image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮਾਣਸ ਜਨਮ ਦੁਲੰਭੁ ਗੁਰਮੁਖਿ ਪਾਇਆ ਸੁਖੁ ਨਾ ਹੀ ਬਹੁਤੈ ਧਨਿ ਖਾਟੈ

 

ਧਰਮ, ਕਰਮ, ਹਿਰਦਾ, ਆਤਮਾ ਅਤੇ ਪ੍ਰਮਾਤਮਾਂ ਕਰਤੇ ਨੇ ਪਹਿਲਾਂ ਬਣੀ ਪ੍ਰਾਲਭ ਫੇਰ ਸਰੀਰ, ਸਰੀਰ ਵਿੱਚ ਉੱਪਰ ਲਿਖੇ ਸੰਸਕਾਰ ਪ੍ਰਵੇਸ਼ ਨਹੀਂ, ਬੀਜੇ ਭਿੰਨਤਾ ਵਿੱਚ, ਦੇਵਤੇ ਤੇ ਦੈਂਤ, ਧਰਮ ਮਨੁੱਖਤਾ ਦੇ ਲਈ ਰਾਹ ਹੈ, ਜਿਸ ਘਟ ਵਿੱਚ ਰਹਿਮ ਨਹੀਂ, ਪਸ਼ੂ ਸਮਾਨ ਹੈ ਪਰ ਪਸ਼ੂਆਂ ਵਿੱਚ ਭੀ ਬੁੱਧੀ ਹੁੰਦੀ ਹੈ ਤੇ ਕਬੁੱਧੀ, ਜਾਨਵਰਾਂ ਵਿੱਚ ਭੀ ਸੁਝ ਹੈ, ਕਰਤੇ ਦੀਆਂ ਕਦਰਾਂ ਦੀ ਆਪਾਂ ਸਾਰ ਨਹੀਂ ਜਾਣਦੇ, ਮਨੁੱਖ ਕਦੀਮ ਤੋਂ ਹੀ ਧਰਮੀ ਤੇ ਜਲਾਦੀ ਹਨ, ਗਿਆਨ ਵਿਹੂਣੇ ਨੇ, ਸਮੇਂ ਸਮੇਂ ਬਦਲਾਅ ਆਉਂਦੇ ਨੇ, ਯੋਗਤਾਵਾਂ ਬੜੀਆਂ ਹੀ ਨਵੀਨ ਆਈਆਂ ਪਰ ਜੋ ਆਲਮ ਦੇ ਮਾਲਕ ਨੇ ਸ਼ੁੱਧ ਬੁੱਧੀ ਦਿੱਤੀ (ਸਾਰਿਆਂ ਨੂੰ ਨਹੀਂ) ਉਹਦੀ ਵਰਤੋਂ ਘੱਟ, ਬਿਰਤੀ ਨੂੰ ਟਿਕਾਣੇ ਰੱਖਣਾ, ਧਰਮਾਂ ਦੀ ਗਿਆਨੀ ਘਾਟ, ਪ੍ਰਭੂ ਦੀ ਮੱਤ ਪਸਰੀ ਨਹੀਂ, ਇਹ ਕੋਈ ਇਕ ਦੇਸ਼ ਕੌਮ ਜਾਂ ਧਰਮ &lsquoਤੇ ਕਿੰਤੂ-ਪ੍ਰੰਤੂ ਨਹੀਂ, ਹਰ ਧਰਮ, ਵਰਗ ਤੇ ਕੌਮ ਵਿੱਚ ਹੀ ਪ੍ਰਚੰਡ ਹਨ, ਫਿਰਕਿਆਂ ਵਿੱਚ ਵੰਡਾਂ ਹਨ, ਆਪਣੇ ਆਪਣੇ ਮਨ ਦੇ ਖੇਡ ਹਨ, ਪੈਰੋਕਾਰਾਂ ਵਿੱਚ ਝਗੜੇ, ਯੁੱਧ, ਧਰਮ ਨੂੰ ਧੁਰਾ ਬਣਾ ਕੇ ਚੱਲੋ, ਕੀੜੀ ਨੂੰ ਠੂਠਾ ਦਰਿਆ ਵਾਲੀ ਵਾਰਤਾ ਅਸੀਂ ਆਪਣਾ ਗਮ ਕਰੀਏ, ਸਾਡੇ ਵਿੱਚ ਭੀ ਗੁਰੂ ਗ੍ਰੰਥ ਬਾਕੀਆਂ ਧਰਮਾਂ ਦੀਆਂ ਇਸ਼ਟੀ ਪੁਸਤਕਾਂ ਹਨ, ਅਸੀਂ ਨਵੀਨ ਹੋਣ ਕਰਕੇ ਸਮੇਂ ਦੇ ਗੇੜ ਕਰਕੇ ਹੁਣ ਗ੍ਰੰਥ ਸਾਹਿਬ ਨੂੰ ਸ਼ਬਦਾਂ ਰਾਹੀਂ ਜੀਵਨ ਜਾਚ, ਪੱਧਰ ਗਾਡੀ ਰਾਹ ਪ੍ਰਚਾਰਨ ਦੀ ਥਾਂ ਪੂਜਾ, ਕਿੱਤਾਕਾਰੀ, ਧਨ ਦੇਵਤਾ ਬਣਾ ਲਿਆ, ਲੋੜਾਂ ਦੀ ਪੂਰਤੀ ਦਾ ਸਾਧਨ ਤੇ ਪ੍ਰਚਾਰਕਾਂ ਨੇ ਗਲ੍ਹਬਾ ਪਾ ਕੇ ਮੁੱਢਲੇ ਸਿਧਾਂਤਾਂ ਤੋਂ ਦੂਰ ਪਰ੍ਹਾਂ ਕਰ ਧਰਿਆ, ਬਣਦਾ ਤਾਂ ਇਹ ਸੀ ਕਿ ਕੇਵਲ 1430 ਪੰਨਿਆਂ ਨੂੰ ਅਰਥਾਂ ਨਾਲ ਸਮਝਾਇਆ ਜਾਂਦਾ ਤੇ ਕਵਿਤਾ ਰੂਪ ਵਿੱਚ ਲਿਖੇ ਸ਼ਬਦ ਕੀਰਤਨ ਹੁੰਦੇ ਤੇ ਕਥਾ ਦੀ ਥਾਂ ਗੁਰੂ ਉਪਦੇਸ਼ ਆਦੇਸ਼ ਤੇ ਕਿਉਂ ਤੇ ਕਿਵੇਂ ਅਸੀਂ ਸਿੱਖ ਹਾਂ ਦਾ ਪ੍ਰਚਾਰ ਹੁੰਦਾ ਪਰ ਨਹੀਂ, ਅੱਜ ਤੋਂ 60 ਸਾਲ ਹੀ ਲੈ ਲਵੋ ਕਦੀ ਕਿਸੇ ਨੇ ਅਪਮਾਨ ਦਾ ਸੁਫਨਾ ਨਹੀਂ ਸੀ ਲਿਆ, ਹੁਣ ਇਕ ਅਜਿਹੀ ਲਹਿਰ ਚੱਲੀ ਜੀਹਨੇ ਧਰਮ ਨੂੰ ਨਾ ਮੰਨਣ, ਨਾ ਸਮਝਣ ਤੇ ਨਾ ਹੀ ਪ੍ਰਚੱਲਤ ਹੋਣ ਦੀ ਕੋਈ ਮਨਸ਼ਾ ਸੀ, ਬੱਸ ਘੁਸਪੈਠ ਹੋ ਗਈ, ਭਾਜੀ ਤੇ ਖਾਜੇ ਦੀ ਰਲਾਵਟ ਮਿਲਾਵਟ ਤੇ ਸਿਆਸਤਾਂ ਲਈ ਵਰਤੋਂ ਵੱਧ ਗਈ, ਲਾਲਚਾਂ ਨੇ ਵਿਦੇਸ਼ੀ ਵਸੇਬੇ ਨੇ ਵਿਅਕਤੀਗਤ ਬੇਕਦਰਾਂ ਤੂੰ ਸਾਡੀ ਕਦਰ ਨਾ ਜਾਣੀ, ਮੂਰਤਾਂ ਅਮਰ ਰਹੇ ਪਹਿਰਾ ਦਿਆਂਗੇ ਆਦਿ ਇਕ ਨਗਰ ਕੀਰਤਨ ਦੀ ਵੈਨ &lsquoਤੇ ਸੰਤ ਭਿੰਡਰਾਂ ਦੀ ਵੱਡੀ ਤਸਵੀਰ ਦੇਖ ਮੈਂ ਕਿਸੇ ਨਾਲ ਵਟਾਂਦਰੇ ਵਿੱਚ ਸਵਾਲ ਕੀਤਾ ਤਾਂ ਭਰਾ ਕਹਿੰਦਾ ਕਮਲੀਏ ਜੀਹਨੇ ਮਾਲਾ ਮਾਲ ਬਣਾਏ, ਦੁਨੀਆਂ ਦੇ 100 ਦੇਸ਼ਾਂ ਵਿੱਚ ਵਸਾਏ ਹੋਰ ਕੀ ਤੇਰੀ ਮੂਰਤ ਰੱਖਣ ? ਸੋ ਭਾਈ ਅੱਜ ਤਾਂ ਕੇਵਲ ਜੀ ਅਸੀਂ ਗੁਰੂ ਗ੍ਰੰਥ ਦੇ ਪੈਰੋਕਾਰ ਹਾਂ, ਨਹੀਂ ਇਹ ਸੱਚ ਨਹੀਂ, ਬੇਅਦਬੀ ਅੱਖਰ ਘੜਿਆ ਸਿਆਸੀ ਪਾਰਟੀ ਨੇ ਲੋਹੜਾ ਮਾਰਿਆ ਸਤਾ ਹਥਿਆਉਣ ਲਈ ਪਤਾ ਨਹੀਂ ਕਿਹੜੀ ਸਾਜਿਸ਼ ਅਧੀਨ ਇਹ ਅਰੰਭ ਕਰਤਾ ਹੁਣ ਰਵਾਜ ਬਣ ਗਿਆ, ਸਾਨੂੰ ਸਿੱਖਾਂ ਨੂੰ, ਸੰਸਥਾਵਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਇਹਦੀ ਖੋਜ ਕਰਦੇ ਕਿ ਕੀਹਨੇ ਇਹ ਕਰਵਾਇਆ, ਨਾ ਕਿ ਕੀਹਨੇ ਕੀਤਾ, ਪਰ ਧਿਆਨ ਬੱਸ ਇਕ ਸਿਆਸੀ ਪਾਰਟੀ ਨੂੰ ਭੰਡਣ &lsquoਤੇ ਲਾ ਲਿਆ, ਹੁਣ ਭੀ ਕੋਈ ਹਿਰਦੇ ਵਲੂੰਧਰੇ ਵਾਲੇ ਤਾਂ ਭੈ-ਭੀਤ ਹਨ ਪਰ ਤਮਾਸ਼ਬੀਨ ਜੀ ਬੱਸ ਜੀ ਫਾਂਸੀ ਦੀ ਸਜ਼ਾ ਲਾਉ, ਜੀ ਕਾਨੂੰਨ ਬਣਾਉ ਜੀ, ਕਿੰਨੇ ਬੰਦੇ ਕਾਨੂੰਨ ਵਿੱਚ ਦਰੜੇ ਕਿੰਨੇ ਮਾਰੇ ਕਿੰਨੇ ਜੇਲ੍ਹੀਂ ਹਾਲੇ ਇਨਸਾਫ ਨਹੀਂ, ਬੰਦੇ ਨੂੰ ਮਾਰਦੇ ਹੀ ਤਾਂ ਹਨ ਕਿ ਸੱਚ ਸਾਹਮਣੇ ਨਾ ਆਵੇ, ਸਿੱਖ ਮਾਨਸਿਕਤਾ ਦੀ ਨੀਤੀ ਦੇਖੋ ਕਿ ਫਾਂਸੀ ਦਾ ਕਾਨੂੰਨ ਲਿਆਵੋ, ਇਸ ਵਕਤ ਮਨੁੱਖੀ ਅਧਿਕਾਰ ਸੰਸਥਾਵਾਂ ਕਾਇਮ, ਇਹ ਤਾਂ ਸੁਧਰੇ ਤੇ ਸੁਥਰੇ ਦੇਸ਼ ਦੀ ਧਾਰਾ &lsquoਤੇ ਧੱਬਾ ਹੈ, ਸਿੱਖ ਸਰਬੱਤ ਦਾ ਭਲਾ ਤੇ ਭਾਣੇ ਵਿੱਚ ਰਹਿਣ ਦਾ ਪ੍ਰਚਾਰ ਪਰ ਨਾਲ ਮਨੁੱਖਤਾ ਨੂੰ ਮੁਕਾਉਣ ਦੇ ਹਾਮੀ, ਇਨ੍ਹਾਂ ਦੀ ਬੁੱਧੀ ਕੰਮ ਨੀ ਕਰਦੀ, ਆਪਣੇ ਧਰਮ ਦੀ ਆਪੇ ਆਪਤੀ, ਆਪੇ ਦੁਨੀਆਂ ਨੂੰ ਦੱਸਦੇ ਨੇ ਅਸੀਂ ਬੇਅਦਬੀਆਂ ਕਰਦੇ ਹਾਂ ਜਦੋਂ ਦੜ੍ਹੇ ਦੇ ਮਾਲ ਵਿਕਣ ਲੱਗ ਜਾਣ ਸ਼ੁੱਧ ਦੀ ਪਛਾਣ ਕਿਥੋਂ ? ਸ਼੍ਰੋਮਣੀ ਕਮੇਟੀ ਭੀ ਹੁਣ ਡਰਦੀ ! ਸੱਚ ਪੱੁਛੋ ਮੈਂ ਤਾਂ ਬੌਂਦਲੀ ਪਈ ਹਾਂ ਕਿ ਦੇਖਦੇ ਦੇਖਦੇ ਹੀ ਸਮਾਜ ਤੇ ਭਾਈਚਾਰਾ ਕਿਧਰ ਨੂੰ ਸਜ਼ਾ ਬੇਅਦਬੀ ਕਰਨ ਵਾਲੇ ਨੂੰ ਮਰਕੇ ਮਿਲ ਕੇ ਗਈ ਸਾਨੂੰ ਜੀਊਂਦਿਆਂ ਮਿਲ ਰਹੀ ਹੈ ਕਿ ਸਾਡੇ ਭੀ ਕੁਝ ਕਰਮ ਹੋਣਗੇ ਜੋ ਇਹ ਕੁਝ ਦੇਖ ਰਹੇ ਹਾਂ, ਪਰ ਗੁਰੂ ਘਰਾਂ ਦਾ ਪ੍ਰਬੰਧਕ ਬਨਣ &lsquoਤੇ ਜੋਰ ਪ੍ਰਚਾਰਕਾਂ ਨੂੰ ਤੇ ਡੁਗਡੁਗੀਆਂ ਨੂੰ ਊਟ ਪਟਾਂਗ ਬੋਲ ਕੇ ਪੈਸੇ ਕਮਾਉ, ਥਾਂ ਥਾਂ ਗੁਰਦੁਆਰੇ ਫੇਰ 20-25 ਸਾਲ ਦੇ ਛੋਕਰੇ ਧਰਮ ਪ੍ਰਚਾਰਕ ਤੇ ਸਿਆਸੀ ਫਿਰਕੇ ਨਉਂ ਧਰਮੀ ਸਾਨੂੰ ਤਾਂ 50 ਸਾਲ ਤੱਕ ਗਿਆਨ ਨਹੀਂ ਸੀ, ਅਸੀਂ ਕੀਤੀਆਂ ਪਾ ਰਹੇ ਹਾਂ, ਜਦੋਂ ਪ੍ਰਮਾਤਮਾਂ ਤੋਂ ਬੇਮੁੱਖ ਹੋਈਏ ਤੂਹਮਤਾਂ ਲਾਈਏ ਤਾਂ ਸਜ਼ਾ ਤਾਂ ਮਿਲਦੀ ਹੀ ਹੈ, ਪ੍ਰਾਪੇਗੰਡੇ ਦੇ ਸ਼ਿਕਾਰ ਹੋ ਕੇ ਕਿਸੇ ਦੇ ਕੀਤੇ ਚੰਗੇ ਕੰਮਾਂ ਦੀ ਭੀ ਕਦਰ ਨਾ ਕਰੀਏ, ਅੰਦਰ ਭੈਅ ਨਾ ਹੋਵੇ ਤਾਂ ਦਿਆਲੂ ਭੀ ਮੂੰਹ ਮੋੜਦਾ ਹੈ, ਅੰਤਰ ਧਿਆਨ ਹੋ ਕੇ ਪ੍ਰਮੇਸ਼ਰ ਨੂੰ ਬਖਸ਼ਸ਼ਾਂ ਲਈ ਅਰਦਾਸੀ ਹੋ ਕੇ ਧਰਮ ਨੂੰ ਪਾਲਕ ਬਣੀਏ, ਸ਼ਾਇਦ ਸੁੱਖ-ਸ਼ਾਂਤੀ ਵਰਤਾ ਦੇਵੇ, ਭਾਵੇਂ ਅਸੀਂ ਤਾਂ ਲੋਕ ਤਾਂ ਚੰਦ &lsquoਤੇ ਥੁੱਕਦੇ ਹਾਂ, ਗੁਰੂ ਉਪਦੇਸ਼ ਆਦੇਸ਼ ਦੇ ਵੱਲ ਝਾਤੀ ਨੀ ਮਾਰਦੇ, ਨਿੰਦਕ ਕੋ ਕਾਲ ਦੀ ਕੋਈ ਵੇਦਨਾ ਸਾਡੇ ਜਿਹਨ ਵਿੱਚ ਵਸੀ ਹੀ ਨਹੀਂ, ਅੱਜ ਮੈਂ ਇਕ ਪੱਕੇ ਖੱਬੇ ਪੱਖੀ ਪ੍ਰੋਫੈਸਰ ਯੂਨੀਵਰਸਿਟੀ ਦੇ ਕਿਸੇ ਕਾਲਜ ਵਿੱਚੋਂ ਸਵ: ਪ੍ਰਕਾਸ਼ ਸਿੰਘ ਬਾਦਲ ਹੋਰਾਂ ਲਈ ਲਿਖੀ ਡੇਢ ਸਫੇ ਦੀ ਲਿਖਤ ਪੜ੍ਹੀ, ਸਾਰੀ ਅਕਾਲੀ ਸਿਆਸਤ ਦੇ ਧੁਰ ਤੋਂ ਬਾਦਲ ਸਾਹਬ ਦੀ ਵਿਲੱਖਣਤਾ ਬਾਰੇ ਤੇ ਰੁਚੀ ਬਾਰੇ ਤੇ ਹੂਣ ਉਨ੍ਹਾਂ ਦੀਆਂ ਲੀਹਾਂ &lsquoਤੇ ਚੱਲ ਕੇ ਅਕਾਲੀ ਸਿਆਸਤ ਪਕੜ ਫੜੇ, ਪਰ ਉਧਰ ਨਿੰਦਕ ਜੋ ਕਿ ਅਕਾਲੀ ਨਹੀਂ ਹਨ ਕਿਵੇਂ ਆਵਾਗਉਣ ਲੱਗੇ ਪਏ ਨੇ ਆਹ ਵਿਦੇਸ਼ੀ ਟਿਕੇ ਤੇ ਪੁਰਾਣੇ ਭੀ ਕੁਝ ਕੇਵਲ ਕਿ ਜਿਮੇ ਇਕ ਕਹਾਵਤ ਸੀ ਕਿ ਦੋ ਭਰਾ ਆਪਸੀ ਸਾੜ੍ਹੇ ਦਾ ਸ਼ਿਕਾਰ, ਇਕ ਸਮਾਜ-ਸੇਵੀ ਤੇ ਦੂਜਾ ਖੁਰਾਫਾਤੀ, ਪੱੁਛਦਾ ਹੈ ਕਿ ਮੇਰਾ ਭਰਾ ਕਿਵੇਂ ਭਾਈਚਾਰੇ ਵਿੱਚ ਹਰਮਨ ਪਿਆਰਾ ਹੈ, ਸ਼ੈਤਾਨ ਸਲਾਹਕਾਰ ਕਹਿੰਦਾ, ਸੌਖਾ, ਜਾ ਕੇ ਮਸੀਤ ਸਾਹਮਣੇ ਅਣਉਚਿਤ ਵਿਹਾਰ ਕਰ ਦੇਹ, ਜੀ ਦੂਜੇ ਦਿਨ ਹੀ ਸਾਰੇ ਸ਼ਹਿਰ ਵਿੱਚ ਚਰਚਾ, ਛਿੱਤਰ-ਪਰੇਡ, ਸੁੱਜਿਆ ਭੁੱਜਿਆ ਜਾ ਕੇ ਸਲਾਹਕਾਰ ਨੂੰ ਕਹਿੰਦਾ, ਆਹ ਕੀ ? ਉਹ ਕਹਿੰਦਾ ਤੂੰ ਕਹਿੰਦਾ ਸੀ ਭਰਾ ਦਾ ਬੜਾ ਨਉਂ ਹੈ, ਹੁਣ ਤੇਰਾ ਸਗੋਂ ਵੱਧ ਹੋ ਗਿਆ ਤਾਂ ਕੀ ਹੈ ਜੇ ਚਾਰ ਦਿਨ ਸੱਟਾਂ ਤੇ ਸੇਕ ਦੇ ਲਵੀਂ, ਸਾਡੀ ਆਹ ਸੋਚਣੀ ਹੈ । ਮੂਲ ਸੂਬੇ ਦੇ ਵਾਸੀ ਆਪਾਂ ਕੋਈ ਤਰੱਕੀ ਦੀ ਤਜਵੀਜ਼ ਨਹੀਂ ਦੱਸ ਰਹੇ ਕੀਤਾ ਭੀ ਕੀ ਹੈ, ਪਿੰਡਾਂ ਵਿੱਚ ਕੋਠੀਆਂ ਬਣਾ ਕੇ ਕਿਸੇ ਸਕੂਲ ਵਿੱਚ ਕੁਰਸੀਆਂ ਮੇਜ, ਅੱਖਾਂ ਦੇ ਅਪ੍ਰੇਸ਼ਨ, ਆਪਣੇ ਨਾਂਅ ਦੇ ਗੇਟ, ਪਰ ਕੀ ਕੋਈ ਕਿਸਾਨਾਂ ਲਈ ਮਾਲ ਗੋਦਾਮ, ਜਿੰਨਸਾਂ ਦੀ ਵਪਾਰਕ ਸਕੀਮ, ਬਾਹਰ ਨੂੰ ਭੇਜਣੀ ਤੇ ਫੱਲ ਫਰੂਟ ਦੇ ਡੱਬੇ ਭਰਨੇ ਭਾਵੇਂ ਪੈਸਾ ਕਮਾ ਸਕਦੇ ਸੀ, ਮੇਰੇ ਕੋਲ ਤਾਂ ਚਲੋ ਪੈਸਾ ਹੀ ਨਹੀਂ, ਪਰ ਦਲੀਲਾਂ ਤਾਂ ਸਨ, ਪੜ੍ਹਾਈ ਲਿਖਾਈ ਸੀ, ਮੈਂ ਐਗਰੀਕਲਚਰ (ਖੇਤੀਬਾੜੀ ਯੂਨੀਵਰਸਿਟੀ) ਤੋਂ ਫੂਡ ਪ੍ਰੋਸੈਸ ਕੋਰਸ ਭੀ ਕੀਤਾ ਸੀ, ਮੇਰੀ ਅੰਤਰੀਵ ਰੁਚੀ ਭੋਂਏ ਦੇ ਮੋਹ ਵਿੱਚ ਤੇ ਉਪਜਾਂ ਨਾਲ ਜੁੜੀ ਸੀ, ਅੱਜ ਭੀ ਜਮੀਨ ਵੇਚਣ ਨੂੰ ਮਨ ਨਹੀਂ ਮੰਨਦਾ, ਭਾਵੇਂ ਅੱਜ ਮੇਰੀ ਭੂਆ ਦਾ ਟੈਲੀਫੂਨ ਆਇਆ ਕਿ ਵੇਚ ਲਉ, ਹੁਣ ਮੁੱਲ ਤਾਂ ਮਿਲਣੇ ਨਹੀਂ, ਉਹ ਲੋਕ ਸਾਡੇ ਲਈ ਵਫਾਦਾਰ ਨਹੀਂ, ਪਰ ਮੈਂ ਫੇਰ ਭੀ ਮਿੱਟੀ ਨਾਲ ਸਤਿਕਾਰ ਰੱਖਦੀ ਕਿ ਇਸ ਧਰਤੀ ਮਾਂ ਨੇ ਹੀ ਇਥੇ ਤੱਕ ਪਹੁੰਚਾਇਆ ਹੈ ਪੂਜ ਹਿੱਤ ਬਿਨਾਂ ਤਾਂ ਪਾਲਤੂ ਜਾਨਵਰ ਭੀ ਖੁਸ਼ ਨਹੀਂ, ਪਰਿਵਾਰ, ਭਾਈਚਾਰਾ, ਖਿੱਤਾ, ਸੂਬਾ ਤੇ ਦੇਸ਼ ਹਿੱਤ ਨਾਲ ਚੱਲਦੇ ਨੇ ਅਜੋਕੀਆਂ ਘਟਨਾਵਾਂ ਕਰਕੇ ਆਪਾਂ ਪੰਜਾਬ ਲਈ ਗਮ ਤਾਂ ਹੀ ਰੱਖਦੇ ਹਾਂ, ਸਿਆਸਤ ਨਾਲ ਤਾਂ ਬਹੁਤੀ ਚਿੰਤਾ ਨਹੀਂ ਹਰ ਵਿਦੇਸ਼ੀ ਨੂੰ ਪਰ ਧਰਮ ਵਿਆਪਕ ਹਨ, ਗੁਰੂ ਗ੍ਰੰਥ ਬੇਅਦਬੀ ਤਣਾਅ ਦਿੰਦੀ ਹੈ, ਪਰ ਕੋਈ ਭੀ ਹੱਲ ਤੇ ਕਾਰਨਾਂ ਵੱਲ ਉਲ੍ਹਾਰ ਨਹੀਂ ਹੈ, ਬਹੁਲਤਾ ਹਰ ਪੱਖੋਂ ਹੀ ਮਾਰੂ ਹੁੰਦੀ ਹੈ ਤੇ ਅੱਜ ਸਾਡਾ ਸਮਾਜ ਧਰਮ ਨੂੰ ਧੁਰਾ ਬਣਾ ਕੇ ਹੀ ਹਰ ਪਹਿਲੂ ਚਲਾ ਰਿਹਾ, ਵਪਾਰਕ ਰੁਚੀ, ਰੁਜ਼ਗਾਰ ਕਿੱਤੇ ਵੱਝ ਗਏ, ਸਾਰਾ ਸਮਾਂ ਸੜਕਾਂ ਤੇ ਪਾਲਕੀ, ਵਹੀਰਾਂ, ਅੰਮ੍ਰਿਤ ਛਕਾਉਣ ਲਈ ਭੀ ਸੜਕਾਂ ਤੇ ਪ੍ਰਦਰਸ਼ਣ, ਨੰਗੀਆਂ ਕਿਰਪਾਨਾਂ ਦਾ ਵਿਖਾਵਾ, ਵਿਹਲੜ ਜਵਾਨ ਕਿਧਰੋਂ ਪੈਸੇ ਲਈ ਜਾਵੋ, ਇਨ੍ਹਾਂ ਨੂੰ ਕੱਠੇ ਕਰਕੇ ਮਗਰ ਲਾਈ ਜਾਵੋ, ਧਿਆਨ ਕੰਮਾਂਕਾਰਾਂ ਵਿੱਚ ਨਹੀਂ, ਥਾਂ-ਥਾਂ ਗੁਰਦੁਆਰੇ, ਫੇਰ ਗੋਲਕ ਲਈ ਪ੍ਰਕਾਸ਼ ਚਾਰ ਅੱਖਰ ਸਿੱਖ ਕੇ ਪਾਠੀ, ਗੁਣ ਕੋਈ ਹੈ ਨਹੀਂ, ਮਾਨਸਿਕ ਰੋਗ ਅੱਜ ਹਨ ਹੀ ਬੜੀ ਤਰ੍ਹਾਂ ਦੇ ਕ੍ਰੋਧ, ਵਿਰੋਧ, ਈਰਖਾ, ਸਾੜਾ ਕਾਰਨ ਵਿਰੋਧੀ ਤਾਂ ਅਸਲ ਵਿੱਚ ਸਰਕਾਰਾਂ ਚਲਾਉਂਦੇ ਨੇ ਨੀਤੀਆਂ ਬਣਤਰ ਵਿੱਚ ਸਹਾਈ, ਪਰ ਨਿੰਦਕ ਭੰਡ ਪ੍ਰਚੰਡੀ ਦੁਸ਼ਮਣ ਧਾਰਮਿਕ ਸਥਿਤੀ ਤੇ ਵਿਚਾਰ ਵਟਾਂਦਰੇ, ਸ਼੍ਰੋਮਣੀ ਕਮੇਟੀ ਸੁਹਿਰਦ ਹੋਵੇ ਤੇ ਕਿੱਤਾਕਾਰੀ ਬੁੱਧੀਮਾਨਾਂ ਨੂੰ ਛੱਡ ਕੇ ਵਫਾਦਾਰ ਚਿੰਤਕਾਂ ਦਾ ਕਰੇ ਸੰਗਠਨ ਤੇ ਆਪਣੀਆਂ ਨੀਤੀਆਂ ਵਿੱਚ ਭੀ ਲਿਆਵੇ ਸੁਧਾਰ, ਹਰ ਵੇਲੇ ਪਰਬ ਹੀ ਮਨਾਈ ਜਾਵੇ ਤੇ ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਦੀ ਫੇਰੀ ਲੋਕਾਂ ਨੂੰ ਮਾਨਸਿਕ ਤੌਰ &lsquoਤੇ ਠੋਸ ਨਹੀਂ ਬਣਾਉਂਦੀ, ਕੰਮ ਕਾਰ, ਨੇਕ ਨੀਤੀ ਤੇ ਸਭ ਤੋਂ ਵੱਧ ਪ੍ਰਮਾਤਮਾਂ ਵਿੱਚ ਵਿਸ਼ਵਾਸੀ ਬਣੋ, ਬਹੁਤੀਆਂ ਹੁਣ ਦੀਆਂ ਔਕੜਾਂ ਵਿਅਕਤੀਗਤ, ਫਿਰਕਾ ਪ੍ਰਸਤੀ, ਧਰਮ ਵਿੱਚ ਅਨੇਕ ਫਿਰਕੇ ਤੇ ਆਪਸੀ ਖੁੰਦਕਾਂ ਦੁਜਿਆਂ ਦੇ ਅਕੀਦੇ ਨੂੰ ਨਿੰਦਣਾ ਆਪਣੇ ਨੂੰ ਸਭ ਤੋਂ ਉੱਤਮ ਦੱਸਣਾ, ਬੁਰਾ ਨਾ ਮੰਨੋ ਇਹ ਪ੍ਰਚਾਰ ਕਿ ਗੁਰੂ ਗ੍ਰੰਥ ਕੁੱਲ ਸੰਸਾਰ ਲਈ ਹੈ ਵਾਜਵ ਨਹੀਂ, ਸਾਡੇ ਲਈ ਯਾਨੀ ਸਿੱਖਾਂ ਲਈ ਹੈ, ਇਹ ਨੀਤੀ ਬੇਅਦਬੀ ਦੇ ਕਾਰਨਾਂ ਵਿੱਚੋਂ ਇਕ ਹੈ, ਮੁਰਿੰਡਾ ਕਾਂਡ ਵਿੱਚ ਹਾਲੇ ਜਾਂਚ ਦੀ ਕੜ੍ਹੀ ਨਹੀਂ ਦੋਸ਼ੀ ਦਾ ਖਾਤਮਾਂ ਪਰ ਜੋ ਕੁਝ ਸਿੱਖਾਂ ਦੇ ਬਿਆਨ ਤੇ ਦਹਿਸ਼ਤ ਕੇਸਗੜ੍ਹ ਦੇ ਜਥੇਦਾਰ ਰਘਬੀਰ ਸਿੰਘ ਨੇ ਆਪਣੇ ਨੰਬਰ ਬਨਾਉਣ ਲਈ ਕੀ ਬਿਆਨੇ ਪਹਿਲਾਂ ਭੀ ਬੀੜੀ ਮਸਲੇ ਤੇ ਭੀ ਕਹਿੰਦਾ ਸੀ, ਮਾਰ ਮੁਕਾਉਣਾ ਸੀ, ਪੜਚੋਲ ਬਣਦੀ ਹੈ ਆਹ ਪ੍ਰਵਾਨਾ ਆਪਣੀ ਭੱਲ ਲਈ ਭੜਕਿਆ, ਕਿਉਂ ਉਸ ਦੋਸ਼ੀ ਦੇ ਘਰਦਿਆਂ ਦੇ ਬੇਕਸੂਰਾਂ ਨੂੰ ਸਜ਼ਾ ਕਿ ਅੰਤਿਮ ਦਰਸ਼ਨ &lsquoਤੇ ਸ਼ਮਸ਼ਾਨ ਘਾਟ ਵਿੱਚ ਥਾਂ ਕੀ ਭਾਣੇ ਵਿੱਚ ਰਹਿਣ ਦੀ ਹੈ, ਵਿਧੀ ਭੀ ਸਿੱਖ ਪ੍ਰਮਾਤਮਾਂ ਦੇ ਧਾਰਨੀ ਹਨ ? ਦੋਸ਼ੀ ਨੂੰ ਤਾਂ ਸਜ਼ਾ ਕੁੱਟ ਕੇ ਦਿੱਤੀ ਤੇ ਹੋ ਸਕਦਾ ਹੈ ਸੱਟਾਂ ਕਰਕੇ ਮੌਤ ਕੁੱਟਣ ਵਾਲਿਆਂ &lsquoਤੇ ਪੁਲਸ ਦਾ ਰੋਲ ਮੌਤ ਦੀ ਜਾਂਚ ਤੇ ਕੌਣ ਹੈ ਪਿੱਛੇ ? ਜਵਾਬ ਹਨ ? ਮੈਂ ਕਾਨੂੰਨੀ ਧਾਰਾ ਤੇ ਮਨੁੱਖੀ ਅਧਿਕਾਰਾਂ ਦੀ ਸੰਸਥਾਵਾਂ ਕਿਥੇ ? ਸਿੱਖ ਵਿਚਾਰਧਾਰਾ ਕਿ ਫਾਂਸੀ ਦੀ ਸਜ਼ਾ ਦਾ ਕਾਨੂੰਨ ਦੀ ਮੰਗ, ਫੇਰ ਭਾਈ ਤੁਸੀਂ ਹੁਣ ਕਾਤਲਾਂ ਦੀ ਰਿਹਾਈ, ਫਾਂਸੀ ਦੀ ਸਜ਼ਾ ਦੀ ਬਦਲੀ ਕਿਹੜੀ ਕੜ੍ਹੀ ਲੜੀ ਵਿੱਚ ਸਥਾਈ ਸਿੱਧ ਹੈ, ਆਪਣੀ ਧਾਰਮਿਕ ਤੇ ਸਿਧਾਂਤਕ ਨੀਤੀ ਨੂੰ ਚੀਰ ਪਾੜੋ ਲੋਕਾਂ ਨੂੰ ਗੁੰਮਰਾਹ ਨਾ ਕਰੋ, ਆਪਣੀ ਬੁੱਕਲ ਵਿੱਚ ਝਾਤੀ ਮਾਰੋ, ਭਵਿੱਖ ਵਿੱਚ ਇਹ ਚੱਲਣੀਆਂ ਨਹੀਂ, ਘੋਖੋ ਕਿ ਕਿਉਂ ਪ੍ਰਮਾਤਮਾਂ ਸਾਨੂੰ ਭੈਜਲ ਦਿਖਾ ਰਿਹਾ ਹੈ, ਚੁਗਿਰਦੇ ਧਰਮ ਨੂੰ ਧੜਾ ਧੜ ਵਰਤ ਕੇ ਲਾਹੇ ਕ੍ਰੋਧ ਦੇ ਕਾਰਨ ਨੇ ਭਾਵੇਂ ਮੈਂ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਦੀ ਪ੍ਰਸ਼ੰਸਕ ਤੇ ਸਮਰੱਥਕ ਹਾਂ ਪਰ ਖੁੰਡੀਆਂ ਨੀਤੀਆਂ ਨੂੰ ਗੌਰ ਕਰਕੇ ਤਿੱਖੀਆਂ ਕਰਨ ਲਈ ਅਲੋਚਕ ਭੀ ਹਾਂ, ਲੇਖਕ ਚੰਗੇ ਨੇਕ ਸਲਾਹਕਾਰ ਭੀ ਹੋਣੇ ਚਾਹੀਦੇ ਹਨ, ਚਲੋ ਪੈਸੇ ਕਮਾਉਣੇ ਭੀ ਮਾੜੀ ਗੱਲ ਨਹੀਂ ਪਰ ਗੁਜ਼ਾਰੇ ਲਈ ਖੁਦਗਰਜ਼ੀ ਨਹੀਂ ਭਉਂਦੀ, ਦੁੱਖ ਹੈ ਕਿ ਹਰ ਵਰਗ ਹੀ ਪਲੂਕੀਆਂ ਮਾਰਨ &lsquoਤੇ ਤੁਲਿਆ ਹੈ, ਫੇਰ ਅਲੋਚਕ, ਸਲਾਉਣਯੋਗ ਨੀ ਬਾਕੀ ਜਦੋਂ ਬੰਦਾ ਰੋਟੀ ਨਾਲ ਦਾਲ ਸਬਜ਼ੀ, ਘਿੳੱੁ ਦੁੱਧ ਸਭ ਕੁਝ ਜੋਗਾ ਹੋ ਜਾਵੇ ਤਾਂ ਟੁੱਕ ਖਾਣ ਵਾਲੇ ਦੀ ਦਸ਼ਾ ਨੂੰ ਭੁੱਲ ਜਾਂਦਾ ਹੈ ਤੇ ਫੜਫੁਲੀਆਂ ਮਾਰ ਕੇ ਗਰੀਬ ਦੀ ਦੁਨੀਆਂ ਨੂੰ ਜਾਣ ਨੀ ਸਕਦਾ, ਗਰੀਬ ਤਣਾਅ ਵਿੱਚ ਹੀ ਆਊ, ਜੇਕਰ ਪ੍ਰਮਾਤਮਾਂ ਦਾ ਸ਼ੁਕਰ ਕਰਕੇ ਕੁਝ ਚੰਗੀ ਸੇਵਾ ਕਰਨ ਵੱਲ ਲੱਗ ਜਾਵੇ ਤਾਂ ਉਹ ਲਾਹਾਕਾਰੀ ਤੇ ਸੇਵਕ ਹੋਵੇਗਾ, ਬੱਸ ਆਹ ਹੈ ਪੱਧਰ ਜੋ ਅੱਜ ਗਾਇਬ ਤੇ ਮੁਸੀਬਤਾਂ ਦੇ ਕਾਰਨ, ਬਾਕੀ ਧਰਮ ਨੂੰ ਸਿਆਸੀਕਰਨ ਵੱਲ ਧੱਕਣਾ ਧਰਮ ਦਾ ਘਟਾਅ ਹੈ, ਪ੍ਰਮਾਤਮਾਂ ਆਹ ਸਭ ਕੁਝ ਸਬਕ ਵਜੋਂ ਕਰ ਰਿਹਾ ਹੈ, ਪਰ ਅਸੀਂ ਦੂਹੋ ਦੂਹੀ ਆਪਣੇ ਹਿੱਤ ਪਾਲਣ ਲਈ ਸੂਝ-ਬੂਝ ਰਹਿਤ ਬੋਲੀ ਜਾਂਦੇ ਹਾਂ ਤੇ ਹੋਰ ਤੇ ਹੋਰ ਧੂੜਾਂ ਪੱਟ ਰਹੇ ਹਾਂ, ਨਾ ਕੋਈ ਸੰਸਥਾ ਨਾ ਕੋਈ ਬੁੱਧੀਜੀਵੀ ਸੱਚਾਈ ਵੱਲ ਕੇਂਦਰਤ ਹੈ, ਜਿੰਨੀ ਦੇਰ ਸਿੱਖ ਪੰਥ ਪਰੰਪਰਾਵਾਂ ਨੂੰ ਮੂਲ ਰੂਪ ਸਿਧਾਂਤਾਂ ਤੇ ਚੱਲਣ ਦੇ ਉਪਰਾਲੇ ਨਹੀਂ ਕਰੂਗਾ ਭਵਿੱਖ ਧੁੰਦਲਾ ਹੈ, ਭਾਵੇਂ ਪੰਜਾਬ ਹੋਵੇ, ਦੇਸ਼ ਵਿਦੇਸ਼ ਹਵਾ ਤਾਂ ਉਹ ਹੀ ਵਗਣੀ ਹੈ, ਮੈਨੂੰ ਭਾਵੇਂ ਖਿਆਲ ਵਿਚਾਰ ਆਪੋ ਆਪਣੇ ਸਮਝੋ ਪਰ ਮੇਰੀ ਲਿਖਤ, ਬਹੁਤੀ ਵਾਰੀ ਅਗਾਹ ਕਰਦੀ ਹੈ ਕਿ ਗੁੱਡੀ ਸਦਾ ਚੜ੍ਹੀ ਨਹੀਂ ਰਹਿਣੀ, ਡੋਰ ਨੂੰ ਸੰਭਲ ਕੇ ਫੜੋ, ਢਿੱਲੀ ਛੱਡੀ ਹੱਥੋਂ ਖੁਸ ਜਾਊਗੀ, ਧਰਮ &lsquoਤੇ ਭੀ ਪੜਚੋਲਾਂ ਨੂੰ ਬਹੁਤਾ ਸਮਾਂ ਨੀ ਲੱਗਣਾ, ਸਹੇ ਨੂੰ ਨਾ ਰੋਵੋ ਪਹੇ ਨੂੰ ਚਿੰਤਕ ਹੋਵੋ, ਅੱਗੇ ਜਦੋਂ ਮੂੰਹ ਪੈ ਜਾਵੇ ਤਾਂ ਚਾਟੀ ਵਿੱਚ ਫੱਸ ਕੇ ਹਟੂ, ਅਸੀਂ ਅਤਿ ਚੁੱਕੀ ਹੈ ਬੇਅਸੂਲੀ ਦੀ, ਧੰਨ ਹੂੰਝਣ ਲਈ ਧਰਮ ਨੂੰ ਮੂਹਰੇ ਕਰ ਲਉ, ਪਰ ਬਹੁਗਿਣਤੀ ਆਵਾਜਾਰ ਹੈ ਪ੍ਰਮਾਤਮਾਂ ਅੱਗੇ ਨੀਮੇ ਹੋਈਏ, ਹੰਕਾਰ, ਘੁਮੰਡ ਛੱਡੀਏ, ਜੇ ਬਖ਼ਸ਼ੇ ਜਾਈਏ । 
ਬਲਵਿੰਦਰ ਕੌਰ ਚਾਹਲ