image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੇੜ ਛੋੜ ਡਾਲੀ ਲਗੇ

ਡਾਲੀਆਂ ਦੀ ਬੜੀ ਮਹੱਤਤਾ ਹੈ, ਫੱਲ ਫੁੱਲ ਸਭ ਲੱਗਦੇ ਨੇ, ਸੁਗੰਧ ਦਾਰੂ-ਬੂਟੀਆਂ ਲਈ ਭੀ ਵਰਤੋ, ਪਰ ਪੇੜ ਨਾ ਹੁੰਦਾ ਤਾਂ ਅੱਜ ਸਿੱਖ ਵਿਚਾਰਧਾਰਾ ਡਾਲੀਆਂ ਨੂੰ ਹੀ ਪ੍ਰਮਾਣਤ ਹੈ, ਧਰਮ ਦੀਆਂ ਮੁੱਢਲੀਆਂ ਪਿਰਤਾਂ ਭੁੱਲ ਗਈਆਂ ਨਿੰਦਕ ਬਣਨਾ, ਵਿਅਕਤੀਗਤ ਪੂਜਾ ਸਾਹਮਣੇ ਹੈ ਕਿ ਆਪਣੀ ਬਰਾਦਰੀ ਦੇ ਪੈਗੰਬਰ ਮਨੋਤਾਂ ਦਿਹਾੜੇ ਮਨਾਉਣੇ ਆਦਿ, ਇਹ ਦੂਜੇ ਭੀ ਕਰਦੇ ਹਨ, ਪਰ ਅਸੀਂ ਸਭ ਤੋਂ ਵੱਧ, ਇਕ ਖੋਜ ਕਿ ਮੂਲ-ਮੰਤਰ ਮੰਤਰਾ ਅੱਖਰ ਹਿੰਦੂ ਧਰਮ, ਜਾਪ ਹਿੰਦੂ ਰੀਤ ਸਿੱਧ ਹੁੰਦਾ ਹੈ ਕਿ ਹਰ ਧਰਮ ਜਿਹੜਾ ਦੂਜੇ ਤੋਂ ਪਿੱਛੋਂ ਹੋਂਦੀ ਹੋਇਆ ਪ੍ਰਚੱਲਤ ਭਾਸ਼ਾ ਉਦੇਸ਼, ਉਪਦੇਸ਼, ਸੰਦੇਸ਼ ਤੇ ਬਹੁਤੀ ਸਮੱਗਰੀ ਸਾਂਝੀ ਹੀ ਦਿਸਦੀ ਹੈ, ਪਰ ਕੋਈ ਭੀ ਮੰਨਣ ਨੂੰ ਤਿਆਰ ਨਹੀਂ, ਸਿੱਖ ਵਰਗ ਹਾਲੇ 14 ਮਾਰਚ ਨੂੰ ਆਪਣਾ ਨਵਾਂ ਸਾਲ ਚੇਤ ਮਹੀਨੇ ਧੂੰਮ ਧਾਮ ਨਾਲ ਮਨਾ ਕੇ ਹਟੇ ਨੇ ਭਾਵੇਂ ਇਹ ਕਹਿੰਦੇ ਪੁਰਾਤਨ ਹੀ ਹੈ, ਪਰ ਦੇਖੋ ਵਿਸਾਖ ਹਾਲੇ 14 ਅਪ੍ਰੈਲ ਨੂੰ ਚੜ੍ਹਨਾ ਹੈ, ਚੇਤ ਹਾਲੇ ਅੱਧਾ ਭੀ ਨਹੀਂ ਸੀ ਬੀਤਿਆ, ਸਾਡੇ ਗੁਰੂ ਘਰ ਵਿਸਾਖੀ ਦਾ ਨਗਰ ਕੀਰਤਨ ਭੀ ਕੱਢ ਚੁੱਕੇ, ਸਾਡਾ ਗੁਰਦੁਆਰਾ ਤਾਂ 2 ਅਪ੍ਰੈਲ ਨੂੰ ਤੇ ਲਾਗਲੇ ਸ਼ਹਿਰ ਦਾ ਇਸ ਤੋਂ ਭੀ ਇਕ ਹਫ਼ਤਾ ਪਹਿਲਾਂ, ਕੀ ਕੋਈ ਦਸਤੂਰ ਹੁੰਦਾ ਹੈ ਜਾਂ ਜੋ ਮਰਜ਼ੀ ਕਰੋ, ਭਾਵੇਂ ਮੇਰੀ ਯਾਦ ਹੈ ਕਿ ਨਿੱਕੇ ਹੁੰਦੇ ਇਕ ਮੇਲਾ ਚੇਤ ਵਿੱਚ ਹੁੰਦਾ ਸੀ ਤੇ ਆਖਦੇ ਸਨ ਚੇਤ ਚੌਦੇ੍ਹ ਠੀਕ ਹੈ, ਦੁਨੀਆਂ ਅਲੱਥ ਪਲੱਥ ਹੋ ਗਈ ਪਰ ਕੁਝ ਰੀਤਾਂ ਪਰਪੱਕ ਹੁੰਦੀਆਂ ਹਨ, ਮੇਰੀ ਪਸ਼ੀਨਗੋਈ ਹੈ ਕਿ ਬਹੁਤਾ ਚਿਰ ਨਹੀਂ ਲੱਗਣਾ ਜਦੋਂ ਸਿੱਖ ਧਰਮ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਤੇ ਰਵਿਦਾਸ ਭਾਈਚਾਰੇ ਵਾਂਗੂੰ ਹੋਰ ਭੀ ਖੜ੍ਹੇ ਹੋਣਗੇ, ਅੱਜ ਦੇ ਲੱਗ ਰਹੇ ਮੋਰਚੇ ਗਿਣਤੀ ਵੱਧ ਲਈ ਸਭ ਪੈਂਤੜੇ ਖੇਡ ਰਹੇ ਹਨ, ਹੁਣ ਨਿਹੰਗ ਪਰੰਪਰਾਵਾਂ ਦਾ ਜੋਰ ਹੋ ਰਿਹਾ ਹੈ, ਸਾਧਾਰਨ ਸਿੱਖ ਇਹਦਾ ਹਾਮੀ ਨਹੀਂ, ਮਨੁੱੁਖ ਦੀ ਹੱਤਿਆ ਕਰਨਾ ਇਹ ਗਰਦਾਨ ਕੇ ਕਿ ਬੱੁਚੜ ਹੈ ਅਤੇ ਸਜ਼ਾ ਖ਼ਾਲਸਾਈ ਰਵਾਇਤ ਅਨੁਸਾਰ, ਕੱਲ੍ਹ ਮੈਂ ਮੁਸਲਮਾਨ ਸਕੋਲਰ ਦੇ ਬਿਆਨ ਸੁਣੇ ਜੋ ਦੱਸਦਾ ਸੀ ਕਿ ਅਸੀਂ ਜਲਾਦੀ ਨੂੰ ਮੁਸਲਮਾਨ ਨਹੀਂ ਮੰਨਦੇ, ਮੁਗਲ ਅਤਿਆਚਾਰ ਰਾਜ ਭਾਗ ਦਾ ਸੀ ਨਾ ਕਿ ਮੁਸਲਮਾਨ ਮਜ਼੍ਹਬ ਦਾ, ਕੀ ਸਿੱਖ ਅਤਿਆਚਾਰ ਨਹੀਂ ਕਰਦੇ, ਭਰਾ ਭਰਾ ਦਾ ਕਤਲ ਨਹੀਂ ਕਰਦਾ, ਇਹ ਪਰਾਪੇਗੰਡਾ ਸਿਆਸੀ ਸੀ ਤੇ ਹੈ, ਹਰ ਕੌਮ ਵਿੱਚ ਭੈੜੇ ਅਨਸਰ ਹੁੰਦੇ ਹਨ, ਬਿਲਕੁੱਲ ਦਰੁੱਸਤ, ਸਾਨੂੰ ਸੁੱਘੜਤਾ ਤੋਂ ਕੰਮ ਲੈ ਕੇ ਧਰਮ ਦੀ ਬੁਲੰਦੀ ਹੀ ਕਾਇਮ ਰੱਖਣੀ ਬਣਦੀ ਹੈ ਇਹ ਪੰਜਾਬ ਦੀ ਦਸ਼ਾ ਨਹੀਂ, ਵਿਦੇਸ਼ਾਂ ਵਿੱਚ ਭੀ ਭਾਰੂ ਹੋ ਰਹੀ ਹੈ, ਸਿੱਖ ਧਰਮ ਅੰਤਰ ਧਿਆਨ ਹੋ ਕੇ ਪ੍ਰਭੂ ਦੀ ਰਚਨਾ ਦਾ ਗੁਣਵਾਨ ਬਣੇ ਨਾ ਕਿ ਆਪ ਹੁਦਰੀਆਂ ਕਰੇ, ਸ਼ਬਦਾਂ ਦੇ ਅਰਥ ਆਪਣੇ ਹਿੱਤ ਲਈ ਪ੍ਰਚਾਰਕ ਮਸਾਲੇ ਲਾ ਕੇ ਸੌਦਾ ਵੇਚਣ, ਸਿੱਖ ਮੰਚ &lsquoਤੇ ਕੋਈ ਅਸੂਲੀ ਪਾਬੰਦੀ ਨਹੀਂ, ਪ੍ਰਬੰਧਕਾਂ ਨੂੰ ਤਾਂ ਧਰਮ ਦੀ ਕੋਈ ਜਾਣਕਾਰੀ ਨਹੀਂ, ਬੱਸ ਜੋ ਸੁਣਿਆ ਉਹੀ ਬੋਲੀ ਜਾਂਦੇ ਨੇ, ਪੜ੍ਹਾਈ ਕਿਥੋਂ ਨਾਲੇ ਲੇਖਕ ਭੀ ਹਵਾ ਦੇ ਬੁੱਲੇ੍ਹ ਨੇ ਕੋਈ ਤਵਾਰੀਖੀ ਸੱਚ ਤਾਂ ਲਿਖਦੇ ਨਹੀਂ, ਪਿਛਲੇ ਸਪਤਾਹ ਪੰਜਾਬ ਦੇ ਉੱਘੇ ਚੈਨਲ ਟੀਯੂਬ ਪੱਤਰਕਾਰ ਬੜਾ ਗਿਆਤਵਾਨ ਹੈ ਤੇ ਪ੍ਰਸਿੱਧ ਇਤਿਹਾਸਕਾਰ ਦੀ ਵਾਰਤਾ ਸੁਨਣ ਨੂੰ ਮਿਲੀ, ਅੱਗੇ ਭੀ ਮੈਂ ਪੱਤਰਕਾਰ ਦਾ ਪ੍ਰੋਗਰਾਮ ਦੇਖ ਲੈਂਦੀ ਹਾਂ, ਇਤਿਹਾਸਕਾਰ ਨੂੰ ਸਵਾਲ ਪੁੱਛੇ ਤੇ ਅੱਗੋਂ ਉਹ ਆਪਣੀਆਂ ਪੁਸਤਕਾਂ ਦੀ ਲੜੀ ਲਾਵੇ, ਅਸੀਂ ਪੱਤਰਕਾਰ ਨੂੰ ਲਿਖਿਆ ਕਿ ਭਰਾਵਾ ਜੇ ਇਹਨੂੰ ਸਿਵਾਏ ਕਮਾਈ ਦੀਆਂ ਲਿਖਤਾਂ ਤੋਂ ਹੋਰ ਕੁਝ ਨਹੀਂ ਆਉਂਦਾ ਤਾਂ ਸਾਡਾ ਸਮਾਂ ਬਰਬਾਦ ਹੈ, ਕੋਈ ਸਿੱਖ ਵਿਸ਼ਲੇਸ਼ਣ ਕਰਿਆ ਕਰੋ ਸੋ ਸਮਾਂ ਜੋ ਮਰਜ਼ੀ ਬੋਲੇ ਕੋਈ ਰੁਕਾਵਟ ਨਹੀਂ ਹੈ ਲੇਖਕ ਜੀਵਨੀਆਂ ਲਿਖ ਕੇ ਬੜੀ ਚੰਗੀ ਜਾਣਕਾਰੀ ਪ੍ਰਦਾਨ ਕਰਦਾ ਹੈ, ਪਰ ਜਦੋਂ ਚੈਨਲ &lsquoਤੇ ਬੈਠ ਦਿਉ ਦਾਨ ਦਸਵੰਧ ਡੈਬਿਟ ਆਦਿ ਦਾ ਭਾਸ਼ਨ ਸੁਣ ਲਵਾਂ ਤਾਂ ਸਾਰੀ ਪੜ੍ਹੀ ਲਿਖੀ ਵਾਰਤਾ ਜਲ ਪ੍ਰਵਾਹ ਕਰ ਦਿੰਦੀ ਹਾਂ, ਡਾਕਟਰੇਟ ਕੀਤੇ ਪੰਡਤ ਦੀ ਵਿਆਖਿਆ :- ਮੂਰਤੀਆਂ, ਮੂਰਤਾਂ ਹਨ ਕਲਪਤ ਹਨ ਮਨ ਸਥਿਰਤਾ ਲਈ ਕੇਂਦਰਤ ਕਰਨ ਲਈ ਸਾਹਮਣੇ ਕੁਝ ਧੁਰਾ ਹੋਵੇ, ਦੇਵੀ ਦੇਵਤੇ ਮਾਅਨਾ ਦੇਣ ਵਾਲੇ, ਕੀ ਅਗਨੀ, ਜਲ, ਵਾਯੂ, ਰੋਸ਼ਨੀ ਜੀਵਨ ਦੀਆਂ ਲੁੜੀਂਦੀਆਂ ਵਸਤਾਂ ਪ੍ਰਦਾਨ ਕਰਨ ਵਾਲੇ ਦੇਣ ਵਾਲੇ ਨਹੀਂ ਹਨ ਤਾਂ ਕਿਉਂ ਆਖੀਏ ਜੀ ਦੇਵਤੇ ਪੂਜਦੇ ਹਨ, ਕੀ ਮਨੁੱਖ ਨਹੀਂ ਪੂਜੇ ਜਾਂਦੇ ਪੁਰਾਤਨ ਸਮਾਂ ਬਹੁਤ ਵੱਖਰਾ ਸੀ ਤੇ ਅੱਜ ਲੋਕਾਈ ਪ੍ਰਮਾਤਮਾਂ ਨੂੰ ਭੀ ਨਹੀਂ ਮੰਨਦੀ, ਕਲਯੁੱਗ ਹੈ ਭਾਵੇਂ ਸਤਿਯੁੱਗ ਵਿੱਚ ਭੀ ਕਲਯੁੱਗ ਸੀ, ਪਰ ਘੱਟ ਹੁਣ ਸਤਿਯੁੱਗ ਹੈ ਹੀ ਨਹੀਂ ਤਾਂ ਹੀ ਜੀਵਨ ਦੁੱਭਰ ਹਨ, ਪੁਰਾਣੇ ਲੋਕ ਤੰਦਰੁਸਤ ਰਿਸ਼ਟ ਪੁਸ਼ਟ ਤਾਂ ਸਨ, ਧਰਨੀ ਭੀ ਧਾਰਨੀ ਭੀ ਮੈਨੂੰ ਆਪਣੀ ਮੂਰਖਤਾ ਦਾ ਇਲਮ ਹੋਇਆ ਕਿ ਖਪ ਕੇ ਮਰੀ ਜਾਂਦੀ ਐ ਕਿ ਵਿਸਾਖੀ ਮਾਰਚ ਜਾਂ ਚੇਤ ਮਨਾਈ ਜਾਂਦੇ ਨੇ ਕਿਉਂਕਿ ਤਿਉਹਾਰ ਤਾਂ ਮੌਸਮ, ਫਸਲਾਂ ਦੀ ਵਾਢੀ ਦਾਣੇ ਫੱਕੇ ਦੀ ਆਮਦ ਉਡੀਕਾਂ ਕਰਦੇ ਵਾਹੀਕਾਰਾਂ ਦੇ ਹੱਥੀਂ ਚਾਰ ਪੈਸੇ ਆਪਣੀਆਂ ਗਰਜਾਂ ਪੂਰੀਆਂ ਕਰਨਗੇ, ਉਪਰ ਵਾਲੇ ਦਾ ਧੰਨਵਾਦ ਕਰਦੇ ਸਨ ਕਿ ਤੂੰ ਮਿਹਰਾਂ ਕਰੀਆਂ ਕਣਕਾਂ, ਛੋਲੇ ਆਦਿ ਹਰੀ ਕਾਇਮ ਰੱਖੇ, ਕੁਦਰਤੀ ਮਹਾਂਮਾਰੀ ਤੋਂ ਬਚਾਇਆ, ਜੋ ਅੱਜ ਦੇਖ ਕੇ ਕਿਵੇਂ ਖੇਤਾਂ ਦੀ ਤਬਾਹੀ, ਕਿਸਾਨ ਅੱਧਮੋਏ ਹੋਏ ਪਏ ਨੇ ਮਾੜੇ ਦਿਨ ਤਾਂ ਹੀ ਖੁਦਕੁਸ਼ੀਆਂ ਦੇ ਰਾਹ ਪੈਂਦੇ ਨੇ, ਪਰ ਇੰਗਲੈਂਡੀਏ ਪੰਜਾਬੀ ਤਾਂ ਇਸ ਤਰਕੀਬ ਤੋਂ ਰਹਿਤ ਹਨ, ਇਨ੍ਹਾਂ ਨੂੰ ਕਾਹਦਾ ਦੁੱਖ, ਕਾਹਦੀ ਖੁਸ਼ੀ ਮਨਾਉਣੀ ਹੈ ਉਨ੍ਹਾਂ ਪੰਜਾਬ ਦੇ ਖੇਤੀਬਾੜੀਆਂ ਨੇ ਤਾਂ ਹੀ ਤਾਂ ਇਹ ਹਾਲੇ ਚੇਤ ਅੱਧਾ ਭੀ ਨਹੀਂ ਲੰਘਿਆ ਤੇ ਇਹ ਵਿਸਾਖੀ ਦੇ ਨਗਰ ਕੀਰਤਨ ਇਥੇ ਕਿਹੜੀ ਕਣਕ ਗੱਲ ਗਈ ਪਰ ਇਹ ਤਿਹਾਰ ਤਾਂ ਵਿਸਾਖੀ ਦਾ ਸੀ, ਨਉਂ ਤਾਂ ਇਹ ਭੀ ਵਿਸਾਖੀ ਨਗਰ-ਕੀਰਤਨ ਧਰਦੇ ਨੇ, ਭਾਵੇਂ ਇਹ ਤਾਂ ਇਨ੍ਹਾਂ ਨੂੰ ਅੰਮ੍ਰਿਤਸਾਖੀ ਮਨਾਉਣਾ ਬਣਦਾ ਹੈ ਕਿ ਗੁਰੂ ਜੀ ਨੇ ਇਹ ਦਿਨ ਚੁਣਿਆ ਸੀ, ਖੈਰ ਹੁਣ ਤਾਂ ਗੁਣੀਏ ਪੁੱਠੇ ਹਨ, ਮੈਂ ਹੀ ਮੱਤ ਹੀਣ ਹਾਂ ਇਕ ਜਾਣਕਾਰੀ ਦੇਵਾਂ ਵਿਸਾਖੀ ਭਾਰਤ ਵਿੱਚ ਤਾਂ ਕੇਵਲ ਘਣੀ ਵੱਸੋਂ ਤੇ ਭਾਵੇਂ ਮਨਾਉਣ ਬਾਕੀ ਇਹਦੀ ਮਹੱਤਤਾ ਨਹੀਂ, ਹਾਂ ਬੰਗਾਲ ਵਿੱਚ ਇਹਨੂੰ ਬੇਸਾਖੀ ਮਾਣਦੇ ਹਨ, ਇਥੇ ਈਸਟ ਲੰਡਨ ਦੇ ਬੰਗਾਲੀ ਭਾਈਚਾਰੇ ਦੇ ਬਹੁਗਿਣਤੀ ਇਲਾਕੇ ਵਿੱਚ ਭਾਰੀ ਮੇਲਾ ਲਾ ਕੇ ਮਨਾਉਂਦੇ ਹਨ, ਸਾਡੇ ਤਾਂ ਨਾ ਤਾਂ ਧੰਨਵਾਦੀ ਤੇ ਨਾ ਹੀ ਇਸ਼ਟ ਦੀ ਕੋਈ ਲੜੀ ਕੜੀ ਹੈ, ਬੱਸ ਮੇਲਾ ਤੇ ਚਾਰ ਪੈਸੇ ਵੱਟਣੇ ਹਨ, ਦੁਖੀ ਹਾਂ ਤੇ ਲਿਖਦੀ ਹਾਂ ਕਿ ਕਰੋਪੀ ਮਾਲਕ ਦੀ ਕਿਉਂ ਪੱਕੀ ਫਸਲ ਦਾ ਮਲੀਆ-ਮੇਟ, ਕਬੁੱਧ, ਮਨੁੱਖਤਾ ਵਿੱਚੋਂ ਮਾਨਵਤਾ ਦੀ ਘਾਟ, ਧਰਾਤਲ ਤੇ ਜੁਲਮ ਦੇਖੋ, ਗਲੋਬਲ ਵਾਰਮਿੰਗ ਤੇ ਅਸੀਂ ਪ੍ਰਮਾਤਮਾਂ ਵਿੱਚ ਵਿਸ਼ਵਾਸੀ ਅਲਾਮਤਾਂ, ਕਿਆਮਤਾਂ ਮੰਨਦੇ ਹਾਂ, ਸਾਡੀਆਂ ਕਰਨੀਆਂ ਭਰਨੀਆਂ ਦੇ ਨਤੀਜੇ ਹਨ ਕਿਵੇਂ ਪੰਜਾਬ ਵਿੱਚ ਕਿਸਾਨ ਸਰਕਾਰ ਦੀਆਂ ਲੇਲੜੀਆਂ ਕੱਢਦੇ ਹਨ ਮੁਆਵਜ਼ੇ ਲਈ, ਪੁਰਾਤਨ ਸਮੇਂ ਵਿੱਚ ਤਾਂ ਕੋਈ ਸਰਕਾਰੂ ਧੇਲਾ ਮਿਲਦਾ ਹੀ ਨਹੀਂ ਸੀ ਹੁੰਦਾ, ਮੈਂ ਕਿਉਂ ਵਿਦੇਸ਼ੀ ਪੰਜਾਬੀਆਂ ਨੂੰ ਜ਼ਿੰਮੇਵਾਰ ਮੰਨਦੀ ਹਾਂ, ਸੁਣੋ ਪਹਿਲਾਂ ਕਿਵੇਂ ਆਮ ਲਈ ਵਹੀਰਾਂ ਘੱਤੀਆਂ, ਪੈਸੇ ਭੇਜੇ ਜਾ ਜਾ ਪ੍ਰਚਾਰ ਕੀਤੇ, ਇਥੇ ਸੋਸ਼ਲ ਮੀਡੀਏ, ਯੂ:ਟੀਯੂਬ, ਫੇਸਬੁੱਕਾਂ ਭਰ ਭਰ ਕੇ ਅੰਨੀ ਮਚਾਈ, ਪੈਸੇ ਕਮਾਣੇ ਫੇਰ ਕਿਸਾਨ-ਮੋਰਚੇ ਬਾਰਡਰਾਂ &lsquoਤੇ ਹੁਣ ਪੰਜਾਬ ਵਿੱਚ ਬਦਲਾਅ ਦੀ ਸਰਕਾਰ ਦਾ ਵਿਰੋਧ ਹੁਣ ਅੰਮ੍ਰਿਤਪਾਲ ਸਿੰਘ ਦੌਰ, ਕੁਝ ਤਾਂ ਵਿਹਲੜ ਹਨ ਤੇ ਕੁਝ ਜਥੇਬੰਦੀਆਂ ਬਣਾ ਕੇ ਗਰਾਂਟਾਂ, ਕੁਝ ਭਗਦੜ ਮਚਾਉਣ ਲਈ ਏਜੰਸੀਆਂ ਦੇ ਚਹੇਤੇ, ਖਾਲਿਸਤਾਨ ਮੰਗਣ &lsquoਤੇ ਕਿਸੇ ਨੂੰ ਜੇਲ੍ਹ ਨਹੀਂ ਡੱਕ ਹੁੰਦਾ ਕਾਰਨ ਕੋਈ ਹੋਰ ਹੁੰਦੇ ਹਨ ਇਹ ਗੁੰਮਰਾਹ ਕਰਦੇ ਹਨ, ਸਾਰ ਅੰਸ਼ ਅਸੀਂ ਰੱਬ ਤੋਂ ਡਰਦੇ ਹੀ ਨਹੀਂ, ਡਰਾਉਂਦੇ ਹਾਂ । ਬੜੀ ਮਹੱਤਵਪੂਰਨ ਖਬਰ ਮੱੁਖ ਪੰਨੇ &lsquoਤੇ ਕਿ ਅਜੀਤ ਅਖ਼ਬਾਰ ਦੇ ਸੰਚਾਲਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਸੂਬੇ ਦੀ ਸਥਿਤੀ ਬਾਰੇ ਚਿੰਤਾ ਜਤਾ ਕੇ ਆਏ, ਜਦੋਂ ਮੈਂ ਬਰਜਿੰਦਰ ਸਿੰਘ ਨੂੰ ਮਿਲੀ ਸੀ ਭਰ ਜਵਾਨ ਤੇ ਜੋਸ਼ ਵਾਲੇ ਸਨ, ਅੱਜ ਸਿੱਧ ਹੋ ਗਿਆ ਪੰਜਾਬ ਟਾਈਮਜ਼ ਦਾ ਭੀ ਉਪਰਾਲਾ ਕਿ ਪਾਠਕਾਂ ਨੂੰ ਸਮੇਂ ਸਿਰ ਜਾਣਕਾਰੀ ਉਪਲਬਧ ਕੀਤੀ, ਮੈਂ ਕੁਝ ਵਾਧਾ ਕਰ ਦਿਆਂ ਕਿ ਮੋਦੀ ਸਾਹਬ ਐਮਰਜੈਂਸੀ ਵੇਲੇ ਪੰਜਾਬ ਵਿੱਚ ਹੀ ਵਿਚਰੇ ਸਨ, ਉਨ੍ਹਾਂ ਦੀ ਆਪਣੀ ਜਬਾਨੀ ਕਿ ਮੈਂ ਤਾਂ ਸਿੱਖਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਨ੍ਹਾਂ ਸੇਵਾ ਦਾ ਭੀ ਕਾਰ ਦੇ ਖਰਾਬ ਹੋਣ ਵੇਲੇ ਜ਼ਿਕਰ ਕੀਤਾ ਸੀ, ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਨਿਭਾਇਆ, ਅਸੀਂ ਨਿੱਕੇ ਹੁੰਦੇ ਜਦੋਂ ਸਰੀਕੇ ਵਿੱਚ ਵਿਆਹ ਹੁੰਦਾ ਸੀ ਜਾਂ ਮਰਗ ਸਹਾਇਤਾ ਲਈ ਨਿਉਂਦੇ ਮਰਗ ਵੇਲੇ ਭੀ ਹਿੱਸੇ ਪਾਉਂਦੇ ਹੁੰਦੇ ਸਨ, ਕਈ ਤਾਂ ਲਿਖ ਕੇ ਰੱਖਦੇ ਸਨ ਕਿ ਮੋੜਨੇ ਭੀ ਹਨ ਉਸ ਵੇਲੇ ਲੋੜਾਂ ਪੂਰੀਆਂ ਹੋ ਜਾਇਆ ਕਰਦੀਆਂ ਸਨ, ਕੀ ਮੋਦੀ ਸਾਹਬ ਨੇ ਨਿਉਂਦਾ ਯਾਦ ਰੱਖਿਆ ? ਹਰਿਆਣੇ ਦੀ ਕਮੇਟੀ ਬਣਾ, ਸਿੱਖ ਪਾੜ-ਪਾੜ ਨਾਲ ਰਲਾਏ, ਦਾਦੂਵਾਲ ਨੂੰ ਮੂਹਰੇ ਲਾ ਕੇ ਸਿੱਖ ਸੰਸਥਾਵਾਂ ਦੀ ਮਹੱਤਤਾ ਨੂੰ ਬਲਹੀਣ ਕਰਨਾ ਆਦਿ, ਚਲੋ ਦਿਨ ਹੈ ਤਾਂ ਰਾਤ ਭੀ ਆਵੇਗੀ, ਅਭਿਮਾਨ ਨਾ ਕਰੀਏ, ਕਰਤਾਰੋਂ ਡਰੀਏ, ਕਿਵੇਂ ਕਾਂਗਰਸ ਦਾ ਡੰਕਾ ਵੱਜਦਾ ਸੀ, ਕਿੰਨੇ ਦਹਾਕੇ ਸਬਕ ਸਿੱਖਣਾ ਤਾਂ ਸਿਆਣਪ ਹੁੰਦੀ ਹੈ, ਪੰਜਾਬ ਤਾਂ ਫੇਰ ਸਹਿ ਲਵੇਗਾ, ਪਰ ਡਾਢੇ ਦਾ ਕੁਹਾੜਾ ਕਿਸੇ ਨਾਲ ਅਨਿਆਂ ਕਰਨ ਵਾਲਿਆਂ &lsquoਤੇ ਵੱਜਦਾ ਹੀ ਹੁੰਦਾ ਹੈ ਅਗੇਤਾ ਪਛੇਤਾ ਯੂ:ਕੇ: ਦੇਖ ਲਵੋ, ਸਕਾਟਲੈਂਡ ਦੀ ਨਿਕਲਾ ਵੱਲ, ਹੋਰ ਦੇਸ਼ਾਂ ਦੇ ਜੋਗ ਜਰਬੀਆਂ ਕਰਨ ਵਾਲੇ ਪਰ ਆਪਾਂ ਅਵੇਸਲੇ ਰਹੀਦਾ ਹੈ, ਆਪਣੀਆਂ ਖੁਸ਼ੀਆਂ ਅਤੇ ਅਮੀਰੀਆਂ ਵਿੱਚ ਗੁਲਤਾਨ ਫੇਰ ਰਚਨਹਾਰ ਯਾਦ ਕਰਵਾਉਂਦਾ ਹੈ ਦੂਰ-ਅੰਦੇਸ਼ੀ ਹੀ ਕੰਮ ਆਵੇਗੀ, ਆਪਣੇ ਦੇਸ਼ ਵਿੱਚ ਹੁਣ ਬਹੁਤ ਕਸ਼ਟਾਂ ਭਰਿਆ ਸਮਾਂ ਹੈ, ਇੰਨੀ ਆਮਦ ਵਿੱਦਿਆਰਥੀ ਤੇ ਹੋਰ ਢੰਗਾਂ ਨਾਲ ਆਏ ਹੁਣ ਮਕਾਨ ਨਹੀਂ ਲੱਭ ਰਹੇ ਕਿਰਾਏ ਤੇ, ਕੰਮ ਨਹੀਂ ਲੱਭ ਰਹੇ, ਆਪਾਂ ਭੀ ਔਖੇ ਉਹ ਭੀ ਔਖੇ, ਜੀਵਨ &lsquoਤੇ ਅਸਰ, ਸਿਹਤ ਤੇ ਅਸਰ, ਵਾਤਾਵਰਣ &lsquoਤੇ ਪ੍ਰਭਾਵ, ਲੱਕ ਤੋੜ ਮਹਿੰਗਾਈ, ਹਰ ਪਹਿਲੂ ਤੇ ਖਰਚ ਵਿੱਚ ਵਾਧੇ, ਨੌਜਵਾਨਾਂ ਦੀ ਮਾਨਸਿਕਤਾ ਤੇ ਅਸਰ ਪੈ ਰਿਹਾ ਹੈ, ਰਿਸ਼ਤੇਦਾਰੀਆਂ ਵਿੱਚ ਆਏ ਮਿਹਣੇ ਦੇ ਰਹੇ ਹਨ, ਸਾਨੂੰ ਸਾਂਭਦੇ ਨੀ, ਨਿਆਣੇ ਦੁਖੀ ਹੋ ਰਹੇ ਹਨ, ਘਰਾਂ ਵਿੱਚ ਕਲੇਸ਼ ਪੈ ਰਿਹਾ ਹੈ, ਬਜ਼ੁਰਗ ਪਹਿਲਾਂ ਦੀ ਤਰ੍ਹਾਂ ਕਰੋ ਮਦਦ ਦੀ ਗੁਹਾਰ ਲਾ ਰਹੇ ਹਨ, ਉਹ ਤਾਂ ਇਕ ਘਰ ਵਿੱਚ ਦਰਜਨਾਂ ਰਹਿਣ ਨੂੰ ਆਦੀ ਸਨ, ਹੁਣ ਦੀ ਪੀੜੀ ਮੰਨਣ ਨੂੰ ਤਿਆਰ ਨਹੀਂ, ਜੀਵਨ ਦੁੱਭਰ ਹੋ ਰਹੇ ਹਨ, ਇਹ ਸਭ ਸਰਕਾਰੂ ਨੀਤੀ ਕਰਕੇ ਭੀ ਹੈ ਪਰ ਸਾਡਾ ਪੰਜਾਬ ਨਾਲ ਮੌੋਹ ਭੀ ਜ਼ਿੰਮੇਵਾਰ, ਸਾਰਾ ਸਮਾਂ ਉਨ੍ਹਾਂ ਦਾ ਸੰਸਾ ਤੇ ਉਧਰ ਚੈਨਲਾਂ &lsquoਤੇ ਜੀ ਐੱਨ।ਆਰ।ਆਈ। ਨੂੰ ਉਥੋਂ ਅਪੀਲਾਂ ਕਰਨੀਆਂ, ਜਥੇਦਾਰ ਅਕਾਲ ਤਖ਼ਤ ਭੀ ਦੇਖੋ ਕਿਵੇਂ ਕਹਿੰਦੇ ਜੀ ਸਾਡੀਆਂ ਕਾਰਾਂ ਟੁੱਟੀਆਂ ਭੱਜੀਆਂ ਹੀ ਮੋੜ ਦਿਉ, ਸਾਡੇ ਇੰਗਲੈਂਡ ਦੇ ਢਾਡੀ ਸਾਹਬ ਸਭ ਖਰਚਾ ਝੱਲਣਗੇ, ਹਾਲੇ ਬੁੱਤ ਦਾ ਭਾਰ ਸਿਰੋਂ ਲੱਥਾ ਨੀ, ਖੈਰ ਸਾਡੀ ਸਭ ਦੀ ਸੁਰਤ ਟਿਕਾਣੇ ਨਹੀਂ ਭੂਮਾ ਦਿੱਲੀ ਗੁਰਦੁਆਰੇ ਕਮੇਟੀ ਨੇ ਦਰਬਾਰ ਸਾਹਿਬ ਵਿੱਚ ਕਮਰੇ ਵਿੱਚ ਬਿਠਾ ਤਾ ਧਰਮ ਪ੍ਰਚਾਰ ਲਈ, ਇਸ ਹਫਤੇ ਚੈਨਲ ਤੇ ਬੋਲੇ ਜੀ ਐੱਨ।ਆਰ।ਆਈਉ। ਤੁਸੀਂ ਤੱਕੜੇ ਹੋਵੋ, ਉਹ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਜੜ੍ਹੀਂ ਬੈਠਦਾ ਹੈ, ਪਹਿਲਾਂ ਪੁੱਛੋ ਕਿ ਗਿਆ ਕਿਥੋਂ ਤੇ ਕਿਉਂ ਦਿੱਲੀ ? ਇਹ ਆਪਣੀਆਂ ਜਾਤਾਂ ਦਿਖਾਉਂਦੇ ਨੇ ਹਰ ਵੇਲੇ ਲਾਹੇ ਨੂੰ ਸਾਡੀਆਂ ਇਨ੍ਹਾਂ ਨੀਤਾਂ ਕਰਕੇ ਪ੍ਰਮਾਤਮਾਂ ਸਜ਼ਾਵਾਂ ਦੇ ਰਿਹਾ ਹੈ, ਸੁਹਿਰਦਤਾ ਤਾਂ ਕੋਈ ਸ਼ੈਅ ਨਹੀਂ ਰਹੀ, ਸਰਬੱਤ ਖ਼ਾਲਸਾ ਸੱਦੇ ਜੀ ਜਥੇਦਾਰ, ਭਾਈ ਤੁਸੀਂ ਉਹਨੂੰ ਜਥੇਦਾਰ ਮੰਨਦੇ ਨਹੀਂ ਤਾਂ ਕਿਉਂ ਤੁਹਾਡਾ ਹੱਕ ਹੋਵੇ ਉਹਨੂੰ ਹੁਕਮ ਦੇਣ ਦਾ, ਅੰਮ੍ਰਿਤਪਾਲ ਦੀ ਸਕੀਮ ਤਾਂ ਦੀਪ ਸਿੱਧੂ ਵੇਲੇ ਹੀ ਸੀ, ਨਵੀਂ ਨਹੀਂ ਅਮਨ-ਸ਼ਾਂਤੀ ਭੰਗ ਕਰਨ ਲਈ ਤਰਲੋ ਮੱਛੀ ਹੁਣ ਦਲ ਖ਼ਾਲਸਾ, ਕੰਵਰਪਾਲ ਸਿੰਘ ਧੜਾ ਤੇ ਹੋਰ ਅਨੰਦਪੁਰ ਵਿੱਚ ਰੰਗ ਲਉਣਗੇ, ਗੱਲ ਕੀ ਇਹ ਨਾ ਤਾਂ ਚਿੰਤਕ ਹਨ ਤੇ ਨਾ ਹੀ ਸਦਾਚਾਰ, ਬੱਸ ਖਾਧਾ-ਪੀਤਾ ਹਜ਼ਮ ਕਰਨੇ ਹਨ ਤੇ ਸਾਧਾਰਨ ਪੇਂਡੂਆਂ ਨੂੰ ਦੁਖੀ ਕਰਦੇ ਨੇ, ਅਸਰ ਵਿਦੇਸ਼ੀਆਂ ਦੇ ਜੀਵਨ ਤੇ ਪੈਂਦਾ ਹੈ, ਮੈਨੂੰ ਭਾਵੇਂ ਬਹੁਤੀ ਹਮਦਰਦੀ ਨਹੀਂ ਕਿਉਂਕਿ ਇਨ੍ਹਾਂ ਸਧਾਰਣਾਂ ਨੇ ਕਿਵੇਂ ਵੋਟਾਂ ਪਾ ਕੇ ਕਾਂਗਰਸ ਤੇ ਅਕਾਲੀ ਦਲ ਨਾਲ ਧ੍ਰੋਹ ਕਮਾਇਆ, ਭਰਨ ਹੁਣ ਕੀਤੀ ਚੰਗਾ ਫੈਸਲਾ ਹੈ ਕਿ ਸਰਬੱਤ ਖ਼ਾਲਸਾ ਨਹੀਂ ਹੋਣਾ ਉਥੇ ਭੀ ਇਨ੍ਹਾਂ ਨੇ ਤਾਂ ਡਾਂਗ ਸੋਟੇ ਹੋਣਾ ਸੀ, ਆਹ ਦੀਂਹਦੇ ਨੀ ਸੂਰਤਾਂ ਮੰਗ ਕਰਨ ਵਾਲੀਆਂ ਕੌਣ ? ਕੱਲ ਇਕ ਹੋਰ ਚੈਨਲ ਤੇ ਮੁੱਦਾ ਸੁਣਿਆ ਕਿ ਕੋਈ ਤਜਿੰਦਰ ਸਿੰਘ ਬੱਗਾ ਕੁਝ ਬਾਣੀ ਜਾਂ ਗੁਰਬਾਣੀ ਬਾਰੇ ਲਿਖ ਰਿਹਾ ਹੈ ਪਤਾ ਨਹੀਂ ਕਿਉਂ ਸਿੱਖ ਆਪਣੇ ਧਰਮ ਵੱਲ ਰੁਚੀ ਘੱਟ ਹਿੰਦੂ ਰੀਤਾਂ ਵੱਲ ਵੱਧ, ਮੰਨਣਾ ਪੈਣਾ ਹੈ ਕਿ ਗੁਰੂ ਗ੍ਰੰਥ ਪ੍ਰਕਾਸ਼ਣਾ ਸਮੇਂ ਪਹਿਲੇ ਮੱਦ ਮਜ਼੍ਹਬ ਜੋ ਮੰਨੇ ਜਾਂਦੇ ਸਨ ਉਨ੍ਹਾਂ ਵਿੱਚੋਂ ਹੀ ਉਧਾਰਣਾ ਭਾਸ਼ਾ ਆਦਿ ਲਈ ਗਈ, ਮੈਂ ਹੋਰ ਨਿਰਣਾ ਕੀਤਾ ਕਿ ਗੁਰੂ ਗ੍ਰੰਥ ਭਾਸ਼ਾਵਾਂ ਬਹੁਤੀਆਂ ਸਾਡੀ ਸਮਝ ਤੋਂ ਪਰ੍ਹਾਂ ਹਨ, ਪਰ ਸੁਖਮਨੀ ਸਾਹਿਬ ਪਾਠ ਦੀ ਭਾਸ਼ਾ ਕੁਝ ਨਿਵੇਕਲੀ ਹੈ ਅਤੇ ਕੁਝ ਅੱਜ ਦੀ ਬੋਲੀ ਦੇ ਨੇੜ ਹੈ, ਭਾਵੇਂ ਅੰਕਤ ਪਹਿਲੇ ਦੋ ਤਿੰਨ ਸੌ ਪੰਨਿਆਂ ਵਿੱਚ ਅੰਕਤ ਹੈ, ਭਵਿੱਖ ਵਿੱਚ ਪੜਚੋਲਾਂ ਹੋਣੀਆਂ ਹੀ ਹਨ ਰੋਕ ਨਹੀਂ ਸਕਦੇ, ਸਿੱਖ ਨਹੀਂ ਦੂਜੇ ਭੀ ਡਾਕਟਰੇਟ ਕਰਕੇ ਸਮੀਖਿਆ ਕਰਨਗੇ, ਸੋ ਸਿੱਖ ਵਰਗ ਨੂੰ ਆਲੇ ਦੁਆਲੇ ਭਿੜਨ ਦੀ ਥਾਂ ਆਪਣੇ ਧੁਰੇ ਵੱਲ ਕੇਂਦਰਤ ਹੋਣ ਨਹੀਂ ਤਾਂ ਸਾਡੇ ਨੌਜਵਾਨ ਭੀ ਉਕਸੁਤ ਹੋ ਜਾਣਗੇ, ਮੇਰੀ ਬੇਨਤੀ ਸੁਝਾਅ ਹੈ ਕਿ ਗੁਰਦੁਆਰੇ ਸਾਖੀਆਂ ਸੁਨਾਉਂਣੇ ਤੇ ਰਲ ਮਿਲ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਆਖਣ ਕਿ ਕੋਈ ਧੇਲਾ ਨਹੀਂ ਮਿਲਣਾ ਅੱਗੋਂ ਤੋਂ ਕੋਈ ਹਫ਼ਤਾ ਨਹੀਂ ਲੱਗੂ, ਆਪੇ ਸੁਧਰਨਗੇ, ਹਵਾ ਬਾਹਰ ਨਿਕਲੀ ਤਾਂ ਸਭ ਨੂੰ ਕੰਨ ਹੋ ਜਾਣਗੇ, ਗਲਤ ਦਾਰੂ ਨਾਲੋਂ ਸੌਂਫ ਜਵੈਨ ਨਾਲ ਸਾਰੋ, ਦਾਤਾ ਭਲੀ ਕਰੂ ।
-ਬਲਵਿੰਦਰ ਕੌਰ ਚਾਹਲ ਸਾਊਥਾਲ