image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਵਿਚਾਰ ਆਪੋ ਆਪਣੇ

ਸਿੱਖ ਧਰਮ ਦੀ ਗਿਆਨ ਰੱਖਣ ਵਾਲੀ ਨਹੀਂ ਹਾਂ ਬਸ ਆਲੇ ਦੁਆਲੇ ਵਾਪਰ ਰਹੇ ਦੀ ਇਛੁੱਕ ਹਾਂ, ਸੋਝੀ ਦੀ ਦੁਰਕਾਰ ਦੁਬੱਲੀ ਚਲੋ ਦੀ ਭਰਮਾਰ, ਪ੍ਰਭੂ ਦੇ ਨਾਸ਼ੁਕਰਗੁਜ਼ਾਰ, ਕਿਸਾਨ ਕ੍ਰੋਪੀ ਦੇ ਸ਼ਿਕਾਰ, ਵਿਸਾਖੀ ਮਹੀਨੇ ਦੇ ਨਉਂ ਦਾ ਤਿਹਾਰ, ਵਾਢੀ ਮਗਰੋਂ ਵਿਹਲੇ ਦਾਣੇ ਫਕੇ ਦੀ ਘਰ ਬਹਾਰ, ਚਾਰ ਪੈਸੇ ਹੱਥੀਂ, ਗਰਜਾਂ ਦੀ ਪੂਰਤੀ, ਪ੍ਰਮੇਸ਼ਰ ਦਾ ਕੋਟਾ ਧੰਨਵਾਦ, ਕੀ ਅੱਜ ਸਭ ਥਾਈਂ ਆਪਾਂ ਪ੍ਰਮਾਤਮਾਂ ਦੇ ਅੱਗੇ ਨੀਵੇਂ ਹਾਂ ? ਹੁਕਮਾਂ ਦੇ ਪਾਲ੍ਹੀ ਹਾਂ, ਕੁਦਰਤ ਦੀ ਕ੍ਰੋਪੀ ਸਾਡੀਆਂ ਘੁਮੰਡ ਭਰੀਆਂ ਨੀਤੀਆਂ ਹਨ, ਸਾਹਮਣੇ ਹੈ ਕਿ ਕਿਸਾਨ ਆਗੂਆਂ ਨੇ ਕਦੋਂ ਦੀ ਭੈਰਮੀ ਚੱਕੀ ਹੈ, ਹੁਣ ਕੇਂਦਰ ਅੱਗੇ ਗੁਹਾਰਾਂ, ਕਾਲੇ ਕਾਨੂੰਨ ਬੱਗੇ ਕਰ ਸਕਦੇ ਸੀ, ਪਰ ਹੱਠ ਧਰਮੀ ਨੇ ਮਾਰਤਾ, ਦਾਤੇ ਦਾ ਕਾਨੂੰਨ ਦੇਖ ਲਵੋ, ਕਿਵੇਂ ਪਾਲੀਆਂ ਫਸਲਾਂ ਤਬਾਹ ਕਰ ਧਰੀਆਂ, ਅੱਜ ਕੋਆਪ੍ਰੇਟਿਵ ਢਾਂਚੇ ਤੇ ਛੋਟੇ ਕਿਸਾਨ ਆ ਜਾਂਦੇ ਤੇ ਇੰਨਸ਼ੋਰੈਂਸ ਹੁੰਦੀ ਤਾਂ ਕਿਉਂ ਤਰਲੇ ਮਾਰਦੇ ਸਰਕਾਰਾਂ ਮੂਹਰੇ, ਪਰ ਫੇਰ ਯੂਨੀਅਨਾਂ ਦੀ ਮਹੱਤਤਾ ਨਹੀਂ ਸੀ ਰਹਿਣੀ, ਸਭ ਮੁਸੀਬਤਾਂ ਦੀਆਂ ਜੜ੍ਹਾਂ ਹਨ ਯੂਨੀਅਨਾਂ ਸਭ ਥਾਈਂ ਹੁਣ ਆਈਏ ਕਿ ਮਨੁੱਖਤਾ ਕਿਵੇਂ ਬੇਮੁੱਖ ਹੋਈ ਹੈ ਬਹੁਲਤਾ ਹਰ ਸ਼ੈਅ ਦੀ ਮਾਰੂ ਗਰੀਬੀ, ਧੰਨਾਢੀ ਤੇ ਫੇਰ ਅਭਿਮਾਨ ਜੋ ਅੱਜ ਚੁਫੇੇਰੇ ਹੈ ਧਰਮ ਦੁਆਰ ਤਾਂ ਰੱਬ ਤੋਂ ਪਹਿਲਾਂ ਦਾਤੇ ਹਨ, ਗੱਲ ਪ੍ਰਚੱਲਤ ਰਸਮ, ਰਿਵਾਜ ਵਿਸਾਖੀ :- ਨਉਂ ਹੀ ਮਹੀਨੇ ਤੋਂ ਹੈ, ਪਰ ਦੇਖੋ ਹਾਲੇ ਚੇਤ ਤੇ ਨਾਲੇ ਜੀ ਸਾਡਾ ਨਵਾਂ ਸਾਲ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਅਰੰਭਿਆ ਭਾਵੇਂ ਹੈ ਤਾਂ ਬਿਕਰਮੀ, ਪਰ ਹੋਰ ਦੇਖੋ ਚੇਤ ਵਿੱਚ ਵਿਸਾਖੀ ਮੇਰੇ ਤਾਂ ਮਨ ਦੀ ਬਾਤ ਹੈ ਕਿ ਇਹ ਚੇਤਾਖੀ ਹੈ ਖਾਲਸਾ ਸਾਜਨਾ ਦਿਵਸ ਭੀ ਭਾਈ ਵਿਸਾਖੀ ਦਿਵਸ &lsquoਤੇ ਆਰੰਭ ਸੀ ਪਰ ਹੇਠਲੀ ਉੱਤੇ ਦੇਖੋ ਹਾਲੇ ਅੱਧਾ ਚੇਤ ਭੀ ਨਹੀਂ ਲੰਘਿਆ ਤੇ ਅਸੀਂ ਵਿਸਾਖੀ ਨਗਰ ਕੀਰਤਨ, ਕਾਰਜ ਜੋ ਮੈਂ ਲੱਭੇ, ਪੜੋ੍ਹ ਕੁਝ ਵਰੇ੍ਹ ਪਹਿਲਾਂ ਸਾਡੇ ਗੁਰੂ ਘਰ ਨੇ ਅਜਿਹਾ ਕੀਤਾ ਮੈਂ ਵਿਰੋਧ ਕੀਤਾ ਤਾਂ ਉੱਤਰ ਜੀ ਪੁਲਸ ਕਹਿੰਦੀ ਹੈ, ਪਰ ਮੈਂ ਸੁਣਦੀ ਰਹਿੰਦੀ ਹਾਂ ਜੀ ਫਲਾਣੇ ਸਿੱਖ ਨੇਤਾ ਨੇ ਅੰਗ੍ਰੇਜ਼ਾਂ ਦੇ ਪਿੱਠੂ ਬਣ ਕੇ ਆਹ ਕੀਤਾ, ਕੀ ਭਾਈ ਹੁਣ ਤੁਹਾਡਾ ਵਿਹਾਰ ਘੱਟ ਹੈ ? ਤੁਸੀਂ ਫੱਟੇ ਚੱਕੀ ਜਾਂਦੇ ਹੋ ਫੇਰ ਤੁਹਾਡਾ ਕੀ ਨਉਂ ਧਰੀਏ, ਦੂਜਾ ਕਾਰਨ ਦੱਸ ਸਾਲ ਤੋਂ ਚੈਨਲ ਨੇ ਚੌਤੜੇ ਚੱਕਤੇ, ਹਰ ਪ੍ਰਬੰਧਕ ਨੂੰ ਜਾ ਕੇ ਕੱਢੋ ਛੇਤੀ, ਅਸੀਂ ਹੋਰ ਥਾਂਈ ਜਾਣਾ ਹੈ, ਉਹ ਤਾਂ ਹੁਣ ਕਈ ਹੋ ਗਏ ਤੇ ਮੁਕਾਬਲੇ ਵਿੱਚ ਡਾਰਾਂ ਬੰਨ੍ਹੀ ਫਿਰਦੇ ਹਨ, ਭੱਜ ਨੱਠ ਕਰਕੇ ਗੰਢੋ । ਸਕਾਟਲੈਂਡ ਹੀ ਨਹੀਂ ਇਟਲੀ, ਫਰਾਂਸ, ਜਰਮਨੀ ਆਦਿ ਵਿੱਚ ਭੀ ਕੱਢਵਾ ਦਿੱਤੇ, ਵਿਸਾਖੀ ਦੀ ਉਡੀਕ ਕਿਥੇ ਆਪੋ ਧਾਪੀ, ਧਰਮ ਨੂੰ ਭਜਾਈ ਫਿਰਦੀ ਹੈ ਕਿੱਸਾ ਪੈਸੇ ਦਾ ਹੈ, ਕੁਝ ਵਰੇ੍ਹ ਹੋਏ ਮੈਂ ਕਿਹਾ ਕਿ ਹੁਣ ਦੋ ਗੁਰਦੁਆਰੇ ਹਨ, ਨਗਰ ਕੀਰਤਨ ਦੀ ਲੋੜ ਨਹੀਂ, ਸੜਕਾਂ ਦੀ ਆਵਾਜਾਈ ਕਾਰਨ ਲੋਕੀ ਤੇਰਾ ਨੇ ਮੈਨੂੰ ਕਿਹਾ ਚੁੱਪ ਕਰ ਚਾਰ ਪੈਸੇ ਬਨਣ ਦੇਹ, ਪੈਸੇ ਕਿਵੇਂ ਸਟਾਲਾਂ ਵਾਲੇ ਆਪਣੇ ਕਾਮਿਆਂ ਤੋਂ ਪੌਂਡ ਲੈਂਦੇ ਹਨ ਤੇ ਚੰਗੇ ਭੇਟਾਂ ਕਰਦੇ ਹਨ ਦੂਜੇ ਦੁਕਾਨਦਾਰ ਆ ਨੀ ਸਕਦੇ ਮੱਥਾ ਟੇਕਦੇ ਹਨ ਹੁਣ ਸਾਡੀ ਸਥਿਤੀ ਕਿਉਂ ਪਹਿਲਾਂ ਸਾਡੀ ਪਾਲਕੀ ਕੁਝ ਸੇਵਾਦਾਰਾਂ ਨੇ ਪੈਸੇ ਇਕੱਠੇ ਕਰਕੇ ਬਣਾਈ ਸੀ, ਸੁਸ਼ੋਭਿਤ ਪਾਰਕ ਐਵੇਨੀਯੂ ਪਰ ਸੇਵਾ ਦੂਜੇ ਪ੍ਰਬੰਧਕਾਂ ਨੂੰ ਭੀ ਪ੍ਰਦਾਨ ਕਰੋ, ਸਾਡੀ ਆਪਣੀ ਪਾਲਕੀ ਸਮੇਂ ਸਿਰ ਵਰਤਣ ਲਈ ਉਪਲਬਧ ਰਹੇ ਪਰ ਵੋਟਾਂ ਦੀ ਰਾਜਨੀਤੀ ਪ੍ਰਬੰਧ ਤੇ ਭਾਰੂ ਤਿਹਾਰ, ਦਿਵਸ ਭਾਵੇਂ ਕਰੁਤੇ ਬਣ ਜਾਣ ਮੇਰੇ ਨਿੱਜੀ ਵਿਚਾਰ ਹਨ, ਅਨਕੂਲ ਨਾ ਹੋਣ ਤਾਂ ਨਿਕਾਰ ਦੋ, ਹਉਮੈ ਦੀਰਘ ਰੋਗ ਹੈ, ਇਕ ਗਾਣਾ ਸੁਣਿਆ ਸੀ ਹੁਣ ਇਹ ਪਿੱਛਾ ਨੀ ਛੱਡਦੀ ਦਾਰੂ, ਬੱਸ ਹੁਣ ਆਹੀ ਹਾਲ ਹੈ ਸਾਡਾ ਧਰਮ ਤੇ ਗਲ੍ਹਬਾ ਪੈ ਗਿਆ ਹੈ ਜੇ ਬਜ਼ੁਰਗ ਪ੍ਰਚਾਰਕ ਹੁੰਦੇ ਤਾਂ ਆਸ ਸੀ ਕਿ ਖਹਿੜਾ ਛੁੱਟ ਜਾਵੇਗਾ, ਪਰ ਹੁਣ ਤਾਂ ਨੌਜਵਾਨ ਚਾਰ ਕੁ ਪੋਥੀਆਂ ਕੰਠ ਕਰਕੇ ਪ੍ਰਚਾਰਕ ਕਥਾ ਵਾਚਕ ਤਾਂ ਸਾਰੇ ਕੋਈ ਗੈਰ ਗ੍ਰੰਥ ਦੇ 1430 ਪੰਨੇ ਹਨ ਕਦੀ ਅਰਥਾਂ ਸਮੇਤ ਪ੍ਰਚਾਰ ਨਹੀਂ, ਆਉਂਦਾ ਹੀ ਨਹੀਂ ਬੱਸ ਸਾਖੀਆਂ ਪੜ੍ਹ ਕੇ ਲੋਕਾਂ ਨੂੰ ਮੂਹਰੇ ਬਠਾ ਕੇ ਗੁੰਮਰਾਹ, ਮੈਂ ਬੜੀਆਂ ਲਿਖਤਾਂ ਭੇਂਟ ਕਰ ਚੁੱੁਕੀ ਹਾਂ ਕਿ ਇਹ ਬੰਦ ਕਰੋ, ਪਰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ ਦਾ ਤਾਂ ਵਿਰੋਧ ਇਹੀ ਲੋਕ ਕਰਵਾ ਕੇ ਆਪਣੇ ਹਿੱਤ ਪਾਲਦੇ ਹਨ, ਨਾਲ ਉਹ ਭੀ ਸੋਚਦੇ ਨੇ ਚਲੋ ਸਿੱਖ ਬੇਰੁਜ਼ਗਾਰੀ ਦੀ ਸਮੱਸਿਆ ਤਾਂ ਹੱਲ ਹੁੰਦੀ ਹੈ, ਪਰ ਇਹਦੇ ਨਾਲ ਜੋ ਹਾਲ ਧਰਮ ਦਾ ਹੋ ਰਿਹਾ ਹੈ ਸੁਣੋ ਹੁਣ ਕਿਸੇ ਸਿੰਘ ਕਥਾਕਾਰ ਨੇ ਵਾਹਿਗੁਰੂ ਸ਼ਬਦ ਦੀ ਵਿਆਖਿਆ ਭਾਈ ਗੁਰਦਾਸ ਦੀਆਂ ਵਾਰਾਂ ਤੇ ਆਧਾਰਤ ਕੋਈ ਵਿਆਖਿਆ ਕਰ ਧਰੀ ਤੇ ਵਿਵਾਦ ਹੈ ਕਿ ਉਹਨੇ ਅਪਮਾਨ ਕਰਿਆ ਹੈ, ਉਹਨੇ ਜੋ ਹਵਾਲਾ ਭਾਈ ਗੁਰਦਾਸ ਦੀ ਪੋਥੀ ਵਾਰਾਂ ਦਾ ਦਿੱਤਾ ਹੈ ਕਹਿੰਦੇ ਉਹ ਉਨ੍ਹਾਂ ਦੀ ਰਚਨਾ ਨਹੀਂ ਹੈ, ਭਾਈ ਤੁਸੀਂ ਕਿਉਂ ਕੁਝ ਵਰ੍ਹਿਆਂ ਤੋਂ ਕਿਸੇ ਕੋਝੀ ਸਕੀਮ ਅਨੁਸਾਰ ਸਭ ਪ੍ਰਚਾਰਕ ਭਾਈ ਗੁਰਦਾਸ ਦਾ ਹੀ ਗੁਣਵਾਨ ਹਨ ਜਿੰਨੀਂ ਦੇਰ ਇਨ੍ਹਾਂ ਨੀਮ ਹਕੀਮ ਪ੍ਰਚਾਰਕਾਂ ਦੇ ਕੰਨ ਤੱਤੇ ਨਹੀਂ ਹੁੰਦੇ ਤੇ ਵਰਜੇ ਨਹੀਂ ਜਾਂਦੇ ਧਰਮ ਦਾ ਭਵਿੱਖ ਵਿੱਚ ਪੜਚੋਲਾਂ ਵਿੱਚ ਘਰ ਜਾਣਾ ਤਹਿ ਹੈ ਰੋਕ ਨੀ ਸਕੋਗੇ, ਖੋਜੀ ਸਬੂਤ ਭਾਲਣਗੇ, ਕੌਮ ਵਿੱਚ ਹਰ ਵੇਲੇ ਦੁਬਿਧਾ, ਤਣਾਅ ਰੱਖਦੀ ਹੈ ਤੇ ਠੋਲੂ ਜਿਹੇ ਲੀਡਰ ਬਨਣ ਤੁਰ ਪੈਂਦੇ ਨੇ ਜਿਵੇਂ ਅਖੇ ਜੀ ਸਾਨੂੰ ਪਾਕਿਸਤਾਨ ਨੇ ਮਤਾ ਪਾਸ ਕਰਕੇ ਕੌਮ ਮੰਨ ਲਿਆ ਹੈ ਫਿਟੇ-ਮੂੰਹ, ਕੌਮ ਤਾਂ ਖ਼ਾਲਸਾ ਸਾਜਨਾ ਦਿਵਸ ਫੇਰ ਕੀ ਸੀ, ਸਾਰਾ ਸੰਸਾਰ ਕੌਮ ਮੰਨਦਾ ਹੈ ਇਹ ਹੇਠੀ ਕਰਨ ਤੇ ਤੁਲੇ ਨੇ, ਖਿਮਾਂ ਕਰਨਾ ਭਾਸ਼ਾ &lsquoਤੇ ਪਰ ਦੁਖੀ ਹੁੰਦੀ ਹਾਂ ਜਦੋਂ ਆਹ ਭੱਬੇ ਭਊ ਜਿਹੇ ਬਿਆਨ ਸੁਣਦੀ ਹਾਂ ਇਨ੍ਹਾਂ ਨੂੰ ਕੋਈ ਨੀ ਕੁਝ ਆਖਦਾ ਸਿਆਸੀਆਂ ਦਾ ਸਿੱਕੇ ਤੇ ਨੋਕ ਵੱਢਦੇ ਨੇ ਹੁਣ ਦਾ ਪੰਜਾਬ ਵਿੱਚ ਭੜਥੂ ਤਾਂ ਹੀ ਪਿਆ ਹੈ ਇਹ ਬਾਹਰਲੀਆਂ ਤਾਕਤਾਂ ਦੇ ਚਾਟੜੇ ਨੇ ਤਾਂ ਹੀ ਤਾਂ ਸਿੱਖ ਸੰਸਥਾਵਾਂ ਦਾ ਵਿਰੋਧ ਆਹ ਖਾਲਿਸਤਾਨ ਮੰਗਣ ਵਾਲੇ ਕਿਵੇਂ ਸੁਹਿਰਦ ਹਨ, ਜੋ ਕੌਮ ਦਾ ਤਾਂ ਘਾਣ ਕਰੀ ਜਾਂਦੇ ਨੇ ਤੇ ਨਾਲ ਜੋੜਨ ਦੀ ਵਿਧੀ ਕੋਈ ਨੀ ਬੱਸ ਅਸੀਂ ਅੱਡ ਅਨੰਦਪੁਰ ਮਨਾਵਾਂਗੇ, ਅਸੀਂ ਮੋਰਚੇ ਲਾਵਾਂਗੇ, ਪੈਸਾ ਗਰੀਬਾਂ ਵਿੱਚ ਵੰਡ ਦੇਣ ਸਹਾਈ ਹੋਵੇ, ਇਨ੍ਹਾਂ ਯੂਨੀਅਨਾਂ ਤੋਂ ਪੱੁਛੋ ਕਿ ਤੁਸੀਂ ਇਨਸਾਫ ਮੋਰਚੇ ਤੇ ਗਏ, ਉਗਰਾਹੀਆਂ, ਕਿਸਾਨਾਂ ਤੋਂ ਕਰਦੇ ਹੋ ਤਾਂ ਕਣਕਾਂ ਦੀ ਤਬਾਹੀ ਤੇ ਤੁਸੀਂ ਉਸ ਫੰਡ ਵਿੱਚੋਂ ਮੁਆਵਜ਼ਾ ਕਿਉਂ ਨਾ ਦੇਵੋ ? ਜੱਟ ਭੀ ਠੁਣੀਆ ਰਾਮ ਹੀ ਹਨ ਨਹੀਂ ਤਾਂ ਇਨ੍ਹਾਂ ਦੇ ਗਲੇ ਸਾਫੇ ਪਉਣ ਕਿ ਕੱਢੋ ਹੁਣ ਸਾਡੇ ਹਿੱਸੇ, ਹੁਣ ਕਿਵੇਂ ਅੱਡੋ ਅੱਡ, ਪੰਧੇਰ ਡੱਲੇਵਾਲ, ਬੂਟਾ ਸਿੰਘ, ਰਾਜੇਵਾਲ, ਲੱਖੋਵਾਲ, ਰੁਲ੍ਹਦਾ ਮਾਣਸਾ, ਆਣਹੀਏ ਪੱਬਾਂ ਭਾਰ, ਸੱਸੇ ਨੀ ਬਾਰਾਂ ਤਾਲ੍ਹੀਏ ਮੈਂ ਤੇਰਾਂ ਤਾਲ੍ਹੀ ਆਈ, ਪਿੱਪਤ ਬਰੋਟੇ ਲਿਆ ਕੇ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਮੱਠਾ ਪਾਉਣਾ ਤੇ ਹੁਣ ਬਠਿੰਡਾ ਵਿੱਚ ਮਿਲਟਰੀ ਹਮਲਾ, ਹਾਲੇ ਪੁਲਸ ਦੀ ਬੇਅੰਤ ਗਿਣਤੀ ਤਲਵੰਡੀ ਸਾਬੋ ਦੇ ਘੇਰੇ ਨੂੰ ਸੁਰੱਖਿਅਤ ਰੱਖਣ ਲਈ, ਮੈਂ ਲਿਖਿਆ ਸੀ ਕਿ ਜਿੰਨੀ ਦੇਰ ਕੋਈ ਉਪਰ ਟੋਲ ਪਲਾਜ਼ੇ ਬੰਦ ਕਰਨ ਲਈ ਮੁੱਖ ਮੰਤਰੀ ਤੇ ਕੋਈ ਮੰਤਰੀ ਨਾਲ ਸਕਿਊਰਿਟੀ ਕੀ ਹਟਾ ਲਈ ? ਗੱਲ ਕੀ ਲੋਕਾਂ ਨੂੰ ਘੁੱਦੂ ਸਮਝਦੇ ਨੇ ਜੀ ਇਮਾਨਦਾਰ ਸਰਕਾਰ ਦੇਖੋ ਮੁੰਦਰੀ ਵਾਲੀ ਦਿਖਾਈ ਜਾਵੋ, ਹੁਣ ਐੱਨ।ਆਰ।ਆਈ। ਆਉਣ ਅੱਗੇ ਜਿਹੜੇ ਸੁੱਖਾਂ ਸੁੱਖ ਕੇ ਲਿਆਏ ਸੀ, ਸਿੱਖਾਂ ਰਾਜ ਭਾਗ ਲੈਣਾ ਤੇ ਕਰਨਾ ਸੰਭਵ ? 80ਵਿਆਂ ਵਿੱਚ ਲਹਿਰ ਨੇ ਜੋ ਖੇਤੀ ਪ੍ਰਫੁੱਲਤ ਕਰੀ ਹੈ ਨਾ ਵੱਡਣੀ ਨਾ ਵੇਚਣੀ ਨਾ ਖਾਣੀ ਤੇ ਖਾਣ ਦੇਣੀ, ਪ੍ਰਾਪਤੀ ਕੇਵਲ ਵਿਦੇਸ਼ੀ ਬਸੇਵੇ, ਪੁੁਲਸ ਭੀ ਦੋ ਥਾਈਂ ਕਰਤੀ ਸੀ, ਇਕ ਸਰਕਾਰੀ ਨੌਕਰੀ ਦੂਜੇ ਤਨਖਾਹ ਸਰਕਾਰ ਤੋਂ ਪਰ ਹੁਕਮ ਭੈਰਮੀ ਟੋਲੇ ਦਾ ਸੂਬੇ ਦੀ ਤਬਾਹੀ, ਮਨੁੱਖਤਾ ਦਾ ਘਾਣ, ਅਜੇ ਤੱਕ ਨੀ ਆਇਆ ਤਾਣ, ਵਿਦੇਸ਼ੀ ਭੀ ਪੁਲਸ ਦੀਆਂ ਰਹਿਮਤਾਂ ਕਰਕੇ ਆਏ ਪਹਿਲਾਂ ਉਥੇ ਮਨੁੱਖਤਾ ਦਾ ਰੱਲਕੇ ਘਾਣ ਪੁਲਸ ਦੇ ਨਿੰਦਕ ਪਾਸਪੋਰਟ ਬਣਵਾ ਕੇ ਬਾਹਰ, ਮਾੜੇ ਕੇਵਲ ਸੈਣੀ, ਵਿਦਿਆ ਦਿਆਲ ਸਿੰਘ, ਕੇ।ਪੀ। ਗਿੱਲ ਤੇ ਸਭ ਤੋਂ ਵੱਧ ਬਾਦਲ, ਸਾਬਤ ਹੈ ਕਿ ਲਹਿਰ ਕਾਂਗਰਸ ਦੀ ਸੀ, ਹਾਲੇ ਭੀ ਪੰਥ ਨੂੰ ਖੇਰੂੰ ਖੇਰੂੰ ਕਰਨ ਦੀ ਭੂਮਿਕਾ ਇਨ੍ਹਾਂ ਲੇਖਕਾਂ ਨੂੰ ਅੰਮ੍ਰਿਤਪਾਲ ਹੀ ਸੁਹਿਰਦ ਨੇਤਾ ਦਿਸਦਾ, ਗੱਲ ਕੀ ਤੀਲੀ ਲਾਉਣੀ ਹੈ ਸਰਬੱਤ ਖ਼ਾਲਸਾ ਜੋ ਕਾਂਗਰਸ ਦੀ ਭੁਗਤ ਨਾਲ ਚੰਭੇ ਸੱਦਿਆ ਸੀ, ਕੀ ਚੁਣਿਆ ਸੀ ਜਥੇਦਾਰ ਜਾਂ ਮਾਨ ਸਾਹਬ ਨੇ ਲਿਖਕੇ ਨਉਂ ਬੋਲੋ ਤੇ ਜੈਕਾਰੇ ਛੱਡੋ, ਜੇਲ੍ਹ ਵਿੱਚ ਬੈਠੇ ਹੀ ਰਹਿਨੁਮਾਈ ਕਰਨਗੇ, ਮਤਲਬ ਠੁਮਕ ਠੁਮਕ ਤਾਂ ਸਾਡੀ ਹੀ ਹੋਈ ਏ ਤੇ ਹੁੰਦੀ ਹੈ, ਹਾਲੇ ਇਹ ਪੰਥਕ 40 ਸਾਲ ਬੇਚੈਨੀ ਦੇ ਜ਼ਿੰਮੇਵਾਰ ਇਹ ਗੁਰਮੁੱਖ ਅਖੀ ਜੀ ਅੰਮ੍ਰਿਤਪਾਲ ਸਿੰਘ ਕਿਥੇ, ਮਲਵਈ ਨੂੰ ਪੁੱਛੋ ਤੂੰ ਕਿਥੋਂ ਅੱਗੋਂ ਅਖੇ ਕੇਰਾ ਮਾਲਵੇ ਦਾ ਪਪਲਪ੍ਰੀਤ ਸਿੰਘ ਦਾ ਬਿਆਨ ਕਿ ਪੁਲਸ ਦੇ ਬਿਆਨ ਅਨੁਸਾਰ ਮੇਰੀ ਗ੍ਰਿਫਤਾਰੀ ਕੱਲ੍ਹ ਦੀ । ਹਾਲੇ ਕਸਰ ਹੈ ਕਿ ਅੰਮ੍ਰਿਤਪਾਲ ਕਿਥੇ ? ਇਹ ਐੱਨ।ਆਰ।ਆਈ। ਖਾਂਦੇ ਖਾਂਦੇ ਕੰਨ ਵਿੱਚ ਬੁਰਕੀਆਂ ਪਉਂਦੇ ਨੇ ਲੇਖਕ ਭੀ ਕਾਮਰੇਡਾਂ ਦਾ ਤਾਂ ਇਹ ਹਾਲ ਹੈ, ਮੈਂ ਨਾ ਜੰਮਦੀ ਤੂੰ ਕਿੱਦਾਂ ਵਿਆਹੀ ਦਾ, ਕਾਂਗਰਸ ਤੇ ਕਾਮਰੇਡ ਇਕੋ ਹੀ ਹਨ ਯੂਨੀਅਨਾਂ ਦੀ ਜਮਾਤ, ਇਹ ਦੋਵੇਂ ਧਰਮ ਪੰਥ ਵਿਰੋਧੀ, ਪਰ ਪੱਗ ਦਾੜ੍ਹੀ ਰੱਖਕੇ ਨੁਕਤਾਚੀਨੀ ਤੇ ਘੁੱਸਪੈਠ ਸੌਖੀ ਬੇੜਾ ਗਰਕ 75 ਸਾਲ ਵਿੱਚ ਇਹ ਕਰ ਨਹੀਂ ਸਕੇ ਪੰਜਾਬ ਵਿੱਚ ਪੰਥ ਚੇਤੰਨ ਸੀ, ਹੁਣ ਇਨ੍ਹਾਂ ਦੀ ਖੋਟੀ ਦੁਆਨੀ ਚੱਲਗੀ ।
ਪਰਚੇ ਨੂੰ ਵਿਸਾਖੀ ਦੀ ਵਧਾਈ, ਧੰਨਵਾਦੀ ਹਾਂ ਜਿਨ੍ਹਾਂ ਭੀ ਇਸ਼ਤਿਹਾਰ ਦੇ ਕੇ ਪਰਚੇ ਨੂੰ ਪਾਠਕਾਂ ਲਈ ਉਪਲਬਧ ਕਰਨ ਵਿੱਚ ਸਹਾਇਤਾ ਕੀਤੀ, ਗੁਰਦੁਆਰੇ ਤਾਂ ਚੈਨਲਾਂ ਦੇ ਬਾਲਕੇ ਨੇ ਬੱਸ ਜਮਾਤ ਬਣਾ ਕੇ ਖੜ ਜਾਂਦੇ ਨੇ, ਨਗਰ ਕੀਰਤਨ ਤੇ ਆਉ, ਰੌਣਕਾਂ ਨੂੰ ਵਧਾਉ ਨਾ ਕਿ ਕੌਮ ਨੂੰ ਵਧਾਉ ਜਾਂ ਪੰਜਾਬੀ ਜੋ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਹੈ ਨੂੰ ਪ੍ਰਫੁੱਲਤ ਕਰੋ, ਇਕੋ ਇਕ ਹੀ ਪਰਚਾ ਖੜ੍ਹਾ ਹੈ ਉਹ ਭੀ ਸਿਰੜ ਸਿਰ ਨਾ ਕਿ ਇਨ੍ਹਾਂ ਅਭਿਲਾਸ਼ੀ ਸਿੱਖਾਂ ਸਿਰ ਤੇ, ਮੈਂ ਤਾਂ ਇਨ੍ਹਾਂ ਦੇ ਮਨਸ਼ਿਆਂ &lsquoਤੇ ਹੈਰਾਨ ਹਾਂ ਕਿ ਇਨ੍ਹਾਂ ਨੂੰ ਜਾਂ ਤਾਂ ਪੜ੍ਹਨਾ ਨੀ ਆਉਂਦਾ ਜਾਂ ਸਮਝ ਨੀ ਜਾਂ ਫੇਰ ਬੱਸ ਮੂਰਤਾਂ ਤੱਕ ਸੀਮਤ, ਸੋਚ ਦੱਸਾਂ ਬਹੁਤੇ ਲੋਕ ਤਾਂ ਇਨ੍ਹਾਂ ਦੀ ਮੂਰਤਾਂ ਦੇਖ ਕੇ ਦੁਖੀ ਹੀ ਹੁੰਦੇ ਹਨ ਕਿ ਇਹ ਕਿਵੇਂ ਤਰਲੋਮੱਛੀ ਹੋਏ ਫਿਰਦੇ ਨੇ, ਗੁੰਮਰਾਹ ਕੁੰਨ ਪ੍ਰਚਾਰ ਕਿ ਪੱਤਰਕਾਰ ਡੱਕ ਤੇ, ਅਕਾਊਂਟ ਬੰਦ ਕਰਤੇ, ਕਈ ਤਾਂ ਕਰਨੇ ਵਾਲੇ ਹੀ ਸਨ ਜੇਕਰ ਕੁਫਰ ਤੋਲਣਾ ਹੈ, ਲੋਕਤੰਤਰ ਵਿੱਚ ਮੰਦਾ ਬੋਲਣ ਦੀ ਜਾਂ ਗੰਦ ਪਉਣ ਦੀ ਆਗਿਆ ਨਹੀਂ ਹੁੰਦੀ, ਸਰਕਾਰ ਕੋਈ ਭੀ ਹੋਵੇ ਠੀਕ ਹੈ ਹੁਣ ਵਿਰੋਧੀਆਂ ਨੂੰ ਗੱਲ ਚੁੱਕਣੀ ਪੈਂਦੀ ਹੈ ਹਾਂ ਵੱਡੇ ਅਦਾਰੇ ਅਜੀਤ ਵਰਗੇ ਤਾਂ ਸ਼ਿਕਾਰ ਹਨ ਕ੍ਰੋਪੀ ਦੇ ਸਰਕਾਰ ਤਾਂ ਹੁਣ ਕੰਮ ਹੀ ਬੱਸ ਇਹ ਹੈ ਕਿ ਪੁਰਾਣੇ ਸਭ ਭੰਡ ਕੇ ਭੜਦੋਹਲ ਪਾਵੋ ਅੰਦਰੀ ਦੇਵੋ ਵਾਹ ਵਾਹ ਕਰਾਵੋ, ਇਸ ਜਗ ਨਹੀਂ ਆਉਣਾ ਫੇਰ, ਪਰ ਕਈ ਐਮੇ ਹੀ ਪੈਸੇ ਕਮਾਉਣੇ ਦੁਹਾਈ ਪਾ ਰਹੇ ਹਨ ਸਾਡੇ ਨਾਲ ਧੱਕਾ ਹੋ ਗਿਆ, ਧੱਕਾ ਤਾਂ ਤੁਸੀਂ ਲੋਕਾਂ ਨਾਲ ਕੀਤਾ, ਦਮੂਹਾਂ ਸੱਪ ਗੱਲ ਪਾ ਕੇ ਜੀ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਕੁਝ ਕੀਤਾ ਹੀ ਨਹੀਂ, ਕਿੱਡੀ ਕੋਝੀ ਚਾਲ ਸੀ ਆਮ ਕੇਜਰੀਵਾਲ ਤੇ ਭਗਵੰਤ ਮਾਨ ਤਾਂ ਚਾਨਰੀਆਂ ਹਨ ਆਪ ਹੀ ਪੜਨਾ ਕੀ ਹੈ, ਸੂਬਾ ਤਾਂ ਹੁਣ ਅੱਲ੍ਹਾ ਦੇ ਹਵਾਲੇ ਹੈ, ਇੰਨੀਆਂ ਸ਼ੈਤਾਨੀਆਂ ਖੇਡਦੇ ਨੇ ਗੁਰਦਾਹੀਆਂ ਦੀ ਦੇਖੋ ਕਿਵੇਂ ਕੁਲਦੀਪ ਧਾਲੀਵਾਲ ਆਹ ਪੰਜ ਸ਼ਿਕਾਇਤਾਂ ਨੇ ਟੈਲੀਫੂਨ &lsquoਤੇ ਕੰਮ ਕਰੋ ਜੀ ਛੇਤੀ ਤੇ ਅੱਗੋਂ ਪਤਾ ਨਹੀਂ ਕੌਣ ਬੋਲੇ ਬੱਸ ਜੀ ਫਿਕਰ ਨਾ ਕਰੋ ਚਲਿੱਤਰ ਕਸੂਰ ਤਾਂ ਕਿਸਾਨਾਂ ਦੀਆਂ ਅੱਡੋਫਾਟੀ ਪਾਰਟੀਆਂ ਦਾ ਹੈ ਕਦੀ ਮਰਨ ਵਰਤ ਕਦੇ ਜੀਉਣ ਭਾਸ਼ਣ, ਪੇਂਡੂ ਜੋ ਬਾਰਡਰਾਂ &lsquoਤੇ ਸੱਦਦੇ ਸੀ ਜਾ ਕੇ ਪੁੱਛਣ ਹੁਣ ਜਿਹੜੇ ਨੌਜਵਾਨ ਪਿੰਡਾਂ ਵਿੱਚ ਡਰਾ ਧਮਕਾ ਕੇ ਪੈਸੇ ਲੈਂਦੇ ਹੁਣ ਹੋਣ ਅੱਗੇ ਪਰ ਲੋਕ ਭੀ ਸੁਹਿਰਦ ਨਹੀਂ, ਮੈਨੂੰ ਛਾਂਦਾ ਮਿਲ ਗਿਆ ਬਾਕੀ ਆਪੇ ਰੁੜਦੇ ਫਿਰਨ, ਇਹ ਅਨੇ੍ਹਰਗਰਦੀ ਤਾਂ ਕੇਵਲ ਖੇਤਰੀ ਪਾਰਟੀ ਨੂੰ ਤਖਤੋਂ ਲਾਂਭੇ ਕਰਕੇ ਕੇਂਦਰ ਵਿੱਚ ਡੰਕਾ ਬਜਾਉਣ ਲਈ ਸੀ, ਕਿਵੇਂ ਪਹਿਲਾਂ ਅਕਾਲੀ ਢੀਂਡਸਾ ਗਿਆ ਫੇਰ ਕਾਂਗਰਸੀ, ਹੁਣ ਤਾਂ ਤਾਂਤਾ ਹੀ ਲੱਗ ਗਿਆ, ਆਹ ਚਰਨਜੀਤ ਸਿੰਘ ਅਟਵਾਲ ਦੇ ਪੁੱਤ ਕੀ ਕੜ੍ਹੀ ਘੋਲ ਧਰੀ ਖਾ ਪੀ ਕੇ ਬਾਦਲ ਸਾਹਬ ਨੂੰ ਦਬਾ ਕੇ ਲਾਹੇ ਲਏ ਅਕ੍ਰਿਤਘਣ, ਮੈਂ ਨੀ ਕਹਿੰਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਈ ਔਗੁਣ ਨਹੀਂ, ਸਭ ਵਿੱਚ ਹੀ ਹਨ, ਮੇਰੇ ਵਿੱਚ ਸਭ ਤੋਂ ਵੱਧ ਹੋਣਗੇ, ਪਰ ਨਿੱਜੀ ਜਮਾਤ ਨਾਲ ਵਫ਼ਾਦਾਰੀ ਕਰੋ, ਭਗਵੰਤ ਮਾਨ ਤਾਂ ਧਰਮ ਰਾਜ ਬਣਿਆ ਪਿਆ ਕਹਿੰਦਾ ਸਭ ਨੂੰ ਅੰਦਰ ਕਰੂੰ, ਪੈਸਾ ਥੋਡੇ ਤੋਂ ਕੱਢੂ, ਭਾਈ ਤੂੰ ਭੀ ਤਿਆਰ ਰਹੀਂ, ਜੇ ਜਾਣਾ ਤਿਲ ਥੋਹੜੇ ਨੀਮਾਂ ਹੋ ਕੇ ਵਸ, ਪੰਜਾਬ ਵਿੱਚ ਮੰਗ ਦੇਖੋ ਜੀ ਫਲਾਣੇ ਨੂੰ ਅੰਦਰ ਸਿੱਟੋ ਜੀ ਆਹਨੂੰ ਜੇਲ੍ਹੀ ਡੱਕੋ, ਕਿਸੇ ਕਾਨੂੰਨ ਵਿੱਚ ਦੋਸ਼ੀ ਪਾਏ ਜਾਣ &lsquoਤੇ ਕਿ ਤੁਹਾਡੇ ਆਖਣ &lsquoਤੇ, ਇਹ ਲੋਕਤੰਤਰ ਹੈ ਫੇਰ, ਵੈਸੇ ਸਿੱਖ ਤਾਂ ਕਦੀ ਲੋਕਤੰਤਰ ਦੇ ਹਾਮੀ ਹੋ ਹੀ ਨਹੀਂ ਸਕਦੇ, ਇਸ ਦੇਸ਼ ਵਿੱਚ ਹੀ ਦੇਖ ਲਵੋ ਬੱਸ ਲੇਬਰ ਪਾਰਟੀ ਦੇ ਹਾਮੀ ਹਨ, ਹੁਣ ਦਾ ਨੇਤਾ ਕਿਵੇਂ ਢੀਠ ਹੈ ਟੋਰੀਆਂ &lsquoਤੇ ਨਿਸ਼ਾਨੇ ਜਦੋਂ ਨੁਕਤਾਚੀਨੀ ਹੁੰਦੀ ਹੈ ਤਾਂ ਕਹਿੰਦਾ ਮੈਂ ਤਾਂ ਮਾਫੀ ਮੰਗਦਾ, ਅੱਜ ਹੜਤਾਲਾਂ ਇਨ੍ਹਾਂ ਦੀ ਹੀ ਦੇਣ ਹਨ, ਹੈਰਾਨੀ ਦੀ ਹੱਦ ਹੋ ਗਈ ਕਿ ਬਿ੍ਰਿਟਸ਼ ਮੈਡੀਕਲ ਐਸੋਸੀਏਸ਼ਨ ਭੀ ਇਸੇ ਲੜੀ ਦਾ ਹਿੱਸਾ ਹੈ, ਲਿਖਦੀ ਜਾਵਾਂ ਮੈਂ ਕੋਈ ਪੰਦਰਾਂ ਕੁ ਸਾਲ ਪਹਿਲਾਂ ਚਿੱਠੀ ਲਿਖੀ ਕਿ ਡਾਕਟਰ ਜਾ ਤਾਂ ਸਿਆਸਤ ਕਰਨ ਜਾਂ ਡਾਕਟਰੀ, ਜਵਾਬ ਸੀ ਕਿ ਲੋਕਤੰਤਰ ਹੈ, ਅੱਜ ਜੋ ਹਾਲ ਸਿਹਤ ਵਿਭਾਗ ਦਾ ਹੈ ਦੇਖੀ ਜਾਵੋ ਹੁਣ ਇਹ ਭੀ ਹੜਤਾਲਾਂ ਦੇ ਹਾਮੀ, ਰੱਖਵਾਲਾ ਕੌਣ ਜਾਣਕਾਰੀ ਹੈ ਕਿ ਜਦੋਂ ਇਸ ਦੇਸ਼ ਵਿਚ ਐੱਨ।ਐੱਚ।ਐੱਸ। ਬਣੀ ਸੀ ਤਾਂ ਬੀ।ਐਮ।ਏ। ਵਿਰੋਧੀ ਸੀ, ਉਸੇ ਸੱਪ ਦੀ ਜਹਿਰ ਨੇ ਭੱਠਾ ਬਿਠਾ ਤਾ ਇਹ ਸਕੀ ਨਹੀਂ ਨਿਕਲੀ ਮੈਂ ਤਾਂ ਆਪਣੇ ਭਾਈਚਾਰੇ ਨੂੰ ਸਲਾਹ ਦੇਊਂਗੀ ਕਿ ਜੀਹਦੇ ਕੋਲ ਬਗੀਚਾ ਹੈ ਉਥੇ ਆਲੂ, ਗੰਡੇ, ਲਸਣ, ਪੁਦੀਨਾ, ਧਨੀਆਂ, ਮੇਥੇ, ਸਾਗ, ਮੂਲੀ, ਸ਼ਲਗਮ, ਸਪਰੌਟ, ਕੈਬੇਜ, ਫਲੀਆਂ, ਕੱਦੂ, ਮੈਂ ਤਾਂ ਛੱਲੀਆਂ ਭੀ ਬਿਜਵਾ ਦਿੱਤੀਆਂ ਤੇ ਹਾਲੇ ਭੀ ਬੀਜੀ ਹੈ ਉੱਗੀ ਭੀ ਹੈ, ਜਿਨ੍ਹਾਂ ਸਬੰਧੀਆਂ ਕੋਲ ਨਹੀਂ ਉਨ੍ਹਾਂ ਨੂੰ ਵੰਡ ਦਿਆ ਕਰੋ, ਜੇਕਰ ਕਿਧਰੇ ਤਾਂਦਲਾ, ਚਲਾਈ ਲੱਭੇ ਪੱਟੋ ਨਾ ਪਾਲੋ, ਮੈਂ ਤਾਂ ਬਾਹਰੋਂ ਲਿਆ ਕੇ ਬੀਜੀ, ਕੰਮੋ ਭੀ ਲੱਭੋ, ਮੈਂ ਇਹ ਜਾਣਕਾਰੀ ਨਿੱਕੇ ਹੁੰਦਿਆਂ ਤੋਂ ਖੇਤਾਂ ਵਿੱਚ ਮਾਮਿਆਂ ਨਾਲ ਖੂਹ &lsquoਤੇ ਨੱਕੇ ਮੋੜਨ ਜਾਂਦਿਆਂ ਪੁੱਛਦੀ ਹੁੰਦੀ ਸੀ ਆਹ ਕੀ ਹੈ, ਇਕ ਪਿਆਜੀ ਹੁੰਦੀ ਸੀ ਜੋ ਆਪੇ ਉੱਗਦੀ ਸੀ ਬੜੀ ਗੁਣਕਾਰੀ ਹੁੰਦੀ ਸੀ, ਖਾਜ਼ ਫੋੜੇ ਆਦਿ ਲਈ, ਇਕ ਭੱਖੜਾ ਜੋ ਵੱਟਾਂ &lsquoਤੇ ਬਾਹਰ ਆਪੇ ਹੀ ਉੱਗਦਾ ਸੀ ਪੱਤੇ ਛੋਲਿਆਂ ਵਰਗੇ ਹੁੰਦੇ ਸਨ ਤੇ ਦਾਣੇ ਪੀਲੇ ਸਾਗ ਵਿੱਚ ਪਾ ਲੈਂਦੀਆਂ ਸਨ ਸੁਆਣੀਆਂ ਤੇ ਦਾਣੇ ਪੀਲੀਏ ਦੀ ਬੀਮਾਰੀ ਲਈ ਦਾਰੂ, ਮੇਰੀ ਇਹ ਲਿਖਤ ਮੈਂ ਡਾਕਟਰੀ ਦੀ ਲਾਈਨ ਵਿੱਚ ਸੀ, ਪਰ ਹਸਪਤਾਲ ਦੇ ਇਕ ਡਾਈਸੈਕਸ਼ਨ ਵਿੱਚੋਂ ਭੱਜ ਗਈ ਸੀ ਤੇ ਰੁਚੀ ਵਿੱਚ ਅੰਤਰੀਵ ਕਿਧਰੇ ਦਿਲਚਸਪੀ ਲਈ ਬੈਠਾ ਹੈ ਤੇ ਉਹ ਸੇਵਾ ਸਮਝ ਲਿਖਦੀ ਹਾਂ, ਸੌਂਫ ਜਵੈਣ, ਸੁੰਢ, ਹਿੰਗ ਸਭ ਦਵਾਈਆਂ ਵਿੱਚ ਹਨ, ਨਿੰਮ ਅੱਜ ਭੀ ਹੋਮੋਪੈਥੀ ਦੇ ਹਸਪਤਾਲ ਵਿੱਚ ਲਿਖਤਾਂ ਹਨ, ਕਿੱਕਰਾਂ ਦੇ ਤੁਕੇ ਬਕਰੀਆਂ ਦੀ ਖੁਰਾਕ ਭੀ ਸੀ, ਪਰ ਅਚਾਰ ਪਾ ਕੇ ਮੇਹਦੇ ਲਈ ਬੀਮਾਰੀ ਰਹਿਤ, ਨਿੰਮ ਦੇ ਪੱਤੇ ਜਖਮ ਧੋਣ ਲਈ ਬੜਾ ਕੁਝ ਹੈ ਲਿਖਣ ਲਈ, ਹਾਈਜੀਨ ਦੀ ਲੋੜ, ਫਿਜੀਆਲੋਜੀ ਆਦਿ ਮੇਰੀਆਂ ਲਿਖਤਾਂ ਵਿੱਚ ਜੋ ਮੇਰੇ ਵੇਲੇ ਦੇ ਪੜ੍ਹੇ ਲਿਖੇ ਹਨ ਸੋਸ਼ਿਆਲੋਜੀ ਪੜ੍ਹੇ ਹਨ ਸਭ ਸਮਝਣਗੇ ਆਪਣੀ ਇਲਮ ਦੀ ਦਾਤ ਸਾਂਝੀ ਕਰਨੀ ਮਨੁੱਖਤਾ ਦੀ ਸੇਵਾ ਹੈ ਮੈਂ ਨਹੀਂ ਕਹਿੰਦੀ ਡਾਕਰਾਂ ਦੇ ਨਾ ਜਾਵੋ ਮੈਂ ਭੀ ਜਾਂਦੀ ਹਾਂ ਪਰ ਆਪਣੇ ਸਰੀਰ ਦੀ ਆਪ ਰੱਖਿਆ ਕਰੋ, ਸਮਝੋ, ਪਰਖੋ ਹਰ ਇਕ ਦੀ ਰੋਗ ਪ੍ਰਣਾਲੀ ਵੱਖਰੀ ਹੈ, ਸੁਆਹ ਖੇਹ ਖਾਣਾ ਭੀ ਕੋਈ ਸੂਰਮਗਤੀ ਜਾਂ ਅਕਲਮੰਦੀ ਨਹੀਂ, ਆਹ ਟੀ।ਵੀ। ਤੇ ਸ਼ੈਫ ਤੋਵਾ ਮੇਰੀ ਐਨਾ ਕੁਝ ਘਸੋੜੀ ਜਾਂਦੇ ਨੇ ਕਿ ਦੇਖ ਕੇ ਮਨ ਉਕਤਾ ਜਾਂਦਾ ਹੈ, ਉਨ੍ਹਾਂ ਦੇ ਦਿਖਾਏ ਢੰਗ ਨਾਲ ਰਸੋਈ ਚਲਾਉ ਤਾਂ ਮੇਹਦਾ ਪਚਾ ਹੀ ਨਹੀਂ ਸਕੂ, ਬੱਸ ਪੈਸੇ ਕਮਾਉਣ ਲਈ ਭਿਲਚਾਈ ਜਾਂਦੇ ਨੇ ਉਧਰ ਸਾਡੇ ਪ੍ਰਚਾਰਕ ਕੁਝ ਵਰਿਆਂ ਤੋਂ ਮਾਨਸਿਕ ਰੋਗਾਂ ਵਿੱਚ ਵਾਧੇ ਕਰੀ ਜਾਂਦੇ ਹਨ, ਹੁਣ ਦੁਬਿਧਾ ਹੈ ਹਾਲੇ ਤਾਂ ਹੋਰ ਝਮੇਲੇ ਪਈ ਜਾਣੇ ਹਨ ਕਿਉਂ ਸਿੱਖ ਸਿਧਾਂਤ ਫੇਰ ਗੁਰੂ ਗੰ੍ਰਥ ਦੀ ਬਾਣੀ ਤੋਂ ਲਾਂਬੇ ਹੈ ਜੇਕਰ ਨਚੋੜ ਸਭ ਸੰਸਾਰ ਲਈ ਹੈ, ਸਿੱਖਾਂ ਵਿੱਚ ਖਿੱਚਾ ਧੂਹੀ ਤਾਂ ਹੀ ਹੈ, ਬਹੁਗਿਣਤੀ ਹੁਣ ਪਾਸੇ ਵੱਟ ਰਹੀ ਹੈ, ਫੇਰ ਕਹਿੰਦੇ ਪ੍ਰਚਾਰ ਦੀ ਘਾਟ ਹੈ, ਨਹੀਂ ਭਾਈ ਦੁਰ ਪ੍ਰਚਾਰ ਦੀ ਬਹੁਲਤਾ ਹੈ ਵਰਜੋ ਪਤਾ ਕਿੰਨੀਆਂ ਪੋਥੀਆਂ ਬਿਲਾਸ ਪ੍ਰਕਾਸ਼ ਚੁੱਕੀ ਫਿਰਦੇ ਨੇ ਇਹ ਕਥਾਵਾਚਕ, ਇਹ ਨੁਕਤਾਚੀਨੀ ਨੂੰ ਰਾਹ ਖੋਲ੍ਹੇਗਾ ਮੇਰਾ ਨਿਰਣਾ ਹੈ ਕਿ ਹਿੰਦੂ ਧਰਮ (ਸਨਾਤਨ) ਆਧਿਆਤਮਕ ਨਹੀਂ ਸੀ, ਕੇਵਲ ਪੰਡਤ ਪਾਧੇ ਹੀ ਸੰਸਕ੍ਰਿਤ ਆਦਿ ਪੜ੍ਹ ਸਕਦੇ ਸੀ, ਬਾਕੀ ਸੰਸਾਰ ਤਾਂ ਕੁਦਰਤੀ ਸੋਮਿਆਂ ਦੀ ਹੀ ਪੂਜਾ ਕਰਦਾ ਸੀ ਤੇ ਅਨੰਦ ਪ੍ਰਸੰਨ ਰੰਗਰਲੀਆਂ ਮਾਣਦਾ ਸੀ, ਮੰਦਿਰਾਂ ਵਿੱਚ ਜਾਣ ਦੀ ਖੁੱਲ੍ਹ ਹੀ ਨਹੀਂ ਸੀ ਹੁੰਦੀ, ਹੁਣ ਭੀ ਉਹ ਹੱਸਦੇ ਖੇਡਦੇ ਭਜਨ ਗਾਉਂਦੇ ਨੇ ਤਣਾਅ ਰਹਿਤ ਸਾਡੇ ਧਰਮ ਗ੍ਰੰਥ ਜੀਵਨ ਦੀ ਅਸਲੀਅਤ ਦੱਸ ਕੇ ਮਰਨੇ &lsquoਤੇ ਹੀ ਪਾਈਏ ਪੂਰਨ ਪਰਮਾਨੰਦ ਆਦਿ, ਨੌਮੇ ਪਾਤਿਸ਼ਾਹ ਦੇ ਸ਼ਲੋਕ ਤਾਂ ਬਹੁਤ ਗੰਭੀਰ ਹਨ, ਸੋ ਸਿੱਖ ਖੁਸ਼ ਘੱਟ ਹੀ ਹੁੰਦੇ ਹਨ, ਪ੍ਰਚਾਰ ਕਰਕੇ ਸਮੱਸਿਆਵਾਂ ਭੀ ਘੇਰੀ ਹੀ ਰੱਖਦੀਆਂ ਹਨ, ਸ਼ਹੀਦ ਭੀ ਤਾਂ ਹੀ ਅਣਗਿਣਤ ਸਾਡਾ ਮਾਣ ।
ਪੰਜਾਬ ਦੀ ਅਜੋਕੀ ਸਥਿਤੀ :- ਬੜੀ ਚਿੰਤਾਜਨਕ ਬੰਦੇ ਫੜ ਨੀ ਹੁੰਦੇ, ਬੁੜੀਆਂ ਫੜੀ ਜਾਂਦੇ ਨੇ, ਮਾਂ ਨੂੰ ਪੁੱਤ-ਧੀ ਮਾੜੇ ਭੀ ਸੋਨਾ, ਭਾਵੇਂ ਪਿਪਲਪ੍ਰੀਤ ਦੀ ਮਾਤਾ ਤਾਂ ਬੜੀ ਤੇਜ, ਕਿਵੇਂ ਦਬਕਾ ਮਾਰਦੀ ਹੈ ਕਿ ਮੇਰੇ ਪੁੱਤ ਨੂੰ ਕੋਈ ਦੁੱਖ ਦਿੱਤਾ ਤਾਂ ਪੜ੍ਹਿਆ ਵਿਚਾਰਿਉ, ਬੜੇ ਕੁਝ ਭੇਤ ਲੁੱਕੇ ਹਨ, ਇਸ ਵਿੱਚ ਗੁੱਥੀ ਤਾਂ ਹਾਲੇ ਉਲਝੀ ਹੀ ਹੈ, ਆਮ ਸਰਕਾਰ ਤਾਂ ਚਾਨਕੀਆਂ ਦੀ ਹੈ, ਬਹੁਤੇ ਐੱਮ।ਐੱਲ।ਏ।, ਤਕਰੀਬਨ ਗੂੰਗੇ, ਹਾਂ ਕੁਲਦੀਪ ਧਾਲੀਵਾਲ ਤਾਂ ਤੇ ਬਾਕੀ ਦੇ ਕੁਝ ਕਿਵੇਂ ਲੋਕਾਂ ਵਿੱਚ ਵੀਡੀਉ ਵਾਲਾ ਨਾਲ ਲੈ ਕੇ ਜਾਂਦੇ ਨੇ ਤੇ ਹੈਂ ਹੈਂ ਕਰਦੇ ਨੇ, ਮੈਂ ਸਾਡੇ ਸਾਬਕਾ ਅਕਾਲੀ ਸਰਪੰਚ ਨੂੰ ਪੁੱਛਿਆ ਕਿ ਵੋਟਾਂ ਕਿਵੇਂ ਸਨ, ਦੱਸਿਆ ਸੀਰੀ ਕਹਿੰਦਾ ਸਰਪੰਚਾ ਤੇਰੇ ਆਖੇ &lsquoਤੇ ਕਾਲੀਆਂ ਨੂੰ ਵੋਟ ਤਾਂ ਪਾ ਦਿੰਦਾ ਹਾਂ ਪਰ ਮੂਹਰੇ ਪੰਜਾ ਖੜ ਜਾਂਦਾ ਹੈ, ਮੈਂ ਪੁੱਛਿਆ ਕਿ ਇਸ ਵਾਰੀ ਪਾਣੀ ਸੀ ਵੋਟ ਹੱਸ ਕੇ ਕਹਿਣ ਲੱਗੇ, ਅਕਾਲੀਆਂ ਨੇ ਭੀ ਨਹੀਂ ਪਾਈ ਸੀਰੀ ਦੀ ਗੱਲ ਛੱਡੋ, ਤਾਂ ਹੀ ਕਾਂਗਰਸ ਦੇ ਫੇਰ ਭੀ 18 ਬਣੇ, ਹੁਣ ਸਭ ਸ਼ਿਕਵੇ ਭੁਲਾ ਰੱਲ ਮਿਲੇ ਮੈਨੂੰ ਜਲਧੰਰ ਦੀ ਚੋਣ ਦਾ ਬਹੁਤਾ ਇਲਮ ਨਹੀਂ, ਇਧਰ ਸਾਡੀ ਤਾਂ ਆਪਣੀ ਦੇਸ਼ ਦੀ ਤੂਤਣੀ ਬੋਲਦੀ ਹੈ, ਜੋ ਬਾਇਡਨ ਆਇਰਲੈਂਡ ਦੀ ਮਾਤ ਭੂਮੀ ਨਾਲ ਸਨੇਹ ਦੱਸਣ ਇਥੇ ਹੈ ਤੇ ਰਿਸ਼ੀ ਦੇ ਤੜਪਣ ਦੇ ਅਜ਼ਾਰ ਭਾਰਤ ਨੂੰ ਖਾਲਿਸਤਾਨੀ ਫਲੂ ਕਰਦੇ ਹਨ ਪਰ ਸਾਡੇ ਕੁਝ ਕੁ ਖਾਲਿਸਤਾਨੀ ਬ੍ਰਹਮੰਡ ਤੇ ਰਹਿਣ ਦੇ ਆਦੀ ਨਹੀਂ, ਚੈਨਲ &lsquoਤੇ ਯੂ।ਕੇ। ਇਕ ਪ੍ਰਸਿੱਧ ਐਕਟਵਿਸਟ ਦੀ ਮਾਤਾ, ਭੈਣ ਜੋ ਪੁਲਸ ਪੁੱਛ ਪੜਤਾਲ ਵਿਚ ਹੈ ਪ੍ਰਤੀ ਪੋ੍ਰਗਰਾਮ ਵਿੱਚ ਸਾਥੀਆਂ ਦੀ ਬੋਲੀ ਸੁਣੋ ਜੀ ਇਹ ਭਾਰਤੀ ਝੰਡੇ ਦੇ ਸੰਦਰਭ ਵਿੱਚ ਹੈ ਪਰ ਕਹਿੰਦਾ ਅਸੀਂ ਕਿਸੇ ਦੇ ਝੰਡੇ ਦੀ ਪ੍ਰਵਾਹ ਨੀ ਕਰਦੇ ਬੱਸ ਆਪਣੇ ਦੀ, ਭਾਈ ਫੇਰ ਤੁਹਾਡੇ ਦੀ ਕੋਈ ਕਿਉਂ ਕਰੂ, ਮੈਂ ਪੁੱਛਦੀ ਹਾਂ ਕਿ ਭਾਰਤ ਦਾ ਤਾਂ ਹਰ ਦੇਸ਼ ਦੇ ਝੰਡਿਆਂ ਨਾਲ ਟੰਗ ਹੈ ਤੁਹਾਡਾ ਕਿਥੇ ? ਕੀ ਫੇਰ ਤੁਸੀਂ 40 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਬਰਾਬਰ ਖੜ੍ਹਾ ਕਰਤਾ ? ਦੂਜਾ ਟੋਰੀ ਪਾਰਟੀ ਦੇ ਵਿਰੁੱਧ ਬੋਲੀ ਜਾਵੇ ਆਮ ਹੀ ਭਾਈ ਕਿਸੇ ਨੂੰ ਤਾਂ ਨਾਲ ਰਲਾਉ, ਇਨ੍ਹਾਂ ਅਣਉੱਚਿਤ ਬਿਆਨਾਂ ਕਰਕੇ ਬਹੁਗਿਣਤੀ ਦੀ ਜ਼ਿੰਦਗੀ ਦੁਸ਼ਵਾਰ, ਕਦੀ ਆਪਣੀ ਨੀਤੀ ਭੀ ਪੜਚੋਲਿਆ ਕਰੋ, ਇਕ ਵਰਲਡ ਸਿੱਖ ਨੁਮਾਇੰਦਾ ਆਪਣੀ ਹੀ ਪ੍ਰਸਿੱਧੀ, ਮੋਗੇ ਦਾ ਕਾਂਡ ਯਾਦ ਕਰੋ, ਪਹਿਲਾਂ ਭੀ ਕੇਜਰੀਵਾਲ ਦੇ ਰਾਤ ਕੱਟਣ ਦੇ ਝਮੇਲੇ ਭੀ ਸੀ ਹੁਣ ਫੇਰ ਹੈ ਕੋਈ ਚਿੰਨ ਤਾਂ ਬੀਮਾਰੀ ਦੇ ਹੋਣਗੇ ਹੀ, ਇਹ ਪੰਜ ਸੱਤ ਤੇ ਕੁਝ ਚੈਨਲਾਂ ਨੂੰ ਉਜਾਗਰ ਕਰਨ ਵਾਲੇ ਪ੍ਰਾਪਤੀ ਤਾਂ ਸਾਹਮਣੇ ਰੱਖਦੇ ਨੀ, ਹਾਂ ਵਿਦੇਸ਼ੀ ਵਸੇਬੇ ਲਈ ਸੰਤ ਭਿੰਡਰਾਂਵਾਲੇ ਤੇ ਸਿਮਰਨਜੀਤ ਸਿੰਘ ਮਾਨ ਐੱਮ।ਪੀ। ਦੀਆਂ ਚਿੱਠੀਆਂ ਤੇ ਉਹ ਆਪ ਹੀ ਮੰਨੀ ਜਾਂਦੇ ਹਨ ਕਿ ਮੈਂ ਤਾਂ ਵਿਦੇਸ਼ੀ ਖਾਲਿਸਤਾਨ ਬਣਾਤਾ ਹੁਣ ਸਪੁੱਤਰ ਭੀ ਬੜਾ ਗੜਕਦਾ ਹੈ ਪਰ ਕੋਈ ਠੋਸ ਨਮੂਨੇ ਨਹੀਂ ਇਥੇ ਬੱਸ ਕਾਗਜ਼ੀ ਤੇ ਚੈਨਲੀ ਭਲਵਾਨ ਬਸ ਜੀ ਮਾਨ ਸਾਹਬ ਹੀ ਰਹਿਬਰ ਨੇਤਾ ਹੈ, ਜਿੰਨੀ ਦੇਰ ਸਿੱਖ ਪਾਰਲੀਮੈਂਟ ਜੋ ਸ਼੍ਰੋਮਣੀ ਕਮੇਟੀ ਹੈ, ਖੇਤਰੀ ਪਾਰਟੀ ਤੇ ਅਕਾਲ ਤਖ਼ਤ ਸਿੱਖ ਰਹਿਨੁਮਾਈ ਨਹੀਂ ਕਰਦਾ ਇਹ ਬੱਸ ਪਾਧਾ ਫੇਰੀਆਂ ਹਨ ਵਿਦੇਸ਼ੀ ਟਿਕਣ ਵਾਲੇ ਜਰੂਰ ਨਾਲ ਹਨ ਯੁਵਕ ਸਿੱਖ ਆਵਾਜ਼ਾਰ ਧਰਮ ਧਰਵਾਸ ਹੈ ਨਾ ਕਿ ਵਾਸਾ, ਇਹ ਤਾਂ ਉਖਾੜਨ ਵਾਲੇ ਹਨ ਜੜ੍ਹਾਂ ਮਜ਼ਬੂਤ ਕਰੋ, ਪ੍ਰਮੇਸ਼ਰ &lsquoਤੇ Eਟ ਹੀ ਸਹਾਈ ਹੋਵੇਗੀ ।
-ਬਲਵਿੰਦਰ ਕੌਰ ਚਾਹਲ ਸਾਊਥਾਲ