਰੀ ਪਹੁੰਚੇ ਹੈਬੀਅਸ ਕਾਰਪਸ ਰਿੱਟ ਲੈ ਕੇ ਆਹ ਵੀਡੀਉ ਨੇ ਫੂਕ ਕੱਢ ਧਰੀ, ਸਭ ਪਤਾ ਸੀ ਘਰ ਵਾਲਿਆਂ ਨੂੰ ਕਿ ਸਾਡਾ ਪੁੱਤ ਤਾਰੂ ਹੈ, ਕੋਈ ਸ਼ੱਕ ਨਹੀਂ ਕਿ ਇਹ ਇਮਤਿਹਾਨ ਪੰਜਾਬੀਆਂ ਲਈ ਨਹੀਂ ਕੇਵਲ ਸਿੱਖਾਂ ਲਈ ਹੈ, ਬੰਦੀ ਸਿੰਘ ਮੁਹਿੰਮ ਮੱਠੀ, ਆਮ ਸਰਕਾਰ ਭਾਵੇਂ ਅੜਿੱਕੇ ਵਿੱਚ ਹੈ, ਅਕਾਲ ਤਖ਼ਤ ਦੇ ਜਥੇਦਾਰ ਮਸਲੇ &lsquoਤੇ, ਭਗਵੰਤ ਮਾਨ ਦਾ ਫਾਇਰ ਕੋਈ ਫੱਟੜ ਨਹੀਂ ਕਰੂ, ਉਹ ਕਾਮਰੇਡ ਪਿਛੋਕੜ ਵਿੱਚੋਂ ਹੈ, ਬਹੁਤਾ ਸੁਪਰੀਮ ਤਖ਼ਤ ਦਾ ਭੀ ਅਭਿਲਾਸ਼ੀ ਨਹੀਂ, ਨਾਲ ਹੀ ਜਥੇਦਾਰ ਸਾਹਿਬ ਨੂੰ ਆਪ ਪਿੱਛੇ ਰਹਿ ਕੇ ਕੋਈ ਕਮੇਟੀ ਗਠਿਤ ਕਰਕੇ ਉਹ ਬਿਆਨ ਦਿੰਦੀ ਚਲੋ ਜੋ ਹੂਆ ਤੋ ਹੂਆ, ਹੁਣ ਤਾਂ ਬੱਸ ਆਤਿਸ਼ਬਾਜ਼ੀ ਹੈ, ਦੇਖੋ ਕੌਣ ਖਿੱਚੂ ਪਤੰਗ ਵਾਲੀ ਡੋਰ, ਸਿੱਖ ਤਾਂ ਆਪ ਹੀ ਇਕ ਦੂਜੇ ਦੀਆਂ ਪਦੀੜਾਂ ਪੁਆਉਣ ਤੇ ਨੇ । 35 ਸਾਲ ਤੋਂ ਉੱਪਰ ਪ੍ਰਧਾਨ ਕੋਈ ਮੁਕਾਬਲਾ ਨਹੀਂ ਪਰ ਠੱੁਮਣਾ ਬਾਦਲ, ਭਾਈ ਬਾਦਲ ਤਾਂ ਅੱਧਾ ਸਮਾਂ ਭੀ ਪ੍ਰਧਾਨਗੀ ਵਿੱਚ ਨਹੀਂ ਇਹ ਕਹਿਣਾ ਕਿ ਅਕਾਲੀ ਦਲ ਬਾਦਲ ਲਾਂਭੇ ਕਰ ਦੇਵੇ, ਕੀ ਇਹ ਸਾਰੇ ਦਲ ਸਮੇਟਦਾ, ਜਥੇਬੰਦੀਆਂ ਨਾਲ ਰੱਲ ਕੇ ਆਪਣੇ ਦਲ ਭੰਗ ਕਰ ਦੇਣਗੀਆਂ, ਮੇਰਾ ਦਾਅਵਾ ਹੈ ਕਿ ਘੋੜੇ ਲਉਣ ਵਾਲੀਆਂ ਕੰਪਨੀਆਂ ਨੂੰ ਠੇਕਾ ਦੇ ਦਿਉ, ਜੇ ਵਿਰੋਧੀ ਟਿਕਟਾਂ ਖਰੀਦ ਮਾਲੋ ਮਾਲ ਨਾ ਹੋ ਜਾਣ ਸਿੱਖ ਵਰਗ ਹੁਣ ਭਰਿੰਡਾਂ ਦੀ ਖੱਖਰ ਹੈ, ਮੂੰਹ-ਸਿਰ ਸੁਜਾ ਲੈਣਗੇ, ਸ਼ਹਿਦ ਨਾ ਖਾਣਾ ਨਾ ਖਾਣ ਦੇਣਾ, ਲੋਕਾਂ ਨੂੰ ਨਸ਼ਾ ਛੁਡਾਉਣ, ਅੰਮ੍ਰਿਤ ਛਕਾਉਣ ਦੇ ਨਾਲ ਮੂਰਖ ਭੀ ਏਜੰਡਾ ਹੈ, ਪ੍ਰਧਾਨ ਮੰਤਰੀ ਭੋਲਾ ਭਲਾ ਬੱਸ ਪਹੁਲ ਲਈ, ਕੀ ਫੇਰ ਪ੍ਰਧਾਨ ਮੰਤਰੀ ਬਨਾਉਣਾ ਭੀ ਸ਼ਾਮਿਲ ਸੀ, ਪੱਤਰਕਾਰ, ਲੇਖਕ ਭੀ ਮਾਨਸਿਕਤਾ ਤੋਂ ਪਰ੍ਹਾਂ ਹਨ, ਹੁਣ ਤਾਂ ਤਕਰਾਰ ਤੇ ਖੜਕਾਰ ਹਨ, ਸਿੱਧ ਹੋ ਗਿਆ ਹੈ ਕਿ ਬਿਜਲੀ ਦੇ ਖੰਭੇ ਤੋਂ ਟੁੱਟੀ ਤਾਰ ਨਾਲ ਲਾਟੂ ਜੱਗਦੇ ਨਹੀਂ ਕੇਵਲ ਸਜਦੇ ਨੇ, ਬੜੀ ਬੇਸਮਝੀ ਹੈ ਵਿਦੇਸ਼ੀਆਂ ਦੀ ਕਿ ਪੰਜਾਬ ਨੂੰ ਨਿੰਦੋ, ਭੰਡੋ, ਕੋਸੋ ਪਰ ਕਦੀ ਨਹੀਂ ਸੋਚਦੇ ਕਿ ਪੰਜਾਬ ਤਾਂ ਕੇਵਲ 75 ਸਾਲਾਂ ਵਿੱਚ ਸਾਡੇ ਦੇਸ਼ ਦਾ ਹਾਣੀ ਬਣਦਾ ਜਾ ਰਿਹਾ ਹੈ, ਜੋ ਕੁਝ ਉਥੇ ਹੋ ਰਿਹਾ ਹੈ ਕੀ ਇਥੇ ਨਹੀਂ, ਲੁੱਟ-ਘਸੁੱਟ, ਕੁਰੱਪਸ਼ਨ, ਰਿਸ਼ਵਤਖੋਰੀ, ਸਭ ਪ੍ਰਚੱਲਤ ਹੈ, ਆਹ ਪੁਲਸ ਦਾ ਜਨਾਜ਼ਾ ਦੇਖੋ ਪਰ ਵਿਦੇਸ਼ੀ ਰੋਟੀ ਪੈ ਗਏ ਹੁਣ ਟੁੱਕ ਨੂੰ ਤੁੱਤ ਹੀ ਦੱਸਦੇ ਨੇ ਸਾਨੂੰ ਪਤਾ ਜਦੋਂ ਅਸੀਂ ਆਏ ਤੇ ਸਾਥੋਂ ਪਹਿਲਾਂ ਦੇ ਕੀ ਕੀ ਦਿਨ ਅਸੀਂ ਕੱਟੇ ਨਾਲੇ ਪਿੱਛੇ ਦੀ ਚਿੰਤਾ ਕਿ ਉਨ੍ਹਾਂ ਨੂੰ ਬਰਾਬਰ ਖੜ੍ਹੇ ਕਰਨਾ ਹੈ, ਭਾਵੇਂ ਆ ਕੇ ਕਿਸੇ ਨੇ ਭਲੀ ਤਾਂ ਕੀਤੀ ਨੀ, ਪਰ ਹੁਣ ਰਵਾਜ ਹੈ ਕਿ ਪਿੱਛਿਉਂ ਪੈਸੇ ਕਮਾਉਣ ਲਈ ਸੱਦਣੇ ਹਨ, 84 ਨੇ ਇਹ ਸਿੱਖਿਆ ਦਿੱਤੀ, ਹੁਣ ਫੇਰ ਦੌਰ ਦੀ ਉੱਡੀਕ ਕਰਦੇ ਨੇ ਮੈਂ ਹੈਰਾਨ ਹੁੰਦੀ ਹਾਂ ਜਦੋਂ ਲੇਖਕ ਭੜਦੋਹਲ ਪਾਉਣ ਨੂੰ ਸਿੱਖ ਪ੍ਰਚਾਰ ਲਿਖਣ ਕੀ ਤੁਸੀਂ ਅੰਦਰੋਂ ਵਿਸ਼ਵਾਸ਼ੀ ਹੋ ਕਿ ਅੰਮ੍ਰਿਤਪਾਲ ਦਾ ਸਾਕਾ ਸੱਚਾ ਤੇ ਸਹੀ ਹੈ, ਕੀ ਹੁਣ ਤੱਕ ਅੰਮ੍ਰਿਤ ਛਕਾਉਣ ਵਾਲੀਆਂ ਸਭ ਧਿਰਾਂ ਨੇ ਪਾਲਕੀ ਨਾਲ ਰੱਖੀ, ਵਹੀਰ ਬਣਾਈ, ਨੰਗੀਆਂ ਤਲਵਾਰਾਂ ਦੀ ਵਿਧੀ ਚਲਾਈ, ਕੱਲ ਨਸ਼ੇੜੀ ਨੇ ਅੰਮ੍ਰਿਤ ਛਕਿਆ ਅੱਜ ਦੋ ਕਿਰਪਾਨਾਂ ਹੱਥ, ਸੰਗਤ ਦਾ ਹੜ੍ਹ, ਅਕਸਰ ਖਰਚਾ ਕਿਥੋਂ ? ਕੀ ਫੇਰ ਹੁਣ ਦੇ ਖੁਲਾਸੇ ਕਿ ਬਾਹਰੋਂ ਪੈਸਾ ਆਇਆ ਝੂਠ ਆਤਮਾਂ ਤੇ ਪ੍ਰਮਾਤਮਾਂ ਇਕ ਹਨ ਪਰ ਲੇਖਕਾਂ ਕੋਲ ਕੇਵਲ ਕਲਮਾਂ ਹੀ ਹਨ, ਕਿਉਂ ਇਹ ਸਮਝਦੇ ਨਹੀਂ ਕਿ ਇਨ੍ਹਾਂ ਨੇ ਆਮ ਪਾਰਟੀ ਦੀ ਆਮਦ ਦਾ ਭੀ ਸੁਆਗਤ ਇਸੇ ਤਰ੍ਹਾਂ ਹੀ ਕੀਤਾ ਸੀ, ਹੁਣ ਪੁੱਠੇ ਪਾਸੇ ਨੂੰ ਕੋਈ ਸਬਕ, ਸੋਝੀ ਤੇ ਸੁਹਿਰਦਤਾ ਨੇੜੇ ਹੈ ? ਸਿੱਖੀ ਤਾਂ ਸਤਿ ਸ੍ਰੀ ਅਕਾਲ ਹੈ, ਪਰ ਅਸੀਂ ਤਾਂ ਸੱਚ ਨੂੰ ਸਹੁਰਾ ਜਾਣਦੇ ਹਾਂ ਪਰ ਹਾਂ ਸਧਾਰਣ ਸਿੱਖਾਂ ਦੇ ਸਿਰ &lsquoਤੇ ਕੌਮ ਖੜੀ ਹੈ, ਉਹ ਧਾਰਨੀ ਹਨ ਸਾਡੇ ਗੁਰਮੁਖ ਤਾਂ ਆਪਣੇ ਜਥਿਆਂ ਨੂੰ ਹੀ ਸਿੱਖ ਮੰਨਦੇ ਹਨ ਬਾਕੀ ਤੂੰ ਨੀਂ ਸਿੱਖ, ਔਹ ਨੀ ਸਿੱਖ, ਫਲਾਣੇ ਨੀ ਸਿੱਖ, ਅਸੀਂ ਹੀ ਸਿੱਖ ਫੇਰ ਜੀ ਸਫਾ ਵਿਸ਼ਾਵੋ ਕੀ ਮੱਕਾਰੀ ਸਾਡੇ ਵਿੱਚ ਪ੍ਰਵੇਸ਼ ਕਰ ਗਈ ਹੈ, ਜੀ ਧਰਮ ਸਭ ਤੋਂ ਉੱਤਮ ਹੈ, ਕੇਵਲ ਕਾਗਜ਼ਾਂ ਵਿੱਚ ਕੋਈ ਹੁਕਮ ਸਾਡੇ &lsquoਤੇ ਲਾਗੂ ਨਹੀਂ ਹੁੰਦਾ, ਅਸੀਂ ਤਾਂ ਹਵਾ ਵਾਂਗੂੰ ਵਰੋ੍ਹਲੇ ਹਾਂ, ਕੂੜ ਪ੍ਰਚਾਰ ਨੇ ਸੱਚ ਲੁਕੋ ਧਰਿਆ ਹੈ, ਮੇਰੀ ਤਾਂ ਇਕ ਪ੍ਰਤਿਗਿਆ ਹੈ ਕਿ ਟਵਿੱਟਰ, ਸੋਸ਼ਲ ਮੀਡੀਆ, ਯੂ: ਟਿਊਬ, ਫੇਸਬੁੱਕ ਆਦਿ ਵੱਲ ਅਕਰਸ਼ਕ ਤਾਂ ਕੀ ਝਾਕਦੀ ਭੀ ਨਹੀਂ, ਕੇਵਲ ਨਿੱਜੀ ਕੋਈ ਭੇਜੀ ਵੀਡੀਉ ਜਰੂਰ ਦੇਖ ਲੈਂਦੀ ਹਾਂ, ਮਨ ਦਾ ਸਮਤੁਲਣ ਤੇ ਸ਼ਾਂਤੀ ਰਹਿੰਦੀ ਹੈ, ਬਹੁਤੀਆਂ ਔਕੜਾਂ ਤਾਂ ਅੱਜ ਇਹਦੀ ਸਹੇੜ ਹਨ, ਮਾਹੌਲ ਬਗਾੜਨ ਵਿੱਚ ਮੂਹਰੇ ਕੁਝ ਸਾਂਝ ਸਮਾਜ ਦੀ ਹਾਲਤ ਵੱਲ ਪਾਵਾਂ, ਸਾਡੇ ਸਿਹਤ ਵਿਭਾਗ ਵਿੱਚ ਬੜਾ ਕੁਝ ਉੱਥਲ ਪੁੱਥਲ ਹੈ ਨਵੇਂ ਵਸੀਲੇ ਤੇ ਹੀਲੇ ਆਉਣੇ ਹਨ ਧਿਆਨ ਰੱਖੋ ਡਾਕਟਰਾਂ ਦੇ ਮਸ਼ਵਰੇ ਭੀ ਤਸੱਲੀ ਕਰਕੇ ਹੀ ਮੰਨੋ, ਜਿਵੇਂ ਦਹਾਕੇ ਪਹਿਲਾਂ ਤ੍ਰੀਮਤਾਂ ਨੂੰ ਬ੍ਰੈਸਟ ਕੈਂਸਰ ਦਾ ਇਲਾਜ ਬੱਸ ਜੀ ਅਪ੍ਰੇਸ਼ਨ, ਵੱਢ ਟੁੱਕ, ਹੁਣ ਦਿਲ ਦੀ ਕੋਈ ਭੀ ਸ਼ਿਕਾਇਤ ਹੈ ਤਾਂ ਪੇਸਮੇਕਰ ਦਾ ਰਿਵਾਜ ਪਰ ਆਪਾਂ ਦੂਜਾ ਮਸ਼ਵਰਾ ਭੀ ਮੰਗੀਏ, ਕੈਂਸਰ ਵਾਲੇ ਝਬਦੇ ਟੈਸਟ ਮੰਗਣ, ਪਰ ਸਭ ਤੋਂ ਉੱਪਰ ਘਰ ਦੇ ਦੇਸੀ ਤੇ ਸਾਦੇ ਖਾਣੇ ਦੇ ਆਦੀ ਬਣੀਏ, ਅੱਧੇ ਰੋਗ ਤਾਂ ਵਿਸ਼ਵਾਸ਼ &lsquoਤੇ ਭੀ ਦੂਰ ਹੁੰਦੇ ਹਨ, ਕੁਝ ਆਦਤਾਂ ਦੀ ਦੇਣ ਭੀ ਹੁੰਦੇ ਹਨ, ਫਰੀ ਦਵਾਈਆਂ ਨੂੰ ਮੇਵੇ ਜਾਣ ਨਾ ਵਰਤੀਏ, ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਨੀ ਭੀ ਸੇਵਾ ਹੈ, ਗੁੰਮਰਾਹ ਪ੍ਰਚਾਰਾਂ ਨੂੰ ਸੁਨਣਾ ਬੰਦ ਕਰੋ, ਪਾਠ ਆਪ ਕਰਨ ਦੀ ਆਦਤ ਪਾਵੋ, ਅਰਦਾਸ ਤਾਂ ਤੁਹਾਡੀ ਆਪਣੀ ਵੇਦਨਾ ਤੇ ਬੰਧਨਾ ਹੈ, ਆਪ ਕਰੋ, ਜਰੂਰੀ ਸੂਚਨਾ ਕਿ ਕੋਵਿਡ ਦੀ ਵਾਪਸੀ ਦਾ ਭੀ ਸ਼ੱਕ ਰੱਖੋ, ਸਾਵਧਾਨ ਰਹੋ, ਬਾਹਰ ਭੀ ਦੂਰੀ &lsquoਤੇ ਰਹੋ, ਗੁਰੂ ਘਰਾਂ ਵਿੱਚ ਤਾਂ ਹੁਣ ਫੁੱਟ ਦੀ ਭੀ ਵਿੱਥ ਨਹੀਂ, ਵਾਹ ਲਗਦੀ ਲੰਗਰ ਡੱਬੇ ਲੈ ਲਵੋ ਖਾਣ ਲਈ ਥਾਂ ਦੀ ਘਾਟ ਹੈ, ਬੈਠ ਨਹੀਂ ਹੁੰਦੀ ਨੇੜੇ ਬੈਠਣਾ ਖੜਨਾ ਗੁਰੇਜ ਕਰੋ, ਪ੍ਰਬੰਧਕ ਭੀ ਧਿਆਨ ਦੇਣ, ਸ਼ਰਧਾ ਤੇ ਪ੍ਰਹੇਜ਼ ਭੀ ਜਰੂਰੀ ਹਨ, ਮੈਂ ਬੜਾ ਕਸ਼ਟ ਕੱਟਿਆ ਹੈ, ਹੁਣ ਕ੍ਰਿਪਾ ਹੋ ਰਹੀ ਹੈ, ਲੰਗਰ ਦੀ ਸ਼ਰਧਾ ਜਰੂਰ ਪੂਰੀ ਕਰਦੀ ਹਾਂ ਮੇਰਾ ਵਿਸ਼ਵਾਸ਼ ਹੈ ਕਿ ਪਾਠ, ਬਾਣੀ ਦੇ ਵਿੱਚ ਬਣਿਆ ਬੜੀ ਸ਼ਕਤੀ ਰੱਖਦਾ ਹੈ, ਦਸਵੰਧ ਇਕ ਵਾਰ ਭੀ ਸਾਰਾ ਭੇਂਟ ਕਰ ਸਕੀਦਾ, ਬੜਾ ਅਸਚਰਜ ਬਿਆਨ ਐੱਮ।ਪੀ। ਸਿਮਰਨਜੀਤ ਸਿੰਘ ਮਾਨ ਕਿ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ, ਪਾਕਿਸਤਾਨ ਚੱਲਿਆ ਜਾਵੇ, ਰਾਵੀ ਦਰਿਆ ਰਾਹੀਂ, ਹੁਣ ਭਾਜੜਾਂ ਉਧਰ ਨੂੰ ਮੈਂ ਜਾਣਦੀਆਂ ਪਰ ਕਿਸੇ ਨੇ ਮਾਨ ਸਾਹਬ ਨੂੰ ਬਿਆਨ &lsquoਤੇ ਪੜਤਾਲ ਨਹੀਂ ਕਰਨੀ, ਜ਼ਿੰਮੇਵਾਰੀ ਕਿ ਟਿੱਚਰ ਪੇਕਿਆਂ ਵੱਲ ਉਤਾਵਲੇ, ਉਪਾਸ਼ਕ, ਚਿੰਤਕ, ਬੁੱਧੀ ਜੋ ਪ੍ਰਮਾਤਮਾਂ ਨੇ ਵਰਤੋਂ ਲਈ ਨਾ ਕਿ ਦੁਰਵਰਤੋਂ ਲਈ ਦਿੱਤੀ ਧਿਆਨ ਧਰਨ ਕਿ ਉਥੇ ਕੀ ਭਾਵੀ ਹੈ, ਅੰਮ੍ਰਿਤਪਾਲ ਸਿੰਘ ਦੀਆਂ ਵੀਡੀਉ ਆਦਿ ਕੀ ਜਾਹਰ ਕਰ ਰਹੀਆਂ ਕਿਧਰੇ ਧੁੰਦਲੇ ਭਵਿੱਖ ਦੀ ਡੂੰਘੀ ਸਾਜਿਸ਼ੀ ਝਲਕ, ਵਫਾਦਾਰੀ, ਚੇਤੰਨਤਾ ਅਪਣਾਵੋ, ਵਿਅਕਤੀ ਬੜੇ ਆਏ ਗਏ, ਹਿਤੈਸ਼ੀ ਬਣ ਲਾਹੇ ਨਾ ਖੱਟੋ, ਮਨੁੱਖਤਾ ਵਿੱਚੋਂ ਧਰਮ ਮਨਫੀ ਹੋਵੇ ਤਾਂ ਨਤੀਜੇ ਭਿਆਨਕ ਹੀ ਹੁੰਦੇ ਹਨ, ਬੜੀਆਂ ਅਫਵਾਹਾਂ ਹਨ ਨਿਰਣੇ ਕਰੋ ਬਾਹਰੋਂ ਸੁਚੇਤ ਹੋਵੋ ਘਰ ਵੱਲ ਅਚੇਤ ਨਾ ਹੋਵੋ, ਘਰ ਦੀ ਰੁੱਖੀ ਭੀ ਚੂਰੀ ਜਾਣੋ, ਖੁਦਾ ਖ਼ੈਰ ਕਰੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ